ਮੈਚ ਦੌਰਾਨ ਸੂਰਿਆਕੁਮਾਰ ਯਾਦਵ ਦਾ ਸਾਊਥ ਅਫ਼ਰੀਕਾ ਖਿਡਾਰੀ ਨਾਲ ਹੋਇਆ ਝਗੜਾ

ਨਵੀਂ ਦਿੱਲੀ, 9 ਨਵੰਬਰ – ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ਦੌਰਾਨ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਤੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਵਿਚਾਲੇ ਬਹਿਸ ਹੋ ਗਈ। ਡਰਬਨ ‘ਚ ਖੇਡੇ ਗਏ ਪਹਿਲੇ ਮੈਚ ‘ਚ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਮੈਦਾਨੀ ਅੰਪਾਇਰਾਂ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਹ ਘਟਨਾ ਦੱਖਣੀ ਅਫ਼ਰੀਕਾ ਦੀ ਪਾਰੀ ਦੇ 15ਵੇਂ ਓਵਰ ਵਿੱਚ ਵਾਪਰੀ। ਰਵੀ ਬਿਸ਼ਨੋਈ ਨੇ 15ਵਾਂ ਓਵਰ ਸੁੱਟਿਆ। ਇਸ ਦੌਰਾਨ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਪਿੱਚ ਦੇ ਸੱਜੇ ਪਾਸੇ ਤੋਂ ਥਰੋਅ ਇਕੱਠਾ ਕੀਤਾ। ਇਸ ਤੋਂ ਨਾਰਾਜ਼ ਨਜ਼ਰ ਆਏ ਯੈਨਸਨ ਨੇ ਸੰਜੂ ਸੈਮਸਨ ਨੂੰ ਕੁਝ ਕਿਹਾ। ਇਸ ਤੋਂ ਬਾਅਦ ਸੂਰਿਆਕੁਮਾਰ ਨੇ ਮਾਮਲੇ ‘ਚ ਦਖ਼ਲ ਦਿੱਤੀ। ਦੋਵਾਂ ਵਿਚਾਲੇ ਕੁਝ ਸਮਾਂ ਤਕਰਾਰ ਚੱਲਦੀ ਰਹੀ।

ਮਾਰਕੋ ਯੈਨਸਨ ਦੇ ਵਿਵਹਾਰ ਤੋਂ ਦਿਸੇ ਨਾਰਾਜ਼

ਜੈਨਸਨ ਦੇ ਵਿਵਹਾਰ ਤੋਂ ਨਾਖੁਸ਼ ਸੂਰਿਆਕੁਮਾਰ ਯਾਦਵ ਨੂੰ ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਨਾਲ ਗੱਲ ਕਰਦੇ ਦੇਖਿਆ ਗਿਆ। ਦੋਵਾਂ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਮੈਦਾਨੀ ਅੰਪਾਇਰਾਂ ਨੇ ਦੋਵਾਂ ਨੂੰ ਵੱਖ ਕਰ ਦਿੱਤਾ। ਆਪਣੇ ਸਥਾਨ ‘ਤੇ ਵਾਪਸੀ ਦੇ ਰਸਤੇ ‘ਤੇ ਸੂਰਿਆ ਨੂੰ ਗੇਰਾਲਡ ਕੋਏਟਜ਼ੀ ਨਾਲ ਗੱਲਬਾਤ ਕਰਦੇ ਵੀ ਦੇਖਿਆ ਗਿਆ। ਇਸ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬਿਸ਼ਨੋਈ ਨੇ ਮਾਰਕੋ ਜੈਨਸਨ ਨੂੰ 12 ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ।

ਭਾਰਤ ਦਾ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ

ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਟੀ-20 ਵਿੱਚ ਲਗਾਤਾਰ 11ਵੀਂ ਜਿੱਤ ਦਰਜ ਕੀਤੀ। ਸੰਜੂ ਸੈਮਸਨ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਖਿਡਾਰੀ ਵਰੁਣ ਚੱਕਰਵਰਤੀ ਤੇ ਰਵੀ ਬਿਸ਼ਨੋਈ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਪਾਣੀ ਮੰਗਦੇ ਨਜ਼ਰ ਆਏ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 202 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਪੂਰੀ ਟੀਮ 17.5 ਓਵਰਾਂ ‘ਚ 141 ਦੌੜਾਂ ‘ਤੇ ਹੀ ਸਿਮਟ ਗਈ। ਸੰਜੂ ਨੂੰ ਉਸ ਦੇ ਸ਼ਾਨਦਾਰ ਸੈਂਕੜੇ ਲਈ ਪਲੇਅਰ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।

ਸਾਂਝਾ ਕਰੋ

ਪੜ੍ਹੋ

ਰਣਜੀਤ ਸਰਾਂਵਾਲੀ ਵੱਲੋਂ ਅਨੁਵਾਦਿਤ “ਉਦਾਸ ਕੁੜੀ ਦਾ

ਮੋਗਾ 12 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਰਣਜੀਤ ਸਰਾਂਵਾਲੀ ਵੱਲੋਂ...