ਗਰਮੀ ਦੇ ਮੌਸਮ ‘ਚ ਥੋੜ੍ਹੇ ਸਮੇਂ ਲਈ ਵੀ ਘਰੋਂ ਬਾਹਰ ਨਿਕਲਣਾ ਤੁਹਾਡੇ ਸਰੀਰ ਦੀ ਊਰਜਾ ਨੂੰ ਘਟਾ ਸਕਦਾ ਹੈ। ਕੜਕਦੀ ਧੁੱਪ ਨਾਲ ਲੜਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਰਾਕ ਨੂੰ ਸਹੀ ਰੱਖੋ ਤੇ ਅਜਿਹੇ ਫੂਡ ਆਇਟਮਜ਼ ਨਾ ਖਾਓ, ਜੋ ਗਰਮੀਆਂ ‘ਚ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਭੋਜਨ ਪਦਾਰਥਾਂ ‘ਚੋਂ ਇੱਕ ਹੈ ਕੌਫੀ।
ਹਰ ਕੋਈ ਹਰ ਰੋਜ਼ ਇਕ ਜਾਂ ਦੋ ਕੱਪ ਕੌਫੀ ਪੀਂਦਾ ਹੈ। ਕੜਾਕੇ ਦੀ ਗਰਮੀ ‘ਚ ਵੀ ਲੋਕ ਦਫ਼ਤਰ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੌਫੀ ਪੀਂਦੇ ਹਨ। ਇਹ ਯਕੀਨੀ ਤੌਰ ‘ਤੇ ਤੁਹਾਡੇ ਕੰਮ ਵਿਚ ਇਕਾਗਰਤਾ ‘ਚ ਮਦਦ ਕਰਦਾ ਹੈ, ਪਰ ਇਸ ਵਿਚ ਮੌਜੂਦ ਕੈਫੀਨ ਸਿਹਤ ‘ਤੇ ਮਾੜਾ ਅਸਰ ਪਾਉਂਦੀ ਹੈ। ਗਰਮੀਆਂ ‘ਚ ਜਦੋਂ ਤਾਪਮਾਨ ਵੱਧ ਜਾਂਦਾ ਹੈ ਤਾਂ ਸਰੀਰ ਨੂੰ ਠੰਢਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਕੌਫੀ ਇਸ ਵਿਚ ਮਦਦ ਨਹੀਂ ਕਰਦੀ। ਆਓ ਜਾਣਦੇ ਹਾਂ ਕੌਫੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ।ਕੌਫੀ ‘ਚ ਪਾਈ ਜਾਣ ਵਾਲੀ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ, ਜਿਸ ਨਾਲ ਪਸੀਨੇ ਦੀ ਮਾਤਰਾ ਵਧ ਸਕਦੀ ਹੈ ਤੇ ਸਰੀਰ ‘ਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ।
ਗਰਮੀਆਂ ‘ਚ ਡੀਹਾਈਡ੍ਰੇਸ਼ਨ ਆਮ ਸਮੱਸਿਆਵਾਂ ‘ਚੋਂ ਇੱਕ ਹੈ। ਅਜਿਹੀ ਸਥਿਤੀ ‘ਚ ਵਿਅਕਤੀ ਨੂੰ ਕੌਫੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਕੌਫੀ ‘ਚ ਮੌਜੂਦ ਕੈਫੀਨ ਤਾਪਮਾਨ ਨੂੰ ਵਧਾ ਸਕਦਾ ਹੈ, ਜਿਸ ਨਾਲ ਗਰਮੀਆਂ ਹੋਰ ਅਸਹਿ ਹੋ ਸਕਦੀਆਂ ਹਨ। ਇਸ ਕਾਰਨ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਥਕਾਵਟ ਤੇ ਚੱਕਰ ਆਉਣੇ ਹੋ ਸਕਦੇ ਹਨ। ਕੌਫੀ ਪੀਣ ਨਾਲ ਤੁਹਾਨੂੰ ਗਰਮੀਆਂ ‘ਚ ਦਿਲ ਘਟਣ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲੋਕ ਦੇਰ ਰਾਤ ਤਕ ਕੰਮ ਕਰਨ ਲਈ ਕੌਫੀ ਪੀਂਦੇ ਹਨ, ਪਰ ਇਹ ਤੁਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਕੌਫੀ ‘ਚ ਜ਼ਿਆਦਾ ਮਾਤਰਾ ‘ਚ ਕੈਫੀਨ ਹੁੰਦੀ ਹੈ। ਇਸ ਕਾਰਨ ਰਾਤ ਨੂੰ ਤੁਹਾਡੀ ਨੀਂਦ ਦੀ ਗੁਣਵੱਤਾ ਵਿਗੜ ਜਾਂਦੀ ਹੈ ਜਿਸ ਨਾਲ ਤੁਸੀਂ ਬੇਚੈਨ ਤੇ ਜ਼ਿਆਦਾ ਥੱਕ ਸਕਦੇ ਹੋ। ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਦਿਲ ਦੇ ਦੌਰੇ ਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧਾਉਂਦਾ ਹੈ। ਇਸ ਲਈ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਕੌਫੀ ਪੀਣਾ ਸਹੀ ਨਹੀਂ ਮੰਨਿਆ ਜਾਂਦਾ।