ਦੋ ਵਿਆਹ, ਤਿੰਨ ਗਰਲ ਫਰੈਂਡਾਂ, 12 ਨਿਆਣੇ

ਨਵੀਂ ਦਿੱਲੀ, 17 ਫਰਵਰੀ – ਟੈਸਲਾ ਦਾ ਮਾਲਕ ਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਐਲਨ ਮਸਕ, ਜਿਹੜਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਬਾਰੇ 14 ਫਰਵਰੀ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਐਸ਼ਲੇ ਸੇਂਟ ਨੇ ਸਨਸਨੀਖੇਜ਼ ਇੰਕਸ਼ਾਫ ਕੀਤਾ ਕਿ ਉਹ ਐਲਨ ਮਸਕ ਦੇ ਪੰਜ ਮਹੀਨੇ ਦੇ ਪੁੱਤਰ ਦੀ ਮਾਂ ਹੈ। ਇਹ ਸੱਚ ਵੀ ਹੋ ਸਕਦਾ ਹੈ, ਕਿਉਕਿ ਐਲਨ ਮਸਕ ਦੋ ਵਾਰ ਵਿਆਹ ਕਰਵਾ ਚੁੱਕਾ ਹੈ ਤੇ ਉਸ ਦੀਆਂ ਤਿੰਨ ਗਰਲ ਫਰੈਂਡ ਵੀ ਹਨ। ਉਸ ਦੇ 12 ਬੱਚੇ ਦੱਸੇ ਜਾਂਦੇ ਹਨ। ਐਲਨ ਮਸਕ ਨੂੰ ਅਕਸਰ ਆਪਣੇ ਬੱਚਿਆਂ ਨੂੰ ਪ੍ਰਮੁੱਖ ਨੇਤਾਵਾਂ ਨੂੰ ਮਿਲਾਉਂਦੇ ਦੇਖਿਆ ਜਾਂਦਾ ਹੈ।

ਹਾਲ ਹੀ ਵਿੱਚ ਐਲਨ ਮਸਕ ਦੇ ਪੁੱਤਰ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀਡੀਓ ਵੀ ਵਾਇਰਲ ਹੋਈ ਸੀ। ਪੀ ਐੱਮ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਉਨ੍ਹਾ ਨਾਲ ਮੁਲਾਕਾਤ ਸਮੇਂ ਵੀ ਐਲਨ ਮਸਕ ਦੇ ਬੱਚੇ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਇੱਕ ਤੋਹਫ਼ਾ ਵੀ ਦਿੱਤਾ। ਐਲਨ ਮਸਕ ਦਾ ਪਹਿਲਾ ਵਿਆਹ 2001 ਵਿੱਚ ਕੈਨੇਡੀਅਨ ਲੇਖਕਾ ਜਸਟਿਨ ਵਿਲਸਨ ਨਾਲ ਹੋਇਆ ਸੀ। ਉਹ ਪਹਿਲੀ ਵਾਰ 2002 ਵਿੱਚ ਪਿਤਾ ਬਣਿਆ। ਐਲਨ ਮਸਕ ਦੇ ਪਹਿਲੇ ਪੁੱਤਰ ਦਾ ਨਾਂਅ ਨੇਵਾਡਾ ਅਲੈਗਜ਼ੈਂਡਰ ਸੀ, ਪਰ ਉਹ 10 ਹਫਤਿਆਂ ਤੋਂ ਵੱਧ ਨਹੀਂ ਬਚ ਸਕਿਆ। ਜਸਟਿਨ ਵਿਲਸਨ ਨੇ ਪੰਜ ਹੋਰ ਬੱਚਿਆਂ ਨੂੰ ਜਨਮ ਦਿੱਤਾ।

ਇਨ੍ਹਾਂ ਬੱਚਿਆਂ ਦੇ ਨਾਂਅ ਕਾਈ, ਸੈਕਸਨ, ਡੈਮੀਅਨ, ਵਿਵੀਅਨ ਅਤੇ ਗਿ੍ਰਫਿਨ ਹਨ। ਇਨ੍ਹਾਂ ਵਿੱਚ ਵਿਵੀਅਨ ਅਤੇ ਗਿ੍ਰਫਿਨ ਜੁੜਵਾਂ ਹਨ। ਐਲਨ ਮਸਕ ਤੇ ਵਿਲਸਨ ਦਾ 2008 ਵਿੱਚ ਤਲਾਕ ਹੋ ਗਿਆ। ਤਲਾਕ ਤੋਂ ਦੋ ਸਾਲ ਬਾਅਦ 2010 ਵਿੱਚ ਐਲਨ ਮਸਕ ਨੇ ਅਦਾਕਾਰਾ ਰਿਲੇ ਨਾਲ ਦੂਜਾ ਵਿਆਹ ਕੀਤਾ, ਪਰ ਇਹ ਰਿਸ਼ਤਾ ਸਿਰਫ ਦੋ ਸਾਲ ਹੀ ਟਿਕ ਸਕਿਆ। ਇੱਕ ਸਾਲ ਬਾਅਦ ਦੋਵਾਂ ਨੇ ਦੁਬਾਰਾ ਵਿਆਹ ਕਰਵਾ ਲਿਆ, ਪਰ 2016 ਵਿੱਚ ਤਲਾਕ ਤੋਂ ਬਾਅਦ ਉਹ ਦੋਵੇਂ ਵੱਖ ਹੋ ਗਏ। ਇਸ ਵਿਆਹ ਤੋਂ ਕੋਈ ਔਲਾਦ ਨਹੀਂ ਹੋਈ। ਗਾਇਕਾ ਗ੍ਰਾਈਮਜ਼ ਤੇ ਐਲਨ ਮਸਕ ਨੇ 2018 ਵਿੱਚ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ।

ਦੋ ਸਾਲ ਬਾਅਦ 2020 ਵਿੱਚ ਗਾਇਕਾ ਨੇ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ 2022 ਵਿੱਚ ਐਲਨ ਮਸਕ ਅਤੇ ਗ੍ਰਾਈਮਜ਼ ਦਾ ਤਲਾਕ ਹੋ ਗਿਆ। ਮਸਕ ਦਾ ਆਪਣੀ ਕੰਪਨੀ ਨਿਊਰਲਿੰਕ ਦੀ ਇੱਕ ਮਹਿਲਾ ਕਾਰਜਕਾਰੀ ਨਾਲ ਵੀ ਸੰਬੰਧ ਹੈ। ਇਸ ਔਰਤ ਦਾ ਨਾਂਅ ਸ਼ਿਵੋਨ ਗਿਲਿਸ ਹੈ। 2021 ਵਿੱਚ ਉਸ ਨੇ ਐਲਨ ਮਸਕ ਦੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਦੇ ਨਾਂਅ ਸਟਰਾਈਡਰ ਅਤੇ ਅਜ਼ੂਰ ਹਨ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...