
ਦੁਬਈ, 21 ਫਰਵਰੀ – ਰੂਸੀ ਟੈਨਿਸ ਖਿਡਾਰਨ ਮੀਰਾ ਐਂਡਰੀਵਾ ਨੇ ਅੱਜ ਇੱਥੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਇਗਾ ਸਵਿਆਤੇਕ ਨੂੰ 6-3 6-3 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਵਿਸ਼ਵ ਦੀ 12ਵਾਂ ਦਰਜਾ ਪ੍ਰਾਪਤ ਐਂਡਰੀਵਾ ਆਪਣੇ ਕਰੀਅਰ ’ਚ ਪਹਿਲੀ ਵਾਰ ਡਬਲਿਊਟੀਏ 1000 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚੀ ਹੈ। ਐਂਡਰੀਵਾ ਦੁਬਈ ਓਪਨ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ। ਦੂਜੇ ਪਾਸੇ ਸਬਾਲੇਂਕਾ ਤੋਂ ਬਾਅਦ ਸਵਿਆਤੇਕ ਇਸ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਉੱਚ ਦਰਜੇ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਐਂਡਰੀਵਾ ਨੇ ਕਿਹਾ, ‘‘ਮੈਚ ਤੋਂ ਪਹਿਲਾਂ ਮੈਂ ਬਹੁਤ ਦਬਾਅ ਹੇਠ ਸੀ।