ਅੱਜ ਤੋਂ ਸ਼ੁਰੂ ਹੋਣਗੀਆਂ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ

ਮੋਹਾਲੀ, 19 ਫਰਵਰੀ – ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਅਕਾਦਮਿਕ ਸਾਲ 2024-25, ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਬੁਧਵਾਰ (19 ਫ਼ਰਵਰੀ) ਤੋਂ ਸ਼ੁਰੂ ਹੋਣਗੀਆਂ। ਅੱਠਵੀਂ ਜਮਾਤ ਦੇ ਵਿਦਿਆਰਥੀ ‘ਅੰਗਰੇਜ਼ੀ’ ਜਦੋਂ ਕਿ ਬਾਰ੍ਹਵੀਂ ਜਮਾਤ ਦੀਆਂ ਸਾਰੀਆਂ ਸਟਰੀਮਜ਼ ਨਾਲ ਸਬੰਧਤ ਪ੍ਰੀਖਿਆਰਥੀ ‘ਹੋਮ ਸਾਇੰਸ’ ਵਿਸ਼ੇ ਦੀ ਪ੍ਰੀਖਿਆ ਦੇਣਗੇ। ਦੋਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ 5 ਲੱਖ 87 ਹਜ਼ਾਰ 657 ਵਿਦਿਆਰਥੀ ਯੋਗ ਐਲਾਨੇ ਗਏ ਹਨ। ਇਨ੍ਹਾਂ ’ਚ ਬਾਰ੍ਹਵੀਂ ਜਮਾਤ ਦੇ 2 ਲੱਖ 72 ਹਜ਼ਾਰ 105 ਰੈਗੂਲਰ ਜਦੋਂ ਕਿ 13 ਹਜ਼ਾਰ 363 ਪ੍ਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਹਨ। ਪ੍ਰੀਖਿਆ ਸਵੇਰ ਦੇ ਸੈਸ਼ਨ ਵਿਚ 11 ਵਜੇ ਸਵੇਰੇ ਸ਼ੁਰੂ ਅਤੇ 2:15 ’ਤੇ ਸਮਾਪਤ ਹੋਵੇਗੀ। ਦੋਹਾਂ ਜਮਾਤਾਂ ਲਈ ਕੁੱਲ 2579 ਪ੍ਰੀਖਿਆ ਕੇਂਦਰ ਬਣਾਏ ਗਏ ਹਨ।

ਬਾਰ੍ਹਵੀਂ ਜਮਾਤ ਲਈ ਇਸ ਪ੍ਰੀਖਿਆ ਵਿਚ 1 ਲੱਖ 31 ਹਜ਼ਾਰ 520 ਕੁੜੀਆਂ ਤੇ 1 ਲੱਖ 53 ਹਜ਼ਾਰ 935 ਮੁੰਡੇ ਪੇਪਰ ਦੇਣਗੇ। ਨਕਲ ਰਹਿਤ ਪ੍ਰੀਖਿਆ ਕਰਵਾਉਣ ਦੇ ਮੰਤਵ ਨਾਲ ਬੋਰਡ ਨੇ ਇਸ ਸਾਲ 278 ਉਡਣ ਦਸਤੇ ਬਣਾਏ ਹਨ। ਇਸੇ ਤਰ੍ਹਾਂ ਪ੍ਰੀਖਿਆ ਕੇਂਦਰਾਂ ’ਚ ਨਿਗਰਾਨੀ ਵਾਸਤੇ 2579 ਸੁਪਰਡੰਟ ਅਤੇ 3269 ਡਿਪਟੀ ਸੁਪਰਡੰਟ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸਰੀਰ ਪੱਖੋਂ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੇ ਪ੍ਰਸ਼ਨ-ਪੱਤਰ ਅਲੱਗ ਬਣਾਏ ਗਏ ਹਨ। ਜਾਣਕਾਰੀ ਮਿਲੀ ਹੈ ਕਿ ਬਾਰ੍ਹਵੀਂ ਜਮਾਤ ਦੇ ਪ੍ਰਸ਼ਨ-ਪੱਤਰ ਬੈਂਕਾਂ ਜਦੋਂ ਕਿ ਅੱਠਵੀਂ ਜਮਾਤ ਦੇ ਪ੍ਰਸ਼ਨ-ਪੱਤਰ ਪ੍ਰੀਖਿਆ ਕੇਂਦਰਾਂ ਵਿਚ ਸੁਰੱਖਿਅਤ ਰੱਖੇ ਗਏ ਹਨ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...