January 16, 2025

ਇੰਟਰਨਸ਼ਾਲਾ ਸਾਲਾਨਾ ਰੈਂਕਿੰਗਜ਼ – 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਲ ਇੰਡੀਆ 30ਵਾਂ ਰੈਂਕ

ਅੰਮ੍ਰਿਤਸਰ, 16 ਜਨਵਰੀ – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੰਟਰਨਸ਼ਾਲਾ ਸਾਲਾਨਾ ਰੈਂਕਿੰਗਜ਼ 2024 ਵਿੱਚ 740+ ਅਦਾਰਿਆਂ ਵਿੱਚੋਂ ਆਲ ਇੰਡੀਆ 30ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ। ਇਸ ਪ੍ਰਾਪਤੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਨੂੰ ਇੰਟਰਨਸ਼ਾਲਾ ਵੱਲੋਂ ‘ਸਰਟੀਫਿਕੇਟ ਆਫ ਐਕਸੀਲੈਂਸ” ਵੀ ਜਾਰੀ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਇੰਟਰਨਸ਼ਾਲਾ ਇੱਕ ਤਕਨੀਕੀ ਕੰਪਨੀ ਹੈ ਜੋ ਵਿਿਦਆਰਥੀਆਂ ਨੂੰ ਸਬੰਧਤ ਹੁਨਰ ਅਤੇ ਅਮਲੀ ਅਨੁਭਵ ਪ੍ਰਦਾਨ ਕਰਨ ਦੇ ਮਿਸ਼ਨ ‘ਤੇ ਕੰਮ ਕਰਦੀ ਹੈ, ਤਾਂ ਜੋ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਸਕਣ। ਕੰਪਨੀ ਦੇ ਪੋਰਟਲ ਨਿਟੲਰਨਸਹੳਲੳ.ਚੋਮ ‘ਤੇ ਬਹੁਤ ਸਾਰੀਆਂ ਇੰਟਰਨਸ਼ਿਪਾਂ ਉਪਲਬਧ ਹਨ, ਜਿਨ੍ਹਾਂ ਲਈ ਭਾਰਤ ਭਰ ਤੋਂ ਵਿਿਦਆਰਥੀ ਅਰਜ਼ੀ ਦਿੰਦੇ ਹਨ। ਇੰਟਰਨਸ਼ਾਲਾ ਦਾ ਏਆਈਸੀਟੀਈ ਨਾਲ ਸਮਝੌਤਾ ਹੈ, ਜੋ ਵਿਿਦਆਰਥੀਆਂ ਦੇ ਅਕਾਦਮਿਕ ਅਤੇ ਕਰੀਅਰ ਉਦੇਸ਼ਾਂ ਅਨੁਸਾਰ ਇੰਟਰਨਸ਼ਿਪ ਪ੍ਰਦਾਨ ਕਰਦਾ ਹੈ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਦੇ ਇੰਟਰਨਸ਼ਿਪ ਲਈ ਡਾਇਰੈਕਟੋਰੇਟ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।

ਇੰਟਰਨਸ਼ਾਲਾ ਸਾਲਾਨਾ ਰੈਂਕਿੰਗਜ਼ – 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਲ ਇੰਡੀਆ 30ਵਾਂ ਰੈਂਕ Read More »

ਪੰਜਾਬ ’ਚ 2 ਡਿਗਰੀ ਤਕ ਡਿੱਗਿਆ ਪਾਰਾ, ਮੌਸਮ ਵਿਭਾਗ ਵਲੋਂ ਮੀਂਹ ਦਾ ਅਲਰਟ ਜਾਰੀ

16, ਜਨਵਰੀ – ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦਾ ਮੌਸਮ ਬਦਲ ਗਿਆ ਹੈ। ਵੀਰਵਾਰ ਸਵੇਰੇ ਦਿੱਲੀ-ਐਨਸੀਆਰ ਤੋਂ ਲੈ ਕੇ ਪੰਜਾਬ ਤਕ ਮੀਂਹ ਪਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 24 ਘੰਟਿਆਂ ਬਾਅਦ ਫਿਰ ਤੋਂ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਸਥਾਨ, ਹਰਿਆਣਾ ਤੋਂ ਬਿਹਾਰ ਤੱਕ ਸੰਘਣੀ ਧੁੰਦ ਸੀ, ਹੁਣ ਮੀਂਹ ਕਾਰਨ ਧੁੰਦ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਖਣੀ ਭਾਰਤ ਦੇ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਅਸੀਂ 15 ਤੋਂ 17 ਜਨਵਰੀ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਪਹਾੜਾਂ ‘ਤੇ ਭਾਰੀ ਬਰਫ਼ਬਾਰੀ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਅਤੇ ਉੱਤਰ-ਪੂਰਬੀ ਰਾਜਸਥਾਨ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ। ਇਸ ਦੇ ਨਾਲ ਹੀ, ਹਿਮਾਲੀਅਨ ਖੇਤਰਾਂ ਵਿੱਚ ਮੀਂਹ ਦੇ ਨਾਲ-ਨਾਲ ਭਾਰੀ ਬਰਫ਼ਬਾਰੀ ਵੀ ਹੋਵੇਗੀ।

ਪੰਜਾਬ ’ਚ 2 ਡਿਗਰੀ ਤਕ ਡਿੱਗਿਆ ਪਾਰਾ, ਮੌਸਮ ਵਿਭਾਗ ਵਲੋਂ ਮੀਂਹ ਦਾ ਅਲਰਟ ਜਾਰੀ Read More »

ਹਿੰਡਨਬਰਗ ਰਿਸਰਚ ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਕੰਪਨੀ ਬੰਦ ਕਰਨ ਦਾ ਕੀਤਾ ਫ਼ੈਸਲਾ

16, ਜਨਵਰੀ – ਹਿੰਡਨਬਰਗ ਰਿਸਰਚ, ਇੱਕ ਅਮਰੀਕੀ ਸ਼ਾਰਟ ਸੇਲਿੰਗ ਫਰਮ, ਜਿਸ ਨੇ ਜਨਵਰੀ 2023 ਵਿੱਚ ਅਡਾਨੀ ਸਮੂਹ ਦੇ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਸਨ, ਹੁਣ ਆਪਣਾ ਕਾਰੋਬਾਰ ਬੰਦ ਕਰ ਦਿਤਾ ਹੈ। ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਖ਼ੁਦ ਕਿਹਾ ਹੈ ਕਿ ਉਨ੍ਹਾਂ ਨੇ ਕੰਪਨੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਐਂਡਰਸਨ ਨੇ ਇਹ ਐਲਾਨ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਕੀਤਾ। ਉਨ੍ਹਾਂ ਨੇ ਲਿਖਿਆ, ‘ਸਾਡੀ ਯੋਜਨਾ ਉਨ੍ਹਾਂ ਵਿਚਾਰਾਂ ਨੂੰ ਪੂਰਾ ਕਰਨ ਤੋਂ ਬਾਅਦ ਕੰਪਨੀ ਨੂੰ ਬੰਦ ਕਰਨ ਦੀ ਸੀ ਜਿਨ੍ਹਾਂ ‘ਤੇ ਅਸੀਂ ਕੰਮ ਕਰ ਰਹੇ ਸੀ ਅਤੇ ਅੱਜ ਉਹ ਦਿਨ ਆ ਗਿਆ ਹੈ।’ ਫਰਮ ਨੇ ਮੁੱਢਲੀ ਵਿੱਤੀ ਜਾਂਚ ਕੀਤੀ। ਇਸ ਦੀ ਸਥਾਪਨਾ ਸਾਲ 2017 ਵਿਚ ਕੀਤੀ ਗਈ ਸੀ। ਐਂਡਰਸਨ ਨੇ ਆਪਣੀ ਪੋਸਟ ਵਿਚ ਲਿਖਿਆ, “ਅਸੀਂ ਕੁਝ ਸਾਮਰਾਜਾਂ ਨੂੰ ਹਿਲਾ ਦਿਤਾ ਜਿਨ੍ਹਾਂ ਨੂੰ ਹਿਲਾਉਣ ਦੀ ਸਾਨੂੰ ਲੋੜ ਮਹਿਸੂਸ ਹੋਈ।” ਸਾਲ 2023 ਦੇ ਪਹਿਲੇ ਮਹੀਨੇ ਵਿਚ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ਵਿਚ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਵਿਰੁਧ ਕਈ ਦੋਸ਼ ਲਗਾਏ ਗਏ ਸਨ। ਗੌਤਮ ਅਡਾਨੀ ਉਸ ਸਮੇਂ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਸਨ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 80% ਡਿੱਗ ਗਏ ਸਨ। ਹਿੰਡਨਬਰਗ ਦੀ ਇਸ ਰਿਪੋਰਟ ਨੇ ਰਾਜਨੀਤਿਕ ਹਲਕਿਆਂ ਵਿੱਚ ਕਾਫ਼ੀ ਗਰਮੀ ਵੀ ਪੈਦਾ ਕਰ ਦਿਤੀ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ। ਬਾਅਦ ਵਿਚ ਸੇਬੀ ਦੀ ਜਾਂਚ ਵਿਚ ਵੀ ਕੁਝ ਸਾਹਮਣੇ ਨਹੀਂ ਆਇਆ। ਜਦੋਂ ਦੋਸ਼ ਸੱਚ ਨਹੀਂ ਪਾਏ ਗਏ, ਤਾਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਫਿਰ ਤੋਂ ਉੱਪਰ ਆ ਗਏ। ਗੌਤਮ ਅਡਾਨੀ ਨੇ ਕਿਹਾ ਸੀ ਕਿ ਹਿੰਡਨਬਰਗ ਰਿਪੋਰਟ ਸਿਰਫ਼ ਸਮੂਹ ਨੂੰ ਅਸਥਿਰ ਕਰਨ ਲਈ ਨਹੀਂ ਸਗੋਂ ਭਾਰਤ ਨੂੰ ਰਾਜਨੀਤਿਕ ਤੌਰ ‘ਤੇ ਬਦਨਾਮ ਕਰਨ ਲਈ ਵੀ ਲਿਆਂਦੀ ਗਈ ਸੀ। ਅਡਾਨੀ ਗਰੁੱਪ ਤੋਂ ਇਲਾਵਾ ਹਿੰਡਨਬਰਗ ਰਿਸਰਚ ਨੇ ਡੋਰਸੀਜ਼ ਬਲਾਕ ਇੰਕ ਅਤੇ ਆਈਕਾਹਨਜ਼ ਆਈਕਾਹਨ ਐਂਟਰਪ੍ਰਾਈਜ਼ਿਜ਼ ਵਰਗੀਆਂ ਕਈ ਵੱਡੀਆਂ ਫ਼ਰਮਾਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਬਲੂਮਬਰਗ ਦੇ ਅਨੁਸਾਰ, ਇਨ੍ਹਾਂ ਤਿੰਨਾਂ ਕੰਪਨੀਆਂ ਦੀ ਸਾਂਝੀ ਦੌਲਤ ਨੂੰ ਉਸ ਸਾਲ $99 ਬਿਲੀਅਨ ਦਾ ਨੁਕਸਾਨ ਹੋਇਆ।

ਹਿੰਡਨਬਰਗ ਰਿਸਰਚ ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਕੰਪਨੀ ਬੰਦ ਕਰਨ ਦਾ ਕੀਤਾ ਫ਼ੈਸਲਾ Read More »

ਪੰਜਾਬ ਸਰਕਾਰ ਨੇ ਪਨਬੱਸ ਦੇ ਕੱਚੇ ਕਾਮਿਆਂ ਦੀ ਤਨਖ਼ਾਹ ’ਚ ਕੀਤਾ 5% ਦਾ ਵਾਧਾ

16, ਜਨਵਰੀ – ਪੰਜਾਬ ਸਰਕਾਰ ਨੇ ਪਨਬੱਸ ਦੇ ਕੱਚੇ ਕਾਮਿਆਂ ਦੀ ਤਨਖ਼ਾਹ ਵਧਾ ਦਿੱਤੀ ਹੈ। ਆਊਟ ਸੋਰਸ ਤਹਿਤ ਕਾਮਿਆਂ ਦੀ ਤਨਖ਼ਾਹ ‘ਚ 5% ਦਾ ਵਾਧਾ ਕੀਤਾ ਗਿਆ ਹੈ। ਇਹ ਲਾਭ ਡਰਾਈਵਰ, ਕੰਡਕਟਰ ਤੋਂ ਇਲਾਵਾ ਵਰਕਸ਼ਾਪ ਮੁਲਾਜ਼ਮਾਂ ਨੂੰ ਮਿਲੇਗਾ । 1 ਨਵੰਬਰ 2024 ਤੱਕ ਇੱਕ ਸਾਲ ਪੂਰਾ ਕਰਨ ਵਾਲਿਆਂ ਨੂੰ ਇਸ ਦਾ ਲਾਭ ਮਿਲੇਗਾ। ਇਨ੍ਹਾਂ ਕਾਮਿਆਂ ਨੂੰ 1 ਨਵੰਬਰ ਤੋਂ 5 ਫੀਸਦੀ ਵਾਧੇ ਨਾਲ ਤਨਖ਼ਾਹ ਮਿਲੇਗੀ।ਮੰਤਰੀ ਲਾਲਜੀਤ ਭੁੱਲਰ ਨੇ ਪਨਬੱਸ ਦੇ ਕੱਚੇ ਕਾਮਿਆਂ ਨਾਲ ਮੀਟਿੰਗ ਕਰਕੇ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੱਚੇ ਕਾਮਿਆਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ।  

ਪੰਜਾਬ ਸਰਕਾਰ ਨੇ ਪਨਬੱਸ ਦੇ ਕੱਚੇ ਕਾਮਿਆਂ ਦੀ ਤਨਖ਼ਾਹ ’ਚ ਕੀਤਾ 5% ਦਾ ਵਾਧਾ Read More »

CM ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਤੇ ਵਿਰਾਸਤੀ ਹੋਟਲ ਕੀਤਾ ਲੋਕਾਂ ਨੂੰ ਸਮਰਪਿਤ

ਪਟਿਆਲਾ, 16 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਰਨ ਬਾਸ- ਪੈਲੇਸ ਲੋਕਾਂ ਨੂੰ ਸਮਰਪਿਤ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਬਾਖੂਬੀ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਅਤੇ ਜਨਤਕ ਨਿੱਜੀ ਭਾਈਵਾਲੀ ਤਹਿਤ ਉਸਾਰਿਆ ਗਿਆ ਇਹ ਹੋਟਲ ਐਸ਼ੋ-ਆਰਾਮ, ਮਹਿਮਾਨ-ਨਿਵਾਜ਼ੀ ਅਤੇ ਸ਼ਾਨੋ-ਸ਼ੌਕਤ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜੋ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਇਹ ਸ਼ਾਨਦਾਰ ਹੋਟਲ ਡੈਸਟੀਨੇਸ਼ਨ ਵੈਡਿੰਗ ਅਤੇ ਹੋਰ ਪੱਖੋਂ ਲੋਕਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹੋਟਲ ਸੂਬੇ ਵਿੱਚ ਸੈਰ-ਸਪਾਟਾ ਖੇਤਰ ਵਿਸ਼ੇਸ਼ ਕਰਕੇ ਸ਼ਾਹੀ ਸ਼ਹਿਰ ਪਟਿਆਲਾ ਨੂੰ ਵੱਡਾ ਹੁਲਾਰਾ ਦੇਵੇਗਾ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸੈਲਾਨੀ ਇਸ ਹੋਟਲ ਵਿੱਚ ਆਰਾਮਦਾਇਕ ਠਹਿਰ ਅਤੇ ਸੂਬੇ ਦੀ ਨਿੱਘੀ ਮਹਿਮਾਨ-ਨਿਵਾਜ਼ੀ ਦਾ ਆਨੰਦ ਮਾਨਣਗੇ। ਉਨ੍ਹਾ ਕਿਹਾ ਕਿ ਇਹ ਹੋਟਲ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਵਜੋਂ ਆਪਣੀ ਮੌਜੂਦਾ ਸਥਿਤੀ ਦੇ ਨਾਲ-ਨਾਲ ਡੈਸਟੀਨੇਸ਼ਨ ਵੈਡਿੰਗ ਲਈ ਤਰਜੀਹੀ ਸਥਾਨ ਵਜੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਵੇਗਾ। ਮਾਨ ਨੇ ਕਿਹਾ ਕਿ ਆਪਣੀ ਵਿਲੱਖਣ ਸ਼ਾਨ ਤੋਂ ਇਲਾਵਾ ਇਹ ਹੋਟਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭੂਗੋਲਿਕ ਤੌਰ ’ਤੇ ਪੰਜਾਬ ਨੂੰ ਕੁਦਰਤ ਨੇ ਬਹੁਤ ਸੁੰਦਰ ਦਿ੍ਰਸ਼ਾਂ ਅਤੇ ਅਨਮੋਲ ਸਰੋਤਾਂ ਦਾ ਖਜ਼ਾਨਾ ਦਿੱਤਾ ਹੈ ਅਤੇ ਸੂਬਾ ਸਰਕਾਰ ਸੈਰ-ਸਪਾਟੇ ਨੂੰ ਨਵੀਂ ਸਿਖਰ ’ਤੇ ਲੈ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾ ਕਿਹਾ ਕਿ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੂਬੇ ਦੇ ਚੋਹਾਲ ਡੈਮ, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਢੀ ਡੈਮ ਅਤੇ ਕੰਢੀ ਖੇਤਰਾਂ ਨੂੰ ਵਿਲੱਖਣ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਗੋਆ, ਜੈਪੁਰ (ਰਾਜਸਥਾਨ), ਮੈਕਲੌਡਗੰਜ (ਹਿਮਾਚਲ ਪ੍ਰਦੇਸ਼) ਅਤੇ ਹੋਰ ਰਾਜਾਂ ਵਿੱਚ ਵੀ ਜ਼ਮੀਨ ਹੈ, ਜਿਸ ਨੂੰ ਆਗਾਮੀ ਦਿਨਾਂ ਵਿੱਚ ਸੈਰ-ਸਪਾਟੇ ਦੇ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਅਨਮੋਲ ਸੰਪਤੀਆਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਵੇਚੀਆਂ, ਪਰ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਇਨ੍ਹਾਂ ਸਥਾਨਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਵਿਕਸਤ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਇੱਕ ਵਿਰਾਸਤੀ ਗਲੀ ਦਾ ਨਿਰਮਾਣ ਕਰੇਗੀ, ਜੋ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਇਹ 850 ਮੀਟਰ ਲੰਬੀ ਵਿਰਾਸਤੀ ਗਲੀ ਮੌਜੂਦਾ ਅਜਾਇਬ ਘਰ ਤੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਬਣਾਈ ਜਾਵੇਗੀ, ਜੋ ਨੌਜਵਾਨਾਂ ਨੂੰ ਦੇਸ਼ ਲਈ ਪੂਰੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅਤੇ ਦੇਸ਼ ਵਿੱਚ ਕਿਸੇ ਨੂੰ ਵੀ ਸਿਆਸੀ ਪਾਰਟੀਆਂ ਬਣਾਉਣ ਦਾ ਅਧਿਕਾਰ ਹੈ, ਪਰ ਇਸ ਦੀ ਕਿਸਮਤ ਦਾ ਫੈਸਲਾ ਕਰਨਾ ਲੋਕਾਂ ਦੇ ਹੱਥ ਵਿੱਚ ਹੈ।

CM ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਤੇ ਵਿਰਾਸਤੀ ਹੋਟਲ ਕੀਤਾ ਲੋਕਾਂ ਨੂੰ ਸਮਰਪਿਤ Read More »

ਸਾਡੀ ਲੜਾਈ ਇੰਡੀਅਨ ਸਟੇਟ ਨਾਲ : ਰਾਹੁਲ ਗਾਂਧੀ

ਨਵੀਂ ਦਿੱਲੀ, 16 ਜਨਵਰੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ-ਆਰਐੱਸਐੱਸ ਦੇ ਨਾਲ-ਨਾਲ ਖੁਦ ‘ਭਾਰਤ ਰਾਜ’(ਇੰਡੀਅਨ ਸਟੇਟ) ਨਾਲ ਵੀ ਲੜ ਰਹੀ ਹੈ। ਇੱਥੇ ਨਵੇਂ ਕਾਂਗਰਸ ਹੈੱਡਕੁਆਰਟਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਟਿੱਪਣੀ ਕਿ ਰਾਮ ਮੰਦਰ ਦੇ ਅਭਿਸ਼ੇਕ ਮਗਰੋਂ ਭਾਰਤ ਨੂੰ ‘ਸੱਚੀ ਆਜ਼ਾਦੀ’ ਮਿਲੀ, ਦੇਸ਼ ਧਰੋਹ ਦੇ ਬਰਾਬਰ ਤੇ ਹਰ ਭਾਰਤੀ ਦਾ ਅਪਮਾਨ ਹੈ। ਉਨ੍ਹਾਂ ਸਮਾਗਮ ’ਚ ਕਾਂਗਰਸ ਆਗੂਆਂ ਨੂੰ ਕਿਹਾ, ‘ਇਹ ਨਾ ਸੋਚੋ ਕਿ ਅਸੀਂ ਨਿਰਪੱਖ ਸਥਿਤੀ ਵਾਲੀ ਲੜਾਈ ਲੜ ਰਹੇ ਹਾਂ। ਇਸ ਵਿੱਚ ਕੋਈ ਨਿਰਪੱਖਤਾ ਨਹੀਂ ਹੈ। ਜੇ ਤੁਸੀਂ ਸੋਚਦੇ ਹੋ ਕਿ ਅਸੀਂ ਭਾਜਪਾ ਨਾਂ ਦੀ ਸਿਆਸੀ ਜਥੇਬੰਦੀ ਅਤੇ ਆਰਐੱਸਐੱਸ ਖ਼ਿਲਾਫ਼ ਲੜ ਰਹੇ ਹਾਂ ਤਾਂ ਅਜਿਹਾ ਨਹੀਂ ਹੈ।’ ਉਨ੍ਹਾਂ ਕਿਹਾ, ‘ਭਾਜਪਾ ਤੇ ਆਰਐੱਸਐੱਸ ਨੇ ਦੇਸ਼ ਦੀ ਹਰ ਸੰਸਥਾ ’ਤੇ ਕਬਜ਼ਾ ਕਰ ਲਿਆ ਹੈ। ਅਸੀਂ ਹੁਣ ਭਾਜਪਾ ਤੇ ਆਰਐੱਸਐੱਸ ਦੇ ਨਾਲ ਨਾਲ ‘ਇੰਡੀਅਨ ਸਟੇਟ’ ਨਾਲ ਵੀ ਲੜ ਰਹੇ ਹਾਂ।’ ਉਨ੍ਹਾਂ ਕਿਹਾ ਕਿ ਉਹ ਅਜਿਹੇ ਮੁਸ਼ਕਲ ਸਮੇਂ ਅੰਦਰ ਵਿਚਾਰਧਾਰਾਵਾਂ ਦੀ ਲੜਾਈ ਲੜ ਰਹੇ ਹਨ ਜਦੋਂ ਸੰਸਥਾਵਾਂ ’ਤੇ ਭਾਜਪਾ ਤੇ ਆਰਐੱਸਐੱਸ ਨੇ ਕਬਜ਼ਾ ਕਰ ਲਿਆ ਹੈ ਅਤੇ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਨੇ ਚੋਣ ਕਮਿਸ਼ਨ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਦੇਸ਼ ਦੀ ਚੋਣ ਪ੍ਰਣਾਲੀ ’ਚ ਕੋਈ ‘ਗੰਭੀਰ ਸਮੱਸਿਆ’ ਹੈ ਅਤੇ ਮਹਾਰਾਸ਼ਟਰ ਤੇ ਹਰਿਆਣਾ ਚੋਣਾਂ ’ਚ ਵੋਟਰ ਸੂਚੀਆਂ ਦੇ ਮੁੱਦੇ ’ਤੇ ਚੋਣ ਕਮਿਸ਼ਨ ਨੂੰ ਸਪੱਸ਼ਟੀਕਰਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਨਵਾਂ ਹੈੱਡਕੁਆਰਟਰ ਅਜਿਹੇ ਸਮੇਂ ਮਿਲਿਆ ਹੈ ਜਦੋਂ ਆਰਐੱਸਐੱਸ ਮੁਖੀ ਕਹਿ ਰਹੇ ਹਨ ਕਿ ਭਾਰਤ ਨੂੰ ਆਜ਼ਾਦੀ 1947 ਵਿੱਚ ਨਹੀਂ ਮਿਲੀ ਜਦਕਿ ਅਸਲ ਆਜ਼ਾਦੀ ਉਸ ਸਮੇਂ ਮਿਲੀ ਜਦੋਂ ਰਾਮ ਮੰਦਰ ਦਾ ਨਿਰਮਾਣ ਹੋਇਆ। ਉਨ੍ਹਾਂ ਕਿਹਾ ਕਿ ਭਾਗਵਤ ਨੇ ਦਾਅਵਾ ਕੀਤਾ ਹੈ ਕਿ ਸੰਵਿਧਾਨ ਸਾਡੀ ਆਜ਼ਾਦੀ ਦਾ ਪ੍ਰਤੀਕ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ, ‘ਮੋਹਨ ਭਾਗਵਤ ਦੇਸ਼ ਕੋਲ ਇਹ ਕਹਿਣ ਦਾ ਹੌਸਲਾ ਹੈ ਕਿ ਉਹ ਆਜ਼ਾਦੀ ਸੰਘਰਸ਼ ਤੇ ਸੰਵਿਧਾਨ ਬਾਰੇ ਕੀ ਸੋਚਦੇ ਹਨ। ਅਸਲ ’ਚ ਉਨ੍ਹਾਂ ਕੱਲ ਜੋ ਕਿਹਾ ਉਹ ਦੇਸ਼ ਧਰੋਹ ਹੈ। ਕਿਉਂਕਿ ਉਹ ਕਹਿ ਰਹੇ ਹਨ ਕਿ ਸੰਵਿਧਾਨ ਤੇ ਹੋਰ ਸਭ ਕੁਝ ਬੇਮਾਇਨੇ ਹੈ। ਅੰਗਰੇਜ਼ਾਂ ਖ਼ਿਲਾਫ਼ ਲੜਾਈ ਅਵੈਧ ਸੀ।’ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨਾਲ ਕਾਂਗਰਸ ਦਾ ‘ਭੱਦਾ ਸੱਚ’ ਸਾਹਮਣੇ ਆ ਗਿਆ ਹੈ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਹੁਣ ਭਾਜਪਾ, ਆਰਐੱਸਐੱਸ ਤੇ ‘ਇੰਡੀਅਨ ਸਟੇਟ’ ਨਾਲ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਜੋ ਕੁਝ ਵੀ ਕੀਤਾ ਜਾਂ ਕਿਹਾ ਹੈ, ਉਹ ਭਾਰਤ ਨੂੰ ਤੋੜਨ ਤੇ ਸਮਾਜ ਨੂੰ ਵੰਡਣ ਦੀ ਦਿਸ਼ਾ ਵੱਲ ਹੁੰਦਾ ਹੈ। ਨੱਢਾ ਨੇ ਐਕਸ ’ਤੇ ਲਿਖਿਆ ਕਿ ਇਹ ਕੋਈ ਰਹੱਸ ਨਹੀਂ ਹੈ ਕਿ ਰਾਹੁਲ ਗਾਂਧੀ ਤੇ ਉਸ ਦੇ ਤੰਤਰ ਦੇ ਸ਼ਹਿਰੀ ਨਕਸਲੀਆਂ ਅਤੇ ‘ਡੀਪ ਸਟੇਟ’ ਨਾਲ ਡੂੰਘੇ ਸਬੰਧ ਹਨ ਜੋ ਭਾਰਤ ਨੂੰ ‘ਬਦਨਾਮ, ਅਪਮਾਨਿਤ ਤੇ ਖਾਰਜ’ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਮੈਂ ਰਾਹੁਲ ਗਾਂਧੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਸਪੱਸ਼ਟ ਤੌਰ ’ਤੇ ਉਹ ਕਹਿ ਦਿੱਤਾ ਜੋ ਦੇਸ਼ ਜਾਣਦਾ ਹੈ ਕਿ ਉਹ ਭਾਰਤ ਖ਼ਿਲਾਫ਼ ਲੜ ਰਹੇ ਹਨ।’ ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਉਨ੍ਹਾਂ ਸਾਰੀਆਂ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਦਾ ਇਤਿਹਾਸ ਰਿਹਾ ਹੈ ਜੋ ਕਮਜ਼ੋਰ ਭਾਰਤ ਚਾਹੁੰਦੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ‘ਸੱਚੀ ਆਜ਼ਾਦੀ’ ਵਾਲੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਉਹ ਅਜਿਹੇ ਬਿਆਨ ਦਿੰਦੇ ਰਹੇ ਤਾਂ ਦੇਸ਼ ’ਚ ਉਨ੍ਹਾਂ ਦਾ ਘੁੰਮਣਾ-ਫਿਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦੇ ਲੋਕਾਂ ਨੂੰ (1947 ’ਚ ਮਿਲੀ) ਆਜ਼ਾਦੀ ਯਾਦ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਵਿਚਾਰਕ ਪੁਰਖਿਆਂ ਦਾ ਆਜ਼ਾਦੀ ਸੰਘਰਸ਼ ’ਚ ਕੋਈ ਯੋਗਦਾਨ ਨਹੀਂ ਹੈ।

ਸਾਡੀ ਲੜਾਈ ਇੰਡੀਅਨ ਸਟੇਟ ਨਾਲ : ਰਾਹੁਲ ਗਾਂਧੀ Read More »

ਡੋਪਿੰਗ ਦਾ ਦਾਗ਼

ਭਾਰਤ ਦੀਆਂ ਖੇਡਾਂ ’ਤੇ ਡੋਪਿੰਗ ਦਾ ਪਰਛਾਵਾਂ ਫੈਲ ਰਿਹਾ ਹੈ। ਕੌਮਾਂਤਰੀ ਮੁਕਾਬਲਿਆਂ ਵਿੱਚ ਬਹੁਤਾ ਨਾਮਣਾ ਭਾਰਤ ਦੇ ਹਿੱਸੇ ਨਹੀਂ ਆਉਂਦਾ ਪਰ ਜਿੱਥੋਂ ਤੱਕ ਡੋਪਿੰਗ ਦੀ ਅਲਾਮਤ ਦਾ ਤੁਆਲੁਕ ਹੈ ਤਾਂ ਇਸ ਵਿੱਚ ਦੇਸ਼ ਦੂਜੇ ਨੰਬਰ ’ਤੇ ਆ ਗਿਆ ਹੈ ਜਿਸ ਕਰ ਕੇ ਸਾਡੇ ਬਹੁਤ ਸਾਰੇ ਅਥਲੀਟ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਨਾ ਲੈਣ ਦੇ ਅਯੋਗ ਨਿੱਕਲੇ ਹਨ ਪਰ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਹੋ ਰਹੇ ਆਦਿਲ ਸੁਮਾਰੀਵਾਲਾ ਨੂੰ ਇਸ ਵਿੱਚ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਡੋਪਿੰਗ ਟੈਸਟ ਪਹਿਲਾਂ ਨਾਲੋਂ ਜ਼ਿਆਦਾ ਹੋਣ ਕਰ ਕੇ ਜ਼ਿਆਦਾ ਧੋਖਾਧੜੀ ਕਰਨ ਵਾਲੇ ਜ਼ਿਆਦਾ ਖਿਡਾਰੀ ਫੜੇ ਜਾ ਰਹੇ ਹਨ। ਉਂਝ, ਇਸ ਦਾ ਇੱਕ ਪਾਸਾ ਇਹ ਵੀ ਹੈ ਕਿ ਫੜੇ ਜਾਣ ਦੀ ਸ਼ਰਮਿੰਦਗੀ ਅਤੇ ਸਜ਼ਾ ਦੇ ਡਰ ਨਾਲੋਂ ਉਨ੍ਹਾਂ ਅੰਦਰ ਗ਼ਲਤ ਤਰੀਕੇ ਅਪਣਾ ਕੇ ਆਪਣੀ ਕਾਰਕਰਦਗੀ ਵਧਾਉਣ ਦਾ ਲੋਭ ਹਾਲੇ ਵੀ ਜ਼ਿਆਦਾ ਹੈ। ਡੋਪਿੰਗ ਦਾ ਡਰਾਵਾ ਨਹੀਂ ਬਣ ਸਕਿਆ ਤੇ ਇਸ ਦੇ ਨਾਲ ਹੀ ਗ਼ਲਤ ਹਥਕੰਡੇ ਅਪਣਾਉਣ ਵਾਲੇ ਇਸ ਸਿਸਟਮ ਤੋਂ ਬਚ ਕੇ ਨਿਕਲਣ ਦੇ ਨਿੱਤ ਨਵੇਂ ਢੰਗ ਤਰੀਕੇ ਲੱਭਦੇ ਰਹਿੰਦੇ ਹਨ। ਭਾਰਤੀ ਅਥਲੈਟਿਕਸ ਫੈਡਰੇਸ਼ਨ ਲਈ ਡੋਪਿੰਗ ਲਈ ‘ਜ਼ੀਰੋ ਟਾਲਰੈਂਸ’ ਕਹਿ ਦੇਣ ਨਾਲ ਮਾਮਲਾ ਖ਼ਤਮ ਨਹੀਂ ਹੋ ਜਾਂਦਾ। ਨੇਮਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਇਸ ਦੀ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣੀ ਪਵੇਗੀ ਅਤੇ ਇਸ ਨੂੰ ਜ਼ਿਲ੍ਹਾ ਪੱਧਰ ਤੱਕ ਲਾਗੂ ਕਰਾਉਣਾ ਪਵੇਗਾ ਜਿੱਥੇ ਡੋਪਿੰਗ ਦੀ ਅਲਾਮਤ ਸਭ ਤੋਂ ਜ਼ਿਆਦਾ ਹੈ। ਜੇ ਸੁਮਾਰੀਵਾਲਾ ਦੀ ਗੱਲ ’ਤੇ ਯਕੀਨ ਕੀਤਾ ਜਾਵੇ ਤਾਂ ਜ਼ਿਲ੍ਹਾ ਪੱਧਰ ’ਤੇ ਖ਼ੁਦ ਕੋਚਾਂ ਵੱਲੋਂ ਨਵੇਂ ਉੱਭਰਦੇ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਉਹ ਵਕਤੀ ਲਾਹਾ ਹਾਸਿਲ ਕਰ ਸਕਣ। ਪਿਛਲੇ ਦਿਨੀਂ ‘ਦਿ ਟ੍ਰਿਬਿਊਨ’ ਨੇ ਹਿਸਾਰ ਵਿੱਚ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਕਾਰਕਰਦਗੀ ਵਧਾਊ ਦਵਾਈਆਂ ਦੀ ਵਰਤੋਂ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਅਤੇ ਚੰਗੀ ਗੱਲ ਹੈ ਕਿ ਹੁਣ ਹਰਿਆਣਾ ਦੇ ਖੇਡ ਵਿਭਾਗ ਨੇ ਇਸ ਅਲਾਮਤ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਫੈਡਰੇਸ਼ਨ ਜਾਂ ਐਸੋਸੀਏਸ਼ਨ ਦੇ ਕਰਵਾਏ ਕਿਸੇ ਵੀ ਮੁਕਾਬਲੇ ਜਾਂ ਸਮਾਗਮ ਦੌਰਾਨ ਡੋਪਿੰਗ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਸੰਸਥਾ ਨੂੰ ਮੁਅੱਤਲ ਕੀਤਾ ਜਾਵੇਗਾ। ਹੁਣ ਦੇਖਣਾ ਬਾਕੀ ਹੈ ਕਿ ਇਸ ਧਮਾਕੇਦਾਰ ਐਲਾਨ ਦਾ ਜ਼ਮੀਨੀ ਪੱਧਰ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ। ਅਫ਼ਸੋਸਨਾਕ ਗੱਲ ਇਹ ਹੈ ਕਿ ਜਦੋਂ ਇਕੇਰਾਂ ਕਿਸੇ ਅਥਲੀਟ ਨੂੰ ਡੋਪ ਦੀ ਲਤ ਲੱਗ ਜਾਂਦੀ ਅਤੇ ਉਹ ਬਚ ਕੇ ਨਿਕਲਣ ਦੇ ਰਾਹ ਲੱਭਣ ਲੱਗ ਪੈਂਦਾ ਹੈ ਤਾਂ ਛੇਤੀ ਕੀਤਿਆਂ ਇਸ ਤੋਂ ਖਹਿੜਾ ਨਹੀਂ ਛੁਡਾ ਸਕਦਾ। ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਹੀ ਦੋ ਸਭ ਤੋਂ ਵੱਡੇ ਹਥਿਆਰ ਹਨ ਪਰ ਡੋਪਿੰਗ ਦੀ ਲਤ ਕਰ ਕੇ ਉਸ ਦੇ ਇਹ ਹਥਿਆਰ ਖੁੰਢੇ ਪੈ ਜਾਂਦੇ ਹਨ। ਜੇ ਇਸ ਅਲਾਮਤ ਨੂੰ ਸ਼ੁਰੂ ਵਿੱਚ ਹੀ ਸਿਰ ਨਾ ਚੁੱਕਣ ਦਿੱਤਾ ਜਾਵੇ ਤਾਂ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ।

ਡੋਪਿੰਗ ਦਾ ਦਾਗ਼ Read More »

ਭਾਗਵਤ ਦੀ ਅਜ਼ਾਦੀ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਿਵਸ ’ਤੇ ਸੱਚੀ ਅਜ਼ਾਦੀ ਹਾਸਲ ਕੀਤੀ ਹੈ। ਉਨ੍ਹਾ ਮੁਤਾਬਕ ਰਾਮ ਮੰਦਰ ਨਿਰਮਾਣ ਦੇ ਦਿਨ ਨੂੰ ‘ਪ੍ਰਤਿਸ਼ਠਾ ਦੁਆਦਸੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਹਿੰਦੂ ਕਲੰਡਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਪਿਛਲੇ ਸਾਲ ਪੋਹ ਸੁਦੀ ਦੋ (ਦੁਆਦਸੀ) ਨੂੰ ਹੋਇਆ ਸੀ। ਇਸ ਸਾਲ ਪੋਹ ਸੁਦੀ ਦੋ 11 ਜਨਵਰੀ ਨੂੰ ਸੀ। ਭਾਗਵਤ ਨੇ ਇਹ ਬਿਆਨ ਦੇ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਘ ਲਈ ਅਜ਼ਾਦੀ ਅੰਦੋਲਨ ਦਾ ਕੋਈ ਮਹੱਤਵ ਨਹੀਂ ਹੈ। ਇਸ ਬਿਆਨ ਨਾਲ ਭਾਗਵਤ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਅਸ਼ਫਾਕ ਉੱਲਾ ਖਾਨ ਤੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਕੀਤੇ ਗਏ ਅਹਿੰਸਾ ਅੰਦੋਲਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਭਾਗਵਤ ਨੇ ਕਿਹਾ ਹੈ ਕਿ ਭਾਰਤ, ਜਿਸ ਨੇ ਕਈ ਸਦੀਆਂ ਹਮਲਾਵਰਾਂ ਦਾ ਸਾਹਮਣਾ ਕੀਤਾ, ਨੇ ਅਸਲੀ ਅਜ਼ਾਦੀ ਇਸੇ ਦਿਨ ਪ੍ਰਾਪਤ ਕੀਤੀ ਸੀ। ਇਸ ਤੋਂ ਸਾਫ਼ ਹੈ ਕਿ ਆਰ ਐੱਸ ਐੱਸ ਹਮਲਾਵਰ ਸ਼ਬਦ ਮੁਗਲਾਂ ਬਾਰੇ ਵਰਤਦਾ ਹੈ, ਅੰਗਰੇਜ਼ ਉਸ ਲਈ ਹਮਲਾਵਰ ਨਹੀਂ ਹਨ। ਇਸੇ ਕਾਰਨ ਹੀ ਸੰਘ ਨੇ ਅਜ਼ਾਦੀ ਅੰਦੋਲਨ ਨੂੰ ਕੁਚਲਣ ਲਈ ਸਮੇਂ-ਸਮੇਂ ਉੱਤੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਲਈ ਸੰਘ ਪਾਸ ਨਾ ਕੋਈ ਭਗਤ ਸਿੰਘ, ਨਾ ਗਾਂਧੀ ਤੇ ਨਾ ਸੁਭਾਸ਼ ਚੰਦਰ ਬੋਸ ਸੀ। ਉਸ ਦੀ ਵਿਰਾਸਤ ਸਿਰਫ਼ ਸਾਵਰਕਰ ਹੈ, ਜੋ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਕੇ ਜੇਲ੍ਹੋਂ ਬਾਹਰ ਆਇਆ ਸੀ ਤੇ ਆ ਕੇ ਜਿਨਾਹ ਦੀ ਦੋ ਕੌਮਾਂ ਦੀ ਥਿਊਰੀ ਦਾ ਸਮਰਥਨ ਕਰਕੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਹੁਲਾਰਾ ਦਿੱਤਾ ਸੀ। ਆਰ ਐੱਸ ਐੱਸ ਨੇ ਅਜ਼ਾਦੀ ਤੋਂ ਬਾਅਦ ਨਾ ਤਾਂ ਤਿਰੰਗੇ ਦਾ ਸਨਮਾਨ ਕੀਤਾ ਤੇ ਨਾ ਸੰਵਿਧਾਨ ਨੂੰ ਮਾਨਤਾ ਦਿੱਤੀ ਸੀ। ਸੰਘ ਨੇ ਆਪਣੇ ਜਨਮ ਤੋਂ ਲੈ ਕੇ 52 ਸਾਲਾਂ ਤੱਕ ਨਾਗਪੁਰ ਵਿਖੇ ਆਪਣੇ ਹੈੱਡਕੁਆਟਰ ਉੱਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ ਸੀ। ਤਿਰੰਗੇ ਦਾ ਸਨਮਾਨ ਨਾ ਕਰਨ ਦੀ ਅਲੋਚਨਾ ਤੋਂ ਬਾਅਦ ਅਗਸਤ 2002 ਵਿੱਚ ਸੰਘ ਨੇ ਆਪਣੇ ਹੈੱਡਕੁਆਟਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਸੀ। ਇਸ ਦੀ ਵੀ ਦਿਲਚਸਪ ਕਹਾਣੀ ਹੈ। 26 ਜਨਵਰੀ 2001 ਨੂੰ ਤਿੰਨ ਨੌਜਵਾਨਾਂ ਨੇ ਸੰਘ ਦੇ ਹੈੱਡਕੁਆਟਰ ਵਿੱਚ ਜਬਰੀ ਵੜ ਕੇ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਸੰਘ ਵੱਲੋਂ ਇਨ੍ਹਾਂ ਤਿੰਨਾਂ ਉੱਤੇ ਐੱਫ਼ ਆਈ ਆਰ ਕਰਾ ਦਿੱਤੀ ਗਈ ਸੀ। ਸੰਨ 2013 ਵਿੱਚ ਇਨ੍ਹਾਂ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਸੰਘ ਨੇ ਮੁਕੱਦਮੇ ਦੀ ਪੈਰਵੀ ਨਹੀਂ ਕੀਤੀ ਸੀ। ਉਸ ਨੂੰ ਡਰ ਸੀ ਕਿ ਜੇਕਰ ਨੌਜਵਾਨਾਂ ਨੂੰ ਸਜ਼ਾ ਹੋ ਗਈ ਤਾਂ ਉਸ ਦੀ ਬਦਨਾਮੀ ਹੋਵੇਗੀ। ਇਸ ਦਾ ਸਿੱਟਾ ਇਹ ਨਿਕਲਿਆ ਕਿ 26 ਜਨਵਰੀ 2002 ਨੂੰ ਸੰਘ ਵੱਲੋਂ ਆਪਣੇ ਹੈੱਡਕੁਆਟਰ ਉੱਤੇ ਬਕਾਇਦਾ ਤਿਰੰਗਾ ਲਹਿਰਾਇਆ ਗਿਆ, ਜੋ ਹੁਣ ਹਰ ਸਾਲ ਲਹਿਰਾਇਆ ਜਾਂਦਾ ਹੈ। ਸੰਘ ਦੇ ਪ੍ਰਮੁੱਖ ਅਖਬਾਰ ‘ਆਰਗੇਨਾਈਜ਼ਰ’ ਨੇ ਬਕਾਇਦਾ ਸੰਪਾਦਕੀ ਲਿਖ ਕੇ ਸੰਵਿਧਾਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਹ ਸੰਵਿਧਾਨ ਨਹੀਂ ਚਾਹੀਦਾ, ਜੋ ਮਨੂੰ ਸਮਿ੍ਰਤੀ ਮੁਤਾਬਕ ਨਾ ਲਿਖਿਆ ਗਿਆ ਹੋਵੇ। ਉਸ ਨੇ ਕਿਹਾ ਸੀ ਕਿ ਭਾਰਤ ਨੂੰ ਮਨੂੰ ਸਮਿ੍ਰਤੀ ਮੁਤਾਬਕ ਚਲਾਇਆ ਜਾਣਾ ਚਾਹੀਦਾ ਹੈ। ਮੋਹਨ ਭਾਗਵਤ ਸਮੇਂ-ਸਮੇਂ ਉਤੇ ਐੱਸ ਸੀ-ਐੱਸ ਟੀ ਰਾਖਵੇਂਕਰਨ ਦਾ ਵੀ ਵਿਰੋਧ ਕਰਦੇ ਰਹਿੰਦੇ ਹਨ, ਪਰ ਜਦੋਂ ਜਨਤਕ ਵਿਰੋਧ ਹੁੰਦਾ ਹੈ ਤਾਂ ਬਿਆਨ ਵਾਪਸ ਲੈ ਲੈਂਦੇ ਹਨ। ਮੋਹਨ ਭਾਗਵਤ ਆਪਣੇ ਬਿਆਨ ਨੂੰ ਆਸਥਾ ਦਾ ਤੜਕਾ ਲਾਉਣਾ ਵੀ ਨਹੀਂ ਭੁੱਲੇ। ਉਨ੍ਹਾ ਕਿਹਾ ਕਿ 1980 ਦੇ ਦਹਾਕੇ ਵਿੱਚ ਰਾਮ ਮੰਦਰ ਅੰਦੋਲਨ ਦੌਰਾਨ ਕੁਝ ਲੋਕ ਉਨ੍ਹਾ ਨੂੰ ਪੁੱਛਦੇ ਸਨ ਕਿ ਲੋਕਾਂ ਦੀ ਰੋਜ਼ੀ-ਰੋਟੀ ਦੀ ਚਿੰਤਾ ਛੱਡ ਕੇ ਮੰਦਰ ਦਾ ਮੁੱਦਾ ਕਿਉਂ ਉਠਾਇਆ ਜਾ ਰਿਹਾ ਹੈ। ਮੈਂ ਉਨ੍ਹਾਂ ਲੋਕਾਂ ਨੂੰ ਕਹਿੰਦਾ ਸੀ, ‘1947 ਤੋਂ ਬਾਅਦ ਸਮਾਜਵਾਦ ਦੀਆਂ ਗੱਲਾਂ ਕਰਨ, ਗਰੀਬੀ ਹਟਾਓ ਦਾ ਨਾਅਰਾ ਦੇਣ ਤੇ ਹਰ ਵੇਲੇ ਲੋਕਾਂ ਦੀ ਰੋਜ਼ੀ-ਰੋਟੀ ਦੀ ਚਿੰਤਾ ਕਰਨ ਦੇ ਬਾਵਜੂਦ 1980 ਦੇ ਦਹਾਕੇ ਵਿੱਚ ਅਸੀਂ ਕਿੱਥੇ ਖੜੇ੍ਹ ਸਾਂ ਤੇ ਅੱਜ ਇਜ਼ਰਾਈਲ ਕਿਥੇ ਖੜ੍ਹਾ ਹੈ ਤੇ ਜਪਾਨ ਕਿੱਥੇ ਪਹੁੰਚ ਗਿਆ ਹੈ।’ ਭਾਗਵਤ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਕਹਿੰਦੇ ਸਨ, ‘ਭਾਰਤ ਦੀ ਰੋਜ਼ੀ-ਰੋਟੀ ਦਾ ਰਾਹ ਰਾਮ ਮੰਦਰ ਦੇ ਪ੍ਰਵੇਸ਼ ਦੁਆਰ ਤੋਂ ਹੋ ਕੇ ਜਾਂਦਾ ਹੈ, ਉਨ੍ਹਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ।

ਭਾਗਵਤ ਦੀ ਅਜ਼ਾਦੀ Read More »

ਕਹਾਣੀ/ਜ਼ਿੰਦਗੀ ਦੇ ਰੰਗ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਕੁਲਜੀਤ ਅਤੇ ਕ੍ਰਿਸ਼ਨਾ ਨੇ ਸ਼ਹਿਰ ਦੇ ਸਕੂਲ ਵਿਚੋਂ ਇਕੱਠਿਆਂ  ਹੀ ਦਸਵੀਂ ਜਮਾਤ ਪਾਸ ਕਰ ਲਈ ਸੀ ਅਤੇ ਹੁਣ ਉਨ੍ਹਾਂ ਨੇ ਕਾਲਿਜ ਵਿਚ ਦਾਖਲਾ ਲੈਣਾ ਸੀ | ਓਹਨਾ ਨੇ ਸਲਾਹ ਬਣਾ ਲਈ ਸੀ ਕਿ ਇਕੱਠੇ ਹੀ ਇਕੋ ਕਾਲਜ ਵਿਚ ਬੀ ਏ ਵਿਚ ਦਾਖਿਲ ਹੋਵਾਂਗੇ | ਇਸ ਲਈ ਉਹ ਫਾਰਮ ਭਰ ਕੇ ਦੇ ਚੁਕੇ ਸਨ | ਦਾਖਲੇ ਦੀਆਂ ਮਿਤੀਆਂ ਥੋੜੀ ਅੱਗੇ ਸਨ | ਕ੍ਰਿਸ਼ਨਾ ਘਰ ਵਿਚ ਰਹਿ ਕੇ ਆਪਣੀ ਮਾਂ ਨਾਲ ਕੰਮ ਕਰਵਾਇਆ ਕਰਦੀ ਸੀ ਜਦੋਂ ਕਿ ਕੁਲਜੀਤ ਆਪਣੇ ਬਾਪ ਨਾਲ ਖੇਤਾਂ ਵਿਚ ਕੰਮ ਕਰਵਾਇਆ ਕਰਦਾ ਸੀ | ਇਸ ਤਰਾਂ ਸਮਾਂ ਅੱਗੇ ਵਲ ਵੱਧ ਰਿਹਾ ਸੀ | ਕੁਲਜੀਤ ਦੇ ਪਿੰਡ ਦੇ ਨੇੜੇ ਬਹੁਤ ਹੀ ਰਮਣੀਕ ਪਾਰਕ ਸੀ ਜੋ ਇਕ ਇਕ ਨਹਿਰ ਦੇ ਕੰਢੇ ਤੇ ਬਣਿਆ ਹੋਇਆ ਸੀ | ਨਹਿਰ ਦਾ ਪਾਣੀ ਪਾਰਕ ਵਿਚੋਂ ਦੀ ਕੱਢ ਕੇ ਸੁੰਦਰ ਫ਼ੁਆਰੇ ਲੱਗੇ ਹੋਏ ਸਨ | ਪਾਰਕ ਵਿਚ ਬੱਚਿਆਂ ਲਈ ਵੀ ਸੁੰਦਰ ਖੇਡਾਂ ਲੱਗੀਆਂ ਹੋਈਆਂ ਸਨ | ਅਕਸਰ ਮਾਪੇ ਬੱਚਿਆਂ ਨੂੰ ਉਸ ਪਾਰਕ ਵਿਚ ਲੈ ਕੇ ਆਇਆ ਕਰਦੇ ਸਨ | ਸ਼ਹਿਰ ਦੇ ਨਜ਼ਦੀਕ ਹੋਣ ਕਾਰਨ ਕੁਝ ਸ਼ਹਿਰੀ ਮਾਪੇ ਵੀ ਛੁਟੀ ਵਾਲੇ ਦਿਨ ਆਪਂਣੇ ਬੱਚਿਆਂ ਨੂੰ ਉਸ ਪਾਰਕ ਵਿਚ ਲੈ ਕੇ ਆ ਜਾਂਦੇ ਸਨ | ਬੱਚਿਆਂ ਦੇ ਖੁਸ਼ੀਆਂ ਪ੍ਰਗਟ ਕਰਦੇ ਚੇਹਰੇ  ਮਾਪਿਆਂ ਨੂੰ ਬਹੁਤ ਸੁੰਦਰ ਲਗਦੇ ਸਨ | ਮਾਪੇ ਅਲਗ ਬੈਠ ਕੇ ਗੱਲਾਂ ਬਾਤਾਂ ਕਰ ਆਪੋ ਵਿਚ ਖੁਸ਼ੀਆਂ ਵੰਡ ਲਿਆ ਕਰਦੇ ਸਨ | ਬੱਚਿਆਂ ਦਾ ਤਾਂ ਉਸ ਪਾਰਕ ਵਿਚੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ ਸੀ | ਮਾਪੇ ਉਨ੍ਹਾਂ ਨਾਲ ਫੇਰ ਆਉਣ ਦਾ ਵਚਨ ਦੇ ਉਨ੍ਹਾਂ ਨੂੰ ਦਿਨ ਢਲੇ ਤੋਂ ਵਾਪਿਸ ਲੈ ਜਾਇਆ ਕਰਦੇ ਸਨ | ਕਈ ਵਾਰ ਕੁਲਜੀਤ ਦੇ ਘਰ ਵਾਲੇ ਸ਼ਹਿਰ ਤੋਂ ਆਪਣੇ ਮਿੱਤਰਾਂ ਨੂੰ ਬੁਲਾ ਕੇ ਇਸ ਪਾਰਕ ਵਿਚ ਪਿਕਨਿਕ ਮਨਾਉਣ ਲਈ ਆ ਜਾਇਆ ਕਰਦੇ ਸਨ | ਖਾਣ  ਲਈ ਸਮਾਨ ਆਪਣੇ ਘਰਾਂ ਤੋਂ ਲਿਆਂਦਾਂ ਜਾਂਦਾਂ ਸੀ ਉਥੇ ਬੈਠ ਕੇ ਰਲ ਮਿਲ ਕੇ ਖਾਇਆ ਜਾਂਦਾ ਸੀ | ਪਿਕਨਿਕ ਵਿਚ ਗੀਤ ਆਦਿ ਵੀ ਗਏ ਜਾਂਦੇ ਸਨ ਕੋਈ ਚੁਟਕਲੇ ਸੁਣਾਇਆ ਕਰਦਾ ਸੀ ਕੋਈ ਫ਼ਿਲਮੀ ਗੀਤ ਸੁਣਾ ਦਿਆ  ਕਰਦਾ ਸੀ | ਕ੍ਰਿਸ਼ਨਾ ਦਾ ਪ੍ਰੀਵਾਰ ਵੀ ਅਕਸਰ ਹੀ ਪਿਕਨਿਕ ਮੰਨਾਓਣ ਲਈ ਆ ਜਾਇਆ ਕਰਦਾ ਸੀ | ਇਕ ਵਾਰ ਕੁਲਜੀਤ ਨੇ ਆਪਣੀ ਲਿਖੀ ਇੱਕ ਕਵਿਤਾ ਸੁਣਾਈ ਸੀ ਜੋ ਸਾਰਿਆਂ  ਨੂੰ ਬਹੁਤ ਪਸੰਦ ਆਈ | ਖੂਬ ਤਾੜੀਆਂ ਵਜੀਆਂ | ਕ੍ਰਿਸ਼ਨਾ ਨੇ ਇੱਕ ਮਿੰਨੀ ਕਹਾਣੀ ਸੁਣਾਈ ਸੀ | ਜਿਹੜੀ ਸਭ ਹਾਜ਼ਰੀਨ ਵਲੋਂ ਸਲਾਹੀ ਗਈ ਅਤੇ ਜ਼ੋਰ ਜ਼ੋਰ ਦੀ ਤਾੜੀਆਂ ਵਜੀਆਂ ਸਨ | ਜਦੋਂ ਕੁਲਜੀਤ ਤੋਂ ਕ੍ਰਿਸ਼ਨਾ ਨੇ ਕਿਸੇ ਪਲ ਕੁਲਜੀਤ ਨੂੰ ਪੁੱਛਿਆ ਸੀ,ਕੀ ਤੁਸੀਂ ਇਤਨੇ ਉਦਾਸ ਰਹਿੰਦੇ ਹੋ ਜਿਹੋ ਜਿਹਾ ਆਪਣੀ ਕਵਿਤਾ ਵਿਚ ਦਰਸਾਇਆ ਹੈ ? ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕਦੇ ਵੀ ਉਦਾਸ ਹੋਵੋ | ਮੈਂ ਤਾਂ ਹਮੇਸ਼ਾ ਤੁਹਾਨੂੰ ਖੁਸ਼ ਹੀ ਦੇਖਣਾ ਚਾਹੁੰਦੀ ਹਾਂ | ਜਦੋਂ ਕ੍ਰਿਸ਼ਨਾ ਨੇ ਇਹ ਸ਼ਬਦ ਆਖੇ  ਸਨ ਉਸ ਦੀਆਂ ਅੱਖਾਂ ਵਿਚ ਸ਼ਰਾਰਤ ਝਲਕਾਂ ਮਾਰ ਰਹੀ ਸੀ ਅਤੇ ਉਸ ਦੇ ਨਸ਼ੀਲੇ ਨੈਣ ਕੁਲਜੀਤ ਦੇ ਚੇਹਰੇ ਉਪਰ ਕੇਂਦਰਿਤ ਸਨ | ਕੁਲਜੀਤ ਨੇ ਦੇਖਿਆ ਕਿ ਉਸ ਦੇ ਘਰ ਵਾਲੇ ਉਨ੍ਹਾਂ ਦੋਹਾਂ ਨੂੰ ਗੱਲਾਂ ਕਰਦਿਆਂ ਚੋਰੀ ਚੋਰੀ ਤਕ ਰਹੇ ਹਨ | ਉਸ ਨੇ ਅੱਖ  ਦੇ ਇਸ਼ਾਰੇ ਨਾਲ  ਕ੍ਰਿਸ਼ਨਾ ਨੂੰ ਸਮਝਾ ਦਿਤਾ ਅਤੇ ਉਹ ਆਪੋ ਆਪਣੇ ਪ੍ਰੀਵਾਰਾਂ ਨਾਲ ਖਾਣ ਪੀਣ ਵਿਚ ਰੁਝ ਗਏ | ਕਾਲਿਜ ਵਿਚ ਦਾਖਲੇ ਹੋ ਗਏ ਉਹ ਦੋਵੇਂ ਬੀ ਏ ਕਰਨ ਲੱਗ ਪਏ | ਰੋਜ਼ਾਨਾ ਇਕ ਦੂਸਰੇ ਨੂੰ ਮਿਲਦੇ | ਕੁਝ ਦੇਰ ਬਗੀਚੀ ਵਿਚ ਬੈਠਦੇ ਫੁੱਲਾਂ ਨੂੰ ਨਿਹਾਰਦੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ | ਗੱਲਾਂ ਕਦੇ ਪੜ੍ਹਾਈ ਦੀਆਂ ਤੇ ਕਦੇ ਕਦੇ ਪਿਆਰ ਦੀਆਂ ਪੀਂਘਾਂ ਝੂਟਣ ਦੀਆਂ ਹੁੰਦੀਆਂ | ਸਮਾਂ ਕਿਸੇ ਦੇ ਲਈ ਨਹੀਂ ਰੁਕਦਾ ਇਹ ਤਾਂ ਭੱਜਿਆ ਹੀ ਜਾਂਦਾ ਹੈ  ਭਾਵੇਂ ਖੁਸ਼ੀ ਦਾ ਸਮਾਂ ਹੋਵੇ ਤੇ ਭਾਵੇਂ ਉਦਾਸੀ ਹੋਵੇ | ਖੁਸ਼ੀ ਵਾਲਾ ਸਮਾਂ ਬਹੁਤ ਤੇਜ਼ੀ ਨਾਲ ਚਲਦਾ ਮਹਿਸੂਸ ਹੁੰਦਾ ਹੈ ਜਦੋਂ ਕਿ ਉਦਾਸੀ ਦਾ ਸਮਾਂ ਇਸ ਤਰਾਂ ਲੰਘਦਾ ਹੈ ਜਿਵੇਂ ਪਿਆਸੇ ਨੂੰ ਸਾਹਮਣੇ ਨਲਕਾ ਬਹੁਤ ਦੂਰੀ ਤੇ ਜਾਪਦਾ ਹੈ | ਬੀ ਏ ਕਰਨ ਤੋਂ ਬਾਅਦ ਦੋਹਾਂ ਨੇ ਐਮ ਏ ਕਰਨ ਦਾ ਨਿਰਣਾ ਕੀਤਾ ਤੇ ਉਸੇ ਕਾਲਿਜ ਵਿਚ ਦਾਖਲਾ ਲੈ ਪੜ੍ਹਾਈ ਸ਼ੁਰੂ ਕਰ ਦਿਤੀ | ਦੋਵਾਂ ਵਿਚ ਕਿਤਾਬਾਂ ਦੀ ਅਦਲਾ ਬਦਲੀ ਅਕਸਰ ਹੁੰਦੀ ਰਹਿੰਦੀ ਸੀ | ਕਿਤਾਬਾਂ ਦੀ ਅਦਲਾ ਬਦਲੀ ਨਾਲ ਹੀ ਦਿਲਾਂ ਦੇ ਅੰਦਰ ਪਿਆਰ ਦਾ ਨਿੱਘਾ ਪੁਲ ਵੀ ਬਣ ਰਿਹਾ ਸੀ | ਕੁਲਜੀਤ ਦੀ ਕਵਿਤਾ ਕ੍ਰਿਸ਼ਨਾ ਨੂੰ ਬਹੁਤ ਹੀ ਚੰਗੀ ਲਗਦੀ ਸੀ | ਉਹ ਉਦਾਸੀ ਤੋਂ ਹਟ ਕੇ ਪਿਆਰ ਦੀਆਂ ਕਵਿਤਾਵਾਂ ਦੀ ਰਚਨਾ ਕਰਨ ਲੱਗ ਪਿਆ ਸੀ | ਕਦੇ ਉਹ ਆਪਣੀ ਕਵਿਤਾ ਵਿਚ ਫੁੱਲਾਂ ਦੀ ਮਹਿਕ ਬਾਰੇ ਗੱਲ ਕਰਦਾ ਸੀ | ਕਦੇ ਉਹ  ਗੁਲਾਬ ਦੇ ਫੁਲ ਨੂੰ ਨਿਹਾਰਦਾ ਸੀ ਅਤੇ ਨਾਲ ਹੀ ਉਸ ਦੀ ਰਾਖੀ ਲਈ ਕੁਦਰਤ ਵਲੋਂ ਮਿਲੇ ਕੰਡਿਆਂ ਬਾਰੇ ਵੀ ਗੱਲ ਕਰਦਾ ਸੀ | ਕੁਲਜੀਤ ਦੀ ਉਦਾਸੀ ਤਾਂ ਕਿਤੇ  ਬਹੁਤ ਹੀ ਪਿਛੇ ਰਹਿ ਗਈ ਸੀ | ਕ੍ਰਿਸ਼ਨਾ ਦੀਆਂ ਨਸ਼ੀਲੇ ਨੈਣਾਂ ਦਾ ਵਰਨਣ ਉਸ ਦੀਆਂ ਕਵਿਤਾਵਾਂ ਵਿਚ ਅਕਸਰ ਹੀ ਹੁੰਦਾ ਸੀ ਕਦੇ ਉਹ ਕਵਿਤਾ ਰਾਹੀਂ ਉਸ ਦੀ ਸੁਰਾਹੀਦਾਰ ਗਰਦਨ ਨੂੰ ਬਿਆਨਦਾ ਸੀ  | ਹੁਣ ਕੁਲਜੀਤ ਅਤੇ ਕ੍ਰਿਸ਼ਨਾ ਆਪਣੇ ਜਜ਼ਬਿਆਂ ਦੀਆਂ ਸਤਰੰਗੀ ਪੀਂਘਾਂ ਦੇ ਝੂਟੇ ਲੈਣਾ ਲੋਚਦੇ ਸਨ | ਪੜ੍ਹਾਈ ਹੁਣ ਖਤਮ ਹੋਣ ਵਾਲੀ ਸੀ | ਦੋਵੇਂ ਇਕ ਦੂਸਰੇ ਵਿਚ ਹੀ ਮਗਨ ਰਹਿੰਦੇ ਸਨ | ਉਹ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਇੱਕ ਦੂਸਰੇ ਬਿਨਾ ਸਾਡਾ ਜੀਵਨ ਅਧੂਰਾ ਹੋਵੇਗਾ | ਜ਼ਿੰਦਗੀ ਦੇ ਰੰਗ ਤਾਂ ਇਕ ਦੂਜੇ ਦੇ ਸਾਥ ਵਿਚ ਸਤਰੰਗੀ ਪੀਂਘ ਵਾਂਗ ਜਾਪਦੇ ਸਨ | ਉਹ ਜ਼ਿੰਦਗੀ ਨੂੰ ਮਾਨਣਾ ਲੋਚਦੇ ਸਨ | ਉਹ ਅਜੀਬ ਸੁਪਨੇ ਸਿਰਜ ਰਹੇ ਸਨ | ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕ੍ਰਿਸ਼ਨਾ ਕੁਲਜੀਤ ਦੇ ਪਿੰਡ ਚਲੀ ਗਈ ਸੀ | ਉਹ ਬਾਹਰ ਖੇਤਾਂ ਦੀ ਸੈਰ ਲਈ ਨਿਕਲ ਤੁਰੇ | ਜਦੋਂ ਉਹ ਟੁਰੇ ਜਾ ਰਹੇ ਸੀ ਤਾਂ ਕੁਲਜੀਤ ਉਸ ਨੂੰ ਖੇਤਾਂ ਵਿਚ ਉਗੀਆਂ ਹੋਇਆ ਫਸਲਾਂ ਦੀ ਜਾਣਕਾਰੀ ਦੇ ਰਿਹਾ ਸੀ | ਤੁਰਦੇ ਤੁਰਦੇ ਉਹ ਕੁਲਜੀਤ ਦੇ ਖੇਤਾਂ ਵਿਚ ਪੁੱਜ ਗਏ | ਕੁਲਜੀਤ ਨੇ ਦੱਸਿਆ ਕਿ ਸਾਡੇ ਖੇਤਾਂ ਵਿਚ ਛੋਲੀਆਂ ਬੀਜਿਆ ਹੈ ਤੇ ਹਾਲੇ ਨਿੱਕੀਆਂ ਨਿੱਕੀਆਂ ਟਾਟਾਂ ਹੀ ਲੱਗੀਆਂ ਹਨ ਇਹਨਾਂ ਵਿਚ ਦਾਣੇ ਨਹੀਂ ਭਰੇ ਹਨ ਤੇ ਲਵੇ ਲਵੇ ਪੱਤੇ ਹਨ ਇਹਨਾਂ ਨੂੰ ਕੱਚਿਆਂ ਹੀ ਖਾਧਾ ਜਾ ਸਕਦਾ ਹੈ | ਕੁਝ ਪੱਤੇ ਕੁਲਜੀਤ ਨੇ ਤੋੜੇ ਤੇ  ਉਨ੍ਹਾਂ ਪੱਤਿਆਂ ਨੂੰ ਨੇੜੇ ਵਗਦੇ ਖਾਲ ਦੇ ਪਾਣੀ ਵਿਚ ਧੋਤਾ ਅਤੇ ਕ੍ਰਿਸ਼ਨਾ ਨੂੰ ਖਾਣ ਲਈ ਦਿਤੇ ਅਤੇ ਕੁਝ ਉਸ ਨੇ ਆਪਣੇ ਮੂੰਹ ਵਿਚ ਪਾ ਲਏ | ਭਾਵੇਂ ਕ੍ਰਿਸ਼ਨਾ ਨੇ ਛੋਲਿਆਂ ਦੀ ਦਾਲ ਤੇ ਸਾਬਤ ਛੋਲਿਆਂ ਦੀਆਂ ਸਬਜ਼ੀਆਂ ਨੂੰ ਖਾਧਾ ਹੋਇਆ ਸੀ ਪਰ ਕੁਲਜੀਤ ਵਲੋਂ ਪਿਆਰ ਨਾਲ ਦਿਤੇ ਹੋਏ  ਛੋਲੀਏ  ਦੇ ਪੱਤੇ ਉਸ ਨੂੰ ਬਹੁਤ ਹੀ ਸੁਆਦ ਲੱਗੇ ਸਨ | ਥੋੜਾ ਸਮਾਂ ਉਹ ਦੋਵੇਂ ਖੇਤ ਦੀ ਵੱਟ ਤੇ ਹੀ ਬੈਠ ਗਏ | ਨਿੱਕੀਆਂ ਗੱਲਾਂ ਕਰਨ ਲੱਗ ਪਏ | ਉਨ੍ਹਾਂ ਨੇ ਨਵੀਂ ਦੁਨੀਆਂ ਸਾਜਣ ਦੀਆਂ ਅਤੇ ਅਗਲੇਰੀ ਜ਼ਿੰਦਗੀ ਨੂੰ ਸੁਹਾਵਣੀ ਕਰਨ ਦੇ ਪ੍ਰੋਗ੍ਰਾਮ ਦੀਆਂ ਵਿਓੰਤਾ ਨੂੰ ਘੜਨ ਲੱਗ ਪਏ | ਦੋਵਾਂ

ਕਹਾਣੀ/ਜ਼ਿੰਦਗੀ ਦੇ ਰੰਗ/ਡਾਕਟਰ ਅਜੀਤ ਸਿੰਘ ਕੋਟਕਪੂਰਾ Read More »