*ਵੰਨ ਸੁਵੰਨੀਆਂ ਭਾਸ਼ਾਵਾਂ ਇਕ ਸੁੰਦਰ ਗੁਲਦਸਤੇ ਵਾਂਗ- ਦਰਸ਼ਨ ਸਿੰਘ ‘ਆਸ਼ਟ` ਪਟਿਆਲਾ, 11 ਨਵੰਬਰ – ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਸਾਹਿਤਕਾਰ ਡਾ. ਮਨਮੋਹਨ ਸਹਿਗਲ ਸ਼ਾਮਿਲ ਹੋਏ ਜਦੋਂ ਕਿ ਪ੍ਰਧਾਨਗੀ ਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਕੀਤੀ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੋਮਣੀ ਸਾਹਿਤਕਾਰ ਡਾ. ਮਹੇਸ਼ ਗੌਤਮ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫ਼ੈਸਰ,ਕਵਿੱਤਰੀ ਅਤੇ ਆਲੋਚਕ ਡਾ. ਹਰਵਿੰਦਰ,ਬਹੁਪੱਖੀ ਲੇਖਕ ਪ੍ਰਿੰ. ਸੋਹਨ ਲਾਲ ਗੁਪਤਾ ਅਤੇ ‘ਪੰਜਾਬੀ ਆਲਮ` ਰਿਸਾਲੇ ਦੇ ਸੰਪਾਦਕ ਅਭੈ ਸਿੰਘ (ਮਨੀਮਾਜਰਾ) ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਜਲ ਸਿੰਘ ਰਚਿਤ ਕਾਵਿ ਸੰਗ੍ਰਹਿ ‘ਉਜਾਲਾ` ਦਾ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਭਾਰਤ ਦੀਆਂ ਵੰਨ ਸੁਵੰਨੀਆਂ ਭਾਸ਼ਾਵਾਂ ਇਕ ਸੁੰਦਰ ਗੁਲਦਸਤੇ ਦੀ ਨਿਆਈਂ ਹੁੰਦੀਆਂ ਹਨ ਜੋ ਸਮਾਜ ਵਿਚ ਸਾਹਿਤਕ ਖ਼ੁਸ਼ਬੂ ਵੰਡ ਕੇ ਮਨੁੱਖੀ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਪ੍ਰੋ. ਮਨਮੋਹਨ ਸਹਿਗਲ ਨੇ ਕਿਹਾ ਕਿ ਲੇਖਕ ਨੂੰ ਆਪਣੀ ਪ੍ਰਤਿਬੱਧਤਾ ਉਪਰ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ।ਪ੍ਰਿੰ. ਸੋਹਨ ਲਾਲ ਗੁਪਤਾ ਨੇ ਇਕ ਦਿਲਚਸਪ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਸਿਰਜਣਸ਼ੀਲ ਮਨੁੱਖ ਸਮਾਜ ਲਈ ਰਾਹਦਸੇਰੇ ਦਾ ਕੰਮ ਕਰਦੇ ਹਨ। ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਆਪਣੇ ਕਾਵਿਮਈ ਅੰਦਾਜ਼ ਵਿਚ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਦਹਾਕਿਆਂ ਪੁਰਾਣੀ ਸਾਂਝ ਬਾਰੇ ਚਾਨਣਾ ਪਾਇਆ ਜਦੋਂ ਕਿ ਡਾ. ਮਹੇਸ਼ ਗੌਤਮ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੈ।ਅਭੈ ਸਿੰਘ ਦਾ ਕਹਿਣਾ ਸੀ ਕਿ ਸਾਹਿਤਕ ਅਤੇ ਸਭਿਆਚਾਰਕ ਪੱਖ ਤੋਂ ਆਪਣੀਆਂ ਕਲਮਾਂ ਰਾਹੀਂ ਮਾਨਵੀ ਚੌਗਿਰਦੇ ਦੀ ਸਵੱਛਤਾ ਅਤੇ ਵਿਕਾਸ ਦਾ ਕਾਰਜ ਕਲਮਕਾਰਾਂ ਦੇ ਹਿੱਸੇ ਆਇਆ ਹੈ।ਪੁਸਤਕ ਰਿਲੀਜ਼ ਉਪਰੰਤ ਮੁੱਖ ਵਕਤਾ ਵਜੋਂ ਚਰਚਾ ਕਰਦਿਆਂ ਡਾ. ਹਰਵਿੰਦਰ ਕੌਰ ਨੇ ਕਿਹਾ ਕਿ ਜਲ ਸਿੰਘ ਦੀਆਂ ਕਵਿਤਾਵਾਂ ਵਿਚ ਸੱਤਿਅਮ,ਸ਼ਿਵਮ ਅਤੇ ਸੁੰਦਰ ਦਾ ਖ਼ੂਬਸੂਰਤ ਸੁਮੇਲ ਹੈ।ਕਵੀ ਜਲ ਸਿੰਘ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਾਇਰੀ ਵਿਚ ਹੱਕ ਅਤੇ ਸੱਚ ਦੀ ਤਰਜ਼ਮਾਨੀ ਕਰਦਿਆਂ ਖ਼ਾਸ ਸਕੂਨ ਮਿਲਦਾ ਹੈ।ਉਨ੍ਹਾਂ ਆਪਣੀ ਪੁਸਤਕ ਵਿਚੋਂ ਕੁਝ ਕਾਵਿ ਨਮੂਨੇ ਵੀ ਪੇਸ਼ ਕੀਤੇ। ਦੂਜੇ ਦੌਰ ਵਿਚ ਕਹਾਣੀਕਾਰ ਰਣਜੀਤ ਆਜ਼ਾਦ ਕਾਂਝਲਾ,ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ,ਗੁਰਨਾਮ ਸਿੰਘ ਅਕੀਦਾ,ਨਵਦੀਪ ਸਿੰਘ ਮੁੰਡੀ,ਕ੍ਰਿਸ਼ਨ ਗੋਪਾਲ ਸੰਗਰੂਰ,ਹਰਦੀਪ ਕੌਰ ਜੱਸੋਵਾਲ,ਸਤਨਾਮ ਸਿੰਘ ਮੱਟੂ,ਹਰੀ ਸਿੰਘ ਚਮਕ,ਸੁਰਿੰਦਰ ਕੌਰ ਬਾੜਾ, ਗੁਰਦਰਸ਼ਨ ਸਿੰਘ ਗੁਸੀਲ, ਕੁਲਦੀਪ ਪਟਿਆਲਵੀ,ਹਰਦੀਪ ਸਿੰਘ ਦੀਪਾ ਮਾਨਸਾ,ਅਮਰਜੀਤ ਸਿੰਘ ਕਸਕ,ਸੰਦੀਪ ਕੁਮਾਰ ਬਿਸ਼ਨੋਈ,ਕ੍ਰਿਸ਼ਨ ਲਾਲ ਧੀਮਾਨ, ਕੁਲਦੀਪ ਸਿੰਘ ਬਾਗੀ,ਹਰਸੁਬੇਗ ਸਿੰਘ,ਤਰਸੇਮ ਡਕਾਲਾ,ਵਿਜੇ ਕੁਮਾਰ ਸਰਹਿੰਦ,ਰਾਜੇਸ਼ਵਰ ਕੁਮਾਰ,ਸ਼ਾਰਦਾ,ਨੈਬ ਸਿੰਘ ਬਦੇਸ਼ਾ,ਕਮਰਜੀਤ ਸਿੰਘ ਸੇਖੋਂ,ਬਜਿੰਦਰ ਠਾਕਰ,ਅਨੁਪ੍ਰੀਤ ਭੱਟੀ, ਗੁਰਚਰਨ ਸਿੰਘ ਗੁਣੀਕੇ ਆਦਿ ਨੇ ਵੰਨ-ਸੁਵੰਨੇ ਵਿਸ਼ਿਆਂ ਵਾਲੀਆਂ ਲਿਖਤਾਂ ਅਤੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸਮਾਗਮ ਵਿਚ ਨਾਸਿਰ ਅਲੀ, ਐਸ.ਐਸ.ਸੇਠੀ,ਕਵੀ-ਗਾਇਕ ਮੰਗਤ ਖ਼ਾਨ,ਹਰੀਸ਼ ਪਟਿਆਲਵੀ,ਲੱਕੀ ਮੱਤੀ,ਰਵਿੰਦਰ ਰਵੀ,ਸੁਖਜਿੰਦਰ ਸਿੰਘ,ਐਸ.ਐਨ.ਚੌਧਰੀ,ਗੁਰਕੀਰਤ ਸਿੰਘ,ਸੁਰਵਿੰਦਰ ਸਿੰਘ ਛਾਬੜਾ,ਜੋਗਿੰਦਰ ਸਿੰਘ ਗਿੱਲ,ਅਮਰਜੀਤ ਸਿੰਘ,ਮਦਨ ਲਾਲ ਸ਼ਰਮਾ,ਚਰਨ ਸਿੰਘ ਬੰਬੀਹਾਭਾਈ, ਮੁਕੇਸ਼ ਜੋਗੀ ਆਦਿ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਧੰਨਵਾਦ ਕੀਤਾ।