May 13, 2025

ਪੂਰੇ ਦੇਸ਼ ‘ਚ ਠੱਪ ਹੋਈ UPI! Paytm, Google Pay ਅਤੇ PhonePe ਸਰਵਿਸ

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ ਨੂੰ ਅਚਾਨਕ ਡਿਜੀਟਲ ਬ੍ਰੇਕਡਾਊਨ ਵਰਗਾ ਮਾਹੌਲ ਬਣ ਗਿਆ। ਦੱਸ ਦਈਏ ਕਿ ਲੋਕ ਆਨਲਾਈਨ ਭੁਗਤਾਨ ਕਰ ਰਹੇ ਹਨ, ਪਰ ਭੁਗਤਾਨ ਨਹੀਂ ਹੋ ਰਿਹਾ। ਦਰਅਸਲ, ਪੇਟੀਐਮ, ਗੂਗਲ ਪੇਅ ਅਤੇ ਫੋਨਪੇ ਵਰਗੇ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮ ਅਚਾਨਕ ਬੰਦ ਹੋ ਗਏ ਅਤੇ ਦੇਸ਼ ਭਰ ਵਿੱਚ ਆਨਲਾਈਨ ਲੈਣ-ਦੇਣ ਦੀ ਸਰਵਿਸ ਠੱਪ ਹੋ ਗਈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੋਕਾਂ ਨੇ ਕੀਤੀਆਂ ਸ਼ਿਕਾਇਤਾਂ  ਐਕਸ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਯੂਜ਼ਰਸ ਨੇ ਸ਼ਿਕਾਇਤਾਂ ਦੀ ਲਾਈਨ ਲਾ ਦਿੱਤੀ ਹੈ। ਡਾਊਨਡਿਟੇਕਟਰ ਵਰਗੀਆਂ ਵੈੱਬਸਾਈਟਾਂ ‘ਤੇ ਵੀ ਰਿਪੋਰਟਾਂ ਦੀ ਗਿਣਤੀ ਅਚਾਨਕ ਵੱਧ ਗਈ। ਪੇਟੀਐਮ ਖੋਲ੍ਹਣ ‘ਤੇ ਉਪਭੋਗਤਾਵਾਂ ਨੂੰ ਸਿੱਧਾ ਐਰਰ ਮੈਸੇਜ ਮਿਲ ਰਿਹਾ ਸੀ, “UPI app is facing some issues।” ਇਸਦਾ ਮਤਲਬ ਹੈ ਕਿ ਇਹ ਪਰੇਸ਼ਾਨੀ ਸਿਰਫ ਇੱਕ ਐਪ ‘ਤੇ ਨਹੀਂ ਝੱਲਣੀ ਪੈ ਰਹੀ ਸੀ, ਸਗੋਂ ਪੂਰੇ UPI ਸਿਸਟਮ ਵਿੱਚ ਹੀ ਤਕਨੀਕੀ ਖਰਾਬੀ ਆਈ ਹੋਈ ਸੀ। ਆਹ ਤੀਜੀ ਵਾਰ ਹੋਇਆ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਇਹ ਤੀਜੀ ਵਾਰ ਹੋਇਆ ਹੈ ਜਦੋਂ UPI ਸਰਵਿਸ ਇਦਾਂ ਬੰਦ ਹੋਈ ਹੈ। ਇੱਕ ਸਿਸਟਮ ਦਾ ਵਾਰ-ਵਾਰ ਕਰੈਸ਼ ਹੋਣਾ ਜਿਸ ‘ਤੇ ਕਰੋੜਾਂ ਲੋਕ ਹਰ ਰੋਜ਼ ਨਿਰਭਰ ਹਨ, ਹੁਣ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਦੁਕਾਨਦਾਰ, ਕੈਬ ਡਰਾਈਵਰ ਅਤੇ ਆਮ ਖਪਤਕਾਰ ਖਾਸ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮਾਰਚ ਵਿੱਚ ਬਣਾਇਆ ਸੀ ਰਿਕਾਰਡ ਬਣੇ, ਹੁਣ ਉੱਠ ਰਹੇ ਸਵਾਲ ਤੁਹਾਨੂੰ ਦੱਸ ਦਈਏ ਕਿ ਮਾਰਚ 2025 ਵਿੱਚ ਭਾਰਤ ਵਿੱਚ UPI ਲੈਣ-ਦੇਣ ਨੇ ਇੱਕ ਰਿਕਾਰਡ ਕਾਇਮ ਕੀਤਾ ਸੀ, ਕੁੱਲ 18.30 ਬਿਲੀਅਨ ਲੈਣ-ਦੇਣ, ਜੋ ਕਿ ਫਰਵਰੀ ਦੇ ਮੁਕਾਬਲੇ 5 ਪ੍ਰਤੀਸ਼ਤ ਵੱਧ ਸੀ। ਮਾਰਚ ਵਿੱਚ ਕੁੱਲ 24.77 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ ਪਰ ਜਿਸ ਰਫ਼ਤਾਰ ਨਾਲ ਡਿਜੀਟਲ ਇੰਡੀਆ ਅੱਗੇ ਵਧ ਰਿਹਾ ਹੈ, ਉਸ ‘ਤੇ ਹੁਣ ਸਵਾਲ ਉੱਠ ਰਹੇ ਹਨ ਕਿ ਕੀ ਅਜਿਹੀਆਂ ਤਕਨੀਕੀ ਖਾਮੀਆਂ ਇਸ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀਆਂ ਹਨ?

ਪੂਰੇ ਦੇਸ਼ ‘ਚ ਠੱਪ ਹੋਈ UPI! Paytm, Google Pay ਅਤੇ PhonePe ਸਰਵਿਸ Read More »

ਆਪ’ ਸਰਕਾਰ ਨੇ ਬਿਨਾ ਰਿਸ਼ਵਤ ਸਰਕਾਰੀ ਨੌਕਰੀਆਂ ਦੇਣ ਦਾ ਬਣਾਇਆ ਰਿਕਾਰਡ- ਸਪੀਕਰ ਸੰਧਵਾਂ

ਕੋਟਕਪੂਰਾ, 13 ਮਈ – ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 52 ਹਜਾਰ ਤੋਂ ਜਿਆਦਾ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ, ਇਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਕਿਸੇ ਬਿਨੈਕਾਰ ਨੂੰ ਸਿਫਾਰਸ਼ ਪਵਾਉਣ ਜਾਂ ਰਿਸ਼ਵਤ ਦੇਣ ਦੀ ਨੌਬਤ ਸਾਹਮਣੇ ਆਈ ਹੋਵੇ। ਇਹ ਪ੍ਰਗਟਾਵਾ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਗਰ ਕੌਂਸਲ ਕੋਟਕਪੂਰਾ ਦਫਤਰ ਵਿੱਚ 150 ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤਾ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੀ ਰਾਜਨੀਤੀ ਤਹਿਤ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਮੈਰਿਟ ਦੇ ਟੈਸਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ,ਅਸੀਂ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਲਈ ਬਕਾਇਦਾ ਯਤਨ ਕਰ ਰਹੇ ਹਾਂ। ਸਪੀਕਰ ਸ. ਸੰਧਵਾਂ ਨੇ ਦੇਸ਼ ਦੇ ਪਹਿਲੇ ਸੋਹਣੇ ਸ਼ਹਿਰ ਇੰਦੋਰ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਪੰਜਾਬ ਭਰ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਟੀਮਾ ਸਰਕਾਰ ਨੇ ਇੰਦੋਰ ਵਿਖੇ ਭੇਜੀਆਂ ਸਨ ਪਰ ਅੱਜ ਮੈਂ ਇਸ ਮੰਚ ਤੋਂ ਐਲਾਨ ਕਰਦਾ ਹਾਂ ਕਿ ਮੇਰੇ ਵੱਲੋਂ ਦੀਵਾਲੀ ਮੌਕੇ ਉਹਨਾ ਨੂੰ ਪੰਜ ਸਫਾਈ ਸੇਵਕਾਂ ਦੀ ਚੋਣ ਕੀਤੀ ਜਾਵੇਗੀ, ਜਿੰਨਾ ਦੇ ਆਪਣੇ ਇਲਾਕੇ ਨੂੰ ਸੋਹਣਾ ਬਣਾਉਣ ਵਿੱਚ ਯੋਗਦਾਨ ਸਬੰਧੀ ਉਸ ਗਲੀ-ਮੁਹੱਲੇ ਜਾਂ ਇਲਾਕੇ ਦੇ ਲੋਕ ਸਿਫਾਰਸ਼ਾਂ ਕਰਨਗੇ, ਉਹਨਾਂ ਪੰਜ (ਮਰਦ/ਔਰਤਾਂ) ਸਫਾਈ ਸੇਵਕਾਂ ਨੂੰ ਦੁਬਈ ਦੀ ਮੁਫਤ ਸੈਰ ਕਰਵਾਈ ਜਾਵੇਗੀ ਅਤੇ ਉੱਥੋਂ ਦੀ ਸੁੰਦਰਤਾ ਬਾਰੇ ਜਾਣਕਾਰੀ ਵੀ ਪ੍ਰਾਪਤ ਹੋਵੇਗੀ। ਸਪੀਕਰ ਸ.ਸੰਧਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੋਟਕਪੂਰਾ ਸ਼ਹਿਰ ਨੂੰ ਇੰਦੋਰ ਤੋਂ ਵੀ ਜਿਆਦਾ ਸੁੰਦਰ ਸ਼ਹਿਰ ਬਣਾਉਣ ਦੇ ਇਛੁੱਕ ਹਨ ਅਤੇ ਇਸ ਲਈ ਸ਼ਹਿਰ ਨਿਵਾਸੀਆਂ ਦੇ ਨਾਲ ਨਾਲ ਸਫਾਈ ਸੇਵਕਾਂ ਦੇ ਦਿ੍ੜ ਇਰਾਦੇ ਅਤੇ ਯੋਗਦਾਨ ਦੀ ਸਖਤ ਜਰੂਰਤ ਹੈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਨਵ-ਨਿਯੁਕਤ ਸਫਾਈ ਸੇਵਕਾਂ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਅ ਕੇ ਸ਼ਹਿਰ ਨੂੰ ਬਹੁਤ ਹੀ ਸੁੰਦਰ ਰੂਪ ਦੇਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਸਬੰਧੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਸ਼ਿਕਾਇਤ ਕਰਨ ਦੀ ਨੌਬਤ ਨਾ ਆਵੇ।

ਆਪ’ ਸਰਕਾਰ ਨੇ ਬਿਨਾ ਰਿਸ਼ਵਤ ਸਰਕਾਰੀ ਨੌਕਰੀਆਂ ਦੇਣ ਦਾ ਬਣਾਇਆ ਰਿਕਾਰਡ- ਸਪੀਕਰ ਸੰਧਵਾਂ Read More »

ਆਈਪੀਐੱਲ ਵਿਚਾਲੇ ਖੇਡ ਪ੍ਰੇਮੀਆਂ ਨੂੰ ਝਟਕਾ, ਸਟਾਰ ਖਿਡਾਰੀ ਦੀ ਅਚਾਨਕ ਮੌਤ

13, ਮਈ – ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬੌਬ ਕਾਉਪਰ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਕਾਉਪਰ ਸ਼ਨੀਵਾਰ ਸਵੇਰੇ ਕੈਂਸਰ ਨਾਲ ਜੰਗ ਹਾਰ ਗਏ ਅਤੇ ਮੈਲਬੌਰਨ ਵਿੱਚ ਆਖਰੀ ਸਾਹ ਲਿਆ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਸਿਰਫ਼ 27 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਪਰ ਉਸਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਇਤਿਹਾਸ ਰਚ ਦਿੱਤਾ। ਇਸ ਖਿਡਾਰੀ ਨੇ ਟੈਸਟ ਕ੍ਰਿਕਟ ਵਿੱਚ ਉਹ ਕਾਰਨਾਮਾ ਕੀਤਾ ਸੀ ਜੋ ਮਹਾਨ ਡੌਨ ਬ੍ਰੈਡਮੈਨ ਵੀ ਨਹੀਂ ਕਰ ਸਕੇ। ਕ੍ਰਿਕਟ ਆਸਟ੍ਰੇਲੀਆ ਨੇ ਬੌਬ ਕਾਉਪਰ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ X ‘ਤੇ ਪੋਸਟ ਕਰਦੇ ਹੋਏ ਲਿਖਿਆ, “ਅੱਜ, ਆਸਟ੍ਰੇਲੀਆਈ ਕ੍ਰਿਕਟ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ। ਬੌਬ ਇੱਕ ਮਹਾਨ ਖੱਬੇ ਹੱਥ ਦੇ ਬੱਲੇਬਾਜ਼ ਸਨ, ਜਿਨ੍ਹਾਂ ਨੇ ਆਸਟ੍ਰੇਲੀਆ ਲਈ 5 ਟੈਸਟ ਸੈਂਕੜੇ ਲਗਾਏ, ਜਿਸ ਵਿੱਚ 1966 ਵਿੱਚ ਐਸ਼ੇਜ਼ ਵਿੱਚ MCG ‘ਤੇ ਇੱਕ ਸ਼ਾਨਦਾਰ ਤੀਹਰਾ ਸੈਂਕੜਾ ਵੀ ਸ਼ਾਮਲ ਸੀ। ਸਾਡੀਆਂ ਭਾਵਨਾਵਾਂ ਬੌਬ ਦੇ ਪਰਿਵਾਰ, ਦੋਸਤਾਂ ਅਤੇ ਸਾਥੀਆਂ ਨਾਲ ਹਨ। ਕਾਉਪਰ ਨੇ ਆਸਟ੍ਰੇਲੀਆ ਲਈ 27 ਟੈਸਟ ਮੈਚ ਖੇਡੇ ਹਨ। ਇਸ ਸਮੇਂ ਦੌਰਾਨ ਉਸਨੇ 46.84 ਦੀ ਔਸਤ ਨਾਲ 2061 ਦੌੜਾਂ ਬਣਾਈਆਂ ਹਨ। ਕਾਉਪਰ ਨੇ ਆਪਣਾ ਜ਼ਿਆਦਾਤਰ ਪਹਿਲਾ ਦਰਜਾ ਕ੍ਰਿਕਟ ਵਿਕਟੋਰੀਆ ਲਈ ਖੇਡਿਆ ਹੈ। ਇਸ ਸਮੇਂ ਦੌਰਾਨ, ਉਸਨੇ 147 ਮੈਚਾਂ ਵਿੱਚ 10,595 ਦੌੜਾਂ ਬਣਾਈਆਂ ਹਨ। ਉਸਨੇ 183 ਵਿਕਟਾਂ ਵੀ ਲਈਆਂ ਹਨ। ਆਪਣੇ ਛੋਟੇ ਕ੍ਰਿਕਟ ਕਰੀਅਰ ਵਿੱਚ, ਕਾਉਪਰ ਨੇ ਉਹ ਕੀਤਾ ਜੋ ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ, ਬ੍ਰੈਡਮੈਨ ਵੀ ਨਹੀਂ ਕਰ ਸਕਿਆ। ਕਾਉਪਰ ਨੇ ਉਹ ਕੀਤਾ ਜੋ ਬ੍ਰੈਡਮੈਨ ਵੀ ਨਹੀਂ ਕਰ ਸਕੇ ਕਾਉਪਰ ਆਸਟ੍ਰੇਲੀਆਈ ਧਰਤੀ ‘ਤੇ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਸਨ। ਇੱਥੋਂ ਤੱਕ ਕਿ ਮਹਾਨ ਬੱਲੇਬਾਜ਼ ਬ੍ਰੈਡਮੈਨ ਵੀ ਇਹ ਉਪਲਬਧੀ ਹਾਸਲ ਨਹੀਂ ਕਰ ਸਕਿਆ। ਬ੍ਰੈਡਮੈਨ ਨੇ ਆਪਣੇ ਕਰੀਅਰ ਵਿੱਚ ਦੋ ਤੀਹਰਾ ਸੈਂਕੜਾ ਲਗਾਇਆ ਹੈ। ਪਰ ਦੋਵੇਂ ਵਿਦੇਸ਼ੀ ਧਰਤੀ ‘ਤੇ ਆਏ ਹਨ। ਆਸਟ੍ਰੇਲੀਆ ਵਿੱਚ ਕਾਉਪਰ ਦਾ ਰਿਕਾਰਡ ਸ਼ਾਨਦਾਰ ਸੀ। ਆਸਟ੍ਰੇਲੀਆ ਵਿੱਚ ਉਸਦੀ ਔਸਤ 75.78 ਸੀ। ਕਾਉਪਰ ਬ੍ਰੈਡਮੈਨ ਤੋਂ ਬਾਅਦ ਘਰੇਲੂ ਧਰਤੀ ‘ਤੇ ਸਭ ਤੋਂ ਵੱਧ ਟੈਸਟ ਔਸਤ ਵਾਲਾ ਬੱਲੇਬਾਜ਼ ਹੈ।

ਆਈਪੀਐੱਲ ਵਿਚਾਲੇ ਖੇਡ ਪ੍ਰੇਮੀਆਂ ਨੂੰ ਝਟਕਾ, ਸਟਾਰ ਖਿਡਾਰੀ ਦੀ ਅਚਾਨਕ ਮੌਤ Read More »

IPL 2025 ਦਾ ਨਵਾਂ ਸ਼ਡਿਊਲ ਹੋਇਆ ਜਾਰੀ

ਨਵੀਂ ਦਿੱਲੀ, 13 ਮਈ – IPL 2025 ਦਾ ਨਵਾਂ ਸ਼ਡਿਊਲ ਜਾਰੀ ਹੋ ਗਿਆ ਹੈ। ਟੂਰਨਾਮੈਂਟ ਦੇ ਬਾਕੀ ਮੈਚਾਂ ਲਈ 6 ਮੈਦਾਨ ਚੁਣੇ ਗਏ ਹਨ। ਨਵੇਂ ਸ਼ਡਿਊਲ ਮੁਤਾਬਕ ਹੁਣ ਵੀ 17 ਮੈਚ ਬਾਕੀ ਹਨ ਅਤੇ ਫਾਈਨਲ ਮੈਚ ਦੀ ਨਵੀਂ ਤਾਰੀਖ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਲਾਨ ਕਰਦੇ ਹੋਏ ਦੱਸਿਆ ਕਿ ਬਾਕੀ ਮੈਚਾਂ ਦੀ ਸ਼ੁਰੂਆਤ 17 ਮਈ ਤੋਂ ਹੋਏਗੀ, ਜਦਕਿ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ। ਸਰਕਾਰ, ਸੁਰੱਖਿਆ ਏਜੰਸੀਆਂ ਅਤੇ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ BCCI ਨੇ 17 ਮਈ ਤੋਂ ਟੂਰਨਾਮੈਂਟ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਨਵੇਂ ਸ਼ਡਿਊਲ ਅਨੁਸਾਰ 2 ਦਿਨ ਅਜਿਹੇ ਹੋਣਗੇ ਜਦੋਂ ਇੱਕੋ ਦਿਨ ਵਿੱਚ ਦੋ ਦੋ ਮੈਚ ਖੇਡੇ ਜਾਣਗੇ, ਜਿਸ ਲਈ ਐਤਵਾਰ ਨੂੰ ਚੁਣਿਆ ਗਿਆ ਹੈ। ਟੂਰਨਾਮੈਂਟ ਦੀ ਮੁੜ ਸ਼ੁਰੂਆਤ ‘ਤੇ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੁਰੂ ਵਿਚਕਾਰ ਬੈਂਗਲੁਰੂ ਵਿੱਚ ਖੇਡਿਆ ਜਾਵੇਗਾ। ਬਾਕੀ 17 ਮੈਚਾਂ ਲਈ ਜਿਹੜੇ ਸ਼ਹਿਰ ਚੁਣੇ ਗਏ ਹਨ, ਉਹ ਹਨ: ਜੈਪੁਰ, ਬੈਂਗਲੁਰੂ, ਲਖਨਊ, ਦਿੱਲੀ, ਮੁੰਬਈ ਅਤੇ ਅਹਿਮਦਾਬਾਦ। ਪਲੇਆਫ਼ ਮੁਕਾਬਲੇ ਕਦੋਂ ਸ਼ੁਰੂ ਹੋਣਗੇ? ਪਹਿਲੇ ਸ਼ਡਿਊਲ ਅਨੁਸਾਰ ਪਲੇਆਫ਼ ਚਰਨ 20 ਮਈ ਤੋਂ ਸ਼ੁਰੂ ਹੋਣਾ ਸੀ। ਪਰ ਹੁਣ ਨਵੇਂ ਸ਼ਡਿਊਲ ਮੁਤਾਬਕ ਪਲੇਆਫ਼ 29 ਮਈ ਤੋਂ ਸ਼ੁਰੂ ਹੋਵੇਗਾ। ਪਹਿਲਾ ਕਵਾਲੀਫਾਇਰ 29 ਮਈ ਨੂੰ ਖੇਡਿਆ ਜਾਵੇਗਾ। ਐਲਿਮਿਨੇਟਰ ਮੈਚ 30 ਮਈ ਨੂੰ ਹੋਵੇਗਾ, ਦੂਜਾ ਕਵਾਲੀਫਾਇਰ 1 ਜੂਨ ਨੂੰ ਅਤੇ ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ। ਪਲੇਆਫ਼ ਮੈਚਾਂ ਲਈ ਮੈਦਾਨਾਂ ਦੀ ਘੋਸ਼ਣਾ ਬਾਅਦ ਵਿੱਚ ਕੀਤੀ ਜਾਵੇਗੀ। ਲੀਗ ਸਟੇਜ ਦਾ ਆਖ਼ਰੀ ਮੈਚ 27 ਮਈ ਨੂੰ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ RCB ਅਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ ਖੇਡਿਆ ਜਾਵੇਗਾ। ਐਤਵਾਰ, 18 ਮਈ ਨੂੰ ਦੋ ਮੈਚ ਖੇਡੇ ਜਾਣਗੇ। ਦਿਨ ਵਾਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਆਹਮਣੇ-ਸਾਹਮਣੇ ਹੋਣਗੇ, ਜਦਕਿ ਸ਼ਾਮ ਵਾਲੇ ਮੈਚ ਵਿੱਚ ਦਿੱਲੀ ਕੈਪਿਟਲਜ਼ ਅਤੇ ਗੁਜਰਾਤ ਟਾਇਟਨਸ ਦੀ ਟਕਰ ਹੋਵੇਗੀ। IPL 2025 ਇੱਕ ਹਫ਼ਤੇ ਲਈ ਸਸਪੈਂਡ ਹੋਇਆ ਸੀ 8 ਮਈ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪਿਟਲਜ਼ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ, ਜਿਸਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨਾ ਪਿਆ। BCCI ਨੇ ਕੁਝ ਸਮੇਂ ਬਾਅਦ ਖੁਲਾਸਾ ਕੀਤਾ ਕਿ ਭਾਰਤ-ਪਾਕਿਸਤਾਨ ਤਣਾਅ ਦੇ ਚਲਦੇ IPL 2025 ਨੂੰ ਇੱਕ ਹਫ਼ਤੇ ਲਈ ਰੋਕਿਆ ਜਾ ਰਿਹਾ ਹੈ।

IPL 2025 ਦਾ ਨਵਾਂ ਸ਼ਡਿਊਲ ਹੋਇਆ ਜਾਰੀ Read More »

ਭਾਰਤ ਉੱਤੇ ਮੌਸਮੀ ਤਬਦੀਲੀਆਂ ਦੀ ਮਾਰ/ਡਾ. ਗੁਰਿੰਦਰ ਕੌਰ

ਮੌਸਮੀ ਤਬਦੀਲੀਆਂ ਹੁਣ ਭਵਿੱਖ ਦੀ ਗੱਲ ਨਹੀਂ ਰਹੀਆਂ। ਇਹ ਹਰ ਮੁਲਕ ਨੂੰ ਪ੍ਰਤੱਖ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ। 2025 ਦੇ ਸ਼ੁਰੂ ਤੋਂ ਹੀ ਭਾਰਤ ਉੱਤੇ ਮੌਸਮੀ ਤਬਦੀਲੀਆਂ ਦੇ ਅਸਰ ਸਾਫ਼ ਦਿਖਾਈ ਦੇ ਰਹੇ ਹਨ; ਜਿਵੇਂ ਪਹਾੜੀ ਰਾਜਾਂ ਵਿੱਚ ਬੇਮੌਸਮੀ ਬਰਫ਼ਬਾਰੀ, ਦੱਖਣੀ ਰਾਜਾਂ ਵਿੱਚ ਗਰਮ ਲਹਿਰਾਂ ਦੀ ਅਗੇਤੀ ਆਮਦ, ਛੋਟੀ ਹੁੰਦੀ ਬਸੰਤ ਰੁੱਤ, ਭਾਰੀ ਮੀਂਹ ਦੀ ਅਗੇਤੀ ਆਮਦ ਆਦਿ। ਮੁਲਕ ਦੇ ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਜਨਵਰੀ ਫਰਵਰੀ ਵਿੱਚ ਸਰਦੀਆਂ ਦਾ ਮੌਸਮ ਅਤੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਹੁੰਦੀ ਹੈ ਪਰ ਇਸ ਸਾਲ ਦੁਨੀਆ ਦੇ ਬਾਕੀ ਮੁਲਕਾਂ ਵਾਂਗ ਰਿਕਾਰਡ ਅਨੁਸਾਰ, ਜਨਵਰੀ ਹੁਣ ਤੱਕ ਦੂਜਾ ਸਭ ਤੋਂ ਗਰਮ ਜਨਵਰੀ ਦਾ ਮਹੀਨਾ ਅਤੇ ਫਰਵਰੀ ਸਭ ਤੋਂ ਗਰਮ ਫਰਵਰੀ ਦਾ ਮਹੀਨਾ ਰਿਹਾ। ਪਹਾੜੀ ਰਾਜਾਂ ਵਿੱਚ ਤਾਪਮਾਨ ਔਸਤ ਤੋਂ ਉੱਤੇ ਹੋਣ ਕਰ ਕੇ ਬਰਫ਼ ਨਹੀਂ ਪਈ। ਇਨ੍ਹਾਂ ਰਾਜਾਂ ਦੇ ਕੁਝ ਖੇਤਰਾਂ ਵਿੱਚ ਮੀਂਹ ਵੀ ਔਸਤ ਨਾਲੋਂ 60 ਤੋਂ 99 ਫ਼ੀਸਦ ਘੱਟ ਪਿਆ। ਹੈਰਾਨੀ ਦੀ ਗੱਲ ਇਹ ਕਿ ਫਰਵਰੀ ਦੇ ਅਖ਼ੀਰਲੇ ਦਿਨ ਮੁਲਕ ਦੇ ਸਾਰੇ ਪਹਾੜੀ ਰਾਜਾਂ ਵਿੱਚ ਭਾਰੀ ਬਰਫ਼ਬਾਰੀ ਹੋਈ। ਮਾਰਚ ਵਿੱਚ ਜਦੋਂ ਆਮ ਤੌਰ ’ਤੇ ਪਹਾੜੀ ਰਾਜ ਰੰਗ-ਬਿਰੰਗੇ ਫੁੱਲਾਂ ਨਾਲ ਬਸੰਤ ਰੁੱਤ ਦਾ ਆਨੰਦ ਮਾਣ ਰਹੇ ਹੁੰਦੇ ਹਨ, ਐਤਕੀਂ ਬਰਫ਼ ਦੀ ਸਫ਼ੇਦ ਚਾਦਰ ਨਾਲ ਢਕੇ ਰਹੇ। ਇਹ 2025 ਵਿੱਚ ਮੌਸਮ ਵਿੱਚ ਆਈ ਪਹਿਲੀ ਤਬਦੀਲੀ ਸੀ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇੰਨਾ ਭਿਆਨਕ ਬਰਫ਼ੀਲਾ ਤੂਫ਼ਾਨ ਆਇਆ ਜੋ ਬਾਰਡਰ ਰੋਡ ਆਰਗਨਾਈਜੇਸ਼ਨ ਦੇ 55 ਮਜ਼ਦੂਰਾਂ ਨੂੰ ਲੋਹੇ ਦੇ ਕੰਨਟੇਨਰਾਂ ਸਮੇਤ ਉਡਾ ਕੇ ਲੈ ਕੇ ਗਿਆ। ਇਨ੍ਹਾਂ ਵਿੱਚੋਂ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਬਾਕੀ ਦੇ 47 ਮਜ਼ਦੂਰਾਂ ਨੂੰ ਭਾਰੀ ਮੁਸ਼ਕਤ ਤੋਂ ਬਾਅਦ ਬਚਾ ਲਿਆ ਗਿਆ। ਮੌਸਮ ਵਿੱਚ ਆਈ ਦੂਜੀ ਤਬਦੀਲੀ ਦੱਖਣੀ ਰਾਜਾਂ ਵਿੱਚ ਦੇਖਣ ਨੂੰ ਮਿਲੀ। ਇਨ੍ਹਾਂ ਰਾਜਾਂ ਵਿੱਚ ਆਮ ਤੌਰ ’ਤੇ ਜਨਵਰੀ ਅਤੇ ਫਰਵਰੀ ਵਿੱਚ ਸਾਵਾਂ ਮੌਸਮ ਹੁੰਦਾ ਹੈ। ਇਸ ਸਾਲ 25 ਫਰਵਰੀ ਨੂੰ ਪੱਛਮੀ ਤੱਟ ਦੇ ਕੋਕਨ ਖੇਤਰ ਵਿੱਚ ਗਰਮ ਲਹਿਰ ਦੀ ਪਹਿਲੀ ਆਮਦ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਅਨੁਸਾਰ, ਜਦੋਂ ਕਿਸੇ ਵੀ ਥਾਂ ਦਾ ਤਾਪਮਾਨ ਔਸਤ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੋਵੇ ਜਾਂ ਪਹਾੜੀ ਖੇਤਰਾਂ ਦਾ 30 ਡਿਗਰੀ, ਤੱਟਵਰਤੀ ਖੇਤਰਾਂ ਦਾ 37 ਡਿਗਰੀ ਅਤੇ ਮੈਦਾਨੀ ਖੇਤਰਾਂ ਦਾ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਉਨ੍ਹਾਂ ਖੇਤਰਾਂ ਨੂੰ ਗਰਮ ਲਹਿਰ ਦੇ ਪ੍ਰਭਾਵ ਥੱਲੇ ਆਇਆ ਮੰਨਿਆ ਜਾਂਦਾ ਹੈ। ਮਾਰਚ ਦੇ ਦੂਜੇ ਹਫ਼ਤੇ ਮੱਧ ਮਹਾਰਾਸ਼ਟਰ, ਸੌਰਾਸ਼ਟਰ, ਕੱਛ, ਵਿਦਰਭ, ਉੜੀਸਾ, ਤਿਲੰਗਾਨਾ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿੱਚ ਕਈ ਥਾਈਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਹੋਇਆ। ਅਜਿਹੇ ਅਤਿ ਦਰਜੇ ਦੇ ਠੰਢੇ ਤੇ ਗਰਮ ਮੌਸਮਾਂ ਵਿੱਚੋਂ ਲੰਘਦਿਆਂ ਕੁਝ ਖੇਤਰਾਂ ਵਿੱਚ ਬਸੰਤ ਰੁੱਤ ਗਾਇਬ ਹੋ ਗਈ ਜੋ ਭਾਰਤ ਦੇ ਮੌਸਮ ਵਿੱਚ ਤੀਜੀ ਵੱਡੀ ਤਬਦੀਲੀ ਹੈ। ਪਹਾੜੀ ਰਾਜਾਂ ਵਿੱਚ ਅਪਰੈਲ ਵਿੱਚ ਜੂਨ-ਜੁਲਾਈ ਵਰਗਾ ਭਾਰੀ ਮੀਂਹ ਪਿਆ ਜਿਸ ਨਾਲ ਜੰਮੂ ਕਸ਼ਮੀਰ ਅਤੇ ਸਿੱਕਮ ਵਿੱਚ ਕਈ ਥਾਈਂ ਪਹਾੜ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਅਪਰੈਲ ਵਿੱਚ ਭਾਰੀ ਮੀਂਹ ਦੀ ਅਗੇਤੀ ਆਮਦ ਚੌਥੀ ਮੌਸਮੀ ਤਬਦੀਲੀ ਸੀ। ਮੌਸਮੀ ਤਬਦੀਲੀਆਂ ਨਾਲ ਕੁਦਰਤੀ ਆਫ਼ਤਾਂ ਦੀ ਗਿਣਤੀ ਦੀ ਆਮਦ ਅਤੇ ਮਾਰ ਦੀ ਗਹਿਰਾਈ ਵਿੱਚ ਵੀ ਵਾਧਾ ਹੁੰਦਾ ਹੈ। ਅਪਰੈਲ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਝੱਖੜ ਆਉਣ ਕਾਰਨ ਕਣਕ ਦੀ ਪੱਕੀ ਹੋਈ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ। ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਸੌ ਤੋਂ ਉੱਤੇ ਵਿਅਕਤੀਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਪਹਿਲੀ ਅਪਰੈਲ ਨੂੰ ਅਪਰੈਲ ਤੋਂ ਜੂਨ ਤੱਕ ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਇਸ ਸਾਲ 15 ਰਾਜਾਂ (ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਤਿਲੰਗਾਨਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ (ਉੱਤਰੀ ਹਿੱਸਾ), ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼) ਵਿੱਚ ਤਾਪਮਾਨ ਔਸਤ ਤੋਂ ਵਧ ਗਰਮ ਰਹੇਗਾ। ਇਨ੍ਹਾਂ ਰਾਜਾਂ ਵਿੱਚ ਆਮ ਤੌਰ ’ਤੇ ਗਰਮ ਲਹਿਰਾਂ 4 ਤੋਂ 7 ਦਿਨ ਰਹਿੰਦੀਆਂ ਪਰ ਐਤਕੀਂ ਇਨ੍ਹਾਂ ਦਿਨਾਂ ਦੀ ਗਿਣਤੀ 10 ਤੋਂ 11 ਤੱਕ ਹੋ ਸਕਦੀ ਹੈ। ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਪਹਾੜੀ ਖੇਤਰਾਂ, ਕੇਰਲ ਤੇ ਕਰਨਾਟਕ ਵਿੱਚ ਭਾਰੀ ਮੀਂਹ ਪੈਣ ਦੇ ਨਾਲ-ਨਾਲ ਪਹਾੜ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਹ ਘਟਨਾਵਾਂ/ਪੇਸ਼ੀਨਗੋਈਆਂ ਵੀ ਮੌਸਮੀ ਤਬਦੀਲੀਆਂ ਨਾਲ ਸਬੰਧਿਤ ਹਨ। ਕਿਸੇ ਵੀ ਮੁਲਕ ਵਿੱਚ ਗਰਮ ਲਹਿਰਾਂ ਦੀ ਆਮਦ ਜਾਂ ਭਾਰੀ ਮੀਂਹ ਕੋਈ ਨਵੀਂ ਜਾਂ ਅਨੋਖੀ ਘਟਨਾ ਨਹੀਂ। ਇਨ੍ਹਾਂ ਦੀ ਅਗੇਤੀ ਆਮਦ, ਗਿਣਤੀ ਅਤੇ ਮਾਰ ਦੀ ਗਹਿਰਾਈ ਵਿੱਚ ਵਾਧਾ ਮੌਸਮੀ ਤਬਦੀਲੀਆਂ ਕਾਰਨ ਹੋ ਰਿਹਾ ਹੈ। ਭਾਰਤ ਵਿੱਚ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਭਾਰੀ ਨੁਕਸਾਨ ਬਾਰੇ ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਪੰਜਵੀਂ (2014) ਅਤੇ ਛੇਵੀਂ (2021-2022) ਰਿਪੋਰਟ ਵਿੱਚ ਸਪੱਸ਼ਟ ਖ਼ੁਲਾਸਾ ਸੀ। ਇਨ੍ਹਾਂ ਰਿਪੋਰਟਾਂ ਮੁਤਾਬਿਕ, ਬਾਕੀ ਮੁਲਕਾਂ ਦੇ ਮੁਕਾਬਲੇ ਭਾਰਤ ਉੱਤੇ ਮੌਸਮੀ ਤਬਦੀਲੀਆਂ ਦਾ ਮਾੜਾ ਅਸਰ ਜ਼ਿਆਦਾ ਪਵੇਗਾ। ਇਸ ਦੇ ਮੁੱਖ ਕਾਰਨ ਮੁਲਕ ਦੀ ਭੂਗੋਲਿਕ ਸਥਿਤੀ ਅਤੇ ਆਰਥਿਕ ਵਿਕਾਸ ਮਾਡਲ ਹਨ। ਉੱਤਰ ਵੱਲ ਬਰਫ਼ ਨਾਲ ਲੱਦੇ ਦੁਨੀਆ ਦੇ ਸਭ ਤੋਂ ਉੱਚੇ ਅਤੇ ਨਵੇਂ ਬਣ ਰਹੇ ਹਿਮਾਲਿਆ ਪਹਾੜ ਹਨ; ਦੱਖਣ ਵੱਲ ਤਿੰਨ ਪਾਸੇ ਸਮੁੰਦਰ ਹੈ। ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਕਾਰਨ ਹਿਮਾਲਿਆ ਤੋਂ ਬਰਫ਼ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਜਿਸ ਕਾਰਨ ਗਲੇਸ਼ੀਅਲ ਝੀਲਾਂ ਦਾ ਆਕਾਰ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਭਾਰਤ ਵਿਚਲੀਆਂ 67 ਗਲੇਸ਼ੀਅਲ ਝੀਲਾਂ ਦਾ ਆਕਾਰ 2011-2024 ਤੱਕ 40 ਫ਼ੀਸਦ ਵਧ ਗਿਆ ਹੈ। ਇਹ ਝੀਲਾਂ ਉੱਤਰਾਖੰਡ, ਲੱਦਾਖ, ਸਿੱਕਮ, ਅਰੁਣਾਚਲ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ। ਇਹ ਝੀਲਾਂ ਕਿਸੇ ਸਮੇਂ ਵੀ ਫਟ ਸਕਦੀਆਂ ਹਨ। ਇਹ ਝੀਲਾਂ ਫਟਣ ਤੋਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ 2023 ਵਿੱਚ ਸਿੱਕਮ ਦੀ ਲਹੋਨੈੱਕ ਗਲੇਸ਼ੀਅਲ ਝੀਲ ਦੇ ਫਟਣ ਤੋਂ ਹੋਏ ਨੁਕਸਾਨ ਤੋਂ ਲਗਾਇਆ ਜਾ ਸਕਦਾ ਹੈ। ਇਸ ਘਟਨਾ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 80000 ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਤੀਸਤਾ ਨਦੀ ਵਾਲਾ ਡੈਮ ਅਤੇ ਨਦੀ ’ਤੇ ਲੱਗੇ ਸਾਰੇ ਪੁਲ ਵਹਿ ਗਏ ਸਨ। ਗਲੇਸ਼ੀਅਰ ਪਿਘਲਣ ਨਾਲ ਮੈਦਾਨੀ ਇਲਾਕਿਆਂ ਵਿੱਚ ਭਾਰੀ ਹੜ੍ਹ ਆ ਸਕਦੇ ਹਨ। ਹੜ੍ਹਾਂ ਨਾਲ ਫ਼ਸਲਾਂ ਤਬਾਹ ਹੋ ਜਾਂਦੀਆਂ; ਇਉਂ ਅਨਾਜ ਸੰਕਟ ਪੈਦਾ ਹੋ ਸਕਦਾ ਹੈ। ਪਹਾੜੀ ਖੇਤਰਾਂ ਵਿੱਚ ਮੌਸਮੀ ਤਬਦੀਲੀਆਂ ਕਾਰਨ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਪਹਾੜ ਖਿਸਕਣ ਅਤੇ ਢਿੱਗਾਂ ਡਿੱਗਣ ਨਾਲ ਆਵਾਜਾਈ ਰੁਕ ਜਾਂਦੀ ਹੈ। ਮੀਂਹ ਪੈਣ ਨਾਲ ਪਹਾੜ ਖਿਸਕਣਾ ਭਾਵੇਂ ਕੁਦਰਤੀ ਵਰਤਾਰਾ ਹੈ ਪਰ ਵੱਡੇ ਪੱਧਰ ਉੱਤੇ ਖਿਸਕਣਾ ਆਰਥਿਕ ਵਿਕਾਸ ਮਾਡਲ ਕਰ ਕੇ ਹੈ। ਆਰਥਿਕ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਪਹਾੜੀ ਰਾਜਾਂ ਵਿੱਚ ਸੈਰ-ਸਪਾਟਾ ਉਦਯੋਗ ਵਧਾਉਣ ਲਈ ਚਾਰ ਮਾਰਗੀ ਸੜਕਾਂ, ਰੋਪਵੇਅ, ਹੈਲੀਪੈਡ ਆਦਿ ਬਣਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਲਈ ਵਾਤਾਵਰਨ ਨਿਯਮਾਂ ਦੀ ਅਣਦੇਖੀ ਕਰਦਿਆਂ ਜੰਗਲਾਂ ਤੇ ਪਹਾੜਾਂ ਦੀ ਅੰਧਾਧੁੰਦ ਕਟਾਈ ਤੇ ਖੁਦਾਈ ਹੋ ਰਹੀ ਹੈ। ਨਤੀਜੇ ਵਜੋਂ ਪਹਾੜ ਖਿਸਕਣ, ਢਿੱਗਾਂ ਡਿੱਗਣ, ਜ਼ਮੀਨ ਗਰਕਣ, ਬੱਦਲ ਫਟਣ ਆਦਿ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ। ਭਾਰਤ ਦੇ ਦੱਖਣ ਵੱਲ ਤਿੰਨੇ ਪਾਸੇ ਸਮੁੰਦਰ ਹੋਣ ਕਾਰਨ ਸਮੁੰਦਰ ਨਾਲ ਸਬੰਧਿਤ ਕੁਦਰਤੀ ਆਫ਼ਤਾਂ ਤੱਟਵਰਤੀ ਰਾਜਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਮਾਰਚ 2023 ਤੋਂ ਦੁਨੀਆ ਦੇ ਸਾਰੇ ਸਮੁੰਦਰਾਂ ਦਾ ਤਾਪਮਾਨ ਔਸਤ ਨਾਲੋਂ ਵੱਧ ਰਿਕਾਰਡ ਹੋ ਰਿਹਾ ਹੈ। ਸਮੁੰਦਰ ਦੀ ਉੱਪਰਲੀ ਸਤਹਿ ਦੇ ਪਾਣੀ ਦਾ ਤਾਪਮਾਨ ਵਧਣ ਕਾਰਨ ਤੱਟਵਰਤੀ ਖੇਤਰਾਂ ਵਿੱਚ ਗਰਮ ਲਹਿਰਾਂ ਦੀ ਅਗੇਤੀ ਆਮਦ

ਭਾਰਤ ਉੱਤੇ ਮੌਸਮੀ ਤਬਦੀਲੀਆਂ ਦੀ ਮਾਰ/ਡਾ. ਗੁਰਿੰਦਰ ਕੌਰ Read More »

ਦੱਖਣੀ ਬੰਗਾਲ ਦੀ ਖਾੜੀ ਅਤੇ ਨਿਕੋਬਾਰ ਟਾਪੂ ’ਤੇ ਪਹੁੰਚਿਆ ਮਾਨਸੂਨ

ਬੰਗਾਲ, 13 ਮਈ – ਦੱਖਣ-ਪਛਮੀ ਮਾਨਸੂਨ ਮੰਗਲਵਾਰ ਨੂੰ ਦਖਣੀ ਬੰਗਾਲ ਦੀ ਖਾੜੀ ਦੇ ਕੁੱਝ ਹਿੱਸਿਆਂ, ਦੱਖਣੀ ਅੰਡੇਮਾਨ ਸਾਗਰ, ਨਿਕੋਬਾਰ ਟਾਪੂ ਅਤੇ ਉੱਤਰੀ ਅੰਡੇਮਾਨ ਸਾਗਰ ਦੇ ਕੁੱਝ ਇਲਾਕਿਆਂ ’ਚ ਪਹੁੰਚ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਦੋ ਦਿਨਾਂ ’ਚ ਨਿਕੋਬਾਰ ਟਾਪੂ ’ਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਹੈ। ਦਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਅੰਡੇਮਾਨ ਸਾਗਰ ’ਤੇ ਪਛਮੀ ਹਵਾਵਾਂ ਦੀ ਤਾਕਤ ਅਤੇ ਡੂੰਘਾਈ ਇਸ ਸਮੇਂ ਦੌਰਾਨ ਸਮੁੰਦਰ ਤਲ ਤੋਂ 1.5 ਕਿਲੋਮੀਟਰ ਦੀ ਉਚਾਈ ’ਤੇ 20 ਨੌਟ ਤੋਂ ਵੱਧ ਅਤੇ ਕੁੱਝ ਖੇਤਰਾਂ ’ਚ 4.5 ਕਿਲੋਮੀਟਰ ਤਕ ਫੈਲ ਗਈ। ਬਾਹਰ ਜਾਂਦੀ ਲੰਮੀ ਤਰੰਗ ਰੇਡੀਏਸ਼ਨ (ਓ.ਐਲ.ਆਰ.) ਵੀ ਇਸ ਖੇਤਰ ’ਚ ਬੱਦਲਾਂ ਦਾ ਸੂਚਕ ਹੈ। ਇਹ ਸ਼ਰਤਾਂ ਖੇਤਰ ’ਚ ਮਾਨਸੂਨ ਦੀ ਸ਼ੁਰੂਆਤ ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਦਖਣੀ ਅਰਬ ਸਾਗਰ ਦੇ ਹੋਰ ਹਿੱਸਿਆਂ, ਮਾਲਦੀਵ ਅਤੇ ਕੋਮੋਰਿਨ ਖੇਤਰ, ਦਖਣੀ ਬੰਗਾਲ ਦੀ ਖਾੜੀ ਦੇ ਹੋਰ ਖੇਤਰਾਂ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅੰਡੇਮਾਨ ਸਾਗਰ ਦੇ ਬਾਕੀ ਹਿੱਸਿਆਂ ਅਤੇ ਮੱਧ ਬੰਗਾਲ ਦੀ ਖਾੜੀ ਦੇ ਕੁੱਝ ਹਿੱਸਿਆਂ ’ਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮੁਢਲੀ ਮੀਂਹ ਪ੍ਰਣਾਲੀ 1 ਜੂਨ ਦੀ ਆਮ ਮਿਤੀ ਤੋਂ ਪਹਿਲਾਂ 27 ਮਈ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ ਜੇਕਰ ਮਾਨਸੂਨ ਉਮੀਦ ਅਨੁਸਾਰ ਕੇਰਲ ਪਹੁੰਚਦਾ ਹੈ ਤਾਂ ਇਹ 2009 ਤੋਂ ਬਾਅਦ ਭਾਰਤੀ ਮੁੱਖ ਭੂਮੀ ’ਤੇ ਸੱਭ ਤੋਂ ਜਲਦੀ ਸ਼ੁਰੂਆਤ ਹੋਵੇਗੀ ਜਦੋਂ ਇਹ 23 ਮਈ ਨੂੰ ਸ਼ੁਰੂ ਹੋਇਆ ਸੀ। ਆਮ ਤੌਰ ’ਤੇ ਦੱਖਣ-ਪਛਮੀ ਮਾਨਸੂਨ 1 ਜੂਨ ਤਕ ਕੇਰਲ ’ਚ ਅਪਣੀ ਸ਼ੁਰੂਆਤ ਕਰਦਾ ਹੈ ਅਤੇ 8 ਜੁਲਾਈ ਤਕ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਹ 17 ਸਤੰਬਰ ਦੇ ਆਸ ਪਾਸ ਉੱਤਰ-ਪਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ। ਆਈ.ਐਮ.ਡੀ. ਨੇ ਅਪ੍ਰੈਲ ’ਚ 2025 ਦੇ ਮਾਨਸੂਨ ਮੌਸਮ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ, ਜਿਸ ਨਾਲ ਅਲ ਨੀਨੋ ਦੀ ਸਥਿਤੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਸੀ ਜੋ ਭਾਰਤੀ ਉਪ ਮਹਾਂਦੀਪ ’ਚ ਆਮ ਤੋਂ ਘੱਟ ਮੀਂਹ ਨਾਲ ਜੁੜੀ ਹੋਈ ਹੈ।

ਦੱਖਣੀ ਬੰਗਾਲ ਦੀ ਖਾੜੀ ਅਤੇ ਨਿਕੋਬਾਰ ਟਾਪੂ ’ਤੇ ਪਹੁੰਚਿਆ ਮਾਨਸੂਨ Read More »

ਮਸ਼ਹੂਰ ਕਾਮੇਡੀਅਨ ਦੀ ਮੌਤ, ਹਾਰਟ ਅਟੈਕ ਨਾਲ ਗਈ ਜਾਨ

ਨਵੀਂ ਦਿੱਲੀ, 13 ਮਈ – ਕੰਨੜ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ। ਕਾਮੇਡੀ ਖਿਲਾਡੀਗਲੂ ਸੀਜ਼ਨ 3 ਦੇ ਜੇਤੂ ਅਤੇ ਮਸ਼ਹੂਰ ਕਾਮੇਡੀਅਨ ਰਾਕੇਸ਼ ਪੁਜਾਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਹਾਦਸਾ ਉਡੂਪੀ ਵਿੱਚ ਇੱਕ ਮਹਿੰਦੀ ਸਮਾਰੋਹ ਦੌਰਾਨ ਵਾਪਰਿਆ। ਉਨ੍ਹਾਂ ਦੇ ਦੇਹਾਂਤ ਨਾਲ ਪ੍ਰਸ਼ੰਸਕਾਂ ਅਤੇ ਇੰਡਸਟਰੀ ਨੂੰ ਸਦਮਾ ਲੱਗਾ। ਆਓ, ਪੂਰੀ ਜਾਣਕਾਰੀ ਦੇਈਏ। ਮਹਿੰਦੀ ਫੰਕਸ਼ਨ ਦੌਰਾਨ ਵਾਪਰਿਆ ਹਾਦਸਾ ਰਾਕੇਸ਼ ਪੁਜਾਰੀ ਜਿਸ ਨੂੰ ‘ਵਿਸ਼ਵਰੂਪ’ ਵੀ ਕਿਹਾ ਜਾਂਦਾ ਹੈ, 11 ਮਈ 2025 ਦੀ ਰਾਤ ਨੂੰ ਉਡੂਪੀ ਜ਼ਿਲ੍ਹੇ ਦੇ ਕਰਕਲਾ ਤਾਲੁਕ ਵਿੱਚ ਨਿੱਟੇ ਦੇ ਇੱਕ ਮਹਿੰਦੀ ਫੰਕਸ਼ਨ ਵਿੱਚ ਸ਼ਾਮਲ ਹੋ ਰਿਹਾ ਸੀ। ਰਾਤ ਨੂੰ ਲਗਪਗ 2 ਵਜੇ ਉਸ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਅਤੇ ਸਮਾਰੋਹ ਦੀ ਉਸ ਦੀ ਆਖਰੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਾਕੇਸ਼ 33 ਸਾਲਾਂ ਦਾ ਸੀ ਅਤੇ ਹਾਲ ਹੀ ਵਿੱਚ ਕਾਂਤਾਰਾ ਚੈਪਟਰ 1 ਦੀ ਸ਼ੂਟਿੰਗ ਪੂਰੀ ਕਰਕੇ ਵਾਪਸ ਆਇਆ ਸੀ। ਕਾਮੇਡੀ ਨਾਲ ਜਿੱਤੇ ਦਿਲ ਉਡੂਪੀ ਦੇ ਰਹਿਣ ਵਾਲੇ ਰਾਕੇਸ਼ ਨੇ ਕਾਮੇਡੀ ਖਿਲਾਡੀਗਾਲੂ ਸੀਜ਼ਨ 2 ਵਿੱਚ ਹਿੱਸਾ ਲਿਆ, ਜਿੱਥੇ ਉਸ ਦੀ ਟੀਮ ਉਪ ਜੇਤੂ ਰਹੀ। ਸੀਜ਼ਨ 3 ਵਿੱਚ ਉਸ ਨੇ ਟਰਾਫੀ ਅਤੇ 8 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਉਸ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਨੇ ਉਸ ਨੂੰ ਕੰਨੜ ਟੀਵੀ ‘ਤੇ ਘਰ-ਘਰ ਵਿੱਚ ਜਾਣਿਆ-ਪਛਾਣਿਆ ਨਾਮ ਬਣਾ ਦਿੱਤਾ। ਰਾਕੇਸ਼ ਨੇ ਥੀਏਟਰ ਵਿੱਚ ਵੀ ਨਾਮ ਕਮਾਇਆ ਅਤੇ ਚੈਤੰਨਿਆ ਕਲਾਵਿਦਾਰੂ ਗਰੁੱਪ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਰਾਕੇਸ਼ ਨੇ ਕੰਨੜ ਫਿਲਮਾਂ ਜਿਵੇਂ ਕਿ ਪੈਲਵਾਨ ਅਤੇ ਇੱਟੂ ਅੰਤ ਲੋਕਵਾਯ ਵਿੱਚ ਕੰਮ ਕੀਤਾ ਹੈ। ਉਸ ਦੀਆਂ ਫ਼ਿਲਮਾਂ ਜਿਵੇਂ ਕਿ ਪੇਠਾਕੰਮੀ, ਅੰਮਰ ਪੁਲਿਸ, ਪੰਮੇਨੇ ਦ ਗ੍ਰੇਟ, ਉਮਿਲ ਅਤੇ ਇਲੋਕੇਲ ਨੂੰ ਤੁਲੂ ਸਿਨੇਮਾ ਵਿੱਚ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਤੁਲੂ ਰਿਐਲਿਟੀ ਸ਼ੋਅ ਕਡਾਲੇ ਬਾਜਿਲ ਅਤੇ ਕਈ ਤੱਟਵਰਤੀ ਕਰਨਾਟਕ ਟੀਵੀ ਸ਼ੋਅ ਜਿਵੇਂ ਕਿ ਬਾਲੇ ਤੇਲੀਪਲੇ ਅਤੇ 22 ਮਈ ਵਿੱਚ ਵੀ ਹਿੱਸਾ ਲਿਆ। ਦੱਖਣੀ ਇੰਡਸਟਰੀ ਤੇ ਪ੍ਰਸ਼ੰਸਕ ਮਨਾ ਰਹੇ ਸੋਗ ਰਾਕੇਸ਼ ਦੇ ਦੇਹਾਂਤ ‘ਤੇ ਕਾਮੇਡੀ ਖਿਲਾਡੀਗਲੂ ਦੀ ਜੱਜ ਰਕਸ਼ਿਤਾ ਪ੍ਰੇਮ ਨੇ ਉਸ ਨੂੰ “ਹਮੇਸ਼ਾ ਮੁਸਕਰਾਉਂਦੇ” ਅਤੇ “ਸਾਰਿਆਂ ਦੁਆਰਾ ਪਿਆਰੇ” ਦੱਸਿਆ।

ਮਸ਼ਹੂਰ ਕਾਮੇਡੀਅਨ ਦੀ ਮੌਤ, ਹਾਰਟ ਅਟੈਕ ਨਾਲ ਗਈ ਜਾਨ Read More »

ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ 3 ਕਾਂਸੀ ਦੇ ਮੈਡਲ ਜਿੱਤੇ

ਬੰਗਾ, 13 ਮਈ – ਬੀਤੇ ਦਿਨੀਂ ਮਲੇਰਕੋਟਲਾ ਵਿਖੇ ਹੋਈ ਫਰੀ ਸਟਾਈਲ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 17 ਲੜਕੇ) ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਵੱਲੋਂ ਤਿੰਨ ਕਾਂਸੀ ਦੇ ਮੈਡਲ ਜਿੱਤਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਵਾਨ ਜਸਕਰਨਦੀਪ ਪੁੱਤਰ ਸ੍ਰੀ ਲਵਲੀ ਪਿੰਡ ਬਹਿਰਾਮ ਨੇ 45 ਕਿਲੋ ਭਾਰ ਵਰਗ ਵਿਚੋਂ, ਪਹਿਲਵਾਨ ਯੁਵਰਾਜ ਪੁੱਤਰ ਦੇਸ ਰਾਜ ਪੱਲੀ ਝਿੱਕੀ ਨੇ 48 ਕਿਲੋਗ੍ਰਾਮ ਭਾਰ ਵਰਗ ਵਿਚੋਂ ਅਤੇ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਭਰੋ ਮਜਾਰਾ ਨੇ 60 ਕਿਲੋ ਭਾਰ ਵਰਗ ਵਿਚੋਂ ਕਾਂਸੀ ਦੇ ਮੈਡਲ ਜਿੱਤ ਕੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਕੁਸ਼ਤੀ ਦਾ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਪਹਿਲਵਾਨਾਂ ਦਾ ਸਨਮਾਨ ਕੀਤਾ ਅਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ ।

ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ 3 ਕਾਂਸੀ ਦੇ ਮੈਡਲ ਜਿੱਤੇ Read More »

ਕੋਹਲੀ ਦੀ ਰੁਖ਼ਸਤੀ

ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਨਾਲ ਹੀ ਕ੍ਰਿਕਟ ਦੀ ਇਸ ਵੰਨਗੀ ਨੇ ਆਪਣਾ ਚਮਕਦਾ ਸਿਤਾਰਾ ਗੁਆ ਲਿਆ ਹੈ। ਆਪਣੀ ਪੀੜ੍ਹੀ ਦਾ ਸਭ ਤੋਂ ਮਹਾਨ ਬੱਲੇਬਾਜ਼, ਤੇ ਆਪਣੇ ਦੌਰ ਦੇ ਮਹਾਨ ਖਿਡਾਰੀਆਂ ’ਚੋਂ ਇੱਕ, ਹੁਣ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕਾ ਹੈ। ਇਹ ਉਹ ਦੌਰ ਸੀ ਜਿਸ ਦੌਰਾਨ ਭਾਰਤ ਨੇ ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ। ਇਹ ਫ਼ੈਸਲਾ ਕਰਨਾ ਆਸਾਨ ਨਹੀਂ ਸੀ, ਖ਼ਾਸ ਕਰ ਕੇ ਇੰਗਲੈਂਡ ਵਿੱਚ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਕੁਝ ਹਫ਼ਤੇ ਪਹਿਲਾਂ, ਉਸ ਦੇ ਲੱਖਾਂ ਪ੍ਰਸ਼ੰਸਕ ਨਿਰਾਸ਼ ਹਨ। ਵਿਰਾਟ ਕੋਹਲੀ ਨੇ ਖ਼ੁਦ ਨੂੰ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸ਼ਾਨਦਾਰ ਵਿਦਾਇਗੀ ਦਾ ਮੌਕਾ ਨਹੀਂ ਦਿੱਤਾ ਪਰ ਮੈਦਾਨ ਵਿੱਚ ਵੀ ਅਤੇ ਬਾਹਰ ਵੀ ਸਹੀ ਸਮੇਂ ’ਤੇ ਫ਼ੈਸਲਾ ਕਰਨਾ ਉਸ ਦੀ ਖ਼ਾਸੀਅਤ ਰਹੀ ਹੈ। ਇਹ ਵਿਰਾਟ ਕੋਹਲੀ ਦੀ ਕਾਬਲੀਅਤ ਹੈ ਕਿ ਉਸ ਨੇ ਟੈਸਟ ਕ੍ਰਿਕਟ ਨੂੰ ਟੀ20 ਦੀ ਵਧਦੀ ਪ੍ਰਸਿੱਧੀ ਦੇ ਦਬਾਅ ਵਿੱਚ ਵੀ ਜਿਊਂਦਾ ਰੱਖਿਆ। ਉਹ ਬੇਖ਼ੌਫ਼ ਬੱਲੇਬਾਜ਼ ਹੈ ਜਿਸ ਨੇ ਕਿਸੇ ਵੀ ਗੇਂਦਬਾਜ਼ ਨੂੰ ਰਿਆਇਤ ਨਹੀਂ ਦਿੱਤੀ, ਨਾ ਸਿਰਫ਼ ਭਾਰਤ ਵਿੱਚ ਸਗੋਂ ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਵੀ ਮੁਸ਼ਕਿਲ ਹਾਲਾਤ ਵਿੱਚ ਉਹ ਦਰਸ਼ਕਾਂ ਨੂੰ ਖ਼ੁਸ਼ੀਆਂ ਵੰਡਦਾ ਰਿਹਾ। ਜਦੋਂ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਵਰਗੇ ਮਹਾਨ ਖਿਡਾਰੀ ਰਿਟਾਇਰ ਹੋਏ, ਉਦੋਂ ਉਸ ਨੇ ਹੀ ਉਨ੍ਹਾਂ ਦੀ ਥਾਂ ਭਰਨੀ ਸੀ ਜੋ ਉਸ ਨੇ ਸ਼ਾਨਦਾਰ ਢੰਗ ਨਾਲ ਭਰੀ। ਉਸ ਦੀ ‘ਮੈਂ ਹੀ ਸਰਵੋਤਮ ਹਾਂ’ ਵਾਲੀ ਠਾਠ ਵਿਵ ਰਿਚਰਡਸ ਦਾ ਚੇਤਾ ਕਰਵਾਉਂਦੀ ਸੀ। 2010 ਦੇ ਦਹਾਕੇ ਵਿੱਚ ਉਹ ਬੇਰੋਕ ਅੱਗੇ ਵਧਦਾ ਰਿਹਾ ਪਰ ਪਿਛਲੇ ਕੁਝ ਸਾਲਾਂ ਵਿੱਚ ਉਸ ਦੀ ਫਾਰਮ ਡਿੱਗੀ, ਜੋ ਹੁਣ ਉਸ ਨੂੰ ਇਹ ਫ਼ੈਸਲਾ ਕਰਨ ਲਈ ਮਜਬੂਰ ਕਰ ਰਹੀ ਸੀ ਕਿ ਉਹ ਟੀਮ ਉੱਤੇ ਬੋਝ ਨਾ ਬਣੇ। ਸ਼ਾਇਦ ਟੈਸਟ ਕ੍ਰਿਕਟ ਵਿੱਚ ਉਸ ਦੀ ਇੱਕੋ ਘਾਟ ਇਹ ਰਹੀ ਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਤੋਂ ਰਹਿ ਗਿਆ- ਭਾਰਤ ਦੋ ਵਾਰੀ ਫਾਈਨਲ ਵਿੱਚ ਹਾਰ ਗਿਆ। ਵਿਰਾਟ ਕੋਹਲੀ ਦਾ ਸੰਨਿਆਸ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਛੱਡਣ ਤੋਂ ਕੁਝ ਦਿਨਾਂ ਬਾਅਦ ਆਇਆ ਹੈ। ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕਟ ਵਾਲਾ ਕਰੀਅਰ ਦੁਖਦਾਈ ਢੰਗ ਨਾਲ ਇੱਕ ਰੋਜ਼ਾ ਕ੍ਰਿਕਟ ਵਾਂਗ ਸਫਲ ਨਹੀਂ ਰਿਹਾ। ਵਿਦੇਸ਼ ਦੌਰਿਆਂ ’ਤੇ ਉਸ ਦਾ ਰਿਕਾਰਡ ਬਹੁਤਾ ਵਧੀਆ ਨਹੀਂ ਰਿਹਾ, ਪਰ ਕੁਝ ਜ਼ੋਰਦਾਰ ਸੈਂਕੜਿਆਂ ਨਾਲ ਉਸ ਨੇ ਆਪਣੀ ਮੌਜੂਦਗੀ ਦਰਜ ਕਰਵਾਈ।

ਕੋਹਲੀ ਦੀ ਰੁਖ਼ਸਤੀ Read More »

ਮਜੀਠਾ ਵਿੱਚ ਜ਼ਹਿਰਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਵਿੱਚ ਹੁਣ ਤੱਕ 7 ਵਿਅਕਤੀ ਗ੍ਰਿਫਤਾਰ

ਅੰਮ੍ਰਿਤਸਰ, 13 ਮਈ – ਹਲਕਾ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ ਅਤੇ ਕਈ ਲੋਕ ਅਜੇ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਥਰੀਏਵਾਲ, ਮਰਾੜੀ ਕਲਾਂ, ਤਲਵੰਡੀ ਘੁੰਮਣ, ਪਤਾਲਪੁਰੀ ਅਤੇ ਭੰਗਾਲੀ ਕਲਾਂ ਦੇ ਵਸਨੀਕ ਸਨ। ਪੁਲਿਸ ਮੁਤਾਬਕ ਮਾਮਲੇ ਦੀ ਕਾਰਵਾਈ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਫੌਰੀ ਕਾਰਵਾਈ ਦੌਰਾਨ ਜ਼ਹਿਰੀਲੀ ਸ਼ਰਾਬ ਦੇ ਕਿੰਗਪਿੰਨ ਸਣੇ 7 ਮੁਲਜ਼ਮ ਕਾਬੂ ਕਰ ਲਏ ਗਏ ਹਨ। ਉਧਰ ਮੁੱਖ ਮੰਤਰੀ ਮਾਨ ਵੱਲੋਂ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਵਿਰੋਧੀਆਂ ਵੱਲੋਂ ਸੂਬਾ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਕਾਬੂ ਦੱਸ ਦਈਏ ਕਿ ਅੰਮ੍ਰਿਤਸਰ, ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਪ੍ਰਭਜੀਤ ਸਿੰਘ ਉਰਫ ਬੱਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਬ ਸਿੰਘ ਉਰਫ ਰਾਈ, ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਵਾਸੀ ਪਤਾਲਪੁਰੀ ਅਤੇ ਨਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਮਜੀਠਾ ਅਤੇ ਕੱਥੂ ਨੰਗਲ ਵਿਖੇ ਐਕਸਾਈਜ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਹਨ। ਇਸ ਤਰ੍ਹਾਂ ਬਣਦੀ ਸੀ ਜ਼ਹਿਰੀਲੀ ਸ਼ਰਾਬ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ “ਪ੍ਰਭਜੀਤ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਪਹਿਲਾਂ ਵੀ ਸ਼ਰਾਬ ਦਾ ਕਾਰੋਬਾਰ ਕਰਦਾ ਸੀ। ਇਸ ਨੇ 50 ਲੀਟਰ ਮੈਥਿਨੌਲ ਨੂੰ ਡੈਲਿਊਟ ਕਰਕੇ 120 ਲੀਟਰ ਸ਼ਰਾਬ ਬਣਾਈ ਅਤੇ ਇਸ ਨੂੰ ਛੋਟੇ- ਛੋਟੇ ਪੈਕੇਟਾਂ ਵਿੱਚੋਂ ਦੋ-ਦੋ ਲੀਟਰ ਦੇ ਪੈਕੇਟ ਬਣਾ ਕੇ ਅੱਗੇ ਵੇਚੇ। ਫਿਰ ਇਸ ਸਬੰਧੀ ਜਦੋਂ ਜਾਂਚ ਕੀਤੀ ਤਾਂ ਸਾਨੂੰ ਕੱਲ੍ਹਾ-ਕੱਲ੍ਹਾ ਪੈਕੇਟ ਮਿਲਿਆ ਅਤੇ ਅਸੀਂ 4 ਲੋਕਾਂ ਨੂੰ ਕਾਬੂ ਕੀਤਾ। ਫਿਰ ਸਾਨੂੰ ਸਾਬ ਸਿੰਘ ਨਾਂ ਦੇ ਵਿਅਕਤੀ ਦਾ ਪਤਾ ਲੱਗਾ ਜੋ ਕਿ ਇਸ ਕਾਲੇ ਕਾਰੋਬਾਰ ਦਾ ਕਿੰਗਪਿੰਨ ਹੈ ਅਤੇ ਆਨਲਾਈਨ ਆਰਡਰ ਕਰਦਾ ਸੀ। ਇਹ ਮੈਥਿਨੌਲ ਆਰਡਰ ਕਰਕੇ ਅੱਗੇ ਸਪਲਾਈ ਕਰਦਾ ਸੀ, ਜਿਸ ਨੂੰ ਅਸੀਂ ਸਵੇਰੇ ਕਾਬੂ ਕੀਤਾ। ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੀ ਵਟਸਐਪ ਚੈਟ ਤੋਂ ਪਤਾ ਲੱਗਾ ਕਿ ਇਹ ਬੱਸਾਂ ਵਾਲਿਆਂ ਨੂੰ ਵੀ ਇਹ ਸ਼ਰਾਬ ਸਪਲਾਈ ਦਿੰਦਾ ਸੀ ਅਤੇ ਇਸ ਨੇ ਖੁਦ ਵੀ ਦੱਸਿਆ ਕਿ ਇਹ ਬੱਸਾਂ ਵਾਲਿਆਂ ਜ਼ਰੀਏ ਵੱਖ-ਵੱਖ ਥਾਵਾਂ ‘ਤੇ ਸ਼ਰਾਬ ਕੁਰੀਅਰ ਕਰਦਾ ਸੀ।

ਮਜੀਠਾ ਵਿੱਚ ਜ਼ਹਿਰਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਵਿੱਚ ਹੁਣ ਤੱਕ 7 ਵਿਅਕਤੀ ਗ੍ਰਿਫਤਾਰ Read More »