January 24, 2025

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ ‘ਚ ਸਿੰਘ ਸਾਹਿਬਾਨ

ਅੰਮ੍ਰਿਤਸਰ, 24 ਜਨਵਰੀ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਝਟਕਾ ਲੱਗ ਸਕਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੂੰ ਅੱਖੋਂ ਓਹਲੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਢੀ ਭਰਤੀ ਮੁਹਿੰਮ ਨੂੰ ਬ੍ਰੇਕ ਲੱਗ ਸਕਦੀ ਹੈ। ਇਸ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 28 ਜਨਵਰੀ ਨੂੰ ਸੱਦ ਲਈ ਹੈ। ਇਹ ਇਕੱਤਰਤਾ 28 ਜਨਵਰੀ ਮੰਗਲਵਾਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਵਿਖੇ ਹੋਵੇਗੀ। ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਇਕੱਤਰਤਾ ਵਿੱਚ ਅਹਿਮ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਮੀਟਿੰਗ ਦੇ ਏਜੰਡੇ ਬਾਰੇ ਭਾਵੇਂ ਖੁਲਾਸਾ ਨਹੀਂ ਕੀਤਾ ਗਿਆ, ਪਰ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਵਿਵਾਦ ਦਾ ਮੁੱਦਾ ਵਿਚਾਰਿਆ ਜਾਵੇਗਾ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਾਰਾਜ਼ ਧਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਆਗੂ ਕਈ ਵਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਚੁੱਕੇ ਹਨ ਤੇ ਪੱਤਰ ਵੀ ਦੇ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਦੋ ਦਸੰਬਰ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਫੈਸਲਿਆਂ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤਾ ਜਾਵੇ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਸਬੰਧੀ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਫ਼ੈਸਲੇ ਨੂੰ ਅਣਦੇਖਿਆ ਕਰ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਭਰਤੀ ਮੁਹਿੰਮ 20 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਮਾਮਲੇ ਨੂੰ ਲੈ ਕੇ ਨਰਾਜ਼ ਧੜੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਇੱਕ ਵਫਦ ਵੀ ਜਥੇਦਾਰ ਨੂੰ ਮਿਲਣ ਵਾਸਤੇ ਆਇਆ ਸੀ ਤੇ ਇੱਕ ਪੱਤਰ ਸੌਂਪ ਕੇ ਗਿਆ ਸੀ। ਇਸ ਪੱਤਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਉਤੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਅਣਦੇਖਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਵੀ ਗੰਭੀਰ ਦੋਸ਼ ਲਾਏ ਗਏ ਹਨ ਤੇ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਸਮੇਤ ਹੋਰਨਾਂ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਬੀਤੇ ਦਿਨ ਸਿੱਖ ਜਥੇਬੰਦੀਆਂ ਪੰਥਕ ਅਸੈਂਬਲੀ ਤੇ ਪੰਥਕ ਤਾਲਮੇਲ ਸੰਗਠਨ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਅਕਾਲ ਤਖ਼ਤ ਦੇ ਹੁਕਮਨਾਮੇ ਤੇ ਅਮਲ ਸਬੰਧੀ ਰਿਪੋਰਟ ਨੂੰ ਸਿੱਖ ਸੰਗਤ ਵਿੱਚ ਜਨਤਕ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ ‘ਚ ਸਿੰਘ ਸਾਹਿਬਾਨ Read More »

ਲੜਕੀਆਂ ਲਈ 10ਵੀਂ ਤੋਂ ਬਾਅਦ ਵਧੀਆ ਕਰੀਅਰ ਵਿਕਲਪ

ਸਹੀ ਕੈਰੀਅਰ ਮਾਰਗ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਫੈਸਲਾ ਹੈ ਜੋ ਇੱਕ ਵਿਅਕਤੀ ਦੇ ਜੀਵਨ ਨੂੰ ਮਹੱਤਵਪੂਰਣ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ। ਲੜਕੀਆਂ ਲਈ, ਇਹ ਫੈਸਲਾ ਖਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਨੂੰ ਆਕਾਰ ਦੇ ਸਕਦਾ ਹੈ ਅਤੇ ਉਨ੍ਹਾਂ ਨੂੰ ਨਿੱਜੀ ਅਤੇ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ। 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ, ਕੁੜੀਆਂ ਕੋਲ ਕਰੀਅਰ ਦੇ ਕਈ ਵਿਕਲਪ ਹਨ। ਇੱਕ ਸੂਚਿਤ ਫੈਸਲਾ ਲੈਣ ਲਈ ਜਲਦੀ ਤਿਆਰੀ ਸ਼ੁਰੂ ਕਰਨਾ ਅਤੇ ਇੱਕ ਸਫਲ ਕਰੀਅਰ ਬਣਾਉਣ ਲਈ ਜ਼ਰੂਰੀ ਕਦਮ ਚੁੱਕਣਾ ਜ਼ਰੂਰੀ ਹੈ। ਇਸ ਲੇਖ ਵਿੱਚ, ਅਸੀਂ ਕੁੜੀਆਂ ਲਈ 10ਵੀਂ ਤੋਂ ਬਾਅਦ ਸਭ ਤੋਂ ਵਧੀਆ ਕਰੀਅਰ ਵਿਕਲਪਾਂ ਅਤੇ ਉਹਨਾਂ ਲਈ ਤਿਆਰੀ ਸ਼ੁਰੂ ਕਰਨ ਲਈ ਢੁਕਵੇਂ ਸਮੇਂ ਦੀ ਪੜਚੋਲ ਕਰਾਂਗੇ। ਕਰੀਅਰ ਕਾਉਂਸਲਿੰਗ ਖਾਸ ਕਰੀਅਰ ਦੇ ਵਿਕਲਪਾਂ ਦੀ ਖੋਜ ਕਰਨ ਤੋਂ ਪਹਿਲਾਂ, ਲੜਕੀਆਂ ਨੂੰ ਕਰੀਅਰ ਕਾਉਂਸਲਿੰਗ ਦੀ ਮੰਗ ਕਰਨੀ ਚਾਹੀਦੀ ਹੈ। ਪੇਸ਼ਾਵਰ ਕੈਰੀਅਰ ਸਲਾਹਕਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਰੁਚੀਆਂ, ਸ਼ਕਤੀਆਂ ਅਤੇ ਹੁਨਰਾਂ ਨੂੰ ਸਮਝਣ ਵਿੱਚ ਮਦਦ ਕਰ ਸਕਦੇ ਹਨ, ਅਤੇ ਉਹਨਾਂ ਨੂੰ ਢੁਕਵੇਂ ਕਰੀਅਰ ਦੇ ਮਾਰਗਾਂ ਵੱਲ ਸੇਧ ਦੇ ਸਕਦੇ ਹਨ। ਸ਼ੁਰੂਆਤੀ ਕੈਰੀਅਰ ਕਾਉਂਸਲਿੰਗ ਲੜਕੀਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਸਪੱਸ਼ਟਤਾ ਪ੍ਰਾਪਤ ਕਰਨ ਅਤੇ ਚੰਗੀ ਤਰ੍ਹਾਂ ਜਾਣੂ ਫੈਸਲੇ ਲੈਣ ਦੀ ਆਗਿਆ ਦਿੰਦੀ ਹੈ। ਵਿਗਿਆਨ ਧਾਰਾ ਮੈਡੀਕਲ, ਇੰਜਨੀਅਰਿੰਗ ਜਾਂ ਖੋਜ ਦੇ ਖੇਤਰਾਂ ਵਿੱਚ ਕਰੀਅਰ ਬਣਾਉਣ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੁੜੀਆਂ ਲਈ, 10ਵੀਂ ਤੋਂ ਬਾਅਦ ਵਿਗਿਆਨ ਧਾਰਾ ਇੱਕ ਆਦਰਸ਼ ਵਿਕਲਪ ਹੈ। ਵਿਗਿਆਨ ਧਾਰਾ ਦੀ ਤਿਆਰੀ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਨੂੰ ਲੈਣਾ ਸ਼ਾਮਲ ਹੈ। ਇਹਨਾਂ ਵਿਸ਼ਿਆਂ ਵਿੱਚ ਇੱਕ ਮਜ਼ਬੂਤ ਬੁਨਿਆਦ ਦੇ ਨਾਲ ਜਲਦੀ ਸ਼ੁਰੂਆਤ ਕਰਨਾ ਵਿਗਿਆਨ ਸਟ੍ਰੀਮ ਵਿੱਚ ਉੱਤਮ ਹੋਣ ਲਈ ਜ਼ਰੂਰੀ ਹੈ। ਕਾਮਰਸ ਸਟ੍ਰੀਮ ਵਿੱਤ, ਲੇਖਾਕਾਰੀ, ਕਾਰੋਬਾਰ ਜਾਂ ਉੱਦਮ ਵਿੱਚ ਦਿਲਚਸਪੀ ਰੱਖਣ ਵਾਲੀਆਂ ਕੁੜੀਆਂ ਲਈ ਕਾਮਰਸ ਸਟ੍ਰੀਮ ਇੱਕ ਵਧੀਆ ਵਿਕਲਪ ਹੈ। ਇਸ ਸਟ੍ਰੀਮ ਵਿੱਚ ਲੇਖਾ, ਅਰਥ ਸ਼ਾਸਤਰ, ਬਿਜ਼ਨਸ ਸਟੱਡੀਜ਼, ਅਤੇ ਗਣਿਤ ਵਰਗੇ ਵਿਸ਼ੇ ਸ਼ਾਮਲ ਹਨ। ਮੁਢਲੇ ਵਿੱਤੀ ਸੰਕਲਪਾਂ ਦੀ ਸਮਝ ਦੇ ਨਾਲ ਛੇਤੀ ਸ਼ੁਰੂਆਤ ਕਰਨਾ ਵਣਜ ਧਾਰਾ ਵਿੱਚ ਇੱਕ ਮੁੱਖ ਸ਼ੁਰੂਆਤ ਪ੍ਰਦਾਨ ਕਰ ਸਕਦਾ ਹੈ। ਆਰਟਸ ਸਟ੍ਰੀਮ ਸਿਰਜਣਾਤਮਕਤਾ, ਸਾਹਿਤ, ਮਨੁੱਖਤਾ ਜਾਂ ਸਮਾਜਿਕ ਵਿਗਿਆਨ ਲਈ ਇੱਕ ਸੁਭਾਅ ਵਾਲੀਆਂ ਕੁੜੀਆਂ ਆਰਟਸ ਸਟ੍ਰੀਮ ਦੀ ਚੋਣ ਕਰ ਸਕਦੀਆਂ ਹਨ। ਇਸ ਧਾਰਾ ਵਿੱਚ ਇਤਿਹਾਸ, ਭੂਗੋਲ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਵਰਗੇ ਵਿਸ਼ੇ ਸ਼ਾਮਲ ਹਨ। ਪੜ੍ਹਨ, ਲਿਖਣ ਅਤੇ ਆਲੋਚਨਾਤਮਕ ਸੋਚ ਲਈ ਪਿਆਰ ਪੈਦਾ ਕਰਨ ਲਈ ਜਲਦੀ ਸ਼ੁਰੂ ਕਰਨਾ ਕਲਾ ਧਾਰਾ ਵਿੱਚ ਸਫਲਤਾ ਲਈ ਲਾਭਦਾਇਕ ਹੋ ਸਕਦਾ ਹੈ। ਪੇਸ਼ੇਵਰ ਕੋਰਸ 10ਵੀਂ ਤੋਂ ਬਾਅਦ ਲੜਕੀਆਂ ਲਈ ਕਈ ਪੇਸ਼ੇਵਰ ਕੋਰਸ ਉਪਲਬਧ ਹਨ, ਜਿਵੇਂ ਕਿ ਨਰਸਿੰਗ, ਹਾਸਪਿਟੈਲਿਟੀ ਮੈਨੇਜਮੈਂਟ, ਫੈਸ਼ਨ ਡਿਜ਼ਾਈਨਿੰਗ, ਅਤੇ ਇੰਟੀਰੀਅਰ ਡਿਜ਼ਾਈਨਿੰਗ। ਇਹ ਕੋਰਸ ਖਾਸ ਉਦਯੋਗਾਂ ਵਿੱਚ ਦਾਖਲ ਹੋਣ ਲਈ ਵਿਸ਼ੇਸ਼ ਹੁਨਰ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਨ। ਲੜਕੀਆਂ ਸੰਬੰਧਿਤ ਹੁਨਰਾਂ ਨੂੰ ਮਾਣ ਕੇ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਨੂੰ ਲੈ ਕੇ ਇਹਨਾਂ ਕੋਰਸਾਂ ਲਈ ਤਿਆਰੀ ਸ਼ੁਰੂ ਕਰ ਸਕਦੀਆਂ ਹਨ। ਵੋਕੇਸ਼ਨਲ ਕੋਰਸ ਵੋਕੇਸ਼ਨਲ ਕੋਰਸ ਕੰਪਿਊਟਰ ਪ੍ਰੋਗਰਾਮਿੰਗ, ਸੁੰਦਰਤਾ ਅਤੇ ਤੰਦਰੁਸਤੀ, ਰਸੋਈ ਕਲਾ, ਅਤੇ ਇਵੈਂਟ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਵਿਹਾਰਕ ਸਿਖਲਾਈ ਅਤੇ ਹੁਨਰ ਵਿਕਾਸ ਦੀ ਪੇਸ਼ਕਸ਼ ਕਰਦੇ ਹਨ। ਇਹਨਾਂ ਕੋਰਸਾਂ ਦੀ ਸ਼ੁਰੂਆਤੀ ਤਿਆਰੀ ਵਿੱਚ ਉਦਯੋਗ ਦੀ ਸਮਝ ਵਿਕਸਿਤ ਕਰਨਾ, ਦਿਲਚਸਪੀਆਂ ਦੀ ਪੜਚੋਲ ਕਰਨਾ, ਅਤੇ ਸੰਬੰਧਿਤ ਵਰਕਸ਼ਾਪਾਂ ਜਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ਾਮਲ ਹੈ। ਸ਼ਖਸੀਅਤ ਦਾ ਮੁਲਾਂਕਣ ਕਰੀਅਰ ਦੀ ਚੋਣ ਕਰਦੇ ਸਮੇਂ ਕਿਸੇ ਦੇ ਸ਼ਖਸੀਅਤ ਦੇ ਗੁਣਾਂ ਅਤੇ ਯੋਗਤਾਵਾਂ ਨੂੰ ਸਮਝਣਾ ਮਹੱਤਵਪੂਰਨ ਹੁੰਦਾ ਹੈ। ਕੁੜੀਆਂ ਆਪਣੀਆਂ ਖੂਬੀਆਂ ਦੀ ਪਛਾਣ ਕਰਨ ਲਈ ਸ਼ਖਸੀਅਤ ਮੁਲਾਂਕਣ ਟੈਸਟ ਲੈ ਸਕਦੀਆਂ ਹਨ ਅਤੇ ਉਹਨਾਂ ਨੂੰ ਸੰਭਾਵੀ ਕੈਰੀਅਰ ਮਾਰਗਾਂ ਨਾਲ ਜੋੜ ਸਕਦੀਆਂ ਹਨ। ਸ਼ਖਸੀਅਤ ਦੇ ਮੁਲਾਂਕਣ ਨਾਲ ਸ਼ੁਰੂਆਤੀ ਸ਼ੁਰੂਆਤ ਕਰਨਾ ਸਭ ਤੋਂ ਵਧੀਆ-ਅਨੁਕੂਲ ਕਰੀਅਰ ਬਾਰੇ ਕੀਮਤੀ ਸਮਝ ਪ੍ਰਦਾਨ ਕਰ ਸਕਦਾ ਹੈ। ਨਰਮ ਹੁਨਰਾਂ ਦਾ ਵਿਕਾਸ ਕਰਨਾ ਅਕਾਦਮਿਕ ਉੱਤਮਤਾ ਤੋਂ ਇਲਾਵਾ, ਕਰੀਅਰ ਦੀ ਸਫਲਤਾ ਲਈ ਸੰਚਾਰ, ਟੀਮ ਵਰਕ, ਲੀਡਰਸ਼ਿਪ ਅਤੇ ਸਮਾਂ ਪ੍ਰਬੰਧਨ ਵਰਗੇ ਨਰਮ ਹੁਨਰ ਜ਼ਰੂਰੀ ਹਨ। ਲੜਕੀਆਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ, ਸਵੈ-ਸੇਵੀ, ਜਾਂ ਲੀਡਰਸ਼ਿਪ ਦੀਆਂ ਭੂਮਿਕਾਵਾਂ ਰਾਹੀਂ ਇਹਨਾਂ ਹੁਨਰਾਂ ਨੂੰ ਜਲਦੀ ਵਿਕਸਤ ਕਰਨਾ ਸ਼ੁਰੂ ਕਰਨਾ ਚਾਹੀਦਾ ਹੈਸਕੂਲ। ਇੰਟਰਨਸ਼ਿਪਾਂ ਅਤੇ ਸ਼ੈਡੋਇੰਗ ਮੌਕਿਆਂ ਦੀ ਪੜਚੋਲ ਕਰਨਾ ਇੰਟਰਨਸ਼ਿਪਾਂ ਅਤੇ ਪਰਛਾਵੇਂ ਦੇ ਤਜ਼ਰਬੇ ਲੜਕੀਆਂ ਨੂੰ ਵੱਖ-ਵੱਖ ਕਰੀਅਰਾਂ ਲਈ ਪਹਿਲਾਂ ਹੀ ਐਕਸਪੋਜਰ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹਨ। ਇਹਨਾਂ ਮੌਕਿਆਂ ਦੀ ਛੇਤੀ ਖੋਜ ਕਰਨ ਨਾਲ ਉਹਨਾਂ ਨੂੰ ਵੱਖ-ਵੱਖ ਪੇਸ਼ਿਆਂ ਨਾਲ ਜੁੜੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ। 10ਵੀਂ ਤੋਂ ਬਾਅਦ ਕੈਰੀਅਰ ਦੇ ਸਭ ਤੋਂ ਵਧੀਆ ਵਿਕਲਪਾਂ ਦੀ ਚੋਣ ਕਰਨਾ ਲੜਕੀਆਂ ਲਈ ਇੱਕ ਮਹੱਤਵਪੂਰਨ ਫੈਸਲਾ ਹੈ ਜੋ ਉਹਨਾਂ ਦੇ ਭਵਿੱਖ ਦੇ ਰਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਰੀਅਰ ਕਾਉਂਸਲਿੰਗ ਦੀ ਮੰਗ ਕਰਕੇ, ਨਿੱਜੀ ਰੁਚੀਆਂ ਅਤੇ ਸ਼ਕਤੀਆਂ ਨੂੰ ਸਮਝ ਕੇ, ਅਤੇ ਸੰਬੰਧਿਤ ਹੁਨਰਾਂ ਨੂੰ ਵਿਕਸਿਤ ਕਰਕੇ ਜਲਦੀ ਤਿਆਰੀ ਸ਼ੁਰੂ ਕਰਨਾ ਮਹੱਤਵਪੂਰਨ ਹੈ।

ਲੜਕੀਆਂ ਲਈ 10ਵੀਂ ਤੋਂ ਬਾਅਦ ਵਧੀਆ ਕਰੀਅਰ ਵਿਕਲਪ Read More »

ਭਾਰਤ ’ਚ ਫਿਰ ਮਿਲਿਆ ‘ਮੰਕੀਪੌਕਸ’ ਦਾ ਮਾਮਲਾ

ਕਰਨਾਟਕ, 24 ਜਨਵਰੀ – ਭਾਰਤ ਵਿਚ ਇਕ ਵਾਰ ਫਿਰ ‘ਮੰਕੀਪੌਕਸ’ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਕਰਨਾਟਕ ਵਿਚ ਇਸ ਬਿਮਾਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਇਕ ਵਿਅਕਤੀ ਜਾਂਚ ’ਚ ਵਾਇਰਸ ਨਾਲ ਪੀੜਤ ਮਿਲਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਦੁਬਈ ਤੋਂ ਆਏ 40 ਸਾਲਾ ਵਿਅਕਤੀ ਨੂੰ ਜਾਂਚ ’ਚ ਮੰਕੀਪੌਕਸ ਤੋਂ ਪੀੜਤ ਪਾਇਆ ਗਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਸ ਸਾਲ ਕਰਨਾਟਕ ਵਿਚ ਮੰਕੀਪੌਕਸ ਦਾ ਇਹ ਪਹਿਲਾ ਮਾਮਲਾ ਹੈ। ਇਹ ਵਿਅਕਤੀ 19 ਸਾਲਾਂ ਤੋਂ ਦੁਬਈ ਵਿਚ ਸੀ। ਕਰਨਾਟਕ ਦੇ ਸਿਹਤ ਵਿਭਾਗ ਨੇ 22 ਜਨਵਰੀ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੁਆਰਾ ਉਡੁਪੀ ਜ਼ਿਲ੍ਹੇ ਦੇ ਕਰਕਲਾ ਖੇਤਰ ਦੇ ਇਕ 40 ਸਾਲਾ ਪੁਰਸ਼ ਵਿਚ ਮੰਕੀਪੌਕਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪਿਛਲੇ 19 ਸਾਲਾਂ ਤੋਂ ਦੁਬਈ ’ਚ ਰਹਿ ਰਿਹਾ ਸੀ ਅਤੇ 17 ਜਨਵਰੀ ਨੂੰ ਕਰਨਾਟਕ ਦੇ ਮੰਗਲੁਰੂ ਆਇਆ ਸੀ। ਕਰਨਾਟਕ ਦੇ ਸਿਹਤ ਵਿਭਾਗ ਅਨੁਸਾਰ, ਜਦੋਂ ਵਿਅਕਤੀ ਦੁਬਈ ਤੋਂ ਵਾਪਸ ਆਇਆ ਤਾਂ ਉਸ ਵਿਚ ਧੱਫੜ ਦੇ ਲੱਛਣ ਦਿਖਾਈ ਦਿਤੇ। ਇਸ ਤੋਂ ਦੋ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਵੀ ਹੋਇਆ ਸੀ। ਇਸ ਤੋਂ ਬਾਅਦ ਵਿਅਕਤੀ ਨੂੰ ਤੁਰਤ ਇਕ ਨਿਜੀ ਹਸਪਤਾਲ ’ਚ ਆਈਸੋਲੇਸ਼ਨ ਵਿਚ ਰਖਿਆ ਗਿਆ। ਇਸ ਤੋਂ ਬਾਅਦ, ਵਿਅਕਤੀ ਦਾ ਸੈਂਪਲ ਲਿਆ ਗਿਆ ਅਤੇ ਬੰਗਲੌਰ ਮੈਡੀਕਲ ਕਾਲਜ ਅਤੇ ਫਿਰ ਐਨਆਈਵੀ, ਪੁਣੇ ਭੇਜਿਆ ਗਿਆ।

ਭਾਰਤ ’ਚ ਫਿਰ ਮਿਲਿਆ ‘ਮੰਕੀਪੌਕਸ’ ਦਾ ਮਾਮਲਾ Read More »

ਹਾਈਕੋਰਟ ਬਾਰ ਐਸੋਸੀਏਸ਼ਨ ਨੇ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ

ਚੰਡੀਗੜ੍ਹ, 24 ਜਨਵਰੀ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਕ ਬਿਆਨ ਵਿਚ ਜਸਦੇਵ ਸਿੰਘ ਬਰਾੜ ਐਕਟਿੰਗ ਪ੍ਰਧਾਨ ਅਤੇ ਸਵਰਨ ਸਿੰਘ ਟਿਵਾਣਾ ਆਨਰੇਰੀ ਸਕੱਤਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਸੀਨੀਅਰ ਐਡਵੋਕੇਟ ਤੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅੱਜ 24 ਜਨਵਰੀ ਨੂੰ ਦੁਪਹਿਰ ਦੇ ਖਾਣੇ ਮਗਰੋਂ ਕੰਮ ਨਹੀਂ ਕੀਤਾ ਜਾਵੇਗਾ।

ਹਾਈਕੋਰਟ ਬਾਰ ਐਸੋਸੀਏਸ਼ਨ ਨੇ ਹਰਦੇਵ ਸਿੰਘ ਮੱਤੇਵਾਲ ਦੇ ਦਿਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ Read More »

ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸੱਭਿਆਚਾਰਕ ਮੇਲਾ ਸਿਰਜੇਗਾ ਇਤਿਹਾਸ – ਸੁੱਖੀ ਬਾਠ

ਨਵਾਂ ਸ਼ਹਿਰ, 24 ਜਨਵਰੀ – ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜੋ ਕਿ ਪਿਛਲੇ ਸਮੇਂ ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ। ਪ੍ਰੋਜੈਕਟ ਅਧੀਨ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬ ਦੇ ਨਾਲ ਨਾਲ ਦੂਸਰੇ ਰਾਜਾਂ ਤੋਂ ਵੀ ਕਿਤਾਬਾਂ ਲਗਾਤਾਰ ਛਪ ਰਹੀਆਂ ਹਨ। ਰਾਜਸਥਾਨ ਵਿੱਚ ਵੀ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿਸ ਦੇ ਤਹਿਤ ਰਾਜਸਥਾਨ ਵਿੱਚ ਵੀ ਬਾਲ ਲੇਖਕਾਂ ਦੀਆਂ ਦੋ ਕਿਤਾਬਾਂ ਪਿਛਲੇ ਸਮੇਂ ਦੌਰਾਨ ਲੋਕ ਅਰਪਣ ਹੋ ਚੁੱਕੀਆਂ ਹਨ। ਅੱਗੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਸ੍ਰੀ ਗੰਗਾ ਨਗਰ ਰਾਜਸਥਾਨ ਵਿਖੇ ਆਉਣ ਵਾਲੀ 31 ਜਨਵਰੀ ਅਤੇ 1 ਫਰਵਰੀ 2025 ਨੂੰ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਉਥੋਂ ਦੀ ਪ੍ਰਬੰਧਕੀ ਟੀਮ ਡਾ. ਨਵਦੀਪ ਕੌਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਸਾਥ ਸਦਕਾ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਪ੍ਰੋਗਰਾਮ ਵਿੱਚ ਪਹਿਲੇ ਦਿਨ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੂਸਰੇ ਰਾਜਾਂ ਦੇ ਵਿਦਿਆਰਥੀਆਂ ਦੇ ਅਲੱਗ ਅਲੱਗ ਵਰਗਾਂ ਅਤੇ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ।

ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਤੇ ਸੱਭਿਆਚਾਰਕ ਮੇਲਾ ਸਿਰਜੇਗਾ ਇਤਿਹਾਸ – ਸੁੱਖੀ ਬਾਠ Read More »

ਲੋਹ ਯੁੱਗ ਦੀ ਸ਼ੁਰੂਆਤ 5300 ਸਾਲ ਪਹਿਲਾਂ ਤਾਮਿਲਨਾਡੂ ’ਚ ਹੋਈ ਸੀ

ਚੇਨਈ, 24 ਜਨਵਰੀ – ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਐਲਾਨਿਆ ਕਿ ਲੋਹ ਯੁੱਗ ਦੀ ਸ਼ੁਰੂਆਤ ਤਾਮਿਲਨਾਡੂ ’ਚ 5300 ਸਾਲ ਪਹਿਲਾਂ ਹੋਈ ਸੀ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਲੋਹ ਯੁੱਗ ਦੀ ਸ਼ੁਰੂਆਤ 3200 ਸਾਲ ਪਹਿਲਾਂ ਮੱਧ-ਪੂਰਬ ਅਤੇ ਦੱਖਣ-ਪੂਰਬੀ ਯੂਰਪ ਵਿੱਚ ਹੋਈ ਸੀ। ਉਨ੍ਹਾ ਕਿਹਾਮੈਂ ਦੁਨੀਆ ਨੂੰ ਦੱਸ ਰਿਹਾ ਹਾਂ ਕਿ ਤਾਮਿਲਨਾਡੂ ਵਿੱਚ ਲੋਹੇ ਨੂੰ ਗਲਾਉਣ ਦੀ ਤਕਨੀਕ 5300 ਸਾਲ ਪਹਿਲਾਂ ਵਿਕਸਤ ਕੀਤੀ ਗਈ ਸੀ। ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਦੱਖਣੀ ਭਾਰਤ, ਖਾਸਕਰ ਤਾਮਿਲਨਾਡੂ ਵਿੱਚ ਲਗਭਗ 3345 ਈਸਾ ਪੂਰਵ ਲੋਹੇ ਦੀ ਸ਼ੁਰੂਆਤ ਹੋਈ ਸੀ। ਤਾਮਿਲਨਾਡੂ ਦੇ ਸ਼ਿਵਾਗਲਾਈ ਤੋਂ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਪੁਣ ਤੇ ਫਲੋਰੀਡਾ ਸਣੇ ਦੁਨੀਆ ਦੀਆਂ ਸਰਵਸ੍ਰੇਸ਼ਠ ਪ੍ਰਯੋਗਸ਼ਾਲਾਵਾਂ ’ਚ ਘੱਲਿਆ ਗਿਆ ਸੀ। ਪ੍ਰਯੋਗਸ਼ਾਲਾਵਾਂ ਦੀਆਂ ਲੱਭਤਾਂ ਦੀ ਤਾਮਿਲਨਾਡੂ ਦੇ ਪੁਰਾਤਤਵ ਵਿਭਾਗ ਨੇ ਵੀ ਅਧਿਐਨ ਕੀਤਾ ਤੇ ਉਨ੍ਹਾਂ ਨੂੰ ਸਹੀ ਪਾਇਆ। ਸਟਾਲਿਨ ਨੇ ਦੱਸਿਆ ਕਿ ਇਨ੍ਹਾਂ ਲੱਭਤਾਂ ਨੂੰ ‘ਦੀ ਐਂਟੀਕੁਇਟੀ ਆਫ ਆਇਰਨ’ ਨਾਂਅ ਦੀ ਪੁਸਤਕ ਵਿੱਚ ਸੰਕਲਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕੌਮੀ ਪੱਧਰ ਦੇ ਪੁਰਾਤਤਵ ਮਾਹਰਾਂ ਦੀ ਰਾਇ ਸ਼ਾਮਲ ਹੈ, ਜਿਨ੍ਹਾਂ ਵਿਸ਼ਲੇਸ਼ਣ ਦੇ ਨਤੀਜਿਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਚੱਲ ਰਹੀ ਖੋਜ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾਵੱਖ-ਵੱਖ ਥਾਵਾਂ ਤੋਂ ਕੱਢੀਆਂ ਲੋਹ ਕਲਾਕਿ੍ਰਤਾਂ ਦੀ ਧਾਤੂਕਰਮ ਵਿਸ਼ਲੇਸ਼ਣ ਨਾਲ ਹੀ ਲੋਹ ਧਾਤ ਯੁਕਤ ਪੁਰਾਤਾਤਵਿਕ ਥਾਵਾਂ ’ਤੇ ਭਵਿੱਖ ਦੀ ਖੁਦਾਈ, ਇਨ੍ਹਾਂ ਖੋਜਾਂ ਨੂੰ ਬਲ ਪ੍ਰਦਾਨ ਕਰੇਗੀ। ਇਹ ਕੋਸ਼ਿਸ਼ਾਂ ਇਨ੍ਹਾਂ ਨਤੀਜਿਆਂ ਦਾ ਸਮਰਥਨ ਕਰਨ ਲਈ ਵਧੇਰੇ ਸਬੂਤ ਤੇ ਸਪੱਸ਼ਟਤਾ ਪ੍ਰਦਾਨ ਕਰਨਗੀਆਂ ਤੇ ਅਸੀਂ ਭਰੋਸੇ ਨਾਲ ਅਜਿਹੇ ਮਜ਼ਬੂਤ ਸਬੂਤ ਦੀ ਉਡੀਕ ਕਰ ਰਹੇ ਹਾਂ। ਸਟਾਲਿਨ ਨੇ ਇਨ੍ਹਾਂ ਖੋਜਾਂ ਦੇ ਮਹੱਤਵ ’ਤੇ ਰੌਸ਼ਨੀ ਪਾਉਦਿਆਂ ਜ਼ੋਰ ਦੇ ਕੇ ਕਿਹਾ ਕਿ ਧਾਤ ਤੋਂ ਲੋਹਾ ਕੱਢਣ ਦੀ ਤਕਨੀਕ ਪਹਿਲੀ ਵਾਰ ਤਾਮਿਲਨਾਡੂ ਵਿੱਚ ਵਿਸ਼ਵ ਪੱਧਰ ’ਤੇ ਪੇਸ਼ ਕੀਤੀ ਗਈ ਸੀ। ਉਨ੍ਹਾ ਕਿਹਾਅਸੀਂ ਵਿਗਿਆਨਕ ਤੌਰ ’ਤੇ ਸਥਾਪਤ ਕੀਤਾ ਹੈ ਕਿ ਲੋਹਾ 5300 ਸਾਲ ਪਹਿਲਾਂ ਤਾਮਿਲ ਖੇਤਰ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਤਾਮਿਲ ਲੋਕਾਂ, ਤਾਮਿਲਨਾਡੂ ਤੇ ਤਾਮਿਲ ਭੂਮੀ ਲਈ ਬਹੁਤ ਮਾਣ ਵਾਲੀ ਗੱਲ ਹੈ।

ਲੋਹ ਯੁੱਗ ਦੀ ਸ਼ੁਰੂਆਤ 5300 ਸਾਲ ਪਹਿਲਾਂ ਤਾਮਿਲਨਾਡੂ ’ਚ ਹੋਈ ਸੀ Read More »

ਪਾਕਿਸਤਾਨ ’ਚ ਸਰਕਾਰ ਵਿਰੁਧ ਬੋਲਣ ’ਤੇ ਖਾਣੀ ਪੈ ਸਕਦੀ ਹੈ ਜੇਲ ਦੀ ਰੋਟੀ

ਪਾਕਿਸਤਾਨ, 24 ਜਨਵਰੀ – ਪਾਕਿਸਤਾਨੀ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਅਪਣੀ ਪਕੜ ਮਜ਼ਬੂਤ ਕਰਨ ਲਈ ਇਕ ਵਿਵਾਦਪੂਰਨ ਨਵਾਂ ਕਾਨੂੰਨ ਲਾਗੂ ਕੀਤਾ ਹੈ, ਜਿਸ ਨੂੰ ਲੈ ਕੇ ਆਲੋਚਕਾਂ ਦਾ ਕਹਿਣਾ ਹੈ ਕਿ ਲੋਕਤੰਤਰੀ ਆਜ਼ਾਦੀਆਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਖ਼ਤਰਾ ਹੈ। ਪਾਕਿਸਤਾਨ ਦੇ ਅਖ਼ਬਾਰ ’ਦ ਡਾਨ ਮੁਤਾਬਕ, ਇਹ ਕਾਨੂੰਨ ਵੀਰਵਾਰ (23 ਜਨਵਰੀ 2025) ਨੂੰ ਸੰਸਦ ਦੇ ਹੇਠਲੇ ਸਦਨ ’ਚ ਪਾਸ ਕੀਤਾ ਗਿਆ ਸੀ, ਜਿਸ ’ਚ ਸਰਕਾਰ ਨੂੰ ਆਨਲਾਈਨ ਸਮੱਗਰੀ ਨੂੰ ਕੰਟਰੋਲ ਕਰਨ ਲਈ ਵਿਆਪਕ ਅਧਿਕਾਰ ਦਿਤੇ ਗਏ ਹਨ। ਨਵੇਂ ਕਾਨੂੰਨ ਤਹਿਤ, ਸੋਸ਼ਲ ਮੀਡੀਆ ਕੰਪਨੀਆਂ ਲਈ ਸਰਕਾਰੀ ਨਿਯੰਤਰਿਤ ਅਥਾਰਟੀ ਨਾਲ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਪਾਕਿਸਤਾਨੀ ਸਰਕਾਰ ਕੋਲ ‘ਗ਼ੈਰ-ਕਾਨੂੰਨੀ ਅਤੇ ਇਤਰਾਜ਼ਯੋਗ’ ਸਮਝੀ ਗਈ ਸਮੱਗਰੀ ਨੂੰ ਤੁਰਤ ਬਲੌਕ ਕਰਨ ਦੀ ਸ਼ਕਤੀ ਹੋਵੇਗੀ। ਇਨ੍ਹਾਂ ਵਿਚ ਜੱਜਾਂ, ਫ਼ੌਜ ਜਾਂ ਸਰਕਾਰ ਦੀ ਆਲੋਚਨਾ ਵਰਗੇ ਵਿਸ਼ੇ ਸ਼ਾਮਲ ਹਨ। ਇਸ ਕਾਨੂੰਨ ਦੇ ਤਹਿਤ, ‘ਗ਼ਲਤ ਜਾਣਕਾਰੀ’ ਫੈਲਾਉਣਾ ਹੁਣ ਇਕ ਸਜ਼ਾਯੋਗ ਅਪਰਾਧ ਹੋਵੇਗਾ, ਦੋਸ਼ੀ ਪਾਏ ਜਾਣ ’ਤੇ ਤਿੰਨ ਸਾਲ ਤਕ ਦੀ ਕੈਦ ਅਤੇ 20 ਲੱਖ ਪਾਕਿਸਤਾਨੀ ਰੁਪਏ (ਲਗਭਗ 7,150 ਡਾਲਰ) ਤਕ ਦਾ ਜੁਰਮਾਨਾ ਹੋ ਸਕਦਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਿਰੋਧੀ ਧਿਰ ਨੇ ਇਸ ਕਾਨੂੰਨ ’ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਮਨੁੱਖੀ ਅਧਿਕਾਰ ਕਾਰਕੁਨ ਫ਼ਰਹਤੁੱਲਾ ਬਾਬਰ ਨੇ ਚਿਤਾਵਨੀ ਦਿਤੀ ਕਿ ਕਾਨੂੰਨ ‘ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਂਦਾ ਹੈ’ ਅਤੇ ਕਾਰਜਪਾਲਿਕਾ ਨੂੰ ਬਹੁਤ ਜ਼ਿਆਦਾ ਸ਼ਕਤੀਆਂ ਪ੍ਰਦਾਨ ਕਰਦਾ ਹੈ। ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਖ਼ਾਨ ਨੇ ਕਾਨੂੰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ‘ਅਪਣੇ ਸੰਵਿਧਾਨਕ ਅਧਿਕਾਰਾਂ ਲਈ ਖੜੇ ਹੋਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਨੀਂਹ ਰੱਖ ਸਕਦਾ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਇਸ ਕਾਨੂੰਨ ਦੇ ਵਿਰੋਧ ’ਚ ਸਰਕਾਰ ਨਾਲ ਗੱਲਬਾਤ ਖ਼ਤਮ ਕਰ ਦਿਤੀ ਹੈ।

ਪਾਕਿਸਤਾਨ ’ਚ ਸਰਕਾਰ ਵਿਰੁਧ ਬੋਲਣ ’ਤੇ ਖਾਣੀ ਪੈ ਸਕਦੀ ਹੈ ਜੇਲ ਦੀ ਰੋਟੀ Read More »

ਸਿੰਘ ਸਾਹਿਬਾਨ ਦੀ ਮੀਟਿੰਗ 28 ਨੂੰ

ਅੰਮ੍ਰਿਤਸਰ, 24 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਚੱਲ ਰਹੇ ਵਿਵਾਦ ਦੌਰਾਨ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 28 ਜਨਵਰੀ ਨੂੰ ਸਵੇਰੇ 11 ਵਜੇ ਸੱਦ ਲਈ ਹੈ। ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਇਕੱਤਰਤਾ ’ਚ ਅਹਿਮ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਭਾਵੇਂ ਮੀਟਿੰਗ ਦੇ ਏਜੰਡੇ ਬਾਰੇ ਖੁਲਾਸਾ ਨਹੀਂ ਕੀਤਾ ਗਿਆ, ਪਰ ਇਸ ਵੇਲੇ ਭਰਤੀ ਸੰਬੰਧੀ ਵਿਵਾਦ ਇੱਕ ਵੱਡਾ ਮੁੱਦਾ ਹੈ। ਅਕਾਲੀ ਦਲ ਦੀ ਨਾਰਾਜ਼ ਧਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਕਈ ਵਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਮੰਗ ਕਰ ਚੁੱਕੇ ਹਨ ਕਿ ਦੋ ਦਸੰਬਰ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਫੈਸਲਿਆਂ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤਾ ਜਾਵੇ, ਜਿਸ ’ਚ ਭਰਤੀ ਦੀ ਨਿਗਰਾਨੀ ਸੰਬੰਧੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਫ਼ੈਸਲੇ ਨੂੰ ਅਣਦੇਖਿਆ ਕਰਕੇ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ 20 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਚਰਚਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਿਦੇਸ਼ ਦੌਰੇ ’ਤੇ ਜਾਣਾ ਸੀ ਪਰ ਚੱਲ ਰਹੇ ਇਸ ਵਿਵਾਦ ਕਾਰਨ ਉਨ੍ਹਾ ਦੌਰਾ ਰੱਦ ਕਰ ਦਿੱਤਾ ਹੈ। ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ। ਇਹ ਮੀਟਿੰਗ ਰੱਖਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ਵਾਸ ਵਿੱਚ ਨਹੀਂ ਲ਼ਿਆ ਗਿਆ।

ਸਿੰਘ ਸਾਹਿਬਾਨ ਦੀ ਮੀਟਿੰਗ 28 ਨੂੰ Read More »

ਈ ਡੀ ਨੂੰ ਫਿਰ ਫਟਕਾਰ

ਵਿਰੋਧੀ ਧਿਰਾਂ ਇਹ ਦੋਸ਼ ਲਾਉਂਦੀਆਂ ਰਹੀਆਂ ਹਨ ਕਿ ਮੋਦੀ ਰਾਜ ਅਧੀਨ ਜਾਂਚ ਏਜੰਸੀਆਂ, ਖਾਸ ਤੌਰ ’ਤੇ ਈ ਡੀ, ਕੇਂਦਰ ਸਰਕਾਰ ਤੇ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੀਆਂ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਫਸਾਉਣ ਲਈ ਈ ਡੀ ਨੂੰ ਕੇਂਦਰ ਵੱਲੋਂ ਜੋ ਹੁਕਮ ਮਿਲਦਾ ਹੈ, ਉਹ ਉਸ ’ਤੇ ਫੁੱਲ ਚੜ੍ਹਾਉਣ ਲਈ ਪੱਬਾਂ ਭਾਰ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਅਧਿਕਾਰ ਖੇਤਰ ’ਚੋਂ ਵੀ ਬਾਹਰ ਚਲੀ ਜਾਂਦੀ ਹੈ, ਜਿਸ ਕਾਰਨ ਉਸ ਵੱਲੋਂ ਦਾਇਰ ਮੁਕੱਦਮੇ ਅਦਾਲਤਾਂ ਵਿੱਚ ਨਹੀਂ ਟਿਕਦੇ। ਜਦੋਂ ਕਿਸੇ ਸੰਸਥਾ ਦੀ ਸਰਕਾਰ ਵੱਲੋਂ ਗਲਤ ਵਰਤੋਂ ਕੀਤੀ ਜਾਂਦੀ ਹੋਵੇ ਤਾਂ ਉਹ ਆਪਣੇ ਮਕਸਦ ਦੀ ਪੂਰਤੀ ਲਈ ਵੀ ਗਲਤ ਰਾਹ ਅਖਤਿਆਰ ਕਰਨੋਂ ਨਹੀਂ ਝਿਜਕਦੀ। ਇਸ ਤਰ੍ਹਾਂ ਈ ਡੀ ਅਧਿਕਾਰੀ ਵਿਰੋਧੀ ਧਿਰ ਦੇ ਆਗੂਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨ ਕਰਕੇ ਆਪਣਾ ਮਕਸਦ ਪੂਰਾ ਕਰਦੇ ਰਹਿੰਦੇ ਹਨ। ਅਜਿਹੇ ਹੀ ਇੱਕ ਕੇਸ ਵਿੱਚ ਅਦਾਲਤ ਨੇ ਈ ਡੀ ਵਾਲਿਆਂ ਨੂੰ ਲੰਮੇ ਹੱਥੀਂ ਲਿਆ ਹੈ। ਬੰਬੇ ਹਾਈਕੋਰਟ ਨੇ ਇੱਕ ਕੇਸ ਵਿੱਚ ਈ ਡੀ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਲਾ ਕੇ ਉਸ ਨੂੰ ਝਾੜ ਪਾਉਂਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰਨ ਤੇ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਲਈ ਕਿਹਾ ਜਾਵੇ। ਹਾਈਕੋਰਟ ਦੇ ਜੱਜ ਜਸਟਿਸ ਮਿਲਿੰਦ ਜਾਧਵ ਨੇ ਕਿਹਾ ਕਿ ਈ ਡੀ ਨੂੰ ਇਹ ਸਖ਼ਤ ਸੰਦੇਸ਼ ਦੇਣ ਦੀ ਲੋੜ ਹੈ ਕਿ ਉਹ ਨਾਗਰਿਕਾਂ ਨੂੰ ਪ੍ਰੇਸ਼ਾਨ ਨਾ ਕਰੇ, ਇਸ ਲਈ ਉਹ ਇਸ ਕੇਸ ਵਿੱਚ ਈ ਡੀ ਉੱਤੇ ਜੁਰਮਾਨਾ ਲਾਉਣ ਲਈ ਮਜਬੂਰ ਹਨ। ਹੁਣ ਸਮਾਂ ਆ ਗਿਆ ਹੈ ਕਿ ਈ ਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਕਿਹਾ ਜਾਵੇ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਬੰਦ ਕਰ ਦੇਣ। ਇਸ ਕੇਸ ਵਿੱਚ ਇੱਕ ਜਾਇਦਾਦ ਖਰੀਦਦਾਰ ਵੱਲੋਂ ਡਿਵੈਲਪਰ ਰਾਕੇਸ਼ ਜੈਨ ਵਿਰੁੱਧ ਧੋਖਾਦੇਹੀ ਦਾ ਦੋਸ਼ ਲਾ ਕੇ ਵਿਨੇ ਪਾਰਲੇ ਪੁਲਸ ਸਟੇਸ਼ਨ ਵਿੱਚ ਐੱਫ ਆਈ ਆਰ ਦਰਜ ਕਰਾਈ ਗਈ ਸੀ। ਈ ਡੀ ਨੇ ਇਸ ਐੱਫ ਆਰ ਆਈ ਨੂੰ ਅਧਾਰ ਬਣਾ ਕੇ ਰਾਕੇਸ਼ ਜੈਨ ਵਿਰੁੱਧ ਮਨੀ ਲਾਂਡਰਿੰਗ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਸਟਿਸ ਜਾਧਵ ਨੇ ਈ ਡੀ ਅਧਿਕਾਰੀਆਂ ਦੀ ਮਨੀ ਲਾਂਡਰਿੰਗ ਅਪਰਾਧ ਬਾਰੇ ਵੀ ਕਲਾਸ ਲਾ ਦਿੱਤੀ। ਉਹਨਾ ਕਿਹਾ, “ਮਨੀ ਲਾਂਡਰਿੰਗ ਦਾ ਅਪਰਾਧ ਕਿਸੇ ਵਿਅਕਤੀ ਵੱਲੋਂ ਆਪਣੇ ਲਾਭ ਨੂੰ ਵਧਾਉਣ ਲਈ ਰਾਸ਼ਟਰ ਤੇ ਸਮਾਜ ਦੇ ਹਿੱਤਾਂ ਦੀ ਅਣਦੇਖੀ ਕਰਕੇ ਕੀਤਾ ਜਾਂਦਾ ਹੈ। ਆਮ ਤੌਰ ’ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਗੁਪਤ ਤੌਰ ’ਤੇ ਬਣਾਈ ਜਾਂਦੀ ਹੈ ਤੇ ਚੁੱਪਚਾਪ ਅੰਜਾਮ ਦਿੱਤੀ ਜਾਂਦੀ ਹੈ। ਮੇਰੇ ਸਾਹਮਣੇ ਮੌਜੂਦ ਮਾਮਲਾ ਮਨੀ ਲਾਂਡਰਿੰਗ ਦੀ ਆੜ ਵਿੱਚ ਕਿਸੇ ਨੂੰ ਫਸਾਉਣ ਦਾ ਕਲਾਸਿਕ ਮਾਮਲਾ ਹੈ। ਯਾਦ ਰਹੇ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀ ਅਜਿਹੇ ਹੀ ਕੇਸ ਵਿੱਚ ਫਸਾਇਆ ਗਿਆ ਸੀ। ਹੇਮੰਤ ਸੋਰੇਨ ਵਿਰੁੱਧ ਜ਼ਮੀਨ ਉੱਤੇ ਕਬਜ਼ੇ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਸੀ। ਈ ਡੀ ਨੇ ਆਪਣੇ ਆਕਾਵਾਂ ਦੇ ਕਹਿਣ ’ਤੇ ਇਸੇ ਸ਼ਿਕਾਇਤ ਨੂੰ ਅਧਾਰ ਬਣਾ ਕੇ ਹੇਮੰਤ ਸੋਰੇਨ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹੋ ਨਹੀਂ, ਹੇਮੰਤ ਸੋਰੇਨ ਨੂੰ ਗਿ੍ਰਫ਼ਤਾਰ ਕਰਕੇ ਕਈ ਮਹੀਨੇ ਜੇਲ੍ਹ ਵਿੱਚ ਵੀ ਬੰਦ ਰੱਖਿਆ ਗਿਆ ਸੀ। ਹੇਮੰਤ ਸੋਰੇਨ ਇਸ ਮਾਮਲੇ ਨੂੰ ਹਾਈਕੋਰਟ ਵਿੱਚ ਲੈ ਗਏ ਸਨ। ਰਾਂਚੀ ਹਾਈਕੋਰਟ ਨੇ ਵੀ ਉਕਤ ਕੇਸ ਵਾਂਗ ਹੀ ਈ ਡੀ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਰਾਂਚੀ ਹਾਈਕੋਰਟ ਨੇ ਕਿਹਾ ਕਿ ਕਿਸੇ ਪੁਲਸ ਸ਼ਿਕਾਇਤ ਦੇ ਅਧਾਰ ’ਤੇ ਹੇਮੰਤ ਸੋਰੇਨ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ ਤੇ ਗਿ੍ਰਫ਼ਤਾਰ ਕਿਵੇਂ ਕੀਤਾ ਜਾ ਸਕਦਾ ਹੈ, ਪਰ ਈ ਡੀ ਵਾਲੇ ਕੀ ਕਰਨ, ਉਨ੍ਹਾਂ ਨੂੰ ਤਾਂ ਆਪਣੇ ‘ਮਾਲਕਾਂ’ ਦਾ ਹੁਕਮ ਵਜਾਉਣਾ ਪੈਂਦਾ ਹੈ।

ਈ ਡੀ ਨੂੰ ਫਿਰ ਫਟਕਾਰ Read More »