January 25, 2025

ਦਲ ਖ਼ਾਲਸਾ ਦੇ ਅੱਧਾ ਦਰਜਨ ਆਗੂ ਨਜ਼ਰਬੰਦ, ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਰੋਕਣ ਲਈ ਕੀਤੀ ਕਾਰਵਾਈ

ਗੁਰਦਾਸਪੁਰ, 25 ਜਨਵਰੀ – ਐਤਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਗੁਰਦਾਸਪੁਰ ਅੰਦਰ ਟਰੈਕਟਰ ਮਾਰਚ ਕੱਢਣ ਦੇ ਐਲਾਨ ਦੇ ਮੱਦੇਜ਼ਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਕਰੀਬ ਅੱਧਾ ਦਰਜਨ ਆਗੂਆਂ ਨੁੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਰਬੰਦ ਕੀਤੇ ਜਾਣ ਵਾਲੇ ਆਗੂਆਂ ਵਿੱਚ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਅਤੇ ਸੀਨੀਅਰ ਆਗੂ ਕੰਵਲਦੀਪ ਵੀ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇੰਨ੍ਹਾਂ ਵਲੋਂ 26 ਜਨਵਰੀ ਨੂੰ ਸਥਾਨਕ ਗੁਰਦਵਾਰਾ ਸੰਤ ਬਾਬਾ ਟਹਿਲ ਸਿੰਘ ਤੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟਰੈਕਟਰ ਮਾਰਚ ਸ਼ੁਰੂ ਕਰਨਾ ਸੀ ਜੋ ਸ਼ਹਿਰ ਅੰਦਰ ਗੁਜ਼ਰਨਾ ਸੀ। ਇਹ ਵਿਰੋਧ ਮਾਰਚ ਬੰਦੀ ਸਿੰਘਾਂ ਦੀ ਰਿਹਾਈ, ਝੂਠੇ ਪੁਲਿਸ ਮੁਕਬਲੇ ਅਤੇ ਟਾਰਗੇਟ ਕਿਲਿੰਗ ਆਦਿ ਮੁੱਦਿਆਂ ਨੂੰ ਲੈ ਕੇ ਕਰਨ ਦਾ ਐਲਾਨ ਕੀਤਾ ਗਿਆ ਹੈ।

ਦਲ ਖ਼ਾਲਸਾ ਦੇ ਅੱਧਾ ਦਰਜਨ ਆਗੂ ਨਜ਼ਰਬੰਦ, ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਰੋਕਣ ਲਈ ਕੀਤੀ ਕਾਰਵਾਈ Read More »

ਸੜਕ ਹਾਦਸੇ ’ਚ ਵਿਧਾਇਕ ਗੋਲਡੀ ਕੰਬੋਜ਼ ਦੀ ਰਿਸ਼ਤੇਦਾਰ ਦੀ ਮੌਤ

ਮੁਕਤਸਰ, 25 ਜਨਵਰੀ – ਮੁਕਤਸਰ-ਬਠਿੰਡਾ ਹਾਈਵੇਅ ’ਤੇ ਅੱਜ ਪਿੰਡ ਦੋਦਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇੱਕ ਮਹਿਲਾ, ਜੋ ਕਿ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਚਚੇਰੀ ਭੈਣ ਸੀ, ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਛਾਣ 47 ਸਾਲਾ ਮਮਤਾ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ, ਉਹ ਕਾਰ ਦੀ ਅਗਲੀ ਸੀਟ ’ਤੇ ਬੈਠੀ ਸੀ। ਜਗਦੀਪ ਸਿੰਘ ਗੋਲਡੀ ਕੰਬੋਜ ਨੇ ‘ਟ੍ਰਿਬਿਊਨ ਸਮੂਹ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ, ‘‘ਮ੍ਰਿਤਕ ਮੇਰੇ ਮਾਮੇ ਦੀ ਲੜਕੀ ਸੀ ਅਤੇ ਜਲਾਲਾਬਾਦ ਸਬ-ਡਵੀਜ਼ਨ ਦੀ ਵਸਨੀਕ ਸੀ। ਉਨ੍ਹਾਂ ਦੱਸਿਆ ਕਿ ਉਹ (ਮ੍ਰਿਤਕ) ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਠਿੰਡਾ ਜਾ ਰਹੇ ਸਨ ਟਰੱਕ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਸੜਕ ਹਾਦਸੇ ’ਚ ਵਿਧਾਇਕ ਗੋਲਡੀ ਕੰਬੋਜ਼ ਦੀ ਰਿਸ਼ਤੇਦਾਰ ਦੀ ਮੌਤ Read More »

ਏਆਈਓਸੀਡੀ ਦੇ ਪ੍ਰਧਾਨ ਜੇ.ਐਸ. ਸ਼ਿੰਦੇ ਦੇ 75ਵੇਂ ਜਨਮ ਦਿਨ ‘ਤੇ ਵੱਖ-ਵੱਖ ਕੈਂਪਾਂ ਵਿੱਚ 242 ਯੂਨਿਟ ਖੂਨਦਾਨ

ਬਠਿੰਡਾ, 25 ਜਨਵਰੀ – ਏਆਈਓਸੀਡੀ ਦੇ ਕੌਮੀ ਪ੍ਰਧਾਨ ਜੇਐਸ ਸ਼ਿੰਦੇ ਦੇ 75ਵੇਂ ਜਨਮ ਦਿਨ ਅਤੇ ਏਆਈਓਸੀਡੀ ਦੀ ਗੋਲਡਨ ਜੁਬਲੀ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਬਠਿੰਡਾ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਬਲੱਡ ਬੈਂਕ ਦੀ ਟੀਮ ਵੱਲੋਂ 92 ਯੂਨਿਟ, ਰਾਮਾਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੋਸਾ ਤੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਦੀ ਅਗਵਾਈ ਹੇਠ 75 ਯੂਨਿਟ ਅਤੇ ਕੈਮਿਸਟ ਐਸੋਸੀਏਸ਼ਨ ਤਲਵੰਡੀ ਸਾਬੋ ਯੂਨਿਟ ਦੇ ਜਨਰਲ ਸਕੱਤਰ ਕਾਲਾ ਤੇ ਵਿਜੇ ਚੌਧਰੀ ਦੀ ਅਗਵਾਈ ਹੇਠ 75 ਯੂਨਿਟ ਖੂਨ ਇਕੱਤਰ ਕੀਤਾ ਗਿਆ। ਜ਼ਿਲ੍ਹਾ ਬਠਿੰਡਾ ਵਿੱਚ ਤਿੰਨੇ ਥਾਵਾਂ ‘ਤੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਕੁੱਲ 242 ਯੂਨਿਟ ਖੂਨ ਇਕੱਤਰ ਹੋਇਆ। ਇਹ ਜਾਣਕਾਰੀ ਦਿੰਦਿਆਂ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਦੇਸ਼ ਭਰ ਵਿੱਚ ਕਰੀਬ 1000 ਥਾਵਾਂ ‘ਤੇ ਖ਼ੂਨਦਾਨ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਵੀ ਰਿਟੇਲ, ਹੋਲਸੇਲ, ਗੋਨਿਆਣਾ, ਸੰਗਤ, ਨਥਾਣਾ, ਰਾਮਪੁਰਾ ਫੂਲ, ਭੁੱਚੋ, ਭਗਤਾ ਅਤੇ ਮੌੜ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸਥਾਨਕ ਗਾਂਧੀ ਮਾਰਕੀਟ, ਰੇਲਵੇ ਸਟੇਸ਼ਨ ਨੇੜੇ, ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਦਕਿ ਰਾਮਾਂ ਮੰਡੀ ਤੇ ਤਲਵੰਡੀ ਸਾਬੋ ਦੀਆਂ ਯੂਨਿਟਾਂ ਵੱਲੋਂ ਵੀ ਆਪਣੀਆਂ ਮੰਡੀਆਂ ਵਿੱਚ ਖੂਨਦਾਨ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਦਾ ਉਦਘਾਟਨ ਡਰੱਗ ਇੰਸਪੈਕਟਰ ਓਮਕਾਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੀਤਾ ਗਿਆ, ਜਿਨ੍ਹਾਂ ਵੱਲੋਂ ਖੂਨ ਦਾਨੀਆਂ ਨੂੰ ਉਤਸ਼ਾਹਤ ਕਰਨ ਲਈ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਕੈਂਪ ਵਿੱਚ ਖੂਨ ਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਓਮਕਾਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾੀ ਇਹ ਅਣਮੋਲ ਜ਼ਿੰਦਗੀਆਂ ਬਚਾਉਣ ਵਾਲਾ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਿੱਜੀ ਪ੍ਰੋਗ੍ਰਾਮਾਂ ਵਿੱਚ ਅਜਿਹੇ ਕੈਂਪ ਲਾਉਣੇ ਚਾਹੀਦੇ ਹਨ, ਤਾਂ ਜੋ ਖੂਨ ਦੀ ਘਾਟ ਕਾਰਨ ਕਿਸੇ ਅਣਮੋਲ ਜ਼ਿੰਦਗੀ ਦਾ ਕੋਈ ਨੁਕਸਾਨ ਨਾ ਹੋਵੇ। ਇਸ ਦੌਰਾਨ ਗ੍ਰੋਥ ਸੇਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਆਰ.ਐਮ.ਪੀ ਯੂਨੀਅਨ ਦੇ ਐਚ.ਐਸ ਰਾਣੂੰ, ਪੀਐਮਆਰਏ ਦੇ ਡੀ ਗਣੇਸ਼, ਹੋਲਸੇਲ ਮੈਡੀਕਲ ਸੇਲਜ਼ਮੈਨ ਯੂਨੀਅਨ ਦੇ ਹਰਨੇਕ ਸਿੰਘ, ਗੁਰਮੀਤ ਸਿੰਘ ਤੇ ਟੀਮ, ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਪ੍ਰਧਾਨ ਦਰਸ਼ਨ ਜੌੜਾ, ਹਰੀਸ਼ ਟਿੰਕੂ, ਅੰਮ੍ਰਿਤ ਸਿੰਗਲਾ, ਅੰਮ੍ਰਿਤ ਗਰਗ, ਕ੍ਰਿਸ਼ਨ ਗੋਇਲ, ਯੋਗੇਸ਼ ਗੁਪਤਾ, ਵਿਜੇ ਕੁਮਾਰ, ਵੇਦ ਪ੍ਰਕਾਸ਼ ਬੇਦੀ, ਸੰਦੀਪ ਗੁਪਤਾ, ਰੇਵਤੀ ਕਾਂਸਲ, ਰਾਜੀਵ ਕਾਂਸਲ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ

ਏਆਈਓਸੀਡੀ ਦੇ ਪ੍ਰਧਾਨ ਜੇ.ਐਸ. ਸ਼ਿੰਦੇ ਦੇ 75ਵੇਂ ਜਨਮ ਦਿਨ ‘ਤੇ ਵੱਖ-ਵੱਖ ਕੈਂਪਾਂ ਵਿੱਚ 242 ਯੂਨਿਟ ਖੂਨਦਾਨ Read More »

ਰਾਜਿੰਦਰਾ ਹਸਪਤਾਲ ਵਿੱਚ ਅਪਰੇਸ਼ਨ ਦੌਰਾਨ ਬੱਤੀ ਗੁੱਲ

ਪਟਿਆਲਾ, 25 ਜਨਵਰੀ – ਇਥੇ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਐਮਰਜੈਂਸੀ ਵਾਰਡ ’ਚ ਉਸ ਵੇਲੇ ਬੱਤੀ ਗੁੱਲ ਹੋ ਗਈ, ਜਦੋਂ ਡਾਕਟਰਾਂ ਦੀ ਟੀਮ ਮਰੀਜ਼ ਦਾ ਅਪਰੇਸ਼ਨ ਕਰ ਰਹੀ ਸੀ। ਇਸ ਕਾਰਨ ਮਰੀਜ਼ ਦੀ ਸਰਜਰੀ ਕਰ ਰਹੇ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਮਰੀਜ਼ ਨੂੰ ਲਾਇਆ ਵੈਂਟੀਲੇਟਰ ਵੀ ਕੰਮ ਛੱਡ ਗਿਆ। ਅਪਰੇਸ਼ਨ ਦੌਰਾਨ ਬੱਤੀ ਜਾਣ ਦੀ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ’ਚ ਡਾਕਟਰੀ ਟੀਮ ਦਾ ਮੈਂਬਰ ਵੈਂਟੀਲੇਟਰ ਨੂੰ ਹਰਕਤ ’ਚ ਲਿਆਉਣ ਦਾ ਯਤਨ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਮਰੀਜ਼ ਕੈਂਸਰ ਤੋਂ ਪੀੜਤ ਹੈ। ਇਸੇ ਵੀਡੀਓ ਵਿੱਚ ਟੀਮ ਦਾ ਇੱਕ ਮੈਂਬਰ ਘਬਰਾਇਆ ਹੋਇਆ ਵੀ ਨਜ਼ਰ ਆਇਆ, ਜਿਸ ਦਾ ਕਹਿਣਾ ਸੀ ਕਿ ਨਿਰਧਾਰਿਤ ਨਿਯਮਾਂ ਤਹਿਤ ਐਮਰਜੈਂਸੀ ਵਾਰਡ ਲਈ ਲੋੜੀਂਦੀ ਹੌਟ ਲਾਈਨ ਵੀ ਨਹੀਂ ਚੱਲ ਰਹੀ। ਇਸ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ, ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਰਣਧੀਰ ਸਮੂਰਾਂ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਕਾਲੀ ਦਲ ਦੇ ਹਲਕਾ ਇੰਚਾਰਜ ਬਿੱਟੂ ਚੱਠਾ ਤੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਅਤੇ ਬਸਪਾ ਆਗੂ ਜੋਗਾ ਪਨੌਦੀਆਂ ਸਣੇ ਇਸੇ ਹਸਪਤਾਲ ਦੇ ਸਾਬਕਾ ਡਾਕਟਰ ਤੇ ਕਿਸਾਨ ਨੇਤਾ ਡਾ. ਦਰਸ਼ਨ ਪਾਲ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ‘ਆਪ’ ਸਰਕਾਰ ਦੇ, ਖਾਸ ਕਰਕੇ ਸਿਹਤ ਸੇਵਾਵਾਂ ਨੂੰ ਵਧੇਰੇ ਤਰਜੀਹ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ।

ਰਾਜਿੰਦਰਾ ਹਸਪਤਾਲ ਵਿੱਚ ਅਪਰੇਸ਼ਨ ਦੌਰਾਨ ਬੱਤੀ ਗੁੱਲ Read More »

ਪੰਨੂ ਵੱਲੋਂ ਮੁੱਖ ਮੰਤਰੀ ਨੂੰ ਧਮਕੀ, ਪਟਿਆਲਾ ਦੇ ਮੀਡੀਆ ਨੂੰ ਈਮੇਲ ਰਾਹੀਂ ਭੇਜਿਆ ਧਮਕੀ ਪੱਤਰ

ਪਟਿਆਲਾ,25 ਜਨਵਰੀ – ਵਿਦੇਸ਼ ਰਹਿੰਦੇ ਗਰਮ ਖਿਆਲੀ ਗੁਰਪਤਵੰਤ ਸਿੰਘ ਪੰਨੂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਣ ਦੀ ਗੱਲ ਆਖੀ ਹੈ। ਪਟਿਆਲਾ ਦੇ ਮੀਡੀਆ ਨੂੰ ਈਮੇਲ ਸੰਦੇਸ਼ ਭੇਜ ਕੇ ਉਨ੍ਹਾ ਸਕੂਲੀ ਬੱਚਿਆਂ ਤੇ ਹੋਰਾਂ ਨੂੰ 26 ਜਨਵਰੀ ਵਾਲੇ ਦਿਨ ਪੋਲੋ ਗਰਾਊਂਡ ਵਿਖੇ ਨਾ ਆਉਣ ਦੀ ਸਲਾਹ ਵੀ ਦਿੱਤੀ।ਘਰ ਰਹੋ – ਸੁਰੱਖਿਅਤ ਰਹੋ ਭਗਵੰਤ ਮਾਨ ਬੇਅੰਤਾ ਬੁੱਚਰ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ ਅਤੇ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਐਸਐਫਜੇ ਦਾ ਨਿਸ਼ਾਨਾ ਬਣ ਗਿਆ ਹੈ। ਇਸ ਤੋਂ ਇਲਾਵਾ ਵੀ ਈਮੇਲ ਵਿੱਚ ਕਈ ਹੋਰ ਗੱਲਾਂ ਲਿਖੀਆਂ ਗਈਆਂ ਹਨ।

ਪੰਨੂ ਵੱਲੋਂ ਮੁੱਖ ਮੰਤਰੀ ਨੂੰ ਧਮਕੀ, ਪਟਿਆਲਾ ਦੇ ਮੀਡੀਆ ਨੂੰ ਈਮੇਲ ਰਾਹੀਂ ਭੇਜਿਆ ਧਮਕੀ ਪੱਤਰ Read More »

ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ 2 ਮਹੀਨੇ ਹੋਏ ਪੂਰੇ

ਖਨੌਰੀ, 25 ਜਨਵਰੀ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 61 ਦਿਨ ਹੋ ਗਏ ਹਨ। ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਪੂਰੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ‘ਤੇ ਕੇਂਦ੍ਰਿਤ ਹੈ ਅਤੇ ਇਸ ਦਾ ਕਿਸੇ ਹੋਰ ਮੁੱਦੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਜਨਤਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪਵਿੱਤਰ ਅੰਦਲਨ ਨੂੰ ਅਪਵਿੱਤਰ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕੀਤੀ ਜਾਵੇ। ਡੱਲੇਵਾਲ ਦੀ ਸਿਹਤ ਵਿੱਚ ਹੋਇਆ ਸੁਧਾਰ ਹੁਣ ਡੱਲੇਵਾਲ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਡੱਲੇਵਾਲ ਨੇ ਪੀਜੀਆਈ ਵਿੱਚ ਇਲਾਜ ਕਰਵਾਉਣ ਦੇ ਸੁਪਰੀਮ ਕੋਰਟ ਦੇ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਕਿ ਕੱਲ੍ਹ ਡੱਲੇਵਾਲ ਬਹੁਤ ਸਮੇਂ ਬਾਅਦ ਧੁੱਪ ਵਿੱਚ ਬਾਹਰ ਆਏ। ਡਾਕਟਰਾਂ ਦੀ ਟੀਮ 14 ਫਰਵਰੀ ਤੱਕ ਡੱਲੇਵਾਲ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਉਹ ਮੀਟਿੰਗ ਵਿੱਚ ਟੇਬਲ ‘ਤੇ ਗੱਲਬਾਤ ਕਰ ਸਕਣ। ਕਿਸਾਨ ਮੋਰਚੇ ਦੀਆਂ ਮੰਗਾਂ ‘ਤੇ ਕੇਂਦ੍ਰਿਤ ਅੰਦੋਲਨ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ 13 ਫਰਵਰੀ ਤੋਂ ਚੱਲ ਰਹੇ ਇਸ ਕਿਸਾਨ ਮੋਰਚੇ ਦਾ ਉਦੇਸ਼ ਸਿਰਫ਼ ਕਿਸਾਨਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਪਵਿੱਤਰ ਹੈ। ਕਿਸਾਨ ਆਗੂਆਂ ਨੇ ਸਾਰੇ ਕਿਸਾਨਾਂ ਅਤੇ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਦੀ ਸ਼ਾਨ ਬਣਾਈ ਰੱਖਣ ਅਤੇ ਇਸਨੂੰ ਕਿਸੇ ਵੀ ਤਰ੍ਹਾਂ ਭਟਕਾਉਣ ਜਾਂ ਅਪਵਿੱਤਰ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ ਅਤੇ ਇਸ ਨੂੰ ਕਿਸੇ ਵੀ ਬਾਹਰੀ ਤਾਕਤ ਤੋਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। 26 ਜਨਵਰੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਦੇਸ਼ ਭਰ ਵਿੱਚ ਕਿਸਾਨਾਂ ਦੇ ਟਰੈਕਟਰ ਸੜਕਾਂ ‘ਤੇ ਹੋਣਗੇ ਅਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਤਾਮਿਲਨਾਡੂ ਅਤੇ ਕਰਨਾਟਕ ਵਿੱਚ 70 ਤੋਂ ਵੱਧ ਥਾਵਾਂ ‘ਤੇ ਟਰੈਕਟਰ ਮਾਰਚ ਕਰਨਗੇ। ਪੰਜਾਬ ਅਤੇ ਹਰਿਆਣਾ ਵਿੱਚ ਸੈਂਕੜੇ ਥਾਵਾਂ ‘ਤੇ ਕਿਸਾਨ ਵੱਡੇ ਪੱਧਰ ‘ਤੇ ਆਪਣੇ ਟਰੈਕਟਰਾਂ ਨਾਲ ਸੜਕਾਂ ‘ਤੇ ਉਤਰਨਗੇ।

ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ 2 ਮਹੀਨੇ ਹੋਏ ਪੂਰੇ Read More »

ਪੰਜਾਬ ਦੇ 17 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

ਨਵੀਂ ਦਿੱਲੀ, 25 ਜਨਵਰੀ – ਗਣਤੰਤਰ ਦਿਵਸ 2025 ਦੇ ਮੌਕੇ ‘ਤੇ ਕੇਂਦਰ ਵੱਲੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕੁੱਲ 17 ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ “ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (PSM)” ਅਤੇ “ਐਕਸਲੈਂਟ ਸਰਵਿਸ ਮੈਡਲ (MSM)” ਸ਼ਾਮਲ ਹਨ। ਪੰਜਾਬ ਦੇ ਦੋ ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜੇਸ਼ ਕੁਮਾਰ ਜੈਸਵਾਲ ਵਧੀਕ ਡਾਇਰੈਕਟਰ ਜਨਰਲ ਅਤੇ ਨੀਲਾਭ ਕਿਸ਼ੋਰ ਵਧੀਕ ਡਾਇਰੈਕਟਰ ਜਨਰਲ ਨੂੰ PSM ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਾਨਦਾਰ ਸੇਵਾ ਮੈਡਲ (MSM) ਇਨ੍ਹਾਂ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ : ਸ਼੍ਰੀਮਤੀ ਧਨਪ੍ਰੀਤ ਕੌਰ, ਇੰਸਪੈਕਟਰ ਜਨਰਲ, ਪੰਜਾਬ ਸ਼੍ਰੀ ਤਜਿੰਦਰਜੀਤ ਸਿੰਘ ਵਿਰਕ, ਸਹਾਇਕ ਇੰਸਪੈਕਟਰ ਜਨਰਲ, ਪੰਜਾਬ ਸ਼੍ਰੀ ਸਤੀਸ਼ ਕੁਮਾਰ, ਸਬ ਇੰਸਪੈਕਟਰ, ਪੰਜਾਬ ਸ਼੍ਰੀ ਸੁਖਬੀਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਸ਼੍ਰੀ ਇਕਬਾਲ ਸਿੰਘ, ਸਬ ਇੰਸਪੈਕਟਰ, ਪੰਜਾਬ ਸ਼੍ਰੀ ਬਲਵੀਰ ਚੰਦ, ਸਬ ਇੰਸਪੈਕਟਰ, ਪੰਜਾਬ ਸ਼੍ਰੀ ਜਗਰੂਪ ਸਿੰਘ, ਇੰਸਪੈਕਟਰ, ਪੰਜਾਬ ਸ਼੍ਰੀ ਹਰਪਾਲ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਸ਼੍ਰੀ ਬਲਬੀਰ ਚੰਦ, ਸਬ ਇੰਸਪੈਕਟਰ, ਪੰਜਾਬ ਸ਼੍ਰੀ ਅਮਰੀਕ ਸਿੰਘ, ਇੰਸਪੈਕਟਰ, ਪੰਜਾਬ ਸ਼੍ਰੀ ਲਖਵੀ ਆਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਸ਼੍ਰੀ ਹਰਵਿੰਦਰ ਕੁਮਾਰ, ਹੈੱਡ ਕਾਂਸਟੇਬਲ, ਪੰਜਾਬ ਸ਼੍ਰੀ ਬਲਵਿੰਦਰ ਸਿੰਘ, ਇੰਸਪੈਕਟਰ, ਪੰਜਾਬ ਸ਼੍ਰੀ ਇੰਦਰਦੀਪ ਸਿੰਘ, ਇੰਸਪੈਕਟਰ, ਪੰਜਾਬ ਸ਼੍ਰੀ ਡਿੰਪਲ ਕੁਮਾਰ, ਸਹਾਇਕ ਸਬ ਇੰਸਪੈਕਟਰ, ਪੰਜਾਬ

ਪੰਜਾਬ ਦੇ 17 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ Read More »

ਦਿੱਲੀ ਦੇ ਕਬਾੜੀ ਕੋਲ ਮਿਲੇ ‘ਆਪ’ ਵਲੋਂ ਭਰੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ 30 ਹਜ਼ਾਰ ਫ਼ਾਰਮ

ਨਵੀਂ ਦਿੱਲੀ, 25 ਜਨਵਰੀ – ਦਿੱਲੀ ’ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ (ਆਪ) ’ਤੇ ਵੱਡਾ ਦੋਸ਼ ਲਗਾਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਲਈ ਔਰਤਾਂ ਤੋਂ ਜੋ ਫ਼ਾਰਮ ਭਰਵਾਏ ਸਨ ਉਹ ਕਬਾੜੀ ਨੂੰ ਦੇ ਦਿਤੇ। ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਇਕ ਕਬਾੜੀ ਕੋਲ ਅਜਿਹੇ 30 ਹਜ਼ਾਰ ਫ਼ਾਰਮ, ਆਧਾਰ, ਪੈਨ, ਵੋਟਰ ਕਾਰਡ ਅਤੇ ਬੈਂਕ ਵੇਰਵੇ ਵੀ ਮਿਲੇ ਹਨ। ਵਰਿੰਦਰ ਸਚਦੇਵਾ ਨੇ ਸਨਿਚਰਵਾਰ ਸਵੇਰੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਮੀਡੀਆ ਦੇ ਸਾਹਮਣੇ ਫ਼ਾਰਮ ਅਤੇ ਦਸਤਾਵੇਜ਼ਾਂ ਦੇ ਢੇਰ ਦਿਖਾਏ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ਾਰਮ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਹਨ, ਜੋ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਰੇ ਗਏ ਸਨ। ਸਚਦੇਵਾ ਨੇ ਦਸਿਆ ਕਿ ਤਿਮਾਰਪੁਰ ਵਿਧਾਨ ਸਭਾ ਹਲਕੇ ਦੇ ਇਕ ਕਬਾੜੀ ਕੋਲ 30 ਹਜ਼ਾਰ ਅਜਿਹੇ ਫ਼ਾਰਮ, ਔਰਤਾਂ ਦੇ ਆਧਾਰ, ਪੈਨ ਕਾਰਡ ਅਤੇ ਬੈਂਕ ਵੇਰਵੇ ਸਨ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਬਾੜੀਏ ਨੇ ਦਸਤਾਵੇਜ਼ ਭਾਜਪਾ ਉਮੀਦਵਾਰ ਨੂੰ ਦਿਤੇ ਹਨ। ਵਰਿੰਦਰ ਸਚਦੇਵਾ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਲਗਾਤਾਰ ਲੁੱਟਣ ਅਤੇ ਧੋਖਾ ਦੇਣ ਦਾ ਕੰਮ ਕਰਦੇ ਹਨ। ਝੂਠੇ ਵਾਅਦੇ ਕਰਨੇ, ਝੂਠੇ ਐਲਾਨ ਕਰਨੇ ਤੇ ਹੋਰ ਵੀ ਬਹੁਤ ਕੁੱਝ। ਜਿਹੜੀਆਂ ਚੀਜਾਂ ਮੈਂ ਅੱਜ ਸਾਹਮਣੇ ਲੈ ਕੇ ਆਇਆਂ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਉਹ ਦਿੱਲੀ ਦੇ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਮਾਵਾਂ-ਭੈਣਾਂ ਦੇ ਵਿਸ਼ਵਾਸਾਂ ਨਾਲ ਖੇਡਦੇ ਹਨ। ਅਰਵਿੰਦ ਕੇਜਰੀਵਾਲ ਨੇ ਮਹਿਲਾ ਸਨਮਾਨ ਯੋਜਨਾ ਨੂੰ ਲੈ ਕੇ 2100 ਰੁਪਏ ਦੇਣ ਦੇ ਵੱਡੇ ਦਾਅਵੇ ਕੀਤੇ ਹਨ। ਘਰ-ਘਰ ਜਾ ਕੇ ਰਜਿਸਟਰੇਸ਼ਨ ਕਰਵਾਈ ਗਈ। ਉਹ ਡਾਟਾ ਵੀ ਲਿਆ ਗਿਆ ਸੀ, ਜਿਸ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ ਕਿ ਡਿਜੀਟਲ ਫਰਾਡ ਅਚਾਨਕ ਵਧ ਗਏ ਹਨ।’’

ਦਿੱਲੀ ਦੇ ਕਬਾੜੀ ਕੋਲ ਮਿਲੇ ‘ਆਪ’ ਵਲੋਂ ਭਰੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ 30 ਹਜ਼ਾਰ ਫ਼ਾਰਮ Read More »

ਦਿੱਲੀ ’ਚ ਪਟਾਕੇ ਪੁਆਉਣੇ ਮਹਿੰਗੇ ਪਏ

ਨਵੀਂ ਦਿੱਲੀ, 25 ਜਨਵਰੀ – ਦਿੱਲੀ ਪੁਲੀਸ ਨੇ ਇੱਕ ਮੋਡੀਫਾਈਡ ਸਾਈਲੈਂਸਰ ਮੋਟਰਸਾਈਕਲ ਦੀ ਵਰਤੋਂ ਕਰਨ ਅਤੇ ਡਿਊਟੀ ’ਤੇ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਲਈ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਨ ਲਈ ਲਗਭਗ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲੀਸ ਟੀਮ ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦੇ ਓਖਲਾ ਖੇਤਰ ਵਿੱਚ ਸੁਰੱਖਿਆ ਗਸ਼ਤ ਕਰ ਰਹੀ ਸੀ। ਪੁਲੀਸ ਅਨੁਸਾਰ ਇਹ ਦੋਨੋਂ ਨੌਜਵਾਨ ਗਲਤ ਤਰੀਕੇ ਨਾਲ ਮੋਟਰਸਾਇਕਲ ਚਲਾ ਰਹੇ ਸਨ, ਮੋਡੀਫਾਈਡ ਸਾਈਲੈਂਸਰ ਨਾਲ ਉੱਚੀ-ਉੱਚੀ ਅਵਾਜ਼ ਲਗਾ ਰਹੇ ਸਨ ਅਤੇ ਜ਼ਿਗਜ਼ੈਗ ਤਰੀਕੇ ਨਾਲ ਡਰਾਇਵਿੰਗ ਰਹੇ ਸਨ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਅਤੇ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਕਿ ਉਹ ਉਸਦੇ ਪਿਤਾ ਦੀ ਸਥਿਤੀ ਕਾਰਨ ਉਸਨੂੰ ਨਿਸ਼ਾਨਾ ਬਣਾ ਰਹੇ ਹਨ। ਦਿੱਲੀ ਪੁਲੀਸ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਪਛਾਣ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਵਿੱਚੋਂ ਇੱਕ ਨੇ ਅਮਾਨਤੁੱਲਾ ਖਾਨ ਨੂੰ ਵੀ ਬੁਲਾਇਆ, ਜਿਸ ਨੇ ਐਸਐਚਓ ਨਾਲ ਗੱਲ ਕੀਤੀ। ਇਸ ਦੇ ਬਾਵਜੂਦ ਲੜਕੇ ਆਪਣਾ ਨਾਂ-ਪਤਾ ਦੱਸੇ ਬਿਨਾਂ ਚਲੇ ਗਏ। ਪੁਲੀਸ ਨੇ ਕੇਸ ਦਰਜ ਕਰਕੇ ਚਲਾਨ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਦੀ ਬਾਈਕ ਨੂੰ ਕਈ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ। ਪੁਲਿਸ ਨੇ ਕਿਹਾ, “ਦਿੱਲੀ ਪੁਲਿਸ ਦੀ ਗਸ਼ਤ ਦੌਰਾਨ, ਦੋ ਲੜਕੇ ਇੱਕ ਬੁਲੇਟ ‘ਤੇ ਦੇਖੇ ਗਏ, ਉਹ ਗਲਤ ਪਾਸੇ ਤੋਂ ਆ ਰਹੇ ਸਨ ਅਤੇ ਬੁਲੇਟ ਦੇ ਮੋਡੀਫਾਇਰ ਸਾਈਲੈਂਸਰ ਨਾਲ ਉੱਚੀ-ਉੱਚੀ ਆਵਾਜ਼ ਕੱਢ ਰਹੇ ਸਨ। ਬਾਈਕ ਨੂੰ ਜ਼ਿਗਜ਼ੈਗ ਤਰੀਕੇ ਨਾਲ ਸਵਾਰ ਕੀਤਾ ਜਾ ਰਿਹਾ ਸੀ। ਪੁਲਿਸ ਨੇ ਲੜਕਿਆਂ ਨੂੰ ਫੜ ਲਿਆ ਅਤੇ ਇੱਕ ਲੜਕੇ ਨੇ ਦੱਸਿਆ ਕਿ ਉਹ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਸੀ। ਉਸ ਨੇ ਪੁਲਿਸ ‘ਤੇ ਦੋਸ਼ ਲਗਾਉਂਦੇ ਹੋਏ ਦੁਰਵਿਵਹਾਰ ਕੀਤਾ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ਉਹ ‘ਆਪ’ ਵਿਧਾਇਕ ਦਾ ਪੁੱਤਰ ਹੈ।

ਦਿੱਲੀ ’ਚ ਪਟਾਕੇ ਪੁਆਉਣੇ ਮਹਿੰਗੇ ਪਏ Read More »

ਸਾਰੀਆਂ ਬੀਬੀਆਂ ਲਈ ਕਰਵਾ ਚੌਥ ਲਾਜ਼ਮੀ ਕਰਨ ਦੀ ਪਟੀਸ਼ਨ ਖਾਰਜ

ਚੰਡੀਗੜ੍ਹ, 25 ਜਨਵਰੀ – ਚੰਦਰਮਾ ਲਹਿਰਾਂ ਅਤੇ ਦਿਲਾਂ ’ਤੇ ਇਕੋ ਜਿਹਾ ਪ੍ਰਭਾਵ ਰੱਖਦਾ ਹੈ, ਪਰ ਇਸ ਵਾਰ ਇਹ ਆਪਣੇ ਆਪ ਵਿਚ ਇਕ ਅਜੀਬ ਕਾਨੂੰਨੀ ਪਟੀਸ਼ਨ ਦੇ ਕੇਂਦਰ ਵਿਚ ਫਸਿਆ ਜਾਪਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਜਨਹਿਤ ਵਿੱਚ ਦਾਇਰ ਇੱਕ ਅਜੀਬੋ-ਗਰੀਬ ਪਟੀਸ਼ਨ ਵਿੱਚ ਕਰਵਾ ਚੌਥ ਬਾਰੇ ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾਂ, ਸਾਰੀਆਂ ਔਰਤਾਂ ਲਈ ਇੱਕ ਵਿਸ਼ਵਵਿਆਪੀ ਰਸਮ ਬਣਾਉਣ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ। ਕਰਵਾ ਚੌਥ ਇੱਕ ਪਰੰਪਰਾ ਹੈ, ਜਿੱਥੇ ਔਰਤਾਂ ਸਵੇਰ ਤੋਂ ਰਾਤ ਚੰਨ ਨਿੱਕਲਣ ਤੱਕ ਵਰਤ ਰੱਖਦੀਆਂ ਹਨ, ਆਪਣੇ ਪਤੀ ਦੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀਆਂ ਹਨ। ਤਿਉਹਾਰ ਦੀਆਂ ਰਸਮਾਂ ਅਕਸਰ ਇੱਕ ਚੰਦ ਦੀ ਚਾਨਣੀ ਸ਼ਾਮ ਵਿੱਚ ਸਮਾਪਤ ਹੁੰਦੀਆਂ ਹਨ। ਪਰ ਪਟੀਸ਼ਨਕਰਤਾ ਲਈ ਇਹ ਪਰੰਪਰਾ ਸਪੱਸ਼ਟ ਤੌਰ ’ਤੇ ਕਾਫ਼ੀ ਸੰਮਿਲਿਤ ਨਹੀਂ ਸੀ। ਪਟੀਸ਼ਨ ਵਿਚ ਦਲੀਲ ਦਿੰਦੇ ਹੋਏ ਕਿ ਵਿਧਵਾਵਾਂ, ਤਲਾਕਸ਼ੁਦਾ, ਵੱਖ ਹੋਈਆਂ ਔਰਤਾਂ ਅਤੇ ਇੱਥੋਂ ਤੱਕ ਕਿ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਨੂੰ ਵੀ ਇਸ ਤਿਓਹਾਰ ਵਿਚ ਅਕਸਰ ਭਾਗ ਲੈਣ ਤੋਂ ਬਾਹਰ ਰੱਖਿਆ ਜਾਂਦਾ ਹੈ ਉਸਨੇ ਭਾਗੀਦਾਰੀ ਨੂੰ ਲਾਜ਼ਮੀ ਬਣਾਉਣ ਲਈ ਕਾਨੂੰਨ ਵਿੱਚ ਸੋਧ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਅਜਿਹੀ ਸ਼ਮੂਲੀਅਤ ਤੋਂ ਇਨਕਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਲਈ ਵੀ ਕਿਹਾ। ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮੀਤ ਗੋਇਲ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ “ਵਿਧਵਾ, ਵੱਖ ਹੋਇਆਂ, ਤਲਾਕਸ਼ੁਦਾ ਅਤੇ ਲਿਵ ਇਨ ਰਹਿਣ ਵਾਲੀਆਂ ਔਰਤਾਂ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਔਰਤਾਂ ਦੁਆਰਾ ਕਰਵਾ ਚੌਥ ਮਨਾਉਣ ਦੀ ਘੋਸ਼ਣਾ ਦੀ ਮੰਗ ਕਰ ਰਿਹਾ ਸੀ।’’ ਉਹ ਇਹ ਨਿਰਦੇਸ਼ ਵੀ ਮੰਗ ਰਿਹਾ ਸੀ ਕਿ ਕਰਵਾ ਚੌਥ ਨੂੰ ਔਰਤਾਂ ਦੇ ਚੰਗੇ ਭਾਗਾਂ ਦਾ ਤਿਉਹਾਰ, ਮਾਂ ਗੌਰਾ ਉਤਸਵ ਜਾਂ ਮਾਂ ਪਾਰਵਤੀ ਉਤਸਵ ਘੋਸ਼ਿਤ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਪਟੀਸ਼ਨਰ ਵੱਲੋਂ ਇੱਕ ਸਮਾਜਿਕ ਕਾਰਨ ਵਜੋਂ ਪੇਸ਼ ਕੀਤੀ ਗਈ ਮੁੱਖ ਸ਼ਿਕਾਇਤ ਇਹ ਪ੍ਰਤੀਤ ਹੁੰਦੀ ਹੈ ਕਿ ਔਰਤਾਂ ਦੇ ਕੁਝ ਵਰਗਾਂ ਖਾਸ ਕਰਕੇ ਵਿਧਵਾਵਾਂ ਨੂੰ ਕਰਵਾ ਚੌਥ ਦੀ ਰਸਮ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਸਾਰੀਆਂ ਔਰਤਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਕਰਵਾ ਚੌਥ ਦੀ ਰਸਮ ਅਦਾ ਕਰਨੀ ਲਾਜ਼ਮੀ ਕੀਤੀ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਜਿਹਾ ਕਰਨ ਵਾਲੇ ਨੂੰ ਸਜ਼ਾਯੋਗ ਬਣਾਇਆ ਜਾਵੇ।

ਸਾਰੀਆਂ ਬੀਬੀਆਂ ਲਈ ਕਰਵਾ ਚੌਥ ਲਾਜ਼ਮੀ ਕਰਨ ਦੀ ਪਟੀਸ਼ਨ ਖਾਰਜ Read More »