
ਚੰਡੀਗੜ੍ਹ, 20 ਫਰਵਰੀ – ਪੰਜਾਬ ਪੁਲਿਸ ਵਿਚ ਨਿਯੁਕਤੀਆਂ ਤੇ ਤਬਾਦਲੇ ਕੀਤੇ ਗਏ ਹਨ। ਹੁਕਮਾਂ ਦੌਰਾਨ ਪੰਜਾਬ ਸਰਕਾਰ ਨੇ ਡੀਆਈਜੀ ਪਰਸੋਨਲ ਅਲਕਾ ਮੀਣਾ ਨੂੰ ਡੀਆਈਜੀ (ਐਡਮਿਨਸਟ੍ਰੇਸ਼ਨ) ਦਾ ਵਾਧੂ ਚਾਰਜ ਦਿੱਤਾ ਹੈ। ਇਸੇ ਦੌਰਾਨ ਪੁਲਿਸ ਦੇ 4 ਡੀਐਸਪੀਜ਼ ਦੇ ਤਬਾਦਲੇ ਵੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਗੁਰਿੰਦਰਪਾਲ ਸਿੰਘ ਨਾਗਰਾ ਨੂੰ ਡੀਐਸਪੀ ਡਿਟੈਕਟਿਵ ਰੂਰਲ ਅੰਮ੍ਰਿਤਸਰ ਤੋਂ ਬਦਲ ਕੇ ਡੀਐਸਪੀ ਪੀਬੀਆਈ ਸਪੈਸ਼ਲ ਕ੍ਰਾਈਮ, ਤਰਨ ਤਾਰਨ ਲਾਇਆ ਗਿਆ ਹੈ।
ਇਸੇ ਤਰ੍ਹਾਂ ਰਿਪੂਤਪਨ ਸਿੰਘ ਸੰਧੂ ਡੀਐਸਪੀ ਡਿਟੈਕਟਿਵ ਬਟਾਲਾ ਤੋਂ ਡੀ.ਐਸ.ਪੀ .ਐਸਪੀ ਤਰਨ ਤਾਰਨ, ਕਮਲਜੀਤ ਸਿੰਘ ਨੂੰ ਡੀਐਸਪੀ ਐਸਪੀ ਤਰਨ ਤਾਰਨ ਤੋਂ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਅਤੇ ਗੁਲਜ਼ਾਰ ਸਿੰਘ ਨੂੰ ਡੀਐਸਪੀ 7ਵੀਂ ਆਈਆਰਬੀ ਕਪੂਰਥਲਾ ਤੋਂ ਬਦਲ ਕੇ ਡੀਐਸਪੀ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਤਰਨ ਤਾਰਨ ਲਾਇਆ ਗਿਆ ਹੈ।