ਅੱਜ ਤੋਂ ਸ਼ੁਰੂ ਹੋਵੇਗੀ CUET-UG Exam, 3 ਜੂਨ ਤੱਕ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ, 13 ਮਈ – ਯੂਨੀਵਰਸਿਟੀਆਂ ਦੇ ਗ੍ਰੈਜੂਏਸ਼ਨ ਕੋਰਸਾਂ ’ਚ ਦਾਖਲੇ ਨਾਲ ਜੁੜੀ ਸਾਂਝੀ ਦਾਖਲਾ ਪ੍ਰੀਖਿਆ (ਸੀਯੂਈਟੀ-ਯੂਜੀ) ਤੇ ਆਈਆਈਟੀ ’ਚ ਦਾਖਲੇ ਨਾਲ ਜੁੜੀ ਪ੍ਰੀਖਿਆ ਜੇਈਈ ਐਡਵਾਂਸ ਵਰਗੀਆਂ ਪ੍ਰੀਖਿਆਵਾਂ ’ਤੇ ਮੰਡਰਾ ਰਹੇ ਸੰਕਟ ਦੇ ਬੱਦਲ ਹੁਣ ਹੱਟ ਗਏ ਹਨ। ਦੋਵੇਂ ਹੀ ਪ੍ਰੀਖਿਆਵਾਂ ਹੁਣ ਆਪਣੇ ਪਹਿਲਾਂ ਐਲਾਨੇ ਪ੍ਰੋਗਰਾਮ ’ਤੇ ਹੀ ਹੋਣਗੀਆਂ। ਇਸ ਦੌਰਾਨ ਸੀਯੂਈਟੀ ਜਿੱਥੇ 13 ਮਈ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਹੜੀ ਤਿੰਨ ਜੂਨ ਤੱਕ ਚੱਲੇਗੀ। ਉੱਥੇ ਜੇਈਈ ਐਡਵਾਂਸ 18 ਮਈ ਨੂੰ ਹੋਵੇਗੀ। ਭਾਰਤ ਤੇ ਪਾਕਿਸਤਾਨ ਦਰਮਿਆਨ ਬਣੇ ਜੰਗ ਵਰਗੇ ਹਾਲਾਤ ਦੇ ਕਾਰਨ ਇਨ੍ਹਾਂ ਪ੍ਰੀਖਿਆਵਾਂ ’ਤੇ ਸੰਕਟ ਦੇ ਬੱਦਲ ਛਾ ਗਏ ਸਨ।ਇਸ ਨਾਲ ਐੱਨਟੀਏ ਦੇ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੇ ਮਾਤਾ-ਪਿਤਾਵਾਂ ਦੀ ਵੀ ਪਰੇਸ਼ਾਨੀ ਵੱਧ ਗਈ ਸੀ।

ਇਸ ਦੌਰਾਨ ਦੋਵਾਂ ਦੇਸ਼ਾਂ ਵਲੋਂ ਸੀਜ਼ਫਾਇਰ ਦੇ ਐਲਾਨ ਦੇ ਬਾਅਦ ਐੱਨਟੀਏ ਤੇ ਜੇਈਈ ਐਡਵਾਂਸ ਦੇ ਆਯੋਜਨ ਦਾ ਜ਼ਿੰਮਾ ਸੰਭਾਲ ਰਹੇ ਆਈਆਈਟੀ ਕਾਨਪੁਰ ਨੇ ਰਾਹਤ ਦਾ ਸਾਹ ਲਿਆ ਹੈ। ਇਸਦੇ ਨਾਲ ਹੀ ਐੱਨਟੀਏ ਨੇ 13 ਮਈ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਸੀਯੂਈਟੀ-ਯੂਜੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਪ੍ਰੀਖਿਆ ਹੁਣ ਵੱਖ ਵੱਖ ਸ਼ਿਫਟਾਂ ’ਚ ਦੇਸ਼ ਭਰ ’ਚ ਤਿੰਨ ਜੂਨ ਤੱਕ ਚੱਲੇਗੀ। ਇਸ ਪ੍ਰੀਖਿਆ ’ਚ ਇਸ ਵਾਰੀ ਵੱਡੇ ਬਦਲਾਅ ਵੀ ਕੀਤੇ ਗਏ ਹਨ ਜਿਸ ਵਿਚ ਇਸ ਵਾਰੀ ਬਦਲਵੇਂ ਸਵਾਲਾਂ ਦੇ ਬਦਲ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਇਸ ਪ੍ਰੀਖਿਆ ’ਚ ਪੁੱਛੇ ਜਾਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਵਿਦਿਆਰਥੀਆਂ ਨੂੰ ਦੇਣੇ ਪੈਣਗੇ। ਨਾਲ ਹੀ ਪੂਰੀ ਪ੍ਰੀਖਿਆ ਕੰਪਿਊਟਰ ਆਧਾਰਤ ਹੋਵੇਗੀ। ਇਸ ਦੌਰਾਨ ਐੱਨਟੀਏ ਨੇ ਸੀਯੂਈਟੀ-ਯੂਜੀ ’ਚ 13 ਤੋਂ 16 ਮਈ ਤੱਕ ਬੈਠਣ ਵਾਲੇ ਛੇ ਲੱਖ ਵਿਦਿਆਰਥੀਆਂ ਦੇ ਦਾਖਲਾ ਪੱਤਰ ਵੀ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰੀ ਵੈੱਬਸਾਈਟ ਤੋਂ ਹੀ ਦਾਖਲਾ ਪੱਤਰ ਡਾਊਨਲੋਡ ਕਰਨ। ਸੀਯੂਈਟੀ-ਯੂਜੀ ਦੇ ਜ਼ਰੀਏ ਇਸ ਵਾਰੀ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਸਮੇਤ ਕਰੀਬ 230 ਯੂਨੀਵਰਸਿਟੀਆਂ ਆਪਣੇ ਇੱਥੇ ਦਾਖਲਾ ਦੇਣਗੀਆਂ। ਇਸ ਦੌਰਾਨ ਜੇਈਈ ਐਡਵਾਂਸ ਲਈ ਵੀ ਸੋਮਵਾਰ ਨੂੰ ਦਾਖਲਾ ਪੱਤਰ ਜਾਰੀ ਕਰ ਦਿੱਤੇ ਗਏ ਹਨ। ਜਿਸਨੂੰ ਵਿਦਿਆਰਥੀ ਸਰਕਾਰੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। 18 ਮਈ ਨੂੰ ਹੋਣ ਵਾਲੇ ਇਹ ਪ੍ਰੀਖਿਆ ਦੋ ਸ਼ਿਫਟਾਂ’ਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ ਨੌ ਵਜੇ ਤੋਂ ਦੁਪਹਿਰ 12 ਵਜੇ ਤੇ ਦੂਜੀ ਸ਼ਿਫਟ ਦੁਪਹਿਰ ਢਾਈ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...