ਨਾਗਰਕੁਰਨੂਲ ‘ਚ ਉਸਾਰੀ ਅਧੀਨ ਸੁਰੰਗ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ

ਹੈਦਰਾਬਾਦ, 22 ਫਰਵਰੀ – ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਸ਼੍ਰੀਸ਼ੈਲਮ ਲੈਫਟ ਬੈਂਕ ਕੈਨਾਲ (SLBC) ਟਨਲ ਪ੍ਰੋਜੈਕਟ ਵਿੱਚ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਘੱਟੋ-ਘੱਟ ਛੇ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਰਮਾਣ ਕੰਪਨੀ ਦੀ ਟੀਮ ਅੰਦਰ ਗਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਕੰਮ ਵਿੱਚ ਲੱਗੀ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੇ ਤੋਂ ਅੱਠ ਕਾਮਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਅਧਿਕਾਰੀ ਨੇ ਕਿਹਾ, “ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਕਰਮੀ ਕੰਮ ਲਈ ਅੰਦਰ ਗਏ ਸਨ, ਸੁਰੰਗ ਦੇ ਅੰਦਰ 12-13 ਕਿਲੋਮੀਟਰ ਦੀ ਦੂਰੀ ’ਤੇ ਛੱਤ ਡਿੱਗ ਗਈ।” ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਬਿਨਾਂ ਸੰਖਿਆ ਦੱਸੇ ਸੰਕੇਤ ਦਿੱਤਾ ਗਿਆ ਹੈ ਕਿ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਏ ਰੇਵੰਤ ਰੈਡੀ ਨੇ ਜ਼ਿਲ੍ਹਾ ਕੁਲੈਕਟਰ, ਪੁਲਿਸ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਰਾਜ ਦੇ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ, ਸਿੰਚਾਈ ਬਾਰੇ ਸਰਕਾਰੀ ਸਲਾਹਕਾਰ ਆਦਿਤਿਆਨਾਥ ਦਾਸ ਅਤੇ ਹੋਰ ਸਿੰਚਾਈ ਅਧਿਕਾਰੀ ਇੱਕ ਵਿਸ਼ੇਸ਼ ਹੈਲੀਕਾਪਟਰ ਵਿੱਚ ਘਟਨਾ ਸਥਾਨ ਲਈ ਰਵਾਨਾ ਹੋਏ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...