April 7, 2025

ਸੈਕਟਰ 41 ਵਿਖੇ ਧੂਮਧਾਮ ਨਾਲ ਮਨਾਈ ਦੁਰਗਾ ਅਸ਼ਟਮੀ ਦਾ ਤਿਉਹਾਰ

ਚੰਡੀਗੜ੍ਹ, 7 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਚੰਡੀਗੜ੍ਹ ਦੇ ਸੈਕਟਰ 41 ਏ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮਾਤਾ ਦਾ ਵਿਸ਼ਾਲ ਦਰਬਾਰ ਸਜਾਇਆ ਗਿਆ ਅਤੇ ਮਾਤਾ ਦੇ ਭਜਨਾ ਦਾ ਗੁਣਗਾਨ ਕਰਕੇ ਸਾਰੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਗਿਆ। ਰੰਗ ਬਰਸੇ ਦਰਬਾਰ ਭਜਨ ਤੇ ਸਾਰੇ ਭਗਤ ਝੂਮ ਉਠੇ ਅਤੇ ਮਾਤਾ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉਠਿਆ। ਇਸ ਮਗਰੋਂ ਕੰਜਕ ਪੂਜਨ ਕਰਕੇ ਮਾਤਾ ਦਾ ਆਸ਼ੀਰਵਾਦ ਹਾਸਿਲ ਕੀਤਾ। ਅੰਤ ਵਿੱਚ ਮਾਤਾ ਦਾ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਆਸ਼ਾ ਜੈਸਵਾਲ, ਸੀਮਾ, ਸੁਕੇਸ਼ਾ, ਕਿਰਨ, ਰੰਜੂ, ਪਾਇਲ, ਰਿਤੂ ਅਤੇ ਹੋਰ ਇਲਾਕਾ ਵਾਸੀ ਮੌਜੂਦ ਰਹੇ। ਇਲਾਕਾ ਨਿਵਾਸੀਆਂ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਧਰਮ ਕਰਮ ਦੇ ਕੰਮਾਂ ਵਿਚ ਜੋੜਨਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀਆਂ ਜੜ੍ਹਾਂ ਤੋਂ ਜਾਣੂ ਹੋ ਸਕਣ। ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥਾਂ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿਚ ਉਹ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।

ਸੈਕਟਰ 41 ਵਿਖੇ ਧੂਮਧਾਮ ਨਾਲ ਮਨਾਈ ਦੁਰਗਾ ਅਸ਼ਟਮੀ ਦਾ ਤਿਉਹਾਰ Read More »

ਬੁੱਧ ਚਿੰਤਨ/ਕੋਹ ਨਾ ਚੱਲੀ – ਬਾਬਾ ਤਿਹਾਈ/ਬੁੱਧ ਸਿੰਘ ਨੀਲੋਂ

ਅੱਜ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਖੜੋਤ ਆ ਰਹੀ ਹੈ, ਇਸਨੇ ਸਾਨੂੰ ਫਿਰ ਭੰਬਲਭੂਸੇ ਦੇ ਵਿੱਚ ਉਲਝਾਅ ਦਿੱਤਾ ਹੈ। ਸਾਡੇ ਲੋਕਾਂ ਦੀ ਸੋਚ, ਸਮਝ ਤੇ ਵਿਚਾਰਧਾਰਾ ਕਿਉਂ ਗੰਦਲੀ ਹੋ ਰਹੀ ਹੈ। ਅਸੀਂ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਕਿਉਂ ਭੁੱਲ ਦੇ ਜਾ ਰਹੇ ਹਾਂ। ਅਸੀਂ ਕਿਹੜੀ ਦੌੜ ਵਿੱਚ ਭੱਜੇ ਰਹੇ ਹਾਂ। ਸਾਡੇ ਰਹਿਬਰ ਕਿਉਂ ਸਾਡਾ ਮੁੱਲ ਵੱਟੀ ਜਾ ਰਹੇ ਹਨ ।ਅਸੀਂ ਕਿਉਂ ਉਨ੍ਹਾਂ ਦੇ ਚੁੰਗਲ ਵਿੱਚ ਫਸਦੇ ਜਾ ਰਹੇ ? ਅਸੀਂ ਮਨੁੱਖਤਾ ਦੇ ਕੁੱਝ ਕਰਨ ਦੀ ਵਜਾਏ ਕਿਉਂ ਸਿਆਸੀ ਆਗੂਆਂ ਦੇ ਮਗਰ ਭੇਡਾਂ ਵਾਂਗੂੰ ਸਿਰ ਸੁੱਟ ਕੇ ਦੌੜ ਰਹੇ ? ਤੁਰਦੀ ਜ਼ਿੰਦਗੀ ਤੇ ਵਗਦੇ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ, ਗੰਦਲਾ ਹੋ ਜਾਂਦਾ ਹੈ। ਇਸ ਗੰਦਲੇ ਪਾਣੀ ਵਿਚੋਂ ਫਿਰ ਬੋਅ ਆਉਂਣ ਲੱਗ ਪੈਂਦੀ ਹੈ। ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ ਫਿਰਦੀ-ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਵੀ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਉਹ ਤੁਰਦੀ-ਫਿਰਦੀ ਇੱਕ ਲਾਸ਼ ਬਣ ਜਾਂਦੀ ਹੈ। ਇਹ ਲਾਸ਼ ਅਸੀਂ ਮੋਢਿਆਂ ‘ਤੇ ਚੁੱਕੀ ਫਿਰਦੇ ਰਹਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਲਾਸ਼ ਦੀ ਸਵਾਰੀ ਬਣੇ ਹੋਏ ਹਾਂ ਪਰ ਫੇਰ ਵੀ ਅਸੀਂ ਜਿਉਂਦੇ ਹੋਣ ਦਾ ਭਰਮ ਪਾਲੀ ਰੱਖਦੇ ਹਾਂ। ਤੁਰਦੇ ਬੰਦੇ ਹੀ ਮੰਜ਼ਿਲ ਉੱਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਸੜਕਾਂ ਦੇ ਮੀਲ ਪੱਥਰ ਬਣ ਜਾਂਦੇ ਹਨ, ਜਿਹੜੇ ਮੰਜ਼ਿਲ ਦਾ ਸੂਚਕ ਤਾਂ ਹੁੰਦੇ ਪਰ ਮੰਜਿਲ ਨਹੀਂ। ਰੁਕੀ ਜ਼ਿੰਦਗੀ ਤੇ ਟੁੱਟੇ ਪੱਤੇ ਦੀ ਚੱਕਰ ‘ਚ ਫਸ ਜਾਂਦੀ ਹੈ। ਉਨ੍ਹਾਂਂ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ। ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੁੰਦਾ। ਉਹ ਹਵਾ ਸਹਾਰੇ ਇੱਧਰ-ਉੱਧਰ ਉੱਡਦਾ ਰਹਿੰਦਾ ਹੈ। ਆਖਰ ਕਿਸੇ ਕੋਨੇ ਵਿੱਚ ਰੁਕ ਜਾਂਦਾ ਹੈ। ਕੋਨੇ ਵਿਚ ਰੁਕਿਆ ਪੱਤਾ ਹਨੇਰੇ ਵਿੱਚ ਹੀ ਗਵਾਚ ਜਾਂਦਾ ਹੈ। ਜਦੋਂ ਚੀਜ਼ ਤੁਹਾਡੇ ਕੋਲੋਂ ਗਵਾਚ ਜਾਂਦਾ ਹੈ ਤਾਂ ਉਸ ਚੀਜ਼ ਦੇ ਮੁੱਲ ਦਾ ਸਾਨੂੰ ਪਤਾ ਲੱਗਦਾ ਹੈ। ਅਸੀਂ ਉਦੋਂ ਤੱਕ ਬੇਫਿਕਰ ਹੋਏ ਰਹਿੰਦੇ ਹਾਂ ਜਦੋਂ ਤੱਕ ਚੀਜ਼ ਸਾਡੇ ਕੋਲ ਹੁੰਦੀ ਹੈ। ਜਦੋਂ ਚੀਜ਼ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ। ਤਾਂ ਫੇਰ ਚੀਜ਼ ਦੇ ਮੁੱਲ ਦਾ ਪਤਾ ਲੱਗਦਾ ਹੈ। ਫਿਰ ਅਸੀਂ ਅਤੀਤ ਦੇ ਵਰਕਿਆਂ ਨੂੰ ਫਰੋਲਣ ਲੱਗਦੇ ਹਾਂ। ਇਹਨਾਂ ਵਰਕਿਆਂ ਦੇ ਵਿੱਚੋ ਸਾਡੇ ਪੱਲੇ ਕੁੱਝ ਨਹੀਂ ਪੈਦਾ। ਮੈਨੂੰ ਗੀਤ ਦੇ ਬੋਲ ਚੇਤੇ ਆ ਰਹੇ ਹਨ। ‘ਮਿੱਟੀ ਨਾ ਫਰੋਲ ਜੰਗੀਆ, ਨਹੀਂ ਲੱਭਣੇ ਲਾਲ ਗਵਾਚੇ।” ਫੇਰ ਅਸੀਂ ਮਿੱਟੀ ਫਰੋਲਣ ਲੱਗਦੇ ਹਾਂ। ਪਰ ਸਾਨੂੰ ਹੰਝੂਆਂ ਤੋਂ ਬਿਨਾਂ ਕੁੱਝ ਵੀ ਨਹੀਂ ਲੱਭਦਾ। ਉਂਝ ਅਸੀਂ ਲਾਲ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਪਾਣੀ ਇਕੋ ਵਾਰੀ ਪੁੱਲਾਂ ਦੇ ਹੇਠ ਦੀ ਲੰਘਦਾ ਹੈ। ਪੁਲਾਂ ਹੇਠੋਂ ਲੰਘਿਆ ਪਾਣੀ ਤੇ ਲੰਘ ਗਈ ਜ਼ਿੰਦਗੀ ਵਾਪਸ ਨਹੀਂ ਪਰਤਦੀ। ਅਸੀਂ ਉਸ ਜ਼ਿੰਦਗੀ ਨੂੰ ਵਾਪਸ ਲਿਆਉਣ ਦੇ ਸੁਪਨੇ ਸਿਰਜਦੇ ਹਾਂ। ਅਸੀਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਵਿੱਚ ਸਦਾ ਰਹਿੰਦੇ ਹਾਂ ਪਰ ਸਾਨੂੰ ਹੈ ਕਿ ਸੁਪਨੇ ਕਦੇ ਸਾਕਾਰ ਨਹੀਂ ਹੁੰਦੇ ਪਰ ਸੁਪਨਿਆਂ ਵਿੱਚ ਰਹਿੰਦੀਆਂ ਅਸੀਂ ਵੱਖਰੀ ਦੁਨੀਆਂ ਦੇ ਵਾਸੀ ਬਣ ਜਾਂਦੇ ਹਾਂ। ਅਸੀਂ ਰਹਿੰਦੇ ਤਾਂ ਧਰਤੀ ਉੱਤੇ ਹੀ ਹਾਂ ਪਰ ਸੁਪਨਿਆਂ ਵਿਚ ਅਸੀਂ ਬੜੀ ਦੂਰ ਚਲੇ ਜਾਂਦੇ ਹਾਂ। ਧਰਤੀ ਨਾਲੋਂ ਜਿਉਂ-ਜਿਉਂ ਅਸੀਂ ਉੱਤੇ ਉੱਠ ਰਹੇ ਹਾਂ, ਤਾਂ ਸਾਡੇ ਮਨਾਂ ਅੰਦਰ ਓਨੀ ਹੀ ਬੇਚੈਨੀ, ਗੁੱਸਾ, ਨਫਰਤ ਤੇ ਹੰਕਾਰ ਵਧੀ ਜਾ ਰਿਹਾ ਹੈ। ਅਸੀਂ ਆਪੋ-ਆਪਣੀ ਮੈਂ ਵਿੱਚ ਫਸਦੇ ਜਾ ਰਹੇ ਹਾਂ। ਜਦੋਂ ਅਸੀਂ ਆਪਣੀ ‘ਮੈਂ’ ਵਿੱਚੋਂ ਬਾਹਰ ਆਉਂਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਕੋਈ ਰੁਕਦਾ ਨਹੀਂ। ਕੋਈ ਪਿੱਛੇ ਪਰਤ ਕੇ ਨਹੀਂ ਵੇਖਦਾ। ਅਸੀਂ ਉਸ ਹਾਲਤ ਵਿੱਚ ਪੁੱਜ ਜਾਂਦੇ ਹਾਂ ਕਿ ਸਾਡੇ ਕੋਲ ਲੱਤਾਂ ਹੋਣ ਦੇ ਬਾਵਜੂਦ ਅਸੀਂ ਨਹੀਂ ਤੁਰ ਸਕਦੇ। ਸਾਡੇ ਕੋਲ ਜੀਭ ਹੋਣ ‘ਤੇ ਵੀ ਅਸੀਂ ਬੋਲ ਨਹੀਂ ਸਕਦੇ। ਅਸੀਂ ਬੋਲਣ ਦਾ ਯਤਨ ਤਾਂ ਕਰਦੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਸੁਣਦਾ। ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਸਾਡੀ ਗੱਲ ਸੁਨਣ ਦਾ ਕਿਸੇ ਕੋਲ ਸਮਾਂ ਨਹੀਂ। ਅਸੀਂ ਤਾਂ ਦੌੜੀ ਜਾ ਰਹੇ ਹਾਂ-ਪਦਾਰਥਾਂ ਪਿੱਛੇ। ਅਸੀਂ ਵਸਤੂਆਂ ਨਾਲ ਆਪਣੇ ਘਰ ਭਰ ਲਏ ਹਨ। ਘਰਾਂ ਅੰਦਰ ਵਸਤੂਆਂ ਦੀ ਗਿਣਤੀ ਵੱਧ ਗਈ ਹੈ। ਘਰਾਂ ਵਿੱਚੋਂ ਜ਼ਿੰਦਗੀ ਦੂਰ ਚਲੇ ਗਈ ਹੈ। ਘਰ ਅਸੀਂ ਸਟੋਰ ਬਣਾ ਦਿੱਤੇ ਹਨ। ਇਨ੍ਹਾਂ ਸਟੋਰਾਂ ਵਿਚ ਜ਼ਿੰਦਗੀ ਨਹੀਂ ਧੜਕਦੀ। ਵਸਤੂਆਂ ਦੇ ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ ਖੁਦ ਵਸਤੂ ਬਣ ਗਏ ਹਾਂ। ਸਾਡੇ ਅੰਦਰ ਸੁਹਜ ਸੰਵੇਦਨਾ ਮਰ ਗਈ ਹੈ। ਅਸੀਂ ਪੱਥਰ ਬਣ ਗਏ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਾਲੇ ਜਿਸਮ ਲਈ ਅਸੀਂ ਇੱਕ ਦੂਜੇ ਨੂੰ ਲਤਾੜਦੇ ਦੌੜ ਰਹੇ ਹਾਂ। ਇਹ ਅੰਨ੍ਹੀ ਦੌੜ ਕਦੋਂ ਤੇ ਕਿੱਥੇ ਖਤਮ ਹੋਵੇਗੀ? ਇਸ ਦੌੜ ਦਾ ਅੰਤ ਕੀ ਹੋਵੇਗਾ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁੱਝ ਖੋਹ ਲਿਆ ਹੈ। ਸਾਡਾ ਅੰਦਰ ਮੁਰਦਾ ਸ਼ਾਂਤੀ ਨਾਲ ਭਰ ਗਿਆ ਸਾਡੇ ਹੱਥਾਂ ਵਿੱਚੋਂ ਕਿਰਤ ਖੁਸ ਗਈ ਹੈ। ਸਾਡੇ ਹੱਥਾਂ ਦੇ ਵਿਚ ਠੂਠੇ ਫੜਾ ਦਿੱਤੇ ਹਨ। ਅਸੀਂ ਨੀਲੇ,ਪੀਲੇ ਤੇ ਲਾਲ ਕਾਰਡ ਬਨਾਉਣ ਦੇ ਲਈ ਪੱਬਾਂ ਭਾਰ ਹੋਏ ਪਏ ਹਾਂ। ਅਸੀਂ ਕਦੇ ਇਹਨਾਂ ਸਿਆਸੀ ਆਗੂਆਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੀ ਆਮਦਨ ਕਿਉਂ ਹਰ ਸਾਲ ਵੱਧਦੀ ਹੈ ਤੇ ਲੋਕ ਕਿਉਂ ਖੁਦਕੁਸ਼ੀਆਂ ਤੱਕ ਪੁਜ ਗਏ? ਕਿਉਂਕਿ ਇਹ ਸਿਆਸੀ ਆਗੂ ਸਾਨੂੰ ‘ ਮੁਫਤ’ ਦੀਆਂ ਸਹੂਲਤਾਂ ਦਿੰਦੇ ਹਨ। ਅਸੀਂ ਆਪੋ ਆਪਣੇ ਖੋਲ ਅੰਦਰ ਗਵਾਚ ਗਏ ਹਾਂ। ਅਸੀਂ ਤੜਫ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਅਸੀਂ ਕਰ ਰਹੇ ਹਾਂ, ਜਾਂ ਫਿਰ ਸਾਨੂੰ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ ਹੇਠ ਸਾਡੇ ਕੋਲੋਂ ਰੋਟੀ ਖੋਹੀ ਜਾ ਰਹੀ ਹੈ।। ਰੋਟੀ ਬਦਲੇ ਸਾਨੂੰ ਮਿਲਦੀ ਸਾਨੂੰ ਪੁਲਿਸ ਦੀ ਕੁੱਟ ਜਾਂ ਫਿਰ ਗੋਲੀ ਮਿਲਦੀ ਹੈ। ਬੰਦੂਕਾਂ ਦੇ ਢਿੱਡ ਨਹੀਂ ਹੁੰਦੇ। ਜਿਨ੍ਹਾਂ ਦਾ ਇਹ ਦੇਸ਼ ਹੈ, ਉਨ੍ਹਾਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਨਿੱਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਕੁੱਟ ਕਦੇ ਪੰਜਾਬ ਦੀ ਧਰਤੀ ‘ਤੇ ਪੈਂਦੀ ਹੈ, ਕਦੇ ਜੰਮੂ ਕਸ਼ਮੀਰ, ਛੱਤੀਸ਼ਗੜ੍ਹ, ਝਾਰਖੰਡ, ਕਦੇ ਦਿੱਲੀ, ਗੁਜਰਾਤ, ਯੂਪੀ, ਅਸਾਮ ਵਿੱਚ ਤੇ ਅੱਜ ਤਾਂ ਦੇਸ਼ ਦਾ ਹਰ ਥਾਂ ਕਤਲਗਾਹ ਬਣਾ ਦਿੱਤਾ ਗਿਆ ਹੈ। ਕਿਤੇ।ਵੀ ਕਦੇ ਵੀ ਹੋ ਸਕਦਾ ਐ, ਕੁੱਝ ਵੀ। ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਇਆਂ ਹੀ ਬਹੱਤਰ ਵਰ੍ਹੇ ਬੀਤੇ ਹਨ। ਇਹਨਾਂ ਵਰ੍ਹਿਆਂ ਵਿਚ ਅਸੀਂ ਦੇਸ਼ ਨੂੰ ਕਿਸ ਮੋੜ ‘ਤੇ ਲਿਆ ਕਿ ਖੜਾ ਕਰ ਦਿੱਤਾ ਹੈ। ਅਸੀਂ ਮਹਾਂ ਗੁਰੂ, ਮਹਾਂ ਸ਼ਕਤੀ ਬਣਦੇ ਬਣਦੇ, ਜ਼ੀਰੋ ਬਣ ਗਏ ਹਾਂ। ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਸਾਡਾ ਕੀ ਹੋਣਾ, ਬਸ ਏਹੀ ਹੈ ਰੋਣਾ ਧੋਣਾ। ਸਦੀਆਂ ਲੰਘ ਗਈਆਂ।ਬਹੁਤ ਵਹਿ ਗਏ ਪਾਣੀ। ਰੁਕ ਗਈ ਜ਼ਿੰਦਗੀ, ਊਠ ਮਗਰ ਤੁਰੇ ਕੁੱਤੇ ਵਾਂਗ, ਦੌੜ ਰਹੇ ਹਾਂ। ਖੜਾ ਪਾਣੀ ਤੇ ਮਨੁੱਖ ਮੁਸ਼ਕ ਜਾਂਦਾ ਹੈ। ਅਸੀਂ ਮੁੱਸ਼ਕ ਰਹੇ ਹਾਂ। ਰੁੱਖਾਂ ਵਾਂਗ ਸੁੱਕ ਰਹੇ ਹਾਂ। ਸਾਨੂੰ ਪਾਣੀ ਦੇਣ ਵਾਲੇ ਹੱਥ ਵੱਢ ਦਿੱਤੇ ਹਨ। ਸਾਡੇ ਕੋਲੋਂ ਪੌਣ-ਪਾਣੀ ਤੇ ਧਰਤੀ ਖੋਹੀ ਜਾ ਰਹੀ ਹੈ। ਕਿਸੇ ਕੋਲੋਂ ਰੁਜਗਾਰ ਖੋਹ ਲੈਣ। ਅਸਲ ਵਿੱਚ ਉਸਦੀ ਜ਼ਿੰਦਗੀ ਖੋਹ ਲੈਣਾ ਹੁੰਦਾ ਹੈ।

ਬੁੱਧ ਚਿੰਤਨ/ਕੋਹ ਨਾ ਚੱਲੀ – ਬਾਬਾ ਤਿਹਾਈ/ਬੁੱਧ ਸਿੰਘ ਨੀਲੋਂ Read More »

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਅਗਵਾਈ ਵਿੱਚ ਕੱਢੀ ਜਾਗਰੂਕਤਾ ਰੈਲੀ

* ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣ ਲਈ ਸਰਕਾਰ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਲਿਆ ਪ੍ਰਣ*ਨਗਰ ਨਿਗਮ ਮੋਗਾ ਵਿੱਚ ਰੱਖੇ ਪ੍ਰੋਗਰਾਮ ਵਿੱਚ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀ ਮੋਗਾ, 7 ਅਪ੍ਰੈਲ(ਗਿਆਮ ਸਿੰਘ/ਏ.ਡੀ.ਪੀ.ਨਿਊਜ਼) – ਪੰਜਾਬ ਸਰਕਾਰ ਵੱਲੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਨਿੱਤ ਦਿਨ ਨਸ਼ਾ ਤਸਕਰਾਂ ਨੂੰ ਸਬੂਤਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰਾਂ ਅਤੇ ਹੋਰ ਸਰਕਾਰੀ ਅਮਲੇ ਨੂੰ ਮਜ਼ਬੂਤੀ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਨੌਜਵਾਨ ਨਸ਼ਾ ਮੁਕਤ ਹੋਕੇ ਆਪਣਾ ਚੰਗਾ ਜੀਵਨ ਜਿਉਣ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਨਸ਼ਿਆਂ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਜ਼ਿਲ੍ਹਾ ਪ੍ਰਸ਼ਾਸ਼ਨ ਇਸ ਦਿਸ਼ਾ ਵਿੱਚ ਸਿਰਤੋੜ ਮਿਹਨਤ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਨਗਰ ਨਿਗਮ ਮੋਗਾ ਵਿਖੇ ਰੱਖੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਮੇਅਰ ਸ੍ਰ ਬਲਜੀਤ ਸਿੰਘ ਚਾਨੀ, ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ, ਨਗਰ ਨਿਗਮ ਮੋਗਾ ਦਾ ਸਟਾਫ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੱਖੇ ਗਏ ਇਸ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਦੀਆਂ ਗਤੀਵਿਧੀਆਂ, ਨੁੱਕੜ ਨਾਟਕ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਦਫ਼ਤਰ ਨਗਰ ਨਿਗਮ ਮੋਗਾ ਤੋਂ ਜੋਗਿੰਦਰ ਸਿੰਘ ਚੌਂਕ ਤੱਕ ਨਸ਼ਿਆਂ ਨੂੰ ਰੋਕਣ ਲਈ ਰੈਲੀ ਦਾ ਆਯੋਜਨ ਵੀ ਕੀਤਾ ਗਿਆ, ਜਿਸਦੀ ਅਗਵਾਈ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਵੱਲੋਂ ਖੁਦ ਕੀਤੀ ਗਈ। ਸ਼੍ਰੀ ਸਾਗਰ ਸੇਤੀਆ ਦੀ ਅਗਵਾਈ ਵਿੱਚ ਸਮੂਹ ਹਾਜ਼ਰੀਨ ਨੇ ਪੰਜਾਬ ਦੀ ਮਿੱਟੀ ਦੀ ਸੌਂਹ ਚੁੱਕੀ ਕਿ ਪ੍ਰਤਿਗਿਆ ਲਈ ਕਿ ਉਹ ਕਦੇ ਨਸ਼ੇ ਨਹੀਂ ਕਰਨਗੇ ਅਤੇ ਉਹ ਜਿੱਥੇ ਵੀ ਨਸ਼ਾ ਵਿਕਦਾ ਦੇਖਣਗੇ ਬਿਨਾਂ ਡਰ ਤੋਂ ਇਸਦੀ ਸੂਚਨਾ ਪੁਲਿਸ ਨੂੰ ਦੇਣਗੇ। ਨਗਰ ਨਿਗਮ ਦੇ ਮੇਅਰ ਸ੍ਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਆਮ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ ਲੋਕ ਨਸ਼ਾ ਤਸਕਰਾਂ ਵਿਰੁੱਧ ਅਜਿਹੀਆਂ ਮਿਸਾਲੀ ਕਾਰਵਾਈਆਂ ਚਾਹੁੰਦੇ ਸਨ ਜਿਹੜੀਆਂ ਪੰਜਾਬ ਸਰਕਾਰ ਹੁਣ ਕਰ ਰਹੀ ਹੈ। ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਚਾਰੂਮਿਤਾ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਉੱਪਰ ਸੂਚਿਤ ਕਰ ਸਕਦੇ ਹਨ,ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਅਗਵਾਈ ਵਿੱਚ ਕੱਢੀ ਜਾਗਰੂਕਤਾ ਰੈਲੀ Read More »

“ਨਫ਼ਰਤ ਫੈਲਾਉਂਣ ਤੋਂ ਨਹੀਂ ਹਟਦੇ ਭਾਵੇਂ ਰੱਬ ਆ ਕੇ ਸਮਝਾਵੇ”/ਵਿਸ਼ਵਾ ਮਿੱਤਰ

ਕੁੱਝ ਲੋਕਾਂ ਦੀ ਫਿਤਰਤ ਹੀ ਐਸੀ ਬਣ ਚੁੱਕੀ ਹੈ ਜਾਂ ਬਣਾ ਦਿੱਤੀ ਗਈ ਹੈ ਕਿ ਹਰ ਮੌਕੇ ਤੇ ਉਹ ਇਹੋ ਸੋਚਦੇ ਹਨ ਕਿ ਸਮਾਜ ਦੇ ਵੱਖ ਵੱਖ ਵਰਗਾਂ ਵਿਚ ਨਫ਼ਰਤ ਕਿਵੇਂ ਫੈਲਾਈ ਜਾਏ। ਨਹਿਰੂ, ਗਾਂਧੀ, ਕਾਂਗਰਸ, ਧਰਮਨਿਰਪੱਖਤਾ, ਕਮਿਊਨਿਸਟਾਂ ਆਦਿ ਵਿਰੁੱਧ ਨਫ਼ਰਤ ਫੈਲਾਉਣ ਤੋਂ ਵਿਹਲ ਮਿਲੇ ਤਾਂ ਔਰੰਗਜ਼ੇਬ, ਮੁਸਲਮਾਨਾਂ , ਬੁਰਕਾ ਜਾਂ ਜ਼ਿਹਾਦ ਆਦਿ ਵਿਰੁੱਧ ਨਫ਼ਰਤ ਫੈਲਾਉਣੀ ਸ਼ੁਰੂ ਕਰ ਦੇਂਦੇ ਹਨ। ਕਦੇ ਤਾਂ ਇਹ ਪ੍ਰਚਾਰ ਕਰਦੇ ਹਨ ਕਿ ਮੁਸਲਮਾਨਾਂ ਕੋਲੋਂ ਸਬਜ਼ੀ ਨਾ ਖਰੀਦੀ ਜਾਏ, ਕਦੇ ਕਿਹਾ ਜਾਂਦਾ ਹੈ ਕਿ ਮੁਸਲਮਾਨ ਆਪਣੀਆਂ ਖਾਣ ਪੀਣ ਦੀਆਂ ਦੁਕਾਨਾਂ ਬਾਹਰ ਅਪਣਾ ਨਾਮ ਲਿਖ ਕੇ ਰੱਖਣ ਤਾਂ ਕਿ ਉਥੋਂ ਕੁੱਝ ਖਾ ਕੇ ਕਿਸੇ ਹਿੰਦੂ ਦਾ ਧਰਮ ਭ੍ਰਿਸ਼ਟ ਨਾ ਹੋ ਜਾਵੇ। ਹੋਲੀ ਦੇ ਤਿਉਹਾਰ ਤੇ ਕਿਸੇ ਵੀ ਮੁਸਲਿਮ ਨੇਤਾ ਜਾਂ ਮੁਸਲਿਮ ਸਮੂਹ ਨੇ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਉਹਨਾਂ ਦਾ ਤਾਂ ਕੇਵਲ ਇਹ ਕਹਿਣਾ ਹੈ ਕਿ ਜਦੋਂ ਅਸੀਂ ਕਿਸੇ ਤਿਉਹਾਰ ਤੇ ਨਮਾਜ਼ ਪੜ੍ਹ ਰਹੇ ਹੋਈਏ ਅਤੇ ਉਸ ਮੌਕੇ ਜੇਕਰ ਹੋਲੀ ਦਾ ਤਿਉਹਾਰ ਹੋਵੇ ਤਾਂ ਕੋਈ ਸਾਡੇ ਤੇ ਰੰਗ ਨਾ ਪਾਵੇ। ਪਰ ਦੰਗੇ ਫੈਲਾਉਣ ਦੀ ਮਨਸ਼ਾ ਵਾਲੇ ਜਾਣਬੁੱਝ ਕੇ ਨਮਾਜ਼ੀਆਂ ਤੇ ਪਿਚਕਾਰੀ ਨਾਲ ਰੰਗ ਪਾ ਦੇਂਦੇ ਹਨ। ਹੁਣ ਨਫ਼ਰਤੀ ਨੇਤਾਵਾਂ ਨੇ ਬਜਾਏ ਆਪਣੇ ਦੰਗਾ ਫੈਲਾਉਣ ਵਾਲਿਆਂ ਨੂੰ ਨਮਾਜ਼ੀਆਂ ਤੇ ਰੰਗ ਪਾਉਣੋਂ ਰੋਕਣ ਦੇ, ਇਹ ਕਿਹਾ ਹੈ ਕਿ ਹੋਲੀ ਦੇ ਦਿਨ ਸਾਰੀਆਂ ਮਸਜਿਦਾਂ ਤਰਪਾਲ ਨਾਲ ਢੱਕ ਦਿੱਤੀਆਂ ਜਾਣ ਤਾਂਕਿ ਉਹਨਾਂ ਤੇ ਹੋਲੀ ਦਾ ਰੰਗ ਨਾ ਪੈ ਜਾਵੇ ਅਤੇ ਢੱਕ ਵੀ ਦਿੱਤੀਆਂ ਗਈਆਂ । ਜੇਕਰ ਮੁਸਲਮਾਨ ਨੇਤਾ ਵੀ ਇਹਨਾਂ ਵਰਗੇ ਦੰਗਾਕਾਰੀ ਹੁੰਦੇ ਤਾਂ ਉਹ ਕਹਿੰਦੇ ਕਿ ਹੋਲੀ ਦੀ ਸਮੇਂ ਸਾਡਾ ਨਮਾਜ਼ ਦਾ ਵਕਤ ਹੁੰਦਾ ਹੈ ਇਸ ਲਈ ਅਸੀਂ ਮਸਜਿਦਾਂ ਨਹੀਂ ਢਕਣ ਦੇਵਾਂ ਗੇ, ਪਰ ਉਹਨਾਂ ਨੇ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਨਮਾਜ਼ ਪੜ੍ਹਨ ਦਾ ਸਮਾਂ ਹੀ ਬਦਲ ਲਿਆ ਹੈ। ਭਗਵਾ ਨੇਤਾ ਕਦੇ ਵੀ ਇਤਿਹਾਸ ਵਿਚ ਇਹ ਪੜ੍ਹਾ ਕੇ ਰਾਜ਼ੀ ਨਹੀਂ ਕਿ ਜਲ੍ਹਿਆਂ ਵਾਲਾ ਬਾਗ ਕਤਲੇ ਆਮ ਤੋਂ ਪਹਿਲਾਂ ਆਉਂਦੀ ਰਾਮ ਨੌਮੀ ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਸ਼ੋਭਾ ਯਾਤਰਾ ਕੱਢੀ ਸੀ ਅਤੇ ਮੁਸਲਮਾਨਾਂ ਨੇ ਠੰਡਾ ਅਤੇ ਮਿੱਠਾ ਜਲ ਵਰਤਾਇਆ ਸੀ, ਅਤੇ ਕਿਸੇ ਹਿੰਦੂ ਨੇ ਇਹ ਜਲ ਪੀਣ ਤੋਂ ਮਨ੍ਹਾਂ ਨਹੀਂ ਕੀਤਾ ਸੀ। ਫ਼ਸਾਦੀ ਲੋਕ ਇਹ ਵੀ ਕਿਸੇ ਨੂੰ ਦਸ ਕੇ ਰਾਜ਼ੀ ਨਹੀਂ ਕਿ ਇੱਕ ਪਠਾਣ ਦੇ ਘਰ ਪੈਦਾ ਹੋਇਆ ਬੱਚਾ ਸੈਯਦ ਇਬਰਾਹੀਮ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਕ੍ਰਿਸ਼ਨ ਦਾ ਭਗਤ ਬਣ ਗਿਆ, ਕ੍ਰਿਸ਼ਨ ਤੇ ਕਵਿਤਾਵਾਂ ਅਤੇ ਦੋਹੇ ਲਿਖੇ ਅਤੇ ਕ੍ਰਿਸ਼ਨ ਦੇ ਭਗਤੀ ਰਸ ਵਿਚ ਡੁੱਬੇ ਹੋਣ ਕਾਰਣ ਉਸ ਦਾ ਨਾਮ ਰਸਖਾਨ ਪੈ ਗਿਆ। ਸੱਤਾਰ ਅਹਿਮਦ ਧਰਮ ਤੋਂ ਮੁਸਲਮਾਨ ਪਰ ਕਰਮ ਤੋਂ ਕ੍ਰਿਸ਼ਨ ਭਗਵਾਨ ਦਾ ਭਗਤ ਸੀ। ਲੋਕ ਇਸਨੂੰ ਦੂਸਰਾ ਰਸਖਾਨ ਕਹਿੰਦੇ ਹਨ। ਪਰ ਇਸ ਦੇ ਉਲਟ ਮਹਾ ਕੁੰਭ ਦੇ ਮੌਕੇ ਤੇ ਮੁਸਲਮਾਨਾਂ ਦਾ ਉਥੇ ਅਉਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮਨ੍ਹਾਂ ਕਰ ਦਿੱਤਾ। ਭਾਜਪਾ ਦੇ ਇੱਕ ਵਿਧਾਇਕ ਕੇਤਕੀ ਸਿੰਘ ਨੇ ਇੱਕ ਜ਼ੇਰੇ ਤਾਮੀਰ ਹਸਪਤਾਲ ਵਿਚ ਕਿਹਾ ,” ਮੁਸਲਮਾਨਾਂ ਨੂੰ ਸਾਡੇ ਹੋਲੀ ਖੇਡਣ ਤੇ ਸਮੱਸਿਆ ਆਉਂਦੀ ਹੈ, ਉਹਨਾਂ ਦਾ ਅੱਲਗ ਵਾਰਡ ਬਣਾ ਦਿੱਤਾ ਜਾਵੇ ਕਿਉਂਕਿ ਜਿੱਥੇ ਹਿੰਦੂਆਂ ਦਾ ਇਲਾਜ਼ ਹੁੰਦਾ ਹੋਵੇ ਉੱਥੇ ਉਹਨਾਂ ਨੂੰ ਇਲਾਜ਼ ਕਰਵਾਉਣ ਵਿਚ ਸਮੱਸਿਆ ਆ ਸਕਦੀ ਹੈ।” ਕੇਵਲ ਕੇਤਕੀ ਸਿੰਘ ਹੀ ਨਹੀਂ, ਅਜਿਹੀ ਸੋਚ ਵਾਲੇ ਵਿਅਕਤੀ ਭਿੰਨ ਭਿੰਨ ਧਰਮਾਂ ਜਾਂ ਸਮੂਹਾਂ ਵਿਚ 1947 ਤੋਂ ਲੈ ਕੇ ਹੁਣ ਤਕ ਭਾਸ਼ਾ ਦੇ ਮਸਲੇ ਤੇ ਵੀ ਨਫ਼ਰਤ ਫੈਲਾਉਂਦੇ ਰਹੇ। ਜਦੋਂ ਭਾਸ਼ਾਵਾਂ ਦੇ ਅਧਾਰ ਤੇ ਸੂਬਿਆਂ ਦੀ ਵੰਡ ਹੋਣ ਲੱਗੀ ਤਾਂ ਇਹੋ ਜਿਹੇ ਲੋਕਾਂ ਨੇ ਪੰਜਾਬ ਵਿਚ ਅਖ਼ਬਾਰਾਂ ਰਾਹੀਂ, ਭਾਸ਼ਣਾ ਰਾਹੀਂ ਜਾਂ ਸੰਘ ਦੀਆਂ ਸ਼ਾਖਾਵਾਂ ਰਾਹੀਂ ਪ੍ਰਚਾਰ ਕੀਤਾ ਕਿ ਪੰਜਾਬੀ ਹਿੰਦੂਆਂ ਦੀ ਮਾਤ ਭਾਸ਼ਾ ਹਿੰਦੀ ਹੈ। ਭੋਲੇ ਭਾਲੇ ਲੋਕਾਂ ਤੇ ਅਜਿਹੇ ਪ੍ਰਚਾਰ ਦਾ ਅਸਰ ਹੋ ਗਿਆ ਅਤੇ ਜਦੋਂ ਵੀ ਕੋਈ ਸਰਵੇਅਰ ਆ ਕੇ ਕਿਸੇ ਪੰਜਾਬੀ ਹਿੰਦੂ ਨੂੰ ਉਸਦੀ ਮਾਤ ਭਾਸ਼ਾ ਪੁੱਛਦਾ ਤਾਂ ਉਹ ਹਿੰਦੀ ਕਹਿੰਦੇ। ਉਦੋਂ ਅਜੀਬੋਗਰੀਬ ਸਥਿਤੀ ਪੈਦਾ ਹੋ ਜਾਂਦੀ ਜਦੋਂ ਸਰਵੇਅਰ ਕਹਿੰਦਾ ਕਿ ਤੁਸੀ ਮੇਰੇ ਨਾਲ ਸਾਰੀ ਗਲਬਾਤ ਤਾਂ ਪੰਜਾਬੀ ਵਿਚ ਕਰ ਰਹੇ ਹੋ ਅਤੇ ਮਾਤ ਭਾਸ਼ਾ ਹਿੰਦੀ ਦਸ ਰਹੇ ਹੋ। ਸ਼ਾਇਦ ਹਰਿਆਣੇ ਵਿਚ ਅਜਿਹੇ ਪ੍ਰਚਾਰ ਦਾ ਜ਼ਿਆਦਾ ਅਸਰ ਸੀ ਜਾਂ ਕੇਂਦਰ ਸਰਕਾਰ ਦੀ ਪਾਲਿਸੀ ਸੀ ਕਿ ਕੁੱਝ ਪੰਜਾਬੀ ਇਲਾਕੇ ਹਰਿਆਣੇ ਵਿਚ ਵਾਲੇ ਗਏ। ਅਜਕਲ ਇਹ ਉਰਦੂ ਦੁਆਲੇ ਹੋਏ ਹੋਏ ਹਨ ਅਤੇ ਪ੍ਰਚਾਰ ਕਰ ਰਹੇ ਹਨ ਕਿ ਉਰਦੂ ਹਿੰਦੂਆਂ ਦੀ ਭਾਸ਼ਾ ਨਹੀਂ ਹੈ। ਦੂਜੇ ਪਾਸੇ ਤਾਮਿਲ ਨਾਢੂ ਜਾਂ ਬੰਗਾਲ ਵਿਚ ਕਦੇ ਕਿਸੇ ਮੁਸਲਮਾਨ ਨੇ ਇਹ ਨਹੀਂ ਕਿਹਾ ਕਿ ਸਾਡੀ ਮਾਤ ਭਾਸ਼ਾ ਉਰਦੂ ਹੈ। ਇੱਕ ਹਿੰਦੂਤਵ ਗਰੁੱਪ ਨੇ ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਉਹ ਮੰਦਿਰ ਵਿਚ ਦੇਵੀ ਦੇਵਤਿਆਂ ਲਈ ਮੁਸਲਮਾਨਾਂ ਕੋਲੋਂ ਪੋਸ਼ਾਕਾਂ ਨਾ ਖਰੀਦਣ। ਮੰਦਿਰ ਦੇ ਪ੍ਰਬੰਧਕਾਂ ਨੇ ਹਿੰਦੂਤਵ ਦੇ ਇਸ ਗਰੁੱਪ ਦੀ ਫਿਰਕਦਰਨਾ ਜ਼ਹਿਰੀਲੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਵਾਰਾਣਸੀ, ਅਯੁੱਧਿਆ, ਸੰਭਲ ਅਤੇ ਹੋਰ ਜ਼ਿਲਿਆਂ ਵਿੱਚ ਵੀ ਇਸ ਗਰੁੱਪ ਨੇ ਮੰਦਿਰਾਂ ਲਈ ਮੁਸਲਮਾਨਾਂ ਤੋਂ ਪੋਸ਼ਾਕਾਂ ਨਾ ਖਰੀਦਣ ਲਈ ਕਿਹਾ ਹੈ ਜਦਕਿ ਰਵਾਇਤੀ ਤੌਰ ਤੇ ਮੁਸਲਮਾਨ ਦਰਜ਼ੀ ਮੰਦਿਰਾਂ ਦੀਆਂ ਮੂਰਤੀਆਂ ਲਈ ਕਪੜਾ ਖਰੀਦ ਕੇ ਪੋਸ਼ਾਕਾਂ ਬਣਾ ਰਹੇ ਹਨ। ਸ਼੍ਰੀ ਠਾਕੁਰ ਬਾਂਕੇ ਬਿਹਾਰੀ ਮਹਾਰਾਜ ਮੰਦਿਰ ਦੇ ਸੀਨੀਅਰ ਪੁਜਾਰੀ ਗਿਆਨੇਂਦਰ ਕਿਸ਼ੋਰ ਗੋਸਵਾਮੀ ਨੇ ਪੱਤਰਕਾਰਾਂ ਨੂੰ ਵੀਰਵਾਰ ( 13/3/25 ) ਨੂੰ ਦੱਸਿਆ,” ਮੂਰਤੀਆਂ ਲਈ ਪੋਸ਼ਾਕਾਂ ਸਿਉਣ ਵਾਲੇ ਜ਼ਿਆਦਾਤਰ ਮੁਸਲਮਾਨ ਹਨ, ਉਹ ਬਹੁਤ ਵਧੀਆ ਦਰਜੀ ਹਨ ਅਤੇ ਅਨੁਸ਼ਾਸਿਤ ਹਨ। ਉਹ ਸਾਡੀਆਂ ਜਰੂਰਤਾਂ ਨੂੰ ਸਮਝਦੇ ਹਨ ਅਤੇ ਬੜੀ ਸ਼ਰਧਾ ਨਾਲ ਕੰਮ ਕਰਦੇ ਹਨ।” ਸ਼੍ਰੀ ਗਿਆਨੇਂਦਰ ਨੇ ਪੱਤਰਕਾਰਾਂ ਨਾਲ ਗਲਬਾਤ ਜਾਰੀ ਰਖਦੇ ਹੋਏ ਕਿਹਾ,” ਬਾਂਕੇ ਬਿਹਾਰੀ ਮੰਦਿਰ 164 ਸਾਲ ਪੁਰਾਣਾ ਹੈ, ਸਾਨੂੰ ਤਿਉਹਾਰਾਂ ਦੇ ਮੌਕੇ ਮੂਰਤੀਆਂ ਲਈ ਵਿਸ਼ੇਸ਼ ਪੋਸ਼ਾਕਾਂ ਚਾਹੀਦੀਆਂ ਹੁੰਦੀਆਂ ਹਨ ਜਿਹੜੀਆਂ ਕਿ ਮੁਸਲਮਾਨ ਦਰਜ਼ੀ ਸਾਨੂੰ ਤੁਰੰਤ ਤਿਆਰ ਕਰਕੇ ਦੇ ਦੇਂਦੇ ਹਨ। ਅਸੀਂ ਮੁਸਲਮਾਨਾਂ ਤੋਂ ਪੋਸ਼ਾਕਾਂ ਬਣਵਾਉਣੀਆਂ ਇਸ ਲਈ ਬੰਦ ਨਹੀਂ ਕਰ ਸਕਦੇ ਕਿ ਕੁੱਝ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਸਾਡੇ ਤੇ ਹਿੰਦੂਤਵ ਗਰੁੱਪ ਦਾ ਬਹੁਤ ਨਫ਼ਰਤੀ ਦਬਾਅ ਹੈ ਪਰ ਅਸੀਂ ਝੁਕਣ ਵਾਲੇ ਨਹੀਂ ਹਾਂ । ਸ਼੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਨਿਆਸ ਨੇ ਮਥੁਰਾ ਜ਼ਿਲੇ ਦੇ ਸਾਰੇ ਮੰਦਿਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਮੂਰਤੀਆਂ ਲਈ ਪੋਸ਼ਾਕਾਂ ਮੁਸਲਮਾਨਾਂ ਕੋਲੋਂ ਨਾ ਖਰੀਦਣ। ਇਸ ਨਿਆਸ ਨੇ ਬਾਂਕੇ ਬਿਹਾਰੀ ਮੰਦਿਰ ਦੇ ਪ੍ਰਬੰਧਕਾਂ ਨੂੰ ਵੀ ਤਾਕੀਦ ਕੀਤੀ ਸੀ। ਨਿਆਸ ਪ੍ਰਧਾਨ ਦਿਨੇਸ਼ ਫਲਾਹਾਰੀ ਨੇ ਕਿਹਾ,” ਰੱਬ ਦੇ ਕਪੜੇ ਸ਼ੁੱਧ ਹੋਣੇ ਚਾਹੀਦੇ ਹਨ , ਇਹ ਉਹਨਾਂ ਲੋਕਾਂ ਵੱਲੋਂ ਨਹੀਂ ਸੀਤੇ ਜਾਣੇ ਚਾਹੀਦੇ ਜਿਹੜੇ ਗਊ ਮਾਤਾ ਅਤੇ ਹਿੰਦੂ ਧਰਮ ਦਾ ਸਤਿਕਾਰ ਨਹੀਂ ਕਰਦੇ । ਮੰਦਿਰ ਦੇ ਇੱਕ ਹੋਰ ਪੁਜਾਰੀ ਅਨੰਤ ਬਿਹਾਰੀ ਗੋਸਵਾਮੀ ਨੇ ਕਿਹਾ,” ਜਦੋਂ ਤੋਂ ਮੰਦਿਰ ਬਣਿਆ ਹੈ ਮੁਸਲਮਾਨ ਇਸ ਮੰਦਿਰ ਲਈ 99% ਪੋਸ਼ਾਕਾਂ ਤਿਆਰ ਕਰ ਕੇ ਦੇ ਰਹੇ ਹਨ, ਅਸੀਂ ਇਸ ਪ੍ਰੰਪਰਾ ਅਤੇ ਸਭਿਆਚਾਰ ਨੂੰ ਬੰਦ ਕਰਨੋਂ ਇਨਕਾਰੀ ਹਾਂ। ਜਿਹੜੇ ਅਜਿਹੀ ਮੰਗ ਕਰਦੇ ਹਨ ਉਸ ਮੁਸਲਮਾਨਾਂ ਤੇ ਆਰਥਿਕ ਸੱਟ ਮਰਨਾ ਚਾਹੁੰਦੇ ਹਨ ਪਰ ਅਸੀਂ ਹਰ ਧਰਮ ਅਤੇ ਹਰ ਵਿਅਕਤੀ ਦਾ ਸਨਮਾਨ ਕਰਦੇ ਹਾਂ। ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦਾ ਸੋਚਣ ਦਾ ਢੰਗ ਉਹਨਾਂ ਨੂੰ ਮਿਲੇ ਗਿਆਨ ਉੱਤੇ ਨਿਰਭਰ ਕਰਦਾ

“ਨਫ਼ਰਤ ਫੈਲਾਉਂਣ ਤੋਂ ਨਹੀਂ ਹਟਦੇ ਭਾਵੇਂ ਰੱਬ ਆ ਕੇ ਸਮਝਾਵੇ”/ਵਿਸ਼ਵਾ ਮਿੱਤਰ Read More »

ਬੁੱਧ ਬਾਣ/ਸਿੱਖਿਆ ਦੇ ਵਪਾਰੀਆਂ ਦੀ ਲੁੱਟ ਦੀ ਰੁੱਤ/ਬੁੱਧ ਸਿੰਘ ਨੀਲੋਂ

ਪੰਜਾਬ ਦੇ ਵਿੱਚ ਛੇ ਰੁੱਤਾਂ ਹਨ। ਹਰ ਰੁੱਤ ਦਾ ਆਪਣਾ ਹੀ ਰੰਗ ਢੰਗ ਹੈ। ਪਰ ਲੁੱਟ ਕਰਨ ਤੇ ਕਰਵਾਉਣ ਵਾਲਿਆਂ ਦੇ ਲਈ ਹਰ ਪਲ਼ ਤੇ ਥਾਂ ਹੁੰਦੀ ਹੈ। ਸਰਕਾਰੀ ਅਧਿਕਾਰੀ, ਕਰਮਚਾਰੀ ਦਫ਼ਤਰਾਂ ਵਿੱਚ ਬਹਿ ਕੇ ਲੁੱਟ ਦੇ ਹਨ। ਪੁਲਿਸ ਵਾਲੇ ਚੁਰਾਹੇ ਵਿੱਚ ਖੜ੍ਹਾ ਕੇ ਲੁੱਟ ਦੇ ਹੀ ਨਹੀਂ ਕੁੱਟਦੇ ਵੀ ਹਨ। ਇਲਾਹਾਬਾਦ ਹਾਈਕੋਰਟ ਨੇ ਪੁਲਿਸ ਨੂੰ ਵਰਦੀਧਾਰੀ ਗੈਂਗ ਤੇ ਗੁੰਡੇ ਲੁਟੇਰੇ ਆਖਿਆ ਸੀ। ਪਰ ਕਿਸੇ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਕੰਨਾਂ ਵਿੱਚ ਕੌੜਾ ਤੇਲ ਪਾਇਆ ਹੋਇਆ ਹੈ। ਇਸ ਕਰਕੇ ਉਹ ਹਰ ਕਿਸੇ ਨੂੰ ਤੇਲ ਲਗਾ ਕੇ ਲੁੱਟ ਦੇ ਹਨ। ਜਿਹੜਾ ਲੁੱਟ ਕਰਦਾ ਫੜਿਆ ਜਾਵੇ, ਉਹ ਚੋਰ, ਜਿਹੜਾ ਨਾ ਫੜਿਆ ਜਾਵੇ ਉਹ ਮੋਰ। ਪੰਜਾਬ ਦੇ ਵਿੱਚ ਪਹਿਲਾਂ ਮੋਰ ਬਹੁਤ ਸਨ। ਕਿਉਂਕਿ ਉਦੋਂ ਬਾਗ਼ ਹੁੰਦੇ ਸਨ, ਇਸੇ ਕਰਕੇ ਬਾਗਾਂ ਵਾਲਾ ਹੁਣ ਮੋਰਿੰਡਾ ਬਣ ਗਿਆ ਹੈ। ਹੁਣ ਮੋਰਾਂ ਨੇ ਰੂਪ ਬਦਲ ਲਿਆ ਹੈ। ਹੁਣ ਉਹ ਪੈਲਾਂ ਪਾਉਂਦੇ ਮੋਰ, ਮੋਰਨੀਆਂ ਨਾਲ ਕਲੋਲਾਂ ਕਰਦੇ ਹਨ। ਆਪ ਚੁਗਦੇ ਹਨ ਤੇ ਹੋਰਨਾਂ ਨੂੰ ਹਿੱਸਾ ਦੇਂਦੇ ਹਨ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਵਲੋਂ ਲੁੱਟ ਕਰਨ ਦੀ ਰੁੱਤ ਹੈ। ਇਹ ਸਿੱਖਿਆ ਦੇ ਨਾਮ ਉੱਤੇ ਕਿਵੇਂ ਲੋਕਾਂ ਦੀ ਗੀਜੇ ਖ਼ਾਲੀ ਕਰਵਾਉਂਦੇ ਹਨ। ਇਹ ਤਾਂ ਉਹ ਜਾਣਦੇ ਹਨ ਜਿਹਨਾਂ ਦਾ ਇਹਨਾਂ ਦੇ ਨਾਲ ਹੁਣ ਵਾਹ ਪਿਆ ਹੋਇਆ ਹੈ। ਸਿੱਖਿਆ ਦੇ ਨਾਮ ਉੱਤੇ ਇਹਨਾਂ ਨੂੰ ਦੁਕਾਨਾਂ ਕਹਿਣਾ ਕੋਈ ਅਤਿਕਥਨੀ ਨਹੀਂ। ਕੁੱਝ ਤਾਂ ਇਹ ਵੱਡੇ ਵੱਡੇ ਮਾਲ ਬਣ ਗਏ ਹਨ। ਜਿਵੇਂ ਡੀਮਾਰਟ ਰਿਲਾਇੰਸ ਹਨ। ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਦਾ ਝੰਡਾ ਚੁੱਕਿਆ ਹੋਇਆ ਹੈ। ਝੰਡਾ ਸਿੰਘ ਖ਼ੁਦ ਮਾਸਟਰ ਮਹਿੰਦਰ ਦਾ ਕਾਕਾ ਜੀ ਹੈ। ਪਰ ਉਹਦੇ ਉਪਰ ਕਾਠੀ ਦਿੱਲੀ ਵਾਲੇ ਲਾਲਾ ਜੀ ਨੇ ਪਾਈ ਹੋਈ ਹੈ। ਲਾਲਾ ਜੀ ਨੇ ਪਹਿਲਾਂ ਦਿੱਲੀ ਲੁੱਟੀ ਹੁਣ ਪੰਜਾਬ ਨੂੰ ਲੁੱਟਣ ਲੱਗਿਆ ਹੋਇਆ ਹੈ। ਦਿੱਲੀ ਦੇ ਮਾਨਤਾ ਪ੍ਰਾਪਤ ਲੁਟੇਰੇ ਉਹਨਾਂ ਨੇ ਵੱਖ ਵੱਖ ਮਹਿਕਮਿਆਂ ਵਿੱਚ ਸਥਾਪਤ ਕਰ ਦਿੱਤੇ ਹਨ। ਉਹਨਾਂ ਨੇ ਕੀ ਲੈਣਾ ਹੈ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਕਿਤਾਬਾਂ, ਕਾਪੀਆਂ, ਵਰਦੀਆਂ, ਟਿਊਸ਼ਨ, ਬਿਲਡਿੰਗ ਫੰਡ, ਮਨੋਰੰਜਨ ਫੰਡ, ਵਾਹਨ ਫੰਡ ਤੇ ਹੋਰ ਪਤਾ ਨਹੀਂ ਕੀ ਕੀ ਲੈਂਦੇ ਹਨ। ਸਰਕਾਰ ਚੁੱਪ ਹੈ, ਡੀਸੀ, ਡੀਈਓ, ਸਿੱਖਿਆ ਮੰਤਰੀ ਚੁੱਪ ਹੈ। ਲੋਕ ਚੁੱਪ ਚਾਪ ਘੀਸੀ ਕਰਵਾਉਣ ਲਈ ਜਾ ਰਹੇ ਹਨ। ਆਪਾਂ ਵੀ ਕੀ ਲੈਣਾ ਹੈ। ਜਿਹਨਾਂ ਨੂੰ ਘੀਸੀ ਕਰਵਾਉਣ ਦੀ ਆਦਤ ਪੈ ਗਈ ਹੋਵੇ, ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਤਾਂ ਉਹਨਾਂ ਨੂੰ ਪੈਦਾ ਹੈ, ਜਿਹੜੇ ਵੱਡਿਆਂ ਨੂੰ ਦੇਖ਼ ਦੇਖ਼ ਕੇ ਫ਼ਾਹਾ ਲੈਂਦੇ ਹਨ। ਪਹਿਲਾਂ ਸ਼ਹਿਰਾਂ ਵਿੱਚ ਗਲੀਆਂ ਵਿੱਚ ਇਹ ਦੁਕਾਨਾਂ ਖੁੱਲ੍ਹੀਆਂ ਸਨ, ਹੁਣ ਪਿੰਡਾਂ ਵਿੱਚ ਵੱਡੇ ਵੱਡੇ ਸਿੱਖਿਆ ਦੇ ਸ਼ੋਅ ਰੂਮ ਖੁੱਲ੍ਹ ਗਏ ਹਨ। ਜਿਹਨਾਂ ਨੇ ਲੁੱਟ ਕਰਨ ਲਈ ਨਵੇਂ ਢੰਗ ਤਰੀਕੇ ਵਰਤ ਨੇ ਸ਼ੁਰੂ ਕੀਤੇ ਹੋਏ ਹਨ। ਸਰਕਾਰੀ ਸਕੂਲ ਵਿੱਚ ਅਧਿਆਪਕ ਨਹੀਂ, ਬੱਚੇ ਨਹੀਂ, ਸਰਕਾਰ ਦੀ ਰੁਚੀ ਨਹੀਂ। ਲੋਕ ਚੁੱਪ ਹਨ। ਹਰ ਕੋਈ ਆਪਣੇ ਢੰਗ ਨਾਲ ਲੁੱਟ ਰਿਹਾ ਹੈ। ਵਿਦਿਆ ਵੀਚਾਰੀ ਤਾਂ ਪਰਉਪਕਾਰੀ, ਪਰ ਹੁਣ ਵਿਦਿਆ ਵਖ਼ਤ ਦੀ ਮਾਰੀ, ਲੁਟੇਰਿਆਂ ਦੀ ਦੁਕਾਨਦਾਰੀ ਹੈ। ਜਿਸਨੂੰ ਲੋੜ ਹੈ ਉਹ ਦੁਕਾਨ ਤੇ ਜਾਂਦਾ ਹੈ। ਇਸੇ ਕਰਕੇ ਪੰਜਾਬ ਸੂਰਮਿਆਂ ਤੇ ਯੋਧਿਆਂ ਦਾ ਵਤਨ ਹੈ। ਇਹਨਾਂ ਦੀਆਂ ਕੋਈ ਰੀਸਾਂ ਨਹੀਂ ਕਰ ਸਕਦਾ, ਇਹ ਹਰ ਧੰਦੇ ਵਿੱਚ ਰਿਕਾਰਡ ਬਣਾਉਣ ਵਿੱਚ ਮੋਹਰੀ ਹਨ। ਕੀ ਖ਼ਿਆਲ ਹੈ, ਕੋਈ ਗੱਲ ਗ਼ਲਤ ਤਾਂ ਨਹੀਂ, ਤੁਸੀਂ ਕਿੰਨੀ ਕੁ ਲੁੱਟ ਕਾਰਵਾਈ ਹੈ ? ਹੈ ਜੁਰਅਤ ਸੱਚ ਦੱਸਣ ਦੀ ਕਿ ਨਹੀਂ, ਕਿ ਤੁਸੀਂ ਵੀ ਲਾਸ਼ਾਂ ਬਣ ਕੇ ਰਹਿ ਗਏ ਓ ? ਤੁਸੀਂ ਕਦੋਂ ਤੱਕ ਲੁਟੇਰਿਆਂ ਹੱਥੋਂ ਲੁੱਟ ਕਰਵਾਉਂਦੇ ਰਹੋਗੇ। ਹੁਣ ਤਾਂ ਬੋਲੋ, ਘਰਾਂ ਵਿੱਚੋਂ ਨਿਕਲੋ ਤੇ ਲੁਟੇਰੀਆਂ ਜਮਾਤਾਂ ਦੀ ਸੰਘੀ ਨੱਪੋ। ਏਕਤਾ ਵਿੱਚ ਬਲ ਹੁੰਦਾ ਹੈ ਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਾਂਗੂੰ ਛਲ ਨਾ ਹੋਵੇ ਤਾਂ ਜਿੱਤ ਲੋਕਾਂ ਦੀ ਹੁੰਦੀ ਹੈ। ਉਹ ਕਿੱਧਰ ਚਲੇ ਗਏ ਹਨ, ਜੋਂ ਸੀਸ ਤਲੀ ਉਤੇ ਧਰ ਕੇ ਤਲਵਾਰ ਹੱਥ ਵਿੱਚ ਫੜ ਤੁਰਦੇ ਸਨ। ਦੇ ਕਿਸੇ ਨੂੰ ਉਨ੍ਹਾਂ ਦਾ ਪਤਾ ਹੋਵੇ ਦੱਸਿਓ। ਬੁੱਧ ਸਿੰਘ ਨੀਲੋਂ 946437082

ਬੁੱਧ ਬਾਣ/ਸਿੱਖਿਆ ਦੇ ਵਪਾਰੀਆਂ ਦੀ ਲੁੱਟ ਦੀ ਰੁੱਤ/ਬੁੱਧ ਸਿੰਘ ਨੀਲੋਂ Read More »

ਬੁੱਧ ਚਿੰਤਨ/ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ/ਬੁੱਧ ਸਿੰਘ ਨੀਲੋਂ

ਪੰਜਾਬ ਦੇ ਵਿੱਚ ਵਿਆਹ ਮੌਕੇ ਨਾਨਕਿਆਂ ਵੱਲੋਂ ਛੱਜ ਕੁੱਟਣ ਦੀ ਪ੍ਰਥਾ ਹੈ, ਇਸ ਦੇ ਸਮਾਜਿਕ, ਪਰਵਾਰਿਕ, ਮਨੋਵਿਗਿਆਨਕ ਤੇ ਸੱਭਿਆਚਾਰਕ ਸਰੋਕਾਰ ਹੁੰਦੇ ਹਨ। ਛੱਜ ਦਾ ਸਬੰਧ ਕਿਰਤ ਨਾਲ ਹੁੰਦਾ ਹੈ। ਜਿਹੜਾ ਜਿਉਂਦੇ ਵਸਦੇ ਘਰਾਂ ਦਾ ਪ੍ਰਤੀਕ ਹੈ। ਜਦੋਂ ਵਿਆਹ ਮੌਕੇ ਇਸਨੂੰ ਮਾਮੀਆਂ ਤੇ ਮਾਸੀਆਂ ਰਲਮਿਲ ਕੇ ਕੁੱਟਦੀਆਂ ਹਨ, ਅਸਲ ਵਿੱਚ ਉਹ ਆਪਣੇ ਅੰਦਰ ਛੁਪੀਆਂ ਹੋਈਆਂ ਦਰਦਨਾਕ ਇਜਾਜ਼ਤੀਆਂ ਦਾ ਬਦਲਾ ਲੈਂਦੀਆਂ ਹਨ। ਇਸੇ ਤਰ੍ਹਾਂ ਗਿੱਧੇ ਵਿੱਚ ਪਾਉਣ ਵਾਲੀਆਂ ਬੋਲੀਆਂ ਵਿੱਚ ਇਹ ਹੂਕਾਂ ਤੇ ਕੂਕਾਂ ਹੁੰਦੀਆਂ ਹਨ। ਹੁਣ ਛੱਜ ਕੁੱਟਣਾ ਮਹਿਜ਼ ਰਸਮ ਬਣ ਕੇ ਰਹਿ ਗਿਆ ਹੈ। ਹੁਣ ਨਾ ਤਾਂ ਛੱਜ ਰਹੇ ਨੇ ਤੇ ਨਾ ਹੀ ਛੱਜਘਾੜੇ । ਨਾ ਸਰੜਕਾ ਰਿਹਾ ਤੇ ਨਾ ਹੀ ਕਾਨੇ। ਨਾ ਹੀ ਫੱਟੀਆਂ ਰਹੀਆਂ ਤੇ ਨਾ ਹੀ ਦਵਾਤ ਵਿੱਚ ਡੋਬਾ ਲਾ ਕੇ ਲਿਖਣ ਵਾਲੀ ਕਾਨੀ। ਹੁਣ ਤਾਂ ਸਾਰਾ ਕੰਮ ਮਸ਼ੀਨਾਂ ਨੇ ਸੰਭਾਲ ਲਿਆ ਹੈ। ਕਾਨੀਆਂ ਦੀ ਥਾਂ ਪੈਨ, ਪੈਨਸਿਲ , ਕੰਪਿਊਟਰ ਆ ਗਿਆ। ਉੜਾ ਐੜਾ ਹੁਣ ਫੱਟੀ ਉੱਤੇ ਨੀਂ, ਕੰਪਿਊਟਰ ਉੱਤੇ ਕੀ ਬੋਰਡ ਨਾਲ ਲਿਖਿਆ ਜਾਂਦਾ ਹ, ਮੋਬਾਇਲ ਦੇ ਵਿਚ ਬੋਲ ਕਿ ਫੋਟੋ ਖਿਚ ਕੇ ਟਾਈਪ ਹੋਣ ਲੱਗ ਪਿਆ ਹੈ। ਉਧਰ ਹੁਣ ਪਿੰਡਾਂ ਵਿੱਚ ਛੱਜ ਵੇਚਣ ਵਾਲੇ ਨਹੀਂ ਆਉਂਦੇ ਤੇ ਨਾ ਹੀ ਉਨਾਂ ਦੀ ਇਹ ‘ ਛੱਜ ਲੈ ਲੋ ਛੱਜ…..।’ ਵਰਗੀ ਆਵਾਜ਼ ਸੁਨਣ ਨੂੰ ਮਿਲਦੀ ਹੈ। ਹੁਣ ਤਾਂ ਪਿੰਡਾਂ ਵਿੱਚ ਕਬਾੜੀਏ ਤੇ ਸਮੈਕੀਏ ਜਾਂਦੇ ਨੇ ਜਿਹੜੇ ਬੋਰੀ, ਥੈਲਾ, ਖਾਲੀ ਬੋਤਲਾਂ, ਇੰਜਣ, ਮੋਟਰਾਂ, ਮਸ਼ੀਨਾਂ, ਥਰੈਸ਼ਰ, ਟਰੈਕਟਰ, ਟਰਾਲੀਆਂ, ਤੇ ਹੋਰ ਖੇਤੀਬਾੜੀ ਨਾਲ ਸਬੰਧਤ ਸਮਾਨ ਖਰੀਦਣ ਜਾਂਦੇ ਨੇ। ਮਾਲਵੇ ਦੇ ਕਈ ਪਿੰਡਾਂ ਨੇ ਪਿੰਡ ਵਿਕਾਊ ਹੈ ਦੇ ਬੈਨਰ ਵੀ ਲਾ ਦਿੱਤੇ ਸਨ। ਪਿੰਡਾਂ ਦੇ ਆਈਲੈਟਸ ਤੇ ਟਰੈਵਲਜ਼ ਏਜੰਟਾਂ ਦੇ ਆਲੀਸ਼ਾਨ ਦਫ਼ਤਰ ਖੁੱਲ੍ਹ ਗਏ ਹਨ। ਬਦੇਸ਼ ਜਾਣ ਵਾਲਿਆਂ ਦਾ ਮੇਲਾ ਲ਼ੱਗਦਾ ਹੈ। ਕੌਣ ਕਿਸ ਨੂੰ ਠੱਗਦਾ ਪਤਾ ਨੀ ਲੱਗਦਾ । ਹੁਣ ਵੱਧ ਬੈਂਡ ਵਾਲੀਆਂ ਕੁੜੀਆਂ ਦਾ ਮੁੰਡਿਆਂ ਦੇ ਨਾਲ਼ ਤਬਾਦਲਾ ਹੁੰਦਾ ਹੈ. ਸ਼ਰਤ ਹੁੰਦੀ ਹੈ ਕਿ ਉਹ ਪੁੱਤਰ ਨੂੰ ਜਾ ਕੇ ਉਥੇ ਸੱਦੇ. ਮੋਟੀ ਰਕਮ ਲਈ ਜਾਂਦੀ ਹੈ। ਮੁੰਡੇ ਤੇ ਕੁੜੀਆਂ ਦੇ ਮਾਪੇ ਸੌਂਦੇ ਕਰਦੇ ਹਨ। ਜਿਹਨਾਂ ਦੇ ਕੋਲ ਜ਼ਮੀਨ ਹੈ, ਉਹ ਲੋਕ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਸ਼ਹਿਰਾਂ ਵੱਲ ਜਾਂ ਫਿਰ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸ਼ਹਿਰਾਂ ਦੇ ਅਮੀਰ ਸਨਅਤਕਾਰ, ਡਾਕਟਰ, ਵਕੀਲ, ਅਫਸਰ ਪਿੰਡਾਂ ਦੀਆਂ ਜ਼ਮੀਨਾਂ ਤੇ ਜਮੀਰਾਂ ਖਰੀਦ ਰਹੇ ਹਨ। ਆ ਜਦੋਂ ਦਾ ਸਾਰਾ ਸੰਸਾਰ ਪਿੰਡ ਬਣਿਆ, ਪਿੰਡ ਖਤਮ ਹੀ ਹੋ ਗਏ। ਪਿੰਡ ਕਸਬਿਆਂ ਤੇ ਸ਼ਹਿਰਾਂ ਵਿੱਚ ਬਦਲ ਗਏ ਹਨ। ਪਿੰਡਾਂ ਲੋਕ ਅਮੀਰਾਂ ਦੀ ਐਸ਼ੋ ਅਰਾਮ ਜ਼ਿੰਦਗੀ ਵੇਖ ਕੇ ਉਹ ਵੀ ਆਪਣੇ ਆਪ ਨੂੰ ਇਹਨਾਂ ਵਰਗੇ ਬਨਾਉਣ ਦੇ ਸੁਪਨੇ ਲੈ ਰਹੇ ਹਨ। ਪਰ ਉਹਨਾਂ ਦੇ ਸੁਪਨੇ ਤਾਂ ਅਮਰੀਕਨ ਸੁੰਡੀ ਤੇ ਚਿੱਟਾ ਚਰ ਗਿਆ ਹੈ। ਜਿਹੜੇ ਇਸ ਸੁੰਡੀ ਤੇ ਚਿੱਟੇ ਤੋਂ ਬਚ ਗਏ, ਉਹਨਾਂ ਨੂੰ ਕੈਂਸਰ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ ਵਰਗੀਆਂ ਨਾ ਮੁਰਾਦ ਬੀਮਾਰੀਆਂ ਲੱਗ ਗਈਆਂ ਜਾਂ ਫਿਰ ਸਲਫਾਸ ਖਾ ਗਈ। ਆ ਰਹਿੰਦੀ ਕਸਰ ਹੁਣ ਨਸ਼ਿਆਂ ਦਾ ਦਰਿਆ ਕੱਢੀ ਜਾ ਰਿਹਾ ਹੈ। ਬੁੱਢੇ ਦਰਿਆ ਦਾ ਗੰਦਾ ਪਾਣੀ ਪੀਣ ਲਈ ਲੋਕ ਮਜਬੂਰ ਹਨ। ਹੁਣ ਪਿੰਡਾਂ ਵਿੱਚ ਮੋਰ ਨਹੀਂ ਕੂਕਦੇ, ਹੁਣ ਤਾਂ ਪਿੰਡਾਂ ਵਿੱਚ ਨਸ਼ਿਆਂ ਦੇ ਵਪਾਰੀ ਹੋਕਾ ਦਿੰਦੇ ਫਿਰਦੇ ਹਨ। ਜਿਹੜਾ ਘਰ ਬਚਿਆਂ ਇਹ ਤਾਂ ਉਹੀ ਜਾਣਦੇ ਹਨ, ਨਹੀਂ ਤਾਂ ਆ ਸਮੈਕ, ਚਰਸ, ਹੈਰੋਇਨ, ਚਿੱਟਾ ਤੇ ਗੋਲੀਆਂ ਖਾਣ ਵਾਲੇ ਸਾਰਾ ਸਾਰਾ ਦਿਨ ਹਰਲ-ਹਰਲ ਕਰਦੇ ਫਿਰਦੇ ਰਹਿੰਦੇ ਹਨ। ਆਪਾਂ ਤਾਂ ਗੱਲ ਛੱਜ ਤੇ ਛਾਨਣੀ ਦੀ ਕਰਦੇ ਸੀ, ਹੁਣ ਛੱਜ ਅਨਾਜ ਛੱਟਣ ਦੇ ਕੰਮ ਨਹੀਂ ਆਉਂਦੇ, ਇਨਾਂ ਦਾ ਕੰਮ ਹੁਣ ਸਾਡੇ ਸਿਆਸੀ ਲੀਡਰਾਂ ਨੇ ਸਾਂਭ ਲਿਆ ਹੈ। ਇਹ ਲੀਡਰ ਭਾਵੇੰ ਕਿਸੇ ਵੀ ਰਾਜਸੀ ਪਾਰਟੀਆਂ ਦੇ ਹੋਣ ਤੇ ਭਾਵੇੰ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਹੋਣ। ਸਭ ਇਕ ਦੂਜੇ ਨੂੰ ਛੱਜ ਵਿੱਚ ਪਾ ਕੇ ਇਉਂ ਛੱਟਦੇ ਹਨ ਜਿਵੇਂ ਆਪ ਦੁੱਧ ਦੇ ਧੋਤੇ ਹੋਣ। ਹੁਣ ਨਾ ਤਾਂ ਦੁੱਧ ਹੀ ਰਿਹਾ ਤੇ ਨਾ ਦੁੱਧ ਦੇਣ ਵਾਲੀਆਂ ਲਵੇਰੀਆਂ। ਦੁੱਧ ਰਿੜਕਣ ਵਾਲੀ ਤਾਂ ਕਿੱਥੋਂ ਰਹਿਣੀ ਸੀ। ਉਹ ਵੀ ਬੁੱਢਿਆਂ ਨਾਲ ਲਾਵਾਂ ਫੇਰੇ ਲੈ ਕੇ ਕੇਨੈਡਾ ਦਾ ਜਹਾਜ਼ ਚੜ੍ਹ ਗਈਆਂ ਹਨ। ਕੇਨੈਡਾ ਜਾਣ ਦੀ ਲਲਕ ਨੇ ਪੰਜਾਬੀਆਂ ਨੂੰ ਕਿੱਥੇ ਤੱਕ ਨਿਘਾਰ ਵਿੱਚ ਲਿਆਂਦਾ ਏ, ਪੜ੍ਹਾਈ ਦੀ ਗੱਲ ਆ ਗਈ ਹੁਣ ਨਾ ਤਾਂ ਕੋਈ ਪੜ੍ਹ ਸਕਦੇ ਤੇ ਨਾ ਹੀ ਉਹ ਪੜ੍ਹ ਕੇ ਕਿਤੇ ਡੀ ਸੀ ਲੱਗ ਸਕਦੇ। ਪਿੰਡਾਂ ਦੇ ਵਿੱਚ ਕਿਸੇ ਕਿਸੇ ਘਰ ਪਸ਼ੂ ਰੱਖੇ ਹਨ, ਬਹੁਗਿਣਤੀ ਲੋਕ ਦੁਕਾਨਾਂ ਤੋਂ ਪੈਕਟ ਦਾ ਦੁੱਧ ਲਿਆਉਂਦੇ ਹਨ। ਅੱਜਕੱਲ੍ਹ ਪੜ੍ਹਾਈ ਦਾ ਠੇਕਾ ਆ ਨਿੱਜੀ ਠੇਕੇਦਾਰਾਂ ਨੇ ਲਿਆ ਹੈ,ਪੜ੍ਹਾਈ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਨਿੱਜੀ ਸਕੂਲ ਦੀ ਫੀਸ ਵੀ ਨੀ ਭਰ ਸਕਦਾ। ਬੇਰੁਜ਼ਗਾਰਾਂ ਨੂੰ ਆਪਣਾ ਗੁੱਸਾ ਪਹਿਲਾਂ ਸੜਕਾਂ ਤੇ ਆਵਾਜਾਈ ਬੰਦ ਕਰਕੇ ਕੱਢਣਾ ਪੈਦਾ ਸੀ। ਹੁਣ ਇਹਨਾਂ ਪਾਣੀ ਵਾਲੀ ਟੈਂਕੀਆਂ ਉੱਤੇ ਚੜ੍ਹ ਕੇ ਕੱਢਣਾ ਸ਼ੁਰੂ ਕਰ ਦਿੱਤਾ ਏ। ਜਿੱਥੇ ਕਿੱਧਰੇ ਟੈੰਕੀ ਨਹੀਂ ਮਿਲਦੀ ਕਿਸੇ ਉੱਚੀ ਇਮਾਰਤ ਉੱਤੇ ਚੜ੍ਹ ਜਾਂਦੇ ਹਨ। ਆ ਬੇਰੁਜ਼ਗਾਰ ਮੁੰਡਿਆਂ ਦੇ ਗੁੱਸੇ ਤੋਂ ਡਰਦਿਆਂ ਕਈ ਡਿਪਟੀ ਕਮਿਸ਼ਨਰਾਂ ਨੇ ਪਾਣੀ ਵਾਲੀ ਟੈਂਕੀਆਂ ਦੇ ਆਲੇ ਦੁਆਲੇ ਉੱਚੀਆਂ ਕੰਧਾਂ ਕਰਵਾ ਦਿੱਤੀਆਂ ਹਨ। ਟੈਂਕੀਆਂ ਦੇ ਨੇੜੇ ਪਹਿਰੇ ਲਾ ਦਿੱਤੇ ਹਨ । ਨੌਜਵਾਨਾਂ ਨੂੰ ਨੱਥ ਪਾਉਣ ਲਈ ਕਈ ਸਕੀਮਾਂ ਕੱਢ ਲਈਆਂ ਹਨ। ਕੌਮ ਦੇ ਨਿਰਮਾਤਾ ਨੂੰ ਸਰਕਾਰ ਨੇ ਸੜਕ ‘ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ‘ਭੁੱਖਾ ਮਰਦਾ ਕੀ ਨਾ ਕਰਦਾ!’ ਪੰਜਾਬੀ ਇਸ ਹਾਲਤ ਵਿੱਚ ਪੁੱਜ ਗਿਆ ਹੈ। ਬੇਰੁਜ਼ਗਾਰੀ ਦਾ ਸਤਾਇਆ ਨੌਜਵਾਨ ਵਰਗ ਮਰੋ ਜਾਂ ਕਰੋ ਦੀ ਹਾਲਤ ਤੀਕ ਪੁੱਜ ਗਿਆ ਹੈ। ਮਹਿੰਗੇ ਭਾਅ ਕੀਤੀਆਂ ਪੜ੍ਹਾਈਆਂ ਨੇ ਉਹਨਾਂ ਲਈ ਖੁਸ਼ੀਆਂ ਦੇ ਦਿਨ ਤਾਂ ਕੀ ਦਿਖਾਉਣੇ ਸਨ ਸਗੋਂ ਉਨ੍ਹਾਂ ਨੂੰ ਪੁਲਸ ਦੀ ਡਾਂਗਾ ਖਾਣੀਆਂ ਪੈਂਦੀਆਂ ਨੇ ਜੇ ਪੁਲਿਸ ਇਹ ਸੇਵਾ ਪਾਣੀ ਨਾ ਕਰੇ ਤਾਂ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਪੌੜੀਆਂ ਗਿਣਨੀਆਂ ਪੈਂਦੀਆਂ ਹਨ। ਪੈਟਰੋਲ–ਡੀਜਲ ਏਨਾ ਮਹਿੰਗਾ ਹੋ ਗਿਆ, ਅੱਗੇ ਉਹ ਕੈਂਨੀਆਂ ਭਰ ਕੇ ਲੈ ਜਾਂਦੇ ਸੀ। ਹੁਣ ਬੋਤਲਾਂ ਨਾਲ ਕੰਮ ਸਾਰਨਾ ਪੈਂਦਾ । ਬਾਕੀ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਹੋ ਗਿਆ ਤੇ ਜ਼ਮੀਰਾਂ ਸਸਤੀਆਂ ਹੋ ਗਈਆਂ, ਹੁਣ ਸਭ ਕੁੱਝ ਵਿਕਦਾ ਹੈ। ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸਾਨ ਜੱਥੇਬੰਦੀਆਂ ਲੜ ਰਹੀਆਂ ਨੇ ਤੇ ਕਿਸਾਨ ਮਰ ਰਹੇ ਹਨ। ਥਾਂ ਥਾਂ ਹੁੰਦੇ ਧਰਨੇ ਮੁਜ਼ਾਹਰੇ ਹੋ ਰਹੇ ਹਨ। ਜਿਹੜੇ ਕਦੇ ਹਰਾ ਇਨਕਲਾਬ, ਕਦੇ ਚਿੱਟਾ ਇਨਕਲਾਬ ਤੇ ਕਦੇ ਨੀਲਾ ਇਨਕਲਾਬ ਲਿਆਉਣ ਵਾਲੇ ਨੂੰ ਅੰਨਦਾਤਾ ਆਖ ਰਹੇ ਸਨ। ਅੱਜ ਉਹੀ ਉਹਨਾਂ ਦੀ ਸੰਘੀ ਘੁੱਟ ਰਹੇ ਹਨ। ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਕਿਰਤੀ ਕਿਸਾਨ ਅੱਜ ਭੁੱਖਮਰੀ ਤੇ ਕਰਜ਼ਿਆਂ ਦੀ ਪੰਡ ਹੇਠ ਆ ਕੇ ਖੁਦਕਸ਼ੀਆਂ ਦੇ ਰਾਹ ਤੁਰ ਪਿਆ ਹੈ। ਦੇਸ ਦੇ ਆਗੂ ਅਮੀਰ ਹੋ ਰਹੇ ਲੋਕ ਗਰੀਬ ਹੋ ਰਹੇ ਹਨ. ਚਾਰੇ ਪਾਸੇ ਚਿੱਟੇ ਦੀ ਮਾਰ ਹੈ ਤੇ ਸਰਕਾਰ ਬੀਮਾਰ ਹੈ.ਭਾਸ਼ਨਬਾਜ਼ੀ ਜਾਰੀ ਹੈ. ਹੁਣ ਕੋਈ ਹੋਰ ਨਵੀਂ ਤਿਆਰੀ ਹੈ, ਜਾਨ ਦੀ ਜੁੰਮੇਵਾਰ ਸਵਾਰੀ ਹੈ। ਹੁਣ ਜਦੋਂ ਲੋਕ ਜਾਗ ਪਏ ਹਨ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਉਨਾਂ ਨੇ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਮੇਂ ਦੀ ਹਕੂਮਤ ਕਦੇ ਉਨਾਂ ਨੂੰ ਦੇਸ਼ ਵਿਰੋਧੀ ਆਖਦੀ ਹੈ, ਕਦੇ ਵੱਖਵਾਦੀ, ਨਕਸਲਵਾਦੀ ਤੇ ਨਸ਼ੇੜੀ ਆਖਣ ਲੱਗ ਪਈ ਹੈ। ਦੇਸ਼ ਦੇ ਰਾਜਸੀ ਲੀਡਰ ਤੇ ਸੱਤਾਧਾਰੀ

ਬੁੱਧ ਚਿੰਤਨ/ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ/ਬੁੱਧ ਸਿੰਘ ਨੀਲੋਂ Read More »

ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਹਰਚੰਦ ਸਿੰਘ ਬਰਸਟ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ – ਪੰਜਾਬ ਰਾਜ ਦੀਆਂ ਸਮੂੰਹ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਕੀਤਰ ਪੁਖਤਾ ਪ੍ਰਬੰਧ *ਕਿਸਾਨਾਂ ਦੀ ਸਹੂਲਤਾਂ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਸਥਾਪਿਤ ਐਸ.ਏ.ਐਸ. ਨਗਰ, (ਮੋਹਾਲੀ) 7 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਹਾੜੀ ਸੀਜ਼ਨ 2025-26 ਦੌਰਾਨ ਕਣਕ ਦੀ ਖਰੀਦ ਅਤੇ ਵੇਚ ਲਈ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੀ ਗੱਲ ਤੇ ਜੋਰ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਸਹੂਲਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾੜੀ ਸੀਜਨ 2025-26 ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਗਈ ਹੈ। ਇਸ ਦੇ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਸਾਫ਼-ਸਫਾਈ, ਬਿਜਲੀ, ਪੀਣ ਯੋਗ ਪਾਣੀ, ਬਾਥਰੂਮਾਂ, ਛਾਂ ਆਦਿ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਸਰਕਾਰੀ ਖਰੀਦ ਕਰਵਾਉਣ ਲਈ ਕੁੱਲ 1865 ਪੱਕੀਆਂ ਮੰਡੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 152 ਮੁੱਖ ਯਾਰਡ, 285 ਸਬ-ਯਾਰਡ ਅਤੇ 1428 ਖਰੀਦ ਕੇਂਦਰ ਆਉਂਦੇ ਹਨ। ਇਸ ਦੇ ਨਾਲ ਹੀ ਸੀਜਨ ਦੌਰਾਨ ਗੱਲਟ ਦੀ ਸਥਿਤੀ ਤੋਂ ਬਚਣ ਲਈ ਆਰਜੀ ਖਰੀਦ ਕੇਂਦਰ ਘੋਸ਼ਿਤ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ, ਜਿਸਦੇ ਤਹਿਤ 258 ਆਰਜੀ ਮੰਡੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਚੇਅਰਮੈਨ ਨੇ ਦੱਸਿਆ ਕਿ ਸਾਲ 2024-25 ਦੌਰਾਨ ਪੰਜਾਬ ਰਾਜ ਵਿੱਚ ਕਣਕ ਦੀ ਕੁੱਲ ਆਮਦ 132.12 ਲੱਖ ਮੀਟ੍ਰਿਕ ਟਨ ਰਹੀ ਸੀ ਅਤੇ ਇਸ ਸਾਲ 2025-26 ਦੌਰਾਨ 136 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਪ੍ਰਬੰਧ ਕੀਤੇ ਗਏ ਹਨ। ਕਣਕ ਦੀ ਖਰੀਦ ਲਈ ਕੇਂਦਰ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 28,894 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ ਕਣਕ ਦਾ ਘੱਟੋ –ਘੱਟ ਖਰੀਦ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 150 ਰੁਪਏ ਵੱਧ ਹੈ। ਪਿਛਲੇ ਹਾੜੀ ਸੀਜਨ ਵਿੱਚ ਇਹ 2275 ਰੁਪਏ ਪ੍ਰਤੀ ਕੁਇੰਟਲ ਸੀ। ਉਨ੍ਹਾਂ ਦੱਸਿਆ ਕਿ ਸੀਜਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਦੇ ਟੈਲੀਫੋਨ ਨੰ. 0172-5101649 ਅਤੇ 0172-5101704 ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੀਜਨ ਦੌਰਾਨ ਮੰਡੀਆਂ ਵਿੱਚ ਉੱਚ-ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦੀ ਡਿਊਟੀ ਲਗਾ ਕੇ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਤਾਂ ਜੋ ਕਿਸਾਨ ਬਿਨਾਂ ਕਿਸੇ ਔਕੜ ਤੋਂ ਖੁਸ਼ੀ-ਖੁਸ਼ੀ ਆਪਣੀ ਫਸਲ ਨੂੰ ਵੇਚ ਕੇ ਜਲਦ ਤੋਂ ਜਲਦ ਆਪਣੇ ਘਰ ਜਾ ਸਕਣ।

ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਹਰਚੰਦ ਸਿੰਘ ਬਰਸਟ Read More »

ਕੈਨੇਡਾ ‘ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਐਬਟਸਫੋਰਡ, 7 ਅਪ੍ਰੈਲ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ ਪੰਜਾਬੀ ਨੌਜਵਾਨ ਲਵਦੀਪ ਢਿੱਲੋਂ ਨੂੰ 10,200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ। ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ। 100 ਡਾਲਰ ਦੇ ਸਾਰੇ ਨੋਟਾਂ ’ਤੇ ਇਕੋ ਸੀਰੀਅਲ ਨੰਬਰ ਸੀ। ਪੁਲਿਸ ਵਲੋਂ ਦਸਿਆ ਗਿਆ ਹੈ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਕੈਨੇਡਾ ‘ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ Read More »

ਅਮਰੀਕੀ ਜੱਜ ਨੇ ਪਲਟਿਆ ਫ਼ੈਸਲਾ, ਕਿਲਮਾਰ ਗਾਰਸੀਆ ਦੀ ਵਾਪਸੀ ਲਈ ਦਿੱਤੇ ਆਦੇਸ਼

ਵਾਸ਼ਿੰਗਟਨ, 7 ਅਪ੍ਰੈਲ – ਇੱਕ ਅਮਰੀਕੀ ਸੰਘੀ ਜੱਜ ਨੇ ਐਤਵਾਰ ਨੂੰ ਮਹੱਤਵਪੂਰਨ ਫੈਸਲਾ ਲੈਂਦਿਆਂ ਕਿਹਾ ਕਿ ਮੈਰੀਲੈਂਡ ਦੇ ਨਿਵਾਸੀ ਕਿਲਮਾਰ ਅਬਰੇਗੋ ਗਾਰਸੀਆ ਨੂੰ, ਜਿਸਨੂੰ ਗਲਤੀ ਨਾਲ ਅਲ ਸੈਲਵਾਡੋਰ ਦੀ ਇਕ ਖ਼ਤਰਨਾਕ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ, ਤੁਰੰਤ ਅਮਰੀਕਾ ਵਾਪਸ ਲਿਆਂਦਾ ਜਾਵੇ। ਜੱਜ ਪੌਲਾ ਜਿਨਿਸ ਨੇ ਆਪਣੇ ਹੁਕਮ ਵਿੱਚ ਅਮਰੀਕੀ ਨਿਆਂ ਵਿਭਾਗ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਗਾਰਸੀਆ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਹਿਰਾਸਤ ਵਿੱਚ ਲਿਆ ਗਿਆ ਅਤੇ ਬਿਨਾ ਉਚਿਤ ਕਾਰਨ ਦੇ ਉਸਨੂੰ ਦੇਸ਼ ਬਦਰ ਕਰ ਦਿੱਤਾ ਗਿਆ। ਜੱਜ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਪੂਰਵ ਜਾਂਚ ਕਰਨ ਵਾਲਾ ਨਿਆਂ ਵਿਭਾਗ ਦਾ ਵਕੀਲ ਏਰੇਜ਼ ਰੂਵੇਨੀ — ਜਿਸਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ — ਨੇ ਮੰਨਿਆ ਕਿ ਉਸਨੂੰ ਇਹ ਨਹੀਂ ਪਤਾ ਸੀ ਕਿ ਗਾਰਸੀਆ ਹਿਰਾਸਤ ਵਿੱਚ ਕਿਉਂ ਸੀ। ਗਲਤੀ ਨਾਲ ਦੇਸ਼ ਨਿਕਾਲਾ ਗਾਰਸੀਆ ਦੀ ਪਤਨੀ ਜੈਨੀਫਰ ਵਾਸਕੇਜ਼ ਸੂਰਾ ਨੇ ਹਯਾਟਸਵਿਲ, ਮੈਰੀਲੈਂਡ ਵਿੱਚ CASA ਸੰਸਥਾ ਦੇ ਕੇਂਦਰ ਵਿੱਚ ਨਿਊਜ਼ ਕਾਨਫਰੰਸ ਦੌਰਾਨ ਇਹ ਗੱਲ ਸਾਂਝੀ ਕੀਤੀ ਕਿ ਕਿਵੇਂ ਇਹ ਸਭ ਕੁਝ ਇੱਕ ‘ਗੰਭੀਰ ਗਲਤੀ’ ਕਾਰਨ ਹੋਇਆ। ਉਸਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਉਸਦੇ ਪਤੀ ਨੂੰ ਤੁਰੰਤ ਵਾਪਸ ਲਿਆਂਦਾ ਜਾਵੇ।  ਸਰਕਾਰ ਦੀ ਦਲੀਲ ਰੱਦ ਟਰੰਪ ਪ੍ਰਸ਼ਾਸਨ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਉਹ ਗਾਰਸੀਆ ਦੀ ਵਾਪਸੀ ਨੂੰ ਯਕੀਨੀ ਨਹੀਂ ਬਣਾ ਸਕਦੇ ਕਿਉਂਕਿ ਉਹ ਹੁਣ ਅਮਰੀਕੀ ਹਿਰਾਸਤ ਵਿੱਚ ਨਹੀਂ ਹੈ। ਪਰ ਜੱਜ ਜਿਨਿਸ ਨੇ ਸਰਕਾਰ ਦੀ ਇਸ ਦਲੀਲ ਨੂੰ ਸਿੱਧਾ ਰੱਦ ਕਰਦਿਆਂ ਕਿਹਾ ਕਿ ਇਹ ਸਭ ਕੁਝ ਗਲਤ ਢੰਗ ਨਾਲ ਹੋਇਆ ਅਤੇ ਗਾਰਸੀਆ ਦੀ ਵਾਪਸੀ ਸਰਕਾਰ ਦੀ ਜ਼ਿੰਮੇਵਾਰੀ ਹੈ।  ਅਪੀਲ ਦੀ ਕੋਸ਼ਿਸ਼ ਨਿਆਂ ਵਿਭਾਗ ਨੇ ਇਸ ਫੈਸਲੇ ਨੂੰ ਚੌਥੀ ਯੂਐਸ ਸਰਕਟ ਕੋਰਟ ਆਫ਼ ਅਪੀਲਜ਼ ਵਿੱਚ ਚੁਣੌਤੀ ਦਿੱਤੀ ਹੈ, ਪਰ ਜੱਜ ਦੇ ਹੁਕਮ ਅਨੁਸਾਰ ਗਾਰਸੀਆ ਦੀ ਵਾਪਸੀ ਰੋਕਣ ਲਈ ਕੋਈ ਠੋਸ ਆਧਾਰ ਨਹੀਂ ਦਿੱਤਾ ਗਿਆ।

ਅਮਰੀਕੀ ਜੱਜ ਨੇ ਪਲਟਿਆ ਫ਼ੈਸਲਾ, ਕਿਲਮਾਰ ਗਾਰਸੀਆ ਦੀ ਵਾਪਸੀ ਲਈ ਦਿੱਤੇ ਆਦੇਸ਼ Read More »

ਸਾਊਦੀ ਅਰਬ ਨੇ ਭਾਰਤ ਸਮੇਤ 14 ਦੇਸ਼ਾਂ ‘ਤੇ ਲਗਾਈ ਵੀਜ਼ਾ ਪਾਬੰਦੀ

ਸਾਊਦੀ ਅਰਬ, 7 ਅਪ੍ਰੈਲ – ਸਾਊਦੀ ਅਰਬ ਨੇ ਹੱਜ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਸਾਊਦੀ ਅਰਬ ਨੇ 14 ਦੇਸ਼ਾਂ ਦੇ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਹੁਣ ਹੱਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਵੀਜ਼ਾ ਮੁਅੱਤਲੀ ਵਿੱਚ ਹੱਜ ਅਤੇ ਉਮਰਾਹ ਵੀਜ਼ੇ ਦੇ ਨਾਲ-ਨਾਲ ਕਾਰੋਬਾਰੀ ਅਤੇ ਪਰਿਵਾਰਕ ਯਾਤਰਾਵਾਂ ਲਈ ਵੀਜ਼ਾ ਸ਼ਾਮਲ ਹਨ। ਇਹ ਪਾਬੰਦੀ ਜੂਨ ਦੇ ਅੱਧ ਤੱਕ ਲਾਗੂ ਰਹੇਗੀ, ਕਿਉਂਕਿ ਹੱਜ ਯਾਤਰਾ ਜੂਨ ਮਹੀਨੇ ਵਿੱਚ ਖ਼ਤਮ ਹੁੰਦੀ ਹੈ। ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 14 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਇਰਾਕ, ਨਾਈਜੀਰੀਆ, ਜਾਰਡਨ, ਅਲਜੀਰੀਆ, ਸੂਡਾਨ, ਇਥੋਪੀਆ, ਟਿਊਨੀਸ਼ੀਆ, ਯਮਨ ਅਤੇ ਇਕ ਹੋਰ ਦੇਸ਼ ‘ਤੇ ਵੀਜ਼ਾ ਪਾਬੰਦੀ ਲਗਾਈ ਗਈ ਹੈ। ਸਾਊਦੀ ਅਧਿਕਾਰੀਆਂ ਨੇ ਵੀਜ਼ਾ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਣ ਦਾ ਕਾਰਨ ਹੱਜ ਯਾਤਰਾ ਦੌਰਾਨ ਸੁਰੱਖਿਆ ਨੂੰ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਵਿਦੇਸ਼ੀ ਨਾਗਰਿਕ ਹੱਜ, ਉਮਰਾਹ ਅਤੇ ਕਾਰੋਬਾਰੀ-ਪਰਿਵਾਰਕ ਯਾਤਰਾਵਾਂ ਦੇ ਬਹਾਨੇ ਦੇਸ਼ ‘ਚ ਦਾਖ਼ਲ ਹੋ ਰਹੇ ਹਨ। ਇਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਲੰਮਾ ਸਮਾਂ ਬਿਤਾ ਰਹੇ ਹਨ, ਜਦਕਿ ਵੀਜ਼ਾ ਸੀਮਤ ਸਮੇਂ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰਬ ਨੇ ਵੀਜ਼ਾ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹੱਜ ਯਾਤਰਾ ਲਈ ਵੀਜ਼ਾ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਹਨ। ਇਸ ਤਹਿਤ ਵਿਦੇਸ਼ੀ ਸਿਰਫ਼ 13 ਅਪ੍ਰੈਲ ਤੱਕ ਹੱਜ ਯਾਤਰਾ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਜੇਕਰ ਇਨ੍ਹਾਂ ਦਿਨਾਂ ਦੇ ਅੰਦਰ ਵੀਜ਼ਾ ਅਪਲਾਈ ਨਹੀਂ ਕੀਤਾ ਗਿਆ ਤਾਂ ਹੱਜ ਦੀ ਸਮਾਪਤੀ ਤੱਕ ਕੋਈ ਨਵਾਂ ਹੱਜ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।

ਸਾਊਦੀ ਅਰਬ ਨੇ ਭਾਰਤ ਸਮੇਤ 14 ਦੇਸ਼ਾਂ ‘ਤੇ ਲਗਾਈ ਵੀਜ਼ਾ ਪਾਬੰਦੀ Read More »