ਚਾਈਨਾ ਡੋਰ ਦੀ ਵਰਤੋਂ ਅਤੇ ਵੇਚਣ ਵਾਲਿਆਂ ਦਾ ਕੇਸ ਨਹੀਂ ਲੜੇਗਾ ਵਕੀਲ ਭਾਈਚਾਰਾ

ਬਠਿੰਡਾ, 28 ਜਨਵਰੀ – ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਸਪਲਾਈ ਕਰਨ ਵਾਲਿਆਂ ’ਤੇ ਸਖ਼ਤੀ ਵਰਤੀ ਜਾ ਰਹੀ ਹੈ। ਹੁਣ ਤਕ ਕਈਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਚੁੱਕਾ। ਪਰੰਤੂ ਬਾਵਜੂਦ ਇਸ ਦੇ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ। ਬਠਿੰਡਾ ਪੁਲਿਸ ਨੇ ਚਾਈਨਾ ਡੋਰ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਥੇ ਬਠਿੰਡਾ ਪੁਲਿਸ ਨੇ ਚਾਈਨਾ ਵਿਕਰੇਤਾਵਾਂ ਉੱਤੇ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਬਠਿੰਡਾ ਦੇ ਵਕੀਲਾਂ ਨੇ ਵੀ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਜੇਕਰ ਚਾਈਨਾ ਡੋਰ ਨੂੰ ਵਰਤਣ ਨੂੰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕੋਈ ਵੀ ਵਕੀਲ ਉਸ ਦਾ ਕੇਸ ਨਹੀਂ ਲੜੇਗਾ।

ਵਕੀਲ ਸੂਰਿਆਕਾਂਤ ਸਿੰਗਲਾ ਨੇ ਕਿਹਾ ਕਿ ਜੇਕਰ ਕੋਈ ਵੀ ਚਾਈਨਾ ਡੋਰ ਵੇਚਣ ਤੇ ਵਰਤਣ ਵਾਲੇ ਦਾ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਕਿਸੇ ਵੀ ਵਕੀਲ ਵਲੋਂ ਕੇਸ ਨਹੀਂ ਲੜਿਆ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ। ਸਾਰੇ ਨਗਰ ਕੌਂਸਲਰਾਂ ਨੂੰ ਅਪੀਲ ਹੈ ਕਿ ਗਲੀ ਮੁਹੱਲਿਆਂ ਵਿਚ ਇਸ ਦੇ ਵਿਰੁਧ ਪ੍ਰਚਾਰ ਕੀਤਾ ਜਾਵੇ। ਜਿਥੇ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਉੱਥੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਤਾਂ ਜੋ ਚਾਈਨਾ ਡੋਰ ਉੱਤੇ ਨਕੇਲ ਕੱਸੀ ਜਾਵੇ।

ਸਾਂਝਾ ਕਰੋ

ਪੜ੍ਹੋ