ਮਜੀਠਾ ਵਿੱਚ ਜ਼ਹਿਰਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਵਿੱਚ ਹੁਣ ਤੱਕ 7 ਵਿਅਕਤੀ ਗ੍ਰਿਫਤਾਰ

ਅੰਮ੍ਰਿਤਸਰ, 13 ਮਈ – ਹਲਕਾ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ ਅਤੇ ਕਈ ਲੋਕ ਅਜੇ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਥਰੀਏਵਾਲ, ਮਰਾੜੀ ਕਲਾਂ, ਤਲਵੰਡੀ ਘੁੰਮਣ, ਪਤਾਲਪੁਰੀ ਅਤੇ ਭੰਗਾਲੀ ਕਲਾਂ ਦੇ ਵਸਨੀਕ ਸਨ। ਪੁਲਿਸ ਮੁਤਾਬਕ ਮਾਮਲੇ ਦੀ ਕਾਰਵਾਈ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਫੌਰੀ ਕਾਰਵਾਈ ਦੌਰਾਨ ਜ਼ਹਿਰੀਲੀ ਸ਼ਰਾਬ ਦੇ ਕਿੰਗਪਿੰਨ ਸਣੇ 7 ਮੁਲਜ਼ਮ ਕਾਬੂ ਕਰ ਲਏ ਗਏ ਹਨ। ਉਧਰ ਮੁੱਖ ਮੰਤਰੀ ਮਾਨ ਵੱਲੋਂ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਵਿਰੋਧੀਆਂ ਵੱਲੋਂ ਸੂਬਾ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਕਾਬੂ

ਦੱਸ ਦਈਏ ਕਿ ਅੰਮ੍ਰਿਤਸਰ, ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਪ੍ਰਭਜੀਤ ਸਿੰਘ ਉਰਫ ਬੱਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਬ ਸਿੰਘ ਉਰਫ ਰਾਈ, ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਵਾਸੀ ਪਤਾਲਪੁਰੀ ਅਤੇ ਨਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਮਜੀਠਾ ਅਤੇ ਕੱਥੂ ਨੰਗਲ ਵਿਖੇ ਐਕਸਾਈਜ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਹਨ।

ਇਸ ਤਰ੍ਹਾਂ ਬਣਦੀ ਸੀ ਜ਼ਹਿਰੀਲੀ ਸ਼ਰਾਬ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ “ਪ੍ਰਭਜੀਤ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਪਹਿਲਾਂ ਵੀ ਸ਼ਰਾਬ ਦਾ ਕਾਰੋਬਾਰ ਕਰਦਾ ਸੀ। ਇਸ ਨੇ 50 ਲੀਟਰ ਮੈਥਿਨੌਲ ਨੂੰ ਡੈਲਿਊਟ ਕਰਕੇ 120 ਲੀਟਰ ਸ਼ਰਾਬ ਬਣਾਈ ਅਤੇ ਇਸ ਨੂੰ ਛੋਟੇ- ਛੋਟੇ ਪੈਕੇਟਾਂ ਵਿੱਚੋਂ ਦੋ-ਦੋ ਲੀਟਰ ਦੇ ਪੈਕੇਟ ਬਣਾ ਕੇ ਅੱਗੇ ਵੇਚੇ। ਫਿਰ ਇਸ ਸਬੰਧੀ ਜਦੋਂ ਜਾਂਚ ਕੀਤੀ ਤਾਂ ਸਾਨੂੰ ਕੱਲ੍ਹਾ-ਕੱਲ੍ਹਾ ਪੈਕੇਟ ਮਿਲਿਆ ਅਤੇ ਅਸੀਂ 4 ਲੋਕਾਂ ਨੂੰ ਕਾਬੂ ਕੀਤਾ। ਫਿਰ ਸਾਨੂੰ ਸਾਬ ਸਿੰਘ ਨਾਂ ਦੇ ਵਿਅਕਤੀ ਦਾ ਪਤਾ ਲੱਗਾ ਜੋ ਕਿ ਇਸ ਕਾਲੇ ਕਾਰੋਬਾਰ ਦਾ ਕਿੰਗਪਿੰਨ ਹੈ ਅਤੇ ਆਨਲਾਈਨ ਆਰਡਰ ਕਰਦਾ ਸੀ।

ਇਹ ਮੈਥਿਨੌਲ ਆਰਡਰ ਕਰਕੇ ਅੱਗੇ ਸਪਲਾਈ ਕਰਦਾ ਸੀ, ਜਿਸ ਨੂੰ ਅਸੀਂ ਸਵੇਰੇ ਕਾਬੂ ਕੀਤਾ। ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੀ ਵਟਸਐਪ ਚੈਟ ਤੋਂ ਪਤਾ ਲੱਗਾ ਕਿ ਇਹ ਬੱਸਾਂ ਵਾਲਿਆਂ ਨੂੰ ਵੀ ਇਹ ਸ਼ਰਾਬ ਸਪਲਾਈ ਦਿੰਦਾ ਸੀ ਅਤੇ ਇਸ ਨੇ ਖੁਦ ਵੀ ਦੱਸਿਆ ਕਿ ਇਹ ਬੱਸਾਂ ਵਾਲਿਆਂ ਜ਼ਰੀਏ ਵੱਖ-ਵੱਖ ਥਾਵਾਂ ‘ਤੇ ਸ਼ਰਾਬ ਕੁਰੀਅਰ ਕਰਦਾ ਸੀ।

ਸਾਂਝਾ ਕਰੋ

ਪੜ੍ਹੋ

ਪੂਰੇ ਦੇਸ਼ ‘ਚ ਠੱਪ ਹੋਈ UPI! Paytm,

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ...