March 28, 2025

ਬੁੱਧ ਬਾਣ/ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ/ਬੁੱਧ ਸਿੰਘ ਨੀਲੋਂ

ਅੱਜਕਲ੍ਹ ਕੁੱਤਿਆਂ, ਬਘਿਆੜਾਂ, ਸਾਨ੍ਹਾਂ ਤੇ ਝੋਟਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਾਲਾਤ ਐਨੇ ਮਾੜ੍ਹੇ ਹੋ ਗਏ, ਕੁੱਤੇ ਬਿਨਾਂ ਹਲਕਿਆ ਲੋਕਾਂ ਨੂੰ ਵੱਢਦੇ ਫਿਰਦੇ ਹਨ। ਜੇ ਕਿਤੇ ਕੁਤੀੜ ਨੂੰ ਕੋਈ ਇਕੱਲਾ ਟੱਕਰ ਜਾਵੇ, ਫੇਰ ਉਹਦੇ ਹੱਡੀਆਂ ਵੀ ਚੂਸਦੇ ਹਨ। ਪਹਿਲੇ ਸਮਿਆਂ ਵਿੱਚ ਜਦੋਂ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਉਦੋਂ ਕੁੱਤੇ ਮੈਲ਼ ਪੀ ਕੇ ਹਲਕਦੇ ਸੀ, ਹੁਣ ਘੁਲਾੜੀਆਂ ਤਾਂ ਚੱਲਦੀਆਂ ਨਹੀਂ। ਕਮਾਦ ਕੋਈ ਬੀਜਦਾ ਨਹੀਂ। ਜਿਹੜੇ ਬੀਜਦੇ ਹਨ, ਉਹ ਗੰਨਾ ਮਿੱਲਾਂ ਵੱਲ ਨੂੰ ਟਰਾਲੇ ਤੇ ਟਰਾਲੀਆਂ ਭਰ ਕੇ ਲੈਣ ਜਾਂਦੇ ਹਨ। ਅੱਜਕਲ੍ਹ ਟਰਾਲੀਆਂ ਦੇ ਚੋਰੀ ਹੋਣ ਦੀਆਂ ਖਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦਾ ਮਸਾਲਾ ਦਿੱਤਾ ਹੋਇਆ ਹੈ। ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਮੋਰਚਾ ਕੀ ਪੂਰਿਆ। ਟਰਾਲੀਆਂ ਗ਼ਾਇਬ ਹੋ ਗਈਆਂ। ਉਹ ਲੋਕ ਆਪੋ ਆਪਣੀਆਂ ਟਰਾਲੀਆਂ ਇਉਂ ਲੱਭਦੇ ਹਨ, ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦੇ ਹਨ। ਟਰਾਲੀਆਂ, ਹੋਰ ਖਾਣ ਪੀਣ ਦਾ ਸਮਾਨ ਤੇ ਤੰਬੂ ਕੌਣ ਚੱਕ ਕੇ ਜਾਂ ਚੁਕਾ ਕੇ ਲੈਣ ਗਿਆ। ਪੁਲਿਸ ਕਹਿੰਦੀ ਹੈ ਕਿ ਅਸੀਂ ਮੋਰਚਿਆਂ ਦਾ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ, ਆਪੋ ਆਪਣੀ ਸ਼ਨਾਖਤ ਦੇ ਕੇ ਸਮਾਨ ਲੈਣ ਜਾਵੋ। ਉਧਰ ਕਿਸਾਨ ਕਹਿੰਦੇ ਹਨ ਕਿ ਸਮਾਨ ਲੱਭਦਾ ਨਹੀਂ, ਦੇ ਕਿਸੇ ਚੋਰ ਦੇ ਘਰਾਂ ਵਿੱਚੋਂ ਲੱਭਦਾ ਹੈ, ਪੁਲਿਸ ਪਰਚਾ ਦਰਜ ਨਹੀਂ ਕਰਦੀ, ਕਿਉਂਕਿ ਚੋਰ ਸਾਰੇ ਇਮਾਨਦਾਰ ਪਾਰਟੀ ਦੇ ਹਨ। ਪੁਲਿਸ ਵੀਚਾਰੀ ਕੀ ਕਰੇ, ਉਹਨਾਂ ਨੇ ਨੌਕਰੀਆਂ ਕਰਕੇ ਜੁਆਕਾਂ ਨੂੰ ਪਾਲਣਾ ਹੈ। ਉਹ ਇਮਾਨਦਾਰ ਪਾਰਟੀ ਦੇ ਹੁਕਮਾਂ ਦੀ ਤਾਮੀਲ ਕਰਨਗੇ। ਉਹਨਾਂ ਨੂੰ ਕਿਸਾਨਾਂ ਨੇ ਕੀ ਦੇਣਾ ਹੈ? ਪਹਿਲਾਂ ਪੜ੍ਹਾਈ ਦੌਰਾਨ ਭੁੱਖੇ ਕੁੱਤੇ ਦੀ ਕਹਾਣੀ ਪੜ੍ਹੀ ਸੀ। ਜਿਸ ਨੂੰ ਭੁਲੇਖਾ ਪੈ ਗਿਆ ਸੀ, ਜਦੋਂ ਉਹ ਨਦੀ ਦਾ ਪੁਲ ਕਰਨ ਲੱਗਿਆ ਸੀ। ਉਸਨੂੰ ਪਾਣੀ ਵਿੱਚ ਦੂਜਾ ਕੁੱਤਾ ਕੀ ਦਿਖਿਆ, ਉਹ ਲੱਗਿਆ ਭੌਂਕਣ। ਉਸ ਕੁੱਤੇ ਦੀ ਪਾਣੀ ਵਾਲੇ ਕੁੱਤੇ ਨੇ ਜਿਹੜੀ ਕੁੱਤੇ ਖਾਣੀ ਕੀਤੀ, ਉਹ ਤਾਂ ਕਿਤਾਬਾਂ ਦਾ ਹਿੱਸਾ ਬਣ ਗਈ ਪਰ ਆ ਜਿਹੜੀ ਇਮਾਨਦਾਰ ਪਾਰਟੀ ਦੇ ਵਿਧਾਇਕ ਦੀ ਹੋ ਰਹੀ ਹੈ, ਇਹਦੀ ਖ਼ਬਰ ਵੀ ਨਹੀਂ ਬਣੀ। ਖ਼ਬਰ ਤਾਂ ਇਹ ਬਣੀ ਹੈ ਕਿ ਇਮਾਨਦਾਰ ਪਾਰਟੀ ਦੇ ਆਗੂ ਨੇ ਆਪਣੇ ਦਫ਼ਤਰ ਵਿੱਚ ਇੱਕ ਸਟੂਡੀਓ ਬਣਾ ਲਿਆ ਹੈ। ਜਿਥੇ ਉਹ ਬਹਿ ਕੇ ਆਪਣਾ ਪ੍ਰੈਸ ਬਿਆਨ ਪੜ੍ਹਿਆ ਕਰੇਗਾ। ਕਿਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦੇਵੇਗਾ। ਕਿਉਂਕਿ ਪੱਤਰਕਾਰ ਐਵੇਂ ਵਾਲ ਦੀ ਖੱਲ ਉਤਾਰਨ ਲੱਗ ਦੇ ਹਨ। ਉਹਨਾਂ ਨੂੰ ਪਤਾ ਨਹੀਂ ਕਿ ਹੁਣ ਮਨਮੋਹਨ ਸਿੰਘ ਦਾ ਰਾਜ ਨਹੀਂ। ਜੋਂ ਹਰ ਸਵਾਲ ਦਾ ਜਵਾਬ ਠੋਕ ਕੇ ਦੇਵੇਗਾ। ਹੁਣ ਰਾਜ ਸਾਡਾ ਹੈ, ਸਾਡਾ ਡੰਕਾ ਵਾਈਟ ਹਾਊਸ ਅਮਰੀਕਾ ਤੱਕ ਵੱਜਦਾ ਹੈ। ਤੁਸੀਂ ਪਿਛਲੇ ਦਿਨੀ ਦੇਖਿਆ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਚੁੱਪ ਰਹਿ ਕੇ ਕਿਵੇਂ ਪੱਤਰਕਾਰਾਂ ਦੀ ਖੜਕਾਈ ਕੀਤੀ। ਜਿਸ ਦੀਆਂ ਚੀਕਾਂ ਦੁਨੀਆਂ ਭਰ ਵਿੱਚ ਪੈ ਰਹੀਆਂ ਹਨ। ਨਾਲੇ ਦੇ ਕੁੱਤੇ ਭੌਕਣਗੇ ਤਾਂ ਚੋਰਾਂ ਨੂੰ ਮੋਰ ਨਹੀਂ ਪੈਂਦੇ। ਹੁਣ ਤਾਂ ਬਘਿਆੜ ਅਗਲੇ ਨੂੰ ਜਹਾਜ਼ ਉਤਰ ਦਿਆਂ ਹੀ ਦਬੋਚ ਲੈਂਦੇ ਹਨ, ਕਿਸੇ ਨੂੰ ਕੰਨੋਂ ਕੰਨੀ ਭਿਣਕ ਨਹੀਂ ਪੈਣ ਦੇਂਦੇ। ਇਹ ਤਾਂ ਉਹ ਗੱਲ ਹੋਈ ਹੈ, ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ। ਇਹ ਤਾਂ ਸੋਮਰਸ ਤੇ ਸ਼ੇਰ ਦੇ ਥਾਪੜੇ ਨੇ ਪੈਰ ਚੱਕ ਦਿੱਤੇ। ਸਿਆਣੇ ਕਹਿੰਦੇ ਆ ਕੁੱਤੇ ਦੇ ਘਿਉ ਕਿਥੇ ਪੱਚਦਾ ਹੈ। ਉਹ ਹਾਲ ਹੋਇਆ ਕਿ ਉਹਨਾਂ ਕੁੱਤਿਆਂ ਨੇ ਆ ਕੇ ਬੰਦਾ ਢਾਹ ਲਿਆ। ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਡੂਮਣੇ ਮਖਿਆਲ ਵਿੱਚ ਵੱਟਾ ਮਾਰ ਦਿੱਤਾ। ਹੁਣ ਉਹ ਡੂਮਣਾ ਉਹਨਾਂ ਨੂੰ ਵੱਟੋ ਵੱਟ ਭਜਾਈ ਫਿਰਦਾ ਹੈ। ਉਹਨਾਂ ਨੇ ਕਤੂਰਿਆਂ ਵਾਂਗੂੰ ਬਹੁਤ ਚੂਊ ਚੂ ਕੀਤੀ, ਬੜੀਆਂ ਪੂਛਾਂ ਹਿਲਾਈਆਂ, ਤਲੀਆਂ ਚੱਟੀਆਂ। ਪਰ ਉਹਨਾਂ ਨੂੰ ਬੰਦੇ ਦੀ ਘਰਵਾਲੀ ਨੇ ਵਾਹਣੀਂ ਪਾ ਲਿਆ। ਹੁਣ ਮਾਮਲਾ ਉੱਚ ਕੋਰਟ ਵਿੱਚ ਪੁੱਜ ਗਿਆ। ਬਚਾਅ ਹੋਣਾ ਮੁਸ਼ਕਲ ਹੈ ਕਿਉਂਕਿ ਤਾਕਤ ਦਾ ਨਸ਼ਾ ਜੱਜ ਨੇ ਪਹਿਲੀ ਤਾਰੀਖ਼ ਉਤੇ ਲਾ ਦਿੱਤਾ ਹੈ। ਉਧਰ ਸੁੱਖ ਨੀਂ ਸਾਧ ਦੇ ਡੇਰੇ ਲੱਗਦੀ, ਦੁਪਹਿਰੇ ਕੁੱਤੇ ਭੌਂਕਦੇ, ਵਾਲੀ ਗੱਲ ਹੋ ਗਈ ਹੈ। ਸਿਆਣੇ ਕਹਿੰਦੇ ਹਨ ਸੱਚ ਇੱਕ ਵਾਰ ਬੋਲਿਆ ਜਾਂਦਾ ਹੈ, ਜੋਂ ਸਦਾ ਗੂੰਜਦਾ ਰਹਿੰਦਾ ਹੈ। ਇੱਕ ਵਾਰ ਝੂਠ ਬੋਲਿਆ, ਸੌ ਵਾਰ ਬੋਲਣਾ ਪੈਂਦਾ ਹੈ। ਜਿਵੇਂ ਕਹਿੰਦੇ ਹਨ ਕਿ ਝੂਠੇ ਦੇ ਪੈਰ ਨਹੀਂ ਹੁੰਦੇ, ਸਾਨੂੰ ਤਾਂ ਹੁਣ ਇਹ ਡਰ ਮਾਰੀ ਜਾ ਰਿਹਾ ਹੈ ਜੇ ਕਿਤੇ ਫੁਕਰੀ ਮਾਰੀ ਦੀ ਅਸਲੀ ਗੱਲ ਸਾਹਮਣੇ ਆ ਗਈ ਤਾਂ ਝੂਠ ਦੇ ਪਰਦੇ ਖੁੱਲ੍ਹ ਜਾਣਗੇ। ਅਜੇ ਤਾਂ ਉਸ ਨੌਜਵਾਨ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਸਾਡੇ ਸਿਵੇ ਬੋਲਣਗੇ। ਪਾਣੀ ਵਾਂਗ ਉਬਲਣ ਤਾਂ ਹੁਣ ਰਹੇ ਹਾਂ। ਕਹਿੰਦੇ ਹਨ ਕਿ ਕੁੱਤੇ ਦੀ ਜਦੋਂ ਮੌਤ ਆਉਂਦੀ ਹੈ, ਉਹ ਮਸੀਤੀਂ ਮੂਤਦਾ ਹੈ। ਅਸੀਂ ਤਾਂ ਕੋਈ ਥਾਂ ਛੱਡੀ ਨਹੀਂ ਜਿਥੇ ਨਹੀਂ ਮੂਤਿਆ ਤੇ ਲੋਕਾਂ ਦਾ ਸਾਹ ਸੂਤਿਆ ਹੈ। ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ, ਹੁਣ ਪਤਾ ਲੱਗਿਆ ਹੈ ਕਿ ਫ਼ੂਕ ਵਿੱਚ ਆ ਕੇ ਪਟਾਕਾ ਕਿਵੇਂ ਪੈਦਾ ਹੈ। ਸਾਡੇ ਨਾਲ ਤਾਂ ਇਉਂ ਹੋ ਗਈ ਹੈ ਕਿ, ਕੁੱਤੀ ਗੋਹਲਾਂ ਖਾਣ ਗਈ, ਅੱਗੋਂ ਵਾਅ ਨਾ ਵੱਡੀ, ਪਿੱਛੋਂ ਰੋਟੀ ਵੇਲਾ ਖੁੰਝ ਗਿਆ। ਇਧਰ ਝੰਡਾ ਸਿਉਂ ਕਹਿੰਦਾ ਕਿਸੇ ਨੂੰ ਸੜਕ ਉੱਤੇ ਚੜ੍ਹਨ ਨਹੀਂ ਦੇਣਾ, ਉਧਰ ਪਿੰਡ ਪਿੰਡ ਮੁਹੰਮਦ ਸਦੀਕ ਦਾ ਗੀਤ ਬਨੇਰਿਆਂ ਉੱਤੇ ਗੂੰਜਦਾ ਹੈ, ਨੀ ਹੋ ਕੇ ਜੱਟ ਸ਼ਰਾਬੀ, ਹੁਣ ਕਿਉਂ ਲੁਕਦੀ ਫਿਰਦੀ ਭਾਬੀ। ਇਸ ਗੀਤ ਦੀਆਂ ਗੱਲਾਂ ਘਰਾਂ, ਸੱਥਾਂ, ਤੇ ਹੱਟੀਆਂ ਭੱਠੀਆਂ ਉਤੇ ਹੁੰਦੀਆਂ ਹਨ। ਹੁਣ ਹਾਲਤ ਇਹ ਬਣੀ ਹੋਈ ਹੈ , ਬਾਣੀਏ ਨੇ ਜੱਟ ਢਾਅ ਲਿਆ,ਉਤੇ ਪਏ ਦਾ ਕਲੇਜਾ ਖੜਕੇ। ਦਿੱਲੀ ਵਿੱਚ ਲਾਲ਼ੇ ਦੀਆਂ ਵਹੀਆਂ ਤੇ ਖਾਤਿਆਂ ਦੀ ਪੜਤਾਲ ਸ਼ੁਰੂ ਹੋ ਗਈ ਹੈ। ਅਖੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ। ਨਰਿੰਦਰ ਬੀਬਾ ਦਾ ਗੀਤ ਕੰਨਾਂ ਦੇ ਕੀੜੇ ਕੱਢ ਰਿਹਾ। ਵੇ ਖੜਜਾ ਜ਼ਾਲਮਾਂ ਸਬੱਬੀਂ ਹੋ ਗਏ ਮੇਲੇ। ਲਾਲਾ ਜੀ ਧੋਤੀ ਦਾ ਲਾਗੜ ਚੁੱਕੀ ਕਦੇ ਦਿੱਲੀ ਤੇ ਕਦੇ ਚੰਡੀਗੜ੍ਹ ਨੂੰ ਜਾਂਦਾ ਹੈ। ਉਹਨੂੰ ਫ਼ਿਕਰ ਲੱਗਿਆ ਹੋਇਆ ਹੈ ਕਿ ਉਹਦੀ ਪੋਲ ਖੁੱਲ੍ਹ ਗਈ ਹੈ, ਸਭ ਨੂੰ ਪਤਾ ਲੱਗ ਗਿਆ ਹੈ ਕਿ ਲਾਲਾ ਭਾਜਪਾ ਦਾ ਪੁੱਤਰ ਹੈ। ਹੁਣ ਪੁਲਸ ਤੇ ਕਿਸਾਨ ਜਵਾਨ ਆਹਮੋ ਸਾਹਮਣੇ ਹੋ ਗਏ ਹਨ, ਦਿੱਲੀ ਦੇ ਲਾਲੇ ਖ਼ੁਸ਼ ਹਨ। ਸ਼ਾਹ ਮੁਹੰਮਦ ਕਹਿੰਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਹੁਣ ਬਾਬਾ ਨਾਨਕ ਆਖਦਾ ਹੈ, ਤਖਤਿ ਰਾਜਾ ਸੋ ਬਹੈ ਜਿਸ ਤਖਤੈ ਲਾਇਕ ਹੋਸੀ।। ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ। ਪਰ ਇਸ ਰਾਜ ਨੇ ਕਿਹੜੇ ਕਿਹੜੇ ਪੱਤੇ ਚੱਟ ਲਏ, ਤੁਸੀਂ ਨਿੱਤ ਖਬਰਾਂ ਵਿੱਚ ਪੜ੍ਹਦੇ ਸੁਣਦੇ ਓ। ਤੁਸੀਂ ਵੀ ਕੰਨਾਂ ਤੇਲ ਪਾਇਆ ਹੋਇਆ ਹੈ ਤੇ ਜੀਭਾ ਠਾਕੀ ਹੋਈ ਹੈ। ਕੁੱਤੇ ਪਿੰਡ ਵਿੱਚ ਦੇ ਭੌਂਕਦੇ ਰਹਿੰਦੇ ਹਨ ਤਾਂ ਤੁਸੀਂ ਸਮਝੋ ਮਾਮਲਾ ਗੰਭੀਰ ਹੈ। ਹੁਣ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਤਾਂ ਇੰਝ ਕਰ। ਰਣਜੀਤ ਕੌਰ ਦੇ ਬੋਲ ਸੁਣ ਕੇ ਗੱਲ ਕਰਿਓ, ਬੁੜੀ ਨੂੰ ਭੌਂਕਣ ਦੇ ਤੂੰ ਮੇਲਾ ਦੇਖਣ ਚੱਲ। ਮੇਲਾ ਤਾਂ ਜਰਗ ਦਾ ਵੀ ਨਿਕਲ਼ ਗਿਆ ਹੈ, ਹੁਣ ਤਾਂ ਗੂਗਾ ਪੂਜਣ ਵੇਲੇ ਤੱਕ ਉਡੀਕ ਕਰਨੀ ਪਵੇਗੀ। ਸਾਨ੍ਹਾਂ ਤੇ ਝੋਟਿਆਂ ਦਾ ਖੋਰੂ ਸ਼ਹਿਰਾਂ ਵਿੱਚ ਪੈਦਾ ਹੈ। ਗੁਰਦਿਆਲ ਸਿੰਘ ਅੰਨ੍ਹੇ ਘੋੜੇ ਦਾ ਦਾਨ, ਮੰਗਦਾ ਹੈ। ਬਾਘਾਪੁਰਾਣਾ ਤੇ ਭਦੌੜ

ਬੁੱਧ ਬਾਣ/ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ/ਬੁੱਧ ਸਿੰਘ ਨੀਲੋਂ Read More »

ਪਿੰਡ ਚੰਦ ਭਾਨ ਵਿੱਚ ਦਲਿਤ ਮਜਦੂਰਾਂ ਉਪਰ ਜਬਰ ਲਈ ਪੁਲਸ ਅਤੇ ਸਿਵਲ ਪ੍ਰਸਾਸ਼ਨ ਜਿੰਮੇਵਾਰ

  *ਜਮਹੂਰੀ ਅਧਿਕਾਰ ਸਭਾ ਪੰਜਾਬ। ਸਭਾ ਵੱਲੋਂ ਜਾਂਚ ਰਿਪੋਰਟ ਜਾਰੀ ਬਠਿੰਡਾ, 28 ਮਾਰਚ – ਪਿੰਡ ਚੰਦ ਭਾਨ ਜਿਲਾ ਫਰੀਦਕੋਟ ਵਿੱਚ ਪੰਜ ਫਰਵਰੀ 2025 ਨੂੰ ਦਲਿਤ ਮਜ਼ਦੂਰਾਂ ਉੱਪਰ ਜਬਰ ਲਈ ਪਿੰਡ ਦੇ ਧਨਾਡ ਵਰਗ, ਪੁਲਿਸ, ਅਤੇ ਸਿਵਲ ਪ੍ਰਸ਼ਾਸਨ ਜ਼ਿਮੇਵਾਰ ਹੈ। ਆਪਣੇ ਹੱਕਾਂ ਲਈ ਜਾਗਰੂਕ ਹੋ ਰਿਹਾ ਦਲਿਤ ਮਜਦੂਰ ਸਿਆਸੀ ਥਾਪੜਾ ਹਾਸਲ ਜਾਤੀ ਹੰਕਾਰ ਨਾਲ ਭਰੇ ਧਨਾਢ ਲੋਕਾਂ ਅਤੇ ਪੁਲਸ ਤੇ ਸਿਵਲ ਪ੍ਰਸਾਸ਼ਨ ਨੂੰ ਰੜਕਿਆ ਹੈ ਅਤੇ ਉਨਾਂ ਨੂੰ ਦਬਾਉਣ ਲਈ ਗੰਦੇ ਪਾਣੀ ਦੇ ਮਸਲੇ ਢੁਕਵਾਂ ਅਤੇ ਵਿਕਤਰੇ ਰਹਿਤ ਹੱਲ ਕਰਨ ਦੀ ਬਜਾਏ ਪੁਲਸ ਪ੍ਰਸਾਸ਼ਨ ਨੇ ਦਲਿਤ ਸਰਪੰਚ ਅਮਨਦੀਪ ਕੌਰ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਭੜਕਾਊ ਕਾਰਵਾਈ ਕੀਤੀ ਅਤੇ ਫਿਰ ਮਜਦੂਰਾਂ ਉਪਰ ਅੰਨਾ ਜਬਰ ਢਾਹਿਆ ਅਤੇ ਸਖਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅੰਨੇਵਾਹ ਗ੍ਰਿਫਤਾਰੀਆਂ ਕੀਤੀਆਂ। ਇਸ ਦੇ ਉਲਟ ਮਜਦੂਰਾਂ ਉਪਰ ਫਾਈਰਿੰਗ ਕਰਨ ਵਾਲੇ ਧੱਕੜ ਧਨਾਢਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਭਾਵੇਂ ਮਜਦੂਰ ਜਥੇਬੰਦੀਆਂ ਦੇ ਜਥੇਬੰਦਕ ਵਿਰੋਧ ਕਾਰਨ ਜੋ ਕਾਰਵਾਈ ਕੀਤੀ ਵੀ ਗਈ ਉਸ ਨਾਲ ਉਨ੍ਹਾਂ ਨੂੰ ਗ੍ਰਿਫਤਾਰੀ ਤੋ ਬਚਣ ਦਾ ਰਾਹ ਮਿਲਿਆ ਹੈ। ਜੋ ਸਰਾਸਰ ਜਮਹੂਰੀ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ। ਇਸ ਘਟਨਾ ਸਬੰਧੀ ਸਭਾ ਦੀ ਰਿਪੋਰਟ ਜਾਰੀ ਕਰਦੇ ਹੋਏ ਪ੍ਰੋ ਜਗਮੋਹਨ ਸਿੰਘ ਸੂਬਾ ਪ੍ਰਧਾਨ, ਪ੍ਰਿਤਪਾਲ ਸਿੰਘ ਜਨਰਲ ਸਕੱਤਰ ਅਤੇ ਅਮਰਜੀਤ ਸਾਸ਼ਤਰੀ ਸੂਬਾ ਪ੍ਰੈਸ ਸਕੱਤਰ ਨੇ ਮੰਗ ਕੀਤੀ ਕਿ ਦਲਿਤ ਮਜਦੂਰਾਂ ਉਪਰ ਦਰਜ ਪੁਲਸ ਕੇਸ ਰੱਦ ਕੀਤੇ ਜਾਣ, ਦਲਿਤ ਸਰਪੰਚ ਅਮਨਦੀਪ ਕੌਰ ਦੇ ਘਰੋਂ ਲੁੱਟ ਮਾਰ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਜਾਵੇ ਡੀਵੀਆਰ ਬਰਾਮਦ ਕੀਤੀ ਜਾਵੇ, ਸਰਪੰਚ ਸਮੇਤ ਮਜਦੂਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਪੀੜਤਾਂ ਨੂੰ ਐਸਸੀਐਸਟੀ ਐਕਟ ਤਹਿਤ ਯੋਗ ਮੁਆਵਜਾ ਦਿੱਤਾ,ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਜਖਮੀਆਂ ਦਾ ਮੁਫ਼ਤ ਸਰਕਾਰੀ ਖਰਚੇ ’ਤੇ ਇਲਾਜ ਕਰਵਾਇਆ ਜਾਵੇ, ਇਸ ਘਟਨਾ ਲਈ ਜਿੰਮੇਵਾਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੁੰਮੇਵਾਰੀ ਫਿਕਸ ਕਰਕੇ ਉਹਨਾ ਨੂੰ ਬਣਦੀਆਂ ਢੁਕਵੀਆਂ ਸਜਾਵਾਂ ਦਿੱਤੀਆਂ ਜਾਣ, ਮਜਦੂਰਾਂ ਉਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਸਿੱਕੇਬੰਦ ਢੰਗ ਨਾਲ ਵਿਉਂਤਿਆ ਜਾਵੇ, ਜਾਤੀਪਾਤੀ ਤੁਅੱਸਬਾਂ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਲੋਕਾਂ ਅੰਦਰ ਵਿਗਿਆਨਕ ਵਿਚਾਰਾਂ ਰਾਹੀਂ ਜਮਹੂਰੀ ਚੇਤਨਾ ਦਾ ਵਿਕਸਤ ਹੋਣਾ ਜਰੂਰੀ ਹੈ ਜਿਸ ਲਈ ਸਭ ਨੂੰ ਜਮਹੂਰੀ ਲਹਿਰ ਤੇ ਸਰਕਾਰ ਨੂੰ ਵੀ ਜਿਮੇਵਾਰੀ ਦੇ ਤੌਰ ਤੇ ਵਿਕਸਤ ਕਰਨ ਲਈ ਕੋਸ਼ਿਸ਼ ਕਰਨੀ ਬਣਦੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਸ ਰਿਪੋਰਟ ਨੂੰ ਤਿਆਰ ਕਰਨ ਸਮੇਂ ਨਰਭਿੰਦਰ, ਪ੍ਰਿਤਪਾਲ ਸਿੰਘ, ਪ੍ਮਜੀਤ ਸਿੰਘ ਕੜਿਆਣਾ, ਸੰਤੋਖ ਸਿੰਘ ਮੱਲਣ, ਮਨੋਹਰ ਦਾਸ, ਮੰਦਰ ਜੱਸੀ, ਬਿਸ਼ਨਦੀਪ ਕੌਰ, ਹਰਜੀਤ ਜੀਦਾ ਆਦਿ ਮੈਂਬਰ ਹਾਜ਼ਰ ਸਨ।

ਪਿੰਡ ਚੰਦ ਭਾਨ ਵਿੱਚ ਦਲਿਤ ਮਜਦੂਰਾਂ ਉਪਰ ਜਬਰ ਲਈ ਪੁਲਸ ਅਤੇ ਸਿਵਲ ਪ੍ਰਸਾਸ਼ਨ ਜਿੰਮੇਵਾਰ Read More »

ਯੂਏਈ ਦੇ ਰਾਸ਼ਟਰਪਤੀ ਨੇ ਈਦ ਦਾ ਦਿਤਾ ਤੋਹਫ਼ਾ, 1500 ਤੋਂ ਵੱਧ ਕੈਦੀਆਂ ਦੀ ਸਜ਼ਾ ਕੀਤੀ ਮੁਆਫ਼

ਦੁਬਈ, 28 ਮਾਰਚ – ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਫ਼ਰਵਰੀ ਦੇ ਅਖ਼ੀਰ ਵਿਚ ਇਕ ਵੱਡਾ ਐਲਾਨ ਕੀਤਾ ਸੀ। ਰਾਸ਼ਟਰਪਤੀ ਨੇ ਰਮਜ਼ਾਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਕੈਦੀਆਂ ਨੂੰ ਮੁਆਫ਼ ਕਰਨ ਦੀ ਗੱਲ ਕੀਤੀ ਸੀ। ਹੁਣ ਰਮਜ਼ਾਨ ਦੇ ਅੰਤ ਵਿਚ 1,295 ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ 1,518 ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ। ਰਿਹਾਅ ਕੀਤੇ ਗਏ ਲੋਕਾਂ ਵਿਚ 500 ਤੋਂ ਵੱਧ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਕੈਦੀਆਂ ਲਈ ਮੁਆਫ਼ੀ ਦਾ ਐਲਾਨ ਫ਼ਰਵਰੀ ਦੇ ਅਖ਼ੀਰ ਵਿਚ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕੁੱਲ 1,518 ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਜੇਲ ਤੋਂ ਰਿਹਾਅ ਕਰਨ ਦਾ ਹੁਕਮ ਦਿਤਾ ਗਿਆ ਸੀ, ਉਨ੍ਹਾਂ ਵਿਚ 500 ਤੋਂ ਵੱਧ ਭਾਰਤੀ ਨਾਗਰਿਕ ਸ਼ਾਮਲ ਹਨ। ਯੂਏਈ ਦੇ ਰਾਸ਼ਟਰਪਤੀ ਤੋਂ ਮੁਆਫ਼ੀ ਮਿਲਣ ਤੋਂ ਬਾਅਦ, ਰਿਹਾਅ ਹੋਏ ਕੈਦੀ ਅਪਣੇ ਪਰਵਾਰਾਂ ਨਾਲ ਈਦ ਮਨਾ ਸਕਣਗੇ।

ਯੂਏਈ ਦੇ ਰਾਸ਼ਟਰਪਤੀ ਨੇ ਈਦ ਦਾ ਦਿਤਾ ਤੋਹਫ਼ਾ, 1500 ਤੋਂ ਵੱਧ ਕੈਦੀਆਂ ਦੀ ਸਜ਼ਾ ਕੀਤੀ ਮੁਆਫ਼ Read More »

ਮੁਲਾਜਮ – ਪੈਨਸ਼ਨਰਜ਼ ਸਾਂਝਾ ਫਰੰਟ ਮੋਗਾ ਨੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਬੱਜਟ ਤੋਂ ਨਿਰਾਸ ਪੈਨਸ਼ਨਰਾਂ ਨੇ ਬੱਜਟ ਦੀਆਂ ਕਾਪੀਆਂ ਨੂੰ ਕੀਤਾ ਅਗਨ ਭੇਂਟ

ਮੋਗਾ, 28 ਮਾਰਚ (ਏ.ਡੀ.ਪੀ ਨਿਊਜ਼) – ਮੁਲਾਜਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਮੋਗਾ ਜਿਲ੍ਹੇ ਦੇ ਪੈਨਸ਼ਨਰਾਂ ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਪੇਸ਼ ਕੀਤੇ ਸਾਲ 2025 – 26 ਦੇ ਮੁਲਾਜਮ ਪੈਨਸ਼ਨਰਜ ਅਤੇ ਕਿਸਾਨ ਮਜਦੂਰ ਲੋਕ ਵਿਰੋਧੀ ਬੱਜਟ ਦੀਆਂ ਕਾਪੀਆਂ ਮੇਨ ਚੌਂਕ ਮੋਗਾ ਵਿੱਚ ਸਾੜਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਇੱਕਠ ਵਿੱਚ ਸ਼ਾਮਲ ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ -ਮੁਰਦਾ ਬਾਦ , ਸਾਡੇ ਬਕਾਏ ਇੱਕੋ ਕਿਸ਼ਤ ਵਿੱਚ – ਜਾਰੀ ਕਰੋ , 2. 59 ਦਾ ਗੁਣਾਕ – ਲਾਗੂ ਕਰੋ , ਮਹਿੰਗਾਈ ਭੱਤਾ – ਕੇਂਦਰ ਦੇ ਬਰਾਬਰ – 53 % ਕਰੋ , ਮੁਲਾਜਮਾਂ ਦੇ ਕੱਟੇ 37 ਭੱਤੇ ਬਹਾਲ ਕਰੋ , ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ – ਇੱਕ ਸਾਲ ਕਰੋ , ਠੇਕੇ ਆਊਟ ਸੋਰਸ ਤੇ ਕੰਮ ਕਰਦੇ ਮੁਲਾਜਮ – ਪੱਕੇ ਕਰੋ ਪੱਕੇ ਕਰੋ , ਨਿੱਜੀ ਕਰਨ – ਬੰਦ ਕਰੋ , ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ – ਬੰਦ ਕਰੋ , ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ – ਲਾਗੂ ਕਰੋ, ਕੈਸ਼ ਲੈੱਸ ਹੈਲਥ ਸਕੀਮ – ਲਾਗੂ ਕਰੋ , ਪੰਜਾਬ ਸਰਕਾਰ ਹੋਸ਼ ਮੇਂ ਆਓ – ਹੋਸ਼ ਮੇ ਆਕਰ ਬਾਤ ਚਲਾਓ ਦੇ ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ. ਪੀ. ਆਰ ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਤੰਤਰਤਾ ਸੈਨਾਨੀ ਭਵਨ ਤੋਂ ਚੱਲਣ ਤੋਂ ਪਹਿਲਾਂ ਅਤੇ ਮੇਨ ਚੌਕ ਮੋਗਾ ਵਿੱਚ ਬੱਜਟ ਦੀਆਂ ਕਾਪੀਆਂ ਸਾੜਨ ਸਮੇਂ ਵੱਖ ਵੱਖ ਬੁਲਾਰਿਆ ਰਾਜਿੰਦਰ ਸਿੰਘ ਰਿਆੜ , ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ , ਜੰਗੀਰ ਸਿੰਘ ਖੋਖਰ ਪੀ. ਐਸ. ਪੀ. ਸੀ. ਐਲ ਪੈਨਸ਼ਨਰਜ਼ ਐਸੋ , ਬਿੱਕਰ ਸਿੰਘ ਮਾਛੀਕੇ, ਅਤੇ ਸੁਖਦੇਵ ਸਿੰਘ ਵਰਕਿੰਗ ਪ੍ਰਧਾਨ ਆਦਿ ਆਗੂਆਂ ਨੇ ਦੱਸਿਆ ਕਿ ਇਸ ਬੱਜਟ ਵਿੱਚ ਮੁਲਾਜਮਾਂ ਪੈਨਸ਼ਨਰਾਂ ਦੇ ਬਕਾਏ ਅਤੇ ਹੋਰ ਮੰਗਾਂ ਮੰਨਣ ਬਾਰੇ ਇੱਕ ਵੀ ਸ਼ਬਦ ਨਾ ਪਾਉਣਾ ਤਰਕਹੀਣ ਅਤੇ ਲੋਕ ਦੇਖੀ ਕਰਜਾਈ ਬੱਜਟ ਨੂੰ ਪਾਸ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਨਕਾਰਨ ਯੋਗ ਹੈ | ਸੁਖਮੰਦਰ ਸਿੰਘ ਜਿਲ੍ਹਾ ਆਗੂ , ਗੁਰਦੇਵ ਸਿੰਘ ਚੜਿੱਕ , ਜਸਵੰਤ ਸਿੰਘ , ਚਮਕੌਰ ਸਿੰਘ ਪੰਜਾਬ ਰੋਡਵੇਜ ਪੈਨਸ਼ਨਰਜ਼ ਆਗੂਆਂ ਦੇ ਕਿਹਾ ਕਿ ਬੱਜਟ ਵਿੱਚ ਭਾਵੇਂ ਕੋਈ ਨਵੇਂ ਟੈਕਸ ਨਹੀਂ ਲਾਏ ਗਏ ਪਰ ਲੱਗਪੱਗ ਪੰਜਾਹ ਹਜ਼ਾਰ ਕਰੋੜ ਦੇ ਹੋਰ ਕਰਜੇ ਦੀ ਪ੍ਰਾਪਤੀ ਕਰਨ ਦੇ ਕਾਲੇ ਮਨਸੂਬੇ , ਪੰਜਾਬ ਨੂੰ ਹੋਰ ਕੰਗਾਲ ਕਰਨ ਦੇ ਰਾਹ ਤੋਰਨਾ ਅਤੀ ਘਾਤਕ ਹਨ ,ਜਦੋਂ ਕਿ ਪਹਿਲਾਂ ਲਏ ਜਾ ਰਹੇ ਟੈਕਸਾਂ ਦੀ ਆਮਦਨ ਨੂੰ ਸੁਚੱਜੇ ਤਰੀਕੇ ਨਾਲ ਵਰਤਕੇ , ਸਰਕਾਰੀ ਐਸ਼ ਪ੍ਰਸਤੀ ਅਤੇ ਕੂੜ ਪ੍ਰਚਾਰ ਤੇ ਖਰਚੇ ਘਟਾ ਕੇ ,ਵੱਡੇ ਉਦਯੋਗ ਪਤੀਆਂ ਸਰਮਾਏਦਾਰਾਂ ਤੇ ਹੋਰ ਟੈਕਸ ਲਾਕੇ ਇਸ ਸਾਲ ਲਏ ਜਾਣ ਵਾਲੇ ਕਰਜੇ ਤੋਂ ਬਚਿਆ ਜਾ ਸਕਦਾ ਸੀ । , ਸਮਸ਼ੇਰ ਸਿੰਘ , ਓਮਾਂ ਕਾਂਤ ਸ਼ਾਸਤਰੀ, ਅਵਤਾਰ ਸਿੰਘ ਪੱਪੂ , ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਅਪ੍ਰੈਲ 2025 ਨੂੰ ਮੁਲਾਜਮ ਪੈਨਸ਼ਨਰਾਂ ਨਾਲ ਹੋਣ ਵਾਲੀ ਗੱਲਬਾਤ ਅੱਗੇ ਪਾਈ ਜਾਂ ਇਸ ਮੀਟਿੰਗ ਵਿੱਚ ਲਟਕਦੀਆਂ ਮੰਗਾਂ ਬਾਰੇ ਕੋਈ ਸਾਰਥਿਕ ਹੱਲ ਨਾ ਕੱਢਿਆ ਤਾਂ ਸਾਂਝਾ ਸੰਘਰਸ਼ ਹੋਰ ਜੋਰਦਾਰ ਅਤੇ ਏਕਤਾ ਦੇ ਬਲ ਤੇ ਲੜਿਆ ਜਾਵੇਗਾ | ਅੱਜ ਦੇ ਇੱਕਠ ਵਿੱਚ ਗੁਰਜੰਟ ਸਿੰਘ ਸੰਘਾ ,ਨਾਇਬ ਸਿੰਘ , ਬਸੰਤ ਸਿੰਘ ਖਾਲਸਾ , ਸੁਖਮੰਦਰ ਸਿੰਘ ਗੱਜਣਵਾਲਾ , ਬਲੌਰ ਸਿੰਘ , ਬਲਵੀਰ ਸਿੰਘ ਪ੍ਰਧਾਨ ਮੋਗਾ , ਬਖਸ਼ੀਸ਼ ਸਿੰਘ , ਪਿਆਰਾ ਸਿੰਘ ,ਜਗਜੀਤ ਸਿੰਘ , ਅਮਰਜੀਤ ਸਿੰਘ ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ , ਜੋਰਾਵਰ ਸਿੰਘ ਬੱਧਨੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੁਲਾਜਮ ਸ਼ਾਮਲ ਹੋਏ। ਅੱਜ ਦੇ ਇੱਕਠ ਵਿੱਚ ਇੱਕ ਮਤਾ ਪਾਸ ਕਰਕੇ ਚਾਉਂ ਕੇ ਸਕੂਲ ਦੇ ਅੱਗੇ ਧਰਨੇ ਤੇ ਬੈਠੇ ਅਧਿਆਪਕਾਂ ਤੇ ਕੀਤੇ ਪੁਲੀਸ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਮੁਲਾਜਮ – ਪੈਨਸ਼ਨਰਜ਼ ਸਾਂਝਾ ਫਰੰਟ ਮੋਗਾ ਨੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਬੱਜਟ ਤੋਂ ਨਿਰਾਸ ਪੈਨਸ਼ਨਰਾਂ ਨੇ ਬੱਜਟ ਦੀਆਂ ਕਾਪੀਆਂ ਨੂੰ ਕੀਤਾ ਅਗਨ ਭੇਂਟ Read More »

ਜਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਭਾਰਤ ਤੋਂ ਮੰਗ ਲਓ ਮੁਆਫ਼ੀ : ਬ੍ਰਿਟਿਸ਼ ਸੰਸਦ ਮੈਂਬਰ

ਲੰਡਨ, 28 ਮਾਰਚ – ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਮੁੱਦਾ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ ਹੈ। ਇਹ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟੇਨ ਨੂੰ ਇਸ 106 ਸਾਲ ਪੁਰਾਣੀ ਘਟਨਾ ਲਈ ਭਾਰਤੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਖਾਸ ਗੱਲ ਇਹ ਹੈ ਕਿ ਇਹ ਮੰਗ ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਵੀ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਘਟਨਾ ਨੂੰ ਬ੍ਰਿਟੇਨ ਦੇ ਇਤਿਹਾਸ ਵਿੱਚ ’ਕਾਲਾ ਧੱਬਾ’ ਕਰਾਰ ਦਿੱਤਾ ਹੈ। ਇਸ ਕਤਲੇਆਮ ਵਿੱਚ, ਬ੍ਰਿਟਿਸ਼ ਸੈਨਿਕਾਂ ਨੇ ਨਿਹੱਥੇ ਭਾਰਤੀਆਂ ’ਤੇ ਗੋਲੀਆਂ ਚਲਾਈਆਂ। ਬਲੈਕਮੈਨ ਨੇ ਜਲ੍ਹਿਆਂਵਾਲਾ ਬਾਗ਼ ਘਟਨਾ ਦੇ ਸਬੰਧ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਭਾਸ਼ਣ ਦਿੱਤਾ। ਉਨ੍ਹਾਂ ਕਿਹਾ, ‘13 ਅਪ੍ਰੈਲ, 1919 ਨੂੰ ਬਹੁਤ ਸਾਰੇ ਪਰਵਾਰ ਆਪਣੇ ਪ੍ਰਵਾਰਾਂ ਨਾਲ ਚੰਗਾ ਦਿਨ ਬਿਤਾਉਣ ਲਈ ਸ਼ਾਂਤੀ ਨਾਲ ਇਕੱਠੇ ਹੋਏ ਸਨ। ਬ੍ਰਿਟਿਸ਼ ਫ਼ੌਜ ਵਲੋਂ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਉਨ੍ਹਾਂ ਮਾਸੂਮ ਲੋਕਾਂ ’ਤੇ ਉਦੋਂ ਤਕ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਜਦੋਂ ਤੱਕ ਗੋਲੀਆਂ ਖ਼ਤਮ ਨਾ ਹੋ ਜਾਣ। ਉਨ੍ਹਾਂ ਕਿਹਾ, ‘ਇਸ ਕਤਲੇਆਮ ਦੇ ਅੰਤ ਵਿੱਚ 1500 ਲੋਕ ਮਾਰੇ ਗਏ ਅਤੇ 1200 ਜ਼ਖ਼ਮੀ ਹੋ ਗਏ ਸਨ। ਬਾਅਦ ਵਿੱਚ ਜਨਰਲ ਡਾਇਰ ਨੂੰ ਬ੍ਰਿਟਿਸ਼ ਰਾਜ ’ਤੇ ਇਸ ਦਾਗ਼ ਲਈ ਅਪਮਾਨ ਸਹਿਣਾ ਪਿਆ।’ ਉਨ੍ਹਾਂ ਅੱਗੇ ਕਿਹਾ, ‘ਤਾਂ ਕੀ ਅਸੀਂ ਸਰਕਾਰ ਵੱਲੋਂ ਬਿਆਨ ਜਾਰੀ ਕਰ ਸਕਦੇ ਹਾਂ ਇਹ ਮੰਨਦੇ ਹੋਏ ਕਿ ਕੀ ਗ਼ਲਤ ਹੋਇਆ ਅਤੇ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗ ਲਈਏ। 2019 ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਕਤਲੇਆਮ ’ਤੇ ਦੁੱਖ ਪ੍ਰਗਟ ਕੀਤਾ ਸੀ। ਉਸਨੇ ਇਸਨੂੰ ‘ਬ੍ਰਿਟੇਨ ਦੇ ਇਤਿਹਾਸ ’ਤੇ ਇੱਕ ਸ਼ਰਮਨਾਕ ਜ਼ਖ਼ਮ’ ਕਰਾਰ ਦਿਤਾ ਸੀ। ਹਾਲਾਂਕਿ, ਉਨ੍ਹਾਂ ਨੇ ਉਦੋਂ ਵੀ ਰਸਮੀ ਮੁਆਫ਼ੀ ਨਹੀਂ ਮੰਗੀ ਸੀ।

ਜਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਭਾਰਤ ਤੋਂ ਮੰਗ ਲਓ ਮੁਆਫ਼ੀ : ਬ੍ਰਿਟਿਸ਼ ਸੰਸਦ ਮੈਂਬਰ Read More »

ਬਲੈਕ ਕਮੇਡੀ ਕਰ ਰਹੇ ਹਨ ਯੋਗੀ – ਸਟਾਲਿਨ

ਚੇਨਈ, 28 ਮਾਰਚ – ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਯੂ ਪੀ ਦੇ ਆਪਣੇ ਹਮਰੁਤਬਾ ਯੋਗੀ ਅਦਿੱਤਿਆਨਾਥ ਦੀ ਭਾਸ਼ਾ ਵਿਵਾਦ ਬਾਰੇ ਟਿੱਪਣੀ ਨੂੰ ‘ਸਭ ਤੋਂ ਗੂੜ੍ਹੀ ਸਿਆਸੀ ਬਲੈਕ ਕਮੇਡੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾ ਦਾ ਸੂਬਾ ਤਾਮਿਲਨਾਡੂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਨੂੰ ‘ਥੋਪੇ ਜਾਣ ਅਤੇ ਅੰਧ-ਰਾਸ਼ਟਰਵਾਦ’ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾ ਦਾਅਵਾ ਕੀਤਾ ਕਿ ਦੋ ਭਾਸ਼ਾਵਾਂ ਦੀ ਨੀਤੀ ਅਤੇ ਨਿਰਪੱਖ ਹਲਕਾਬੰਦੀ ’ਤੇ ਤਾਮਿਲਨਾਡੂ ਦੀ ਨਿਰਪੱਖ ਅਤੇ ਦਿ੍ਰੜ੍ਹ ਆਵਾਜ਼ ਦੇਸ਼ ਭਰ ਵਿੱਚ ਗੂੰਜ ਰਹੀ ਹੈ ਅਤੇ ਇਸ ਤੋਂ ਭਾਜਪਾ ਸਪੱਸ਼ਟ ਤੌਰ ’ਤੇ ਪਰੇਸ਼ਾਨ ਹੈ। ਸਟਾਲਿਨ ਨੇ ਇਹ ਟਿੱਪਣੀਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉੱਤੇ ਪਾਈ ਇਕ ਪੋਸਟ ਵਿੱਚ ਕੀਤੀਆਂ ਹਨ। ਉਨ੍ਹਾ ਕਿਹਾ, ‘ਅਤੇ ਹੁਣ ਮਾਣਯੋਗ ਯੋਗੀ ਅਦਿੱਤਿਆਨਾਥ ਸਾਨੂੰ ਨਫਰਤ ’ਤੇ ਭਾਸ਼ਣ ਦੇਣਾ ਚਾਹੁੰਦੇ ਹਨ? ਸਾਨੂੰ ਬਖਸ਼ੋ। ਇਹ ਵਿਡੰਬਨਾ ਨਹੀਂ ਹੈ, ਇਹ ਸਭ ਤੋਂ ਸਿਆਹ ਸਿਆਸੀ ਬਲੈਕ ਕਮੇਡੀ ਹੈ। ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ; ਅਸੀਂ ਕੁਝ ਵੀ ਥੋਪੇ ਜਾਣ ਅਤੇ ਸ਼ਾਵਨਵਾਦ ਦਾ ਵਿਰੋਧ ਕਰਦੇ ਹਾਂ। ਇਹ ਵੋਟਾਂ ਲਈ ਦੰਗੇ ਦੀ ਰਾਜਨੀਤੀ ਨਹੀਂ, ਇਹ ਸਨਮਾਨ ਅਤੇ ਨਿਆਂ ਦੀ ਲੜਾਈ ਹੈ।’ ਸਟਾਲਿਨ ਯੋਗੀ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਡੀ ਐੱਮ ਕੇ ਸਰਕਾਰ ਭਾਸ਼ਾ ਦੇ ਮੁੱਦੇ ਦੀ ਵਰਤੋਂ ਕਰਕੇ ਫੁੱਟ-ਪਾਊ ਚਾਲਾਂ ਚੱਲ ਰਹੀ ਹੈ।

ਬਲੈਕ ਕਮੇਡੀ ਕਰ ਰਹੇ ਹਨ ਯੋਗੀ – ਸਟਾਲਿਨ Read More »

ਅਕਾਦਮਿਕ ਤਣਾਅ ਤੇ ਖ਼ੁਦਕੁਸ਼ੀਆਂ

ਆਈਆਈਟੀ-ਰੋਪੜ ਦੇ ਆਖਰੀ ਵਰ੍ਹੇ ਦੇ ਇਕ ਵਿਦਿਆਰਥੀ ਨੇ ਮਾੜੇ ਅੰਕ ਆਉਣ ਤੋਂ ਹਫ਼ਤੇ ਬਾਅਦ ਖ਼ੁਦਕੁਸ਼ੀ ਕਰ ਲਈ। ਜ਼ਾਹਿਰਾ ਤੌਰ ’ਤੇ ਉਸ ਦੀ ਨਾਕਾਫ਼ੀ ਭਾਸ਼ਾਈ ਯੋਗਤਾ ਨੇ ਉਸ ਨੂੰ ਜ਼ਹਿਰ ਖਾਣ ਵੱਲ ਤੋਰਿਆ ਹੈ। ਖ਼ੁਦਕੁਸ਼ੀ ਨੋਟ ਵਿਚ, ਮੇਰੀਮੇਸੀ ਅਰੁਣ ਨੇ ਆਪਣੇ ਮਾਪਿਆਂ ਤੋਂ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਨਾ ਉਤਰਨ ਲਈ ਮੁਆਫ਼ੀ ਮੰਗੀ ਹੈ। ਔਖਿਆਈ ਤੇ ਅਸਹਿ ਦਬਾਅ ਵੱਲੋਂ ਜਵਾਨ ਜ਼ਿੰਦਗੀ ਨਿਗ਼ਲ ਲਏ ਜਾਣ ਦੀ ਇਹ ਇਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਜਾਪਦਾ ਹੈ ਕਿ ਦੇਸ਼ ਦੇ ਸਭ ਤੋਂ ਚੋਟੀ ਦੇ ਸਿੱਖਿਆ ਅਦਾਰਿਆਂ ਵਿਚ ਦਾਖਲਾ ਮਿਲਣ ਤੋਂ ਬਾਅਦ ਵੀ ਵਿਦਿਆਰਥੀਆਂ ਲਈ ਕੋਈ ਰਾਹਤ ਨਹੀਂ ਹੈ। ਉਨ੍ਹਾਂ ਨੂੰ ਬੇਰਹਿਮ ਮੁਕਾਬਲੇ ’ਚੋਂ ਲੰਘਣਾ ਪੈਂਦਾ ਹੈ ਤੇ ਹਰ ਵੇਲੇ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਅਕਾਦਮਿਕ ਯਾਤਰਾ ਹੋਂਦ ਦਾ ਡਾਰਵਿਨਵਾਦੀ ਸੰਘਰਸ਼ ਬਣ ਕੇ ਰਹਿ ਗਈ ਹੈ। ਤੇ ਜਿਹੜੇ ਸਭ ਤੋਂ ਕਾਬਿਲ ਅਤੇ ਕਰੜੇ ਨਹੀਂ ਹਨ, ਸੌਖੇ ਜਿਹੇ ਢੰਗ ਨਾਲ ਦੌੜ ’ਚੋਂ ਬਾਹਰ ਹੋ ਜਾਂਦੇ ਹਨ, ਜਾਂ ਇਸ ਤੋਂ ਵੀ ਬਦਤਰ, ਆਪਣੀਆਂ ਜ਼ਿੰਦਗੀਆਂ ਨੂੰ ਖ਼ਤਮ ਕਰਨਾ ਚੁਣਦੇ ਹਨ। ਸੁਪਰੀਮ ਕੋਰਟ ਨੇ ਇਸੇ ਹਫ਼ਤੇ ਦੇ ਸ਼ੁਰੂ ’ਚ ਬਿਲਕੁਲ ਦਰੁਸਤ ਫਰਮਾਇਆ ਹੈ ਕਿ ਅੰਕ ਆਧਾਰਿਤ ਸਿੱਖਿਆ ਢਾਂਚੇ ਵਿਚ ਕਾਰਗੁਜ਼ਾਰੀ ਦਾ ਅਣਥੱਕ ਦਬਾਅ ਅਤੇ ਮੋਹਰੀ ਸੰਸਥਾਵਾਂ ਵਿਚ ਸੀਮਤ ਸੀਟਾਂ ਲਈ ਅਤਿ ਦਾ ਮੁਕਾਬਲਾ ਵਿਦਿਆਰਥੀਆਂ ’ਤੇ ‘ਭਿਆਨਕ ਬੋਝ’ ਪਾ ਰਿਹਾ ਹੈ। ਇਸ ਨੇ ਉਨ੍ਹਾਂ ਦੀ ਮਾਨਸਿਕ ਹਾਲਤ ਨਾਲ ਜੁੜੀਆਂ ਚਿੰਤਾਵਾਂ ਤੇ ਖ਼ੁਦਕੁਸ਼ੀਆਂ ਦੀ ਰੋਕਥਾਮ ਲਈ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉੱਦਮ ਸ਼ਲਾਘਾਯੋਗ ਹੈ, ਪਰ ਇਸ ਦੀ ਸਫ਼ਲਤਾ ਜ਼ਿਆਦਾਤਰ ਇਸ ਗੱਲ ਉਤੇ ਨਿਰਭਰ ਕਰੇਗੀ ਕਿ ਕੀ ਮੁੱਖ ਹਿੱਤਧਾਰਕ – ਯੂਨੀਵਰਸਿਟੀਆਂ, ਕਾਲਜ, ਕੋਚਿੰਗ ਕੇਂਦਰ, ਮਾਪੇ – ਆਤਮ ਚਿੰਤਨ ਤੇ ਸੁਧਾਰ ਕਰਨ ਦੀ ਇੱਛਾ ਰੱਖਦੇ ਹਨ। ਨਤੀਜਿਆਂ ਤੇ ਉਪਲਬਧੀਆਂ ਨਾਲ ਇਹ ਉਨ੍ਹਾਂ ਦਾ ਲਗਾਅ ਹੀ ਹੈ ਜੋ ਨੌਜਵਾਨਾਂ ਨੂੰ ਇਸ ਦਲਦਲ ’ਚ ਡੂੰਘਾ ਧੱਕ ਰਿਹਾ ਹੈ। ਸੰਸਥਾਗਤ ਘਾਟਾਂ ਤੇ ਮਾਪਿਆਂ ਦੀ ਜਵਾਬਦੇਹੀ ਦੀ ਕਮੀ ਨੇ ਬਹੁਤ ਹੀ ਅਫ਼ਸੋਸਨਾਕ ਸਥਿਤੀ ਪੈਦਾ ਕਰ ਦਿੱਤੀ ਹੈ। ਦੋਵੇਂ ਧਿਰਾਂ ਨੌਜਵਾਨਾਂ ਦੇ ਦੁੱਖਾਂ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ। ਇਹ ਬੇਸ਼ੱਕ ਸਾਂਝੀ ਨਾਕਾਮੀ ਹੈ ਤੇ ਇਕ-ਦੂਜੇ ’ਤੇ ਦੋਸ਼ ਮੜ੍ਹਨ ਲਈ ਇੱਥੇ ਕੋਈ ਥਾਂ ਨਹੀਂ ਹੈ। ਸ਼ੁਰੂਆਤ ’ਚ ਹੀ ਤਣਾਅ ਦੀ ਸ਼ਨਾਖ਼ਤ ਕਰਨ ਉਤੇ ਧਿਆਨ ਦੇਣਾ ਚਾਹੀਦਾ ਹੈ ਤੇ ਹੱਲ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ। ਵਿਦਿਆਰਥੀਆਂ ਦੀ ਸਲਾਮਤੀ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਤਰਜੀਹ ਮਿਲਣੀ ਚਾਹੀਦੀ ਹੈ।

ਅਕਾਦਮਿਕ ਤਣਾਅ ਤੇ ਖ਼ੁਦਕੁਸ਼ੀਆਂ Read More »

284 ਜਣੇ ਦੇਸ਼ ਦੀ ਇੱਕ-ਤਿਹਾਈ ਦੌਲਤ ਦੇ ਮਾਲਕ

ਨਵੀਂ ਦਿੱਲੀ, 28 ਮਾਰਚ – 284 ਭਾਰਤੀ ਅਰਬਪਤੀਆਂ ਕੋਲ ਦੇਸ਼ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦੇ ਇੱਕ-ਤਿਹਾਈ ਜਿੰਨੀ ਦੌਲਤ ਹੈ। ਹੁਰੂਨ ਗਲੋਬਲ ਰਿਚ ਲਿਸਟ ਮੁਤਾਬਕ ਗੌਤਮ ਅਡਾਨੀ, ਜਿਹੜਾ ਗੁਜਰਾਤ ਦੇ ਅਹਿਮਦਾਬਾਦ ਸਥਿਤ ਹੈੱਡਕੁਆਰਟਰ ਵਾਲੇ ਸਨਅਤੀ ਘਰਾਣੇ ਦਾ ਮੁਖੀ ਹੈ, ਦੀ ਦੌਲਤ ਇੱਕ ਲੱਖ ਕਰੋੜ ਰੁਪਏ ਵਧ ਕੇ 8.4 ਲੱਖ ਕਰੋੜ ਹੋ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਦੀ ਦੌਲਤ 13 ਫੀਸਦੀ ਘਟ ਕੇ 8.6 ਲੱਖ ਕਰੋੜ ’ਤੇ ਆ ਗਈ ਹੈ, ਪਰ ਉਹ ਏਸ਼ੀਆ ਦਾ ਨੰਬਰ ਵਨ ਅਮੀਰ ਦਾ ਰੁਤਬਾ ਕਾਇਮ ਰੱਖਣ ਵਿੱਚ ਕਾਇਮ ਰਿਹਾ ਹੈ। ਅਡਾਨੀ, ਜਿਸ ਨੂੰ ਹਿੰਡਨਬਰਗ ਰਿਪੋਰਟ ਕਾਰਨ ਧੱਕਾ ਲੱਗਾ ਸੀ, ਪਿਛਲੇ ਸਾਲ 13 ਫੀਸਦੀ ਦੌਲਤ ਵਧਾਉਣ ਵਿੱਚ ਸਫਲ ਰਿਹਾ ਹੈ। ਭਾਰਤ ਵਿੱਚ 284 ਅਰਬਪਤੀ ਹਨ, ਜਿਨ੍ਹਾਂ ਦੀ ਦੌਲਤ ਵਿੱਚ 10 ਫੀਸਦੀ (98 ਲੱਖ ਕਰੋੜ) ਦਾ ਵਾਧਾ ਹੋਇਆ ਹੈ। ਇਹ ਦੇਸ਼ ਦੀ ਜੀ ਡੀ ਪੀ ਦਾ ਇੱਕ-ਤਿਹਾਈ ਬਣਦਾ ਹੈ। ਭਾਰਤ ਹਰੇਕ ਅਰਬਪਤੀ ਦੀ ਔਸਤ ਦੌਲਤ ਦੇ ਮਾਮਲੇ ਵਿੱਚ ਚੀਨ ਨੂੰ ਟੱਪ ਗਿਆ ਹੈ। ਭਾਰਤ ਵਿੱਚ ਅਰਬਪਤੀ ਕੋਲ ਔਸਤਨ 34514 ਕਰੋੜ ਦੀ ਦੌਲਤ ਹੈ, ਜਦਕਿ ਚੀਨ ਵਿੱਚ 29027 ਕਰੋੜ ਦੀ। 15 ਜਨਵਰੀ ਤੱਕ ਹਿਸਾਬ ਲਾਉਣ ਵਾਲੀ ਰਿਪੋਰਟ ਮੁਤਾਬਕ 175 ਅਰਬਪਤੀ ਭਾਰਤੀਆਂ ਦੀ ਦੌਲਤ ਵਿੱਚ ਪਿਛਲੇ ਇੱਕ ਸਾਲ ਦੌਰਾਨ ਵਾਧਾ ਹੋਇਆ, ਜਦਕਿ 109 ਅਰਬਪਤੀਆਂ ਦੀ ਦੌਲਤ ਘਟੀ ਜਾਂ ਸਾਵੀਂ ਰਹੀ। ਰੋਸ਼ਨੀ ਨਾਡਾਰ ਸਾਢੇ ਤਿੰਨ ਲੱਖ ਕਰੋੜ ਦੀ ਦੌਲਤ ਨਾਲ ਸਭ ਤੋਂ ਅਮੀਰ ਭਾਰਤੀ ਮਹਿਲਾ ਬਣ ਗਈ ਹੈ। ਦੁਨੀਆ ਦੀਆਂ ਅਮੀਰ ਮਹਿਲਾਵਾਂ ਵਿੱਚ ਪੰਜਵੇਂ ਨੰਬਰ ’ਤੇ ਪੁੱਜ ਗਈ ਹੈ। ਅਜਿਹਾ ਉਸ ਦੇ ਪਿਤਾ ਵੱਲੋਂ ਐੱਚ ਸੀ ਐੱਲ ਵਿੱਚ ਆਪਣੀ 47 ਫੀਸਦੀ ਹਿੱਸੇਦਾਰੀ ਉਸ ਨੂੰ ਟਰਾਂਸਫਰ ਕਰਨ ਨਾਲ ਹੋਇਆ ਹੈ। ਸ਼ਹਿਰਾਂ ਦੇ ਹਿਸਾਬ ਨਾਲ ਮੁੰਬਈ ਵਿੱਚ 11 ਅਰਬਪਤੀ ਸੁਪਰ-ਰਿਚ ਲੋਕਾਂ ਵਿੱਚ ਸ਼ਾਮਲ ਹੋਏ ਹਨ। ਹੁਣ ਸ਼ਹਿਰ ਵਿੱਚ ਅਰਬਪਤੀਆਂ ਦੀ ਗਿਣਤੀ 90 ਹੋ ਗਈ ਹੈ, ਪਰ ਮੁੰਬਈ ਏਸ਼ੀਆ ਵਿੱਚ ਸਭ ਤੋਂ ਵੱਧ ਅਰਬਪਤੀਆਂ ਦੀ ਰਾਜਧਾਨੀ ਵਜੋਂ ਆਪਣਾ ਰੁਤਬਾ ਚੀਨ ਦੇ ਸ਼ੰਘਾਈ ਨੂੰ ਗੁਆ ਬੈਠੀ ਹੈ। ਉੱਥੇ 92 ਅਰਬਪਤੀ ਹੋ ਗਏ ਹਨ। ਭਾਰਤ ਵਿੱਚ ਸਭ ਤੋਂ ਵੱਧ 53 ਅਰਬਪਤੀ ਹੈੱਲਥ ਕੇਅਰ ਸੈਕਟਰ ਦੇ ਹਨ। ਇਸ ਤੋਂ ਬਾਅਦ ਕੰਜ਼ਿਊਮਰ ਗੁਡਜ਼ ’ਚ 35 ਤੇ ਸਨਅਤੀ ਉਤਪਾਦਨ ਵਿੱਚ 32 ਨਵੇਂ ਅਰਬਪਤੀ ਸ਼ਾਮਲ ਹੋਏ ਹਨ। ਭਾਰਤੀ ਅਰਬਪਤੀਆਂ ਦੀ ਔਸਤ ਉਮਰ 68 ਸਾਲ ਹੈ। ਇਹ ਸੰਸਾਰ ਔਸਤ ਨਾਲੋਂ ਦੋ ਸਾਲ ਵੱਧ ਹੈ। 34 ਸਾਲਾ ਸ਼ੰਸ਼ਾਕ ਕੁਮਾਰ ਤੇ ਰਾਜ਼ੋਪੇ ਦਾ ਹਰਸ਼ਿਲ ਮਾਥੁਰ 8643 ਕਰੋੜ ਦੀ ਦੌਲਤ ਨਾਲ ਸਭ ਤੋਂ ਛੋਟੀ ਉਮਰ ਦੇ ਹਨ। ਟੈਸਲਾ ਤੇ ਸਪੇਸਐੱਕਸ ਵਰਗੀਆਂ ਕੰਪਨੀਆਂ ਦਾ ਮਾਲਕ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਸ ਦੀ ਦੌਲਤ 82 ਫੀਸਦੀ (189 ਅਰਬ ਡਾਲਰ) ਵਧੀ ਹੈ। ਉਸ ਦੀ ਦੌਲਤ 34.32 ਲੱਖ ਕਰੋੜ ਹੈ। ਐਮਾਜ਼ੋਨ ਦਾ ਬਾਨੀ ਜੈਫ ਬੇਜੋਸ 22.83 ਲੱਖ ਕਰੋੜ ਨਾਲ ਦੂਜੇ ਨੰਬਰ ’ਤੇ ਹੈ। ਇਸ ਰਿਪੋਰਟ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਰਾਂ ਦੀਆਂ ਉਜਰਤਾਂ ਦੀ ਗੰਭੀਰ ਹਾਲਤ ਦਾ ਮੁੱਦਾ ਚੁੱਕਿਆ ਸੀ। ਉਨ੍ਹਾ ਕੌਮਾਂਤਰੀ ਕਿਰਤ ਜਥੇਬੰਦੀ (ਆਈ ਐੱਲ ਓ) ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਭਾਰਤ ਵਿੱਚ ਉਜਰਤ ਵਾਧਾ 2006 ਵਿੱਚ 9.3 ਫੀਸਦੀ ਤੋਂ ਘਟ ਕੇ 2023 ਵਿੱਚ 0.1 ਫੀਸਦੀ ’ਤੇ ਆ ਗਿਆ ਸੀ।

284 ਜਣੇ ਦੇਸ਼ ਦੀ ਇੱਕ-ਤਿਹਾਈ ਦੌਲਤ ਦੇ ਮਾਲਕ Read More »

ਪੱਤਰਕਾਰ ’ਤੇ ਦਮਨ

ਆਸਾਮ ਦੀ ਰਾਜਧਾਨੀ ਗੁਹਾਟੀ ’ਚ ਸੀਨੀਅਰ ਪੱਤਰਕਾਰ ਦਿਲਾਵਰ ਹੁਸੈਨ ਮਜੂਮਦਾਰ ਨੂੰ ਮੰਗਲਵਾਰ ਰਾਤ ਪੁਲਸ ਨੇ ਗਿ੍ਰਫਤਾਰ ਕਰ ਲਿਆ, ਜਦੋਂ ਉਹ ਆਸਾਮ ਕੋਆਪ੍ਰੇਟਿਵ ਅਪੈਕਸ ਬੈਂਕ (ਏ ਸੀ ਏ ਬੀ) ਖਿਲਾਫ ਇੱਕ ਮੁਜ਼ਾਹਰੇ ਨੂੰ ਕਵਰ ਕਰਕੇ ਘਰ ਪਰਤਿਆ ਸੀ। ਇਸ ਬੈਂਕ ਦੇ ਡਾਇਰੈਕਟਰ ਸੂਬੇ ਦੇ ਮੁੱਖ ਮੰਤਰੀ ਬਿਸਵਾ ਸਰਮਾ ਹਨ ਤੇ ਇਸ ਦੇ ਚੇਅਰਮੈਨ ਭਾਜਪਾ ਵਿਧਾਇਕ ਬਿਸਵਜੀਤ ਫੁਕਨ ਹਨ। ਪੱਤਰਕਾਰਾਂ ਨੇ ਡਿਜੀਟਲ ਮੀਡੀਆ ਪੋਰਟਲ ‘ਦੀ ਕਰਾਸਕਰੰਟ’ ਦੇ ਚੀਫ ਰਿਪੋਰਟਰ ਮਜੂਮਦਾਰ ਦੀ ਗਿ੍ਰਫਤਾਰੀ ਖਿਲਾਫ ਬੁੱਧਵਾਰ ਪ੍ਰੈੱਸ ਕਲੱਬ ਦੇ ਬਾਹਰ ਪ੍ਰਦਰਸ਼ਨ ਕਰਕੇ ਗਿ੍ਰਫਤਾਰੀ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਤੇ ਆਸਾਮ ਪੁਲਸ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ। ਕਾਂਗਰਸ, ਰਾਇਜ਼ੋਰ ਦਲ ਤੇ ਆਸਾਮ ਜਾਤੀ ਪ੍ਰੀਸ਼ਦ ਵਰਗੀਆਂ ਆਪੋਜ਼ੀਸ਼ਨ ਪਾਰਟੀਆਂ ਨੇ ਵੀ ਮਜੂਮਦਾਰ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਪੋਰਟਲ ਦੇ ਸੰਪਾਦਕ ਅਰੂਪ ਕਲਿਤਾ ਨੇ ਕਿਹਾ ਹੈ ਕਿ ਗਿ੍ਰਫਤਾਰੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਦਿਲਾਵਰ ਨੇ ਸਿਰਫ ਆਪਣਾ ਕੰਮ ਕੀਤਾ ਹੈ। ਦਰਅਸਲ ਏ ਸੀ ਏ ਬੀ ਵਿੱਚ ਕਥਿਤ ਬੇਨੇਮੀਆਂ ਖਿਲਾਫ ਆਸਾਮ ਜਾਤੀ ਪ੍ਰੀਸ਼ਦ ਦੇ ਯੂਥ ਵਿੰਗ ‘ਜਾਤੀ ਯੁਵਾ ਸ਼ਕਤੀ’ ਨੇ ਮੰਗਲਵਾਰ ਗੁਹਾਟੀ ਵਿੱਚ ਬੈਂਕ ਦੇ ਹੈੱਡਕੁਆਰਟਰ ਅੱਗੇ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਮਜੂਮਦਾਰ ਨੇ ਉੱਥੇ ਮੌਜੂਦ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਡੋਮਬਾਰੂ ਸੈਕੀਆ ਤੋਂ ਕੁਝ ਸਵਾਲ ਪੁੱਛੇ। ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸੈਕੀਆ ਨੇ ਜਵਾਬ ਦੇਣ ਦੀ ਥਾਂ ਮਜੂਮਦਾਰ ਨੂੰ ਆਪਣੇ ਦਫਤਰ ਵਿੱਚ ਆਉਣ ਲਈ ਕਿਹਾ। ਇਸ ਦੇ ਕੁਝ ਘੰਟਿਆਂ ਬਾਅਦ ਪਾਨ ਬਾਜ਼ਾਰ ਥਾਣੇ ਦੀ ਪੁਲਸ ਨੇ ਉਸ ਨੂੰ ਚੁੱਕ ਲਿਆ। ਉਸ ’ਤੇ ਮੁਜਰਮਾਨਾ ਧਮਕੀ ਦੇਣ ਅਤੇ ਅਨੁਸੂਚਿਤ ਜਾਤੀ/ ਜਨਜਾਤੀ (ਅੱਤਿਆਚਾਰ ਨਿਵਾਰਨ) ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਸ਼ਿਕਾਇਤ ਬੈਂਕ ਦੇ ਸਕਿਉਰਟੀ ਗਾਰਡ ਵੱਲੋਂ ਕੀਤੀ ਗਈ, ਜਿਸ ਦਾ ਕਹਿਣਾ ਹੈ ਕਿ ਮਜੂਮਦਾਰ ਨੇ ਉਸ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਮਜੂਮਦਾਰ ਆਸਾਮ ਦੇ ਉਨ੍ਹਾਂ ਪੱਤਰਕਾਰਾਂ ਵਿੱਚ ਸ਼ਾਮਲ ਹੈ, ਜਿਹੜੇ ਸਰਕਾਰ ਦੀਆਂ ਨੀਤੀਆਂ ਤੇ ਭਿ੍ਰਸ਼ਟਾਚਾਰ ਖਿਲਾਫ ਨਿਡਰਤਾ ਨਾਲ ਸਵਾਲ ਉਠਾਉਦੇ ਹਨ। ‘ਦੀ ਕਰਾਸਕਰੰਟ’ ਪੋਰਟਲ ਨੇ ਪਹਿਲਾਂ ਵੀ ਮੁੱਖ ਮੰਤਰੀ ਬਿਸਵਾ ਤੇ ਉਸ ਦੀ ਪਤਨੀ ਰਿਨਿਕੀ ਭੁਈਆ ਸਰਮਾ ਨਾਲ ਜੁੜੇ ਵਿਵਾਦਾਂ ਦੀਆਂ ਖਬਰਾਂ ਨਸ਼ਰ ਕੀਤੀਆਂ ਹਨ। 2022 ਵਿੱਚ ਪੋਰਟਲ ਨੇ ਖਬਰ ਚਲਾਈ ਸੀ ਕਿ ਸਰਮਾ ਦੇ ਸਿਹਤ ਮੰਤਰੀ ਹੁੰਦਿਆਂ ਉਸ ਦੀ ਪਤਨੀ ਦੀ ਫਰਮ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਪੀ ਪੀ ਆਈ ਕਿੱਟ ਦੀ ਸਪਲਾਈ ਲਈ ਤੱਤਕਾਲ ਆਰਡਰ ਦਿੱਤੇ ਗਏ ਸਨ। ਇਸ ਦੇ ਇਲਾਵਾ ਮਜੂਮਦਾਰ ਨੇ ਏ ਸੀ ਏ ਬੀ ਵਿੱਚ ਕਥਿਤ ਬੇਨੇਮੀਆਂ ਬਾਰੇ ਕਈ ਲੇਖ ਲਿਖੇ ਸਨ। ਉਸ ਦੀ ਗਿ੍ਰਫਤਾਰੀ ਨੂੰ ਲੋਕ ਸਰਕਾਰ ਦੀ ਬਦਲਾਖੋਰੀ ਮੰਨ ਰਹੇ ਹਨ। ਇਸ ਗਿ੍ਰਫਤਾਰੀ ਪਿੱਛੇ ਕਈ ਸੰਭਾਵਤ ਮਕਸਦ ਹੋ ਸਕਦੇ ਹਨ। ਪਹਿਲਾ ਇਹ ਕਿ ਸੱਤਾ ਦੇ ਕਰੀਬੀਆਂ ਜਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਸਵਾਲ ਕੀਤੇ ਤਾਂ ਨਤੀਜੇ ਭੁਗਤਣੇ ਪੈਣਗੇ। ਦੂਜਾ, ਮਜੂਮਦਾਰ ਦੀ ਗਿ੍ਰਫਤਾਰੀ ਦੱਸਦੀ ਹੈ ਕਿ ਸਰਕਾਰ ਏ ਸੀ ਏ ਬੀ ਵਿੱਚ ਮੁੱਖ ਮੰਤਰੀ ਦੀ ਸਿੱਧੀ ਸ਼ਮੂਲੀਅਤ ਕਾਰਨ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਗਿ੍ਰਫਤਾਰੀ ਨਾਲ ਸਰਕਾਰ ਦੂਜੇ ਪੱਤਰਕਾਰਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੀ ਹੈ। ਤੀਜਾ ਇਹ ਕਦਮ ਹੁਕਮਰਾਨ ਭਾਜਪਾ ਦੀ ਛਵੀ ਖਰਾਬ ਹੋਣ ਤੋਂ ਰੋਕਣ ਦੀ ਕੋਸ਼ਿਸ਼ ਹੋ ਸਕਦੀ ਹੈ, ਕਿਉਕਿ ਬੇਨੇਮੀਆਂ ਖਿਲਾਫ ਸੂਬੇ ਵਿੱਚ ਆਵਾਜ਼ਾਂ ਤੇਜ਼ ਹੋ ਰਹੀਆਂ ਹਨ।

ਪੱਤਰਕਾਰ ’ਤੇ ਦਮਨ Read More »