May 23, 2024

ਕੂੜੈ ਤੁਟੈ ਪਾਲਿ/ਦਰਸ਼ਨ ਸਿੰਘ ਬਰੇਟਾ

ਲੋਕ ਸਭਾ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਿਆ ਸੀ। ਜੇਤੂ ਢੋਲ ’ਤੇ ਨੱਚ ਟੱਪ ਜਸ਼ਨ ਮਨਾ ਰਹੇ ਸਨ। ਹਾਰਿਆਂ ਦੇ ਮੂੰਹ ਲਟਕੇ ਹੋਏ ਸਨ। ਥਾਂ-ਥਾਂ ਲੱਡੂ ਵੰਡੇ ਜਾ ਰਹੇ ਸਨ। ਭੀੜ ਵਧ ਰਹੀ ਸੀ। ਮੈਂ ਦੋ ਲੱਡੂ ਲਏ। ਖਾਂਦਿਆਂ ਨਾਲ ਵਾਲੀ ਟੀ ਸਟਾਲ ’ਚ ਜਾ ਬੈਠਿਆ। ਇਹ ਜਸ਼ਨ ਕਿਹੜੀ ਪਾਰਟੀ ਦਾ ਏ? ਕੌਣ ਜਿੱਤਿਐ?’’ ਲੱਡੂ ਮੂੰਹ ’ਚ ਪਾਉਂਦਿਆਂ ਮੈਂ ਜਾਣਬੁੱਝ ਅਣਜਾਣ ਬਣਦਿਆਂ ਦੁਕਾਨਦਾਰ ਨੂੰ ਮੁਖ਼ਾਤਿਬ ਹੋਇਆ। ‘‘ਭਰਾ, ਇਹ ਲੋਕ ਜਿੱਤੇ ਨੇ। ਅਖੌਤੀ ਲੋਕਤੰਤਰ ਹਾਰਿਐ। ਗਦਾਰਾਂ ਦੇ ਖੁੱਡੇ ਲੱਗਣ ਦੀ ਖ਼ੁਸ਼ੀ ’ਚ ਲੱਡੂ ਵੰਡਦੇ ਨੇ।’’ ‘‘ਅੱਛਾ! ਹਾਰਨ ਦੀ ਖ਼ੁਸ਼ੀ ’ਚ ਵੀ ਲੱਡੂ! ਕਮਾਲ ਐ! ‘‘ਲੱਗਦੈ ਅਗਲਾ ਮਿਸ਼ਨ ਵੀ ਫਤਹਿ ਹੋਊ!’’ ਲੱਡੂ ਮੂੰਹ ’ਚ ਪਾਉਂਦਿਆਂ ਉਸ ਦੀ ਬਿਰਤੀ ਕੁਝ ਦਿਨ ਪਹਿਲਾਂ ਦੀ ਮੀਟਿੰਗ ਨਾਲ ਜਾ ਜੁੜੀ। ਸਵੇਰ ਦੀ ਸੈਰ। ਛੁੱਟੀ ਵਾਲਾ ਦਿਨ। ਮਿੱਤਰ ਮੰਡਲੀ ’ਕੱਠੀ। ਚਰਚਾ ਦਾ ਵਿਸ਼ਾ ਨਿੱਘਰਦੀ ਸਿਆਸਤ। ਵੋਟਾਂ ਆਲਿਆਂ ਦੀ ਚਹਿਲ-ਪਹਿਲ ਕਿੰਨੀ ਕੁ ਐ? ਚਮਚੇ, ਕੜਛੇ ਛਿੱਤਰ ਲਾਹੀ ਹਰਲ-ਹਰਲ ਕਰਦੇ ਫਿਰਦੇ ਹੋਣੇ ਐ!’’ ਸ਼ਰਮੇ ਨੇ ਅਖਾੜਾ ਭਖਾਉਣ ਲਈ ਵਿਅੰਗ ਕੀਤਾ। ਘੁਸਰ-ਮੁਸਰ ਚੱਲ ਪਈ। ‘‘ਕਿਵੇਂ ਲੇਟ ਹੋਗੇ, ਖਾਨ ਸਾਹਿਬ? ਲੱਗਦੈ ਨਵੀਂ ਸਰਕਾਰ ਦੀ ਚਿੰਤਾ ਕਰਦੇ ਰਹੇ ਰਾਤ ਭਰ? ਕੀ ਨਵਾਂ ਸੱਪ ਕੱਢੋਂਗੇ?’’ ਹਾਜ਼ਰਜਵਾਬ ਸ਼ਰਮੇ ਨੇ ਗੱਲ ਭੁੰਝੇ ਨਾ ਡਿੱਗਣ ਦਿੱਤੀ। ‘‘ਸ਼ਰਮਾ ਜੀ, ਆਹ ਦਲਬਦਲੂ, ਮੌਕਾਪ੍ਰਸਤ ਬੰਦਿਆਂ ਦੀ ਗਿਣਤੀ ਤਾਂ ਵਧਦੀ ਹੀ ਜਾਂਦੀ ਐ। ਹੁਣ ਦੱਸੋ, ਜੋ ਆਪਣੀ ਪਾਰਟੀ ਨੂੰ ਹੀ ’ਗੂਠਾ ਦਿਖਾ ਗਿਆ, ਉਹ ਲੋਕਾਂ ਦਾ ਕਿਵੇਂ ਹੋ ਸਕਦੈ? ਸਭ ਕੁਰਸੀਆਂ ਦੇ ਭੁੱਖੜ ਨੇ, ਚੁਫੇਰਗੜ੍ਹੀਏ। ਆਪਾਂ ਤਾਂ ਨੀ ਭਰਾਵੋ ਜਾਂਦੇ, ਵੋਟ ਪਾਉਣ।’’ ਪਾਲਾ ਸਿੰਘ ਦੇ ਅੰਦਰਲਾ ਦਰਦ ਛਲਕ ਉੱਠਿਆ। ‘‘ਪਲਟੂ ਤਾਂ ਚੱਲੋ ਗਦਾਰ ਨੇ। ਬਾਕੀ ਕਿੱਧਰਲੇ ਦੇਸ਼ਭਗਤ ਨੇ? ਟੱਬਰਾਂ ਲਈ ਜਭਕਦੇ ਨੇ। ਤਾਂ ਹੀ ਤਾਂ ਟਿਕਟਾਂ ਵੀ ਵਿਕਦੀਆਂ ਨੇ।’’ ਨਰਾਤਾ ਰਾਮ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ। ਮਿੱਤਰੋ ਸੁਣੋ! ਕੁਝ ਦਿਨ ਪਹਿਲਾਂ ਇਤਿਹਾਸਕ ਨਾਵਲ ਪੜ੍ਹਿਆ। ਰਾਜੇ-ਮਹਾਰਾਜੇ ਧੋਖਾ ਦੇਣ ਵਾਲੇ ਦੀਆਂ ਲੱਤਾਂ ਬਾਹਾਂ ਵਢਵਾ ਦਿੰਦੇ ਸੀ। ਬਈ! ਕਿਸੇ ਨਾਲ ਹੋਰ ਨਾ ਗਦਾਰੀ ਕਰਨ ਜੋਗਾ ਰਹਿ ਜੇ। ਕਈਆਂ ਦੀ ਤਾਂ ਜੀਭ ਵੀ ਵੱਢ ਦਿੰਦੇ ਸੀ। ਪਰਜਾ ਅੱਡ ਥੂ-ਥੂ ਕਰਦੀ।’’ ਖਾਨ ਨੇ ਇਤਿਹਾਸ ਦੇ ਪੰਨਿਆਂ ਰਾਹੀਂ ਜਨਤਾ ਦੇ ਰੋਹ ਨੂੰ ਆਸਮਾਨੀਂ ਚੜ੍ਹਾ ਦਿੱਤਾ। ਆਹ, ਲੋਕਤੰਤਰ ਦੇ ਅਖੌਤੀ ਠੇਕੇਦਾਰ ਦੇਖ ਲਓ! ਦਾਦੇ ਪੜਦਾਦਿਆਂ ਤੋਂ ਕੁਰਸੀਆਂ ਦੇ ਨਜ਼ਾਰੇ ਲੈਂਦੇ ਰਹੇ। ਪਤੰਦਰ ਰਾਤੋ ਰਾਤ ਗਿੱਟ-ਮਿੱਟ ਕਰ ਨਵੀਂ ਪਾਰਟੀ ਦਾ ਪਟਾ ਜਾ ਗਲ ’ਚ ਪਵਾ ਹੁੱਬ-ਹੁੱਬ ਬੋਲਣਗੇ। ਅਖੇ, ਓਥੇ ਮੇਰਾ ਸਾਹ ਘੁਟਦਾ ਸੀ, ਵਿਚਾਰਧਾਰਾ ਫਿੱਟ ਨ੍ਹੀਂ ਸੀ। ਧਗੜਿਆਂ ਨੂੰ ਕੋਈ ਪੁੱਛੇ! ਬਈ ਪੀੜ੍ਹੀਆਂ ਤੱਕ ਬੇਅਕਲੇ ਹੀ ਤੁਰੇ ਫਿਰਦੇ ਰਹੇ। ਹੁਣ ਕਿਹੜਾ ਅਲੋਕਾਰੀ ਗਿਆਨ ਹੋ ਗਿਆ? ਕੁਰਸੀਆਂ ਤੋਂ ਕਬਜ਼ਾ ਨ੍ਹੀਂ ਛੱਡਣਾ ਚਾਹੁੰਦੇ ਖੇਖਣਬਾਜ਼।’’ ਸ਼ਰਮੇ ਦਾ ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਮੂੰਹ ’ਤੇ ਪਰਨਾ ਫੇਰਦਿਆਂ ਫੇਰ ਛਿੜ ਪਿਆ ਸੀ। ‘‘ਵੱਡੇ ਲੀਡਰਾਂ ਨੂੰ ਵੀ ਭੋਰਾ ਭਰ ਸ਼ਰਮ ਨ੍ਹੀਂ। ਨਵੇਂ ਮਿੱਤ ਪੁਰਾਣੇ ਚਿੱਤ। ਪਤੰਦਰੋ, ਤੁਹਾਡਿਆਂ ਨੂੰ ਦੱਸ ਕੀ ਛਪਾਕੀ ਨਿਕਲੀ ਐ? ਮੌਕਾ ਦੇ ਕੇ ਤਾਂ ਦੇਖੋ। ਲਾਈਲੱਗ ਵਰਕਰ ਨੇ। ਨਾਅਰਿਆਂ ਤੋਂ ਅੱਗੇ ਨ੍ਹੀਂ ਲੰਘਦੇ। ਅਖੇ, ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ।’’ ਸਾਰੇ ਪਾਲਾ ਸਿੰਘ ਦੀਆਂ ਗੱਲਾਂ ਦਾ ਹੁੰਗਾਰਾ ਭਰਨ ’ਚ ਮਗਨ ਸਨ। ‘‘ਦੋ ਦਿਨਾਂ ਬਾਅਦ ਨਵੇਂ ਪਟੇ ਆਲੇ ਨੂੰ ਟਿਕਟ ਵੇਚ ਦਿੰਦੇ ਨੇ। ਬੇਸ਼ਰਮ ਨਵੇਂ ਦੇ ਸੋਹਲੇ ਗਾਉਣ ਲੱਗ ਪੈਂਦੇ ਨੇ।’’ ਖਾਨ ਨੇ ਗੱਲ ਤਣ-ਪੱਤਣ ਲਾਉਣ ਲਈ ਕਮਾਂਡ ਸੰਭਾਲੀ। ਓਏ ਮਿੱਤਰੋ! ਕਿਉਂ ਤਪੀ ਜਾਨੇ ਹੋ? ਜੜ੍ਹ ਫੜੋ, ਜੜ੍ਹ! ਕਸੂਰ ’ਕੱਲੇ ਲੀਡਰਾਂ ਦਾ ਨ੍ਹੀਂ। ਬੁੱਧੂ ਬਣੀ ਪਰਜਾ ਵੀ ਬਰਾਬਰ ਦੀ ਕਸੂਰਵਾਰ ਹੈ। ਜਾਤਾਂ, ਧਰਮਾਂ ਤੇ ਫ਼ਿਰਕਿਆਂ ’ਚ ਵੰਡ ਰੱਖੀ ਐ। ਚੋਗੇ ਪਾ-ਪਾ ਵਾਰੀ ਬੰਨ੍ਹ ਕੇ ਰਾਜ ਕਰੀ ਜਾਂਦੇ ਨੇ। ਲੋਕ ਭੋਰਾ ਭਰ ਗਰਾਂਟ ਲੈਣ ਲਈ ਲੀਡਰਾਂ ਅੱਗੇ ਲੇਲ੍ਹੜੀਆਂ ਕੱਢੀ ਜਾਣਗੇ। ਸਾਡੀ ਬਿੱਲੀ ਸਾਨੂੰ ਮਿਆਊਂ।’’ ਖਾਨ ਨੇ ਮਾਹੌਲ ਸੰਭਾਲਦਿਆਂ ਗੱਲ ਅੱਗੇ ਤੋਰੀ। ‘‘ਮਿੱਤਰੋ, ਸੁਧਾਰ ਕਰਨੈ ਤਾਂ ਮੈਦਾਨ ’ਚ ਨਿੱਤਰਨਾ ਪੈਣੈ। ਇਕੱਲੀਆਂ ਗੱਲਾਂ ਦਾ ਕੜਾਹ ਬਣਾ ਕੇ ਨ੍ਹੀਂ ਸਰਨਾ। ਸਕੀਮ ਮੈਂ ਦੱਸਦਾਂ!’’ਦੱਸ! ਦੱਸ!! ਯਾਰ, ਕਰਾਂਗੇ ਹਿੰਮਤ।’’ ਇਕੱਠੀਆਂ ਉੱਠੀਆਂ ਆਵਾਜ਼ਾਂ ਨੇ ਖਾਨ ਦੀ ਹਿੰਮਤ ਵਧਾ ਦਿੱਤੀ। ਦੇਖੋ ਮਿੱਤਰੋ! ਸੁਆਰਥ ਤਿਆਗੋ। ਲੀਡਰ ਕਿਸੇ ਦੇ ਮਿੱਤ ਨ੍ਹੀਂ। ਆਪਾਂ ਬਣਾਉਂਦੇ ਹਾਂ ਦਲਬਦਲੂਆਂ ਵਿਰੁੱਧ ਸਾਂਝਾ ਮੋਰਚਾ। ਪਲਟੂ ਸਾਰੀਆਂ ਪਾਰਟੀਆਂ ’ਚ ਨੇ। ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ। ਹਰ ਫਰੰਟ ’ਤੇ ਦਲਬਦਲੂਆਂ ਦੀ ਮੁਖਾਲਫ਼ਤ ਕਰੋ। ਵੋਟਾਂ ਤੱਕ ਡਟੋ। ਕੰਮ ਦਾ ਲਾਲਚ ਛੱਡੋ। ਸਮਾਂ ਕੱਢੋ। ਇਨ੍ਹਾਂ ਲੀਡਰਾਂ ਨੇ ਸਿਆਸਤ ਨੂੰ ਬਾਪ ਦਾਦੇ ਦੀ ਜੱਦੀ ਜਾਇਦਾਦ ਬਣਾ ਰੱਖਿਐ।’’ ਖਾਨ ਚਿਹਰਿਆਂ ਦੇ ਹਾਵ-ਭਾਵ ਪੜ੍ਹਨ ਲਈ ਥੋੜ੍ਹਾ ਰੁਕਿਆ। ਹੁਣ ਗੰਦ ਸਾਫ ਕਰਕੇ ਹਟਣੈ।’’ ਕਈ ਆਵਾਜ਼ਾਂ ਇਕੱਠੀਆਂ ਉੱਠਣੀਆਂ ਸ਼ੁੱਭ ਸ਼ਗਨ ਸੀ। ਨਿਰਪੱਖ ਰਹਿ ਭੰਡੀ ਪ੍ਰਚਾਰ ਦੱਬੀ ਚੱਲਿਓ। ਪਾਛੜੂਆਂ ’ਚ ਨਾ ਉਲਝਿਓ। ਵੋਟ ਪਾਉਣ ਲਈ ਵੀ ਜ਼ਰੂਰ ਕਹਿਣੈ। ਅਗਲਾ ਭਾਵੇਂ ਨੋਟਾ ਨੂੰ ਹੀ ਪਾਵੇ। ਮਿੱਤਰੋ ਜਨਤਾ ਅੱਕੀ ਪਈ ਐ। ਘੰਟਿਆਂ ’ਚ ਹੀ ਕਾਫ਼ਲਾ ਬਣ ਜਾਊ। ਪਲਟੂਆਂ ਨੂੰ ਤਾਂ ਨਾਨੀ ਚੇਤੇ ਆ ਜਾਊ। ਵੋਟਾਂ ਆਲੇ ਦਿਨ ਮੋਰਚੇ ਦਾ ਅੱਡ ਬੂਥ ਲਾ ਕੇ ਰਹਿੰਦੀ ਕਸਰ ਕੱਢਣੀ ਐ। ਸੋਸ਼ਲ ਮੀਡੀਆ ’ਤੇ ਭੰਡੀ ਪ੍ਰਚਾਰ ਦਬਣ ਨ੍ਹੀਂ ਦੇਣਾ। ਸਾਡਾ ਨਾਹਰਾ ‘ਵੋਟ ਪਾਉਣ ਜਾਣਾ ਹੈ ਦਲਬਦਲੂ ਹਰਾਉਣਾ ਹੈ’, ‘ਪਲਟੂਆਂ ਨੂੰ ਹਰਾਓ ਦੇਸ਼ ਬਚਾਓ’ ਅਤੇ ‘ਲੋਕ ਏਕਤਾ ਜ਼ਿੰਦਾਬਾਦ’। ਅੰਕਲ ਜੀ! ’ਕੱਲੇ ਈ ਕੀਹਦੀ ਜ਼ਿੰਦਾਬਾਦ ਕਰੀ ਜਾਨੇ ਹੋ? ਆਹ ਲਓ ਪਾਣੀ ਦਾ ਗਲਾਸ।’’ ਛੋਟੂ ਦੇ ਬੋਲਾਂ ਨੇ ਮੇਰੀ ਬਿਰਤੀ ਤੋੜੀ। ਹੁਣ ਮੈਂ ਦੂਜਾ ਲੱਡੂ ਮੂੰਹ ’ਚ ਪਾਇਆ। ਮੈਨੂੰ ਪਾਣੀ ਦੀਆਂ ਘੁੱਟਾਂ ’ਚੋਂ ਸ਼ਰਬਤ ਦਾ ਸੁਆਦ ਆ ਰਿਹਾ ਸੀ।

ਕੂੜੈ ਤੁਟੈ ਪਾਲਿ/ਦਰਸ਼ਨ ਸਿੰਘ ਬਰੇਟਾ Read More »

ਗਰਮੀਆਂ ਦੇ ਮੌਸਮ ‘ਚ ਕੌਫੀ ਦਾ ਇੱਕ ਘੁੱਟ ਵੀ ਹੈ ਜ਼ਹਿਰ

ਗਰਮੀ ਦੇ ਮੌਸਮ ‘ਚ ਥੋੜ੍ਹੇ ਸਮੇਂ ਲਈ ਵੀ ਘਰੋਂ ਬਾਹਰ ਨਿਕਲਣਾ ਤੁਹਾਡੇ ਸਰੀਰ ਦੀ ਊਰਜਾ ਨੂੰ ਘਟਾ ਸਕਦਾ ਹੈ। ਕੜਕਦੀ ਧੁੱਪ ਨਾਲ ਲੜਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਰਾਕ ਨੂੰ ਸਹੀ ਰੱਖੋ ਤੇ ਅਜਿਹੇ ਫੂਡ ਆਇਟਮਜ਼ ਨਾ ਖਾਓ, ਜੋ ਗਰਮੀਆਂ ‘ਚ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਭੋਜਨ ਪਦਾਰਥਾਂ ‘ਚੋਂ ਇੱਕ ਹੈ ਕੌਫੀ। ਹਰ ਕੋਈ ਹਰ ਰੋਜ਼ ਇਕ ਜਾਂ ਦੋ ਕੱਪ ਕੌਫੀ ਪੀਂਦਾ ਹੈ। ਕੜਾਕੇ ਦੀ ਗਰਮੀ ‘ਚ ਵੀ ਲੋਕ ਦਫ਼ਤਰ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੌਫੀ ਪੀਂਦੇ ਹਨ। ਇਹ ਯਕੀਨੀ ਤੌਰ ‘ਤੇ ਤੁਹਾਡੇ ਕੰਮ ਵਿਚ ਇਕਾਗਰਤਾ ‘ਚ ਮਦਦ ਕਰਦਾ ਹੈ, ਪਰ ਇਸ ਵਿਚ ਮੌਜੂਦ ਕੈਫੀਨ ਸਿਹਤ ‘ਤੇ ਮਾੜਾ ਅਸਰ ਪਾਉਂਦੀ ਹੈ। ਗਰਮੀਆਂ ‘ਚ ਜਦੋਂ ਤਾਪਮਾਨ ਵੱਧ ਜਾਂਦਾ ਹੈ ਤਾਂ ਸਰੀਰ ਨੂੰ ਠੰਢਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਕੌਫੀ ਇਸ ਵਿਚ ਮਦਦ ਨਹੀਂ ਕਰਦੀ। ਆਓ ਜਾਣਦੇ ਹਾਂ ਕੌਫੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ।ਕੌਫੀ ‘ਚ ਪਾਈ ਜਾਣ ਵਾਲੀ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ, ਜਿਸ ਨਾਲ ਪਸੀਨੇ ਦੀ ਮਾਤਰਾ ਵਧ ਸਕਦੀ ਹੈ ਤੇ ਸਰੀਰ ‘ਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਗਰਮੀਆਂ ‘ਚ ਡੀਹਾਈਡ੍ਰੇਸ਼ਨ ਆਮ ਸਮੱਸਿਆਵਾਂ ‘ਚੋਂ ਇੱਕ ਹੈ। ਅਜਿਹੀ ਸਥਿਤੀ ‘ਚ ਵਿਅਕਤੀ ਨੂੰ ਕੌਫੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਕੌਫੀ ‘ਚ ਮੌਜੂਦ ਕੈਫੀਨ ਤਾਪਮਾਨ ਨੂੰ ਵਧਾ ਸਕਦਾ ਹੈ, ਜਿਸ ਨਾਲ ਗਰਮੀਆਂ ਹੋਰ ਅਸਹਿ ਹੋ ਸਕਦੀਆਂ ਹਨ। ਇਸ ਕਾਰਨ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਥਕਾਵਟ ਤੇ ਚੱਕਰ ਆਉਣੇ ਹੋ ਸਕਦੇ ਹਨ। ਕੌਫੀ ਪੀਣ ਨਾਲ ਤੁਹਾਨੂੰ ਗਰਮੀਆਂ ‘ਚ ਦਿਲ ਘਟਣ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲੋਕ ਦੇਰ ਰਾਤ ਤਕ ਕੰਮ ਕਰਨ ਲਈ ਕੌਫੀ ਪੀਂਦੇ ਹਨ, ਪਰ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਕੌਫੀ ‘ਚ ਜ਼ਿਆਦਾ ਮਾਤਰਾ ‘ਚ ਕੈਫੀਨ ਹੁੰਦੀ ਹੈ। ਇਸ ਕਾਰਨ ਰਾਤ ਨੂੰ ਤੁਹਾਡੀ ਨੀਂਦ ਦੀ ਗੁਣਵੱਤਾ ਵਿਗੜ ਜਾਂਦੀ ਹੈ ਜਿਸ ਨਾਲ ਤੁਸੀਂ ਬੇਚੈਨ ਤੇ ਜ਼ਿਆਦਾ ਥੱਕ ਸਕਦੇ ਹੋ। ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਦਿਲ ਦੇ ਦੌਰੇ ਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧਾਉਂਦਾ ਹੈ। ਇਸ ਲਈ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਕੌਫੀ ਪੀਣਾ ਸਹੀ ਨਹੀਂ ਮੰਨਿਆ ਜਾਂਦਾ।

ਗਰਮੀਆਂ ਦੇ ਮੌਸਮ ‘ਚ ਕੌਫੀ ਦਾ ਇੱਕ ਘੁੱਟ ਵੀ ਹੈ ਜ਼ਹਿਰ Read More »

ਸਚਿਨ ਦੇ ਸੋਨੇ ਨਾਲ ਭਾਰਤ ਨੇ ਤੋੜਿਆ ਤਗਮਿਆਂ ਦਾ ਰਿਕਾਰਡ

ਭਾਰਤ ਦੇ ਸਚਿਨ ਸਰਜੇਰਾਓ ਨੇ ਬੁੱਧਵਾਰ ਨੂੰ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ‘ਚ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ‘ਚ ਸੋਨ ਤਮਗਾ ਜਿੱਤ ਕੇ ਆਪਣੇ ਖਿਤਾਬ ਦਾ ਬਚਾਅ ਕੀਤਾ। ਸਚਿਨ ਨੇ ਭਾਰਤ ਨੂੰ ਟੂਰਨਾਮੈਂਟ ‘ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਮੁਕਾਬਲੇ ‘ਚ ਪੰਜਵਾਂ ਸੋਨ ਤਮਗਾ ਦਿਵਾਇਆ। ਭਾਰਤ ਦੇ ਕੋਲ ਪੰਜ ਸੋਨੇ ਸਮੇਤ ਕੁੱਲ 11 ਤਗਮੇ ਹਨ।ਇਸ ਤੋਂ ਪਹਿਲਾਂ, ਭਾਰਤ ਨੇ 2023 ਵਿੱਚ ਪੈਰਿਸ ਵਿੱਚ ਹੋਈ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 10 ਤਗਮੇ (ਤਿੰਨ ਸੋਨ, ਚਾਰ ਚਾਂਦੀ ਅਤੇ ਤਿੰਨ ਕਾਂਸੀ) ਜਿੱਤੇ ਸਨ। ਮੰਗਲਵਾਰ ਨੂੰ ਭਾਰਤ ਨੇ ਤਿੰਨ ਸੋਨੇ ਸਮੇਤ ਪੰਜ ਤਗਮੇ ਜਿੱਤੇ ਸਨ। ਭਾਰਤ ਤਮਗਾ ਸੂਚੀ ਵਿੱਚ ਚੀਨ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। 16.30 ਮੀਟਰ ਥਰੋਅ ਨਾਲ, ਸਚਿਨ ਨੇ 16.21 ਮੀਟਰ ਦੇ ਆਪਣੇ ਹੀ ਰਿਕਾਰਡ ਨੂੰ ਬਿਹਤਰ ਬਣਾਇਆ, ਜੋ ਉਸਨੇ ਪਿਛਲੇ ਸਾਲ ਪੈਰਿਸ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਇਮ ਕੀਤਾ ਸੀ। ਪੈਰਾ ਐਥਲੈਟਿਕਸ ਈਵੈਂਟਸ ਵਿੱਚ F46 ਸ਼੍ਰੇਣੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਵਿੱਚ ਇੱਕ ਜਾਂ ਦੋਵੇਂ ਬਾਹਾਂ ਜਾਂ ਗਾਇਬ ਅੰਗਾਂ ਵਿੱਚ ਹਲਕੇ ਤੋਂ ਦਰਮਿਆਨੇ ਅੰਦੋਲਨ ਦੀ ਕਮੀ ਹੈ। ਇਨ੍ਹਾਂ ਐਥਲੀਟਾਂ ਨੂੰ ਆਪਣੇ ਕੁੱਲ੍ਹੇ ਅਤੇ ਲੱਤਾਂ ਦੀ ਤਾਕਤ ਦੀ ਵਰਤੋਂ ਕਰਕੇ ਸ਼ਾਟ ਸੁੱਟਣੇ ਪੈਂਦੇ ਹਨ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਦੇ ਕਰਾਗਨੀ ਪਿੰਡ ਦੇ ਰਹਿਣ ਵਾਲੇ ਸਚਿਨ ਦਾ ਸਕੂਲੀ ਦਿਨਾਂ ਦੌਰਾਨ ਦੁਰਘਟਨਾ ਹੋ ਗਿਆ, ਜਿਸ ਕਾਰਨ ਉਸ ਦੇ ਹੱਥ ‘ਚ ਗੈਂਗਰੀਨ ਹੋ ਗਿਆ ਅਤੇ ਕੂਹਣੀ ਦੀਆਂ ਮਾਸਪੇਸ਼ੀਆਂ ਟੁੱਟ ਗਈਆਂ। ਕਈ ਸਰਜਰੀਆਂ ਦੇ ਬਾਵਜੂਦ ਉਹ ਠੀਕ ਨਹੀਂ ਹੋ ਸਕਿਆ। ਸੋਨ ਤਮਗਾ ਜਿੱਤਣ ਤੋਂ ਬਾਅਦ ਸਚਿਨ ਨੇ ਕਿਹਾ ਕਿ ਮੈਂ ਇਸ ਦੀ ਉਮੀਦ ਕਰ ਰਿਹਾ ਸੀ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉੱਥੇ ਵੀ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗਾ। ਟੂਰਨਾਮੈਂਟ ਲਈ ਅਜੇ ਤਿੰਨ ਦਿਨ ਬਾਕੀ ਹਨ ਅਤੇ ਕੋਚ ਸਤਿਆਨਾਰਾਇਣ ਤਗਮਿਆਂ ਦੀ ਗਿਣਤੀ ਵਧਾਉਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਦੋ ਹੋਰ ਸੋਨੇ ਦੀ ਉਮੀਦ ਹੈ। ਮੈਡਲਾਂ ਦੀ ਗਿਣਤੀ 17 ਤੱਕ ਜਾਣੀ ਚਾਹੀਦੀ ਹੈ। ਮੰਗਲਵਾਰ ਨੂੰ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ, ਉੱਚੀ ਛਾਲ ਵਿੱਚ ਥੰਗਾਵੇਲੂ ਮਰਿਯੱਪਨ ਅਤੇ ਕਲੱਬ ਥਰੋਅ ਵਿੱਚ ਏਕਤਾ ਭਯਾਨ ਨੇ ਸੋਨਾ ਜਿੱਤਿਆ ਸੀ।

ਸਚਿਨ ਦੇ ਸੋਨੇ ਨਾਲ ਭਾਰਤ ਨੇ ਤੋੜਿਆ ਤਗਮਿਆਂ ਦਾ ਰਿਕਾਰਡ Read More »

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਕੀਤਾ ਵਿਰੋਧ

ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਦਿਆਂ ਸਵਾਲ ਖੜ੍ਹਾ ਕੀਤਾ ਹੈ ਕਿ ਉਹ ਚੋਣ ਜਿੱਤਣ ਲਈ ਜੁਮਲੇਬਾਜ਼ੀ ਤੋਂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਪੰਜਾਬ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ ਕੀ ਕੀਤਾ ਹੈ। ਇੱਥੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਫੇਰੀ ਦੌਰਾਨ ਦੇਸ਼ ਲਈ ਕੀਤੇ ਬੇਮਿਸਾਲ ਕੰਮਾਂ ਦਾ ਜ਼ਿਕਰ ਤਾਂ ਕਰਨਗੇ ਪਰ ਉਨ੍ਹਾਂ ਕੋਲ ਇਹ ਜਵਾਬ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਲਈ ਕੀ ਕੀਤਾ ਹੈ। ਇਸ ਮੌਕੇ ਐਡਵੋਕੇਟ ਹਰੀਸ਼ ਰਾਏ ਢਾਂਡਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਆਰਪੀਐਸ ਧਾਲੀਵਾਲ ਵੀ ਹਾਜ਼ਰ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ, ਪੰਜਾਬ ਦੀ ਰਾਜਧਾਨੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੇ ਮਸਲੇ ਲਟਕ ਰਹੇ ਹਨ ਪਰ ਕੇਂਦਰ ਸਰਕਾਰ ਨੇ ਪਿਛਲੇ ਦਸ ਸਾਲਾਂ ਦੌਰਾਨ ਇਨ੍ਹਾਂ ਦਾ ਕੋਈ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਗੇ ਕਿ ਪਿਛਲੀ ਚੋਣ ਸਮੇਂ ਉਨ੍ਹਾਂ ਕਿਸਾਨ ਦੀ ਆਮਦਨ ਪੰਜ ਸਾਲਾਂ ’ਚ ਦੁੱਗਣੀ ਕਰਨ ਦਾ ਐਲਾਨ ਕੀਤਾ ਸੀ ਹੁਣ ਦੱਸਣ ਕਿ ਆਮਦਨ ਕਿੰਨੀ ਵਧੀਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੌਰਾਨ 800 ਕਿਸਾਨਾਂ ਦੀਆਂ ਜਾਨਾਂ ਗਈਆਂ ਸਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਸ਼ਹੀਦਾਂ ਲਈ ਕੀ ਕੀਤਾ। ਉਨ੍ਹਾਂ ਭਾਜਪਾ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੇ ਕਾਂਗਰਸ ਤੇ ‘ਆਪ’ ਦੇ ਗੱਠਜੋੜ ’ਤੇ ਵੀ ਸਵਾਲ ਖੜ੍ਹੇ ਕੀਤੇ।

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਕੀਤਾ ਵਿਰੋਧ Read More »

ਲੁਧਿਆਣਾ ਦੀ ਜਨਰਲ ਸੈਕਟਰੀ “ਸੁਮਨ ਰਾਣੀ” ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਈ ਸ਼ਾਮਲ

ਲੁਧਿਆਣਾ ‘ਚ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਮਹਿਲਾ ਜ਼ਿਲਾ ਪ੍ਰਧਾਨ ਮਨੀਸ਼ਾ ਕਪੂਰ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਉਸ ਤੋਂ ਬਾਅਦ ਅੱਜ ਸੁਮਨ ਰਾਣੀ ਜਨਰਲ ਸੈਕਟਰੀ ਪੰਜਾਬ ਮਹਿਲਾ ਕਾਂਗਰਸ ਪਾਰਟੀ ਦਾ ਪੱਲਾ ਛੱਡ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਮਨ ਰਾਣੀ ਨੇ ਦੱਸਿਆ ਕਿ ਉਹ ਪਿਛਲੇ 37 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸਨ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀਆਂ ਮਾੜੀਆਂ ਨੀਤੀਆਂ ਅਤੇ ਗਲਤ ਹਰਕਤਾਂ ਦੇ ਕਾਰਨ ਭਰੇ ਮਨ ਨਾਲ ਕਾਂਗਰਸ ਛੱਡਣੀ ਪਈ ਹੈ। ਕਈ ਵਾਰ ਉਹਨਾਂ ਨੇ ਇਸ ਦੀ ਸ਼ਿਕਾਇਤ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਈ ਕਮਾਂਡ ਵੱਲੋਂ ਸੁਣਵਾਈ ਨਾ ਹੋਣ ਕਰਨ ਸੁਮਨ ਰਾਣੀ ਵੱਲੋਂ ਕਾਂਗਰਸ ਨੂੰ ਅਲਵਿਦਾ ਕਿਹਾ ਗਿਆ ਹੈ ਤੇ ਹੁਣ ਉਹ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਲੁਧਿਆਣਾ ਦੀ ਜਨਰਲ ਸੈਕਟਰੀ “ਸੁਮਨ ਰਾਣੀ” ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਈ ਸ਼ਾਮਲ Read More »

ਵ੍ਹਟਸਐਪ ਯੂਜ਼ਰਜ਼ ਨੂੰ ਸਟੇਟਸ ‘ਤੇ ਮਿਲੇਗਾ ਜ਼ਿਆਦਾ ਕੰਟਰੋਲ

ਵ੍ਹਟਸਐਪ ਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਦੁਆਰਾ ਕੀਤੀ ਜਾਂਦੀ ਹੈ ਜੋ ਇਸਦੀ ਵਰਤੋਂ ਆਪਣੀਆਂ ਵੱਖਰੀਆਂ ਜ਼ਰੂਰਤਾਂ ਲਈ ਕਰਦੇ ਹਨ। ਫਿਲਹਾਲ ਕੰਪਨੀ ਇਕ ਨਵੇਂ ਅਪਡੇਟ ‘ਤੇ ਕੰਮ ਕਰ ਰਹੀ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਟੇਟਸ ‘ਤੇ ਜ਼ਿਆਦਾ ਕੰਟਰੋਲ ਪਾ ਸਕਦੇ ਹੋ। ਕੀ ਤੁਸੀਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ ਹੈ ਜਦੋਂ ਤੁਸੀਂ ਆਪਣੇ WhatsApp ਸਟੇਟਸ ‘ਤੇ ਕੁਝ ਪਾਉਣਾ ਚਾਹੁੰਦੇ ਹੋ ਪਰ ਅਜਿਹਾ ਨਹੀਂ ਕਰ ਸਕੇ ਕਿਉਂਕਿ ਤੁਸੀਂ ਇਸ ਨੂੰ ਸਿਰਫ ਕੁਝ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਸੀ? ਅਜਿਹੇ ‘ਚ WhatsApp ਤੁਹਾਡੀ ਸਮੱਸਿਆ ਦਾ ਹੱਲ ਲੈ ਕੇ ਆਇਆ ਹੈ। ਹਾਲਾਂਕਿ ਤੁਹਾਨੂੰ ਐਪ ‘ਤੇ Only With ਦਾ ਵਿਕਲਪ ਮਿਲਦਾ ਹੈ, ਪਰ ਨਵਾਂ ਫੀਚਰ ਇਸ ਤੋਂ ਥੋੜ੍ਹਾ ਵੱਖਰਾ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ। ਵ੍ਹਟਸਐਪ ਨੇ ਇਸ ਮੁੱਦੇ ਦਾ ਨੋਟਿਸ ਲਿਆ ਹੈ ਅਤੇ ਇਸ ਨੂੰ ਹੱਲ ਕਰਨ ‘ਤੇ ਕੰਮ ਕਰ ਰਿਹਾ ਹੈ। ਵ੍ਹਟਸਐਪ ਦੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦੇਣ ਵਾਲੀ ਸਾਈਟ WABetaInfo ਨੇ ਇਕ ਨਵੀਂ ਰਿਪੋਰਟ ਪੇਸ਼ ਕੀਤੀ ਹੈ, ਜਿਸ ‘ਚ ਇਹ ਖੁਲਾਸਾ ਹੋਇਆ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ WhatsApp ‘ਤੇ ਤੁਹਾਡੇ ਸਟੇਟਸ ਅਪਡੇਟ ਨੂੰ ਕੌਣ ਦੇਖ ਸਕਦਾ ਹੈ। ਇਹ ਫੀਚਰ ਬਿਲਕੁਲ ਅਜਿਹਾ ਹੀ ਹੈ ਜੋ ਇੰਸਟਾਗ੍ਰਾਮ ‘ਤੇ ਪਹਿਲਾਂ ਤੋਂ ਉਪਲਬਧ ਹੈ, ਜਿੱਥੇ ਤੁਸੀਂ ਆਪਣੇ ਸੰਪਰਕ ਨੂੰ ਆਪਣੇ ਨਜ਼ਦੀਕੀ ਦੋਸਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ ਅਤੇ ਆਪਣੀਆਂ ਕਹਾਣੀਆਂ ਸਿਰਫ ਉਨ੍ਹਾਂ ਨਾਲ ਹੀ ਸਾਂਝੀਆਂ ਕਰ ਸਕਦੇ ਹੋ। ਰਿਪੋਰਟ ਮੁਤਾਬਕ WhatsApp ਤੁਹਾਨੂੰ ਇਸ ਗੱਲ ‘ਤੇ ਜ਼ਿਆਦਾ ਕੰਟਰੋਲ ਦੇਣ ਜਾ ਰਿਹਾ ਹੈ ਕਿ ਤੁਹਾਡੇ ਸਟੇਟਸ ਅਪਡੇਟ ਨੂੰ ਕੌਣ ਦੇਖ ਸਕਦਾ ਹੈ। ਵ੍ਹਟਸਐਪ ਨੇ ਇਸ ਮੁੱਦੇ ਦਾ ਨੋਟਿਸ ਲਿਆ ਹੈ ਅਤੇ ਇਸ ਨੂੰ ਹੱਲ ਕਰਨ ‘ਤੇ ਕੰਮ ਕਰ ਰਿਹਾ ਹੈ। ਵ੍ਹਟਸਐਪ ਦੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦੇਣ ਵਾਲੀ ਸਾਈਟ WABetaInfo ਨੇ ਇਕ ਨਵੀਂ ਰਿਪੋਰਟ ਪੇਸ਼ ਕੀਤੀ ਹੈ, ਜਿਸ ‘ਚ ਇਹ ਖੁਲਾਸਾ ਹੋਇਆ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ WhatsApp ‘ਤੇ ਤੁਹਾਡੇ ਸਟੇਟਸ ਅਪਡੇਟ ਨੂੰ ਕੌਣ ਦੇਖ ਸਕਦਾ ਹੈ। ਇਹ ਫੀਚਰ ਬਿਲਕੁਲ ਅਜਿਹਾ ਹੀ ਹੈ ਜੋ ਇੰਸਟਾਗ੍ਰਾਮ ‘ਤੇ ਪਹਿਲਾਂ ਤੋਂ ਉਪਲਬਧ ਹੈ, ਜਿੱਥੇ ਤੁਸੀਂ ਆਪਣੇ ਸੰਪਰਕ ਨੂੰ ਆਪਣੇ ਨਜ਼ਦੀਕੀ ਦੋਸਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ ਅਤੇ ਆਪਣੀਆਂ ਕਹਾਣੀਆਂ ਸਿਰਫ ਉਨ੍ਹਾਂ ਨਾਲ ਹੀ ਸਾਂਝੀਆਂ ਕਰ ਸਕਦੇ ਹੋ। ਰਿਪੋਰਟ ਮੁਤਾਬਕ WhatsApp ਤੁਹਾਨੂੰ ਇਸ ਗੱਲ ‘ਤੇ ਜ਼ਿਆਦਾ ਕੰਟਰੋਲ ਦੇਣ ਜਾ ਰਿਹਾ ਹੈ ਕਿ ਤੁਹਾਡੇ ਸਟੇਟਸ ਅਪਡੇਟ ਨੂੰ ਕੌਣ ਦੇਖ ਸਕਦਾ ਹੈ।

ਵ੍ਹਟਸਐਪ ਯੂਜ਼ਰਜ਼ ਨੂੰ ਸਟੇਟਸ ‘ਤੇ ਮਿਲੇਗਾ ਜ਼ਿਆਦਾ ਕੰਟਰੋਲ Read More »

FD ਤੋੜਨ ਨਾਲੋਂ ਬਿਹਤਰ ਹੈ FD Loan ਲੈਣਾ

ਫਿਕਸਡ ਡਿਪਾਜ਼ਿਟ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਹੈ। ਬਹੁਤ ਸਾਰੇ ਲੋਕ ਨਿਵੇਸ਼ ਲਈ FD ਪ੍ਰਾਪਤ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਅਚਾਨਕ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਮਿਆਦ ਪੂਰੀ ਹੋਣ ਤੋਂ ਪਹਿਲਾਂ ਫਿਕਸਡ ਡਿਪਾਜ਼ਿਟ (FD) ਨੂੰ ਤੋੜਵਾ ਲੈਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਅਸਲ ਵਿੱਚ, ਜੇਕਰ FD ਮਿਆਦ ਪੂਰੀ ਹੋਣ ਤੋਂ ਪਹਿਲਾਂ ਟੁੱਟ ਜਾਂਦੀ ਹੈ ਤਾਂ ਵਿਆਜ ਘੱਟ ਹੁੰਦਾ ਹੈ ਅਤੇ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਲਾਹ ਦਿੱਤੀ ਜਾਂਦੀ ਹੈ ਕਿ FD ਤੋੜਨ ਨਾਲੋਂ FD ਲੋਨ ਲੈਣਾ ਬਿਹਤਰ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਮਰਜੈਂਸੀ ਵਿੱਚ FD ਨੂੰ ਕਿਉਂ ਤੋੜਨਾ ਜਾਂ FD ਲੋਨ ਦੇ ਵਿਚਕਾਰ ਸਭ ਤੋਂ ਵਧੀਆ ਵਿਕਲਪ ਕੀ ਹੈ? ਜੇਕਰ FD ਮਿਆਦ ਪੂਰੀ ਹੋਣ ਤੋਂ ਪਹਿਲਾਂ ਟੁੱਟ ਜਾਂਦੀ ਹੈ, ਤਾਂ ਵਿਆਜ ਦਰ ਘਟ ਜਾਂਦੀ ਹੈ। ਭਾਰਤੀ ਸਟੇਟ ਬੈਂਕ (ਐਸਬੀਆਈ) ਦੀ ਵੈੱਬਸਾਈਟ ਦੇ ਅਨੁਸਾਰ, ਐਫਡੀ ਤੋੜਨ ‘ਤੇ ਵਿਆਜ ਦਰ ਵਿੱਚ 1 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਂਦੀ ਹੈ। ਉਦਾਹਰਨ ਲਈ, ਜੇਕਰ FD ‘ਤੇ 6 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਅਤੇ ਨਿਵੇਸ਼ਕ 6 ਮਹੀਨਿਆਂ ਵਿੱਚ FD ਤੋੜਦਾ ਹੈ ਤਾਂ ਉਸਨੂੰ 5 ਫੀਸਦੀ ‘ਤੇ ਵਿਆਜ ਮਿਲੇਗਾ। ਇਸ ਤੋਂ ਇਲਾਵਾ ਉਸ ਨੂੰ ਜੁਰਮਾਨਾ ਵੀ ਭਰਨਾ ਪਵੇਗਾ। ਸਾਰੇ ਬੈਂਕਾਂ ਦੀ ਜੁਰਮਾਨੇ ਦੀ ਦਰ ਵੱਖਰੀ ਹੈ। SBI ਦੇ ਨਿਯਮਾਂ ਮੁਤਾਬਕ 5 ਲੱਖ ਰੁਪਏ ਤੱਕ ਦੀ FD ‘ਤੇ 0.50 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਜਦਕਿ 1 ਕਰੋੜ ਰੁਪਏ ਤੱਕ ਦੀ FD ‘ਤੇ ਇਹ ਜੁਰਮਾਨਾ 1 ਫੀਸਦੀ ਬਣਦਾ ਹੈ। ਪੈਨਲਟੀ ਅਤੇ ਵਿਆਜ ਕੱਟਣ ਤੋਂ ਬਾਅਦ, ਬੈਂਕ ਬਾਕੀ ਰਕਮ ਨਿਵੇਸ਼ਕ ਨੂੰ ਵਾਪਸ ਕਰ ਦਿੰਦਾ ਹੈ। ਆਪਣੀ FD ਤੋੜਨ ਦੀ ਬਜਾਏ FD ਲੋਨ ਲੈਣਾ ਬਿਹਤਰ ਹੈ। ਨਿਵੇਸ਼ਕ ਕੁੱਲ FD ਰਕਮ ਦਾ 90 ਪ੍ਰਤੀਸ਼ਤ ਤੱਕ ਕਰਜ਼ਾ ਲੈ ਸਕਦੇ ਹਨ। ਇਸ ਤਰ੍ਹਾਂ ਸਮਝੋ, ਜੇਕਰ ਤੁਸੀਂ 1 ਲੱਖ ਰੁਪਏ ਦੀ FD ਕੀਤੀ ਹੈ, ਤਾਂ ਤੁਸੀਂ 90,000 ਰੁਪਏ ਦਾ ਕਰਜ਼ਾ ਲੈ ਸਕਦੇ ਹੋ। ਇਸ ਲੋਨ ‘ਤੇ ਤੁਹਾਨੂੰ 1 ਤੋਂ 2 ਫੀਸਦੀ ਵਿਆਜ ਦੇਣਾ ਹੋਵੇਗਾ। ਯਾਨੀ ਜੇਕਰ FD ‘ਤੇ 4 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਤਾਂ ਨਿਵੇਸ਼ਕ ਨੂੰ ਲੋਨ ‘ਤੇ 5 ਤੋਂ 6 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਪਵੇਗਾ। ਜੇਕਰ ਨਿਵੇਸ਼ਕ ਲੋਨ ਦੀ ਰਕਮ ਵਾਪਸ ਨਹੀਂ ਕਰਦਾ ਹੈ, ਤਾਂ ਜਦੋਂ ਐੱਫਡੀ ਪੂਰੀ ਹੋ ਜਾਂਦੀ ਹੈ ਤਾਂ ਬੈਂਕ ਕਰਜ਼ੇ ਦੀ ਰਕਮ ਕੱਟ ਲੈਂਦਾ ਹੈ। ਲੋਨ ਦੀ ਰਕਮ ਕੱਟਣ ਤੋਂ ਬਾਅਦ, ਬਚੀ ਹੋਈ ਰਕਮ ਨਿਵੇਸ਼ਕ ਦੇ ਖਾਤੇ ਵਿੱਚ ਕ੍ਰੈਡਿਟ ਹੋ ਜਾਂਦੀ ਹੈ। ਆਪਣੀ FD ਤੋੜਨ ਦੀ ਬਜਾਏ ਲੋੜ ਦੇ ਸਮੇਂ ਲੋਨ ਲੈਣਾ ਬਿਹਤਰ ਹੈ। ਹਾਲਾਂਕਿ, ਜੇਕਰ ਤੁਹਾਨੂੰ ਘੱਟ ਪੈਸੇ ਦੀ ਜ਼ਰੂਰਤ ਹੈ ਤਾਂ ਲੋਨ ਲੈਣਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ਦੇ ਨਾਲ ਹੀ ਜੇਕਰ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਤਾਂ FD ਨੂੰ ਤੋੜਨਾ ਇੱਕ ਚੰਗਾ ਵਿਕਲਪ ਹੈ। ਉਦਾਹਰਨ ਲਈ, ਜੇਕਰ ਤੁਸੀਂ 1 ਲੱਖ ਰੁਪਏ ਦੀ FD ਦੇ ਬਦਲੇ 50,000 ਰੁਪਏ ਦਾ ਕਰਜ਼ਾ ਲੈਂਦੇ ਹੋ, ਤਾਂ ਇਹ ਇੱਕ ਚੰਗਾ ਵਿਕਲਪ ਹੈ, ਕਿਉਂਕਿ ਇਸ ਵਿੱਚ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਹੋਵੋਗੇ ਅਤੇ ਤੁਹਾਡੀ ਬਚਤ ਵੀ ਰਹੇਗੀ। ਜਦੋਂ ਕਿ ਜੇਕਰ ਤੁਹਾਨੂੰ 80,000 ਰੁਪਏ ਜਾਂ 90,000 ਰੁਪਏ ਦੀ ਲੋੜ ਹੈ ਤਾਂ ਤੁਹਾਨੂੰ FD ਨੂੰ ਤੋੜ ਦੇਣਾ ਚਾਹੀਦਾ ਹੈ।

FD ਤੋੜਨ ਨਾਲੋਂ ਬਿਹਤਰ ਹੈ FD Loan ਲੈਣਾ Read More »

ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ 4 ਜੁਲਾਈ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਐਲਾਨ ਕੀਤਾ ਕਿ 4 ਜੁਲਾਈ ਨੂੰ ਦੇਸ਼ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੇ ਇਸ ਐਲਾਨ ਦੇ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਖਤਮ ਹੋ ਗਈਆਂ ਹਨ। ਲੰਡਨ ’ਚ ਮੀਂਹ ਦੌਰਾਨ ਦੇਸ਼ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੂਨਕ ਨੇ ਛੇ ਹਫ਼ਤਿਆਂ ’ਚ ਮਤਦਾਨ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ। ਚੋਣਾਂ ਦੀ ਤਰੀਕ ਬਾਰੇ ਰਸਮੀ ਐਲਾਨ ਮਹਾਰਾਜਾ ਚਾਰਲਸ ਕਰਨਗੇ ਅਤੇ ਉਸ ਮਗਰੋਂ ਸੰਸਦ ਭੰਗ ਕਰ ਦਿੱਤੀ ਜਾਵੇਗੀ। ਇਸ ਮੌਕੇ ਰਿਸ਼ੀ ਸੂਨਕ (44) ਨੇ ਬਰਤਾਨਵੀ ਵੋਟਰਾਂ ਸਾਹਮਣੇ ਆਪਣੇ ਕਾਰਜਕਾਲ ਦਾ ਰਿਕਾਰਡ ਵੀ ਪੇਸ਼ ਕੀਤਾ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ 4 ਜੁਲਾਈ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ Read More »

ਐਮੀ ਵਿਰਕ ਨੇ ‘ਮਸਾਲਾ ਚਾਹ’ ਦੇ ਸ਼ੌਕੀਨ

ਵਿਸ਼ਵ ਕੌਮਾਂਤਰੀ ਚਾਹ ਦਿਵਸ ਮੌਕੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਦੱਸਿਆ ਕਿ ‘ਮਸਾਲਾ ਚਾਹ’ ਉਸ ਦੇ ਦਿਨ ਦਾ ਅਨਿੱਖੜਵਾਂ ਅੰਗ ਹੈ। ਸਾਡੇ ਦੇਸ਼ ਵਿੱਚ ‘ਮਸਾਲਾ ਚਾਹ’ ਦੀ ਪ੍ਰੰਪਰਾ ਹੈ ਜਿਸ ਦਾ ਉਹ ਪਾਲਣ ਕਰਦਾ ਹੈ। ਜ਼ਿਕਰਯੋਗ ਹੈ ਕਿ ‘ਅੰਤਰਰਾਸ਼ਟਰੀ ਚਾਹ ਦਿਵਸ’ ਚਾਹ ਦੇ ਸੱਭਿਆਚਾਰਕ ਅਤੇ ਆਰਥਿਕ ਮਹੱਤਵ ਨੂੰ ਉਜਾਗਰ ਕਰਦਾ ਹੈ। ਕਾਬਲੇਗੌਰ ਹੈ ਕਿ ਐਮੀ ਦੀ ਅਗਲੀ ਫਿਲਮ ‘ਬੈਡ ਨਿਊਜ਼’ ਜਲਦੀ ਹੀ ਆ ਰਹੀ ਹੈ। ਐਮੀ ਨੇ ਕਿਹਾ, ‘ਹਰ ਭਾਰਤੀ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦਾ ਹੈ, ਚਾਹ ਪੀਣਾ ਹਰ ਭਾਰਤੀ ਘਰ ਵਿੱਚ ਰੀਤ ਹੈ ਅਤੇ ਮੇਰੇ ਲਈ ਇਹ ਦਿਨ ਦਾ ਅਨਿੱਖੜਵਾਂ ਅੰਗ ਹੈ। ਮੈਂ ਆਮ ਤੌਰ ’ਤੇ ਇਲਾਇਚੀ ਵਾਲੀ ਮਸਾਲਾ ਚਾਹ ਪੀਂਦਾ ਹਾਂ ਜਿਸ ਵਿੱਚ ਲੌਂਗ ਅਤੇ ਹੋਰ ਜੜੀ-ਬੂਟੀਆਂ ਨਾਲ ਬਹੁਤ ਘੱਟ ਖੰਡ ਹੁੰਦੀ ਹੈ। ਮੇਰੇ ਲਈ ਚਾਹ ਪੀਣਾ ਆਰਾਮਦਾਇਕ ਕੰਮ ਹੈ ਅਤੇ ਮੈਂ ਟੈਲੀਵਿਜ਼ਨ ’ਤੇ ਕੁਝ ਦੇਖਦਿਆਂ ਇਸ ਦੀ ਚੁਸਕੀ ਲੈਣਾ ਪਸੰਦ ਕਰਦਾ ਹਾਂ। ਜੇਕਰ ਮੈਂ ਸੈੱਟ ’ਤੇ ਹੁੰਦਾ ਹਾਂ ਤਾਂ ਆਮ ਤੌਰ ’ਤੇ ਫੁਰਸਤ ਦੌਰਾਨ ਪੀਂਦਾ ਹਾਂ। ਮੈਂ ਰੋਜ਼ਾਨਾ ਦੋ ਵਾਰ ਚਾਹ ਪੀਂਦਾ ਹਾਂ।’ ਦੱਸਣਾ ਬਣਦਾ ਹੈ ਕਿ ਐਮੀ ਫਿਲਮ ‘ਕਿਸਮਤ’, ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਆਦਿ ਰਾਹੀਂ ਮਕਬੂਲ ਹੋਇਆ ਤੇ ਉਹ ਫਿਲਮਾਂ ‘ਅਰਜਨਟੀਨਾ’, ‘ਦਿਲਾ ਮੇਰਿਆ’, ‘ਜੁਗਨੀ 1907’ ਅਤੇ ‘ਖੇਲ ਖੇਲ ਮੇਂ’ ਵਿਚ ਜਲਦੀ ਹੀ ਨਜ਼ਰ ਆਵੇਗਾ

ਐਮੀ ਵਿਰਕ ਨੇ ‘ਮਸਾਲਾ ਚਾਹ’ ਦੇ ਸ਼ੌਕੀਨ Read More »

ਡੀਟੀਐੱਫ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਮਾਰਚ

ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਆਰਥਿਕ ਮੰਗਾਂ ਪ੍ਰਤੀ ਧਾਰੀ ਚੁੱਪ ਖ਼ਿਲਾਫ਼ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਹੈ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਲਟਕ ਰਹੀਆਂ ਹਨ, ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਡੀਏ ਅਤੇ ਸੋਧੇ ਹੋਏ ਤੇ ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨਾ, ਪੇਂਡੂ ਭੱਤੇ ਸਣੇ 37 ਤਰ੍ਹਾਂ ਦੇ ਕੱਟੇ ਹੋਏ ਭੱਤੇ ਲਾਗੂ ਕਰਨਾ, ਵਿਭਾਗ ਅੰਦਰ ਵੱਖ ਵੱਖ ਠੇਕੇਦਾਰੀ ਸਕੀਮਾਂ ਅਧੀਨ ਭਰਤੀ ਬੰਦ ਕਰਕੇ ਮੁਲਾਜ਼ਮਾਂ ਨੂੰ ਫੁੱਲ ਸਕੇਲ ਉੱਤੇ ਪੱਕੇ ਕਰਨਾ ਆਦਿ ਮੰਗਾਂ ਪੰਜਾਬ ਸਰਕਾਰ ਨੇ ਅਣਦੇਖੀਆਂ ਕੀਤੀਆਂ ਹੋਈਆਂ ਹਨ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਸਮੇਂ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਨ ਖ਼ਿਲਾਫ਼ ਡੈਮੋਕਰੇਟਿਕ ਟੀਚਰਜ਼ ਫਰੰਟ ਫਰੀਦਕੋਟ ਵੱਲੋਂ ਇੱਥੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਡੀਟੀਐੱਫ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਸਕੱਤਰ ਗਗਨ ਪਾਹਵਾ ਨੇ ਕਿਹਾ ਕਿ ਸੂਬਾ ਕਮੇਟੀ ਵੱਲੋਂ ਤਹਿ ਪ੍ਰੋਗਰਾਮ ਅਨੁਸਾਰ ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਕਰ ਕੇ ਮੁਲਾਜ਼ਮ ਤਬਕਿਆਂ ਅੰਦਰ ਭਾਰੀ ਰੋਸ ਹੈ। ਜਥੇਬੰਦੀ ਦੇ ਕੁਲਦੀਪ ਸਿੰਘ ਘਣੀਆ, ਅਜਾਇਬ ਸਿੰਘ ਅਤੇ ਕੁਲਵਿੰਦਰ ਸਿੰਘ ਬਰਾੜ ਨੇ ਕਿਹਾ ਕਿ ‘ਆਪ’ ਸਰਕਾਰ ਦੀ ਲਗਭਗ ਸਵਾ ਦੋ ਸਾਲ ਦੀ ਕਾਰਗੁਜ਼ਾਰੀ ਨਾਂਹ ਦੇ ਬਰਾਬਰ ਹੈ।

ਡੀਟੀਐੱਫ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਮਾਰਚ Read More »