March 28, 2025

ਭਾਰਤ ਦੇ ਦੌਰੇ ’ਤੇ ਆਉਣਗੇ ਪੂਤਿਨ

ਮਾਸਕੋ, 28 ਮਾਰਚ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਛੇਤੀ ਭਾਰਤ ਦਾ ਦੌਰਾ ਕਰਨਗੇ। ਉਂਝ ਦੌਰੇ ਦੀਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦੱਸਿਆ ਕਿ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਦੌਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੂਸੀ ਕੌਮਾਂਤਰੀ ਮਾਮਲਿਆਂ ਦੀ ਪਰਿਸ਼ਦ (ਆਰਆਈਏਸੀ) ਵੱਲੋਂ ‘ਰੂਸ ਅਤੇ ਭਾਰਤ: ਨਵੇਂ ਦੁਵੱਲੇ ਏਜੰਡੇ ਵੱਲ’ ਵਿਸ਼ੇ ’ਤੇ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਾਵਰੋਵ ਨੇ ਕਿਹਾ, ‘‘ਪੂਤਿਨ ਦੇ ਭਾਰਤ ਦੌਰੇ ਲਈ ਫਿਲਹਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲਾਵਰੋਵ ਨੇ ਕਿਹਾ ਕਿ ਪਿਛਲੇ ਸਾਲ ਮੋਦੀ ਦੇ ਮੁੜ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਉਨ੍ਹਾਂ ਸਭ ਤੋਂ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ ਅਤੇ ਹੁਣ ਪੂਤਿਨ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੁਲਾਈ ’ਚ ਰੂਸ ਦਾ ਦੌਰਾ ਕੀਤਾ ਸੀ, ਜੋ ਕਰੀਬ ਪੰਜ ਸਾਲਾਂ ’ਚ ਉਨ੍ਹਾਂ ਦੀ ਪਹਿਲੀ ਰੂਸ ਯਾਤਰਾ ਸੀ। ਇਸ ਤੋਂ ਪਹਿਲਾਂ ਉਨ੍ਹਾਂ 2019 ’ਚ ਆਰਥਿਕ ਸੰਮੇਲਨ ’ਚ ਹਿੱਸਾ ਲੈਣ ਲਈ ਵਲਾਦੀਵੋਸਤੋਕ ਦਾ ਦੌਰਾ ਕੀਤਾ ਸੀ। ਆਪਣੇ ਪਿਛਲੇ ਦੌਰੇ ਸਮੇਂ ਮੋਦੀ ਨੇ ਪੂਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ।

ਭਾਰਤ ਦੇ ਦੌਰੇ ’ਤੇ ਆਉਣਗੇ ਪੂਤਿਨ Read More »

ਲੋਕ ਮੋਰਚਾ ਪੰਜਾਬ ਵੱਲੋਂ ਅਮਰੀਕੀ ਵਫਦ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ

ਬਠਿੰਡਾ, 28 ਮਾਰਚ – ਭਾਰਤੀ ਮੰਡੀ ਵਿੱਚੋਂ ਭਾਰਤ ਦੇ ਖੇਤੀ ਉਤਪਾਦਾਂ ਨੂੰ ਬਾਹਰ ਕਰਨ ਅਤੇ ਅਮਰੀਕੀ ਉਤਪਾਦਾਂ ਦੀ ਬੇਰੋਕ ਟੋਕ ਵਿਕਰੀ ਯਕੀਨੀ ਬਣਾਉਣ ਦੇ ਮਕਸਦ ਨੂੰ ਲੈ ਕੇ ਆਏ ਅਮਰੀਕੀ ਵਫਦ ਦੇ ਘਾਤਕ ਮਨਸੂਬਿਆਂ ਵਿਰੁੱਧ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਭਾਰਤ ਅੰਦਰ ਖੇਤੀ ਉਤਪਾਦਾਂ ਦੀ ਮੰਡੀ ਬੇਹੱਦ ਸੰਵੇਦਨਸ਼ੀਲ ਖੇਤਰ ਹੈ ਅਤੇ ਇਸ ਖੇਤਰ ਵਿੱਚ ਵਿਦੇਸ਼ੀ ਵਸਤਾਂ ਦੀ ਬੇਰੋਕ ਟੋਕ ਆਮਦ ਭਾਰਤੀ ਕਿਸਾਨਾਂ ਅਤੇ ਵਪਾਰੀਆਂ ਦੇ ਹਿਤਾਂ ਉੱਤੇ ਬੇਹਦ ਘਾਤਕ ਅਸਰ ਪਾਉਣ ਵਾਲੀ ਹੈ। ਉਹਨਾਂ ਕਿਹਾ ਕਿ ਅਮਰੀਕਾ ਨੇ ਪਹਿਲਾਂ ਹੀ ਖੇਤੀ ਉਤਪਾਦਾਂ ਸਮੇਤ ਅਨੇਕਾਂ ਉਤਪਾਦਾਂ ਉੱਤੋਂ ਦਰਾਮਦ ਡਿਊਟੀਆਂ ਘਟਾਉਣ ਲਈ ਭਾਰਤ ਸਰਕਾਰ ਉੱਤੇ ਦਬਾਅ ਬਣਾਇਆ ਹੋਇਆ ਹੈ ਅਤੇ ਭਾਰਤ ਸਰਕਾਰ ਨੇ ਇਸ ਦਬਾਅ ਅੱਗੇ ਲਿਫਦਿਆਂ ਦਰਾਮਦ ਡਿਊਟੀਆਂ ਘਟਾਉਣ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਹੁਣ ਇਹ ਵਪਾਰ ਵਫਦ ਭਾਰਤ ਨੂੰ ਆਪਣੀ ਮੰਡੀ ਉਹਨਾਂ ਵਸਤਾਂ ਲਈ ਖੋਹਲਣ ਲਈ ਕਹਿ ਰਿਹਾ ਹੈ ਜਿਹਨਾਂ ਦੀ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਅਮਰੀਕੀ ਬਦਾਮਾਂ,ਸੇਬਾਂ,ਮੀਟ ਅਤੇ ਹੋਰ ਕੁਝ ਉਤਪਾਦਾਂ ਲਈ ਭਾਰਤੀ ਮੰਡੀ ਖੋਲ੍ਹੀ ਜਾ ਚੁੱਕੀ ਹੈ। ਹੁਣ ਮੱਕੀ, ਕਣਕ, ਡੇਅਰੀ ਉਤਪਾਦਾਂ ਸਮੇਤ ਅਨੇਕਾਂ ਵਸਤਾਂ ਨੂੰ ਭਾਰਤ ਦੀ ਮੰਡੀ ਵਿੱਚ ਵੇਚਣ ਦੀ ਇਜਾਜ਼ਤ ਹਾਸਲ ਕੀਤੀ ਜਾਣੀ ਹੈ। ਪਹਿਲਾਂ ਹੀ ਗਹਿਰੇ ਸੰਕਟ ਨਾਲ ਜੂਝ ਰਹੇ ਸਾਡੇ ਦੇਸ਼ ਦੇ ਕਿਸਾਨਾਂ ਅਤੇ ਵਪਾਰੀਆਂ ਉੱਤੇ ਇਸ ਕਦਮ ਨੇ ਵੱਡੇ ਨਾਂਹ ਪੱਖੀ ਅਸਰ ਪਾਉਣੇ ਹਨ। ਬੁਲਾਰਿਆਂ ਨੇ ਅੱਗੇ ਕਿਹਾ ਕਿ ਅਮਰੀਕੀ ਦਬਾਅ ਹੇਠ ਝੁਕਦਿਆਂ ਭਾਰਤ ਸਰਕਾਰ ਇਥੋਂ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਨਾਲ ਵੱਡਾ ਖਿਲਵਾੜ ਕਰਨ ਜਾ ਰਹੀ ਹੈ। ਇਸ ਨਾਪਾਕ ਮਕਸਦ ਨੂੰ ਲੈ ਕੇ ਆਏ ਅਮਰੀਕੀ ਵਫਦ ਦਾ ਭਾਰਤ ਦੇ ਸਮੂਹ ਲੋਕਾਂ ਵੱਲੋਂ ਜੋਰਦਾਰ ਵਿਰੋਧ ਕੀਤੇ ਜਾਣਾ ਚਾਹੀਦਾ ਹੈ।ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਮੰਡੀ ਨੂੰ ਸਾਮਰਾਜੀ ਲੁੱਟ ਲਈ ਨਾ ਖੋਲ੍ਹਿਆ ਜਾਵੇ ਸਗੋਂ ਇਹਦੇ ਅੰਦਰ ਸਥਾਨਕ ਕਿਸਾਨਾਂ ਅਤੇ ਵਪਾਰੀਆਂ ਦੀ ਸਥਿਤੀ ਨੂੰ ਮਜਬੂਤ ਕੀਤਾ ਜਾਵੇ ਅਤੇ ਇਸ ਵਫਦ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਕਿਸਾਨਾਂ ਅਤੇ ਵਪਾਰੀਆਂ ਨੂੰ ਉਜਾੜਨਾ ਬੰਦ ਕੀਤਾ ਜਾਵੇ।

ਲੋਕ ਮੋਰਚਾ ਪੰਜਾਬ ਵੱਲੋਂ ਅਮਰੀਕੀ ਵਫਦ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ Read More »

ਕੇਜਰੀਵਾਲ ਵਿਰੁੱਧ ਜਨਤਕ ਪੈਸੇ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਐਫਆਈਆਰ ਦਰਜ

ਨਵੀਂ ਦਿੱਲੀ, 28 ਮਾਰਚ – ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ ਨੂੰ ਸੂਚਿਤ ਕੀਤਾ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਵਿਰੁੱਧ 2019 ਵਿੱਚ ਕੌਮੀ ਰਾਜਧਾਨੀ ਵਿਚ ਵੱਡੇ ਹੋਰਡਿੰਗ ਲਾ ਕੇ ਜਨਤਕ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਇਹ ਜਾਣਕਾਰੀ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇਹਾ ਮਿੱਤਲ ਦੇ ਸਾਹਮਣੇ ਦਾਇਰ ਆਪਣੀ ਪਾਲਣਾ ਰਿਪੋਰਟ ਵਿੱਚ ਦਿੱਤੀ। ਇਸ ਸਬੰਧੀ ਕੋਰਟ ਨੇ 11 ਮਾਰਚ ਨੂੰ ਪੁਲੀਸ ਨੂੰ ਜਾਇਦਾਦ ਦੇ ਨੁਕਸਾਨ ਰੋਕਥਾਮ ਐਕਟ ਦੀ ਉਲੰਘਣਾ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਲਈ ਸਮਾਂ ਮੰਗਣ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ ਮਾਮਲੇ ਨੂੰ 18 ਅਪ੍ਰੈਲ ਲਈ ਸੂਚੀਬੱਧ ਕੀਤਾ ਹੈ। ਕੇਜਰੀਵਾਲ ਤੋਂ ਇਲਾਵਾ ਅਦਾਲਤ ਨੇ ਸਾਬਕਾ ਵਿਧਾਇਕ ਗੁਲਾਬ ਸਿੰਘ ਅਤੇ ਉਸ ਸਮੇਂ ਦਵਾਰਕਾ ਕੌਂਸਲਰ ਨੀਤੀਕਾ ਸ਼ਰਮਾ ਵਿਰੁੱਧ ਵੱਡੇ ਆਕਾਰ ਦੇ ਬੈਨਰ ਲਗਾਉਣ ਲਈ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ।

ਕੇਜਰੀਵਾਲ ਵਿਰੁੱਧ ਜਨਤਕ ਪੈਸੇ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਐਫਆਈਆਰ ਦਰਜ Read More »

ਅਜੋਕਾ ਵਿਕਾਸ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ/ਡਾ. ਗੁਰਿੰਦਰ ਕੌਰ

ਕੁਦਰਤੀ ਵਾਤਾਵਰਨ ਵਿਚਲੇ ਹਵਾ, ਪਾਣੀ ਤੇ ਧਰਤੀ, ਤਿੰਨੇ ਤੱਤ ਹਰ ਤਰ੍ਹਾਂ ਦੇ ਜੈਵਿਕਾਂ (ਮਨੁੱਖਾਂ, ਜੀਵ-ਜੰਤੂਆਂ ਤੇ ਬਨਸਪਤੀ) ਦੀ ਜ਼ਿੰਦਗੀ ਲਈ ਅਹਿਮ ਹਨ। ਇਨ੍ਹਾਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਸੰਭਵ ਨਹੀਂ। ਇਹ ਕੁਦਰਤ ਦੀਆਂ ਮਨੁੱਖ ਨੂੰ ਦਿੱਤੀਆਂ ਅਨਮੋਲ ਦਾਤਾਂ ਹਨ। ਮਨੁੱਖ ਨੇ ਆਰਥਿਕ ਵਾਧੇ ਅਤੇ ਆਪਣੀਆਂ ਲਾਲਸਾਵਾਂ ਲਈ ਇਹ ਬਹੁਮੁੱਲੇ ਕੁਦਰਤੀ ਸ੍ਰੋਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤੇ ਹਨ। ਸਾਡੇ ਵਡੇਰੇ ਕੁਦਰਤੀ ਸ੍ਰੋਤਾਂ ਦੀ ਮਹੱਤਤਾ ਸਮਝਦੇ ਸਨ, ਇਸੇ ਲਈ ਉਹ ਕੁਦਰਤੀ ਸ੍ਰੋਤਾਂ ਨੂੰ ਪੂਜਦੇ ਅਤੇ ਸਤਿਕਾਰਦੇ ਸਨ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਕੁਦਰਤੀ ਸ੍ਰੋਤਾਂ ਲਈ ਸਤਿਕਾਰਤ ਸ਼ਬਦ ਵਰਤੇ ਗਏ ਹਨ। ਗੁਰੂ ਨਾਨਕ ਜੀ ਨੇ ਇਨ੍ਹਾਂ ਕੁਦਰਤੀ ਸ੍ਰੋਤਾਂ ਨੂੰ ਗੁਰੂ, ਪਿਤਾ ਅਤੇ ਮਾਤਾ ਸਮਾਨ ਦਰਜਾ ਦਿੱਤਾ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਕੁਦਰਤੀ ਸ੍ਰੋਤ ਸਿਰਫ਼ ਸੰਭਾਲੇ ਜਾ ਸਕਦੇ ਹਨ, ਬਣਾਏ ਨਹੀਂ ਜਾ ਸਕਦੇ। ਅਫ਼ਸੋਸ ਕਿ ਭਾਰਤ ਸਮੇਤ ਦੁਨੀਆ ਦੇ ਬਹੁਤੇ ਮੁਲਕ ਇਨ੍ਹਾਂ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨਾ ਭੁੱਲ ਗਏ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊਐੱਚਓ) ਦੀ ਰਿਪੋਰਟ ਅਨੁਸਾਰ, ਹਵਾ ਇੰਨੀ ਪ੍ਰਦੂਸ਼ਿਤ ਹੋ ਗਈ ਕਿ ਦੁਨੀਆ ਭਰ ਵਿੱਚੋਂ 10 ਵਿੱਚੋਂ 9 ਵਿਅਕਤੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ; 2024 ਦੀ ਗਲੋਬਲ ਏਅਰ ਰਿਪੋਰਟ ਅਨੁਸਾਰ, ਹਰ ਸਾਲ 81 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। ਇਸੇ ਰਿਪੋਰਟ ਦਾ ਖੁਲਾਸਾ ਹੈ ਕਿ ਭਾਰਤ ਵਿੱਚ ਇਸ ਪ੍ਰਦੂਸ਼ਣ ਕਾਰਨ 21 ਲੱਖ ਲੋਕ ਹਰ ਸਾਲ ਅਤੇ ਪੰਜ ਸਾਲ ਤੋਂ ਛੋਟੀ ਉਮਰ ਦੇ 464 ਬੱਚੇ ਹਰ ਰੋਜ਼ ਹਵਾ ਦੇ ਪ੍ਰਦੂਸ਼ਣ ਨਾਲ ਸਬੰਧਿਤ ਬਿਮਾਰੀਆਂ ਨਾਲ ਮਰ ਜਾਂਦੇ ਹਨ। ਹਵਾ ਪ੍ਰਦੂਸ਼ਣ ਨਾਲ ਦਿਲ ਅਤੇ ਸਾਹ ਨਾਲ ਸਬੰਧਿਤ ਬਿਮਾਰੀਆਂ, ਫੇਫੜਿਆਂ ਦਾ ਕੈਂਸਰ, ਦਮਾ, ਸਟ੍ਰੋਕ, ਚਮੜੀ ਅਤੇ ਅੱਖਾਂ ਦੀ ਐਲਰਜੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ, ਹਵਾ ਦਾ ਪ੍ਰਦੂਸ਼ਣ ਮਨੁੱਖਾਂ ਦੀ ਔਸਤ ਉਮਰ ਉੱਤੇ ਵੀ ਅਸਰ ਪਾਉਂਦਾ ਹੈ। ਜਿੱਥੇ ਜਿੰਨਾ ਜ਼ਿਆਦਾ ਹਵਾ ਪ੍ਰਦੂਸ਼ਣ ਹੋਵੇਗਾ, ਉਸੇ ਅਨੁਪਾਤ ਵਿੱਚ ਉੱਥੋਂ ਦੇ ਲੋਕਾਂ ਦੀ ਔਸਤ ਉਮਰ ਘਟੇਗੀ। ਇਸ ਦਾ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਨੌਜੁਆਨਾਂ ਨਾਲੋਂ ਵੱਧ ਮਾੜਾ ਅਸਰ ਪੈਂਦਾ ਹੈ। 2024 ਦੀ ਵਰਲਡ ਏਅਰ ਕੁਆਲਿਟੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਦੁਨੀਆ ਦੇ ਸਿਰਫ਼ 7 ਮੁਲਕ ਆਸਟਰੇਲੀਆ, ਬਾਹਾਮਾਸ, ਬਾਰਬਾਡੌਸ, ਇਸਟੋਨੀਆ, ਗਰਨਾਡਾ, ਆਈਸਲੈਂਡ ਅਤੇ ਨਿਊਜ਼ੀਲੈਂਡ ਹੀ ਪੀਐੱਮ 2.5 ਦੇ ਆਧਾਰ ਉੱਤੇ ਡਬਲਿਊਐੱਚਓ ਮਾਪਦੰਡਾਂ ਉੱਤੇ ਪੂਰੇ ਉਤਰਦੇ ਹਨ। ਰਿਪੋਰਟ ਅਨੁਸਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਹੈ; ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਰਨੀਹਾਟ (ਮੇਘਾਲਿਆ) ਵੀ ਭਾਰਤ ਵਿੱਚ ਹੀ ਹੈ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਭਾਰਤ ਵਿੱਚ ਹਨ। ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸ੍ਰੋਤ ਹਨ: ਕੁਦਰਤੀ ਸ੍ਰੋਤ ਅਤੇ ਮਨੁੱਖੀ ਗਤੀਵਿਧੀਆਂ। ਕੁਦਰਤੀ ਸ੍ਰੋਤਾਂ ਰਾਹੀਂ ਹੋਣ ਵਾਲਾ ਪ੍ਰਦੂਸ਼ਣ ਥੋੜ੍ਹੇ ਸਮੇਂ ਲਈ ਹੁੰਦਾ ਹੈ। ਕੁਦਰਤੀ ਪ੍ਰਬੰਧਨ (ਈਕੋ ਸਿਸਟਮ) ਉਸ ਨੂੰ ਆਪ ਹੀ ਸਮੇਟ ਲੈਂਦਾ ਹੈ। ਦੂਜਾ ਸ੍ਰੋਤ ਮਨੁੱਖੀ ਗਤੀਵਿਧੀਆਂ ਹਨ ਜਿਨ੍ਹਾਂ ਵਿੱਚ ਉਦਯੋਗਿਕ ਇਕਾਈਆਂ, ਆਵਾਜਾਈ ਦੇ ਸਾਧਨ, ਉਸਾਰੀ ਦੇ ਕੰਮ, ਕੂੜੇ ਦੇ ਢੇਰਾਂ ਤੇ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਉਣਾ, ਥਰਮਲ ਪਲਾਂਟ, ਇੱਟਾਂ ਦੇ ਭੱਠੇ, ਏਅਰ ਕੰਡੀਸ਼ਨਰਜ਼, ਧਾਰਮਿਕ ਤਿਉਹਾਰਾਂ ਤੇ ਸਮਾਜਿਕ ਸਮਾਗਮਾਂ ਉੱਤੇ ਪਟਾਕੇ ਚਲਾਉਣਾ ਆਦਿ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਹਵਾ ਪ੍ਰਦੂਸ਼ਣ ਨਾਲ ਵੱਖ-ਵੱਖ ਸ੍ਰੋਤਾਂ ਤੋਂ ਨਿਕਲੀਆਂ ਗੈਸਾਂ ਧਰਤੀ ਦੇ ਔਸਤ ਤਾਪਮਾਨ ਵਿੱਚ ਵੀ ਵਾਧਾ ਕਰਦੀਆਂ ਹਨ। ਇਸ ਵਾਧੇ ਕਾਰਨ ਮੌਸਮੀ ਤਬਦੀਲੀਆਂ ਆਉਣ ਨਾਲ ਕੁਦਰਤੀ ਆਫ਼ਤਾਂ ਦੀ ਗਿਣਤੀ ਅਤੇ ਮਾਰ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਗਤੀਵਿਧੀਆਂ ਧਰਤੀ ਉੱਤੇ ਰਹਿਣ ਵਾਲੇ ਸਾਰੇ ਜੈਵਿਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਰਹੀਆਂ ਹਨ। ਹਵਾ ਤੋਂ ਬਾਅਦ ਜੈਵਿਕਾਂ ਦੀ ਦੂਜੀ ਮੁੱਢਲੀ ਲੋੜ ਪਾਣੀ ਹੈ। ਪਾਣੀ ਤੋਂ ਬਿਨਾਂ ਧਰਤੀ ਉੱਤੇ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਨੇ ਇਸ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਪਾਣੀ ਦੀ ਬੇਲੋੜੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗ ਰਿਹਾ ਹੈ, ਪੀਣ ਵਾਲੇ ਪਾਣੀ ਦੀ ਥੁੜ੍ਹ ਹੋ ਰਹੀ ਹੈ। ਨੀਤੀ ਆਯੋਗ ਦੀ 2018 ਦੀ ਰਿਪੋਰਟ ਅਨੁਸਾਰ, ਮੁਲਕ ਦੇ 21 ਵੱਡੇ ਸ਼ਹਿਰਾਂ ਦਾ ਧਰਤੀ ਹੇਠਲਾ ਪਾਣੀ ਆਉਣ ਵਾਲੇ ਸਾਲਾਂ ਵਿੱਚ ਖ਼ਤਮ ਹੋ ਜਾਵੇਗਾ; 2030 ਤੱਕ ਮੁਲਕ ਦੀ 40 ਫ਼ੀਸਦ ਆਬਾਦੀ ਕੋਲ ਪੀਣ ਲਈ ਪਾਣੀ ਨਹੀਂ ਹੋਵੇਗਾ। ਵਰਲਡ ਵਾਈਲਡ ਫੰਡ ਦੀ 2020 ਰਿਪੋਰਟ ਅਨੁਸਾਰ, 2050 ਤੱਕ ਭਾਰਤ ਦੇ 30 ਵੱਡੇ ਸ਼ਹਿਰਾਂ ਦਾ ਪਾਣੀ ਖ਼ਤਮ ਹੋ ਜਾਵੇਗਾ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2023 ਦੀ ਰਿਪੋਰਟ ਅਨੁਸਾਰ, ਮੁਲਕ ਦਾ 70 ਫ਼ੀਸਦ ਧਰਤੀ ਉਤਲਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਅਤੇ ਪ੍ਰਦੂਸ਼ਿਤ ਪਾਣੀ ਪੀਣ ਨਾਲ ਹਰ ਸਾਲ 3 ਲੱਖ ਵਿਅਕਤੀ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। 60 ਫ਼ੀਸਦ ਸੀਵਰੇਜ ਅਤੇ ਉਦਯੋਗਾਂ ਦਾ ਗੰਦਾ ਪਾਣੀ ਸ਼ੁੱਧ ਕੀਤੇ ਬਿਨਾਂ ਹੀ ਨਦੀਆਂ ਤੇ ਦਰਿਆਵਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਜਲਗਾਹਾਂ (ਝੀਲਾਂ, ਟੋਭੇ, ਦਲਦਲੀ ਖੇਤਰ, ਬਰਸਾਤੀ ਨਾਲੇ, ਦਰਿਆ ਆਦਿ) ਦੇ ਖਾਲੀ ਪਏ ਖੇਤਰਾਂ ਉੱਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਨੇ ਪਾਣੀ ਰੀਚਾਰਜ ਵਾਲੇ ਖੇਤਰ ਘਟਾ ਦਿੱਤੇ ਹਨ। ਹਵਾ ਤੇ ਪਾਣੀ ਤੋਂ ਬਾਅਦ ਧਰਤੀ ਦੀ ਗੱਲ ਕਰੀਏ ਤਾਂ ਮਨੁੱਖ ਨੇ ਇਸ ਦੀ ਹੋਂਦ ਉੱਤੇ ਵੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਧਰਤੀ ਦਾ ਬਰਫ਼ ਰਹਿਤ 70 ਫ਼ੀਸਦ ਖੇਤਰ ਮਨੁੱਖ ਨੇ ਆਪਣੀਆਂ ਗਤੀਵਿਧੀਆਂ ਨਾਲ ਬਦਲ ਦਿੱਤਾ ਹੈ। ਧਰਤੀ ਉੱਤੇ ਤਿੰਨ ਤਰ੍ਹਾਂ ਦੇ ਜੈਵਿਕ- ਮਨੁੱਖ, ਜੀਵ-ਜੰਤੂ ਅਤੇ ਬਨਸਪਤੀ ਹੁੰਦੇ ਹਨ। ਤਿੰਨਾਂ ਦੇ ਹਿੱਸੇ ਵਿੱਚ ਧਰਤੀ ਦਾ 33-33 ਫ਼ੀਸਦ ਆਉਂਦਾ ਹੈ। ਲਗਭਗ ਸਾਰੇ ਜੀਵ-ਜੰਤੂ ਜੰਗਲਾਂ ਵਿੱਚ ਰਹਿੰਦੇ ਹਨ। ਸੋ 66 ਫ਼ੀਸਦ ਹਿੱਸਾ ਜੰਗਲਾਂ ਅਤੇ ਜੀਵ-ਜੰਤੂਆਂ ਦੇ ਹਿੱਸੇ ਆਉਣਾ ਬਣਦਾ ਹੈ। ਧਰਤੀ ਉੱਤੇ ਕਿਸੇ ਵੀ ਤਰ੍ਹਾਂ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਜੰਗਲ ਵੱਢੇ ਜਾਂਦੇ ਹਨ ਜਿਸ ਕਾਰਨ ਬਨਸਪਤੀ ਦੇ ਨਾਲ-ਨਾਲ ਜੀਵ-ਜੰਤੂਆਂ ਦਾ ਬਸੇਰਾ ਅਤੇ ਭੋਜਨ ਦੇ ਸ੍ਰੋਤ ਵੀ ਖ਼ਤਮ ਹੋ ਜਾਂਦੇ ਹਨ। ਨਤੀਜੇ ਵਜੋਂ ਜੰਗਲੀ ਜਾਨਵਰ ਭਟਕਦੇ ਹਨ। ਜੰਗਲਾਂ ਦੀ ਕਟਾਈ ਤੇਜ਼ੀ ਨਾਲ ਹੋ ਰਹੀ ਹੈ। ਇੰਡੀਆ ਸਟੇਟ ਆਫ ਫੋਰੈੱਸਟ ਦੀ 2023 ਦੀ ਰਿਪੋਰਟ ਅਨੁਸਾਰ, ਜੰਗਲਾਂ ਥੱਲੇ ਰਕਬਾ ਸਿਰਫ਼ 21.76 ਫ਼ੀਸਦ ਅਤੇ ਦਰਖ਼ਤਾਂ ਥੱਲੇ 3.41 ਫ਼ੀਸਦ ਹੈ। ਜੰਗਲ ਵਾਤਾਵਰਨ ਵਿੱਚ ਆਕਸੀਜਨ ਛੱਡਦੇ ਹਨ ਤੇ ਕਾਰਬਨ ਡਾਇਆਕਸਾਈਡ ਸੋਖ ਕੇ ਆਪਣਾ ਭੋਜਨ ਬਣਾਉਂਦੇ ਹਨ। ਜੰਗਲਾਂ ਥੱਲੇ ਰਕਬਾ ਘਟਣ ਕਾਰਨ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦਾ ਅਨੁਪਾਤ ਵਧਣ ਨਾਲ ਧਰਤੀ ਦਾ ਔਸਤ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਮੌਸਮੀ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬਸੰਤ ਤੇ ਸਰਦੀ ਰੁੱਤ ਛੋਟੀ ਹੋ ਰਹੀ ਹੈ ਅਤੇ ਗਰਮੀ ਦੀ ਰੁੱਤ ਲੰਮੀ ਤੇ ਗਰਮ ਲਹਿਰਾਂ ਵਾਲੀ ਹੋ ਰਹੀ ਹੈ। ਤਾਪਮਾਨ ਵਧਣ ਨਾਲ ਕੁਦਰਤੀ ਆਫ਼ਤਾਂ ਦੀ ਗਿਣਤੀ ਵਧ ਰਹੀ ਹੈ। ਵਧ ਰਹੀ ਆਬਾਦੀ ਲਈ ਵੱਧ ਖੁਰਾਕ ਦੀ ਲੋੜ ਪੂਰੀ ਕਰਨ ਲਈ ਕੁਝ ਰਾਜਾਂ ਵਿੱਚ 1960ਵਿਆਂ ਵਿੱਚ ਨਵੀਂ ਖੇਤੀਬਾੜੀ ਜੁਗਤ ਸ਼ੁਰੂ ਕੀਤੀ ਗਈ। ਇਹ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕ ਤੇ ਨਦੀਨਨਾਸ਼ਕਾਂ, ਖੇਤੀਬਾੜੀ ਮਸ਼ੀਨਰੀ ਅਤੇ ਖੇਤੀਬਾੜੀ ਦੇ ਆਧੁਨਿਕ ਢੰਗਾਂ ਦਾ ਪੈਕੇਜ ਸੀ। ਇਸ ਜੁਗਤ ਲਈ ਪੰਜਾਬ ਚੁਣਿਆ ਗਿਆ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੇ ਉੱਦਮ ਸਦਕਾ ਮੁਲਕ ਦੀ ਅਨਾਜ ਦੀ ਥੁੜ੍ਹ ਤਾਂ ਪੂਰੀ ਕਰ ਦਿੱਤੀ ਪਰ ਇਸ ਨਾਲ ਪੰਜਾਬ ਦੇ ਧਰਤੀ ਸਮੇਤ ਸਮੁੱਚਾ ਵਾਤਾਵਰਨ ਪ੍ਰਦੂਸ਼ਿਤ ਤੇ ਗੰਧਲਾ ਹੋ ਗਿਆ। ਕੁਦਰਤੀ ਸ੍ਰੋਤ ਨੁਕਸਾਨੇ ਗਏ। ਧਰਤੀ ਦਾ ਪ੍ਰਬੰਧਕੀ ਸੰਤੁਲਨ

ਅਜੋਕਾ ਵਿਕਾਸ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ/ਡਾ. ਗੁਰਿੰਦਰ ਕੌਰ Read More »

ਡੱਲੇਵਾਲ ਨੇ ਖ਼ਤਮ ਕੀਤੀ ਭੁੱਖ ਹੜਤਾਲ

ਪਟਿਆਲਾ, 28 ਮਾਰਚ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਸ਼ੁਕਰਵਾਰ ਦੀ ਸਵੇਰ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਇਹ ਜਾਣਕਾਰੀ ਅੱਜSC ਸੁਣਵਾਈ ਦੌਰਾਨ ਦਿੱਤੀ। ਦੱਸਣਾ ਬਣਦਾ ਹੈ ਕਿ ਸਰਕਾਰ ਨਾਲ ਮੀਟਿੰਗ ਲਈ ਗਏ ਕਿਸਾਨਾਂ ਆਗੂਆਂ ਅਤੇ ਸ਼ੰਭੂ-ਖਨੌਰੀ ਬਾਰਡਰ ਤੇ ਮੋਰਚਿਆਂ ‘ਤੇ ਬੈਠੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੇ ਰੋਸ ਵਜੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਸਨ ਜਿਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ SC ਨੂੰ ਇਹ ਦਾਅਵਾ ਕੀਤਾ ਕੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀ ਕੇ ਅਪਣੀ ਭੁੱੜ ਹੜਤਾਲ ਖਤਮ ਕਰ ਲਈ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੁਆਰਾ ਬੰਦ ਕੀਤੇ ਗਏ ਸਾਰੇ ਹਾਈਵੇਅ ਅਤੇ ਸੜਕਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ 19 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਸੀ। ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀਣਾ ਛੱਡ ਦਿੱਤਾ ਸੀ ਤੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ।

ਡੱਲੇਵਾਲ ਨੇ ਖ਼ਤਮ ਕੀਤੀ ਭੁੱਖ ਹੜਤਾਲ Read More »

ਸਵਪਨ ਸ਼ਰਮਾ ਹੋਣਗੇ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ

ਲੁਧਿਆਣਾ, 28 ਮਾਰਚ – ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਜਗ੍ਹਾ ਹੁਣ ਸਵਪਨ ਸ਼ਰਮਾ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ। ਉਹ ਇਸ ਵੇਲੇ ਫਿਰੋਜ਼ਪੁਰ ਦੇ ਡੀ.ਆਈ.ਜੀ ਦੇ ਅਹੁਦੇ ‘ਤੇ ਤਾਇਨਾਤ ਸਨ। ਇਸ ਦੇ ਨਾਲ ਹੀ IPS ਹਰਮਨਬੀਰ ਸਿੰਘ ਨੂੰ ਫਿਰੋਜ਼ਪੁਰ ਰੇਂਜ ਦਾ DIG ਨਿਯੁਕਤ ਕੀਤਾ ਗਿਆ ਹੈ, ਜੋ ਸਵਪਨ ਸ਼ਰਮਾ ਦੀ ਜਗ੍ਹਾ ਲੈਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਦੂਜੇ ਪਾਸੇ ਕੁਲਦੀਪ ਸਿੰਘ ਚਾਹਲ ਨੂੰ ਫ਼ਿਲਹਾਲ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਜਲਦੀ ਹੀ ਨਵੀਂ ਪੋਸਟਿੰਗ ਦੇਣ ਦੀ ਗੱਲ ਕਹੀ ਗਈ ਹੈ।

ਸਵਪਨ ਸ਼ਰਮਾ ਹੋਣਗੇ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ Read More »

ਜਿੰਪਾ ਨੇ ਵਿਧਾਨ ਸਭਾ ‘ਚ ਉਠਾਇਆ ਮੈਡੀਕਲ ਕਾਲਜ ਦਾ ਜਲਦੀ ਟੈਂਡਰ ਲਗਾਉਣ ਦਾ ਮੁੱਦਾ

ਹੁਸ਼ਿਆਰਪੁਰ, 28 ਮਾਰਚ – ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਪੰਜਾਬ ਵਿਧਾਨ ਸਭਾ ‘ਚ ਹੁਸ਼ਿਆਰਪੁਰ ਦੇ ਸਿਹਤ ਸੰਬੰਧੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਮੁੱਦੇ ਉਠਾਏ। ਉਨ੍ਹਾਂ ਸਪੀਕਰ ਰਾਹੀਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਸ਼ਹੀਦ ਉਧਮ ਸਿੰਘ ਸਟੇਟ ਇੰਸਟੀਟਿਉਟ ਆਫ ਮੈਡੀਕਲ ਸਾਇੰਸਜ਼ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਦਾ ਟੈਂਡਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਲਈ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸਦੇ ਨਾਲ ਹੀ ਉਨ੍ਹਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਬਣ ਰਹੀ 50-ਬੈੱਡ ਦੀ ਕ੍ਰਿਟੀਕਲ ਕੇਅਰ ਯੂਨਿਟ ਨੂੰ ਲੈ ਕੇ ਉਠਾਏ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪ੍ਰੋਜੈਕਟ ਦਾ ਟੈਂਡਰ ਜਾਰੀ ਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੂਨਿਟ ਗੰਭੀਰ ਰੋਗੀਆਂ ਦੇ ਇਲਾਜ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ। ਵਿਧਾਇਕ ਜਿੰਪਾ ਨੇ ਵਿਧਾਨ ਸਭਾ ‘ਚ ਸੀਵਰਮੈਨਾਂ ਦੇ ਤਨਖਾਹ ਵਾਧੇ ਦਾ ਮੁੱਦਾ ਵੀ ਪੂਰੇ ਜੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸੀਵਰਮੈਨਾਂ ਦਾ ਇਕ ਪ੍ਰਤੀਨਿਧੀ ਮੰਡਲ ਉਨ੍ਹਾਂ ਕੋਲ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਪੱਕੇ ਹੋਣ ਅਤੇ ਤਨਖਾਹ ਵਾਧੇ ਦੀ ਮੰਗ ਰੱਖੀ ਸੀ। ਵਿਧਾਇਕ ਨੇ ਕਿਹਾ ਕਿ ਨਾ ਕੇਵਲ ਹੁਸ਼ਿਆਰਪੁਰ, ਸਗੋਂ ਪੂਰੇ ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਪ੍ਰੀਸ਼ਦਾਂ ਵਿੱਚ ਸੀਵਰਮੈਨ ਅਤੇ ਹੋਰ ਕਰਮਚਾਰੀ ਪਿਛਲੇ 10 ਸਾਲਾਂ ਤੋਂ ਕੱਚੇ ਤੌਰ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਉਚਿਤ ਮਿਹਨਤਾਨਾ ਦਿੱਤਾ ਜਾਵੇ।

ਜਿੰਪਾ ਨੇ ਵਿਧਾਨ ਸਭਾ ‘ਚ ਉਠਾਇਆ ਮੈਡੀਕਲ ਕਾਲਜ ਦਾ ਜਲਦੀ ਟੈਂਡਰ ਲਗਾਉਣ ਦਾ ਮੁੱਦਾ Read More »

ਜ਼ਬਰ-ਜਨਾਹ ਮਾਮਲੇ ਵਿੱਚ ਪਾਸਟਰ ਬਜਿੰਦਰ ਦੋਸ਼ੀ ਕਰਾਰ

ਮੋਹਾਲੀ, 28 ਮਾਰਚ – 2018 ਦੇ ਜ਼ਬਰ-ਜਨਾਹ ਮਾਮਲੇ ਵਿੱਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੋਹਾਲੀ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਦੱਸ ਦੇਈਏ ਕਿ ਜ਼ੀਰਕਪੁਰ ਦੀ ਮਹਿਲਾ ਨੇ ਗੰਭੀਰ ਇਲਜ਼ਾਮ ਲਗਾਏ ਸਨ।

ਜ਼ਬਰ-ਜਨਾਹ ਮਾਮਲੇ ਵਿੱਚ ਪਾਸਟਰ ਬਜਿੰਦਰ ਦੋਸ਼ੀ ਕਰਾਰ Read More »

7.7 ਦੀ ਤੀਬਰਤਾ ਦੇ ਭੂਚਾਲ ਨਾਲ ਹਿਲਿਆ ਬੈਂਕਾਕ

ਬੈਂਕਾਕ, 28 ਮਾਰਚ – ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਬੈਂਕਾਕ ਅਤੇ ਮਿਆਂਮਾਰ ਦੇ ਸ਼ਹਿਰਾਂ ਵਿੱਚ ਵੱਡੀਆਂ ਇਮਾਰਤਾਂ ਕਿਸ਼ਤੀਆਂ ਵਾਂਗ ਹਿੱਲਣ ਲੱਗ ਪਈਆਂ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.7 ਦਰਜ ਕੀਤੀ ਗਈ ਹੈ। ਇਸ ਨੂੰ ਬਹੁਤ ਹੀ ਤੇਜ਼ ਭੂਚਾਲ ਮੰਨਿਆ ਜਾ ਰਿਹਾ ਹੈ। ਹੁਣ ਤਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਿਆਂਮਾਰ ਅਤੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਅਨੁਸਾਰ ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 7.7 ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮਿਆਂਮਾਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਬੈਂਕਾਕ ਅਤੇ ਮਿਆਂਮਾਰ ਦੇ ਸ਼ਹਿਰਾਂ ਵਿੱਚ ਵੱਡੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਬੈਂਕਾਕ ਵਿੱਚ ਭੂਚਾਲ ਕਾਰਨ ਇੱਕ ਗਗਨਚੁੰਬੀ ਇਮਾਰਤ ਢਹਿ-ਢੇਰੀ ਹੋ ਗਈ ਹੈ। ਰਿਪੋਰਟ ਦੇ ਅਨੁਸਾਰ, ਜਿਸ ਇਮਾਰਤ ਦੀ ਉਸਾਰੀ ਚੱਲ ਰਹੀ ਸੀ, ਉਹ ਭੂਚਾਲ ਦੇ ਝਟਕਿਆਂ ਨੂੰ ਸਹਿਣ ਨਹੀਂ ਕਰ ਸਕੀ।

7.7 ਦੀ ਤੀਬਰਤਾ ਦੇ ਭੂਚਾਲ ਨਾਲ ਹਿਲਿਆ ਬੈਂਕਾਕ Read More »

ਸ਼੍ਰੋਮਣੀ ਕਮੇਟੀ ਦਾ 1386.47 ਕਰੋੜ ਦਾ ਬਜਟ ਪੇਸ਼

ਅੰਮ੍ਰਿਤਸਰ, 28 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ ਲਾਨਾ ਬਜਟ ਇਜਲਾਸ ਸ਼ੁੱਕਰਵਾਰ ਨੂੰ ਇਥੇ ਸ਼ੁਰੂ ਹੋ ਗਿਆ। ਇਸ ਮੌਕੇ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦ ਵੱਧ ਹੈ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ। ਆਪਣੀ ਬਜਟ ਸਪੀਚ ਵਿੱਚ ਸ੍ਰੀ ਮੰਡਵਾਲਾ ਨੇ ਕਿਹਾ ਹੈ ਕਿ ਇਸ ਵਿਤੀ ਸਾਲ ਵਿੱਚ ਅਨੁਮਾਨਤ ਖ਼ਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ। ਇਸ ਨਾਲ ਸ਼੍ਰੋਮਣੀ ਕਮੇਟੀ ਦਾ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖ਼ਰਚ ਹੋਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਰਦਾਸ ਮਗਰੋਂ ਆਰੰਭ ਹੋਇਆ। ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ ਆਦਿ ਬਾਰੇ ਉੱਚ ਪੱਧਰੀ ਕਮੇਟੀ ਬਣਾਉਣ ਦਾ ਫ਼ੈਸਲਾ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਯੋਗਤਾ, ਕਾਰਜ ਖੇਤਰ ਅਤੇ ਸੇਵਾ ਮੁਕਤੀ ਆਦਿ ਬਾਰੇ ਨਿਯਮ ਬਣਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਕਾਲੀ ਦਲ ਦੀ ਵਿਰੋਧੀ ਧਿਰ ਵੱਲੋਂ ਵਾਕਆਊਟ, ਬਾਹਰ ਆ ਕੇ ਦਿੱਤਾ ਧਰਨਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਜਲਾਸ ਵਿੱਚ ਆਪਣੀ ਕੋਈ ਸੁਣਵਾਈ ਨਾ ਹੋਣ ’ਤੇ ਇਜਲਾਸ ਵਿਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਆ ਕੇ ਧਰਨਾ ਦਿੱਤਾ ਹੈ। ਧਰਨਾਕਾਰੀਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਭੌਰ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ ਤੇ ਹੋਰ ਸ਼ਾਮਿਲ ਹਨ। ਉਹਨਾਂ ਆਖਿਆ ਕਿ ਉਹ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਹਾਲੀ ਦੇ ਸਬੰਧ ਵਿੱਚ ਮਤਾ ਪੇਸ਼ ਕਰਨਾ ਚਾਹੁੰਦੇ ਸਨ, ਪਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਖ਼ੁਦ ਵਿਸ਼ੇਸ਼ ਇਜਲਾਸ ਸੱਦਣ ਦੀ ਚੇਤਾਵਨੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਅੱਜ ਇਜਲਾਸ ਦੌਰਾਨ ਜਥੇਦਾਰਾਂ ਦੀ ਬਹਾਲੀ ਸਬੰਧੀ ਮਤਾ ਨਹੀਂ ਲਿਆਂਦਾ ਗਿਆ, ਜਦੋਂ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਮੰਗ ਪੱਤਰ ਦੇ ਕੇ ਅਪੀਲ ਕੀਤੀ ਸੀ ਕਿ ਏਜੰਡੇ ਵਿੱਚ ਜਥੇਦਾਰਾਂ ਦੀ ਬਹਾਲੀ ਦਾ ਮਤਾ ਰੱਖਿਆ ਜਾਵੇ। ਉਹਨਾਂ ਦੋਸ਼ ਲਾਇਆ ਕਿ ਅੱਜ ਇਜਲਾਸ ਦੌਰਾਨ ਉਹਨਾਂ ਦੀ ਗੱਲ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇ 15 ਦਿਨਾਂ ਵਿੱਚ ਇਸ ਸਬੰਧੀ ਵਿਸ਼ੇਸ਼ ਇਜਲਾਸ ਨਾ ਸੱਦਿਆ ਗਿਆ ਤਾਂ ਉਹ ਆਪਣੇ ਤੌਰ ’ਤੇ ਵਿਸ਼ੇਸ਼ ਇਜਲਾਸ ਸੱਦਣਗੇ। ਦਮਦਮੀ ਟਕਸਾਲ ਵੱਲੋਂ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਲਈ ਰੋਸ ਮਾਰਚ ਦੂਜੇ ਪਾਸੇ ਗੋਲਡਨ ਗੇਟ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸੰਗਤਾਂ ਦਾ ਵੱਡਾ ਇਕੱਠ ਹੋਇਆ ਅਤੇ ਉਹਨਾਂ ਸ੍ਰੀ ਦਰਬਾਰ ਸਾਹਿਬ ਸਮੂਹ ਵੱਲ ਰੋਸ ਮਾਰਚ ਸ਼ੁਰੂ ਕੀਤਾ। ਰੋਸ ਮਾਰਚ ਦੀ ਅਗਵਾਈ ਕਰ ਰਹੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦਾ ਇਹ ਰੋਸ ਮਾਰਚ ਨਿਰੋਲ ਧਾਰਮਿਕ ਹੈ, ਜਿਸ ਤਹਿਤ ਮੁੱਖ ਮੰਗ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਕਰਨਾ ਹੈ।

ਸ਼੍ਰੋਮਣੀ ਕਮੇਟੀ ਦਾ 1386.47 ਕਰੋੜ ਦਾ ਬਜਟ ਪੇਸ਼ Read More »