January 16, 2025

ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਿਲੰਡਰ, ਮੁਫ਼ਤ ਰਾਸ਼ਨ ਅਤੇ ਬਿਜਲੀ ਦਾ ਕੀਤਾ ਵਾਅਦਾ

ਨਵੀਂ ਦਿੱਲੀ, 16 ਜਨਵਰੀ – ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਹ ਦਿੱਲੀ ਵਿੱਚ ਸੱਤਾ ਵਿਚ ਆਉਂਦੀ ਹੈ, ਤਾਂ ਉਹ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ 500 ਰੁਪਏ ਵਿਚ ਐਲਪੀਜੀ (ਘਰੇਲੂ ਰਸੋਈ ਗੈਸ) ਸਿਲੰਡਰ, ਮੁਫ਼ਤ ਰਾਸ਼ਨ ਕਿੱਟ ਅਤੇ 300 ਯੂਨਿਟ ਤਕ ਮੁਫ਼ਤ ਬਿਜਲੀ ਪ੍ਰਦਾਨ ਕਰੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਇਹ ਐਲਾਨ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦਿੱਲੀ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਰੈੱਡੀ ਨੇ ਕਿਹਾ, “ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ।” ਕਾਂਗਰਸ ਨੇ 6 ਜਨਵਰੀ ਨੂੰ ਆਪਣੀ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕੀਤਾ ਸੀ, ਜਿਸ ਵਿੱਚ ਸੱਤਾ ਵਿੱਚ ਆਉਣ ‘ਤੇ ਦਿੱਲੀ ਦੀਆਂ ਔਰਤਾਂ ਨੂੰ 2,500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਾਰਟੀ ਨੇ 8 ਜਨਵਰੀ ਨੂੰ ਆਪਣੀ ‘ਜੀਵਨ ਰਕਸ਼ਾ ਯੋਜਨਾ’ ਦਾ ਐਲਾਨ ਕੀਤਾ, ਜਿਸ ਵਿੱਚ 25 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਿਲੰਡਰ, ਮੁਫ਼ਤ ਰਾਸ਼ਨ ਅਤੇ ਬਿਜਲੀ ਦਾ ਕੀਤਾ ਵਾਅਦਾ Read More »

ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ, ਘਰ ‘ਚ ਵੜ ਕੇ ਚੋਰ ਨੇ 6 ਵਾਰ ਕੀਤਾ ਹਮਲਾ

ਮੁੰਬਈ, 16 ਜਨਵਰੀ – ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਦੋਂ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਸ਼ਾਂਤੀ ਨਾਲ ਸੌਂ ਰਹੇ ਸੀ ਤਾਂ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਅਪਾਰਟਮੈਂਟ ਵਿਚ ਦਾਖਲ ਹੋ ਗਿਆ ਅਤੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਮਲਾ ਚੋਰੀ ਦਾ ਦੱਸਿਆ ਜਾ ਰਿਹਾ ਹੈ। ਬਾਂਦਰਾ ਪੁਲਿਸ ਫਿਲਹਾਲ ਇਸ ਹਮਲੇ ਤੋਂ ਬਾਅਦ ਜਾਂਚ ਕਰ ਰਹੀ ਹੈ। ਹਮਲੇ ਤੋਂ ਬਾਅਦ ਸੈਫ ਅਲੀ ਖਾਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੈਫ ਅਲੀ ਖਾਨ ‘ਤੇ ਰਾਤ ਦੇ ਕਰੀਬ ਇਸ ਸਮੇਂ ਹਮਲਾ ਹੋਇਆ ਸਾਡੇ ਮੁੰਬਈ ਪੱਤਰਕਾਰ ਦੀ ਰਿਪੋਰਟ ਮੁਤਾਬਕ ਸੈਫ ਅਲੀ ਖਾਨ ‘ਤੇ ਇਹ ਹਮਲਾ ਵੀਰਵਾਰ ਰਾਤ ਕਰੀਬ 2 ਵਜੇ ਹੋਇਆ। ਉਨ੍ਹਾਂ ਦੇ ਘਰ ‘ਚ ਚੋਰ ਦਾਖਲ ਹੋ ਗਿਆ ਸੀ, ਜਿਸ ਨੇ ਅਦਾਕਾਰ ‘ਤੇ ਚਾਕੂ ਨਾਲ ਛੇ ਵਾਰ ਹਮਲਾ ਕੀਤਾ ਸੀ। ਚਾਕੂ ਦੇ ਹਮਲੇ ਕਾਰਨ ਅਦਾਕਾਰ ਨੂੰ ਕਈ ਸੱਟਾਂ ਲੱਗੀਆਂ ਹਨ। ਸੈਫ ਅਲੀ ਖਾਨ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਦੇ ਕੋਲ ਸਭ ਤੋਂ ਜ਼ਿਆਦਾ ਸੱਟਾਂ ਲੱਗੀਆਂ ਹਨ। ਖਬਰਾਂ ਮੁਤਾਬਕ ਸੈਫ ਅਲੀ ਖਾਨ ਫਿਲਹਾਲ ਲੀਲਾਵਤੀ ਹਸਪਤਾਲ ‘ਚ ਇਲਾਜ ਅਧੀਨ ਹਨ ਅਤੇ ਖਤਰੇ ਤੋਂ ਬਾਹਰ ਹਨ। ਹੁਣ ਸੈਫ ਅਲੀ ਖਾਨ ਦੀ ਟੀਮ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ- “ਸੈਫ ਅਲੀ ਖਾਨ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਮੇਂ ਅਦਾਕਾਰ ਹਸਪਤਾਲ ਵਿੱਚ ਹੈ ਅਤੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ। ਉਨ੍ਹਾਂ ਦੇ ਹੱਥ ਵਿੱਚ ਸੱਟ ਲੱਗੀ ਹੈ ਅਤੇ ਪਰਿਵਾਰ ਦੇ ਹੋਰ ਮੈਂਬਰ ਠੀਕ ਹਨ। ਅਸੀਂ ਮੀਡੀਆ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੇ ਕਿਹਾ ਕਿ ਸ਼ਾਂਤ ਰਹੋ ਅਤੇ ਕਿਸੇ ਕਿਸਮ ਦੀ ਕਿਆਸਅਰਾਈ ਨਾ ਕਰੋ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰ ਦੀ ਦੇਖਭਾਲ ਕਰਨ ਵਾਲੇ ਨਾਲ ਬਹਿਸ ਹੋ ਗਈ ਪੁਲਿਸ ਦੇ ਬਿਆਨ ਮੁਤਾਬਕ ਜਦੋਂ ਚੋਰ ਘਰ ‘ਚ ਦਾਖਲ ਹੋਇਆ ਤਾਂ ਘਰ ‘ਚ ਕੰਮ ਕਰਨ ਵਾਲੇ ਇਕ ਕੇਅਰਟੇਕਰ ਨੇ ਉਸ ਨੂੰ ਦੇਖ ਲਿਆ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਹੋ ਗਈ। ਜਦੋਂ ਸੈਫ ਅਲੀ ਖਾਨ ਨੇ ਦਖਲ ਦਿੱਤਾ ਤਾਂ ਲੁਟੇਰੇ ਨੇ ਐਕਟਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਬਾਂਦਰਾ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਪਰਿਵਾਰਕ ਮੈਂਬਰਾਂ ਦੇ ਜਾਗਣ ਤੋਂ ਤੁਰੰਤ ਬਾਅਦ ਭੱਜ ਗਿਆ। ਐਫਆਈਆਰ ਦਰਜ ਹੋਣ ਤੋਂ ਬਾਅਦ, ਬਾਂਦਰਾ ਪੁਲਿਸ ਨੇ ਉਸ ਚੋਰ ਨੂੰ ਫੜਨ ਲਈ ਆਪਣੀ ਟੀਮ ਬਣਾਈ ਹੈ ਅਤੇ ਉਸ ਚੋਰ ਨੂੰ ਫੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਲੀਲਾਵਤੀ ਹਸਪਤਾਲ ਤੋਂ ਸੈਫ ਅਲੀ ਖਾਨ ਦੀ ਸਿਹਤ ਬਾਰੇ ਅਪਡੇਟ ਮਿਲੀ ਲੀਲਾਵਤੀ ਦੇ ਮੁੱਖ ਸੰਚਾਲਨ ਅਧਿਕਾਰੀ ਨੀਰਜ ਉੱਤਮਾਨੀ ਨੇ ਦੱਸਿਆ ਕਿ ਸੈਫ ਅਲੀ ਖਾਨ ਨੂੰ ਚਾਕੂ ਮਾਰੇ ਜਾਣ ਤੋਂ ਬਾਅਦ ਕਰੀਬ 3.30 ਵਜੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੇ ਸਰੀਰ ‘ਤੇ ਦੋ ਥਾਵਾਂ ‘ਤੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹਨ।

ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ, ਘਰ ‘ਚ ਵੜ ਕੇ ਚੋਰ ਨੇ 6 ਵਾਰ ਕੀਤਾ ਹਮਲਾ Read More »

ਰਿਲੀਜ ਤੋਂ ਪਹਿਲਾਂ ਐਸਜੀਪੀਸੀ ਵੱਲੋਂ ‘ਫਿਲਮ ਐਮਰਜੈਸੀ’ ਦਾ ਵਿਰੋਧ

ਚੰਡੀਗੜ੍ਹ, 16 ਦਸੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਮੁੜ ਵਿਰੋਧ ਕੀਤਾ ਹੈ। ਦਰਅਸਲ, ਐਮਰਜੈਂਸੀ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਸਮੇਤ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਇਹ ਹੈ ਕਿ ਐਸਜੀਪੀਸੀ ਦੇ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਕਿ, ਸੂਬੇ ਦੇ ਅੰਦਰ ਇਸ ਫਿਲਮ ਨੂੰ ਨਾ ਲੱਗਣ ਦਿੱਤਾ ਜਾਵੇ। ਐਸਜੀਪੀਸੀ ਨੇ ਫਿਲਮ ਤੇ ਪੂਰਨ ਰੂਪ ਵਿਚ ਪੰਜਾਬ ਅੰਦਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਐਸਜੀਪੀਸੀ ਨੇ ਸਾਰੇ ਜਿਲ੍ਹਿਆਂ ਦੇ ਡੀਸੀਜ਼ ਨੂੰ ਵੀ ਮੰਗ ਪੱਤਰ ਭੇਜੇ ਹਨ ਅਤੇ ਫਿਲਮ ਨਾ ਲਗਾਏ ਜਾਣ ਦੀ ਮੰਗ ਕੀਤੀ ਹੈ।

ਰਿਲੀਜ ਤੋਂ ਪਹਿਲਾਂ ਐਸਜੀਪੀਸੀ ਵੱਲੋਂ ‘ਫਿਲਮ ਐਮਰਜੈਸੀ’ ਦਾ ਵਿਰੋਧ Read More »

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵਿੱਚ ਦਾਖਲ

ਚੰਡੀਗੜ੍ਹ, 16 ਜਨਵਰੀ – ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 52ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਸਮਰਥਨ ‘ਚ 111 ਲੋਕਾਂ ਵਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਦੂਜੇ ਦਿਨ ‘ਚ ਦਾਖਲ ਹੋ ਗਿਆ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ ‘ਚ ਹੈ। ਹਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਨੂੰ ਬੋਲਣ ਵਿਚ ਵੀ ਦਿੱਕਤ ਆ ਰਹੀ ਹੈ। ਬੀਪੀ ਲਗਾਤਾਰ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ, ਉਹ ਡਾਕਟਰੀ ਇਲਾਜ ਨਹੀਂ ਕਰਵਾਉਣਗੇ। ਸਰਕਾਰ ਨੇ ਸਾਹਮਣੇ ਵਾਲੇ ਪਾਸੇ ਆਰਜ਼ੀ ਹਸਪਤਾਲ ਬਣਾਇਆ ਹੋਇਆ ਹੈ। ਨਾਲ ਹੀ ਕਰੀਬ 50 ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਦੇ ਡਾਕਟਰ ਵੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਬੁੱਧਵਾਰ ਨੂੰ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਸਾਰੀਆਂ ਰਿਪੋਰਟਾਂ ਤਲਬ ਕਰ ਲਈਆਂ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੀ ਰਾਏ ਲਵੇਗੀ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਪਹਿਲਾਂ ਡੱਲੇਵਾਲ ਦੀ ਹਾਲਤ ‘ਚ ਸੁਧਾਰ ਦੀ ਗੱਲ ਕੀਤੀ ਸੀ ਪਰ ਜਦੋਂ ਸੁਪਰੀਮ ਕੋਰਟ ਨੇ ਇਸ ਬਾਰੇ ਪੁੱਛਿਆ ਤਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਸੰਘਰਸ਼ ਨੂੰ ਲੈ ਕੇ ਬੀਤੇ ਕੱਲ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਖਨੌਰੀ ਬਾਰਡਰ ਤੋਂ ਸੂਬੇ ਦੇ ਹਰ ਪਿੰਡ ਵਿੱਚੋਂ ਘੱਟੋ-ਘੱਟ ਇੱਕ ਟ੍ਰੈਕਟਰ-ਟ੍ਰਾਲੀ ਬਾਰਡਰ ‘ਤੇ ਲਿਆਉਣ ਦਾ ਸੱਦਾ ਦਿੱਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ ‘ਚ ਪਹੁੰਚਣ ਦੀ ਅਪੀਲ ਕੀਤੀ ਸੀ। ਅੱਜ ਦੁਪਹਿਰ 12 ਵਜੇ ਸਵਰਨ ਸਿੰਘ ਪੰਧੇਰ ਵੱਲੋਂ ਸ਼ੰਭੂ ਬਾਰਡਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾਵੇਗਾ। ਜਦੋਂ ਕਿ 18 ਤਰੀਕ ਨੂੰ ਕਿਸਾਨ ਅੰਦੋਲਨ ਸਬੰਧੀ SKM ਦੇ ਆਗੂਆਂ ਨਾਲ ਮੀਟਿੰਗ ਹੋਵੇਗੀ।

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵਿੱਚ ਦਾਖਲ Read More »

ਰਾਮਾਂ ਮੰਡੀ ’ਚ ਕੈਮਿਸਟਾਂ ਵੱਲੋਂ ਦੁਕਾਨਾਂ ਬੰਦ ਕਰ ਕੇ ਧਰਨਾ

ਰਾਮਾਂ ਮੰਡੀ, 16 ਜਨਵਰੀ – ਪੁਲੀਸ ਵੱਲੋਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਅੱਜ ਰਾਮਾਂ ਮੰਡੀ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ ਜਿਸ ਦੇ ਰੋਸ ਵਜੋਂ ਸਮੂਹ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਗਾਂਧੀ ਚੌਕ ਵਿੱਚ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਚੈੱਕ ਕਰਨ ਡਰੱਗ ਇੰਸਪੈਕਟਰ ਨੂੰ ਪੂਰਾ ਅਧਿਕਾਰ ਹੈ ਪਰ ਪੁਲੀਸ ਮੁਲਾਜ਼ਮਾਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਪੁਲੀਸ ਨਾਲ ਦਵਾਈਆਂ ਦੀਆਂ ਚੈੱਕ ਕਰਨ ਦੀ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਡਰੱਗ ਇੰਸਪੈਕਟਰ ਨੂੰ ਵੀ ਕਿਸੇ ਦੁਕਾਨ ਵਿੱਚੋਂ ਕੋਈ ਪਾਬੰਦੀਸ਼ੁਦਾ ਦਵਾਈ ਮਿਲਦੀ ਹੈ ਤੇ ਦੁਕਾਨਦਾਰ ਉਸ ਨੂੰ ਸਹਿਯੋਗ ਨਹੀਂ ਕਰਦਾ ਤਾਂ ਉਹ ਪੁਲੀਸ ਮੌਕੇ ’ਤੇ ਬੁਲਾ ਕੇ ਮਦਦ ਲੈ ਸਕਦਾ ਹੈ।

ਰਾਮਾਂ ਮੰਡੀ ’ਚ ਕੈਮਿਸਟਾਂ ਵੱਲੋਂ ਦੁਕਾਨਾਂ ਬੰਦ ਕਰ ਕੇ ਧਰਨਾ Read More »

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ

ਕੀਵ, 16 ਜਨਵਰੀ – ਰੂਸ ਵੱਲੋਂ ਕੀਤੇ ਗਏ ਵੱਡੇ ਹਵਾਈ ਹਮਲੇ ਮਗਰੋਂ ਯੂਕਰੇਨ ’ਚ ਇਹਤਿਆਤ ਵਜੋਂ ਬਿਜਲੀ ਕੱਟ ਲਗਾਏ ਗਏ। ਯੂਕਰੇਨ ਦੇ ਬਿਜਲੀ ਮੰਤਰੀ ਹੇਰਮਾਨ ਹਾਲੂਸ਼ਚੇਂਕੋ ਨੇ ਫੇਸਬੁੱਕ ’ਤੇ ਲੋਕਾਂ ਨੂੰ ਕਿਹਾ ਕਿ ਉਹ ਹਮਲੇ ਦੌਰਾਨ ਆਪਣੇ ਟਿਕਾਣਿਆਂ ਅੰਦਰ ਹੀ ਰਹਿਣ। ਸਰਕਾਰੀ ਬਿਜਲੀ ਕੰਪਨੀ ਯੂਕਰੇਨੇਰਗੋ ਨੇ ਖਾਰਕੀਵ, ਸੂਮੀ, ਪੋਲਤਾਵਾ, ਜ਼ਾਪੋਰੀਜ਼ੀਆ, ਦਿਨਪਰੋਪੇਤਰੋਵਸਕ ਅਤੇ ਕਿਰੋਵੋਹਰਾਡ ਖ਼ਿੱਤਿਆਂ ’ਚ ਹੰਗਾਮੀ ਬਿਜਲੀ ਕੱਟ ਲਗਾਉਣ ਦਾ ਐਲਾਨ ਕੀਤਾ। ਮੇਅਰ ਆਂਦਰੀ ਸਾਦੋਵੀ ਨੇ ਕਿਹਾ ਕਿ ਰੂਸੀ ਫੌਜ ਨੇ ਪੱਛਮੀ ਲਵੀਵ ਖ਼ਿੱਤੇ ’ਚ ਬੁੱਧਵਾਰ ਤੜਕੇ ਊਰਜਾ ਟਿਕਾਣਿਆਂ ਨੂੰ ਨਿਸ਼ਾਨੇ ਬਣਾ ਕੇ ਮਿਜ਼ਾਈਲ ਹਮਲੇ ਕੀਤੇ ਹਨ। ਕਿਸੇ ਜਾਨੀ ਨੁਕਸਾਨ ਦੀ ਕਿਤਿਉਂ ਕੋਈ ਰਿਪੋਰਟ ਨਹੀਂ ਹੈ। ਯੂਕਰੇਨੀ ਹਵਾਈ ਸੈਨਾ ਨੂੰ ਰੂਸ ਵੱਲੋਂ ਦਾਗ਼ੀਆਂ ਗਈਆਂ ਕਈ ਮਿਜ਼ਾਈਲਾਂ ਬਾਰੇ ਜਾਣਕਾਰੀ ਮਿਲੀ। ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਬੁੱਧਵਾਰ ਦੇ ਹਮਲੇ ਨਾਲ ਹੋਰ ਦਬਾਅ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਕਰੀਬ ਤਿੰਨ ਸਾਲ ਜੰਗ ਦੌਰਾਨ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ।

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ Read More »

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ

ਕੀਵ, 16 ਜਨਵਰੀ – ਰੂਸ ਵੱਲੋਂ ਕੀਤੇ ਗਏ ਵੱਡੇ ਹਵਾਈ ਹਮਲੇ ਮਗਰੋਂ ਯੂਕਰੇਨ ’ਚ ਇਹਤਿਆਤ ਵਜੋਂ ਬਿਜਲੀ ਕੱਟ ਲਗਾਏ ਗਏ। ਯੂਕਰੇਨ ਦੇ ਬਿਜਲੀ ਮੰਤਰੀ ਹੇਰਮਾਨ ਹਾਲੂਸ਼ਚੇਂਕੋ ਨੇ ਫੇਸਬੁੱਕ ’ਤੇ ਲੋਕਾਂ ਨੂੰ ਕਿਹਾ ਕਿ ਉਹ ਹਮਲੇ ਦੌਰਾਨ ਆਪਣੇ ਟਿਕਾਣਿਆਂ ਅੰਦਰ ਹੀ ਰਹਿਣ। ਸਰਕਾਰੀ ਬਿਜਲੀ ਕੰਪਨੀ ਯੂਕਰੇਨੇਰਗੋ ਨੇ ਖਾਰਕੀਵ, ਸੂਮੀ, ਪੋਲਤਾਵਾ, ਜ਼ਾਪੋਰੀਜ਼ੀਆ, ਦਿਨਪਰੋਪੇਤਰੋਵਸਕ ਅਤੇ ਕਿਰੋਵੋਹਰਾਡ ਖ਼ਿੱਤਿਆਂ ’ਚ ਹੰਗਾਮੀ ਬਿਜਲੀ ਕੱਟ ਲਗਾਉਣ ਦਾ ਐਲਾਨ ਕੀਤਾ। ਮੇਅਰ ਆਂਦਰੀ ਸਾਦੋਵੀ ਨੇ ਕਿਹਾ ਕਿ ਰੂਸੀ ਫੌਜ ਨੇ ਪੱਛਮੀ ਲਵੀਵ ਖ਼ਿੱਤੇ ’ਚ ਬੁੱਧਵਾਰ ਤੜਕੇ ਊਰਜਾ ਟਿਕਾਣਿਆਂ ਨੂੰ ਨਿਸ਼ਾਨੇ ਬਣਾ ਕੇ ਮਿਜ਼ਾਈਲ ਹਮਲੇ ਕੀਤੇ ਹਨ। ਕਿਸੇ ਜਾਨੀ ਨੁਕਸਾਨ ਦੀ ਕਿਤਿਉਂ ਕੋਈ ਰਿਪੋਰਟ ਨਹੀਂ ਹੈ। ਯੂਕਰੇਨੀ ਹਵਾਈ ਸੈਨਾ ਨੂੰ ਰੂਸ ਵੱਲੋਂ ਦਾਗ਼ੀਆਂ ਗਈਆਂ ਕਈ ਮਿਜ਼ਾਈਲਾਂ ਬਾਰੇ ਜਾਣਕਾਰੀ ਮਿਲੀ।

ਰੂਸੀ ਮਿਜ਼ਾਈਲ ਹਮਲੇ ਮਗਰੋਂ ਯੂਕਰੇਨ ’ਚ ਬਿਜਲੀ ਠੱਪ Read More »

ਜਸਟਿਨ ਟਰੂਡੋ ਦੇ ਅਸਤੀਫ਼ਾ ਮਗਰੋਂ ਕੈਨੇਡਾ ਵੱਲੋਂ Work Permit ਨਿਯਮਾਂ ‘ਚ ਬਦਲਾਅ

ਕੈਨੇਡਾ, 16 ਜਨਵਰੀ – ਜਸਟਿਨ ਟਰੂਡੋ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ, ਕੈਨੇਡਾ ਨੇ ਤੋਹਫ਼ਿਆਂ ਦਾ ਪਿਟਾਰਾ ਖੋਲ ਦਿੱਤਾ ਹੈ। ਕੈਨੇਡੀਅਨ ਸਰਕਾਰ ਨੇ ਹੁਣ ਅਜਿਹਾ ਤੋਹਫ਼ਾ ਦਿੱਤਾ ਹੈ ਜਿਸ ਨਾਲ ਹਜ਼ਾਰਾਂ ਭਾਰਤੀਆਂ ਨੂੰ ਖੁਸ਼ੀ ਹੋਵੇਗੀ। ਦਰਅਸਲ, ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ (OWP) ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।ਇਹ ਨਵਾਂ ਨਿਯਮ 21 ਜਨਵਰੀ, 2025 ਤੋਂ ਲਾਗੂ ਹੋਵੇਗਾ। ਇਸ ਤਹਿਤ, ਸਿਰਫ਼ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਹੀ OWP ਲਈ ਅਰਜ਼ੀ ਦੇ ਸਕਣਗੇ। ਇਸ ਵਿੱਚ, ਅਧਿਐਨ ਪ੍ਰੋਗਰਾਮ ਦੀ ਮਿਆਦ ਅਤੇ ਉੱਚ ਮੰਗ ਵਾਲੇ ਨੌਕਰੀ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਭਾਰਤੀ ਵਿਦਿਆਰਥੀਆਂ ਨੂੰ ਇਨ੍ਹਾਂ ਤਬਦੀਲੀਆਂ ਦਾ ਫਾਇਦਾ ਇਹ ਹੋਵੇਗਾ ਕਿ ਬਹੁਤ ਸਾਰੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਲਿਆ ਸਕਣਗੇ ਤਾਂ ਜੋ ਉਹ ਪੜ੍ਹਾਈ ਜਾਂ ਕੰਮ ਕਰਦੇ ਸਮੇਂ ਕੰਮ ਕਰ ਸਕਣ। ਨਵੀਂ OWP ਯੋਗਤਾ ਮਾਸਟਰ ਪ੍ਰੋਗਰਾਮਾਂ, ਡਾਕਟਰੇਟ ਪ੍ਰੋਗਰਾਮਾਂ, ਜਾਂ 16 ਮਹੀਨੇ ਜਾਂ ਇਸ ਤੋਂ ਵੱਧ ਦੇ ਚੋਣਵੇਂ ਪੇਸ਼ੇਵਰ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਤੱਕ ਸੀਮਿਤ ਹੋਵੇਗੀ। ਹਾਲਾਂਕਿ, ਜਿਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਹੀ ਪੁਰਾਣੇ ਨਿਯਮਾਂ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ, ਉਹ ਕੰਮ ਕਰਨਾ ਜਾਰੀ ਰੱਖ ਸਕਦੇ ਹਨ, ਬਸ਼ਰਤੇ ਉਹ ਮੌਜੂਦਾ ਨਿਯਮਾਂ ਦੇ ਆਧਾਰ ‘ਤੇ ਨਵੀਨੀਕਰਨ ਲਈ ਅਰਜ਼ੀ ਦੇਣ। IRCC ਦੇ ਅਨੁਸਾਰ, ‘ਉਹ ਪਰਿਵਾਰ ਜੋ ਹੁਣ ਫੈਮਿਲੀ OWP ਲਈ ਯੋਗ ਨਹੀਂ ਹਨ, ਉਹ ਕੈਨੇਡਾ ਦੇ ਵਰਕ ਪਰਮਿਟ ਪ੍ਰੋਗਰਾਮਾਂ ਅਧੀਨ ਉਪਲਬਧ ਹੋਰ ਕਿਸਮਾਂ ਦੇ ਵਰਕ ਪਰਮਿਟਾਂ ਲਈ ਅਰਜ਼ੀ ਦੇ ਸਕਦੇ ਹਨ। ਭਾਰਤੀ ਵਿਦਿਆਰਥੀ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਦਾ ਇੱਕ ਮਹੱਤਵਪੂਰਨ ਹਿੱਸਾ ਹਨ। 2023 ਵਿੱਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸਾਰੇ ਸਟੱਡੀ ਪਰਮਿਟਾਂ ਵਿੱਚੋਂ 37% ਭਾਰਤੀ ਵਿਦਿਆਰਥੀਆਂ ਦੀ ਸੀ। ਇਹ ਬਦਲਾਅ ਭਾਰਤੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਨਗੇ। ਹੋਰ ਮਹੱਤਵਪੂਰਨ ਐਲਾਨ ਕੈਨੇਡੀਅਨ ਸਰਕਾਰ ਨੇ 2025 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਧਿਐਨ ਪਰਮਿਟਾਂ ਦੀ ਗਿਣਤੀ 10% ਘਟਾਉਣ ਦਾ ਫੈਸਲਾ ਕੀਤਾ ਹੈ। 2024 ਵਿੱਚ 4,85,000 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਸੀ, ਜਿਸਨੂੰ 2025 ਵਿੱਚ ਘਟਾ ਕੇ 4,37,000 ਕਰ ਦਿੱਤਾ ਗਿਆ ਹੈ। 2026 ਵਿੱਚ ਸਟੱਡੀ ਪਰਮਿਟ ਦਾ ਟੀਚਾ 2025 ਵਾਂਗ ਹੀ ਰਹੇਗਾ। 2023 ਵਿੱਚ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਕੁੱਲ ਆਬਾਦੀ ਦਾ 6.5% ਸੀ, ਜਿਸਨੂੰ 2026 ਤੱਕ ਘਟਾ ਕੇ 5% ਕਰਨ ਦਾ ਟੀਚਾ ਹੈ।

ਜਸਟਿਨ ਟਰੂਡੋ ਦੇ ਅਸਤੀਫ਼ਾ ਮਗਰੋਂ ਕੈਨੇਡਾ ਵੱਲੋਂ Work Permit ਨਿਯਮਾਂ ‘ਚ ਬਦਲਾਅ Read More »

ਜਲਦ ਚੱਲੇਗੀ ਹੀ ਜੰਮੂ ਤੋਂ ਕਸ਼ਮੀਰ ਲਈ ਚਲੇਗੀ ਰੇਲ ਗੱਡੀ

ਨਵੀਂ ਦਿੱਲੀ, 16 ਜਨਵਰੀ – ਜੰਮੂ ਤੋਂ ਕਸ਼ਮੀਰ ਤੱਕ ਰੇਲ ਗੱਡੀ ਛੇਤੀ ਹੀ ਦੌੜਦੀ ਨਜ਼ਰ ਆਵੇਗੀ ਕਿਉਂਕਿ ਪ੍ਰਾਜੈਕਟ ਲਈ ਕਮਿਸ਼ਨਰ ਰੇਲਵੇ ਸੇਫਟੀ (ਸੀ ਆਰ ਐਸ) ਤੋਂ ਰੇਲਵੇ ਸੁਰੱਖਿਆ ਕਲੀਅਰੰਸ ਮਿਲ ਗਈ ਹੈ। ਦਿਨੇਸ਼ ਚੰਦ ਦੇਸ਼ਵਾਲ ਸੀ ਆਰ ਐਸ ਉੱਤਰੀ ਸਰਕਲ ਨੇ ਕਿਹਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲਵੇ ਲਿੰਕ ’ਤੇ ਕੱਟੜਾ-ਰਿਆਸੀ ਰੇਲਵੇ ਲਾਈਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਇਸ ਲਈ ਉੱਤਰੀ ਰੇਲਵੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਜਲਦ ਚੱਲੇਗੀ ਹੀ ਜੰਮੂ ਤੋਂ ਕਸ਼ਮੀਰ ਲਈ ਚਲੇਗੀ ਰੇਲ ਗੱਡੀ Read More »

ਸ਼ੈਰੀ ਕਲਸੀ ਨੇ ਆਧੁਨਿਕ ਤਕਨੀਕ ਵਾਲੀ ਐਕਸਰੇ ਮਸ਼ੀਨ ਅਤੇ ਅੱਖਾਂ ਦੇ ਆਪਰੇਸ਼ਨ ਸ਼ੁਰੂ ਕਰਨ ਦਾ ਕੀਤਾ ਉਦਘਾਟਨ

ਬਟਾਲਾ, 16 ਜਨਵਰੀ – ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਅਮਨਸ਼ੇਰ ਸਿੰਘ, ਸ਼ੈਰੀ ਕਲਸੀ ਵਲੋਂ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਬਟਾਲਾ ਵਿਖੇ ਆਧੁਨਿਕ ਤਕਨੀਕ ਵਾਲੀ ਐਕਸਰੇ ਮਸ਼ੀਨ ਅਤੇ ਅੱਖਾਂ ਦੇ ਆਪਰੇਸ਼ਨ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਭਾਰਤ ਭੂਸ਼ਣ, ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਮਨਿੰਦਰਜੀਤ ਸਿੰਘ ਐਸ.ਐਮ.ਓ , ਡਾ. ਲਖਬੀਰ ਸਿੰਘ ਭਾਗੋਵਾਲੀਆ, ਡਾ. ਸੰਜੀਵ ਭੱਲਾ ਸਮੇਤ ਵੱਖ-ਵੱਖ ਸਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਪਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਵਧੀਆ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਉਨਾਂ ਵਲੋਂ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਜੋ ਸਫਲਤਾ ਪੂਰਵਕ ਚੱਲ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ ਕਰੀਬ 881 ਹੋ ਗਈ ਹੈ। ਇਨ੍ਹਾਂ 881 ਆਮ ਆਦਮੀ ਕਲੀਨਿਕ ਵਿੱਚੋਂ 316 ਸ਼ਹਿਰੀ ਖੇਤਰਾਂ ਵਿੱਚ ਜਦਕਿ 565 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਿਤ ਹਨ।

ਸ਼ੈਰੀ ਕਲਸੀ ਨੇ ਆਧੁਨਿਕ ਤਕਨੀਕ ਵਾਲੀ ਐਕਸਰੇ ਮਸ਼ੀਨ ਅਤੇ ਅੱਖਾਂ ਦੇ ਆਪਰੇਸ਼ਨ ਸ਼ੁਰੂ ਕਰਨ ਦਾ ਕੀਤਾ ਉਦਘਾਟਨ Read More »