ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਵੀਂ ਕੈਬਨਿਟ ਦਾ ਕੀਤਾ ਐਲਾਨ

ਆਸਟ੍ਰੇਲੀਆ, 13 ਮਈ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਦਸ ਦਈਏ ਕਿ ਨਵੀਂ ਕੈਬਨਿਟ ਦੇ ਵਿਚ ਸਾਬਕਾ ਮੰਤਰੀ ਐਡ ਹੁਸਿਕ ਨੂੰ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਇਲ ਦੀ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਕੈਬਨਿਟ ’ਚ ਜਗ੍ਹਾ ਨਹੀਂ ਦਿਤੀ ਗਈ। ਅਲਬਾਨੀਜ਼ ਨੇ 30 ਸੰਸਦ ਮੈਂਬਰਾਂ ਦਾ ਨਾਮ ਲਿਆ ਜੋ ਕੈਬਨਿਟ ਅਤੇ ਬਾਹਰੀ-ਮੰਤਰਾਲੇ ਦੇ ਅਹੁਦਿਆਂ ਨੂੰ ਭਰਨਗੇ।

ਉਨ੍ਹਾਂ ਦੀ ਮੱਧ-ਖੱਬੀ ਲੇਬਰ ਪਾਰਟੀ ਨੇ 3 ਮਈ ਦੀਆਂ ਚੋਣਾਂ ਵਿਚ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਨਵੀਂ ਕੈਬਨਿਟ ਦੇ ਐਲਾਨ ’ਚ ਖ਼ਾਸ ਗੱਲ ਇਹ ਰਹੀ ਕਿ 15 ਔਰਤਾਂ ਨੂੰ ਮੰਤਰੀ ਬਣਾਇਆ ਗਿਆ, ਜੋ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਲੇਬਰ ਨੇ 150 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿਚ 92 ਸੀਟਾਂ ਜਿੱਤੀਆਂ ਹਨ। ਹੇਠਲੇ ਸਦਨ ਜਿੱਥੇ ਪਾਰਟੀਆਂ ਨੂੰ ਸਰਕਾਰ ਬਣਾਉਣ ਲਈ ਬਹੁਮਤ ਦੀ ਲੋੜ ਹੁੰਦੀ ਹੈ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...