May 13, 2025

ਬੀਤੀ ਸ਼ਾਮ ਤੱਕ ਮੰਡੀਆਂ ਵਿੱਚ 648189 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 13 ਮਈ – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 648189 ਮੀਟਰਿਕ ਟਨ ਕਣਕ ਦੀ ਖ਼ਰੀਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 654078 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 648189 ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਵਿੱਚ ਖ਼ਰੀਦ ਏਜੰਸੀ ਪਨਗਰੇਨ ਨੇ 182604 ਮੀਟਰਿਕ ਟਨ, ਮਾਰਕਫੈੱਡ ਨੇ 167310 ਮੀਟਰਿਕ ਟਨ, ਪਨਸਪ ਨੇ 146131 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 95088 ਮੀਟਰਿਕ ਟਨ ਅਤੇ ਐੱਫ਼.ਸੀ.ਆਈ. ਨੇ 27456 ਮੀਟਰਿਕ ਟਨ ਕਣਕ ਖ਼ਰੀਦੀ ਹੈ। ਇਸ ਤੋਂ ਇਲਾਵਾ 29600 ਮੀਟਰਿਕ ਟਨ ਵਪਾਰੀਆਂ ਵੱਲੋਂ ਖ਼ਰੀਦੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੀ ਅਦਾਇਗੀ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਅਤੇ ਬੀਤੀ ਸ਼ਾਮ ਤੱਕ 1475.69 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾ ਚੁੱਕਾ ਹੈ।

ਬੀਤੀ ਸ਼ਾਮ ਤੱਕ ਮੰਡੀਆਂ ਵਿੱਚ 648189 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ – ਡਿਪਟੀ ਕਮਿਸ਼ਨਰ Read More »

ਤਿੰਨਾਂ ਸੈਨਾਵਾਂ ਦਾ ਤਾਲਮੇਲ

ਤਿੰਨਾਂ ਸੈਨਾਵਾਂ ਦੀ ਬੇਮਿਸਾਲ ਪ੍ਰੈੱਸ ਵਾਰਤਾ ਵਿੱਚ ਭਾਰਤ ਨੇ ਅਪਰੇਸ਼ਨ ਸਿੰਧੂਰ ਦੇ ਕੁਝ ਵੇਰਵੇ ਖੁੱਲ੍ਹ ਕੇ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਦੱਸਿਆ ਗਿਆ ਕਿ ਕਿਵੇਂ 22 ਅਪਰੈਲ ਦੇ ਪਹਿਲਗਾਮ (ਜੰਮੂ ਕਸ਼ਮੀਰ) ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਤੇਜ਼ ਅਤੇ ਸੰਤੁਲਿਤ ਫ਼ੌਜੀ ਕਾਰਵਾਈ ਕੀਤੀ ਗਈ। ਅਜਿਹੇ ਸਮੇਂ ਜਦੋਂ ਆਪਸ ’ਚ ਖਹਿੰਦੇ ਬਿਰਤਾਂਤ, ਝੂਠੀਆਂ ਜਾਣਕਾਰੀਆਂ ਤੇ ਅਤਿ-ਰਾਸ਼ਟਰਵਾਦੀ ਪ੍ਰਾਪੇਗੰਡਾ ਭਾਰਤ ਤੇ ਪਾਕਿਸਤਾਨ, ਦੋਵਾਂ ਦੇ ਮੀਡੀਆ ਤੇ ਸੋਸ਼ਲ ਮੀਡੀਆ ਨੈੱਟਵਰਕ ਉੱਤੇ ਵੱਡੇ ਪੱਧਰ ’ਤੇ ਫੈਲ ਰਿਹਾ ਹੈ, ਤਿੰਨਾਂ ਸੈਨਾਵਾਂ (ਥਲ, ਜਲ ਤੇ ਹਵਾਈ ਸੈਨਾ) ਦੀ ਸਿਖਰਲੀ ਲੀਡਰਸ਼ਿਪ ਦਾ ਅਧਿਕਾਰਤ ਕਥਨ, ਧੁੰਦਲੇ ਮਾਹੌਲ ਵਿੱਚ ਰੌਸ਼ਨੀ ਦੀ ਕਿਰਨ ਵਾਂਗ ਹੈ ਕਿਉਂਕਿ ਗੋਲੀਬੰਦੀ ਤੋਂ ਬਾਅਦ ਵੀ ਹਾਲਾਤ ਸਪਸ਼ਟ ਨਹੀਂ ਸਨ। ਇਹ ਖ਼ੁਲਾਸਾ ਕਿ ਇੱਕ ਪਾਕਿਸਤਾਨੀ ਮਿਰਾਜ ਲੜਾਕੂ ਜਹਾਜ਼ ਡੇਗਿਆ ਗਿਆ ਹੈ ਅਤੇ ਭਾਰਤੀ ਹਵਾਈ ਸੈਨਾ ਨੇ ਕਰਾਚੀ ਦੀ ਮਲੀਰ ਛਾਉਣੀ ਤੇ ਲਾਹੌਰ ਦੇ ਰਾਡਾਰ ਢਾਂਚੇ ਵਰਗੇ ਅਹਿਮ ਰਣਨੀਤਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਦਿਖਾਉਂਦਾ ਹੈ ਕਿ ਇਹ ਮਿਸ਼ਨ ਸਰਹੱਦ ਪਾਰ ਗੋਲੀਬਾਰੀ ਤੋਂ ਕਿਤੇ ਵਧ ਕੇ ਸੀ; ਇਹ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਨਾਲ ਜੁੜੀਆਂ ਨੌਂ ਥਾਵਾਂ ’ਤੇ ਤਿੰਨ ਸੈਨਾਵਾਂ ਦਾ ਸਟੀਕ ਹੱਲਾ ਸੀ। ਇਸ ਲੜਾਈ ਵਿੱਚ 40 ਪਾਕਿਸਤਾਨੀ ਸੁਰੱਖਿਆ ਕਰਮੀ ਅਤੇ 100 ਅਤਿਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਯੁੱਧ ਭੂਮੀ ਵਿੱਚ ਥਲ ਸੈਨਾ ਦੇ ਸਾਥ ਤੋਂ ਲੈ ਕੇ ਜਲ ਸੈਨਾ ਦੀ ਸਾਗਰੀ ਧੌਂਸ ਅਤੇ ਹਵਾਈ ਸੈਨਾ ਦੀ ਤਕਨੀਕੀ ਚੜ੍ਹਤ ਤੱਕ ਤਾਲਮੇਲ ਦੇਖਣ ਨੂੰ ਮਿਲਿਆ ਹੈ। ਇਸ ਵਿੱਚੋਂ ਪਰਪੱਕ ਤੇ ਏਕੀਕ੍ਰਿਤ ਸੈਨਿਕ ਅਕੀਦੇ ਦੀ ਝਲਕ ਪੈਂਦੀ ਹੈ। ਆਕਾਸ਼ ਹਵਾਈ ਰੱਖਿਆ ਪ੍ਰਣਾਲੀ ਵਰਗੇ ਸਵਦੇਸ਼ੀ ਢਾਂਚਿਆਂ ਦੀ ਵਰਤੋਂ ਅਤੇ ਡਰੋਨ ਵਿਰੋਧੀ ਤਕਨੀਕਾਂ ਨੇ ਰੱਖਿਆ ਖੇਤਰ ਵਿੱਚ ਭਾਰਤ ਦੀ ਵਧਦੀ ਆਤਮ-ਨਿਰਭਰਤਾ ਨੂੰ ਹੋਰ ਉਭਾਰ ਕੇ ਪੇਸ਼ ਕੀਤਾ ਹੈ। ਪਾਕਿਸਤਾਨ ਦੀ ਜਵਾਬੀ ਕਾਰਵਾਈ, ਜਿਸ ਰਾਹੀਂ ਡਰੋਨਾਂ ਅਤੇ ਮਿਜ਼ਾਇਲਾਂ ਦੀ ਝੜੀ ਲਾ ਕੇ ਭਾਰਤੀ ਕਸਬਿਆਂ ਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਵਿੱਚ ਕਈ ਨਾਗਰਿਕਾਂ ਦੀ ਮੌਤ ਹੋਈ ਅਤੇ ਤਣਾਅ ਵਧਣ ਦੇ ਖ਼ਦਸ਼ੇ ਵਿੱਚ ਇਜ਼ਾਫ਼ਾ ਹੋਇਆ। ਜਵਾਬ ਵਿੱਚ ਰਿਹਾਇਸ਼ੀ ਟਿਕਾਣਿਆਂ ਨੂੰ ਬਚਾਉਣ ਅਤੇ ਪਾਕਿਸਤਾਨ ਦੇ ਹਵਾਈ ਢਾਂਚੇ ਦਾ 20 ਪ੍ਰਤੀਸ਼ਤ ਹਿੱਸਾ ਤਬਾਹ ਕਰਨ ਦੀ ਸੰਤੁਲਿਤ ਕਾਰਵਾਈ ਦਿਖਾਉਂਦੀ ਹੈ ਕਿ ਅਹਿਦ ਪੂਰਾ ਕਰਨ ਦੇ ਨਾਲ-ਨਾਲ ਧੀਰਜ ਵੀ ਰੱਖਿਆ ਗਿਆ। ਇਸ ਪਹੁੰਚ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਹੱਥ ਉਤਾਂਹ ਵੀ ਹੋਇਆ। ਅੰਤ ਵਿੱਚ ਹੋਈ ਗੋਲੀਬੰਦੀ, ਜਿਸ ’ਚ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ ਵਿਚੋਲਗੀ ਕੀਤੀ ਹੈ, ਨੇ ਫਿਲਹਾਲ ਸ਼ਾਇਦ ਹੋਰ ਟਕਰਾਅ ਟਾਲ ਦਿੱਤਾ ਹੈ। ਇਸ ਨਾਲ ਜਾਨ-ਮਾਲ ਦੇ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਉਂਝ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ; ਆਖਿ਼ਰਕਾਰ ਗੱਲਬਾਤ ਵਾਲੀ ਮੇਜ਼ ’ਤੇ ਹੀ ਸਭ ਕੁਝ ਤੈਅ ਹੋਣਾ ਹੁੰਦਾ ਹੈ। ਇਸ ਦੌਰਾਨ ਨਵੀਂ ਦਿੱਲੀ ਨੇ ਸਾਫ਼ ਕੀਤਾ ਹੈ: ਹੋਰ ਕਿਸੇ ਵੀ ਤਰ੍ਹਾਂ ਦੀ ਭੜਕਾਊ ਕਾਰਵਾਈ ਦਾ ਫੌਰੀ ਅਤੇ ਜ਼ਿਆਦਾ ਤਾਕਤਵਰ ਜਵਾਬ ਦਿੱਤਾ ਜਾਵੇਗਾ।

ਤਿੰਨਾਂ ਸੈਨਾਵਾਂ ਦਾ ਤਾਲਮੇਲ Read More »

ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਾਏਦਾਰਾਂ ਲਈ ਜਾਰੀ ਕੀਤੇ ਨਵੇਂ ਹੁਕਮ

ਚੰਡੀਗੜ੍ਹ, 13 ਮਈ – ਚੰਡੀਗੜ੍ਹ ਵਿੱਚ ਕਿਰਾਏਦਾਰ ਨੂੰ ਰੱਖਣ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸਖ਼ਤੀ ਨਾਲ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਘਰਾਂ ਵਿੱਚ ਕਿਰਾਏਦਾਰ ਰੱਖਣ ਤੋਂ ਪਹਿਲਾਂ ਕੁਝ ਸਾਵਧਾਨੀਆ ਰੱਖਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਕੋਈ ਵੀ ਮਕਾਨ ਮਾਲਕ/ਮਾਲਕ/ਕਿਰਾਏਦਾਰ/ਰਿਹਾਇਸ਼ੀ, ਵਪਾਰਕ, ​​ਆਦਿ, ਅਦਾਰਿਆਂ ਦਾ ਪ੍ਰਬੰਧਕ ਕਿਸੇ ਵੀ ਵਿਅਕਤੀ ਨੂੰ ਕੋਈ ਰਿਹਾਇਸ਼ ਕਿਰਾਏ ‘ਤੇ ਜਾਂ ਸਬ-ਲੈਟਿੰਗ ਨਹੀਂ ਦੇਵੇਗਾ, ਜਦੋਂ ਤੱਕ ਕਿ ਉਹ ਸਥਾਨਕ ਪੁਲਿਸ ਸਟੇਸ਼ਨ ਨੂੰ ਉਕਤ ਕਿਰਾਏਦਾਰਾਂ ਜਾਂ ਪੇਇੰਗ ਗੈਸਟਾਂ ਦੇ ਵੇਰਵੇ ਨਹੀਂ ਦਿੰਦਾ। ਇਸ ਤੋਂ ਇਲਾਵਾ, ਕੋਈ ਵੀ ਮਕਾਨ ਮਾਲਕ/ਮਾਲਕ/ਕਿਰਾਏਦਾਰ/ਰਿਹਾਇਸ਼ੀ, ਵਪਾਰਕ, ​​ਆਦਿ ਅਦਾਰਿਆਂ ਦਾ ਪ੍ਰਬੰਧਕ ਕਿਸੇ ਵੀ ਨੌਕਰ ਨੂੰ ਉਦੋਂ ਤੱਕ ਨੌਕਰੀ ‘ਤੇ ਨਹੀਂ ਰੱਖੇਗਾ ਜਦੋਂ ਤੱਕ ਉਹ ਉਕਤ ਨੌਕਰ (ਨੌਕਰਾਂ) ਦੇ ਵੇਰਵੇ ਸਥਾਨਕ ਪੁਲਿਸ ਸਟੇਸ਼ਨ ਨੂੰ ਨਹੀਂ ਦਿੰਦਾ। ਉਹ ਸਾਰੇ ਵਿਅਕਤੀ ਜੋ ਕਿਰਾਏ ‘ਤੇ ਰਿਹਾਇਸ਼ ਦੀ ਪੇਸ਼ਕਸ਼ ਕਰਨ ਜਾਂ ਕਿਸੇ ਨੌਕਰ ਨੂੰ ਨੌਕਰੀ ‘ਤੇ ਰੱਖਣ ਦਾ ਇਰਾਦਾ ਰੱਖਦੇ ਹਨ, ਕਿਰਾਏਦਾਰਾਂ, ਪੇਇੰਗ ਗੈਸਟ ਅਤੇ ਨੌਕਰਾਂ ਦੇ ਵੇਰਵੇ ਲਿਖਤੀ ਰੂਪ ਵਿੱਚ ਸਬੰਧਤ ਸਟੇਸ਼ਨ ਹਾਊਸ ਅਫਸਰ ਨੂੰ ਸੂਚਿਤ ਕਰਨਗੇ ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਇਹ ਇਮਾਰਤ ਆਉਂਦੀ ਹੈ। ਇਸ ਹੁਕਮ ਦੀ ਕਿਸੇ ਵੀ ਉਲੰਘਣਾ ‘ਤੇ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 223 ਅਤੇ ਕਾਨੂੰਨ ਦੇ ਹੋਰ ਸੰਬੰਧਿਤ ਉਪਬੰਧਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਾਏਦਾਰਾਂ ਲਈ ਜਾਰੀ ਕੀਤੇ ਨਵੇਂ ਹੁਕਮ Read More »

ਇੰਡੀਗੋ ਏਅਰਲਾਈਨ ਨੇ ਇਨ੍ਹਾਂ 3 ਵੱਡੇ ਸ਼ਹਿਰਾਂ ‘ਚ ਅੱਜ ਲਈ ਉਡਾਣਾਂ ਕੀਤੀਆਂ ਰੱਦ

ਨਵੀਂ ਦਿੱਲੀ, 13 ਮਈ – ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਅੱਜ ਤੋਂ ਕਈ ਹਵਾਈ ਅੱਡਿਆਂ ‘ਤੇ ਉਡਾਣਾਂ ਮੁੜ ਸ਼ੁਰੂ ਹੋਣੀਆਂ ਸਨ, ਪਰ ਏਅਰ ਇੰਡੀਆ ਅਤੇ ਇੰਡੀਗੋ ਵਰਗੀਆਂ ਏਅਰਲਾਈਨਾਂ ਨੇ ਕਈ ਥਾਵਾਂ ‘ਤੇ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਯਾਤਰੀਆਂ ਲਈ ਇੱਕ ਸਲਾਹ ਵੀ ਜਾਰੀ ਕੀਤੀ ਗਈ ਹੈ। AIR INDIA ਨੇ 8 ਸ਼ਹਿਰਾਂ ਲਈ ਉਡਾਣਾਂ ਰੱਦ ਕੀਤੀਆਂ ਏਅਰ ਇੰਡੀਆ ਨੇ ਮੰਗਲਵਾਰ ਨੂੰ ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਸਮੇਤ 8 ਸ਼ਹਿਰਾਂ ਲਈ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ, ਦੋਵਾਂ ਪਾਸਿਆਂ ਦੀਆਂ ਉਡਾਣਾਂ ਦੇ ਸੰਚਾਲਨ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਇੰਡੀਗੋ ਦੁਆਰਾ ਵੀ ਅਜਿਹਾ ਹੀ ਐਲਾਨ ਕੀਤਾ ਗਿਆ ਸੀ। ਏਅਰ ਇੰਡੀਆ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੀਆਂ ਟੀਮਾਂ ਇਨ੍ਹਾਂ ਹਵਾਈ ਅੱਡਿਆਂ ‘ਤੇ ਕੰਮਕਾਜ ਨੂੰ ਆਮ ਬਣਾਉਣ ਲਈ ਕੰਮ ਕਰ ਰਹੀਆਂ ਹਨ। INDIGO ਵੱਲੋਂ ਅੱਜ ਇਨ੍ਹਾਂ 6 ਸ਼ਹਿਰਾਂ ਲਈ ਕੋਈ ਉਡਾਣ ਨਹੀਂ ਇੰਡੀਗੋ ਨੇ 13 ਮਈ ਨੂੰ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਉਡਾਣਾਂ ਰੱਦ ਕਰਨ ਬਾਰੇ ਜਾਣਕਾਰੀ ਦਿੱਤੀ ਹੈ।

ਇੰਡੀਗੋ ਏਅਰਲਾਈਨ ਨੇ ਇਨ੍ਹਾਂ 3 ਵੱਡੇ ਸ਼ਹਿਰਾਂ ‘ਚ ਅੱਜ ਲਈ ਉਡਾਣਾਂ ਕੀਤੀਆਂ ਰੱਦ Read More »

ਤੜਕਸਾਰ ਆਦਮਪੁਰ ਏਅਰਬੇਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਆਦਮਪੁਰ, 13 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਪੰਜਾਬ ਦੇ ਆਦਮਪੁਰ ਏਅਰ ਬੇਸ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਵਾਈ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮੋਦੀ ਨੇ ਕਿਹਾ ਕਿ ਜਵਾਨਾਂ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ ਹੈ। ਉਨ੍ਹਾਂ ਨੇ ਜਵਾਨਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਕਿਸਤਾਨ ਦੇ ਝੂਠ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਗਿਆ ਹੈ ਅਤੇ ਇਹ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਆਵਾਜ਼ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਦੋਂ ਵੀ ਬਹਾਦਰੀ ਦੀ ਗੱਲ ਹੋਏਗੀ, ਤਾਂ ਭਾਰਤੀ ਜਵਾਨਾਂ ਦਾ ਨਾਮ ਸਭ ਤੋਂ ਪਹਿਲਾਂ ਆਵੇਗਾ।ਮੋਦੀ ਦੀ ਇਹ ਯਾਤਰਾ “ਆਪਰੇਸ਼ਨ ਸੰਦੂਰ” ਤੋਂ ਬਾਅਦ ਹੋਈ, ਜਿਸ ਨੇ ਪੂਰੇ ਦੇਸ਼ ਵਿੱਚ ਫੌਜੀ ਜੋਸ਼ ਅਤੇ ਮਾਣ ਦੀ ਲਹਿਰ ਦੌੜਾ ਦਿੱਤੀ ਹੈ।

ਤੜਕਸਾਰ ਆਦਮਪੁਰ ਏਅਰਬੇਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Read More »

ਅੱਜ ਤੋਂ ਸ਼ੁਰੂ ਹੋਵੇਗੀ CUET-UG Exam, 3 ਜੂਨ ਤੱਕ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ, 13 ਮਈ – ਯੂਨੀਵਰਸਿਟੀਆਂ ਦੇ ਗ੍ਰੈਜੂਏਸ਼ਨ ਕੋਰਸਾਂ ’ਚ ਦਾਖਲੇ ਨਾਲ ਜੁੜੀ ਸਾਂਝੀ ਦਾਖਲਾ ਪ੍ਰੀਖਿਆ (ਸੀਯੂਈਟੀ-ਯੂਜੀ) ਤੇ ਆਈਆਈਟੀ ’ਚ ਦਾਖਲੇ ਨਾਲ ਜੁੜੀ ਪ੍ਰੀਖਿਆ ਜੇਈਈ ਐਡਵਾਂਸ ਵਰਗੀਆਂ ਪ੍ਰੀਖਿਆਵਾਂ ’ਤੇ ਮੰਡਰਾ ਰਹੇ ਸੰਕਟ ਦੇ ਬੱਦਲ ਹੁਣ ਹੱਟ ਗਏ ਹਨ। ਦੋਵੇਂ ਹੀ ਪ੍ਰੀਖਿਆਵਾਂ ਹੁਣ ਆਪਣੇ ਪਹਿਲਾਂ ਐਲਾਨੇ ਪ੍ਰੋਗਰਾਮ ’ਤੇ ਹੀ ਹੋਣਗੀਆਂ। ਇਸ ਦੌਰਾਨ ਸੀਯੂਈਟੀ ਜਿੱਥੇ 13 ਮਈ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਹੜੀ ਤਿੰਨ ਜੂਨ ਤੱਕ ਚੱਲੇਗੀ। ਉੱਥੇ ਜੇਈਈ ਐਡਵਾਂਸ 18 ਮਈ ਨੂੰ ਹੋਵੇਗੀ। ਭਾਰਤ ਤੇ ਪਾਕਿਸਤਾਨ ਦਰਮਿਆਨ ਬਣੇ ਜੰਗ ਵਰਗੇ ਹਾਲਾਤ ਦੇ ਕਾਰਨ ਇਨ੍ਹਾਂ ਪ੍ਰੀਖਿਆਵਾਂ ’ਤੇ ਸੰਕਟ ਦੇ ਬੱਦਲ ਛਾ ਗਏ ਸਨ।ਇਸ ਨਾਲ ਐੱਨਟੀਏ ਦੇ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੇ ਮਾਤਾ-ਪਿਤਾਵਾਂ ਦੀ ਵੀ ਪਰੇਸ਼ਾਨੀ ਵੱਧ ਗਈ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਲੋਂ ਸੀਜ਼ਫਾਇਰ ਦੇ ਐਲਾਨ ਦੇ ਬਾਅਦ ਐੱਨਟੀਏ ਤੇ ਜੇਈਈ ਐਡਵਾਂਸ ਦੇ ਆਯੋਜਨ ਦਾ ਜ਼ਿੰਮਾ ਸੰਭਾਲ ਰਹੇ ਆਈਆਈਟੀ ਕਾਨਪੁਰ ਨੇ ਰਾਹਤ ਦਾ ਸਾਹ ਲਿਆ ਹੈ। ਇਸਦੇ ਨਾਲ ਹੀ ਐੱਨਟੀਏ ਨੇ 13 ਮਈ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਸੀਯੂਈਟੀ-ਯੂਜੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਪ੍ਰੀਖਿਆ ਹੁਣ ਵੱਖ ਵੱਖ ਸ਼ਿਫਟਾਂ ’ਚ ਦੇਸ਼ ਭਰ ’ਚ ਤਿੰਨ ਜੂਨ ਤੱਕ ਚੱਲੇਗੀ। ਇਸ ਪ੍ਰੀਖਿਆ ’ਚ ਇਸ ਵਾਰੀ ਵੱਡੇ ਬਦਲਾਅ ਵੀ ਕੀਤੇ ਗਏ ਹਨ ਜਿਸ ਵਿਚ ਇਸ ਵਾਰੀ ਬਦਲਵੇਂ ਸਵਾਲਾਂ ਦੇ ਬਦਲ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਇਸ ਪ੍ਰੀਖਿਆ ’ਚ ਪੁੱਛੇ ਜਾਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਵਿਦਿਆਰਥੀਆਂ ਨੂੰ ਦੇਣੇ ਪੈਣਗੇ। ਨਾਲ ਹੀ ਪੂਰੀ ਪ੍ਰੀਖਿਆ ਕੰਪਿਊਟਰ ਆਧਾਰਤ ਹੋਵੇਗੀ। ਇਸ ਦੌਰਾਨ ਐੱਨਟੀਏ ਨੇ ਸੀਯੂਈਟੀ-ਯੂਜੀ ’ਚ 13 ਤੋਂ 16 ਮਈ ਤੱਕ ਬੈਠਣ ਵਾਲੇ ਛੇ ਲੱਖ ਵਿਦਿਆਰਥੀਆਂ ਦੇ ਦਾਖਲਾ ਪੱਤਰ ਵੀ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰੀ ਵੈੱਬਸਾਈਟ ਤੋਂ ਹੀ ਦਾਖਲਾ ਪੱਤਰ ਡਾਊਨਲੋਡ ਕਰਨ। ਸੀਯੂਈਟੀ-ਯੂਜੀ ਦੇ ਜ਼ਰੀਏ ਇਸ ਵਾਰੀ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਸਮੇਤ ਕਰੀਬ 230 ਯੂਨੀਵਰਸਿਟੀਆਂ ਆਪਣੇ ਇੱਥੇ ਦਾਖਲਾ ਦੇਣਗੀਆਂ। ਇਸ ਦੌਰਾਨ ਜੇਈਈ ਐਡਵਾਂਸ ਲਈ ਵੀ ਸੋਮਵਾਰ ਨੂੰ ਦਾਖਲਾ ਪੱਤਰ ਜਾਰੀ ਕਰ ਦਿੱਤੇ ਗਏ ਹਨ। ਜਿਸਨੂੰ ਵਿਦਿਆਰਥੀ ਸਰਕਾਰੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। 18 ਮਈ ਨੂੰ ਹੋਣ ਵਾਲੇ ਇਹ ਪ੍ਰੀਖਿਆ ਦੋ ਸ਼ਿਫਟਾਂ’ਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ ਨੌ ਵਜੇ ਤੋਂ ਦੁਪਹਿਰ 12 ਵਜੇ ਤੇ ਦੂਜੀ ਸ਼ਿਫਟ ਦੁਪਹਿਰ ਢਾਈ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਹੋਵੇਗੀ।

ਅੱਜ ਤੋਂ ਸ਼ੁਰੂ ਹੋਵੇਗੀ CUET-UG Exam, 3 ਜੂਨ ਤੱਕ ਹੋਵੇਗੀ ਪ੍ਰੀਖਿਆ Read More »

ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ’

13, ਮਈ – ਪੰਜਾਬ ਇੱਕ ਵਾਰ ਫਿਰ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਿਉਂਕਿ ਦੇਸ਼ ਭਗਤੀ ਦੇ ਮਾਮਲੇ ਵਿੱਚ, ਸੂਬੇ ਦਾ ਕੋਈ ਮੁਕਾਬਲਾ ਨਹੀਂ ਹੈ। ਦੇਸ਼ ਲਈ ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਦੇ ਮਾਮਲੇ ਵਿੱਚ ਪੰਜਾਬ ਦੂਜੇ ਸੂਬਿਆਂ ਤੋਂ ਅੱਗੇ ਹੈ। ਜਦੋਂ ਵੀ ਦੇਸ਼ ਦੀ ਰਾਖੀ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ। ਭਾਵੇਂ ਉਹ ਕਿਸਾਨੀ ਦਾ ਖੇਤਰ ਹੋਵੇ ਜਾਂ ਸਰਹੱਦ ’ਤੇ ਜੰਗ ਲੜ ਰਹੇ ਬਹਾਦਰ ਫ਼ੌਜੀਆਂ ਦਾ। ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੋਵੇ ਜਾਂ ਆਜ਼ਾਦੀ ਦੇ ਬਾਅਦ ਦਾ ਪੰਜਾਬ ਨੇ ਹਮੇਸ਼ਾ ਹੀ ਅੱਗੇ ਹੋ ਕੇ ਦੇਸ਼ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਦੀਆਂ ਤਿਨੋਂ ਸੈਨਾਵਾਂ ’ਚ ਪੰਜਾਬ ਦੇ ਨੌਜਵਾਨਾਂ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ। ਸਾਲ 2023 ਤਕ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜੰਗ ਜਾਂ ਫ਼ੌਜੀ ਕਾਰਵਾਈਆਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਫ਼ੌਜ ਵਿੱਚ ਉਨ੍ਹਾਂ ਨੂੰ ਵੀਰ ਨਾਰੀਆਂ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਾਬਕਾ ਸੈਨਿਕਾਂ ਦੇ ਰਜਿਸਟਰਡ ਵੀਰ ਨਾਰੀਆਂ ਦੀ ਗਿਣਤੀ 74,253 ਹੈ। ਮੌਜੂਦਾ ਜੰਗ ਦੇ ਹਾਲਾਤਾਂ ਵਿਚ ਵੀ ਪੰਜਾਬ ਨੂੰ ਹੀ ਪਾਕਿਸਤਾਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿਤਾ ਜਾ ਰਿਹਾ ਹੈ।  ਅੰਕੜਿਆਂ ਮੁਤਾਬਕ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਸਭ ਤੋਂ ਵੱਧ ਗਿਣਤੀ 74,253 ਪੰਜਾਬ ਵਿਚ ਹੈ। ਇਸ ਤੋਂ ਬਾਅਦ ਕੇਰਲ 69,507 ਨਾਲ ਦੂਜੇ ਅਤੇ ਉੱਤਰ ਪ੍ਰਦੇਸ਼ 68,815 ਨਾਲ ਤੀਜੇ ਸਥਾਨ ’ਤੇ ਹੈ। ਅੰਕੜਿਆਂ ਮੁਤਾਬਕ ਆਂਧਰਾ ਪ੍ਰਦੇਸ਼ ਵਿੱਚ 26,879 ਅਤੇ ਅਸਾਮ ਵਿੱਚ 10,700 ਵਿਧਵਾਵਾਂ ਹਨ। ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੀਆਂ ਲਗਭਗ 3 ਲੱਖ ਵੀਰ ਨਾਰੀਆਂ ਹਨ। ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ ਹੈ। ਜਿਨ੍ਹਾਂ ’ਚੋਂ, ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ’ਚ ਲਗਭਗ 2,99,314 ਵੀਰ ਨਾਰੀਆਂ ਰਹਿੰਦੀਆਂ ਹਨ। ਰੱਖਿਆ ਮੰਤਰਾਲੇ ਅਨੁਸਾਰ, ਵੀਰ ਨਾਰੀਆਂ ਦੀ ਇਸ ਗਿਣਤੀ ਵਿੱਚ ਨਾ ਸਿਰਫ਼ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਮਾਰੇ ਗਏ ਸੈਨਿਕਾਂ ਦੀਆਂ ਪਤਨੀਆਂ ਸ਼ਾਮਲ ਹਨ, ਸਗੋਂ ਇਸ ਵਿੱਚ ਉਨ੍ਹਾਂ ਵਿਧਵਾਵਾਂ ਦੀ ਗਿਣਤੀ ਵੀ ਸ਼ਾਮਲ ਹੈ ਜਿਨ੍ਹਾਂ ਦੇ ਸੈਨਿਕ ਪਤੀਆਂ ਦੀ ਮੌਤ ਕਿਸੇ ਹੋਰ ਕਾਰਨ ਕਰ ਕੇ ਹੋਈ ਸੀ। ਵੀਰ ਨਾਰੀਆਂ ਦੀ ਗਿਣਤੀ ਵਿੱਚ ਕੇਰਲ ਦੂਜੇ ’ਤੇ, ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਇੱਥੇ ਵੀਰ ਨਾਰੀਆਂ ਦੀ ਗਿਣਤੀ 74,253 ਹੈ ਜੋ ਕਿ ਇਨ੍ਹਾਂ ਦੀ ਕੁੱਲ ਗਿਣਤੀ ਦਾ 10.63 ਪ੍ਰਤੀਸ਼ਤ ਹੈ। ਕੇਰਲ ਦੂਜੇ ਸਥਾਨ ’ਤੇ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ ਹੈ। ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਤਾਂ ਰੱਖਿਆ ਮੰਤਰਾਲੇ ਦੀ ਸੂਚੀ ਅਨੁਸਾਰ ਹਰਿਆਣਾ ਛੇਵੇਂ ਸਥਾਨ ’ਤੇ ਹੈ। ਇੱਥੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ 53,546 ਹੈ। ਉੱਤਰ-ਪੱਛਮੀ ਰਾਜ ਹਥਿਆਰਬੰਦ ਸੈਨਾਵਾਂ ਵਿੱਚ ਮਨੁੱਖੀ ਸ਼ਕਤੀ ਦੇ ਮਾਮਲੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਦੇਸ਼ ਭਰ ’ਚ ਫ਼ੌਜੀ ਵਿਧਵਾਵਾਂ ਦੀ ਗਿਣਤੀ ਆਂਧਰਾ ਪ੍ਰਦੇਸ਼ : 25,852 , ਅਰੁਣਾਚਲ ਪ੍ਰਦੇਸ਼ : 226, ਅਸਾਮ : 9,166, ਬਿਹਾਰ : 11,788, ਛੱਤੀਸਗੜ੍ਹ : 1,543 ਦਿੱਲੀ : 14,029 ਗੋਆ : 477 ਗੁਜਰਾਤ : 5,049 ਹਰਿਆਣਾ : 53,546 ਹਿਮਾਚਲ ਪ੍ਰਦੇਸ਼ : 39,367 ਜੰਮੂ ਅਤੇ ਕਸ਼ਮੀਰ : 21,890 ਝਾਰਖੰਡ : 4,801 ਕਰਨਾਟਕ : 29,740 ਕੇਰਲਾ : 69,507 ਮਧਿਆ ਪ੍ਰਦੇਸ਼ : 11,910 ਮਹਾਰਾਸ਼ਟਰ : 65,000 ਮਣੀਪੁਰ : 2,113 ਮੇਘਾਲਿਆ : 1,440 ਮਿਜ਼ੋਰਮ : 2,699 ਨਾਗਾਲੈਂਡ : 939 ਓਡੀਸ਼ਾ : 4,509 ਪੰਜਾਬ : 74,253 ਰਾਜਸਥਾਨ : 44,665 ਸਿੱਕਮ : 416 ਤਾਮਿਲ ਨਾਡੂ : 58,864 ਤ੍ਰਿਪੁਰਾ : 705 ਤੇਲਨਾਗਾਨਾ : 7,072 ਉੱਤਰਾਖੰਡ : 48,924 ਉੱਤਰ ਪ੍ਰਦੇਸ਼ : 68,815 ਪੱਛਮੀ ਬੰਗਾਲ : 14,379 ਅੰਡੇਮਾਨ ਅਤੇ ਨਿਕੋਬਾਰ : 192 ਚੰਡੀਗੜ੍ਹ : 2,640 ਪੁਡੂਚੇਰੀ : 843 ਲਦਾਖ : 893 ਕੁੱਲ : 6,98,252

ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ’ Read More »

ਭਾਰਤ ਨੇ ਸਟੀਲ, ਐਲੂਮੀਨੀਅਮ ’ਤੇ ਅਮਰੀਕਾ ਵਿਰੁਧ ਜਵਾਬੀ ਟੈਰਿਫ਼ ਲਗਾਉਣ ਦਾ ਰੱਖਿਆ ਪ੍ਰਸਤਾਵ

ਨਵੀਂ ਦਿੱਲ, 13 ਮਈ – ਭਾਰਤ ਨੇ ਸੋਮਵਾਰ ਨੂੰ ਸਟੀਲ ਅਤੇ ਐਲੂਮੀਨੀਅਮ ’ਤੇ ਅਮਰੀਕੀ ਟੈਰਿਫ਼ ਦੇ ਜਵਾਬ ਵਿੱਚ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਨਿਯਮਾਂ ਦੇ ਤਹਿਤ ਅਮਰੀਕਾ ’ਤੇ ਜਵਾਬੀ ਟੈਰਿਫ਼ ਲਗਾਉਣ ਦਾ ਪ੍ਰਸਤਾਵ ਦਿਤਾ। ਡਬਲਿਊਟੀਓ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੁਰੱਖਿਆ ਉਪਾਅ ਤਹਿਤ ਭਾਰਤ ਵਿੱਚ ਨਿਰਮਿਤ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਅਮਰੀਕਾ ’ਚ ਆਯਾਤ ’ਤੇ 7.6 ਅਰਬ ਅਮਰੀਕੀ ਡਾਲਰ ਦਾ ਅਸਰ ਪਵੇਗਾ, ਜਿਸ ਨਾਲ ਡਿਊਟੀ ਵਸੂਲੀ 1.91 ਅਰਬ ਅਮਰੀਕੀ ਡਾਲਰ ਹੋਵੇਗਾ। ਬਿਆਨ ਦੇ ਅਨੁਸਾਰ, ਭਾਰਤ ਵੱਲੋਂ ਰਿਆਇਤਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਨਤੀਜੇ ਵਜੋਂ ਅਮਰੀਕਾ ਵਿੱਚ ਨਿਰਮਿਤ ਉਤਪਾਦਾਂ ’ਤੇ ਵੀ ਇਸੇ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਇਸ ਤੋਂ ਪਹਿਲਾਂ, ਅਪ੍ਰੈਲ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਡਿਊਟੀਆਂ ਲਗਾਉਣ ਦਾ ਫ਼ੈਸਲਾ ਲੈਣ ਤੋਂ ਬਾਅਦ ਭਾਰਤ ਨੇ ਡਬਲਿਊਟੀਓ ਦੇ ਸੁਰੱਖਿਆ ਸਮਝੌਤੇ ਤਹਿਤ ਅਮਰੀਕਾ ਨਾਲ ਸਲਾਹ-ਮਸ਼ਵਰਾ ਕਰਨ ਦੀ ਮੰਗ ਕੀਤੀ ਸੀ। ਅਮਰੀਕਾ ਨੇ 8 ਮਾਰਚ, 2018 ਨੂੰ ਕੁਝ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਕ੍ਰਮਵਾਰ 25 ਪ੍ਰਤੀਸ਼ਤ ਅਤੇ 10 ਪ੍ਰਤੀਸ਼ਤ ਐਡ ਵੈਲੋਰੇਮ ਡਿਊਟੀ ਲਗਾ ਕੇ ਸੁਰੱਖਿਆ ਉਪਾਅ ਲਾਗੂ ਕੀਤੇ ਸਨ। ਇਹ 23 ਮਾਰਚ, 2018 ਨੂੰ ਲਾਗੂ ਹੋਇਆ ਸੀ, ਜਿਸਨੂੰ ਜਨਵਰੀ 2020 ਵਿੱਚ ਵਧਾ ਦਿੱਤਾ ਗਿਆ ਸੀ।

ਭਾਰਤ ਨੇ ਸਟੀਲ, ਐਲੂਮੀਨੀਅਮ ’ਤੇ ਅਮਰੀਕਾ ਵਿਰੁਧ ਜਵਾਬੀ ਟੈਰਿਫ਼ ਲਗਾਉਣ ਦਾ ਰੱਖਿਆ ਪ੍ਰਸਤਾਵ Read More »

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਵੀਂ ਕੈਬਨਿਟ ਦਾ ਕੀਤਾ ਐਲਾਨ

ਆਸਟ੍ਰੇਲੀਆ, 13 ਮਈ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਦਸ ਦਈਏ ਕਿ ਨਵੀਂ ਕੈਬਨਿਟ ਦੇ ਵਿਚ ਸਾਬਕਾ ਮੰਤਰੀ ਐਡ ਹੁਸਿਕ ਨੂੰ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲ ਦੀ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਕੈਬਨਿਟ ’ਚ ਜਗ੍ਹਾ ਨਹੀਂ ਦਿਤੀ ਗਈ। ਅਲਬਾਨੀਜ਼ ਨੇ 30 ਸੰਸਦ ਮੈਂਬਰਾਂ ਦਾ ਨਾਮ ਲਿਆ ਜੋ ਕੈਬਨਿਟ ਅਤੇ ਬਾਹਰੀ-ਮੰਤਰਾਲੇ ਦੇ ਅਹੁਦਿਆਂ ਨੂੰ ਭਰਨਗੇ। ਉਨ੍ਹਾਂ ਦੀ ਮੱਧ-ਖੱਬੀ ਲੇਬਰ ਪਾਰਟੀ ਨੇ 3 ਮਈ ਦੀਆਂ ਚੋਣਾਂ ਵਿਚ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਨਵੀਂ ਕੈਬਨਿਟ ਦੇ ਐਲਾਨ ’ਚ ਖ਼ਾਸ ਗੱਲ ਇਹ ਰਹੀ ਕਿ 15 ਔਰਤਾਂ ਨੂੰ ਮੰਤਰੀ ਬਣਾਇਆ ਗਿਆ, ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਲੇਬਰ ਨੇ 150 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿਚ 92 ਸੀਟਾਂ ਜਿੱਤੀਆਂ ਹਨ। ਹੇਠਲੇ ਸਦਨ ਜਿੱਥੇ ਪਾਰਟੀਆਂ ਨੂੰ ਸਰਕਾਰ ਬਣਾਉਣ ਲਈ ਬਹੁਮਤ ਦੀ ਲੋੜ ਹੁੰਦੀ ਹੈ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਵੀਂ ਕੈਬਨਿਟ ਦਾ ਕੀਤਾ ਐਲਾਨ Read More »

ਪ੍ਰਮਾਣੂ ਬਲੈਕਮੇਲ ਬਰਦਾਸ਼ਤ ਨਹੀਂ ਕਰਾਂਗੇ : PM ਨਰਿੰਦਰ ਮੋਦੀ

ਨਵੀਂ ਦਿੱਲੀ, 13 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਅਤੇ 7 ਮਈ ਤੋਂ 10 ਮਈ ਤੱਕ ਹੋਈਆਂ ਫੌਜੀ ਗਤੀਵਿਧੀਆਂ ਦੇ ਵਿਚਕਾਰ ਰਾਸ਼ਟਰ ਨੂੰ ਸੰਬੋਧਨ ਕੀਤਾ। ਭਾਰਤ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਦੂਰ ਭਾਰਤ ਦੀ ਹਰ ਧੀ, ਭੈਣ ਅਤੇ ਮਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਛੁੱਟੀਆਂ ਮਨਾ ਰਹੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਮਾਰ ਦਿੱਤਾ ਗਿਆ, ਇਹ ਦੇਸ਼ ਨੂੰ ਤੋੜਨ ਦੀ ਘਿਣਾਉਣੀ ਕੋਸ਼ਿਸ਼ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਾਦਰ ਹਥਿਆਰਬੰਦ ਸੈਨਾਵਾਂ, ਖੁਫੀਆ ਏਜੰਸੀਆਂ ਅਤੇ ਵਿਗਿਆਨੀਆਂ ਨੂੰ ਆਪ੍ਰੇਸ਼ਨ ਸਿੰਦੂਰ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਲਾਮ ਕੀਤਾ, ਜਿਸ ਵਿੱਚ ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ ਸੀ।ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਦੀ ਤਾਕਤ ਅਤੇ ਸੰਜਮ ਦੋਵੇਂ ਦੇਖੇ ਹਨ।’ ਸਭ ਤੋਂ ਪਹਿਲਾਂ, ਮੈਂ ਹਰ ਭਾਰਤੀ ਵੱਲੋਂ ਭਾਰਤ ਦੀਆਂ ਸ਼ਕਤੀਸ਼ਾਲੀ ਫੌਜਾਂ, ਹਥਿਆਰਬੰਦ ਸੈਨਾਵਾਂ, ਸਾਡੀਆਂ ਖੁਫੀਆ ਏਜੰਸੀਆਂ, ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਹਾਂ। ਸਾਡੇ ਬਹਾਦਰ ਸੈਨਿਕਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਹਿੰਮਤ ਦਿਖਾਈ ਹੈ। ਅੱਜ, ਮੈਂ ਉਨ੍ਹਾਂ ਦੀ ਬਹਾਦਰੀ, ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਨੂੰ ਸਾਡੇ ਦੇਸ਼ ਦੀ ਹਰ ਮਾਂ, ਭੈਣ ਅਤੇ ਧੀ ਨੂੰ ਸਮਰਪਿਤ ਕਰਦਾ ਹਾਂ। ਪੀਐਮ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘ਅਸੀਂ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਅੱਤਵਾਦੀਆਂ ਨੂੰ ਖਤਮ ਕਰਨ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ।’ ਅੱਜ ਹਰ ਅੱਤਵਾਦੀ ਅਤੇ ਅੱਤਵਾਦੀ ਸੰਗਠਨ ਸਾਡੀਆਂ ਧੀਆਂ ਅਤੇ ਭੈਣਾਂ ਦੇ ਮਾਣ ਅਤੇ ਮਾਣ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਨਤੀਜਿਆਂ ਨੂੰ ਸਮਝਦਾ ਹੈ। ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਨਾਮ ਨਹੀਂ ਹੈ। ਇਹ ਦੇਸ਼ ਦੀ ਸਮੂਹਿਕ ਭਾਵਨਾ ਅਤੇ ਲਚਕੀਲੇਪਣ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਦਿਖਾਈ ਗਈ ਬਰਬਰਤਾ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਛੁੱਟੀਆਂ ਮਨਾ ਰਹੇ ਮਾਸੂਮ ਨਾਗਰਿਕਾਂ ਦੇ ਧਰਮ ਬਾਰੇ ਪੁੱਛਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ, ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਉਨ੍ਹਾਂ ਨੂੰ ਮਾਰਨਾ, ਦਹਿਸ਼ਤ ਦਾ ਇੱਕ ਬਹੁਤ ਹੀ ਭਿਆਨਕ ਚਿਹਰਾ ਸੀ, ਇਹ ਬੇਰਹਿਮੀ ਸੀ। ਇਹ ਵੀ ਦੇਸ਼ ਦੀ ਸਦਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਸੀ। ਮੇਰੇ ਲਈ ਨਿੱਜੀ ਤੌਰ ‘ਤੇ, ਇਹ ਦਰਦ ਬਹੁਤ ਵੱਡਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਨਾਮ ਨਹੀਂ ਹੈ, ਇਹ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ। ਆਪ੍ਰੇਸ਼ਨ ਸਿੰਦੂਰ ਨਿਆਂ ਦੀ ਇੱਕ ਅਟੁੱਟ ਸਹੁੰ ਹੈ। 6 ਮਈ ਦੀ ਦੇਰ ਰਾਤ, 7 ਮਈ ਦੀ ਸਵੇਰ, ਸਾਰੀ ਦੁਨੀਆ ਨੇ ਇਸ ਵਾਅਦੇ ਨੂੰ ਨਤੀਜੇ ਵਿੱਚ ਬਦਲਦੇ ਦੇਖਿਆ।

ਪ੍ਰਮਾਣੂ ਬਲੈਕਮੇਲ ਬਰਦਾਸ਼ਤ ਨਹੀਂ ਕਰਾਂਗੇ : PM ਨਰਿੰਦਰ ਮੋਦੀ Read More »