ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ

ਪਟਿਆਲਾ, 15 ਫਰਵਰੀ – ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਈ ਗਈ ਦੋ ਦਿਨਾ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ ਭਾਸ਼ਾ ਭਵਨ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਸੰਪੰਨ ਹੋ ਗਈ ਹੈ। ਜਿਸ ਦੌਰਾਨ ਵੱਖ-ਵੱਖ ਸੈਸ਼ਨਾਂ ਦੌਰਾਨ ਬਹੁਤ ਹੀ ਗੰਭੀਰ ਚਿੰਤਨ ਕੀਤਾ ਗਿਆ। ਗੋਸ਼ਟੀ ਦੇ ਆਖਰੀ ਦਿਨ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਧੰਨਵਾਦੀ ਭਾਸ਼ਨ ਦੌਰਾਨ ਕਿਹਾ ਕਿ ਸਾਨੂੰ ਮਸ਼ੀਨੀ ਬੁੱਧੀਮਾਨਤਾ ਵਰਗੀਆਂ ਤਕਨੀਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਹਾਣ ਦਾ ਹੋਣ ਲਈ ਖੁਦ ਨੂੰ ਅੱਪਡੇਟ ਕਰਨਾ ਚਾਹੀਦਾ ਹੈ ਭਾਵ ਇਸ ਦੀਆਂ ਬਾਰੀਕੀਆਂ ਨੂੰ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਸ਼ੀਨੀ ਬੁੱਧੀਮਾਨਤਾ ਦੇ ਵਰਤੋਕਾਰ ਬਣਨ ਦੀ ਬਜਾਏ ਇਸ ਦੇ ਹਾਣ ਦਾ ਬਣਕੇ, ਇਸ ਦੁਆਰਾ ਪੈਸਾ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਸੂਝ-ਬੂਝ ਨਾਲ ਫ਼ਾਇਦਾ ਉਠਾਉਣਾ ਚਾਹੀਦਾ ਹੈ।

ਗੋਸ਼ਟੀ ਦੇ ਦੂਸਰੇ ਤੇ ਆਖਰੀ ਦਿਨ ਦੀ ਸ਼ੁਰੂਆਤ ‘ਸਿਰਜਨਾ ਅਤੇ ਕਲਾ ਵਿੱਚ ਮਸ਼ੀਨੀ ਬੁੱਧੀਮਾਨਤਾ ਦਾ ਸਥਾਨ’ ਵਿਸ਼ੇ ਨਾਲ ਹੋਈ। ਜਿਸ ਦੌਰਾਨ ਗੁਰਪ੍ਰੀਤ ਮਾਨਸਾ ਨੇ ਮਸ਼ੀਨੀ ਬੁੱਧੀਮਾਨਤਾ ਦੇ ਟੂਲ ਰਾਹੀਂ ਕਾਵਿ ਸਿਰਜਣਾ ਦੀ ਉਦਾਹਰਣ ਦੇ ਕੇ, ਸਿਰਜਣ ਪ੍ਰਕਿਰਿਆ ਬਾਰੇ ਆਪਣੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਮਨੁੱਖ ਕੋਲ ਜਿਨ੍ਹਾਂ ਤਜਰਬਾ ਅਤੇ ਗਿਆਨ ਹੁੰਦਾ ਹੈ, ਉਹ ਉਸੇ ਤਰ੍ਹਾਂ ਦੀ ਸਿਰਜਣਾ ਕਰਦਾ ਹੈ। ਇਸੇ ਤਰ੍ਹਾਂ ਹੀ ਮਸ਼ੀਨੀ ਬੁੱਧੀਮਾਨਤਾ ਕੋਲ ਜਿਨ੍ਹਾਂ ਡਾਟਾ ਹੈ ਉਹ ਵੀ ਉਸੇ ਅਨੁਸਾਰ ਸਿਰਜਣਾ ਕਰਦੀ ਹੈ। ਡਾ. ਬਰਿੰਦਰ ਕੌਰ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਮਨੁੱਖ ਦੇ ਮੁਕਾਬਲੇ ਘੱਟ ਸੰਵੇਦਨਸ਼ੀਲ ਹੈ। ਇਸ ਕਰਕੇ ਇਹ ਮਨੁੱਖ ਦੁਆਰਾ ਕੀਤੀ ਸਿਰਜਣਾ ਦਾ ਮੁਕਾਬਲਾ ਨਹੀਂ ਕਰ ਸਕਦੀ। ਸਾਨੂੰ ਮਸ਼ੀਨਾਂ ਨਾਲ ਮਸ਼ੀਨਾਂ ਨਹੀਂ ਬਣਨਾ ਚਾਹੀਦਾ ਅਤੇ ਆਪਣੀ ਸਿਰਜਣ ਪ੍ਰਕਿਰਿਆ ਜਾਰੀ ਰੱਖਣੀ ਚਾਹੀਦੀ ਹੈ। ਡਾ. ਮੋਹਨ ਤਿਆਗੀ ਨੇ ਕਿਹਾ ਕਿ ਏਆਈਈ ਦੀਆਂ ਆਪਣੀਆਂ ਸੀਮਾਵਾਂ ਹਨ ਇਹ ਕਿਸੇ ਵੀ ਖਿੱਤੇ ਦੇ ਸੱਭਿਆਚਾਰ ਦੀਆਂ ਬਾਰੀਕੀਆਂ ਦੀ ਸੰਪੂਰਨ ਤਸਵੀਰ ਪੇਸ਼ ਨਹੀਂ ਕਰ ਸਕਦੀ। ਇਹ ਮਨੁੱਖ ਦੀ ਗੁਲਾਮ ਹੈ ਅਤੇ ਮਨੁੱਖ ਦੀ ਮਦਦ ਕਰ ਸਕਦੀ ਹੈ।

ਡਾ. ਮਨਮੋਹਨ ਨੇ ਕਿਹਾ ਕਿ ਹਮੇਸ਼ਾ ਹੀ ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਤਕਨੀਕ ’ਚ ਬਦਲਾਅ ਆਉਂਦੇ ਰਹਿੰਦੇ ਹਨ। ਭਾਵ ਤਕਨੀਕ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਾਨੂੰ ਇਸ ਦਾ ਵਿਕਾਸ ਦਾ ਵਿਰੋਧ ਕਰਨ ਦੀ ਥਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਹਾਣਦਾ ਬਣਨਾ ਚਾਹੀਦਾ ਹੈ। ਇਸ ਸੈਸ਼ਨ ਦਾ ਸੰਚਾਲਨ ਡਾ. ਅਮਰਜੀਤ ਸਿੰਘ ਨੇ ਕੀਤਾ। ਦੂਸਰੇ ਸੈਸ਼ਨ ਦੌਰਾਨ ‘ਭਾਸ਼ਾ ਉਦਯੋਗ ਵਿੱਚ ਮਸ਼ੀਨੀ ਬੁੱਧੀਮਾਨਤਾ ਦਾ ਮਹੱਤਵ’ ਵਿਸ਼ੇ ਸ. ਹੀਰਾ ਸਿੰਘ, ਸ. ਜਸਵਿੰਦਰ ਸਿੰਘ ਤੇ ਸ. ਕੁਲਵਿੰਦਰ ਸਿੰਘ ਨੇ ਵਿਚਾਰ ਚਰਚਾ ਕੀਤੀ। ਇਸ ਸੈਸ਼ਨ ਦਾ ਸੰਚਾਲਨ ਡਾ. ਸਰਬਜੀਤ ਸਿੰਘ ਮਾਨ ਨੇ ਕੀਤਾ। ਇਸ ਸੈਸ਼ਨ ਦੌਰਾਨ ਹੋਈ ਚਰਚਾ ਦੌਰਾਨ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਭਾਸ਼ਾ ਹਮੇਸ਼ਾ ਗਤੀਸ਼ੀਲ ਰਹਿੰਦੀ ਹੈ। ਤਕਨੀਕ ਨੂੰ ਇੱਕ ਪ੍ਰੋਡਕਟ ਵਜੋਂ ਲੈਣ ਦੀ ਬਜਾਏ ਇਸ ਨੂੰ ਇੱਕ ਭੌਤਿਕ ਵਰਤਾਰੇ ਵਜੋਂ ਲੈਣਾ ਚਾਹੀਦੀ ਹੈ। ਤਕਨੀਕ ਕਦੇ ਵੀ ਕਿਸੇ ਭਾਸ਼ਾ ਦੇ ਵਿਕਾਸ ਵਿੱਚ ਅੜਿੱਕਾ ਨਹੀਂ ਬਣਦੀ। ਅਗਲੇ ਸੈਸ਼ਨ ਦੌਰਾਨ ‘ਡਿਜੀਟਲ ਯੁੱਗ ਵਿੱਚ ਭਾਸ਼ਾ ਅਤੇ ਪਹਿਚਾਣ ਦੇ ਮਸਲੇ’ ਵਿਸ਼ੇ ’ਤੇ ਬੋਲਦਿਆਂ ਡਾ. ਇਮਰਤਪਾਲ ਸਿੰਘ ਨੇ ਕਿਹਾ ਸਾਡੀ ਪਹਿਚਾਣ ਜਾਤ, ਧਰਮ ਅਤੇ ਵਰਗਾਂ ਦੇ ਅਧਾਰ ’ਤੇ ਬਣੀ ਹੋਈ ਹੈ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...