ਕੌਮਾਤਰੀ ਮਾਂ ਬੋਲੀ ਦਿਹਾੜਾ

ਕੀ ਮਾਤ ਭਾਸ਼ਾ ਸਿਰਫ ਭਾਵੁਕਤਾ ਦਾ ਮਸਲਾ ਜਾਂ ਇਸਦਾ ਕੋਈ ਵਿਗਿਆਨਕ ਅਧਾਰ ਹੈ?
ਆਓ ਮਾਂ ਬੋਲੀ ਦੇ ਦਿਹਾੜੇ ਤੇ ਚਰਚਾ ਕਰੀਏ।
ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ’’ ਕੀ ਇਸ ਗੱਲ ਵਿੱਚ ਸੱਚਮੁੱਚ ਐਨਾ ਵਜ਼ਨ ਹੈ ਕਿ ਅਸੀਂ ਪੰਜਾਬੀ ਛੱਡ ਕੇ ਵਾਕਿਆ ਹੀ ਖਤਮ ਹੋ ਜਾਵਾਂਗੇ। ਫਿਰ ਕਿਉ ਅੰਗਰੇਜ਼ੀ ਨੂੰ ਪਹਿਲ ਦੇ ਰਹੇ ਹਾਂ ਅਤੇ ਕਿਉ ਲੱਗਦਾ ਹੈ ਕਿ ਤਰੱਕੀ ਸਿਰਫ ਅੰਗਰੇਜ਼ੀ ਬੋਲ, ਪੜ੍ਹ-ਲਿਖ ਕੇ ਹੀ ਕੀਤੀ ਜਾ ਸਕਦੀ ਹੈ। ਪੰਜਾਬੀ ਪੜ੍ਹ ਕੇ ਕੀ ਹਾਸਿਲ ਹੋਵੇਗਾ, ਕਿਉ ਪੜ੍ਹੀਏ ਵਗੈਰਾ-ਵਗੈਰਾ। ਇਹ ਸਵਾਲ ਜਦੋਂ ਮਾਤਾ ਭਾਸ਼ਾ ਦਾ ਜ਼ਿਕਰ ਛਿੜਦਾ ਹੈ ਤਾਂ ਉਠਦੇ ਹਨ। ਅਸਲ ਵਿੱਚ ਮਾਤ-ਭਾਸ਼ਾ ਦਾ ਮਸਲਾ ਕੀ ਹੈ? ਕੀ ਇਹ ਸਧਾਰਨ ਮਸਲਾ ਹੈ ਜਾਂ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਮਸਲਾ ਹੈ। ਅਤੇ ਇਹ ਵੀ ਸਮਝਣਾ ਜ਼ਰੂਰੀ ਕਿ ਅੰਗਰੇਜ਼ੀ ਦਾ ਦਬਦਬਾ ਕਿਉ? ਤੇ ਕੀ ਹੋਣਾ ਚਾਹੀਦਾ ਹੈ।

ਆਓ ਵਿਚਾਰੀਏ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਪੰਜਾਬੀ ’ਚ ਮੰਗੀਆਂ ਸੀ ਤੇ ਸਹੁੰ ਅੰਗਰੇਜ਼ੀ ’ਚ ਚੁੱਕੀ। ਜੇ ਅੰਗਰੇਜ਼ੀ ਐਨੀ ਜਾਨਦਾਰ ਭਾਸ਼ਾ ਹੈ ਤਾਂ ਕੈਪਟਨ ਵੋਟਾਂ ਵੀ ਅੰਗਰੇਜ਼ੀ ’ਚ ਮੰਗ ਲੈਂਦਾ ਤੇ ਪਤਾ ਲੱਗ ਜਾਂਦਾ। ਗੱਲ ਸਪੱਸ਼ਟ ਹੈ ਕਿ ਜਦੋਂ ਤਿੰਨ ਬੰਦੇ ਇੱਕੋ ਭਾਸ਼ਾ ਸਮਝਦੇ ਹੋਣ ਤੇ ਦੋ ਬੰਦੇ ਤੀਜੇ ਨਾਲ ਧੋਖਾ ਕਰਨਾ ਚਾਹੁੰਦੇ ਹਨ ਤਾਂ ਉਹ ਉਹੀ ਭਾਸ਼ਾ ਨਹੀਂ ਬੋਲਣਗੇ ਜੋ ਤੀਜੇ ਨੂੰ ਸਮਝ ਆਉਦੀ ਹੋਵੇ। ਇਸੇ ਤਰ੍ਹਾਂ ਹਾਕਮ ਲੋਕਾਂ ਦੀ ਮਾਤ ਭਾਸ਼ਾ ਨੂੰ ਕਦੇ ਸਰਕਾਰੀ ਭਾਸ਼ਾ ਨਹੀਂ ਬਣਾਉਦੇ, ਜਦੋਂ ਤੱਕ ਪ੍ਰਬੰਧ ਲੁਟੇਰਾ ਹੋਵੇ। ਕਿਉਕਿ ਹਾਕਮ ਸਾਡੀ ਬੋਲੀ ਤੋਂ ਡਰਦੇ ਹਨ ਕਿਉਕਿ ਇਹ ਸਾਡੀ ਤਾਕਤ ਹੁੰਦੀ ਹੈ। ਸਰਕਾਰ, ਰੁਜ਼ਗਾਰ, ਵਪਾਰ ਤੇ ਸਰਕਾਰ ਦੀ ਭਾਸ਼ਾ ਹਮੇਸ਼ਾ ਮਾਤ ਭਾਸ਼ਾ ਹੋਣਾ ਚਾਹੀਦੀ ਹੈ। ਜਦੋਂ ਇਸ ਤਰਾਂ ਨਹੀਂ ਤਾਂ ਲੋਕਾਂ ਨੂੰ ਵੀ ਆਪਣੀ ਭਾਸ਼ਾ ਕਮਜ਼ੋਰ ਲੱਗਦੀ ਹੈ।

ਮੌਜੂਦਾ ਸਮੇਂ ਅੰਗਰੇਜ਼ੀ ਨੇ ਦੁਨੀਆਂ ਦੀਆਂ ਦੂਸਰੀਆਂ ਬੋਲੀਆਂ ਦੇ ਮੁਕਾਬਲੇ ਗਾਲਬ ਬੋਲੀ ਦਾ ਰੁਤਬਾ ਹਾਸਲ ਕਰ ਲਿਆ ਹੈ। ਅੰਗਰੇਜ਼ੀ ਹੀ ਵਿਗਿਆਨ, ਤਕਨੌਲਜੀ, ਵਪਾਰ, ਤਰੱਕੀ ਵਿਕਾਸ ਅਤੇ ਇਸ ਤਰ੍ਹਾਂ ਦੀ ਹੋਰ ਖੇਤਰ ਦੀ ਭਾਸ਼ਾ ਮੰਨਿਆ ਜਾਂਦਾ ਹੈ। ਇਸ ’ਤੇ ਵੀ ਅਕਸਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਬਾਰੇ ਜਿਆਦਾ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਅੰਗਰੇਜ਼ੀ ਦਾ ਜਾਣੂ ਹੋਣਾ ਜ਼ਰੂਰੀ ਹੈ। ਕੋਈ ਵੀ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਨਹੀਂ ਬਣਦੀ ਕਿਉਕਿ ਉਹ ਖੂਬਸੂਰਤ ਜਾਂ ਉਸ ਵਿੱਚ ਪ੍ਰਗਟਾਵੇ ਦੀ ਵੱਧ ਯੋਗਤਾ ਹੈ। ਨਾ ਹੀ ਕੋਈ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਬਣਦੀ ਹੈ ਕਿ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਜਿਆਦਾ ਹੈ। ਨਾ ਹੀ ਇਸ ਕਰਕੇ ਕਿ ਕੋਈ ਭਾਸ਼ਾ ਕਿੰਨੀ ਪੁਰਾਣੀ ਹੈ। ਮਸਲਨ ਅੰਗਰੇਜ਼ੀ ਦਾ ਪਹਿਲਾ ਕਵੀ ਚੌਸਰ (1343-1400) ਸੀ ਅਤੇ ਪੰਜਾਬੀ ਦਾ ਪਹਿਲਾ ਕਵੀ ਬਾਬਾ ਫ਼ਰੀਦ (1173-1266) ਸੀ। ਯਾਨਿ ਚੌਸਰ ਬਾਬਾ ਫਰੀਦ ਦੇ ਪੜਪੋਤਿਆਂ ਤੋਂ ਵੀ ਛੋਟਾ ਸੀ। ਸਗੋਂ ਇੱਕ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਬਣਦੀ ਹੈ ਕਿਉਕਿ ਉਸਨੂੰ ਬੋਲਣ ਵਾਲਿਆਂ ਕੋਲ ਤਾਕਤ (ਫੌਜੀ, ਆਰਥਿਕ, ਸਿਆਸੀ, ਸੱਭਿਆਚਾਰਕ) ਹੁੰਦੀ ਹੈ। ਬਰਤਾਨੀਆ ਸਾਮਰਾਜ ਨੇ ਆਪਣੇ ਅਧੀਨ ਆਉਦੇ ਇਲਾਕਿਆਂ ਵਿੱਚ ਅਜਿਹੀਆਂ ਵਿੱਦਿਅਕ ਨੀਤੀਆਂ ਬਣਾਈਆਂ ਜੋ ਉਹਨਾਂ ਦੇ ਹਿੱਤ ਪੂਰਦੀਆਂ ਸਨ। ਬਸਤੀਆਂ ਵਿੱਚ ਵਿੱਦਿਆ ਦਾ ਇੱਕ ਮਕਸਦ ਬਸਤੀਆਂ ਦੇ ਲੋਕਾਂ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਇੱਕ ਅਜਿਹੀ ਜਮਾਤ ਪੈਦਾ ਕਰਨਾ ਸੀ ਜੋ ਬਸਤੀਵਾਦੀਆਂ ਅਤੇ ਬਸਤੀਆਂ ਦੇ ਲੋਕਾਂ ਵਿਚਕਾਰ ਵਿਚੋਲਿਆਂ ਦਾ ਕੰਮ ਕਰ ਸਕਣ।

ਸੰਨ 1835 ਵਿੱਚ ਲਾਰਡ ਮੈਕਾਲੇ ਪਬਲਿਕ ਇਨਫਰਾਸਟਰੱਕਚਰ ਬਾਰੇ ਗਵਰਨਰ ਜਨਰਲ ਦੀ ਕਮੇਟੀ ਦਾ ਚੇਅਰਮੈਨ ਸੀ, ਉਸ ਸਮੇਂ ਹਿੰਦੋਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਅਕ ਮਾਧਿਅਮ ਵਜੋਂ ਵਰਤਣ ਦੇ ਹੱਕ ਵਿੱਚ ਇਹ ਦਲੀਲ ਦਿੰਦਿਆਂ ਉਸ ਨੇ ਕਿਹਾ, ‘‘ਆਪਣੇ ਸੀਮਤ ਵਸੀਲਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਖਿਅਤ ਕਰਨਾ ਸਾਡੇ ਲਈ ਮੁਸ਼ਕਿਲ ਹੈ। ਇਸ ਸਮੇਂ ਸਾਨੂੰ ਇੱਕ ਅਜਿਹੀ ਜਮਾਤ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ, ਜੋ ਸਾਡੇ ਅਤੇ ਸਾਡੇ ਸਾਸ਼ਨ ਅਧੀਨ ਆਉਦੇ ਕਰੋੜਾਂ ਲੋਕਾਂ ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰ ਸਕੇ। ਅਜਿਹੇ ਲੋਕਾਂ ਦੀ ਜਮਾਤ ਜੋ ਰੰਗ ਅਤੇ ਨਸਲ ਦੇ ਅਧਾਰ ਉੱਤੇ ਹਿੰਦੁਸਤਾਨੀ ਹੋਣ ਪਰ ਸੁਆਦਾਂ ਅਤੇ ਨੈਤਿਕ ਕਦਰਾਂ ਕੀਮਤਾਂ ਅਤੇ ਬੌਧਿਕ ਪੱਖੋਂ ਅੰਗਰੇਜ਼ ਹੋਣ। ਬਰਤਾਨੀਆ ਦੀਆਂ ਅਫਰੀਕੀ ਬਸਤੀਆਂ ਵਿੱਚ ਵੀ ਹਾਲਤ ਹਿੰਦੋਸਤਾਨ ਵਰਗੇ ਸਨ। ਅਫਰੀਕਾ ਇਸ ਵਿੱਦਿਆ ਦੀਆਂ ਨੀਤੀਆਂ ਬਣਾਉਣ ਵਾਲਿਆਂ ਦੀ ਸੋਚ ਸੀ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਹਨਾਂ ਦੇ ਮਨਾਂ ਵਿੱਚ ਅਫਰੀਕੀ ਸੱਭਿਆਚਾਰ ਅਤੇ ਗਿਆਨ ਦਾ ਕੋਈ ਆਦਰ ਨਹੀਂ ਸੀ।

ਸੰਨ 1873 ਵਿੱਚ ਪੱਛਮੀ ਅਫਰੀਕਾ ਦਾ ਵਿਦਿਅਕ ਇੰਸਪੈਕਟਰ ਰੈਕਵੈਡ ਮੈਟਕਾਫ ਸੰਟਰ ਮਹਿਸੂਸ ਕਰਦਾ ਸੀ ਕਿ, ‘‘ਅਫਰੀਕੀ ਲੋਕਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ’’ ਅਤੇ ਉਹ ਸਥਾਨਕ ਬੋਲੀਆਂ ਵਿੱਚ ਵਿੱਦਿਆ ਦੇਣ ਦਾ ਸਖਤ ਵਿਰੋਧੀ ਸੀ। ਇਸ ਤਰ੍ਹਾਂ ਬਰਤਾਨਵੀ ਸਾਮਰਾਜ ਨੇ ਅੰਗਰੇਜ਼ੀ ਨਾ ਬੋਲਣ ਵਾਲੇ ਖਿੱਤਿਆਂ ਵਿੱਚ ਅੰਗਰੇਜ਼ੀ ਨੂੰ ਇੱਕ ਗਲਬੇ ਵਾਲੀ ਬੋਲੀ ਦੇ ਤੌਰ ’ਤੇ ਸਥਾਪਿਤ ਕੀਤਾ। ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਅੰਗਰੇਜ਼ੀ ਨਾ ਬੋਲਣ ਵਾਲੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦਾ ਪਸਾਰ ਕਰਨ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਕਿ ਉਹ ਸਮਝਦੇ ਸਨ ਕਿ ਅੰਗਰੇਜ਼ੀ ਦੀ ਸਿਖਲਾਈ ਆਪਣੇ ਆਪ ਵਿੱਚ ਉਹਨਾਂ ਲਈ ਇੱਕ ਵੱਡਾ ਵਪਾਰ ਹੈ। ਇਹ ਤੀਜੀ ਦੁਨੀਆਂ ਦੇ ਦੇਸ਼ਾਂ ਨਾਲ ਉਹਨਾਂ ਦੇ ਵਪਾਰ ਵਿੱਚ ਵਾਧਾ ਕਰਨ ਵਿੱਚ ਮੱਦਦਗਾਰ ਹੈ ਅਤੇ ਇਹ ਉਹਨਾਂ ਦੀ ਵਿਦੇਸ਼ ਨੀਤੀ ਦੇ ਉਦੇਸ਼ ਦੀ ਪ੍ਰਫੁੱਲਤਾ ਲਈ ਸਹਾਈ ਹੈ। ਬਰਤਾਨੀਆ ਲਈ ਬਿ੍ਰਟਿਸ਼ ਕੌਂਸਲ ਨਾਂ ਦੀ ਨੀਮ ਸਰਕਾਰੀ ਸੰਸਥਾ ਅੰਗਰੇਜ਼ੀ ਦੇ ਪਸਾਰ ਲਈ ਕੰਮ ਕਰ ਰਹੀ ਹੈ।

ਇਹ ਸੰਸਥਾ 1934 ਵਿੱਚ ਬਾਹਰਲੇ ਦੇਸ਼ਾਂ ਵਿੱਚ ਜਰਮਨੀ ਅਤੇ ਇਟਲੀ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਹੋਂਦ ਵਿੱਚ ਆਈ ਸੀ। 1934 ਤੋਂ ਬਾਅਦ ਬਿ੍ਰਟਿਸ਼ ਕੌਂਸਲ ਦਾ ਵੱਡਾ ਪਸਾਰ ਹੋਇਆ ਹੈ। 1935 ਵਿੱਚ ਇਸਦਾ ਬਜਟ 6000 ਪੌਂਡ ਸੀ, 1989-90 ਵਿੱਚ ਵਧ ਕੇ 32 ਕਰੋੜ 10 ਲੱਖ ਹੋ ਗਿਆ। ਸੰਨ 1997-98 ਦੌਰਾਨ ਕੌਂਸਲ ਦੇ 109 ਦੇਸ਼ਾਂ ਵਿੱਚ ਦਫ਼ਤਰ ਸਨ। ਉਸ ਸਮੇਂ ਦੌਰਾਨ ਇਹ ਦੁਨੀਆਂ ਭਰ ਵਿੱਚ 118 ਟੀਚਿੰਗ ਸੈਂਟਰ ਅਤੇ 209 ਲਾਇਬਰੇਰੀਆਂ ਚਲਾ ਰਹੀ ਸੀ। ਕੌਂਸਲ ਦੀ ਸਾਲ 2005-06 ਦੀ ਸਾਲਾਨਾ ਰਿਪੋਰਟ ਮੁਤਾਬਿਕ ਇਹ ਬੱਜਟ ਸਾਲ ਦੌਰਾਨ ਕੌਂਸਲ ਵੱਲੋਂ ਖਰਚੀ ਗਈ ਕੁੱਲ ਰਕਮ 50 ਕਰੋੜ ਪੌਂਡ ਤੋਂ ਵੱਧ ਸੀ। ਇਸ ਵਿੱਚੋਂ ਕੌਂਸਲ ਨੇ ਅੰਗਰੇਜ਼ੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਲਈ 18.9 ਕਰੋੜ ਪੌਂਡ ਖਰਚ ਕੀਤੇ। ਅੰਗਰੇਜ਼ੀ ਦੀ ਤਰੱਕੀ ਅਤੇ ਪੜ੍ਹਾਈ ਅਮਰੀਕਾ ਦੀ ਵਿਦੇਸ਼ ਨੀਤੀ ਦਾ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ। ਇਸ ਲਈ ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਫਾਉਡੇਸ਼ਨਾਂ ਅੰਗਰੇਜ਼ੀ ਦੀ ਤਰੱਕੀ ਲਈ ਕੰਮ ਕਰਦੀਆਂ/ਕਰ ਰਹੀਆਂ ਹਨ। ਇਹ ਏਜੰਸੀਆਂ ਅੰਗਰੇਜ਼ੀ ਦੀ ਤਰੱਕੀ ਲਈ ਕਈ ਖੇਤਰਾਂ ਵਿੱਚ ਕੰਮ ਕਰਦੀਆਂ ਹਨ।

ਉਹ ਕਿਤਾਬਾਂ ਦਾਨ ਕਰਦੀਆਂ ਹਨ, ਕਿਤਾਬਾਂ ਨਿਰਯਾਤ ਕਰਨ ਲਈ ਸਬਸਿਡੀਆਂ ਦਿੰਦੀਆਂ ਹਨ, ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਲਾਇਬਰੇਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਖੋਲੇ ਸੈਂਟਰਾਂ ਰਾਹੀਂ ਅੰਗਰੇਜ਼ੀ ਦੀ ਪੜ੍ਹਾਈ ਕਰਾਉਦੀਆਂ ਹਨ। ਦੁਨੀਆਂ ਵਿੱਚ ਅੰਗਰੇਜ਼ੀ ਦਾ ਗਲਬਾ ਗੈਰ-ਅੰਗਰੇਜ਼ੀ ਬੋਲਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਜੀਵਨ ਉੱਪਰ ਵੱਡਾ ਅਸਰ ਪਾ ਰਿਹਾ ਹੈ। ਇਹ ਉਹਨਾਂ ਦੇ ਗਿਆਨ ਪੈਦਾ ਕਰਨ ਅਤੇ ਗਿਆਨ ਨੂੰ ਸੰਭਾਲਣ ਦੇ ਢੰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸੰਸਾਰ ਪੱਧਰ ਉਪਰ ਅੰਗਰੇਜ਼ੀ ਦੇ ਗਲਬੇ ਨੇ ਪੱਛਮੀ ਦੇਸ਼ਾਂ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਵਿਚਕਾਰ ਗਿਆਨ ਦੀ ਵੰਡ ਦੇ ਸਬੰਧ ਵਿੱਚ ਅਸੰਤੁਲਨ ਪੈਦਾ ਕੀਤਾ ਹੋਇਆ ਹੈ। ਉਦਾਹਰਨ ਲਈ ਦੁਨੀਆਂ ਦੇ ਦੋ ਤਿਹਾਈ ਵਿਗਿਆਨੀ ਅੰਗਰੇਜ਼ੀ ਪੜ੍ਹਦੇ ਹਨ। ਨਤੀਜੇ ਵਜੋਂ ਬਹੁਗਿਣਤੀ ਵਿਗਿਆਨਕ ਪੇਪਰ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ।

1981 ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ ਜੀਵ ਵਿਗਿਆਨ ਦੇ ਖੇਤਰ ਵਿੱਚ 85 ਫੀਸਦੀ, ਚਿਕਿਤਸਾ ਦੇ ਖੇਤਰ ਵਿੱਚ 73 ਫੀਸਦੀ, ਹਿਸਾਬ ਦੇ ਖੇਤਰ ਵਿੱਚ 69 ਫੀਸਦੀ, ਰਸਾਇਣ ਵਿਗਿਆਨ ਦੇ ਖੇਤਰ ਵਿੱਚ 67 ਫੀਸਦੀ ਪੇਪਰ ਅੰਗਰੇਜ਼ੀ ਵਿੱਚ ਲਿਖੇ ਗਏ। ਅਗਲੇ ਡੇਢ ਦਹਾਕੇ ਵਿੱਚ ਇਸ ਅਸਾਵੇਂਪਣ ਵਿੱਚ ਵੱਡਾ ਵਾਧਾ ਹੋਇਆ। ਸਮਾਜ ਵਿਗਿਆਨ ਵਿੱਚ ਹਾਲਤ ਇਸਤੋਂ ਵੱਖਰੇ ਨਹੀਂ ਹਨ। ਸੰਸਾਰ ਭਰ ਵਿੱਚ ਇਲੈਕਟ੍ਰੋਨਿਕ ਤਰੀਕੇ ਨਾਲ ਸਾਂਭੀ ਗਈ ਜਾਣਕਾਰੀ ਵਿੱਚੋਂ 80 ਫੀਸਦੀ ਅੰਗਰੇਜ਼ੀ ਵਿੱਚ ਹੈ। ਗਿਆਨ ਦੀ ਵੰਡ ਵਿਚਲੇ ਅਸੰਤੁਲਨ ਕਾਰਨ ਤੀਜੀ ਦੁਨੀਆਂ ਦੇ ਦੇਸ਼ ਗਿਆਨ, ਤਕਨੌਲਜੀ, ਸਿਆਸੀ ਅਤੇ ਆਰਥਿਕ ਵਿਚਾਰਾਂ ਲਈ ਪੱਛਮੀ ਦੇਸ਼ਾਂ ਉੱਪਰ ਨਿਰਭਰ ਬਣੇ ਹੋਏ ਹਨ। ਜਦੋਂ ਵੀ ਕਦੇ ਨਵੇਂ ਵਿਚਾਰਾਂ ਅਤੇ ਕਾਢਾਂ ਦੀ ਲੋੜ ਪੈਂਦੀ ਹੈ ਤਾਂ ਅੰਗਰੇਜ਼ੀ ਵਿੱਚ ਪੜ੍ਹੇ ਹੋਏ ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀ ਅਗਵਾਈ ਲਈ ਪੱਛਮ ਵੱਲ ਦੇਖਦੇ ਹਨ। ਇਸ ਤਰ੍ਹਾਂ ਦਾ ਰਿਸ਼ਤਾ ਪੱਛਮ ਦੇ ਸਨਅਤੀ ਦੇਸ਼ਾਂ, ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀਆਂ ਦਾ ਹੈ। ਵਿਦਵਾਨ ਦੇਬੀ ਪਰਸੰਨਾ ਪਟਨਾਇਕ ਦੇ ਸ਼ਬਦਾਂ ਵਿੱਚ, ‘‘ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਤਕਨੌਲਜੀ, ਵਿਗਿਆਨ ਅਤੇ ਸਮਾਜ ਦੇ ਪਰਸਪਰ ਆਦਾਨ-ਪ੍ਰਦਾਨ ਤੋਂ ਪੈਦਾ ਹੁੰਦੀ ਹੈ ਪਰ ਵਿਗਿਆਨ ਸਮਾਜ ਨਾਲ ਵਿਦੇਸ਼ੀ ਬੋਲੀ ਰਾਹੀਂ ਅਦਾਨ-ਪ੍ਰਦਾਨ ਨਹੀਂ ਕਰ ਸਕਦੀ।

ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਇੱਕ ਵਸ਼ਿਸ਼ਟ ਜਮਾਤ ਪੈਦਾ ਹੋ ਗਈ ਹੈ। ਆਮ ਤੌਰ ਉੱਤੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ। ਉਹਨਾਂ ਦੀ ਤਾਕਤ ਦੇ ਗਲਿਆਰਿਆਂ ਤੱਕ ਪਹੁੰਚ ਬਣਦੀ ਹੈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਮਿਲਦਾ ਹੈ। ਅੱਜ ਭਾਰਤ ਵਿੱਚ ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੁੱਚਾ ਸੰਚਾਰ ਅੰਗਰੇਜ਼ੀ ਵਿੱਚ ਹੁੰਦਾ ਹੈ। ਅਜਿਹੇ ਹਾਲਤ ਗਿਆਨ ਅਤੇ ਜਾਣਕਾਰੀ ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ। ਇਸ ਸਮੇਂ ਦੁਨੀਆਂ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ। ਇਸ ਸਬੰਧ ਵਿੱਚ ਇੱਕ ਵਿਦਵਾਨ ਦੀ ਧਾਰਨਾ ਹੈ ਕਿ 21ਵੀਂ ਸਦੀ ਦੌਰਾਨ ਦੁਨੀਆਂ ਦੀਆਂ 6 ਹਜ਼ਾਰ ਬੋਲੀਆਂ ਵਿੱਚੋਂ 80ਫੀਸਦੀ ਬੋਲੀਆਂ ਮਰ ਜਾਣਗੀਆਂ। ਕਿਸੇ ਵੀ ਬੋਲੀ ਦੀ ਮੌਤ ਇੱਕ ਗੰਭੀਰ ਦੁਖਾਂਤ ਹੈ ਕਿਉਕਿ ਜਦੋਂ ਕੋਈ ਬੋਲੀ ਮਰਦੀ ਹੈ ਤਾਂ ਉਹ ਬੋਲੀ ਬੋਲਣ ਵਾਲੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਦੀ ਮੌਤ ਹੁੰਦੀ ਹੈ।
ਮਾਤ ਭਾਸ਼ਾ ਕਿਉ ਜ਼ਰੂਰੀ ਹੈ? ਮਾਤ ਭਾਸ਼ਾ ’ਚ ਸਿੱਖਿਆ ਹਾਸਲ ਕਰਨ ਵਾਲੇ ਲੋਕਾਂ ਨੇ ਹਮੇਸ਼ਾ ਵੱਧ ਤਰੱਕੀ ਕੀਤੀ ਹੈ। ਇਹ ਗੱਲ ਵਿਗਿਆਨਕ ਤੌਰ ’ਤੇ ਸਿੱਧ ਹੋ ਰਹੀ ਹੈ। ਚੀਨ ਤੇ ਜਾਪਾਨ ਇਸਦੀ ਉਦਾਹਰਨ ਹਨ। ਮਾਤ-ਭਾਸ਼ਾ ਦੀ ਅਹਿਮੀਅਤ ਇਹ ਹੈ ਕਿ ਆਮ ਤੌਰ ’ਤੇ ਕੋਈ ਚਾਰ ਸਾਲ ਦੀ ਉਮਰ ਵਿੱਚ ਬੱਚਾ ਸਕੂਲੀ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ।

ਇਸੇ ਸਮੇਂ ਤੱਕ ਉਹ ਆਪਣੀ ਮਾਤ-ਭਾਸ਼ਾ ਦੀਆਂ ਮੁੱਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫ਼ੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿੱਚ ਸ਼ਾਮਲ ਕਰ ਚੁੱਕਾ ਹੁੰਦਾ ਹੈ। ਸਿੱਖਿਆ ਦੇ ਆਰੰਭ ਲਈ ਇਹ ਇੱਕ ਬਹੁਮੁੱਲਾ ਅਤੇ ਅਮੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿੱਚ ਸਿੱਖਿਆ ਆਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਦੀ ਵਿਦਵਤਾ ਜਾਂ ਸਿਆਣਪ ਨਹੀਂ ਹੈ। ਹਰ ਭਾਸ਼ਾ ਦਾ ਇੱਕ ਸਮਾਜਿਕ ਸੱਭਿਆਚਾਰਕ ਪ੍ਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪ੍ਰਸੰਗ ਵਿੱਚ ਹੀ ਅਰਥ ਹਾਸਿਲ ਕਰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਿਕ ਪ੍ਰਸੰਗ ਸਿਖਿਆਰਥੀ ਨੂੰ ਹਾਸਿਲ ਨਹੀਂ ਹੈ। ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਬਹੁਤ ਗਿਰਾਵਟ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿੱਚ ਤਾਂ ਕਾਫੀ ਵਾਧਾ ਹੋ ਰਿਹਾ ਹੈ। ਕਿਧਰੇ ਸਾਡੀ ਗਿਰਾਵਟ ਦਾ ਕਾਰਨ ਅੰਗਰੇਜ਼ੀ ਤਾਂ ਨਹੀਂ? ਫਿਰ ਭਾਰਤ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਦਾ ਮਾਧਿਆਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ ਤਕਨੌਲਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ? ਚੀਨ ਤੇ ਜਾਪਾਨੀ ਆਪਣੀ ਮਾਤ ਭਾਸ਼ਾ ਵਿੱਚ ਹੀ ਤਾਕਤ ਬਣ ਗਏ। ਅੰਗਰੇਜ਼ੀ ਸਮਰਥਕਾਂ ਕੋਲ ਕੋਈ ਜਵਾਬ ਨਹੀਂ ਹੈ।

ਅਗਲੀ ਗੱਲ ਜੇ ਤਕਨੌਲਜੀ ਦੇ ਅੰਗਰੇਜ਼ੀ ਨਾਲ ਸਬੰਧ ਨੂੰ ਦੇਖੀਏ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਦ ਅਤੇ ਢਾਕੇ ਦੀ ਮਲਮਲ ਨੂੰ ਦੁਨੀਆਂ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿੱਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹ ਸਭ ਅੰਗਰੇਜ਼ੀ ਤੋਂ ਬਿਨਾਂ ਸੰਭਵ ਸੀ ਪਰ ਅੰਗਰੇਜ਼ਾਂ ਤੇ ਅੰਗਰੇਜ਼ੀ ਨੇ ਆ ਕੇ ਇਹਨਾਂ ਚੀਜ਼ਾਂ ਦਾ ਨਾਸ਼ ਕੀਤਾ ਹੈ। ਕੇਵਲ ਗਿਆਨ ਸਿਰਜਣਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ। ਇਸਦਾ ਪਸਾਰ ਵੀ ਓਨਾ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ ਸਮੂਹ ਵਿੱਚ ਗਿਆਨ ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ? ਕੀ ਬਹੁਤੇ ਲੋਕ ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ ’ਚੋਂ ਬਾਹਰ ਹੋ ਜਾਣਾ ਇਸਦੀ ਸਿਰਜਣਾ ਨੂੰ ਵੀ ਖੋਰਾ ਨਹੀਂ ਲਾਏਗਾ? ਗਿਣਤੀ ’ਚੋਂ ਹੀ ਅਕਸਰ ਗੁਣਵੱਤਾ ਪੈਦਾ ਹੁੰਦੀ ਹੈ। ਵਿਕਸਤ ਦੇਸ਼ਾਂ ਵਿੱਚ ਗਿਆਨ-ਵਿਗਿਆਨ ਦੇ ਵਾਧੇ ਨੂੰ ਤਾਂ ਆਪਾਂ ਵੇਖਦੇ ਹਾਂ ਪਰ ਉਥੇ ਇਸ ਪ੍ਰਕਿਰਿਆ ਵਿੱਚ ਲੱਗੇ ਜਨ-ਸਮੂਹ ਦੀ ਗਿਣਤੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆ ਦੀ ਆਬਾਦੀ ਸਾਡੇ ਨਾਲੋਂ ਅੱਠਵਾਂ ਹਿੱਸਾ ਵੀ ਨਹੀਂ ਹੈ ਪਰ ਉਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ।

ਅੰਗਰੇਜ਼ੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾ ਕੇ ਅਤੇ ਬਹੁਤੇ ਲੋਕ ਸਮੂਹ ਨੂੰ ਇਸ ਧਾਰਨਾ ਤੋਂ ਵਾਂਝਿਆਂ ਰੱਖਕੇ ਅਸੀਂ ਆਪਣੀ ਬਹੁਮਤ ਆਬਾਦੀ ਨੂੰ ਫਿਰ ਸੱਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਕੇ ਜਾਣਾ ਚਾਹੁੰਦੇ ਹਾਂ? ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ ਹੀ ਸਬੰਧ ਨਹੀਂ ਰੱਖਦਾ ਸਗੋਂ ਇਹ ਜਾਣਕਾਰੀ ਤਾਂ ਉਸਦੇ ਮਾਨਵੀ ਗੁਣਾਂ ਦੇ ਵਿਕਾਸ ਵਿੱਚ ਸਹਾਈ ਹੋਣ ਲਈ ਹੋਣੀ ਚਾਹੀਦੀ ਹੈ। ਮਨੁੱਖੀ ਜੀਵ ਨੂੰ ਸਮਾਜਿਕ ਜੀਵ ਬਣਾਉਣ ਵਿੱਚ ਆਪਣੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਅੱਖੋਂ ਪਰੋਖੇ ਨਾ ਕੀਤਾ ਜਾ ਸਕਣ ਵਾਲਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ-ਭਾਸ਼ਾ ਦੀ ਵਿਕਸਤ ਜਾਣਕਾਰੀ ਤੋਂ ਵਾਂਝਿਆਂ ਕਰਕੇ ਕੀ ਅਸੀਂ ਉਹਨਾਂ ਨੂੰ ਸੱਭਿਆਚਾਰੀਕਰਨ ਦੇ ਸਰੋਤਾਂ ਤੋਂ ਵਿਰਵਿਆਂ ਨਹੀਂ ਕਰ ਰਹੇ? ਭਾਸ਼ਾ ਸਿਰਫ ਇੱਕ ਸੂਚਨਾ ਦਾ ਮਾਧਿਆਮ ਹੀ ਨਹੀਂ ਹੈ। ਇਹ ਆਪਣੇ ਨਾਲ ਇੱਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿੱਚ ਡੋਬ ਕੇ ਕੀ ਅਸੀਂ ਸਮਾਜਿਕ ਰੂਪ ਵਿੱਚ ਓਪਰੇ ਨਾਗਰਿਕ ਤਾਂ ਨਹੀਂ ਪੈਦਾ ਕਰ ਰਹੇ।
ਮਰ ਰਹੀ ਹੈ ਮੇਰੀ ਭਾਸ਼ਾ
ਸ਼ਬਦ-ਸ਼ਬਦ ਵਾਕ-ਵਾਕ
ਸਰਕਾਰ, ਪਰਿਵਾਰ, ਰੁਜ਼ਗਾਰ ਤੇ ਵਪਾਰ ਦੀ ਭਾਸ਼ਾ ਹਮੇਸ਼ਾ ਮਾਤ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਹੀ ਕੋਈ ਕੌਮ ਤਰੱਕੀ ਕਰ ਸਕਦੀ ਹੈ। ਦੁਨੀਆਂ ਦੀਆਂ 7000 ਭਾਸ਼ਾਵਾਂ ਵਿੱਚੋਂ ਪੰਜਾਬੀ 10ਵੀਂ ਵੱਡੀ ਭਾਸ਼ਾ ਹੈ। ਪਰ ਪੰਜਾਬ ਵਿੱਚ ਹੀ ਪੰਜਾਬੀ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸਿੱਖਿਆ, ਪ੍ਰਸਾਸ਼ਨ ਤੇ ਨਿਆਂ ਨੂੰ ਪੰਜਾਬੀ ’ਚ ਨਾ ਦੇਣਾ ਇਸਦੀ ਪ੍ਰਤੱਖ ਉਦਾਹਰਨ ਹੈ। ਜੇਕਰ ਸਿੱਖਿਆ ਮਾਤ ਭਾਸ਼ਾ ਵਿੱਚ ਹੋਵੇ ਤਾਂ ਅਸੀਂ ਕਈ ਕਾਬਲ ਡਾਕਟਰ, ਇੰਜਨੀਅਰ, ਵਕੀਲ ਪੈਦਾ ਕਰ ਸਕਦੇ ਹਾਂ ਜੋ ਲੋਕਾਂ ਨਾਲ ਜੁੜੇ ਕੇਸਾਂ ਤੇ ਲੋਕਾਂ ਦਾ ਦਰਦ ਸਮਝਦੇ ਹੋਣ। ਮੰਨ ਲਓ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੰਜਾਬੀ ’ਚ ਹੋਵੇ ਤਾਂ ਕਈ ਕਾਬਲ ਡਾਕਟਰ ਬਣ ਜਾਣਗੇ, ਪਰ ਜੇ ਕਾਨੂੰਨ ਦੀ ਪੜ੍ਹਾਈ ਪੰਜਾਬੀ ’ਚ ਹੋਵੇ (ਪੰਜਾਬੀ ਯੂਨੀਵਰਸਿਟੀ ’ਚ ਕਾਨੂੰਨ ਦੀ ਪੜ੍ਹਾਈ ਲਈ ਪੰਜਾਬੀ ਮਾਧਿਆਮ ਲਿਆ ਜਾ ਸਕਦਾ ਹੈ ਪਰ ਕਿਤਾਬਾਂ ਜੋ ਪੰਜਾਬੀ ’ਚ ਮੌਜੂਦ ਹਨ, ਉਹਨਾਂ ’ਚ ਅਰਬੀ ਫ਼ਾਰਸੀ ਦੇ ਸ਼ਬਦ ਜਿਆਦਾ ਹਨ) ਤਾਂ ਕਈ ਕਾਬਲ ਵਕੀਲ ਬਣ ਜਾਣਗੇ। ਇਸੇ ਤਰ੍ਹਾਂ ਜੇਕਰ ਅਦਾਲਤਾਂ ਦੀ ਕਾਰਵਾਈ ਪੰਜਾਬੀ ’ਚ ਚੱਲੇ ਤਾਂ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਵਕੀਲ ਉਹਨਾਂ ਲਈ ਕਿਸ ਤਰ੍ਹਾਂ ਦੀ ਬਹਿਸ ਕਰ ਰਿਹਾ ਹੈ।

ਅਦਾਲਤਾਂ ਦੇ ਫੈਸਲੇ ਜੇਕਰ ਪੰਜਾਬੀ ’ਚ ਲਿਖੇ ਜਾਣਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਅਦਾਲਤ ਨੇ ਕਿਸ ਤਰ੍ਹਾਂ ਦਾ ਫੈਸਲਾ ਕੀਤਾ ਹੈ। ਪਰ ਹਾਕਮਾਂ ਦੀ ਮਨਸ਼ਾ ਲੋਕਾਂ ਨੂੰ ਹਨੇਰੇ ’ਚ ਰੱਖਣਾ ਹੈ। ਉਦਾਹਰਨ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਾਰੀ ਪੜ੍ਹਾਈ ਅੰਗਰੇਜ਼ੀ ਵਿੱਚ ਹੁੰਦੀ ਹੈ। ਉਥੇ ਪੜ੍ਹਨ ਵਾਲਾ ਇੱਕ ਵਿਦਿਆਰਥੀ ਕਣਕ ਦੀ ਫ਼ਸਲ ਦੇ ਨਦੀਨ (ਗੁੱਲੀ ਡੰਡਾ ਵਗੈਰਾ) ਕਿਵੇਂ ਖਤਮ ਹੋਣ? ਇਸਤੇ ਖੋਜ ਕਰ ਰਿਹਾ ਹੈ। ਪਰ ਉਹ ਅੰਗਰੇਜ਼ੀ ਵਿੱਚ ਪੜ੍ਹਦਾ ਹੋਣ ਕਰਕੇ ਨਦੀਨ ਸ਼ਬਦ ਤੋਂ ਅਣਜਾਣ ਹੈ ਤੇ ਉਹ ਨਦੀਨ ਦਾ ਅੰਗਰੇਜ਼ੀ ਸਮਅਰਥੀ ਸ਼ਬਦ ‘ਹਰਬੀਸਾਈਡ’ ਵਰਤਦਾ ਹੈ। ਕੱਲ੍ਹ ਨੂੰ ਜਦੋਂ ਉਹ ਵਿਦਿਆਰਥੀ ਕਿਸਾਨਾਂ ਵਿੱਚ ਜਾਵੇਗਾ ਤਾਂ ਉਸਨੂੰ ਨਦੀਨ ਸ਼ਬਦ ਸਮਝ ਨਹੀਂ ਆਉਣਾ ਤੇ ਕਿਸਾਨਾਂ ਨੂੰ ਉਸਦਾ ਹਰਬੀਸਾਈਡ। ਤੇ ਇਸ ਤਰ੍ਹਾਂ ਜੇ ਖੋਜ ਸਫ਼ਲ ਵੀ ਹੁੰਦੀ ਹੈ ਤਾਂ ਸਮਾਜ ਦੇ ਕਿੰਨੀ ਕੁ ਕੰਮ ਆਵੇਗੀ? ਜੇਕਰ ਉਹ ਸਮਾਜ ਦੀ ਭਾਸ਼ਾ ਵਿੱਚ ਨਹੀਂ। ਪੰਜਾਬੀ ਨਾ ਹੀ ਸਰਕਾਰ ਦੀ ਭਾਸ਼ਾ ਹੈ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ, ਜਿਸ ਕਰਕੇ ਪੰਜਾਬੀ ਪੜ੍ਹਨ ’ਚ ਲੋਕਾਂ ਦਾ ਰੁਝਾਨ ਘਟਣਾ ਸੁਭਾਵਿਕ ਹੈ। 1995 ’ਚ 40% ਵਿਦਿਆਰਥੀ 12ਵੀਂ ਜਮਾਤ ’ਚ ਪੰਜਾਬੀ ਚੋਣਵਾਂ ਵਿਸ਼ਾ ਲੈਂਦਾ ਸੀ।

2017 ’ਚ ਇਹ ਗਿਣਤੀ ਘਟ ਕੇ 24% ਰਹਿ ਗਈ। ਇਸੇ ਤਰ੍ਹਾਂ ਜੋ ਹਿਊਮੈਨਟੀਜ਼ ਗਰੁੱਪ ’ਚ ਵੀ 1995 ’ਚ 46% ਤੋਂ ਘਟ ਕੇ 2017 ’ਚ 35% ਹੀ ਪੰਜਾਬੀ ਨੂੰ ਚੋਣਵਾਂ ਵਿਸ਼ਾ ਲੈਂਦੇ ਹਨ। ਪਿਛਲੇ ਇੱਕ ਦਹਾਕੇ ’ਚ ਪੰਜਾਬੀ ਸਾਹਿਤ ’ਚ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ’ਚ ਵਿਦਿਆਰਥੀ ਅੱਧੇ ਰਹਿ ਗਏ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ’ਚ 2007 ’ਚ 13725 ਵਿਦਿਆਰਥੀ ਸਨ ਜੋ ਅੱਜ ਘਟ ਕੇ 12500 ਰਹਿ ਗਏ ਹਨ(ਇਹ ਤੱਥ 2018 ਦੇ ਹਨ)। ਪੰਜਾਬੀ ਚੋਣਵੇਂ ਵਿਸ਼ਿਆਂ ’ਚ ਵਿਦਿਆਰਥੀ ਉਦੋਂ ਘਟ ਰਹੇ ਹਨ ਜਦੋਂ ਕਾਲਜ ਵਧ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜ 110 ਤੋਂ 278 ਹੋ ਗਏ ਹਨ।ਪੰਜਾਬੀ ਬੋਲੀ ਦੇ ਨਾਮ ਤੇ ਬਣੀ ਪੰਜਾਬੀ ਯੂਨੀਵਰਸਿਟੀ ਦਾ ਗਵਾਰ ਵੀਸੀ ਸਵਰਨ ਸਿੰਘ ਬੋਪਾਰਾਏ ਪੰਜਾਬੀ ਬੋਲੀ ਦਾ ਕੱਟੜ ਦੁਸ਼ਮਨ਼ ਰਿਹਾ। ਪੰਜਾਬੀ ਭਾਸ਼ਾ ਦਾ ਨੁਕਸਾਨ ਉਹਨਾਂ ਲੋਕਾਂ ਨੇ ਵੀ ਕੀਤਾ ਹੈ ਜਿਹਨਾਂ ਨੇ ਇਸਨੂੰ ਸਿੱਖਾਂ ਦੀ ਭਾਸ਼ਾ ਕਿਹਾ ਹੈ। ਭਾਸ਼ਾ ਹਮੇਸ਼ਾ ਕੌਮਾਂ ਦੀ ਹੁੰਦੀ ਹੈ ਨਾ ਕਿ ਧਰਮ ਦੀ। ਜਿਵੇਂ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਕਿਹਾ ਗਿਆ ਜਦਕਿ ਉਰਦੂ ਭਾਰਤੀ ਭਾਸ਼ਾ ਹੈ ਅਤੇ ਭਾਰਤੀ ਉਪ-ਮਹਾਦੀਪ ਦੇ ਮੁਸਲਮਾਨਾਂ ਤੋਂ ਇਲਾਵਾ ਦੁਨੀਆਂ ’ਚ ਕਿਤੇ ਵੀ ਮੁਸਲਮਾਨ ਉਰਦੂ ਨਹੀਂ ਬੋਲਦੇ। ਪੰਜਾਬੀ, ਪੰਜਾਬੀ ਕੌਮ ਦੀ ਭਾਸ਼ਾ ਹੈ। ਪੰਜਾਬੀਆਂ ਦੀ ਪਛਾਣ ਬੋਲੀ ਕਰਕੇ ਹੈ। ਭਾਸ਼ਾ ਹੀ ਮਨੁੱਖ ਦੀ ਸਮਾਜਿਕ ਹੋਂਦ ਦਰਸਾਉਦੀ ਹੈ।

ਪਰ ਅੱਜ ਵਧ ਰਹੇ ਅੰਗਰੇਜ਼ੀ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਜੁਰਮਾਨਾ ਲਾਇਆ ਜਾਂਦਾ ਹੈ। ਬਹੁਤੇ ਲੋਕ ਇਸ ਵਿੱਚ ਹੀ ਸ਼ਾਨ ਸਮਝਦੇ ਹਨ ਕਿ ਸਾਡੇ ਬੱਚਿਆਂ ਨੂੰ ਸਕੂਲ ’ਚ ਅੰਗਰੇਜ਼ੀ ਬੋਲਣ ਲਾਇਆ ਜਾ ਰਿਹਾ ਹੈ। ਘਰਾਂ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਜੋ ਖ਼ੁਦ ਭਾਵੇਂ ਅੰਗਰੇਜ਼ੀ ਨਹੀਂ ਜਾਣਦੀਆਂ ਪਰ ਬੱਚਿਆਂ ਨੂੰ ਨੋਜ, ਹੈੱਡ, ਫੁੱਟ, ਆਰਮ ਪੜਾਉਣਗੀਆਂ। ਨੱਕ, ਹੱਥ, ਕੰਨ, ਬਾਂਹ, ਸਿਰ ਨੂੰ ਨਹੀਂ ਦੱਸਣਗੀਆਂ ਤੇ ਇਹ ਗੱਲ ਦੇਖਣ ਨੂੰ ਬਹੁਤ ਆਮ ਲੱਗਦੀ ਹੈ। ਪਰ ਸਿੱਟੇ ਗੰਭੀਰ ਹੋਣਗੇ। ਜਿਵੇਂ ਪਹਿਲਾਂ ਲਿਖਿਆ ਹੈ ਕਿ ਭਾਸ਼ਾ ਮਰਨ ਦਾ ਮਤਲਬ ਉਸ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਵੇਖਣ ਦੀ ਨਜ਼ਰੀਏ ਦੀ ਮੌਤ ਹੁੰਦੀ ਹੈ। ਜਦੋਂ ਮਾਂ ਨੇ ਬੱਚੇ ਨੂੰ ਸਿਰ ਨਹੀਂ ਹੈੱਡ ਦੱਸਣਾ ਹੈ ਤਾਂ ਮਾਤ ਭਾਸ਼ਾ ਨਾਲ ਇਸਤੋਂ ਵੱਧ ਕੀ ਧੱਕਾ ਹੋਵੇਗਾ। ਜਦੋਂ ਆਪਣੀ ਭਾਸ਼ਾ ਨੂੰ ਮਾਤ ਭਾਸ਼ਾ ਕਹਿੰਦੇ ਹਾਂ ਭਾਵ ਮਾਂ ਤੋਂ ਮਿਲੀ ਬੋਲੀ। ਜੇਕਰ ਮਾਂ ਹੈੱਡ ਦੱਸੇਗੀ, ਬੱਚੇ ਪੰਜਾਬੀ ਤੋਂ ਹੀ ਨਹੀਂ ਪੰਜਾਬੀ ਰਵਾਇਤਾਂ, ਸੱਭਿਆਚਾਰਕ ਤੋਂ ਵੀ ਟੁੱਟਣਗੇ।

ਹੈੱਡ ਪੜ੍ਹਨ ਨਾਲ ਸਿਰ ਦੀਜੇ ਕਾਨਿ ਨਾ ਕੀਜੈ, ਬਾਹਿ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਹਿ ਨਾ ਛੋਡੀਏ, ਵਰਗੀਆਂ ਮਹਾਨ ਰਵਾਇਤਾਂ ਨਾ ਸਮਝਣਗੇ ਤੇ ਨਾ ਹੀ ਅਪਣਾਉਣਗੇ। ਤਾਂ ਚੁਣੌਤੀਆਂ ਨਾਲ ਟੱਕਰ ਵੀ ਨਹੀਂ ਲੈ ਸਕਣਗੇ। ਜਦੋਂ ਇੱਕ ਬਜ਼ੁਰਗ ਮਾਤਾ ਨਾਲ ਗੱਲ ਕਰਦਿਆਂ ਸੀਸ ਸ਼ਬਦ ਵਰਤ ਕੇ ਉਸਤੋਂ ਪੁੱਛਿਆ ਕਿ ਤੁਹਾਡੇ ਦਿਮਾਗ ਵਿੱਚ ਸੀਸ ਸ਼ਬਦ ਨਾਲ ਕੀ ਆਇਆ ਤਾਂ ਜਵਾਬ ਸੀ ‘ਗੁਰੂ ਤੇਗ ਬਹਾਦਰ’। ਜਿਹੜਾ ਕਿ ਹੈੱਡ ਨਾਲ ਨਹੀਂ ਆਉਣਾ। ਭਵਿੱਖ ਸਿਰਜਣਾ ਲਈ ਇਤਿਹਾਸ ਦਾ ਗਿਆਨ ਲਾਜ਼ਮੀ ਹੈ। ਇਹ ਆਪਣੀ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੈ। ਭਾਸ਼ਾ ਤੋਂ ਟੁੱਟ ਕੇ ਕੋਈ ਸਮਾਜ ਨਾ ਤਾਂ ਆਪਣਾ ਗਿਆਨ ਸਿਰਜ ਸਕਦਾ ਹੈ ਤੇ ਨਾ ਹੀ ਭਾਵਨਾਵਾਂ ਪ੍ਰਗਟ ਕਰ ਸਕਦਾ ਹੈ। ਜਿਵੇਂ ਸ਼ਿਵ ਦੀਆਂ ਖ਼ੂਬਸੂਰਤ ਸਤਰਾਂ
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜ੍ਹਾਂ ਦਾ ਪਰਾਗਾ ਭੁੰਨ ਦੇ।
ਇਹਨਾਂ ਸਤਰਾਂ ਨੂੰ ਕੋਈ ਕਹਿੰਦਾ ਕਹਾਉਦਾ ਵਿਦਵਾਨ ਅੰਗਰੇਜ਼ੀ ਵਿੱਚ ਇਸੇ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਅਨੁਵਾਦ ਨਹੀਂ ਕਰ ਸਕਦਾ। ਅੱਜ ਪੰਜਾਬ ਬਹੁ-ਪਰਤੀ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸ ਸੰਕਟ ’ਚੋਂ ਨਿਕਲਣ ਲਈ ਪੰਜਾਬੀ ਭਾਸ਼ਾ ਦਾ ਵੀ ਅਹਿਮ ਯੋਗਦਾਨ ਹੋਵੇਗਾ। ਪਰ ਅਸੀਂ ਖ਼ੁਦ ਹੀ ਪੰਜਾਬੀ ਭਾਸ਼ਾ ਨੂੰ ਤਿਲਾਂਜਲੀ ਦੇ ਰਹੇ ਹਾਂ। ਪੰਜਾਬੀ ਨੂੰ ਇਕੱਲੀ ਚੁਣੌਤੀ ਅੰਗਰੇਜ਼ੀ ਤੋਂ ਹੀ ਨਹੀਂ ਹੁਣ ਤਾਂ ਆਰ.ਐਸ.ਐਸ. ਵੀ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਸੰਕਲਪ ਲੈ ਕੇ ਚੱਲ ਰਹੀ ਹੈ ਅਤੇ ਵੱਖ-ਵੱਖ ਭਾਸ਼ਾਵਾਂ ਨੂੰ ਨਿਰਉਤਸ਼ਾਹਿਤ ਕਰ ਰਹੀ ਹੈ। ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਹਿ ਕੇ ਦੂਜੀਆਂ ਭਾਸ਼ਾਵਾਂ ਨੂੰ ਦੁਰਕਾਰਿਆ ਜਾ ਰਿਹਾ ਹੈ। ਜਦਕਿ ਭਾਰਤੀ ਸੰਵਿਧਾਨ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਉਰਦੂ ਆਦਿ ਨੂੰ ਇੱਕ ਸਮਾਨ ਮੰਨਦਾ ਹੈ। ਪਰ ਯੂ.ਪੀ. ’ਚ ਅਲੀਗੜ੍ਹ ’ਚ ਬਸਪਾ ਦੇ ਇੱਕ ਨੇਤਾ ਮੁਸ਼ੱਰਫ ਹੁਸੈਨ ’ਤੇ ਉਰਦੂ ’ਚ ਸਹੁੰ ਚੁੱਕਣ ਕਰਕੇ ਹੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰ ਦਿੱਤਾ ਹੈ।

ਪੰਜਾਬੀ ਭਾਸ਼ਾ ਦੋ ਲਿੱਪੀਆਂ ਗੁਰਮੁਖੀ ਤੇ ਸ਼ਾਹਮੁਖੀ ’ਚ ਲਿਖੀ ਜਾਂਦੀ ਹੈ। ਲਹਿੰਦੇ ਪੰਜਾਬ ’ਚ ਸ਼ਾਹਮੁਖੀ ਤੇ ਚੜ੍ਹਦੇ ਪੰਜਾਬ ’ਚ ਗੁਰਮੁਖੀ ’ਚ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ’ਚ ਲਿਖਣ ਦੀ ਵੀ ਗੱਲ ਹੁੰਦੀ ਰਹੀ, ਹੁਣ ਵੀ ਹੁੰਦੀ ਹੈ। ਦੇਵਨਾਗਰੀ ਲਿੱਪੀ ਵੀ ਪੰਜਾਬੀ ਭਾਸ਼ਾ ਲਈ ਘਾਤਕ ਹੀ ਹੋਵੇਗੀ। ਦੇਵਨਾਗਰੀ ’ਚ ਭੂਆ ਨੂੰ ਬੂਆ ਤੇ ਘਰ ਨੂੰ ਗਰ ਹੀ ਪੜ੍ਹਿਆ ਜਾਵੇਗਾ ਜੋ ਪੰਜਾਬੀ ਭਾਸ਼ਾ ਨੂੰ ਖਾਣ ਦਾ ਕੰਮ ਹੀ ਕਰੇਗੀ। ਅਜਿਹੇ ਯਤਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਅਜਿਹੀ ਸਥਿਤੀ ’ਚ ਜਿੱਥੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਅਦਾਲਤਾਂ, ਉਚੇਰੀ ਪੜ੍ਹਾਈ, ਪ੍ਰਸਾਸ਼ਨ ਦੀ ਭਾਸ਼ਾ ਮਾਤਾ ਭਾਸ਼ਾ ਹੋਣੀ ਚਾਹੀਦੀ ਹੈ। ਜੋ ਗੈਰ ਭਾਸ਼ਾ ’ਚ ਕੰਮ ਕਰੇ ਤੇ ਇਸਨੂੰ ਫੌਜਦਾਰੀ ਗੁਨਾਹ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਸਕੂਲਾਂ ਨੂੰ ਇਸ ਘੇਰੇ ’ਚ ਲਿਆਉਣਾ ਚਾਹੀਦਾ ਹੈ ਜੋ ਮਾਤ ਭਾਸ਼ਾ ਬੋਲਣ ’ਤੇ ਪਾਬੰਦੀ ਲਾਉਣ। ਮਾਤ ਭਾਸ਼ਾਵਾਂ ਲਈ ਲੜਦਿਆਂ ਮੂਲਵਾਦੀ ਪਹੁੰਚ ਵੀ ਨਹੀਂ ਅਪਣਾਉਣੀ ਚਾਹੀਦੀ ਕਿ ਅਸੀਂ ਅੰਗਰੇਜ਼ੀ ਦਾ ਬਾਈਕਾਟ ਕਰੀਏ।

ਨਤੀਜੇ ਵਜੋਂ ਅਸੀਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਬਾਹਰੀ ਸੰਪਰਕ ਗਿਆਨ ਅਤੇ ਵਿਚਾਰ ਵਟਾਂਦਰੇ ਤੋਂ ਟੁੱਟ ਜਾਵਾਂਗੇ। ਅੰਗਰੇਜ਼ੀ ਦੇ ਗਲਬੇ ਨੂੰ ਚੁਣੌਤੀ ਦੇਣ ਦਾ ਮਤਲਬ ਸਾਰੀਆਂ ਸਥਾਨਕ ਬੋਲੀਆਂ ਨੂੰ ਮਜ਼ਬੂਤ ਕਰਨਾ ਹੈ। ਮੁੱਕਦੀ ਗੱਲ ਇਹ ਪ੍ਰਬੰਧ ਨਾਲ ਵੀ ਜੁੜਿਆ ਅਮਲ ਹੈ। ਲੁਟੇਰਾ ਪ੍ਰਬੰਧ ਮਿਹਨਤਕਸ਼ਾਂ ਨੂੰ ਹਮੇਸ਼ਾ ਉਹਨਾਂ ਦੇ ਇਤਿਹਾਸ ਵਿੱਚ ਸਹੀ ਜਗ੍ਹਾ ਮਿਲਣ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ ਤਾਂ ਕਿ ਵਰਤਮਾਨ ਵਿੱਚ ਘੋਲ ਦੀ ਲਗਾਤਾਰਤਾ ਹੈ, ਉਸਦੇ ਲਈ ਪ੍ਰੇਰਨਾ ਸਰੋਤ ਨਾ ਬਣ ਸਕੇ। ਇਸ ਲਈ ਉਹਨਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਤੋਂ ਵਾਂਝਾ ਰੱਖਿਆ ਜਾਂਦਾ ਹੈ। ਆਓ ਇਸ ਲੁਟੇਰੇ ਪ੍ਰਬੰਧ ਨੂੰ ਉਲਟਾਈਏ ਤੇ ਬਰਾਬਰੀ ਵਾਲਾ ਪ੍ਰਬੰਧ ਸਿਰਜੀਏ ਜੋ ਸਭ ਕੌਮਾਂ, ਭਾਸ਼ਾਵਾਂ ਨੂੰ ਬਰਾਬਰੀ ਦੇਵੇ। ਰੂਸ ਦੀ ਸਮਾਜਵਾਦੀ ਕ੍ਰਾਂਤੀ ਇਸ ਤਰਾ ਕਰ ਦਿਖਾਇਆ ਸੀ ।ਜਿੱਥੇ ਸਭ ਭਾਸ਼ਾਵਾਂ ਨੂੰ ਬਰਾਬਰੀ ਦਿੱਤੀ ਗਈ।

ਦੇ ਸਬੰਧ ਵਿੱਚ ਅਸੰਤੁਲਨ ਪੈਦਾ ਕੀਤਾ ਹੋਇਆ ਹੈ। ਉਦਾਹਰਨ ਲਈ ਦੁਨੀਆਂ ਦੇ ਦੋ ਤਿਹਾਈ ਵਿਗਿਆਨੀ ਅੰਗਰੇਜ਼ੀ ਪੜ੍ਹਦੇ ਹਨ। ਨਤੀਜੇ ਵਜੋਂ ਬਹੁਗਿਣਤੀ ਵਿਗਿਆਨਕ ਪੇਪਰ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। 1981 ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ ਜੀਵ ਵਿਗਿਆਨ ਦੇ ਖੇਤਰ ਵਿੱਚ 85 ਫੀਸਦੀ, ਚਿਕਿਤਸਾ ਦੇ ਖੇਤਰ ਵਿੱਚ 73 ਫੀਸਦੀ, ਹਿਸਾਬ ਦੇ ਖੇਤਰ ਵਿੱਚ 69 ਫੀਸਦੀ, ਰਸਾਇਣ ਵਿਗਿਆਨ ਦੇ ਖੇਤਰ ਵਿੱਚ 67 ਫੀਸਦੀ ਪੇਪਰ ਅੰਗਰੇਜ਼ੀ ਵਿੱਚ ਲਿਖੇ ਗਏ। ਅਗਲੇ ਡੇਢ ਦਹਾਕੇ ਵਿੱਚ ਇਸ ਅਸਾਵੇਂਪਣ ਵਿੱਚ ਵੱਡਾ ਵਾਧਾ ਹੋਇਆ। ਸਮਾਜ ਵਿਗਿਆਨ ਵਿੱਚ ਹਾਲਤ ਇਸਤੋਂ ਵੱਖਰੇ ਨਹੀਂ ਹਨ। ਸੰਸਾਰ ਭਰ ਵਿੱਚ ਇਲੈਕਟ੍ਰੋਨਿਕ ਤਰੀਕੇ ਨਾਲ ਸਾਂਭੀ ਗਈ ਜਾਣਕਾਰੀ ਵਿੱਚੋਂ 80 ਫੀਸਦੀ ਅੰਗਰੇਜ਼ੀ ਵਿੱਚ ਹੈ।

ਗਿਆਨ ਦੀ ਵੰਡ ਵਿਚਲੇ ਅਸੰਤੁਲਨ ਕਾਰਨ ਤੀਜੀ ਦੁਨੀਆਂ ਦੇ ਦੇਸ਼ ਗਿਆਨ, ਤਕਨੌਲਜੀ, ਸਿਆਸੀ ਅਤੇ ਆਰਥਿਕ ਵਿਚਾਰਾਂ ਲਈ ਪੱਛਮੀ ਦੇਸ਼ਾਂ ਉੱਪਰ ਨਿਰਭਰ ਬਣੇ ਹੋਏ ਹਨ। ਜਦੋਂ ਵੀ ਕਦੇ ਨਵੇਂ ਵਿਚਾਰਾਂ ਅਤੇ ਕਾਢਾਂ ਦੀ ਲੋੜ ਪੈਂਦੀ ਹੈ ਤਾਂ ਅੰਗਰੇਜ਼ੀ ਵਿੱਚ ਪੜ੍ਹੇ ਹੋਏ ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀ ਅਗਵਾਈ ਲਈ ਪੱਛਮ ਵੱਲ ਦੇਖਦੇ ਹਨ। ਇਸ ਤਰ੍ਹਾਂ ਦਾ ਰਿਸ਼ਤਾ ਪੱਛਮ ਦੇ ਸਨਅਤੀ ਦੇਸ਼ਾਂ, ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀਆਂ ਦਾ ਹੈ। ਵਿਦਵਾਨ ਦੇਬੀ ਪਰਸੰਨਾ ਪਟਨਾਇਕ ਦੇ ਸ਼ਬਦਾਂ ਵਿੱਚ, ‘‘ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਤਕਨੌਲਜੀ, ਵਿਗਿਆਨ ਅਤੇ ਸਮਾਜ ਦੇ ਪਰਸਪਰ ਆਦਾਨ-ਪ੍ਰਦਾਨ ਤੋਂ ਪੈਦਾ ਹੁੰਦੀ ਹੈ ਪਰ ਵਿਗਿਆਨ ਸਮਾਜ ਨਾਲ ਵਿਦੇਸ਼ੀ ਬੋਲੀ ਰਾਹੀਂ ਅਦਾਨ-ਪ੍ਰਦਾਨ ਨਹੀਂ ਕਰ ਸਕਦੀ। ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਇੱਕ ਵਸ਼ਿਸ਼ਟ ਜਮਾਤ ਪੈਦਾ ਹੋ ਗਈ ਹੈ। ਆਮ ਤੌਰ ਉੱਤੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ।

ਉਹਨਾਂ ਦੀ ਤਾਕਤ ਦੇ ਗਲਿਆਰਿਆਂ ਤੱਕ ਪਹੁੰਚ ਬਣਦੀ ਹੈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਮਿਲਦਾ ਹੈ। ਅੱਜ ਭਾਰਤ ਵਿੱਚ ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੁੱਚਾ ਸੰਚਾਰ ਅੰਗਰੇਜ਼ੀ ਵਿੱਚ ਹੁੰਦਾ ਹੈ। ਅਜਿਹੇ ਹਾਲਤ ਗਿਆਨ ਅਤੇ ਜਾਣਕਾਰੀ ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ। ਇਸ ਸਮੇਂ ਦੁਨੀਆਂ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ। ਇਸ ਸਬੰਧ ਵਿੱਚ ਇੱਕ ਵਿਦਵਾਨ ਦੀ ਧਾਰਨਾ ਹੈ ਕਿ 21ਵੀਂ ਸਦੀ ਦੌਰਾਨ ਦੁਨੀਆਂ ਦੀਆਂ 6 ਹਜ਼ਾਰ ਬੋਲੀਆਂ ਵਿੱਚੋਂ 80ਫੀਸਦੀ ਬੋਲੀਆਂ ਮਰ ਜਾਣਗੀਆਂ। ਕਿਸੇ ਵੀ ਬੋਲੀ ਦੀ ਮੌਤ ਇੱਕ ਗੰਭੀਰ ਦੁਖਾਂਤ ਹੈ ਕਿਉਕਿ ਜਦੋਂ ਕੋਈ ਬੋਲੀ ਮਰਦੀ ਹੈ ਤਾਂ ਉਹ ਬੋਲੀ ਬੋਲਣ ਵਾਲੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਦੀ ਮੌਤ ਹੁੰਦੀ ਹੈ।

ਮਾਤ ਭਾਸ਼ਾ ਕਿਉ ਜ਼ਰੂਰੀ ਹੈ?
ਮਾਤ ਭਾਸ਼ਾ ’ਚ ਸਿੱਖਿਆ ਹਾਸਲ ਕਰਨ ਵਾਲੇ ਲੋਕਾਂ ਨੇ ਹਮੇਸ਼ਾ ਵੱਧ ਤਰੱਕੀ ਕੀਤੀ ਹੈ। ਇਹ ਗੱਲ ਵਿਗਿਆਨਕ ਤੌਰ ’ਤੇ ਸਿੱਧ ਹੋ ਰਹੀ ਹੈ। ਚੀਨ ਤੇ ਜਾਪਾਨ ਇਸਦੀ ਉਦਾਹਰਨ ਹਨ। ਮਾਤ-ਭਾਸ਼ਾ ਦੀ ਅਹਿਮੀਅਤ ਇਹ ਹੈ ਕਿ ਆਮ ਤੌਰ ’ਤੇ ਕੋਈ ਚਾਰ ਸਾਲ ਦੀ ਉਮਰ ਵਿੱਚ ਬੱਚਾ ਸਕੂਲੀ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ। ਇਸੇ ਸਮੇਂ ਤੱਕ ਉਹ ਆਪਣੀ ਮਾਤ-ਭਾਸ਼ਾ ਦੀਆਂ ਮੁੱਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫ਼ੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿੱਚ ਸ਼ਾਮਲ ਕਰ ਚੁੱਕਾ ਹੁੰਦਾ ਹੈ। ਸਿੱਖਿਆ ਦੇ ਆਰੰਭ ਲਈ ਇਹ ਇੱਕ ਬਹੁਮੁੱਲਾ ਅਤੇ ਅਮੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿੱਚ ਸਿੱਖਿਆ ਆਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਦੀ ਵਿਦਵਤਾ ਜਾਂ ਸਿਆਣਪ ਨਹੀਂ ਹੈ। ਹਰ ਭਾਸ਼ਾ ਦਾ ਇੱਕ ਸਮਾਜਿਕ ਸੱਭਿਆਚਾਰਕ ਪ੍ਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪ੍ਰਸੰਗ ਵਿੱਚ ਹੀ ਅਰਥ ਹਾਸਿਲ ਕਰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਿਕ ਪ੍ਰਸੰਗ ਸਿਖਿਆਰਥੀ ਨੂੰ ਹਾਸਿਲ ਨਹੀਂ ਹੈ।

ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਬਹੁਤ ਗਿਰਾਵਟ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿੱਚ ਤਾਂ ਕਾਫੀ ਵਾਧਾ ਹੋ ਰਿਹਾ ਹੈ। ਕਿਧਰੇ ਸਾਡੀ ਗਿਰਾਵਟ ਦਾ ਕਾਰਨ ਅੰਗਰੇਜ਼ੀ ਤਾਂ ਨਹੀਂ? ਫਿਰ ਭਾਰਤ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਦਾ ਮਾਧਿਆਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ ਤਕਨੌਲਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ? ਚੀਨ ਤੇ ਜਾਪਾਨੀ ਆਪਣੀ ਮਾਤ ਭਾਸ਼ਾ ਵਿੱਚ ਹੀ ਤਾਕਤ ਬਣ ਗਏ। ਅੰਗਰੇਜ਼ੀ ਸਮਰਥਕਾਂ ਕੋਲ ਕੋਈ ਜਵਾਬ ਨਹੀਂ ਹੈ। ਅਗਲੀ ਗੱਲ ਜੇ ਤਕਨੌਲਜੀ ਦੇ ਅੰਗਰੇਜ਼ੀ ਨਾਲ ਸਬੰਧ ਨੂੰ ਦੇਖੀਏ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਦ ਅਤੇ ਢਾਕੇ ਦੀ ਮਲਮਲ ਨੂੰ ਦੁਨੀਆਂ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿੱਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹ ਸਭ ਅੰਗਰੇਜ਼ੀ ਤੋਂ ਬਿਨਾਂ ਸੰਭਵ ਸੀ ਪਰ ਅੰਗਰੇਜ਼ਾਂ ਤੇ ਅੰਗਰੇਜ਼ੀ ਨੇ ਆ ਕੇ ਇਹਨਾਂ ਚੀਜ਼ਾਂ ਦਾ ਨਾਸ਼ ਕੀਤਾ ਹੈ।
ਕੇਵਲ ਗਿਆਨ ਸਿਰਜਣਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ।

ਇਸਦਾ ਪਸਾਰ ਵੀ ਓਨਾ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ ਸਮੂਹ ਵਿੱਚ ਗਿਆਨ ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ? ਕੀ ਬਹੁਤੇ ਲੋਕ ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ ’ਚੋਂ ਬਾਹਰ ਹੋ ਜਾਣਾ ਇਸਦੀ ਸਿਰਜਣਾ ਨੂੰ ਵੀ ਖੋਰਾ ਨਹੀਂ ਲਾਏਗਾ? ਗਿਣਤੀ ’ਚੋਂ ਹੀ ਅਕਸਰ ਗੁਣਵੱਤਾ ਪੈਦਾ ਹੁੰਦੀ ਹੈ। ਵਿਕਸਤ ਦੇਸ਼ਾਂ ਵਿੱਚ ਗਿਆਨ-ਵਿਗਿਆਨ ਦੇ ਵਾਧੇ ਨੂੰ ਤਾਂ ਆਪਾਂ ਵੇਖਦੇ ਹਾਂ ਪਰ ਉਥੇ ਇਸ ਪ੍ਰਕਿਰਿਆ ਵਿੱਚ ਲੱਗੇ ਜਨ-ਸਮੂਹ ਦੀ ਗਿਣਤੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆ ਦੀ ਆਬਾਦੀ ਸਾਡੇ ਨਾਲੋਂ ਅੱਠਵਾਂ ਹਿੱਸਾ ਵੀ ਨਹੀਂ ਹੈ ਪਰ ਉਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ। ਅੰਗਰੇਜ਼ੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾ ਕੇ ਅਤੇ ਬਹੁਤੇ ਲੋਕ ਸਮੂਹ ਨੂੰ ਇਸ ਧਾਰਨਾ ਤੋਂ ਵਾਂਝਿਆਂ ਰੱਖਕੇ ਅਸੀਂ ਆਪਣੀ ਬਹੁਮਤ ਆਬਾਦੀ ਨੂੰ ਫਿਰ ਸੱਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਕੇ ਜਾਣਾ ਚਾਹੁੰਦੇ ਹਾਂ? ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ ਹੀ ਸਬੰਧ ਨਹੀਂ ਰੱਖਦਾ ਸਗੋਂ ਇਹ ਜਾਣਕਾਰੀ ਤਾਂ ਉਸਦੇ ਮਾਨਵੀ ਗੁਣਾਂ ਦੇ ਵਿਕਾਸ ਵਿੱਚ ਸਹਾਈ ਹੋਣ ਲਈ ਹੋਣੀ ਚਾਹੀਦੀ ਹੈ। ਮਨੁੱਖੀ ਜੀਵ ਨੂੰ ਸਮਾਜਿਕ ਜੀਵ ਬਣਾਉਣ ਵਿੱਚ ਆਪਣੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਅੱਖੋਂ ਪਰੋਖੇ ਨਾ ਕੀਤਾ ਜਾ ਸਕਣ ਵਾਲਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ-ਭਾਸ਼ਾ ਦੀ ਵਿਕਸਤ ਜਾਣਕਾਰੀ ਤੋਂ ਵਾਂਝਿਆਂ ਕਰਕੇ ਕੀ ਅਸੀਂ ਉਹਨਾਂ ਨੂੰ ਸੱਭਿਆਚਾਰੀਕਰਨ ਦੇ ਸਰੋਤਾਂ ਤੋਂ ਵਿਰਵਿਆਂ ਨਹੀਂ ਕਰ ਰਹੇ? ਭਾਸ਼ਾ ਸਿਰਫ ਇੱਕ ਸੂਚਨਾ ਦਾ ਮਾਧਿਆਮ ਹੀ ਨਹੀਂ ਹੈ। ਇਹ ਆਪਣੇ ਨਾਲ ਇੱਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿੱਚ ਡੋਬ ਕੇ ਕੀ ਅਸੀਂ ਸਮਾਜਿਕ ਰੂਪ ਵਿੱਚ ਓਪਰੇ ਨਾਗਰਿਕ ਤਾਂ ਨਹੀਂ ਪੈਦਾ ਕਰ ਰਹੇ।

ਮਰ ਰਹੀ ਹੈ ਮੇਰੀ ਭਾਸ਼ਾ
ਸ਼ਬਦ-ਸ਼ਬਦ ਵਾਕ-ਵਾਕ

ਸਰਕਾਰ, ਪਰਿਵਾਰ, ਰੁਜ਼ਗਾਰ ਤੇ ਵਪਾਰ ਦੀ ਭਾਸ਼ਾ ਹਮੇਸ਼ਾ ਮਾਤ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਹੀ ਕੋਈ ਕੌਮ ਤਰੱਕੀ ਕਰ ਸਕਦੀ ਹੈ। ਦੁਨੀਆਂ ਦੀਆਂ 7000 ਭਾਸ਼ਾਵਾਂ ਵਿੱਚੋਂ ਪੰਜਾਬੀ 10ਵੀਂ ਵੱਡੀ ਭਾਸ਼ਾ ਹੈ। ਪਰ ਪੰਜਾਬ ਵਿੱਚ ਹੀ ਪੰਜਾਬੀ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸਿੱਖਿਆ, ਪ੍ਰਸਾਸ਼ਨ ਤੇ ਨਿਆਂ ਨੂੰ ਪੰਜਾਬੀ ’ਚ ਨਾ ਦੇਣਾ ਇਸਦੀ ਪ੍ਰਤੱਖ ਉਦਾਹਰਨ ਹੈ। ਜੇਕਰ ਸਿੱਖਿਆ ਮਾਤ ਭਾਸ਼ਾ ਵਿੱਚ ਹੋਵੇ ਤਾਂ ਅਸੀਂ ਕਈ ਕਾਬਲ ਡਾਕਟਰ, ਇੰਜਨੀਅਰ, ਵਕੀਲ ਪੈਦਾ ਕਰ ਸਕਦੇ ਹਾਂ ਜੋ ਲੋਕਾਂ ਨਾਲ ਜੁੜੇ ਕੇਸਾਂ ਤੇ ਲੋਕਾਂ ਦਾ ਦਰਦ ਸਮਝਦੇ ਹੋਣ। ਮੰਨ ਲਓ ਐਮ.ਬੀ.ਬੀ.ਐਸ. ਦੀ ਪੜ੍ਹਾਈ ਪੰਜਾਬੀ ’ਚ ਹੋਵੇ ਤਾਂ ਕਈ ਕਾਬਲ ਡਾਕਟਰ ਬਣ ਜਾਣਗੇ, ਪਰ ਜੇ ਕਾਨੂੰਨ ਦੀ ਪੜ੍ਹਾਈ ਪੰਜਾਬੀ ’ਚ ਹੋਵੇ (ਪੰਜਾਬੀ ਯੂਨੀਵਰਸਿਟੀ ’ਚ ਕਾਨੂੰਨ ਦੀ ਪੜ੍ਹਾਈ ਲਈ ਪੰਜਾਬੀ ਮਾਧਿਆਮ ਲਿਆ ਜਾ ਸਕਦਾ ਹੈ ਪਰ ਕਿਤਾਬਾਂ ਜੋ ਪੰਜਾਬੀ ’ਚ ਮੌਜੂਦ ਹਨ, ਉਹਨਾਂ ’ਚ ਅਰਬੀ ਫ਼ਾਰਸੀ ਦੇ ਸ਼ਬਦ ਜਿਆਦਾ ਹਨ) ਤਾਂ ਕਈ ਕਾਬਲ ਵਕੀਲ ਬਣ ਜਾਣਗੇ। ਇਸੇ ਤਰ੍ਹਾਂ ਜੇਕਰ ਅਦਾਲਤਾਂ ਦੀ ਕਾਰਵਾਈ ਪੰਜਾਬੀ ’ਚ ਚੱਲੇ ਤਾਂ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਵਕੀਲ ਉਹਨਾਂ ਲਈ ਕਿਸ ਤਰ੍ਹਾਂ ਦੀ ਬਹਿਸ ਕਰ ਰਿਹਾ ਹੈ।

ਅਦਾਲਤਾਂ ਦੇ ਫੈਸਲੇ ਜੇਕਰ ਪੰਜਾਬੀ ’ਚ ਲਿਖੇ ਜਾਣਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਅਦਾਲਤ ਨੇ ਕਿਸ ਤਰ੍ਹਾਂ ਦਾ ਫੈਸਲਾ ਕੀਤਾ ਹੈ। ਪਰ ਹਾਕਮਾਂ ਦੀ ਮਨਸ਼ਾ ਲੋਕਾਂ ਨੂੰ ਹਨੇਰੇ ’ਚ ਰੱਖਣਾ ਹੈ। ਉਦਾਹਰਨ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਾਰੀ ਪੜ੍ਹਾਈ ਅੰਗਰੇਜ਼ੀ ਵਿੱਚ ਹੁੰਦੀ ਹੈ। ਉਥੇ ਪੜ੍ਹਨ ਵਾਲਾ ਇੱਕ ਵਿਦਿਆਰਥੀ ਕਣਕ ਦੀ ਫ਼ਸਲ ਦੇ ਨਦੀਨ (ਗੁੱਲੀ ਡੰਡਾ ਵਗੈਰਾ) ਕਿਵੇਂ ਖਤਮ ਹੋਣ? ਇਸਤੇ ਖੋਜ ਕਰ ਰਿਹਾ ਹੈ। ਪਰ ਉਹ ਅੰਗਰੇਜ਼ੀ ਵਿੱਚ ਪੜ੍ਹਦਾ ਹੋਣ ਕਰਕੇ ਨਦੀਨ ਸ਼ਬਦ ਤੋਂ ਅਣਜਾਣ ਹੈ ਤੇ ਉਹ ਨਦੀਨ ਦਾ ਅੰਗਰੇਜ਼ੀ ਸਮਅਰਥੀ ਸ਼ਬਦ ‘ਹਰਬੀਸਾਈਡ’ ਵਰਤਦਾ ਹੈ। ਕੱਲ੍ਹ ਨੂੰ ਜਦੋਂ ਉਹ ਵਿਦਿਆਰਥੀ ਕਿਸਾਨਾਂ ਵਿੱਚ ਜਾਵੇਗਾ ਤਾਂ ਉਸਨੂੰ ਨਦੀਨ ਸ਼ਬਦ ਸਮਝ ਨਹੀਂ ਆਉਣਾ ਤੇ ਕਿਸਾਨਾਂ ਨੂੰ ਉਸਦਾ ਹਰਬੀਸਾਈਡ। ਤੇ ਇਸ ਤਰ੍ਹਾਂ ਜੇ ਖੋਜ ਸਫ਼ਲ ਵੀ ਹੁੰਦੀ ਹੈ ਤਾਂ ਸਮਾਜ ਦੇ ਕਿੰਨੀ ਕੁ ਕੰਮ ਆਵੇਗੀ? ਜੇਕਰ ਉਹ ਸਮਾਜ ਦੀ ਭਾਸ਼ਾ ਵਿੱਚ ਨਹੀਂ। ਪੰਜਾਬੀ ਨਾ ਹੀ ਸਰਕਾਰ ਦੀ ਭਾਸ਼ਾ ਹੈ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ, ਜਿਸ ਕਰਕੇ ਪੰਜਾਬੀ ਪੜ੍ਹਨ ’ਚ ਲੋਕਾਂ ਦਾ ਰੁਝਾਨ ਘਟਣਾ ਸੁਭਾਵਿਕ ਹੈ। 1995 ’ਚ 40% ਵਿਦਿਆਰਥੀ 12ਵੀਂ ਜਮਾਤ ’ਚ ਪੰਜਾਬੀ ਚੋਣਵਾਂ ਵਿਸ਼ਾ ਲੈਂਦਾ ਸੀ।

2017 ’ਚ ਇਹ ਗਿਣਤੀ ਘਟ ਕੇ 24% ਰਹਿ ਗਈ। ਇਸੇ ਤਰ੍ਹਾਂ ਜੋ ਹਿਊਮੈਨਟੀਜ਼ ਗਰੁੱਪ ’ਚ ਵੀ 1995 ’ਚ 46% ਤੋਂ ਘਟ ਕੇ 2017 ’ਚ 35% ਹੀ ਪੰਜਾਬੀ ਨੂੰ ਚੋਣਵਾਂ ਵਿਸ਼ਾ ਲੈਂਦੇ ਹਨ। ਪਿਛਲੇ ਇੱਕ ਦਹਾਕੇ ’ਚ ਪੰਜਾਬੀ ਸਾਹਿਤ ’ਚ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ’ਚ ਵਿਦਿਆਰਥੀ ਅੱਧੇ ਰਹਿ ਗਏ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ’ਚ 2007 ’ਚ 13725 ਵਿਦਿਆਰਥੀ ਸਨ ਜੋ ਅੱਜ ਘਟ ਕੇ 12500 ਰਹਿ ਗਏ ਹਨ(ਇਹ ਤੱਥ 2018 ਦੇ ਹਨ)। ਪੰਜਾਬੀ ਚੋਣਵੇਂ ਵਿਸ਼ਿਆਂ ’ਚ ਵਿਦਿਆਰਥੀ ਉਦੋਂ ਘਟ ਰਹੇ ਹਨ ਜਦੋਂ ਕਾਲਜ ਵਧ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜ 110 ਤੋਂ 278 ਹੋ ਗਏ ਹਨ।ਪੰਜਾਬੀ ਬੋਲੀ ਦੇ ਨਾਮ ਤੇ ਬਣੀ ਪੰਜਾਬੀ ਯੂਨੀਵਰਸਿਟੀ ਦਾ ਗਵਾਰ ਵੀਸੀ ਸਵਰਨ ਸਿੰਘ ਬੋਪਾਰਾਏ ਪੰਜਾਬੀ ਬੋਲੀ ਦਾ ਕੱਟੜ ਦੁਸ਼ਮਨ਼ ਰਿਹਾ। ਪੰਜਾਬੀ ਭਾਸ਼ਾ ਦਾ ਨੁਕਸਾਨ ਉਹਨਾਂ ਲੋਕਾਂ ਨੇ ਵੀ ਕੀਤਾ ਹੈ ਜਿਹਨਾਂ ਨੇ ਇਸਨੂੰ ਸਿੱਖਾਂ ਦੀ ਭਾਸ਼ਾ ਕਿਹਾ ਹੈ। ਭਾਸ਼ਾ ਹਮੇਸ਼ਾ ਕੌਮਾਂ ਦੀ ਹੁੰਦੀ ਹੈ ਨਾ ਕਿ ਧਰਮ ਦੀ।

ਜਿਵੇਂ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਕਿਹਾ ਗਿਆ ਜਦਕਿ ਉਰਦੂ ਭਾਰਤੀ ਭਾਸ਼ਾ ਹੈ ਅਤੇ ਭਾਰਤੀ ਉਪ-ਮਹਾਦੀਪ ਦੇ ਮੁਸਲਮਾਨਾਂ ਤੋਂ ਇਲਾਵਾ ਦੁਨੀਆਂ ’ਚ ਕਿਤੇ ਵੀ ਮੁਸਲਮਾਨ ਉਰਦੂ ਨਹੀਂ ਬੋਲਦੇ। ਪੰਜਾਬੀ, ਪੰਜਾਬੀ ਕੌਮ ਦੀ ਭਾਸ਼ਾ ਹੈ। ਪੰਜਾਬੀਆਂ ਦੀ ਪਛਾਣ ਬੋਲੀ ਕਰਕੇ ਹੈ। ਭਾਸ਼ਾ ਹੀ ਮਨੁੱਖ ਦੀ ਸਮਾਜਿਕ ਹੋਂਦ ਦਰਸਾਉਦੀ ਹੈ। ਪਰ ਅੱਜ ਵਧ ਰਹੇ ਅੰਗਰੇਜ਼ੀ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਜੁਰਮਾਨਾ ਲਾਇਆ ਜਾਂਦਾ ਹੈ। ਬਹੁਤੇ ਲੋਕ ਇਸ ਵਿੱਚ ਹੀ ਸ਼ਾਨ ਸਮਝਦੇ ਹਨ ਕਿ ਸਾਡੇ ਬੱਚਿਆਂ ਨੂੰ ਸਕੂਲ ’ਚ ਅੰਗਰੇਜ਼ੀ ਬੋਲਣ ਲਾਇਆ ਜਾ ਰਿਹਾ ਹੈ।

ਘਰਾਂ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਜੋ ਖ਼ੁਦ ਭਾਵੇਂ ਅੰਗਰੇਜ਼ੀ ਨਹੀਂ ਜਾਣਦੀਆਂ ਪਰ ਬੱਚਿਆਂ ਨੂੰ ਨੋਜ, ਹੈੱਡ, ਫੁੱਟ, ਆਰਮ ਪੜਾਉਣਗੀਆਂ। ਨੱਕ, ਹੱਥ, ਕੰਨ, ਬਾਂਹ, ਸਿਰ ਨੂੰ ਨਹੀਂ ਦੱਸਣਗੀਆਂ ਤੇ ਇਹ ਗੱਲ ਦੇਖਣ ਨੂੰ ਬਹੁਤ ਆਮ ਲੱਗਦੀ ਹੈ। ਪਰ ਸਿੱਟੇ ਗੰਭੀਰ ਹੋਣਗੇ। ਜਿਵੇਂ ਪਹਿਲਾਂ ਲਿਖਿਆ ਹੈ ਕਿ ਭਾਸ਼ਾ ਮਰਨ ਦਾ ਮਤਲਬ ਉਸ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਵੇਖਣ ਦੀ ਨਜ਼ਰੀਏ ਦੀ ਮੌਤ ਹੁੰਦੀ ਹੈ। ਜਦੋਂ ਮਾਂ ਨੇ ਬੱਚੇ ਨੂੰ ਸਿਰ ਨਹੀਂ ਹੈੱਡ ਦੱਸਣਾ ਹੈ ਤਾਂ ਮਾਤ ਭਾਸ਼ਾ ਨਾਲ ਇਸਤੋਂ ਵੱਧ ਕੀ ਧੱਕਾ ਹੋਵੇਗਾ। ਜਦੋਂ ਆਪਣੀ ਭਾਸ਼ਾ ਨੂੰ ਮਾਤ ਭਾਸ਼ਾ ਕਹਿੰਦੇ ਹਾਂ ਭਾਵ ਮਾਂ ਤੋਂ ਮਿਲੀ ਬੋਲੀ। ਜੇਕਰ ਮਾਂ ਹੈੱਡ ਦੱਸੇਗੀ, ਬੱਚੇ ਪੰਜਾਬੀ ਤੋਂ ਹੀ ਨਹੀਂ ਪੰਜਾਬੀ ਰਵਾਇਤਾਂ, ਸੱਭਿਆਚਾਰਕ ਤੋਂ ਵੀ ਟੁੱਟਣਗੇ। ਹੈੱਡ ਪੜ੍ਹਨ ਨਾਲ ਸਿਰ ਦੀਜੇ ਕਾਨਿ ਨਾ ਕੀਜੈ, ਬਾਹਿ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਹਿ ਨਾ ਛੋਡੀਏ, ਵਰਗੀਆਂ ਮਹਾਨ ਰਵਾਇਤਾਂ ਨਾ ਸਮਝਣਗੇ ਤੇ ਨਾ ਹੀ ਅਪਣਾਉਣਗੇ।

ਤਾਂ ਚੁਣੌਤੀਆਂ ਨਾਲ ਟੱਕਰ ਵੀ ਨਹੀਂ ਲੈ ਸਕਣਗੇ। ਜਦੋਂ ਇੱਕ ਬਜ਼ੁਰਗ ਮਾਤਾ ਨਾਲ ਗੱਲ ਕਰਦਿਆਂ ਸੀਸ ਸ਼ਬਦ ਵਰਤ ਕੇ ਉਸਤੋਂ ਪੁੱਛਿਆ ਕਿ ਤੁਹਾਡੇ ਦਿਮਾਗ ਵਿੱਚ ਸੀਸ ਸ਼ਬਦ ਨਾਲ ਕੀ ਆਇਆ ਤਾਂ ਜਵਾਬ ਸੀ ‘ਗੁਰੂ ਤੇਗ ਬਹਾਦਰ’। ਜਿਹੜਾ ਕਿ ਹੈੱਡ ਨਾਲ ਨਹੀਂ ਆਉਣਾ। ਭਵਿੱਖ ਸਿਰਜਣਾ ਲਈ ਇਤਿਹਾਸ ਦਾ ਗਿਆਨ ਲਾਜ਼ਮੀ ਹੈ। ਇਹ ਆਪਣੀ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੈ। ਭਾਸ਼ਾ ਤੋਂ ਟੁੱਟ ਕੇ ਕੋਈ ਸਮਾਜ ਨਾ ਤਾਂ ਆਪਣਾ ਗਿਆਨ ਸਿਰਜ ਸਕਦਾ ਹੈ ਤੇ ਨਾ ਹੀ ਭਾਵਨਾਵਾਂ ਪ੍ਰਗਟ ਕਰ ਸਕਦਾ ਹੈ। ਜਿਵੇਂ ਸ਼ਿਵ ਦੀਆਂ ਖ਼ੂਬਸੂਰਤ ਸਤਰਾਂ

ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜ੍ਹਾਂ ਦਾ ਪਰਾਗਾ ਭੁੰਨ ਦੇ।

ਇਹਨਾਂ ਸਤਰਾਂ ਨੂੰ ਕੋਈ ਕਹਿੰਦਾ ਕਹਾਉਦਾ ਵਿਦਵਾਨ ਅੰਗਰੇਜ਼ੀ ਵਿੱਚ ਇਸੇ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਅਨੁਵਾਦ ਨਹੀਂ ਕਰ ਸਕਦਾ। ਅੱਜ ਪੰਜਾਬ ਬਹੁ-ਪਰਤੀ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸ ਸੰਕਟ ’ਚੋਂ ਨਿਕਲਣ ਲਈ ਪੰਜਾਬੀ ਭਾਸ਼ਾ ਦਾ ਵੀ ਅਹਿਮ ਯੋਗਦਾਨ ਹੋਵੇਗਾ। ਪਰ ਅਸੀਂ ਖ਼ੁਦ ਹੀ ਪੰਜਾਬੀ ਭਾਸ਼ਾ ਨੂੰ ਤਿਲਾਂਜਲੀ ਦੇ ਰਹੇ ਹਾਂ। ਪੰਜਾਬੀ ਨੂੰ ਇਕੱਲੀ ਚੁਣੌਤੀ ਅੰਗਰੇਜ਼ੀ ਤੋਂ ਹੀ ਨਹੀਂ ਹੁਣ ਤਾਂ ਆਰ.ਐਸ.ਐਸ. ਵੀ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਸੰਕਲਪ ਲੈ ਕੇ ਚੱਲ ਰਹੀ ਹੈ ਅਤੇ ਵੱਖ-ਵੱਖ ਭਾਸ਼ਾਵਾਂ ਨੂੰ ਨਿਰਉਤਸ਼ਾਹਿਤ ਕਰ ਰਹੀ ਹੈ। ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਹਿ ਕੇ ਦੂਜੀਆਂ ਭਾਸ਼ਾਵਾਂ ਨੂੰ ਦੁਰਕਾਰਿਆ ਜਾ ਰਿਹਾ ਹੈ। ਜਦਕਿ ਭਾਰਤੀ ਸੰਵਿਧਾਨ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਉਰਦੂ ਆਦਿ ਨੂੰ ਇੱਕ ਸਮਾਨ ਮੰਨਦਾ ਹੈ। ਪਰ ਯੂ.ਪੀ. ’ਚ ਅਲੀਗੜ੍ਹ ’ਚ ਬਸਪਾ ਦੇ ਇੱਕ ਨੇਤਾ ਮੁਸ਼ੱਰਫ ਹੁਸੈਨ ’ਤੇ ਉਰਦੂ ’ਚ ਸਹੁੰ ਚੁੱਕਣ ਕਰਕੇ ਹੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਦੋ ਲਿੱਪੀਆਂ ਗੁਰਮੁਖੀ ਤੇ ਸ਼ਾਹਮੁਖੀ ’ਚ ਲਿਖੀ ਜਾਂਦੀ ਹੈ। ਲਹਿੰਦੇ ਪੰਜਾਬ ’ਚ ਸ਼ਾਹਮੁਖੀ ਤੇ ਚੜ੍ਹਦੇ ਪੰਜਾਬ ’ਚ ਗੁਰਮੁਖੀ ’ਚ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ’ਚ ਲਿਖਣ ਦੀ ਵੀ ਗੱਲ ਹੁੰਦੀ ਰਹੀ, ਹੁਣ ਵੀ ਹੁੰਦੀ ਹੈ। ਦੇਵਨਾਗਰੀ ਲਿੱਪੀ ਵੀ ਪੰਜਾਬੀ ਭਾਸ਼ਾ ਲਈ ਘਾਤਕ ਹੀ ਹੋਵੇਗੀ। ਦੇਵਨਾਗਰੀ ’ਚ ਭੂਆ ਨੂੰ ਬੂਆ ਤੇ ਘਰ ਨੂੰ ਗਰ ਹੀ ਪੜ੍ਹਿਆ ਜਾਵੇਗਾ ਜੋ ਪੰਜਾਬੀ ਭਾਸ਼ਾ ਨੂੰ ਖਾਣ ਦਾ ਕੰਮ ਹੀ ਕਰੇਗੀ। ਅਜਿਹੇ ਯਤਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।

ਅਜਿਹੀ ਸਥਿਤੀ ’ਚ ਜਿੱਥੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਅਦਾਲਤਾਂ, ਉਚੇਰੀ ਪੜ੍ਹਾਈ, ਪ੍ਰਸਾਸ਼ਨ ਦੀ ਭਾਸ਼ਾ ਮਾਤਾ ਭਾਸ਼ਾ ਹੋਣੀ ਚਾਹੀਦੀ ਹੈ। ਜੋ ਗੈਰ ਭਾਸ਼ਾ ’ਚ ਕੰਮ ਕਰੇ ਤੇ ਇਸਨੂੰ ਫੌਜਦਾਰੀ ਗੁਨਾਹ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਸਕੂਲਾਂ ਨੂੰ ਇਸ ਘੇਰੇ ’ਚ ਲਿਆਉਣਾ ਚਾਹੀਦਾ ਹੈ ਜੋ ਮਾਤ ਭਾਸ਼ਾ ਬੋਲਣ ’ਤੇ ਪਾਬੰਦੀ ਲਾਉਣ। ਮਾਤ ਭਾਸ਼ਾਵਾਂ ਲਈ ਲੜਦਿਆਂ ਮੂਲਵਾਦੀ ਪਹੁੰਚ ਵੀ ਨਹੀਂ ਅਪਣਾਉਣੀ ਚਾਹੀਦੀ ਕਿ ਅਸੀਂ ਅੰਗਰੇਜ਼ੀ ਦਾ ਬਾਈਕਾਟ ਕਰੀਏ। ਨਤੀਜੇ ਵਜੋਂ ਅਸੀਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਬਾਹਰੀ ਸੰਪਰਕ ਗਿਆਨ ਅਤੇ ਵਿਚਾਰ ਵਟਾਂਦਰੇ ਤੋਂ ਟੁੱਟ ਜਾਵਾਂਗੇ। ਅੰਗਰੇਜ਼ੀ ਦੇ ਗਲਬੇ ਨੂੰ ਚੁਣੌਤੀ ਦੇਣ ਦਾ ਮਤਲਬ ਸਾਰੀਆਂ ਸਥਾਨਕ ਬੋਲੀਆਂ ਨੂੰ ਮਜ਼ਬੂਤ ਕਰਨਾ ਹੈ। ਮੁੱਕਦੀ ਗੱਲ ਇਹ ਪ੍ਰਬੰਧ ਨਾਲ ਵੀ ਜੁੜਿਆ ਅਮਲ ਹੈ। ਲੁਟੇਰਾ ਪ੍ਰਬੰਧ ਮਿਹਨਤਕਸ਼ਾਂ ਨੂੰ ਹਮੇਸ਼ਾ ਉਹਨਾਂ ਦੇ ਇਤਿਹਾਸ ਵਿੱਚ ਸਹੀ ਜਗ੍ਹਾ ਮਿਲਣ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ ਤਾਂ ਕਿ ਵਰਤਮਾਨ ਵਿੱਚ ਘੋਲ ਦੀ ਲਗਾਤਾਰਤਾ ਹੈ, ਉਸਦੇ ਲਈ ਪ੍ਰੇਰਨਾ ਸਰੋਤ ਨਾ ਬਣ ਸਕੇ। ਇਸ ਲਈ ਉਹਨਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਤੋਂ ਵਾਂਝਾ ਰੱਖਿਆ ਜਾਂਦਾ ਹੈ। ਆਓ ਇਸ ਲੁਟੇਰੇ ਪ੍ਰਬੰਧ ਨੂੰ ਉਲਟਾਈਏ ਤੇ ਬਰਾਬਰੀ ਵਾਲਾ ਪ੍ਰਬੰਧ ਸਿਰਜੀਏ ਜੋ ਸਭ ਕੌਮਾਂ, ਭਾਸ਼ਾਵਾਂ ਨੂੰ ਬਰਾਬਰੀ ਦੇਵੇ। ਰੂਸ ਦੀ ਸਮਾਜਵਾਦੀ ਕ੍ਰਾਂਤੀ ਇਸ ਤਰਾ ਕਰ ਦਿਖਾਇਆ ਸੀ ।ਜਿੱਥੇ ਸਭ ਭਾਸ਼ਾਵਾਂ ਨੂੰ ਬਰਾਬਰੀ ਦਿੱਤੀ ਗਈ

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...