
ਫਗਵਾੜਾ, 17 ( ਏ.ਡੀ.ਪੀ. ਨਿਊਜ਼ ) ਸਾਂਝਾ ਪੰਜਾਬ ਐਸੋਸੀਏਸ਼ਨ ਅਤੇ ਵੱਰਲਡ ਕੈਂਸਰ ਕੇਅਰ ਵੱਲੋਂ ਗੋਰਿਮੰਟ ਮਿਡਲ ਸਕੂਲ ਪਿੰਡ ਰੁੜਕਾ ਖੁਰਦ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਵਿਖੇ 23 ਫਰਵਰੀ 2025 ਨੂੰ ਮੈਗਾ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ(ਮੈਮੋਗ੍ਰਾਫੀ) ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ (ਪੈਪ ਸਮੀਅਰ), ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀਐਸਏ ਟੈਸਟ, ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਹੱਡੀਆਂ ਦੇ ਟੈਸਟ, ਔਰਤਾਂ ਤੇ ਮਰਦਾਂ ਦੀ ਬਲੱਡ ਕੈਂਸਰ ਦੀ ਜਾਂਚ, ਔਰਤਾਂ ਦੇ ਮਰਦਾਂ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਹੋਣਗੇ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਦਵਾਈਆਂ, ਆਮ ਬਿਮਾਰੀਆਂ ਸਬੰਧੀ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆ ਅਤੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ਼ ਲਈ ਸਹੀ ਸਲਾਹ ਦਿੱਤੀ ਜਾਵੇਗੀ। ਕੈਂਪ ਵਿੱਚ ਅੱਖਾਂ ਦੇ ਚੈੱਕਅੱਪ ਕੈਂਪ ਤੇ ਐਨਕਾਂ ਫਰੀ ਦਿੱਤੀਆਂ ਜਾਣਗੀਆਂ।

ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਕੁਲਵੰਤ ਸਿੰਘ ਧਾਲੀਵਾਲ ਪੁੱਜਣਗੇ। ਇਹ ਸੂਚਨਾ ਅਮਰੀਕਾ ਵਸਦੇ ਐਨ.ਆਰ.ਆਈ. ਲਖਬੀਰ ਸਿੰਘ ਸਹੋਤਾ ਕਾਲਾ ਟਰੈਸੀ ਨੇ ਦਿੱਤੀ।