January 24, 2025

ਕਲਯੁਗੀ ਮਾਮੀ ਦਾ ਸ਼ਰਮਨਾਕ ਕਾਰਾ, ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕੀਤਾ ਕਤਲ

ਹਰਿਆਣਾ, 24 ਜਨਵਰੀ – ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਥਿਨ ਉਪਮੰਡਲ ਦੇ ਪਿੰਡ ਖਿਲੂਕਾ ‘ਚ ਪੰਜ ਸਾਲਾ ਮਾਸੂਮ ਬੱਚੀ ਦਾ ਉਸ ਦੀ ਮਾਸੀ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਲੜਕੀ ਦੇ ਤਾਏ ਸੱਦਾਮ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਔਰਤ ਹਮ ਸੀਰਾ ਖ਼ਿਲਾਫ਼ ਕਾਰਵਾਈ ਕੀਤੀ ਹੈ। ਹਥੀਨ ਥਾਣਾ ਇੰਚਾਰਜ ਮਨੋਜ ਕੁਮਾਰ ਮੁਤਾਬਕ ਵੀਰਵਾਰ ਸ਼ਾਮ ਕਰੀਬ 4 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਖਿਲੂਕਾ ‘ਚ ਇਕ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਫੋਰੈਂਸਿਕ ਟੀਮ ਨੂੰ ਬੁਲਾਇਆ। ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ। ਪੋਸਟਮਾਰਟਮ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 5 ਸਾਲਾ ਸਿਪਾਨਾ ਕਰੀਬ 2 ਸਾਲਾਂ ਤੋਂ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਸੀ। ਜਿਸ ਦੀ ਮਾਸੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਮਾਮਲਾ ਰਫ਼ਾ ਦਫ਼ਾ ਕਰਨ ਲਈ ਲੜਕੀ ਦੀ ਲਾਸ਼ ਨੂੰ ਰਜਾਈ ਹੇਠ ਦੱਬ ਦਿੱਤਾ।

ਕਲਯੁਗੀ ਮਾਮੀ ਦਾ ਸ਼ਰਮਨਾਕ ਕਾਰਾ, ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕੀਤਾ ਕਤਲ Read More »

ਤਾਲਿਬਾਨ ਨਾਲ ਨੇੜਤਾ ਅਤੇ ਕੂਟਨੀਤੀ/ਨਿਰੂਪਮਾ ਸੁਬਰਾਮਣੀਅਨ

ਅਫ਼ਗਾਨਿਸਤਾਨ ਉੱਪਰ ਕਾਬਜ਼ ਹੋਣ ਤੋਂ ਸਾਢੇ ਤਿੰਨ ਸਾਲਾਂ ਬਾਅਦ ਤਾਲਿਬਾਨ ਹੁਣ ਇੱਕਮਾਤਰ ਅਜਿਹਾ ਅਤਿਵਾਦੀ ਗਰੁੱਪ ਨਹੀਂ ਰਹਿ ਗਿਆ ਜਿਸ ਨੇ ਕਿਸੇ ਦੇਸ਼ ਦੀ ਅਧਿਕਾਰਤ ਹਕੂਮਤ ਨੂੰ ਲਾਹ ਕੇ ਉੱਥੋਂ ਦਾ ਸਮੁੱਚਾ ਕੰਟਰੋਲ ਖੋਹਿਆ ਹੋਵੇ। ਸੀਰੀਆ ਦਾ ਹਯਾਤ ਅਲ-ਸ਼ਾਮ (ਐੱਚਟੀਐੱਸ) ਅਜਿਹਾ ਦੂਜਾ ਕੱਟੜਪੰਥੀ ਸੁੰਨੀ ਗਰੁੱਪ ਹੈ ਜੋ ਨਾਮਜ਼ਦ ਦਹਿਸ਼ਤਗਰਦ ਗਰੁੱਪ ਵੀ ਹੈ ਜਿਸ ਨੇ ਕਿਸੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ ਹੈ। ਸੋਮਾਲੀਆ ਦੇ ਅਲ-ਸ਼ਬਾਬ ਨੂੰ ਇਥੋਪੀਆ ਦੀ ਮਦਦ ਨਾਲ ਵਾਪਸ ਦੁੜਾ ਦਿੱਤਾ ਗਿਆ ਸੀ, ਨਹੀਂ ਤਾਂ ਇਸ ਸੂਚੀ ਵਿੱਚ ਤੀਜਾ ਨਾਂ ਇਸ ਦਾ ਹੋਣਾ ਸੀ ਪਰ ਅਜੇ ਇਸ ਸੰਭਾਵਨਾ ਨੂੰ ਮੁੱਢੋਂ ਰੱਦ ਨਹੀਂ ਕੀਤਾ ਗਿਆ। ਅਫ਼ਗਾਨਿਸਤਾਨ ਅਤੇ ਸੀਰੀਆ ਵਿਚਕਾਰ ਫ਼ਰਕ ਇਹ ਹੈ ਕਿ ਦੁਨੀਆ ਐੱਚਟੀਐੱਸ ਆਗੂ ਅਤੇ ਅਣਅਧਿਕਾਰਤ ਸ਼ਾਸਕ ਅਹਿਮਦ ਅਲ-ਸ਼ਰ੍ਹਾ ਦੇ ਦਰਾਂ ’ਤੇ ਕਤਾਰ ਬੰਨ੍ਹੀ ਖੜ੍ਹੀ ਹੈ। ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨੰਬਰ ਫਰਾਂਸੀਸੀ ਅਤੇ ਜਰਮਨ ਵਿਦੇਸ਼ ਮੰਤਰੀਆਂ ਦਾ ਹੈ। ਅਬੂ ਮੁਹੰਮਦ ਅਲ-ਜੁਲਾਨੀ ਵਜੋਂ ਆਪਣੇ ਜੰਗੀ ਨਾਂ ਨਾਲ ਜਾਣੇ ਜਾਂਦੇ ਸ਼ਰ੍ਹਾ ਨੇ ਆਪਣੇ ਲੜਾਕੂ ਵਸਤਰ ਲਾਹ ਕੇ ਸੂਟ-ਬੂਟ ਪਹਿਨਣ ਵਿੱਚ ਕੋਈ ਦੇਰ ਨਾ ਲਾਈ ਅਤੇ ਐੱਚਟੀਐੱਸ ਨਾਲ ਜੁੜੇ ਅਤਿਵਾਦ ਅਤੇ ਅਲ-ਕਾਇਦਾ ਨਾਲ ਆਪਣੇ ਜੁੜੇ ਅਤੀਤ ਦੇ ਪਰਛਾਵੇਂ ਨੂੰ ਘਟਾਉਣ ਦੀ ਸੁਰ ਅਪਣਾ ਲਈ। ਹਾਲ ਦੀ ਘੜੀ ਉਸ ਨੂੰ ਫ਼ਿਕਰ ਹੈ ਕਿ ਕਿਤੇ ਸੀਰੀਆ ਦੂਜਾ ਅਫ਼ਗਾਨਿਸਤਾਨ ਭਾਵ ਕੱਟੜ ਧਰਮਤੰਤਰੀ ਮੁਲਕ ਨਾ ਬਣ ਜਾਵੇ। ਅਮਰੀਕਾ ਨੇ ਚਾਹਿਆ ਤਾਂ ਐੱਚਟੀਐੱਸ ਤੋਂ ਛੇਤੀ ਹੀ ਦਹਿਸ਼ਤਗਰਦੀ ਦਾ ਲਕਬ ਲੱਥ ਜਾਵੇਗਾ। ਅਮਰੀਕਾ ਨੇ ਸ਼ਰ੍ਹਾ ਦੇ ਸਿਰ ’ਤੇ ਰੱਖਿਆ ਇੱਕ ਕਰੋੜ ਡਾਲਰ ਦਾ ਇਨਾਮ ਪਹਿਲਾਂ ਹੀ ਹਟਾ ਦਿੱਤਾ ਹੈ। ਦੂਜੇ ਪਾਸੇ ਕੋਈ ਵੀ ਸਰਕਾਰ ਦੋਗ਼ਲੇਪਣ ਅਤੇ ਭੂ-ਰਾਜਨੀਤੀ ਵਿੱਚ ਫੇਰਬਦਲ ਦੇ ਮਿਆਰਾਂ ਮੁਤਾਬਿਕ ਵੀ ਤਾਲਿਬਾਨ ਦੇ ਲਿੰਗਕ ਵਿਤਕਰੇ ਬਾਰੇ ਆਪਣੀ ਜ਼ੁਬਾਨਬੰਦੀ ਦਾ ਕੋਈ ਢੰਗ ਦਾ ਬਹਾਨਾ ਨਹੀਂ ਲੱਭ ਸਕੀ। ਕਈ ਦੇਸ਼ਾਂ ਦਾ ਉਨ੍ਹਾਂ ਦੀ ਹਕੂਮਤ ਨਾਲ ਕੂਟਨੀਤਕ ਰਾਬਤਾ ਚੱਲ ਰਿਹਾ ਹੈ ਅਤੇ ਕੁਝ ਦੇਸ਼ਾਂ ਨੇ ਪੂਰੀ ਕੂਟਨੀਤਕ ਪ੍ਰਤੀਨਿਧਤਾ ਵੀ ਦਿੱਤੀ ਹੋਈ ਹੈ, ਫਿਰ ਵੀ ਰਸਮੀ ਮਾਨਤਾ ਦੇ ਮਾਮਲੇ ਵਿੱਚ ਐੱਚਟੀਐਸ ਤਾਲਿਬਾਨ ਨੂੰ ਮਾਤ ਦੇ ਸਕਦਾ ਹੈ। ਅੰਤ ਨੂੰ ਗੱਲ ਇੱਥੇ ਆ ਕੇ ਮੁੱਕਣੀ ਹੈ ਕਿ ਕੌਮਾਂਤਰੀ ਭਾਈਚਾਰੇ ਅਤੇ ਹੋਰ ਦੇਸ਼ ਕੀ ਫ਼ੈਸਲਾ ਕਰਦੇ ਹਨ। ਭਾਰਤ ਦਾ ਵਿਸ਼ਵਾਸ ਹੈ ਕਿ ਉੱਤਰੀ ਪੱਛਮੀ ਸਰਹੱਦਾਂ ’ਤੇ ਸੁਰੱਖਿਆ ਸਰੋਕਾਰਾਂ ਦੀ ਕੁੰਜੀ ਤਾਲਿਬਾਨ ਕੋਲ ਹੈ। ਇਸੇ ਲਈ ਜਿਹੜੀ ਨਵੀਂ ਦਿੱਲੀ ਨੇ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਬਾਰੇ ਚੁੱਪ ਵੱਟੀ ਹੋਈ ਸੀ, ਇਸ ਨੇ ਦਸੰਬਰ ਮਹੀਨੇ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਨ ਵਿੱਚ ਖਾਸੀ ਤੇਜ਼ੀ ਦਿਖਾਈ ਜਿਨ੍ਹਾਂ ਦਾ ਨਿਸ਼ਾਨਾ ਭਾਵੇਂ ਤਹਿਰੀਕ-ਏ-ਤਾਲਿਬਾਨ ਦੇ ਅਤਿਵਾਦੀ ਸਨ ਪਰ ਇਨ੍ਹਾਂ ਹਮਲਿਆਂ ਵਿੱਚ 45 ਨਾਗਰਿਕ ਮਾਰੇ ਗਏ ਸਨ। ਬਿਨਾਂ ਸ਼ੱਕ, ਪਾਕਿਸਤਾਨ-ਅਫ਼ਗਾਨਿਸਤਾਨ ਤਣਾਅ ਕਰ ਕੇ ਇਹ ‘ਰਸ’ ਪੱਕ ਕੇ ਵਗੇ ਹਨ ਅਤੇ ਦੁਬਈ ਵਿੱਚ ਅਫ਼ਗਾਨਿਸਤਾਨ ਦੇ ਕਾਇਮ ਮੁਕਾਮ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਿਚਕਾਰ ਮੁਲਾਕਾਤ ਜੋ ਭਾਰਤ ਵੱਲੋਂ ਤਾਲਿਬਾਨ ਲਈ ਕੀਤੀ ਹੁਣ ਤੱਕ ਦੀ ਸਭ ਤੋਂ ਉੱਚ ਪੱਧਰੀ ਪੇਸ਼ਕਸ਼ ਸੀ, ਤੋਂ ਦੋ ਮਹੀਨੇ ਬਾਅਦ ਇਸ ‘ਉਸਾਰੂ’ ਮੀਟਿੰਗ ਦਾ ਪਿੜ ਤਿਆਰ ਹੋਇਆ ਸੀ। ਪਾਕਿਸਤਾਨ ਦੀਆਂ ਸਾਰੀਆਂ ਨਾਫਰਮਾਨੀਆਂ ਕਰਦੇ ਹੋਇਆਂ ਵੀ, ਅਫ਼ਗਾਨ ਤਾਲਿਬਾਨ ਨੇ ਆਪਣੇ ਮੂਲ ਸਰਪ੍ਰਸਤ ਨਾਲ ਬਹੁਤ ਸਾਰੇ ਸੰਪਰਕ ਬਰਕਰਾਰ ਰੱਖੇ ਹਨ। ਪਾਕਿਸਤਾਨ ਵਿੱਚ ਪਲ ਕੇ ਜਵਾਨ ਹੋਣ ਵਾਲੇ ਅਤੇ ਆਪਣੀ ਇਸਲਾਮੀ ਸਿੱਖਿਆ ਗ੍ਰਹਿਣ ਕਰਨ ਵਾਲੇ ਮੁਤੱਕੀ ਤਾਲਿਬਾਨ ਦੇ ਬਲੋਚਿਸਤਾਨ ਆਧਾਰਿਤ ਕੋਇਟਾ ਸ਼ੂਰਾ ਦਾ ਹਿੱਸਾ ਸਨ ਅਤੇ ਉਨ੍ਹਾਂ ਨਿੱਜੀ ਤੌਰ ’ਤੇ ਉਸ ਮੁਲਕ ਵਿੱਚ ਬਹੁਤ ਸਾਰੇ ਢੰਗਾਂ ਨਾਲ ਨਿਵੇਸ਼ ਕੀਤਾ ਹੈ। ਤਾਲਿਬਾਨ ਸਰਕਾਰ ਦੇ ਕਈ ਹੋਰ ਮੈਂਬਰਾਂ ਬਾਰੇ ਵੀ ਇਹ ਗੱਲ ਸਹੀ ਹੈ। ਹਕਾਨੀ ਨੈੱਟਵਰਕ ਜਿਸ ਨੂੰ 2008 ਵਿੱਚ ਅਫ਼ਗਾਨ ਦੂਤਾਵਾਸ ’ਤੇ ਹਮਲੇ ਲਈ ਦੋਸ਼ੀ ਠਹਿਰਾਇਆ ਗਿਆ ਸੀ, ਨਾਲ ਦਿੱਲੀ ਦੇ ਸੰਪਰਕ ਕਿਸੇ ਜਾਸੂਸੀ ਫਿਲਮ ਵਰਗਾ ਜਾਪੇਗਾ ਪਰ ਅੰਤ ਨੂੰ ਇਹ ਹੋਣਾ ਹੀ ਹੈ ਕਿਉਂਕਿ ਸਿਰਾਜੂਦੀਨ ਹਕਾਨੀ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਹਨ। ਉਂਝ ਦੇਖੋ, ਹਕਾਨੀ ਦੇ ਇਲਾਕੇ ਖੋਸਤ ਵਿਚਲੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਵਾਲੇ… ਅਸਲ ਵਿੱਚ ਕੌਣ ਹਨ? ਕੰਧਾਰ ਵਿੱਚ ਟਿਕੇ ਤਾਲਿਬਾਨ ਦੇ ਸਰਬਰਾਹ ਹਿਬਤੁੱਲ੍ਹਾ ਅਖੰਡਜ਼ਾਦਾ ਜੋ ਪਾਕਿਸਤਾਨ ਦੀ ਸੱਤਾ ਦੀ ਹਰ ਤਾਰ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੇ ਗਲ਼ ਵੱਢ ਵੈਰ ਦੇ ਬਾਵਜੂਦ, ਪਾਕਿਸਤਾਨ ਦੇ ਤਹਿਰੀਕ-ਏ-ਤਾਲਿਬਾਨ ਦੇ ਹਿੱਸਿਆਂ ਨਾਲ ਸਬੰਧਾਂ ਦੀ ਕੜੀ ਦੂਰ ਤੱਕ ਜਾਂਦੀ ਹੈ। ਇਸ ਲਈ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਬਦਨਾਮ ਸਰਹੱਦੀ ਇਲਾਕਿਆਂ ਉੱਪਰ ਬੰਬਾਰੀ ਵਰਗਾੇ ਸਿਰੇ ਦਾ ਕਦਮ ਕਿਉਂ ਪੁੱਟਿਆ? ਪਾਕਿਸਤਾਨੀ ਫ਼ੌਜ ’ਤੇ ਨਜ਼ਰ ਰੱਖਣ ਵਾਲਿਆਂ ਦਾ ਵਿਸ਼ਵਾਸ ਹੈ ਕਿ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਅਫ਼ਗਾਨ-ਪਾਕਿਸਤਾਨ ਖੇਤਰ ਵਿੱਚ ਅਮਰੀਕਾ ਦੀ ਰੁਚੀ ਮੁੜ ਜਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ। ਆਈਐੱਸਆਈ ਦੇ ਮੁਖੀ ਮੁਹੰਮਦ ਆਸਿਮ ਮਲਿਕ ਨੇ ਤਾਜਿਕਸਤਾਨ ਦਾ ਪ੍ਰਾਈਵੇਟ ਦੌਰਾ ਕੀਤਾ ਹੈ ਜਿੱਥੇ ਤਾਲਿਬਾਨ ਦੇ ਦੁਸ਼ਮਣ ‘ਨਾਰਦਰਨ ਅਲਾਇੰਸ’ ਦਾ ਟਿਕਾਣਾ ਹੈ ਤੇ ਮਲਿਕ ਦੀ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਨਾਲ ਮੁਲਾਕਾਤ ਤੋਂ ਵੀ ਕੁਝ ਨਾ ਕੁਝ ਸੁਲਗਣ ਦੇ ਸੰਕੇਤ ਮਿਲੇ ਹਨ ਜਿਸ ਨਾਲ ਅਫ਼ਗਾਨਿਸਤਾਨ ਵਿਚਲਾ ਭਾਰਤੀ ਮੀਡੀਆ ਤੜਫ਼ ਕੇ ਰਹਿ ਗਿਆ ਹੈ। ਇਸੇ ਤਰ੍ਹਾਂ ਆਪਣੇ ਇੱਛਤ ਦਰਸ਼ਕਾਂ ਲਈ ਮੁਤੱਕੀ-ਮਿਸਰੀ ਫੋਟੋ ਅਪਰੇਸ਼ਨ ਰਚਿਆ ਗਿਆ। ਸਾਮਰਾਜਾਂ ਦੇ ਕਬਰਿਸਤਾਨ ਵਿੱਚ ਤਾਲਿਬਾਨ ਸਣੇ ਹਰ ਕੋਈ ਆਪੋ-ਆਪਣੀ ਚਾਲ ਚੱਲ ਰਿਹਾ ਹੈ। ਭਾਰਤ ਦੀ ਸੁਰੱਖਿਆ ਖ਼ਾਤਿਰ ਤਾਲਿਬਾਨ ਨਾਲ ਰਾਬਤਾ ਅਜਿਹੀ ਜ਼ਰੂਰਤ ਹੈ ਜਿਸ ਤੋਂ ਬਿਨਾਂ ਸਰ ਨਹੀਂ ਸਕਦਾ। ਸਵਾਲ ਇਹ ਨਹੀਂ ਕਿ ਭਾਰਤ ਨੂੰ ਤਾਲਿਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਬਲਕਿ ਇਹ ਹੈ ਕਿ ਕੀ ਇਸ ਨੂੰ ਬੰਗਲਾਦੇਸ਼ (ਤੇ ਮਿਆਂਮਾਰ) ਵਿੱਚ ਕੀਤੀ ਗਲਤੀ ਅਫ਼ਗਾਨਿਸਤਾਨ ਵਿੱਚ ਦੁਹਰਾਉਣੀ ਚਾਹੀਦੀ ਹੈ? ਜਾਂ ਜਿਵੇਂ ‘ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼’ ਦੇ ਸਹਾਇਕ ਪ੍ਰੋਫੈਸਰ ਰਾਘਵ ਸ਼ਰਮਾ ਦਾ ਸਵਾਲ ਹੈ, ਕੀ ਭਾਰਤ ਕੋਲ ਤਾਲਿਬਾਨ ਨਾਲ ਗੱਲਬਾਤ ਦੀ ਕੋਈ ਰੂਪ-ਰੇਖਾ ਹੈ ਤੇ ਇਸ ’ਚੋਂ ਕੀ ਨਿਕਲਣ ਦੀ ਸੰਭਾਵਨਾ ਹੈ? ਸਾਧਾਰਨ ਸ਼ਬਦਾਂ ’ਚ ਆਖੀਏ ਤਾਂ ਪਾਕਿਸਤਾਨ ਨੂੰ ਖੁੱਡੇ ਲਾਉਣ ’ਤੇ ਖ਼ੁਸ਼ ਹੋਣ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਯੋਜਨਾ ਹੋਣੀ ਚਾਹੀਦੀ ਹੈ। ਤਾਲਿਬਾਨ ਨਾਲ ਦਿੱਲੀ ਦੀਆਂ ਮੁਲਾਕਾਤਾਂ ’ਚ ਉਹ ਚੀਜ਼ ਗ਼ੈਰ-ਹਾਜ਼ਰ ਹੈ ਜੋ ਅਫ਼ਗਾਨਿਸਤਾਨ ’ਚ ਭਾਰਤ ਦਾ ਅਨਮੋਲ ਰਣਨੀਤਕ ਖ਼ਜ਼ਾਨਾ ਰਹੀ ਹੈ- ਉਸ ਦੇਸ਼ ਦੇ ਲੋਕ। ਇਨ੍ਹਾਂ ਬੈਠਕਾਂ ’ਚੋਂ ਇੱਕ ਚੀਜ਼ ਲਈ ਸਾਰਾ ਕੁਝ ਦਾਅ ਉੱਤੇ ਲਾਉਣ ਦੀ ਬੂਅ ਆਉਂਦੀ ਹੈ। ਅਫ਼ਗਾਨਿਸਤਾਨ ਵਿੱਚ ਚੀਨ ਦੀ ਤਕੜੀ ਮੌਜੂਦਗੀ ਪ੍ਰਤੱਖ ਤੌਰ ’ਤੇ ਇੱਕ ਹੋਰ ਕਾਰਨ ਹੈ ਕਿ ਭਾਰਤ ਕਿਉਂ ਕਾਬੁਲ ’ਚ ਰਹਿਣਾ ਚਾਹੁੰਦਾ ਹੈ। ਉਂਝ, ਇਹ ਚੀਨੀ ਹਨ ਜੋ ਹੁਣ ਅਫ਼ਗਾਨ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇ ਰਹੇ ਹਨ; ਇਸ ਮੋਰਚੇ ’ਤੇ ਭਾਰਤ ਦੀ ਕਾਇਰਤਾ ਨੇ ਇਸ ਨੂੰ ਉਨ੍ਹਾਂ ਨੂੰ ਵਾਪਸ ਬੁਲਾਉਣ ਤੋਂ ਵੀ ਵਾਂਝਾ ਕਰ ਦਿੱਤਾ ਹੈ ਜਿਨ੍ਹਾਂ ਦੀ ਪੜ੍ਹਾਈ ’ਚ 2021 ਵਿੱਚ ਉਸ ਵੇਲੇ ਵਿਘਨ ਪੈ ਗਿਆ ਸੀ ਜਦੋਂ ਸੁਰੱਖਿਆ ਦੇ ਲਿਹਾਜ਼ ਨਾਲ ਹਜ਼ਾਰਾਂ ਵੀਜ਼ੇ ਅਚਾਨਕ ਰੱਦ ਕਰ ਦਿੱਤੇ ਗਏ ਸਨ। ਭਾਰਤ ਚੁੱਪ-ਚਾਪ ਕਾਬੁਲ ਨੂੰ ਪਾਣੀ ਦੀ ਸਪਲਾਈ ਦੇਣ ਵਾਲੇ ਸ਼ਾਹਤੂਤ ਡੈਮ ਵਰਗੇ ਅਧੂਰੇ ਪ੍ਰਾਜੈਕਟ ਮੁੜ ਹੱਥਾਂ ’ਚ ਲੈ ਸਕਦਾ ਹੈ ਜਿਸ ਬਾਰੇ ਤਾਲਿਬਾਨ ਘੱਟੋ-ਘੱਟ ਤਿੰਨ ਸਾਲਾਂ ਤੋਂ ਦਿੱਲੀ ਨੂੰ ਕਹਿ ਰਿਹਾ ਹੈ। ਪਿਛਲੇ ਸਾਲ ਸਰਕਾਰ ਨੇ ਹੇਰਾਤ ’ਚ ਭਾਰਤ ਦੇ ਬਣਾਏ ਸਲਮਾ ਡੈਮ ਦੀ ਜਾਂਚ ਲਈ ਇੰਜਨੀਅਰ ਭੇਜੇ ਸਨ। ਭਾਰਤ ਕੋਲ ਚੀਨ ਵਾਂਗ ਖੁੱਲ੍ਹਾ ਧਨ ਨਹੀਂ ਪਰ ਇਸ ਕੋਲ

ਤਾਲਿਬਾਨ ਨਾਲ ਨੇੜਤਾ ਅਤੇ ਕੂਟਨੀਤੀ/ਨਿਰੂਪਮਾ ਸੁਬਰਾਮਣੀਅਨ Read More »

ਫਾਜ਼ਿਲਕਾ ਦੇ ਲੋਕਾਂ ਨੇ ਲਿਆ ਵੋਟਰ ਪ੍ਰਣ

ਫਾਜ਼ਿਲਕਾ 24 ਜਨਵਰੀ – ਕੌਮੀ ਵੋਟਰ ਦਿਵਸ ਦੇ ਸਬੰਧ ਵਿੱਚ ਅੱਜ ਇਥੋਂ ਦੇ ਸ਼ਹੀਦ ਭਗਤ ਸਿੰਘ ਬਹੂਮੰਤਵੀ ਖੇਡ ਸਟੇਡੀਅਮ ਵਿੱਚ ਫਾਜ਼ਿਲਕਾ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਰਹਿਨੁਮਾਈ ਹੇਠ ਵੋਟਰ ਪ੍ਰਣ ਲਿਆ। ਜਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਸਾਲ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਂਦਾ ਹੈ ਅਤੇ ਇਸੇ ਸੰਦਰਭ ਵਿੱਚ ਵੋਟਰ ਪ੍ਰਣ ਲਿਆ ਜਾ ਰਿਹਾ ਹੈ ਤਾਂਕਿ ਸਾਰੇ ਨਾਗਰਿਕਾਂ ਨੂੰ ਆਪਣੇ ਵੋਟ ਹੱਕ ਦਾ ਨਿਡਰ ਹੋ ਕੇ ਬਿਨਾਂ ਲਾਲਚ ਭੈਅ ਦੇ ਵੋਟ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। 25 ਜਨਵਰੀ 1950 ਨੂੰ ਦੇਸ਼ ਵਿਚ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ ਅਤੇ ਇਸੇ ਲਈ ਇਸ ਦਿਨ ਨੂੰ ਨੈਸ਼ਨਲ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਗਣਤੰਤਰ ਦਿਵਸ ਦੀ ਰਿਹਰਸਲ ਤੋਂ ਬਾਅਦ ਸਾਰੇ ਪ੍ਰਤੀਭਾਗੀਆਂ ਅਤੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਹ ਪ੍ਰਣ ਕੀਤਾ।

ਫਾਜ਼ਿਲਕਾ ਦੇ ਲੋਕਾਂ ਨੇ ਲਿਆ ਵੋਟਰ ਪ੍ਰਣ Read More »

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਠੁਕਰਾਇਆ ਅਕਾਲੀ ਦਲ ਦੇ ਆਬਜ਼ਰਵਰ ਦਾ ਅਹੁਦਾ

ਚੰਡੀਗੜ੍ਹ, 24 ਜਨਵਰੀ – ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬਾਗ਼ੀ ਧੜੇ ਨੂੰ ਚੋਗ਼ਾ ਪਾਏ ਜਾਣ ਦੀ ਮੁਹਿੰਮ ਫ਼ੇਲ੍ਹ ਹੋ ਗਈ ਹੈ। ਅੱਜ ਅਕਾਲੀ ਦਲ ਨੇ ਨਾਰਾਜ਼ ਧੜੇ ਦੇ ਮੋਹਰੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਨਿਗਰਾਨ ਵਜੋਂ ਫ਼ਰੀਦਕੋਟ ਦਾ ਆਬਜ਼ਰਵਰ ਲਾਇਆ ਹੈ। ਨਾਰਾਜ਼ ਧੜੇ ’ਚ ਇਹ ਸੁਰ ਉੱਭਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਡਾਲਾ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਅਰਥਹੀਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਰੇ ਫ਼ੈਸਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਉਧਰ, ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਇਸ ਫ਼ੈਸਲੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਵਡਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਰੀਦਕੋਟ ਦਾ ਆਬਜ਼ਰਵਰ ਲਾਏ ਜਾਣ ਦਾ ਫ਼ੈਸਲਾ ਅਕਾਲ ਤਖ਼ਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨਾਲ ਮਜ਼ਾਕ ਹੈ ਅਤੇ ਇਹ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾ ਕਰਨਗੇ। ਉਨ੍ਹਾਂ ਅਕਾਲੀ ਦਲ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖ਼ਤ ਨਾਲ ਮੱਥਾ ਲਾਉਣ ਦੀ ਥਾਂ ਜਾਰੀ ਹੁਕਮਨਾਮੇ ’ਤੇ ਪਹਿਰਾ ਦੇਣ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮੈਂਬਰਸ਼ਿਪ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਮੈਂਬਰ ਸੰਤਾ ਸਿੰਘ ਉਮੈਦਪੁਰੀ ਅਤੇ ਇਕਬਾਲ ਸਿੰਘ ਝੂੰਦਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਅਕਾਲ ਤਖ਼ਤ ਦੇ ਨਿਰਦੇਸ਼ਾਂ ’ਤੇ ਪਹਿਰਾ ਦੇਣਗੇ। ਇਸ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਵੀ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦੀ ਗੱਲ ਆਖ ਚੁੱਕੇ ਹਨ। ਉਧਰ, ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਅਕਾਲੀ ਦਲ ਬਾਗ਼ੀਆਂ ਨੂੰ ਮਨਾਉਣ ਦੇ ਰਾਹ ਪਿਆ ਹੈ ਅਤੇ ਵਡਾਲਾ ਨੂੰ ਜ਼ਿੰਮੇਵਾਰੀ ਦੇ ਕੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਆਪਣੀ ਸਫ਼ਾਈ ਪੇਸ਼ ਕਰਨਾ ਚਾਹੁੰਦਾ ਹੈ। ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ 28 ਜਨਵਰੀ ਨੂੰ ਇਕੱਤਰਤਾ ਸੱਦੀ ਗਈ ਹੈ। ਇੱਧਰ, ਅਕਾਲੀ ਦਲ ਨੇ 20 ਜਨਵਰੀ ਤੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵਿੱਢੀ ਹੋਈ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਲੀਮਾਨੀ ਬੋਰਡ ਦੀ ਮੀਟਿੰਗ ’ਚ ਵਰਿੰਦਰ ਸਿੰਘ ਬਾਜਵਾ ਨੂੰ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਲ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭਰਤੀ ਦੀ ਨਿਗਰਾਨੀ ਕਰਨ ਅਤੇ ਜਰਨੈਲ ਸਿੰਘ ਵਾਹਿਦ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੀ ਬਤੌਰ ਨਿਗਰਾਨ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜ ਸਿੰਘ ਡਿੱਬੀਪੁਰਾ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜੋਗਿੰਦਰ ਸਿੰਘ ਜਿੰਦੂ ਨਾਲ ਰਲ ਕੇ ਕੰਮ ਕਰਨਗੇ ਜਦੋਂਕਿ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਫ਼ਾਜ਼ਿਲਕਾ ਵਿਚ ਵਰਦੇਵ ਸਿੰਘ ਮਾਨ ਨਾਲ ਮਿਲ ਕੇ ਕੰਮ ਕਰਨਗੇ। ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਬੀਬੀ ਸਤਵੰਤ ਕੌਰ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਵਿਚ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਪ੍ਰੰਤੂ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਨਿਯਮਾਂ ਮੁਤਾਬਕ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਚੇਤੇ ਰਹੇ ਕਿ ਬੀਬੀ ਸਤਵੰਤ ਕੌਰ ਸੱਤ ਮੈਂਬਰੀ ਕਮੇਟੀ ਵਿਚ ਹਨ। ਉਧਰ, ਨਰਾਜ਼ ਧੜੇ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਵਿਚ ਅਜਿਹੇ ਕਈ ਅਹੁਦੇਦਾਰ ਹਨ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਹਨ।  

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਠੁਕਰਾਇਆ ਅਕਾਲੀ ਦਲ ਦੇ ਆਬਜ਼ਰਵਰ ਦਾ ਅਹੁਦਾ Read More »

76ਵਾਂ ਗਣਤੰਤਰ ਦਿਵਸ : ਪੁਲਿਸ ਲਾਈਨ ਗਰਾਊਂਡ ’ਚ ਹੋਈ ਫੁੱਲ ਡਰੈਸ ਰਿਹਰਸਲ

ਹੁਸ਼ਿਆਰਪੁਰ, 24 ਜਨਵਰੀ – ਦੇਸ਼ ਭਰ ਵਿਚ ਮਨਾਏ ਜਾਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਤਹਿਤ ਅੱਜ ਸਥਾਨਕ ਪੁਲਿਸ ਲਾਈਨ ਗਰਾਊਂਡ ਵਿਖੇ ਫੁੱਲ ਡਰੈਸ ਰਿਹਰਸਲ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਤਿਰੰਗਾ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਵਿਚ ਸ਼ਾਮਲ ਵੱਖ-ਵੱਖ ਟੁਕੜੀਆਂ ਦਾ ਨਰਿਖਣ ਕੀਤਾ ਜਿਸ ਦੌਰਾਨ ਐਸ.ਐਸ.ਪੀ. ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਅਤੇ ਪਰੇਡ ਕਮਾਂਡਰ ਗਜ਼ਲਪ੍ਰੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮਾਰਚ ਪਾਸਟ ਵਿਚ ਸ਼ਾਮਲ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਵਿੰਗ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਕੈਡਿਟ ਦੀ 12 ਪੰਜਾਬ ਬਟਾਲੀਅਨ ਹੁਸ਼ਿਆਰਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਤੋਂ ਗਰਲਜ਼ ਗਾਈਡਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਹੀਰਾਂ ਤੋਂ ਸਕਾਊਟਸ ਅਤੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਬੈਂਡ ਦੀ ਟੁਕੜੀ ਤੋਂ ਸਲਾਮੀ ਲਈ। ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪੰਜਾਬ ਸਰਕਾਰ ਦੀਆ ਭਲਾਈ ਸਕੀਮਾਂ, ਵੱਖ-ਵੱਖ ਖੇਤਰਾਂ ‘ਚ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਨੂੰ ਦਰਸਾਉਂਦੀਆਂ ਝਾਕੀਆਂ ਵੀ ਸ਼ਾਮਲ ਹੋਣਗੀਆਂ ਜਿਨ੍ਹਾਂ ਵਿਚ ਸਿਹਤ ਵਿਭਾਗ, ਭੌਂ ਅਤੇ ਜਲ ਸੰਭਾਲ, ਮਾਰਕਫੈਡ, ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪੁਲਿਸ, ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਨਗਰ ਨਿਗਮ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਝਾਕੀ ਸ਼ਾਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਜਾਂ ਲਈ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਮੋਟਰ ਟਰਾਈਸਾਈਕਲਾਂ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਗਣਤੰਤਰ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਿਆਂ ਆਪੋ-ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜਿਆ ਜਾਵੇ।

76ਵਾਂ ਗਣਤੰਤਰ ਦਿਵਸ : ਪੁਲਿਸ ਲਾਈਨ ਗਰਾਊਂਡ ’ਚ ਹੋਈ ਫੁੱਲ ਡਰੈਸ ਰਿਹਰਸਲ Read More »

ਬ੍ਰਿਟਿਸ਼ ਸੰਸਦ ਵਿੱਚ ਕੰਗਨਾ ਦੀ ਫਿਲਮ ‘ਐਮਰਜੈਂਸੀ’ ਦਾ ਉੱਠਿਆ ਮੁੱਦਾ

ਇੰਗਲੈਂਡ, 24 ਜਨਵਰੀ – ਬ੍ਰਿਟੇਨ ਵਿੱਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਗਰਮ ਖਿਆਲੀਆਂ ਦੇ ਸਿਨੇਮਾਘਰ ਵਿੱਚ ਦਾਖਲ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਮੁੱਦਾ ਵੀ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ। ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸਨੂੰ ਬ੍ਰਿਟੇਨ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ। ਇੰਨਾ ਹੀ ਨਹੀਂ ਸਦਨ ਦੇ ਡਿਪਟੀ ਸਪੀਕਰ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੁੱਦਾ ਸਹੀ ਹੈ। ਦਰਅਸਲ, ਪਿਛਲੇ ਐਤਵਾਰ ਨੂੰ ਬ੍ਰਿਟੇਨ ਦੇ ਕੁਝ ਸਿਨੇਮਾ ਹਾਲਾਂ ਵਿੱਚ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਵਿਵਾਦ ਹੋਇਆ ਸੀ।ਨਕਾਬਪੋਸ਼ ਗਰਮ ਖਿਆਲੀ ਸਿਨੇਮਾ ਹਾਲ ਵਿੱਚ ਦਾਖਲ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਇਸ ਘਟਨਾ ਤੋਂ ਨਾਰਾਜ਼ ਹੋ ਕੇ, ਬ੍ਰਿਟਿਸ਼ ਫਿਲਮ ਇੰਡਸਟਰੀ ਨੇ ਕਈ ਸਿਨੇਮਾ ਹਾਲਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਜਿਸ ਦਾ ਵਿਵਾਦ ਹੁਣ ਬ੍ਰਿਟਿਸ਼ ਸੰਸਦ ਤੱਕ ਪਹੁੰਚ ਗਿਆ ਹੈ। ਬ੍ਰਿਟਿਸ਼ ਸੰਸਦ ਮੈਂਬਰ  ਦਾ ਵੱਡਾ ਬਿਆਨ ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਕਿਹਾ ਹੈ ਕਿ ਐਤਵਾਰ ਨੂੰ, ਮੈਂ ਅਤੇ ਮੇਰੇ ਕੁਝ ਦੋਸਤ ਪੈਸੇ ਖਰਚ ਕਰਕੇ ਹੈਰੋ ਵਿਊ ਸਿਨੇਮਾ ਵਿੱਚ ਫਿਲਮ “ਐਮਰਜੈਂਸੀ” ਦੇਖਣ ਗਏ। ਫਿਲਮ ਸ਼ੁਰੂ ਹੋਣ ਤੋਂ ਲਗਭਗ 30-40 ਮਿੰਟ ਬਾਅਦ, ਗਰਮ ਖਿਆਲੀ ਅੰਦਰ ਆ ਗਏ ਅਤੇ ਦਰਸ਼ਕਾਂ ਅਤੇ ਸੁਰੱਖਿਆ ਬਲਾਂ ਨੂੰ ਫਿਲਮ ਦੀ ਸਕ੍ਰੀਨਿੰਗ ਰੋਕਣ ਲਈ ਧਮਕੀਆਂ ਦੇਣ ਲੱਗੇ। ਇਹ ਇੱਕ ਵਿਵਾਦਪੂਰਨ ਫਿਲਮ ਹੈ, ਅਤੇ ਮੈਂ ਇਸਦੀ ਗੁਣਵੱਤਾ ਅਤੇ ਸਮੱਗਰੀ ‘ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਪਰ ਮੈਂ ਆਪਣੇ ਹਲਕੇ ਦੇ ਲੋਕਾਂ ਅਤੇ ਹੋਰ ਵਿਅਕਤੀਆਂ ਦੇ ਫਿਲਮ ਦੇਖਣ ਤੋਂ ਬਾਅਦ ਆਪਣੀ ਰਾਏ ਬਣਾਉਣ ਦੇ ਅਧਿਕਾਰਾਂ ਬਾਰੇ ਗੱਲ ਕਰ ਰਿਹਾ ਹਾਂ।

ਬ੍ਰਿਟਿਸ਼ ਸੰਸਦ ਵਿੱਚ ਕੰਗਨਾ ਦੀ ਫਿਲਮ ‘ਐਮਰਜੈਂਸੀ’ ਦਾ ਉੱਠਿਆ ਮੁੱਦਾ Read More »

ਸੈਫ ਅਲੀ ਖਾਨ ਦੀ ਜਾਨ ਬਚਾਉਣ ਆਟੋ ਡਰਾਈਵਰ ਨੂੰ ਮਿਲੇ ₹50,000

ਮੁੰਬਈ, 24 ਜਨਵਰੀ – 16 ਜਨਵਰੀ ਦੀ ਅੱਧੀ ਰਾਤ ਨੂੰ ਬਾਂਦਰਾ ਸਥਿਤ ਸੈਫ ਅਲੀ ਖਾਨ ਦੇ ਘਰ ‘ਚ ਚੋਰੀ ਦੀ ਕੋਸ਼ਿਸ਼ ਹੋਈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸੈਫ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸੈਫ ਨੂੰ ਆਟੋ-ਰਿਕਸ਼ਾ ਰਾਹੀਂ ਲੀਲਾਵਤੀ ਹਸਪਤਾਲ ਪਹੁੰਚਣ ਦੀ ਕੋਸ਼ਿਸ਼ ਕੀਤੀ। ਭਜਨ ਸਿੰਘ ਰਾਣਾ, ਆਟੋ ਚਾਲਕ, ਨੇ ਸੈਫ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਸੈਫ ਅਲੀ ਖਾਨ ਦੀ ਜਾਨ ਬਚਾਉਣ ਆਟੋ ਡਰਾਈਵਰ ਨੂੰ ਮਿਲੇ ₹50,000 Read More »

ਲਕਸ਼ੈ ਸੇਨ ਅਤੇ ਸਾਤਵਿਕ-ਚਿਰਾਗ ਇੰਡੋਨੇਸ਼ੀਆ ਓਪਨ ’ਚੋਂ ਬਾਹਰ

ਜਕਾਰਤਾ, 24 ਜਨਵਰੀ – ਇੱਥੇ ਅੱਜ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ ਨੂੰ ਪੁਰਸ਼ ਡਬਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੈ ਨੂੰ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੇ 21-16, 12-21, 23-21 ਨਾਲ ਹਰਾਇਆ। ਇਸੇ ਤਰ੍ਹਾਂ ਸਾਤਵਿਕ-ਚਿਰਾਗ ਦੀ ਜੋੜੀ ਨੂੰ ਥਾਈਲੈਂਡ ਦੀ ਕਿਟੀਨੁਪੋਂਗ ਕੇਡਰੇਨ ਅਤੇ ਡੇਚਾਪੋਲ ਪੁਆਵਰਾਨੁਕਰੋਹ ਦੀ ਜੋੜੀ ਨੇ 22-20, 23-21 ਨਾਲ ਹਰਾਇਆ। ਇਸ ਤੋਂ ਪਹਿਲਾਂ ਧਰੁਵ ਕਪਿਲਾ ਅਤੇ ਤਨੀਸ਼ਾ ਕਰੈਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਵੀ ਦੂਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲੀਡ ਲੈਣ ਦੇ ਬਾਵਜੂਦ ਭਾਰਤੀ ਜੋੜੀ ਮਲੇਸ਼ਿਆਈ ਜੋੜੀ ਪੈਂਗ ਰੋਨ ਹੂ ਅਤੇ ਸੁ ਯਿਨ ਚੇਂਗ ਤੋਂ 21-18, 15-21, 19-21 ਨਾਲ ਹਾਰ ਗਈ। ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸੇਨ ਨੇ ਮੈਚ ਵਿੱਚ ਖਰਾਬ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ ਗੁਆ ਬੈਠਾ।

ਲਕਸ਼ੈ ਸੇਨ ਅਤੇ ਸਾਤਵਿਕ-ਚਿਰਾਗ ਇੰਡੋਨੇਸ਼ੀਆ ਓਪਨ ’ਚੋਂ ਬਾਹਰ Read More »

ਜੈ ਸ਼ਾਹ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ

ਲੰਡਨ, 24 ਜਨਵਰੀ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਜੈ ਸ਼ਾਹ ਨੂੰ ਨਵੇਂ ਬਣੇ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਬੋਰਡ 7 ਅਤੇ 8 ਜੂਨ ਨੂੰ ਲਾਰਡਜ਼ ਵਿੱਚ ਹੋਣ ਜਾ ਰਹੇ ਸਮਾਗਮ ਵਿੱਚ ਖੇਡ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ-ਚਰਚਾ ਕਰੇਗਾ। ਜੈ ਸ਼ਾਹ ਨੇ ਪਿਛਲੇ ਸਾਲ ਪਹਿਲੀ ਦਸੰਬਰ ਨੂੰ ਆਈਸੀਸੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਅਤੇ ‘ਵਰਲਡ ਕ੍ਰਿਕਟ ਕਨੈਕਟਸ’ ਫੋਰਮ ਵਿੱਚ ਮੌਜੂਦਗੀ ਉਨ੍ਹਾਂ ਲਈ ਇੱਕ ਵੱਡੇ ਪਲੇਟਫਾਰਮ ’ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਹੈ।

ਜੈ ਸ਼ਾਹ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ Read More »

ਅਮਰੀਕਾ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਸਬੰਧੀ ਬਿੱਲ ਕੀਤਾ ਪਾਸ

ਵਾਸ਼ਿੰਗਟਨ, 24 ਜਨਵਰੀ – ਗ਼ੈਰ-ਕਾਨੂੰਨੀ ਪਰਵਾਸੀਆਂ ’ਤੇ ਨੱਥ ਪਾਉਣ ਦੀ ਮੁਹਿੰਮ ਤਹਿਤ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ’ਚ ਲੈਕੇਨ ਰਿਲੇਅ ਐਕਟ ਪਾਸ ਕੀਤਾ ਗਿਆ ਹੈ। ਬਿੱਲ ਤਹਿਤ ਚੋਰੀ ਅਤੇ ਹਿੰਸਕ ਅਪਰਾਧਾਂ ’ਚ ਘਿਰੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲਿਆ ਜਾ ਸਕੇਗਾ। ਇਹ ਪਹਿਲਾ ਬਿੱਲ ਹੋਵੇਗਾ ਜਿਸ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਸਤਖ਼ਤ ਕਰ ਸਕਦੇ ਹਨ। ਐਕਟ ਦਾ ਨਾਮ ਜੌਰਜੀਆ ਦੀ ਨਰਸਿੰਗ ਵਿਦਿਆਰਥਣ ਦੇ ਨਾਮ ’ਤੇ ਰੱਖਿਆ ਗਿਆ ਹੈ ਜਿਸ ਦੀ ਪਿਛਲੇ ਸਾਲ ਵੈਨੇਜ਼ੁਏਲਾ ਦੇ ਇਕ ਵਿਅਕਤੀ ਨੇ ਹੱਤਿਆ ਕਰ ਦਿੱਤੀ ਸੀ। ਬਿੱਲ ਦੀ ਹਮਾਇਤ ’ਚ 263 ਅਤੇ ਵਿਰੋਧ ’ਚ 156 ਵੋਟਾਂ ਪਈਆਂ। ਸੈਨੇਟਰ ਕੇਟੀ ਬ੍ਰਿਟ ਨੇ ਕਿਹਾ, ‘‘ਕਈ ਦਹਾਕਿਆਂ ਤੋਂ ਸਰਹੱਦ ਅਤੇ ਦੇਸ਼ ਅੰਦਰ ਸਮੱਸਿਆਵਾਂ ਦੇ ਹੱਲ ਲਈ ਸਾਡੀ ਸਰਕਾਰ ਦਾ ਸਹਿਮਤ ਹੋਣਾ ਲਗਪਗ ਅਸੰਭਵ ਰਿਹਾ ਹੈ। ਅਮਰੀਕਾ-ਮੈਕਸੀਕੋ ਸਰਹੱਦ ’ਤੇ ਪੈਂਟਾਗਨ ਨੇ ਭੇਜੇ 1500 ਜਵਾਨ ਪੈਂਟਾਗਨ ਨੇ ਕਿਹਾ ਹੈ ਕਿ ਉਸ ਨੇ ਆਉਂਦੇ ਦਿਨਾਂ ’ਚ ਦੱਖਣੀ ਸਰਹੱਦ ਸੁਰੱਖਿਅਤ ਬਣਾਉਣ ਲਈ 1500 ਜਵਾਨ ਤਾਇਨਾਤ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਕਾਰਜਕਾਰੀ ਰੱਖਿਆ ਮੰਤਰੀ ਰੌਬਰਟ ਸੇਲੇਸਿਸ ਨੇ ਕਿਹਾ ਕਿ ਜਵਾਨ ਮੈਕਸੀਕੋ ਸਰਹੱਦ ’ਤੇ ਬੈਰੀਅਰਾਂ ਦੀ ਉਸਾਰੀ ’ਚ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਹਿਰਾਸਤ ’ਚ ਲਏ ਗਏ 5 ਹਜ਼ਾਰ ਤੋਂ ਵਧ ਪਰਵਾਸੀਆਂ ਦੀ ਵਤਨ ਵਾਪਸੀ ਲਈ ਪੈਂਟਾਗਨ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਹਾਇਤਾ ਵਾਸਤੇ ਫੌਜੀ ਜਹਾਜ਼ ਮੁਹੱਈਆ ਕਰਵਾਏਗਾ। ਸਰਹੱਦ ’ਤੇ ਪਹਿਲਾਂ ਹੀ 2500 ਦੇ ਕਰੀਬ ਅਮਰੀਕੀ ਨੈਸ਼ਨਲ ਗਾਰਡ ਅਤੇ ਰਿਜ਼ਰਵ ਫੋਰਸਿਸ ਤਾਇਨਾਤ ਹਨ। ਬ੍ਰਿਕਸ ਮੁਲਕਾਂ ਦਾ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਨਹੀਂ: ਚੀਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ 100 ਫੀਸਦ ਟੈਕਸ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਚੀਨ ਨੇ ਕਿਹਾ ਕਿ ਬ੍ਰਿਕਸ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ। ਚੀਨ ਨੇ ਅੱਜ ਕਿਹਾ ਕਿ ਬ੍ਰਿਕਸ ਟਕਰਾਅ ਦੀ ਵਕਾਲਤ ਨਹੀਂ ਕਰਦਾ ਹੈ ਅਤੇ ਨਾ ਹੀ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਜੇਕਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਵਪਾਰ ਵਿੱਚ ਡਾਲਰ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮੂਹ ’ਤੇ 100 ਫੀਸਦ ਟੈਕਸ ਲਗਾਏ ਜਾਣਗੇ।

ਅਮਰੀਕਾ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਸਬੰਧੀ ਬਿੱਲ ਕੀਤਾ ਪਾਸ Read More »