ਸਾਈਕੋਮੈਟ੍ਰਿਕ ਟੈਸਟ ਦੱਸੇਗਾ ਵਿਦਿਆਰਥਣਾਂ ਦੀ ਰੂਚੀ, ਕਰੀਅਰ ਸੈੱਟ ਕਰਨ ‘ਚ ਮਿਲੇਗੀ ਮਦਦ

ਬਠਿੰਡਾ, 21 ਫਰਵਰੀ – ਬੱਚਿਆਂ ਦੇ ਜੀਵਨ ਵਿੱਚ ਮੁੱਢਲੀ ਪੜ੍ਹਾਈ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਬੇਹੱਦ ਅਹਿਮ ਰੋਲ ਅਦਾ ਕਰਦੀ ਹੈ। ਇਸ ਤੋਂ ਬਾਅਦ 12ਵੀਂ ਪੜ੍ਹਾਈ ਇਸ ਲਈ ਅਹਿਮ ਬਣ ਜਾਂਦੀ ਹੈ, ਕਿਉਂਕਿ ਇੱਥੋ ਹੀ ਬੱਚਿਆਂ ਨੂੰ ਤੈਅ ਕਰਨਾ ਹੁੰਦਾ ਹੈ ਕਿ ਉਹ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਹਨ ਜਾਂ ਅੱਗੇ ਜਾ ਕੇ ਕਿਸ ਵਿਸ਼ੇ ਵਿੱਚ ਮੁਹਾਰਤ ਹਾਸਿਲ ਕਰਨਾ ਚਾਹੁੰਦੇ ਹਨ। ਅਕਸਰ ਹੀ 10ਵੀਂ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ ਜੀਵਨ ਲਈ ਇਹ ਫੈਸਲਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿਹੜਾ ਵਿਸ਼ਾ ਰੱਖਣ ਅਤੇ ਕਿਵੇਂ ਆਪਣੇ ਟੀਚੇ ਵੱਲ ਅੱਗੇ ਵੱਧਣ।

ਉਲਝਣਾਂ ਤੇ ਸਵਾਲਾਂ ਦੇ ਮਿਲਣਗੇ ਜਵਾਬ

ਇਸ ਵਿਚਾਲੇ ਕਈ ਵਾਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੀ ਰੂਚੀ ਕਿਸੇ ਹੋਰ ਵਿਸ਼ੇ ਵਿੱਚ ਹੁੰਦੀ ਹੈ, ਪਰ ਪਰਿਵਾਰ ਵਲੋਂ ਬੱਚਿਆਂ ਦੀ ਟੀਚੇ ਤੋਂ ਵੱਖ ਕੋਈ ਵਿਸ਼ਾ ਰੱਖਣ ਜਾ ਦਬਾਅ ਬਣਾਇਆ ਜਾਂਦਾ ਹੈ, ਅਜਿਹੇ ਵਿੱਚ ਬਹੁਤੀ ਵਾਰ ਬੱਚਿਆਂ ਸਣੇ ਪਰਿਵਾਰ ਦਾ ਫੈਸਲਾ ਗ਼ਲਤ ਸਾਬਿਤ ਹੁੰਦਾ ਹੈ। ਕਈ ਵਾਰ ਪਰਿਵਾਰ ਵਾਲੇ ਹੀ ਨਹੀਂ ਸਮਝ ਪਾਉਂਦੇ ਕਿ ਬੱਚਾ ਕੀ ਕਰਨਾ ਚਾਹੁੰਦਾ ਹੈ। ਇਨ੍ਹਾਂ ਕਈ ਤਰ੍ਹਾਂ ਦੀਆਂ ਉਲਝਣਾਂ ਤੇ ਸਵਾਲਾਂ ਨੂੰ ਹੱਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਦਸਵੀਂ ਦੀਆਂ ਵਿਦਿਆਰਥਣਾਂ ਦੇ ਸਾਈਕੋਮੈਟ੍ਰਿਕ ਟੈਸਟ ਕਰਵਾਏ ਜਾ ਰਹੇ ਹਨ। ਇਹ ਟੈਸਟ ਕਰਵਾਉਣ ਦਾ ਮੁੱਖ ਮਕਸਦ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਕਰੀਅਰ ਦੀ ਸੰਭਾਵਨਾ ਨੂੰ ਪਛਾਣ ਕੇ ਉਨ੍ਹਾਂ ਨੂੰ ਅਗਲੇ ਪੜਾਅ ਲਈ ਤਿਆਰ ਕਰਨਾ ਹੈ।

ਅਗਲਾ ਰਾਹ ਚੁਣਨ ਲਈ ਮਨੋਵਿਗਿਆਨਕ ਟੈਸਟ ਕਰਦੇ ਮਦਦ

ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਨੇ ਸਾਈਕੋਮੈਟ੍ਰਿਕ ਟੈਸਟ ਬਾਰੇ ਜਾਣਕਾਰੀ ਹੋਏ ਦਿੰਦੇ ਹੋਏ ਦੱਸਿਆ ਕਿ ਕਿ ਦੱਸਵੀਂ ਜਮਾਤ ਦੇ ਵਿਦਿਆਰਥੀ ਆਪਣੇ ਅਕਾਦਮਿਕ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਤੱਕ ਪਹੁੰਚਦੇ ਹਨ। ਉਨ੍ਹਾਂ ਨੂੰ ਕਰੀਅਰ ਦਾ ਮਾਰਗ ਚੁਣਨ ਦੇ ਔਖੇ ਕੰਮ ਦਾ ਸਾਹਮਣਾ ਕਰਨਾ ਪੈਂਦਾ ਹੈ। ਆਸ ਪਾਸ ਉਪਲਬਧ ਬਹੁਤ ਸਾਰੇ ਵਿਕਲਪਾਂ ਦੇ ਨਾਲ, ਇਹ ਫੈਸਲਾ ਕਰਨਾ ਔਖਾ ਜਾਂਦਾ ਹੈ, ਕਿ ਇੱਕ ਵਿਦਿਆਰਥੀ ਅੱਗੇ ਕਿਹੜੀ ਪੜ੍ਹਾਈ ਕਰੇ ਜਾਂ ਕਿਸ ਪੇਸ਼ੇ ਨੂੰ ਅੱਗੇ ਅਪਨਾਵੇ। ਇਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਮਨੋਵਿਗਿਆਨਕ ਟੈਸਟ ਹੁੰਦੇ ਹਨ। ਇਹ ਸਾਈਕੋਮੈਟ੍ਰਿਕ ਟੈੱਸਟ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਦਰੁਸਤ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਇੱਕ ਕੀਮਤੀ ਸਾਧਨ ਦੀ ਬਣਦੇ ਹਨ।

ਕਿਵੇਂ ਕਰਦਾ ਸਾਈਕੋਮੈਟ੍ਰਿਕ ਟੈਸਟ ਆਪਣਾ ਕੰਮ ?

ਸਾਈਕੋਮੈਟ੍ਰਿਕ ਟੈਸਟ ਇੱਕ ਵਿਅਕਤੀ ਦੀਆਂ ਬੋਧਾਤਮਕ ਯੋਗਤਾਵਾਂ, ਸ਼ਖਸੀਅਤ ਦੇ ਗੁਣਾਂ, ਰੁਚੀਆਂ ਅਤੇ ਕਦਰਾਂ-ਕੀਮਤਾਂ ਨੂੰ ਮਾਪਣ ਲਈ ਤਿਆਰ ਕੀਤੇ ਗਏ ਮਾਨਕੀਕ੍ਰਿਤ ਮੁਲਾਂਕਣ ਹਨ। ਇਹ ਟੈਸਟ ਵਿਦਿਆਰਥੀ ਦੀਆਂ ਖੂਬੀਆਂ, ਕਮਜ਼ੋਰੀਆਂ, ਅਤੇ ਤਰਜੀਹਾਂ ਦੀ ਵਿਆਪਕ ਸਮਝ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਢੁੱਕਵੇਂ ਕਰੀਅਰ ਵਿਕਲਪਾਂ ਦੀ ਪਛਾਣ ਕਰ ਸਕਦੇ ਹਨ। ਮਨੋਵਿਗਿਆਨਕ ਟੈਸਟਾਂ ਨੂੰ ਲੈ ਕੇ, ਦੱਸਵੀਂ ਜਮਾਤ ਦੇ ਵਿਦਿਆਰਥੀ ਬਹੁਤ ਸਾਰੇ ਲਾਭ ਪ੍ਰਾਪਤ ਕਰ ਸਕਦੇ ਹਨ, ਜੋ ਉਨ੍ਹਾਂ ਦੇ ਅਕਾਦਮਿਕ ਅਤੇ ਪੇਸ਼ੇਵਰ ਨੂੰ ਵਧਾਉਣ ਵਿੱਚ ਸਹਾਇਕ ਹੋ ਰਹੇ ਹਨ। ਹਾਲਾਂਕਿ, ਇਸ ਸਕੀਮ ਸਿੱਖਿਆ ਬੋਰਡ ਵਲੋਂ ਸਿਰਫ਼ ਕੁੜੀਆਂ ਲਈ ਹੀ ਹੈ।

ਸਵੈ-ਜਾਗਰੂਕਤਾ ਨੂੰ ਵਧਾਉਣਾ

ਸਾਈਕੋਮੈਟ੍ਰਿਕ ਟੈਸਟ ਸਵੈ-ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹਨ। ਵਿਦਿਆਰਥੀਆਂ ਨੂੰ ਉਹਨਾਂ ਦੇ ਸ਼ਖਸੀਅਤ ਦੇ ਗੁਣਾਂ, ਕਦਰਾਂ-ਕੀਮਤਾਂ ਅਤੇ ਪ੍ਰੇਰਣਾਵਾਂ ਨੂੰ ਸਮਝਣ ਦੇ ਯੋਗ ਬਣਾਉਂਦੇ ਹਨ। ਇਹ ਵਧੀ ਹੋਈ ਸਵੈ-ਜਾਗਰੂਕਤਾ ਵਿਦਿਆਰਥੀਆਂ ਨੂੰ ਪਛਾਣ ਦੀ ਮਜ਼ਬੂਤ ਭਾਵਨਾ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ ਜਿਸ ਨਾਲ ਉਨ੍ਹਾਂ ਨੂੰ ਟੀਚਿਆਂ ਅਤੇ ਇੱਛਾਵਾਂ ਨਾਲ ਮੇਲ ਖਾਂਦੀਆਂ ਚੋਣਾਂ ਕਰਨ ਦੀ ਇਜਾਜ਼ਤ ਮਿਲਦੀ ਹੈ। ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਪਛਾਣ ਕੇ, ਵਿਦਿਆਰਥੀ ਨਿੱਜੀ ਵਿਕਾਸ ਅਤੇ ਵਿਕਾਸ ‘ਤੇ ਧਿਆਨ ਕੇਂਦਰਤ ਕਰ ਸਕਦੇ ਹਨ, ਜਿਸ ਨਾਲ ਅਕਾਦਮਿਕ ਪ੍ਰਦਰਸ਼ਨ ਅਤੇ ਕਰੀਅਰ ਦੀ ਸਫਲਤਾ ਵਿੱਚ ਸੁਧਾਰ ਹੁੰਦਾ ਹੈ।

ਕੁੜੀਆਂ ਦੇ ਨਾਲ-ਨਾਲ ਮੁੰਡਿਆਂ ਦਾ ਵੀ ਹੋਣਾ ਚਾਹੀਦਾ ਸਾਈਕੋਮੈਟ੍ਰਿਕ ਟੈਸਟ

ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਸਿਰਫ ਵਿਦਿਆਰਥਨਾਂ ਨੂੰ ਦਿੱਤਾ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਵੀ ਇਸ ਦਾ ਲਾਭ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਸਿਰਫ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਸਾਈਕੋਮੈਟ੍ਰਿਕ ਟੈਸਟ ਕਰਵਾਏ ਜਾ ਰਹੇ ਹਨ, ਜਦਕਿ ਇਹ ਛੇਵੀਂ ਸੱਤਵੀਂ ਅੱਠਵੀਂ ਅਤੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਟੈਸਟ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਬੱਚਿਆਂ ਨੂੰ ਆਪਣੇ ਗੁਣਵੱਤਾ ਦਾ ਪਤਾ ਲੱਗ ਸਕੇ।

ਮਾਪਿਆਂ ਦਾ ਇਸ ਟੈਸਟ ਨੂੰ ਲੈ ਕੇ ਕੀ ਕਹਿਣਾ?

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਸਾਈਕੋਮੈਟ੍ਰਿਰ ਟੈਸਟ ਨੂੰ ਲੈ ਕੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਵਿਦਿਆਰਥਣਾਂ ਦੇ ਨਾਲ ਨਾਲ ਵਿਦਿਆਰਥੀਆਂ ਦੇ ਵੀ ਸਾਈਕੋਮੈਟ੍ਰਿਕ ਟੈਸਟ ਹੋਣੇ ਚਾਹੀਦੇ ਹਨ। ਇਸ ਨਾਲ ਬੱਚੇ ਦੇ ਭਵਿੱਖ ਨੂੰ ਲੈ ਕੇ ਮਾਪਿਆਂ ਨੂੰ ਜੋ ਚਿੰਤਾ ਹੁੰਦੀ ਹੈ, ਜਿੱਥੇ ਉਸ ਤੋਂ ਛੁਟਕਾਰਾ ਮਿਲਦਾ ਹੈ, ਉੱਥੇ ਹੀ ਬੱਚੇ ਦੇ ਭਵਿੱਖ ਨੂੰ ਲੈ ਕੇ ਮਾਪੇ ਨਵੀਆਂ ਯੋਜਨਾਵਾਂ ਪਹਿਲਾਂ ਹੀ ਉਲੀਕ ਸਕਦੇ ਹਨ।

ਪਹਿਲਾਂ ਸਾਈਕੋਮੈਟ੍ਰਿਕ ਦੇ ਲਾਭ ਲੈ ਚੁੱਕੀਆਂ ਵਿਦਿਆਰਥਣਾਂ ਨੂੰ ਮਿਲਿਆ ਫਾਇਦਾ

ਪਿੰਡ ਲਹਿਰਾ ਬੇਗਾ ਦੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੋਤਰੀ ਸਰਕਾਰੀ ਹਾਈ ਸਮਾਰਟ ਸਕੂਲ ਦੀ ਵਿਦਿਆਰਥਣ ਸੀ ਜਿਸ ਦਾ ਨਾਮ ਪਵਿੱਤਰ ਕੌਰ ਹੈ, ਜੋ ਕਿ ਇਸ ਸਮੇਂ ਨਾਨ ਮੈਡੀਕਲ ਕਰ ਰਹੀ ਹੈ। ਉਨ੍ਹਾਂ ਦਾ ਪਰਿਵਾਰ ਘੱਟ ਪੜ੍ਹਿਆ ਲਿਖਿਆ ਹੈ ਅਤੇ ਪਵਿੱਤਰ ਕੌਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਸੀ, ਪਰ ਸਰਕਾਰ ਵੱਲੋਂ ਕਰਾਏ ਗਏ ਸਾਈਕੋਮੈਟ੍ਰਿਕ ਟੈਸਟ ਦੌਰਾਨ ਸਕੂਲ ਅਧਿਆਪਕਾਂ ਵੱਲੋਂ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚੀ ਪੜ੍ਹਾਈ ਵਿੱਚ ਇੰਟੈਲੀਜੈਂਟ ਹੈ ਅਤੇ ਇਸ ਨੂੰ ਨਾਨ ਮੈਡੀਕਲ ਦਵਾਇਆ ਜਾਵੇ, ਤਾਂ ਉਨ੍ਹਾਂ ਵੱਲੋਂ ਬੱਚੀ ਨੂੰ ਨਾਨ ਮੈਡੀਕਲ ਹੀ ਕਰਵਾਇਆ ਜਾ ਰਿਹਾ ਹੈ ਤੇ ਅੱਜ ਉਨ੍ਹਾਂ ਦੀ ਬੱਚੀ ਵਧੀਆ ਪੁਜ਼ੀਸ਼ਨਾਂ ਹਾਸਿਲ ਕਰ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...