admin

ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼

ਚੰਡੀਗੜ੍ਹ, 13 ਨਵੰਬਰ – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਵਾਲੇ ਸਾਬਕਾ ਕਾਂਗਰਸੀ ਆਗੂ ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ਵਿਚ ਕਲੇਸ਼ ਪੈ ਗਿਆ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੋਈ ਬੰਦਾ ਜਿਸਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰਦਾ ਰਹੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਤੁਹਾਡਾ ਦਾਸ ਪਾਰਟੀ ਵਿਚ ਇਕ ਅਹਿਮ ਸਥਾਨ ’ਤੇ ਹੈ, ਦਾਸ ਦੀ ਮਰਜ਼ੀ ਤੋਂ ਬਗੈਰ ਕੋਈ ਬੰਦਾ ਜਿਹਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰੇ, ਗੱਦਾਰਾਂ ਲਈ ਪਾਰਟੀ ਵਿਚ ਥਾਂ ਨਹੀਂ ਹੈ। ਉਹਨਾਂ ਸਾਬਕਾ ਕਾਂਗਰਸੀ ਆਗੂ ਰਾਜ ਕੁਮਾਰ ਚੱਬੇਵਾਲ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਦੀ ਪਾਰਟੀ ਵਿਚ ਵਾਪਸੀ ਨਹੀਂ ਹੋਵੇਗੀ।

ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼ Read More »

ਕੈਂਸਰ ਨਾਲ ਲੜਾਈ ‘ਚ ਹਾਰੇ ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ

  ਸਰੀ, 13 ਨਵੰਬਰ – ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦੀ ਕੈਂਸਰ ਨਾਲ ਲੜਾਈ ਤੋਂ ਬਾਅਦ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ। ਜੂਨ ਵਿੱਚ ਥਾਇਰਾਇਡ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ 65 ਸਾਲਾ ਬਜ਼ੁਰਗ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਵਿੱਚ ਰਿਹਾ। ਲੰਬੇ ਸਮੇਂ ਤੋਂ ਇਹ ਸਿਆਸਤਦਾਨ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਸੇਵਾ ਨਿਭਾਉਂਦੇ ਹੋਏ ਆਪਣੀ ਪਤਨੀ ਐਲੀ ਨਾਲ ਬਰਲਿਨ ਵਿੱਚ ਰਹਿ ਰਿਹਾ ਸੀ। ਵਿਕਟੋਰੀਆ, ਬੀ.ਸੀ. ਦੇ ਬੀ.ਸੀ. ਕੈਂਸਰ ਸੈਂਟਰ ਵਿਖੇ ਰਾਇਲ ਜੁਬਲੀ ਹਸਪਤਾਲ ਵਿਖੇ ਉਸਦੀ ਮੌਤ ਜੀਵਨ ਦੇ ਅੰਤ ਦੀ ਦੇਖਭਾਲ ਲਈ ਪ੍ਰਾਂਤ ਵਾਪਸ ਆਉਣ ਤੋਂ ਬਾਅਦ ਹੋਈ।

ਕੈਂਸਰ ਨਾਲ ਲੜਾਈ ‘ਚ ਹਾਰੇ ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ Read More »

ਧੂਆਂਖੀ ਧੂੰਦ ਦੀ ਚਾਦਰ ’ਚ ਲਿਪਟਿਆ ਚੰਡੀਗੜ੍ਹ

ਚੰਡੀਗੜ੍ਹ, 13 ਨਵੰਬਰ – ਬੁੱਧਵਾਰ ਤੜਕੇ ਟ੍ਰਾਈਸਿਟੀ ਵਸਨੀਕਾਂ ਨੇ ਧੂਆਂਖੀ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 339 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਧੂੰਏਂ ਨੇ ਚੰਡੀਗ੍ਹੜ ਅਤੇ ਇਸਦੇ ਆਸਪਾਸ ਖੇਤਰ ਵਿੱਚ ਦ੍ਰਿਸ਼ਟੀ ਨੂੰ ਕਾਫ਼ੀ ਘਟਾ ਦਿੱਤਾ ਹੈ। ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰ ਦੀਆਂ ਸਾਰੀਆਂ ਉਡਾਣਾਂ ਦਾ ਆਗਮਨ ਅਤੇ ਰਵਾਨਗੀ ਅੱਧਾ ਘੰਟਾ ਦੇਰੀ ਨਾਲ ਰਿਹਾ ਹੈ। ਪੁਣੇ-ਚੰਡੀਗੜ੍ਹ ਫਲਾਈਟ ਵੀ ਸਮੇਂ ਤੋਂ 30 ਮਿੰਟ ਲੇਟ ਸੀ, ਹਾਲਾਂਕਿ ਹੁਣ ਤੱਕ ਕੋਈ ਵੀ ਫਲਾਈਟ ਰੱਦ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਵਾਲੀ ਬੈਂਕਾਕ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ। ਵੱਧ ਏਕਿਉਆਈ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ (ਡੀਜੀ) ਸੈੱਟਾਂ ਦੀ ਵਰਤੋਂ ’ਤੇ ਵੀ ਯੂਟੀ ਵਿੱਚ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੀ ਵਰਤੋਂ ਦੀ ਇਜਾਜ਼ਤ ਹੁਣ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਪ੍ਰਬੰਧਨ ਕਰਨ ਲਈ ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੀ ਵੀ ਮੰਗ ਕੀਤੀ ਗਈ ਹੈ।

ਧੂਆਂਖੀ ਧੂੰਦ ਦੀ ਚਾਦਰ ’ਚ ਲਿਪਟਿਆ ਚੰਡੀਗੜ੍ਹ Read More »

ਕੇਂਦਰ ਨੇ ਵਾਪਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ

ਅੰਮ੍ਰਿਤਸਰ/ਤਲਵੰਡੀ ਸਾਬੋ, 13 ਨਵੰਬਰ – ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਕਿਓਰਿਟੀ ਵਾਪਸ ਲੈਣ ਦੀ ਅਪੀਲ ਕੀਤੀ ਸੀ। ਬੀਤੀ ਸ਼ਾਮ ਇਹ ਸਕਿਓਰਿਟੀ ਵਾਪਸ ਲਈ ਗਈ ਹੈ। ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ।

ਕੇਂਦਰ ਨੇ ਵਾਪਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ Read More »

ਦੇਸ਼ ਦੇ 10 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ

ਨਵੀਂ ਦਿੱਲੀ, 13 ਨਵੰਬਰ – ਦੇਸ਼ ਦੇ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ਦੇ ਨਾਲ-ਨਾਲ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਵਾਇਨਾਡ ਤੋਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਚੋਣ ਮੈਦਾਨ ’ਚ ਹੈ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਸਰਕਾਰਾਂ ’ਤੇ ਕੋਈ ਅਸਰ ਨਹੀਂ ਪਵੇਗਾ, ਪਰ ਇਨ੍ਹਾਂ ਨੂੰ ਕਾਂਗਰਸ ਅਤੇ ਇੰਡੀਆ ਸਮੂਹ ਲਈ ਇੱਕ ਵੱਡੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ, ਜੋ ਹਾਲ ਹੀ ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਪ੍ਰਦਰਸ਼ਨ ਕਰਨ ਵਿੱਚ ਅਸਫ਼ਲ ਰਹੇ ਹਨ। ਵਾਇਨਾਡ ਦੇ ਨਾਲ-ਨਾਲ ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਅਤੇ ਛੱਤੀਸਗੜ੍ਹ, ਗੁਜਰਾਤ, ਕੇਰਲਾ ਅਤੇ ਮੇਘਾਲਿਆ ਦੀ ਇੱਕ-ਇੱਕ ਸੀਟ ’ਤੇ ਵੀ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਹਾਲਾਂਕਿ ਸਿੱਕਮ ਦੀਆਂ ਦੋ ਸੀਟਾਂ ਸੋਰੇਂਗ-ਚਕੁੰਗ ਅਤੇ ਨਾਮਚੀ-ਸਿੰਘਿਥਾਂਗ ਲਈ ਵੀ ਪੋਲਿੰਗ ਤੈਅ ਸੀ, ਪਰ ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਦੇ ਉਮੀਦਵਾਰ ਆਦਿਤਿਆ ਗੋਲੇ ਅਤੇ ਸਤੀਸ਼ ਚੰਦਰ ਰਾਏ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹਟਣ ਤੋਂ ਬਾਅਦ ਪਹਿਲਾਂ ਹੀ ਨਿਰਵਿਰੋਧ ਐਲਾਨ ਦਿੱਤਾ ਗਿਆ ਹੈ।

ਦੇਸ਼ ਦੇ 10 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ Read More »

ਵਿਗਿਆਨੀ ਟਿਕਾਊ ਖੇਤੀ ਲਈ ਸੇਧ ਦੇਣ : ਮਾਨ

ਲੁਧਿਆਣਾ, 13 ਨਵੰਬਰ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਵਿਸ਼ਵ ਭਰ ਦੇ ਖੇਤੀ ਵਿਗਿਆਨੀਆਂ ਅਤੇ ਮਾਹਰਾਂ ਨੂੰ ਕਿਸਾਨਾਂ ਲਈ ਮਾਰਗ-ਦਰਸ਼ਕ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕਰਨ ਅਤੇ ਸੇਧ ਦੇਣ।ਮੁੱਖ ਮੰਤਰੀ ਨੇ ਪੀ ਏ ਯੂ ਵਿਖੇ ਮੌਸਮੀ ਅਤੇ ਊਰਜਾ ਤਬਦੀਲੀ ਦੇ ਮੱਦੇਨਜ਼ਰ ਐਗਰੀਫੂਡ ਪ੍ਰਣਾਲੀਆਂ ਵਿੱਚ ਬਦਲਾਅ ਸੰਬੰਧੀ ਵਿਸ਼ੇ ’ਤੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਕਰਕੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਰਕੇ ਪੰਜਾਬ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਖੇਤੀਬਾੜੀ ਉਪਰ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਹੱਲ ਕਰਨ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਮਾਨ ਨੇ ਕਿਹਾ ਕਿ ਟਿਕਾਊ ਖੇਤੀ ਅਤੇ ਫ਼ਸਲਾਂ ਦੇ ਵੱਧ ਝਾੜ ਦੇ ਨਾਲ-ਨਾਲ ਮਿੱਟੀ ਦੀ ਪੌਸ਼ਟਿਕ ਸ਼ਕਤੀ ਨੂੰ ਵਧਾਉਣ ਲਈ ਫ਼ਸਲੀ ਵਿਭਿੰਨਤਾ ਦੀ ਵਧੇਰੇ ਲੋੜ ਹੈ। ਉਨ੍ਹਾ ਮੌਸਮੀ ਤਬਦਲੀ ਦੇ ਮਾੜੇ ਪ੍ਰਭਾਵਾਂ ਵਿਸ਼ੇ ’ਤੇ ਕਰਵਾਈ ਗਈ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਾਜ਼ਰ ਵਿਗਿਆਨੀਆਂ ਨੂੰ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਅਪਨਾਉਣ ਵਾਸਤੇ ਕਿਸਾਨਾਂ ਨੂੰ ਸੇਧ ਦੇਣ ਲਈ ਵੱਧ ਤੋਂ ਵੱਧ ਯਤਨ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਗਿਆਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਟਿਕਾਊ ਖੇਤੀ ਅਮਲ ਅਪਣਾਉਣ ਵਾਸਤੇ ਸਾਡੇ ਕਿਸਾਨਾਂ ਦਾ ਮਾਰਗ-ਦਰਸ਼ਨ ਕਰਨ। ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਦੇ ਹੱਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾ ਕਿਹਾ ਕਿ ਇਸ ਮਸਲੇ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਬਿਨਾਂ ਸ਼ੱਕ ਸਾਨੂੰ ਹੀ ਜ਼ਿੰਮੇਵਾਰ ਠਹਿਰਾਉਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆਪਣੀ ਚਾਲ ਚੱਲ ਰਿਹਾ ਹੈ ਅਤੇ ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸਰਗਰਮ ਕਦਮ ਚੁੱਕੀਏ। ਇਸ ਸੰਬੰਧੀ ਹੈਰਾਨੀਜਨਕ ਅਤੇ ਚਿੰਤਾਜਨਕ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾ ਕਿਹਾ ਕਿ ਇੱਕ ਕਿਲੋ ਚੌਲ ਉਗਾਉਣ ਲਈ 3000 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਅਤੇ ਜਿਹੜੀਆਂ ਮੋਟਰਾਂ ਖਾੜੀ ਦੇਸ਼ਾਂ ਵਿੱਚ ਪੈਟਰੋਲ ਕੱਢਣ ਲਈ ਵਰਤੀਆਂ ਜਾਂਦੀਆਂ ਹਨ, ਉਹੀ ਮੋਟਰਾਂ ਦੀ ਵਰਤੋਂ ਸੂਬੇ ਵਿੱਚ ਜ਼ਮੀਨ ਹੇਠਲਾ ਪਾਣੀ ਕੱਢਣ ਲਈ ਕੀਤੀ ਜਾ ਰਹੀ ਹੈ।ਇਹ ਚਿੰਤਾਜਨਕ ਵਰਤਾਰਾ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਹੈ।

ਵਿਗਿਆਨੀ ਟਿਕਾਊ ਖੇਤੀ ਲਈ ਸੇਧ ਦੇਣ : ਮਾਨ Read More »

ਖੱਬੀ ਏਕਤਾ

ਹਾਲਾਂਕਿ ਦੇਸ਼ ਦਾ ਬਹੁਤਾ ਧਿਆਨ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੰਬਲੀ ਚੋਣਾਂ ਦੇ ਨਤੀਜਿਆਂ ’ਤੇ ਟਿਕਿਆ ਹੋਇਆ ਹੈ, ਪੱਛਮੀ ਬੰਗਾਲ ਵਿਚ ਇਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ, ਜਿੱਥੇ 6 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਪੈਣੀਆਂ ਹਨ। ਪਹਿਲੀ ਵਾਰ ਸੂਬੇ ਵਿੱਚ ਖੱਬੇ ਮੋਰਚੇ ’ਚ ਸੀ ਪੀ ਆਈ (ਐੱਮ ਐੱਲ) ਦੀ ਐਂਟਰੀ ਹੋਈ ਹੈ। ਨਾਰਥ 24 ਪਰਗਨਾ ਜ਼ਿਲ੍ਹੇ ਦੀ ਨੈਹਾਟੀ ਸੀਟ ਤੋਂ ਐਤਕੀਂ ਖੱਬੇ ਮੋਰਚੇ ਵੱਲੋਂ ਸੀ ਪੀ ਆਈ (ਐੱਮ ਐੱਲ) ਦੇ ਦੇਬਜਿਓਤੀ ਮਜੂਮਦਾਰ ਉਮੀਦਵਾਰ ਹਨ। 1969 ਤੋਂ ਇਸ ਸੀਟ ’ਤੇ ਸੀ ਪੀ ਆਈ (ਐੱਮ) ਦੀ ਦਾਅਵੇਦਾਰੀ ਰਹੀ ਹੈ, ਜਿਸ ਨੇ 1972, 1987 ਤੇ 1991 ਵਿੱਚ ਕਾਂਗਰਸ ਦੀ ਜਿੱਤ ਨੂੰ ਛੱਡ ਕੇ ਸੱਤ ਵਾਰ ਇਹ ਸੀਟ ਜਿੱਤੀ, ਪਰ 2011 ਤੋਂ ਤਿ੍ਰਣਮੂਲ ਕਾਂਗਰਸ ਦੇ ਪਾਰਥ ਭੌਮਿਕ ਜਿੱਤਦੇ ਆਏ ਹਨ। 2024 ’ਚ ਭੌਮਿਕ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਸ ਸੀਟ ਦੀ ਜ਼ਿਮਨੀ ਚੋਣ ਹੋ ਰਹੀ ਹੈ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਸ ਵਾਰ ਖੱਬੇ ਮੋਰਚੇ ਤੇ ਕਾਂਗਰਸ ਵਿਚਾਲੇ ਚੋਣ ਗੱਠਜੋੜ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਆਪੋਜ਼ੀਸ਼ਨ ਦੇ ਕਿਸੇ ਉਮੀਦਵਾਰ ਦੇ ਜਿੱਤਣ ਨਾਲ ਖਾਸ ਫਰਕ ਨਹੀਂ ਪੈਣਾ, ਕਿਉਕਿ 294 ਸੀਟਾਂ ਵਾਲੀ ਅਸੰਬਲੀ ’ਚ ਤਿ੍ਰਣਮੂਲ ਕੋਲ ਪਹਿਲਾਂ ਹੀ 215 ਸੀਟਾਂ ਹਨ, ਪਰ ਜ਼ਿਮਨੀ ਚੋਣਾਂ ’ਚ ਖੱਬੇ ਉਮੀਦਵਾਰਾਂ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਵਧਦੀ ਹੈ ਤਾਂ ਖੱਬੀ ਏਕਤਾ ਲਈ ਚੰਗਾ ਸੰਕੇਤ ਹੋ ਸਕਦੀ ਹੈ। ਬਿਹਾਰ ਅਸੰਬਲੀ ਚੋਣਾਂ ਵਿੱਚ ਸੀ ਪੀ ਆਈ (ਐੱਮ ਐੱਲ) ਨੂੰ ਮਿਲੀਆਂ 12 ਸੀਟਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੀਆਂ ਦੋ ਸੀਟਾਂ ਨੇ ਖੱਬੇ ਮੋਰਚੇ ਦੇ ਨੀਤੀ ਘਾੜਿਆਂ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਜੇ 2021 ਦੀਆਂ ਪੱਛਮੀ ਬੰਗਾਲ ਅਸੰਬਲੀ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਖੱੱਬੇ ਮੋਰਚੇ ਨੂੰ ਇਕ ਵੀ ਸੀਟ ਨਹੀਂ ਮਿਲੀ। ਵੋਟ ਪ੍ਰਤੀਸ਼ਤ ਵੀ ਸਿਰਫ 4.73 ਰਿਹਾ। ਪੱਛਮੀ ਬੰਗਾਲ ’ਚ ਖੱਬੀਆਂ-ਜਮਹੂਰੀ ਤਾਕਤਾਂ ਲਈ ਸਥਾਨ ਹਮੇਸ਼ਾ ਮੌਜੂਦ ਰਿਹਾ ਹੈ, ਪਰ ਤਿ੍ਰਣਮੂਲ ਕਾਂਗਰਸ ਦੇ ਰਾਜ ਦੌਰਾਨ ਖੱਬੀਆਂ ਪਾਰਟੀਆਂ ਨੇ ਜਿਹੜੇ ਬਦਲ ਪੇਸ਼ ਕੀਤੇ, ਉਹ ਕਾਮਯਾਬ ਨਹੀਂ ਰਹੇ। ਕਾਂਗਰਸ ਨਾਲ ਮਿਲ ਕੇ ਚੋਣਾਂ ਲੜ ਕੇ ਕੁਝ ਹੱਥ-ਪੱਲੇ ਨਹੀਂ ਪਿਆ। ਖੱਬੀਆਂ ਪਾਰਟੀਆਂ ਦੇ ਕਾਰਕੁਨ ਤੇ ਹਮਦਰਦ ਵੱਡੀ ਗਿਣਤੀ ’ਚ ਉਸ ਬਦਲ ਵੱਲ ਆਕਰਸ਼ਤ ਹੁੰਦੇ ਹਨ, ਜਿਹੜਾ ਫਾਸ਼ੀਵਾਦੀ ਤਾਕਤਾਂ ਨੂੰ ਚੋਣ ਸ਼ਿਕਸਤ ਦੇਣ ਲਈ ਠੋਸ ਨੀਤੀ ਨਾਲ ਸਾਹਮਣੇ ਆਉਂਦਾ ਹੈ। ਕੌਮੀ ਪੱਧਰ ’ਤੇ ਸੁੰਗੜਦੀ ਭੂਮਿਕਾ ਦੇ ਮੱਦੇਨਜ਼ਰ ਅੱਜ ਖੱਬੀਆਂ ਪਾਰਟੀਆਂ ਨੂੰ ਵਧੇਰੇ ਠੋਸ ਰਣਨੀਤੀ ਅਪਨਾਉਣ ਦੀ ਲੋੜ ਹੈ। ਇਸ ਰਣਨੀਤੀ ਨਾਲ ਉਹ ਵੱਡਾ ਜਨ ਆਧਾਰ ਹਾਸਲ ਕਰ ਸਕਦੀਆਂ ਹਨ। ਪੱਛਮੀ ਬੰਗਾਲ ਦਾ ਤਜਰਬਾ ਸਫਲ ਰਹਿੰਦਾ ਹੈ ਤਾਂ ਸੈਕੂਲਰ ਸੋਚ ਵਾਲੇ ਲੋਕ ਮੁੜ ਖੱਬੀਆਂ ਪਾਰਟੀਆਂ ਵੱਲ ਆਕਰਸ਼ਤ ਹੋ ਸਕਦੇ ਹਨ।

ਖੱਬੀ ਏਕਤਾ Read More »

ਰਣਜੀਤ ਸਰਾਂਵਾਲੀ ਵੱਲੋਂ ਅਨੁਵਾਦਿਤ “ਉਦਾਸ ਕੁੜੀ ਦਾ ਹਾਸਾ” ਲੋਕ ਅਰਪਣ

ਮੋਗਾ 12 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਰਣਜੀਤ ਸਰਾਂਵਾਲੀ ਵੱਲੋਂ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ਦੀ ਰਹਿਣ ਵਾਲੀ ਅਤੇ ਦੇਸ਼ ਦੀ ਪ੍ਰਸਿੱਧ ਹਿੰਦੀ ਕਵਿਤਰੀ ਬਾਬੂਸ਼ਾ ਕੋਹਲੀ ਦੀਆਂ ਕਵਿਤਾਵਾਂ ਦੀ ਅਨੁਵਾਦਿਤ ਪੁਸਤਕ “ਉਦਾਸ ਕੁੜੀ ਦਾ ਹਾਸਾ” ਲੋਕ ਅਰਪਣ ਕਰਨ ਲਈ ਨੈਸਲੇ ਦੇ ਰੀਕਰੇਸ਼ਨ ਹਾਲ ਵਿੱਚ ਸੰਖੇਪ ਸਮਾਗਮ ਕੀਤਾ ਗਿਆ। ਇਹ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪ੍ਰਸਿੱਧ ਨਾਵਲਕਾਰ ਵਿਅੰਗਕਾਰ, ਕਹਾਣੀਕਾਰ ਕੇ ਐਲ ਗਰਗ ਅਤੇ ਹਾਜ਼ਰ ਸਾਹਿਤਕਾਰਾਂ ਨੇ ਕੀਤੀ। ਕੇ ਐਲ ਗਰਗ ਨੇ ਅਨੁਵਾਦ ਕਾਰਜ ਬਾਰੇ ਬੜੀਆਂ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਕਵਿਤਾ ਦਾ ਅਨੁਵਾਦ ਕਰਨਾ ਬਹੁਤ ਹੀ ਔਖਾ ਹੈ ਕਿਉਂਕਿ ਸ਼ਬਦਾਂ ਦੀ ਰੂਹ ਵਿੱਚ ਉਤਰੇ ਬਗੈਰ ਕਿਸੇ ਰਚਨਾ ਨੂੰ ਭਾਸ਼ਾ ਵਿੱਚ ਨਹੀਂ ਲੈ ਕੇ ਜਾਇਆ ਜਾ ਸਕਦਾ। ਕੇ ਐਲ ਗਰਗ ਨੇ ਰਣਜੀਤ ਸਰਾਂਵਾਲੀ ਨੂੰ ਮੁਬਾਰਕਬਾਦ ਦਿੱਤੀ ਕਿ ਉਸਨੇ ਬਾਬੂਸ਼ਾ ਕੋਹਲੀ ਵਰਗੀ ਨਾਮਵਰ ਕਵਿਤਰੀ ਦੀਆਂ ਰਚਨਾਵਾਂ ਨੂੰ ਬਿਲਕੁਲ ਪੰਜਾਬੀ ਜਾਮਾ ਪਹਿਨਾ ਕੇ ਪੰਜਾਬੀ ਪਾਠਕਾਂ ਤੱਕ ਪੁੱਜਦਾ ਕੀਤਾ ਹੈ। ਬਬੂਸ਼ਾ ਕੋਹਲੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਬਬੂਸ਼ਾ ਕੋਹਲੀ ਨੇ ‘ਪ੍ਰੇਮ ਗਲਹਿਰੀ ਦਿਲ ਅਖਰੋਟ’ ‘ਤਟ ਸੇ ਨਹੀਂ ਪਾਣੀ ਸੇ ਬੰਧਤੀ ਹੈ ਨਾਵ’ ‘ਬਾਵਨ ਕਵਿਤਾਏਂ’ ‘ਭਾਪ ਕੇ ਘਰ ਮੇ ਸ਼ੀਸ਼ੇ ਕੀ ਲੜਕੀ’ ‘ਉਸ ਲੜਕੀ ਦਾ ਨਾਮ ਹੈ ਬ੍ਰਹਮਲਤਾ’ ‘ਮਿਜ਼ਰਾਬ’ ਆਦਿ ਪੁਸਤਕਾਂ ਲਿਖ ਕੇ ਹਿੰਦੀ ਸਾਹਿਤ ਦੀ ਨਾਮਵਰ ਹਸਤਾਖ਼ਰ ਬਣ ਚੁੱਕੀ ਹੈ। ਉਸਦੀਆਂ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਰਣਜੀਤ ਸਰਾਂਵਾਲੀ ਦਾ ਸਲਾਉਣਯੋਗ ਕੰਮ ਹੈ। ਧਾਮੀ ਗਿੱਲ ਨੇ ਰਣਜੀਤ ਸਰਾਂਵਾਲੀ ਬਾਰੇ ਕਿਹਾ ਕਿ “ਪਾਣੀ ਉੱਤੇ ਮੀਨਾਕਾਰੀ” ਅਤੇ “ਸ਼ੀਸ਼ੇ ਦੀ ਅੱਖ” ਪੁਸਤਕਾਂ ਰਾਹੀਂ ਉਸਨੇ ਪੰਜਾਬੀ ਸ਼ਾਇਰੀ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ ਤੇ ਹੁਣ ਅਨੁਵਾਦ ਕਾਰਜ ਰਾਹੀਂ ਉਸਨੇ ਇੱਕ ਨਵੇਂ ਪੜਾਅ ਵਿੱਚ ਦਾਖਲਾ ਪਾਇਆ ਹੈ। ਨਾਮਵਰ ਸ਼ਾਇਰਾ ਅਮਰਪ੍ਰੀਤ ਕੌਰ ਸੰਘਾ, ਮੰਚ ਦੇ ਸੀਨੀਅਰ ਮੀਤ ਪ੍ਰਧਾਨ ਨਵਨੀਤ ਸਿੰਘ ਸੇਖਾ, ਮੀਡੀਆ ਕੁਆਰਡੀਨੇਟਰ ਅਮਰ ਘੋਲੀਆ, ਰਵਿੰਦਰ ਸਿੰਘ ਅਤੇ ਸਿਮਰਜੀਤ ਸਿੰਮੀ ਨੇ ਰਣਜੀਤ ਸਰਾਂਵਾਲੀ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਰਣਜੀਤ ਹਿੰਦੀ ਸਮੇਤ ਹੋਰ ਭਾਸ਼ਾਵਾਂ ਦੀਆਂ ਵਧੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਤੱਕ ਲੈ ਕੇ ਜਾਣ ਦਾ ਕਾਰਜ ਕਰਦਾ ਰਹੇਗਾ। ਨੈਸਲੇ ਕਰਮਚਾਰੀ ਯੂਨੀਅਨ ਦੇ ਕਾਰਜਕਾਰੀ ਮੈਂਬਰ ਅਮਰਿੰਦਰ ਸਿੰਘ ਨੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਨਾਵਲਕਾਰ ਕ੍ਰਿਸ਼ਨ ਪ੍ਰਤਾਪ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਰਣਜੀਤ ਸਰਾਂਵਾਲੀ ਵੱਲੋਂ ਅਨੁਵਾਦਿਤ “ਉਦਾਸ ਕੁੜੀ ਦਾ ਹਾਸਾ” ਲੋਕ ਅਰਪਣ Read More »

ਬੀਤੇ ਹੁਏ ਲਮਹੋਂ ਕੀ ਕਸਕ/ਪ੍ਰੀਤਮਾ ਦੋਮੇਲ

ਹਰਿਆਣੇ ਵਿੱਚ ਨੌਕਰੀ ਕਰ ਕੇ ਕੁਝ ਸਾਲ ਪਹਿਲਾਂ ਹੀ ਪੰਜਾਬ ਵਿਚ ਆਈ ਹਾਂ। ਪਿਤਾ ਜੀ ਮੁੱਢ ਤੋਂ ਹੀ ਹਰਿਆਣੇ ’ਚ ਨੌਕਰੀ ਕਰਦੇ ਸੀ ਤੇ ਸਾਡੇ ਸਾਰੇ ਭੈਣ ਭਰਾਵਾਂ ਦਾ ਬਚਪਨ ਉੱਥੇ ਹੀ ਬੀਤਿਆ। ਐੱਮਏ ਐੱਮਐੱਡ ਨੂੰ ਛੱਡ ਕੇ ਮੇਰੀ ਸਾਰੀ ਪੜ੍ਹਾਈ ਹਰਿਆਣੇ ਵਿਚ ਹੀ ਹੋਈ ਅਤੇ ਨੌਕਰੀ ਵੀ ਉਥੇ ਹੀ ਸ਼ੁਰੂ ਕੀਤੀ। ਇਹ ਗੱਲ ਮੇਰੀ ਨੌਕਰੀ ਦੇ ਸ਼ੁਰੂ ਦੇ ਸਾਲਾਂ ਦੀ ਹੈ। ਇਕਨੌਮਿਕਸ ਦੀ ਲੈਕਚਰਾਰ ਬਣ ਕੇ ਮੈਂ ਜਿਸ ਸਕੂਲ ਵਿਚ ਜੁਆਇਨ ਕੀਤਾ, ਉਹ ਦੋ ਕੁ ਸਾਲ ਪਹਿਲਾਂ ਹੀ ਸਰਕਾਰ ਨੇ ਆਪਣੇ ਹੱਥ ਲਿਆ ਸੀ। ਉੱਥੇ ਸਾਰੇ ਅਧਿਆਪਕ ਤੇ ਬਾਕੀ ਅਮਲਾ ਲੋਕਲ ਹੀ ਸੀ ਜੋ ਆਪਣੀ ਮਰਜ਼ੀ ਦਾ ਟਾਈਮ ਟੇਬਲ ਬਣਾਉਂਦੇ ਤੇ ਸਕੂਲ ਟਾਈਮ ਵਿਚ ਘਰ ਟਿਊਸ਼ਨਾਂ ਤੱਕ ਪੜ੍ਹਾਉਂਦੇ। ਮੈਂ ਜਿਸ ਦੀ ਥਾਂ ਆਈ, ਉਹ ਸਕੂਲ ਦੇ ਪੁਰਾਣੇ ਪ੍ਰਧਾਨ ਦੀ ਧੀ ਸੀ ਜੋ ਐਡਹਾਕ ਆਧਾਰ ’ਤੇ ਪੜ੍ਹਾ ਰਹੀ ਸੀ। ਮੇਰਾ ਆਉਣਾ ਸਭ ਨੂੰ ਬੁਰਾ ਲੱਗਿਆ ਪਰ ਮੈਂ ਵੀ ਆਪਣੇ ਇਮਾਨਦਾਰ ਬਾਪ ਦੇ ਅਸੂਲ ਪੱਲੇ ਬੰਨ੍ਹ ਕੇ ਲਿਆਈ ਸਾਂ; ਜਿਸ ਨੂੰ ਵੀ ਪੀਰਿਅਡ ਛੱਡਦਿਆਂ ਜਾਂ ਬਾਜ਼ਾਰ ਜਾਂਦਿਆਂ ਦੇਖਦੀ ਤਾਂ ਟੋਕਦੀ ਤੇ ਦਫਤਰ ਵਿਚ ਸ਼ਿਕਾਇਤ ਕਰਨ ਦੀਆਂ ਧਮਕੀਆਂ ਦਿੰਦੀ ਪਰ ਉਨ੍ਹਾਂ ਨੇ ਤਾਂ ਸੱਚਮੁੱਚ ਮੇਰੀ ਸ਼ਿਕਾਇਤ ਕਰ ਦਿੱਤੀ ਤੇ ਆਪਣੇ ਵਾਲੇ ਸਾਰੇ ਦੋਸ਼ ਮੇਰੇ ਸਿਰ ’ਤੇ ਮੜ੍ਹ ਦਿੱਤੇ। ਡੀਈਓ ਕਿਸੇ ਦੂਸਰੇ ਜ਼ਿਲ੍ਹੇ ਤੋਂ ਨਵਾਂ-ਨਵਾਂ ਹੀ ਬਦਲ ਕੇ ਆਇਆ ਸੀ। ਸਿਆਣਾ ਤੇ ਨੇਕ ਬੰਦਾ ਸੀ। ਇਕ ਦਿਨ ਕਿਸੇ ਅਮੀਰ ਬੱਚੇ ਦਾ ਬਾਪ ਬਣ ਕੇ ਸੂਕਲ ਵਿਚ ਘੁੰਮਣ ਫਿਰਨ ਆ ਗਿਆ। ਸਭ ਕੁਝ ਨੋਟ ਕਰ ਕੇ ਬਾਹਰ ਜਾਣ ਲੱਗਿਆਂ ਇਸ਼ਾਰੇ ਨਾਲ ਮੈਨੂੰ ਬੁਲਾਇਆ ਤੇ ਦੂਰ ਖੜ੍ਹੀ ਆਪਣੀ ਜੀਪ ਵਿਚ ਬੈਠਣ ਲੱਗਿਆਂ ਮੇਰੇ ਸਿਰ ’ਤੇ ਹੱਥ ਰੱਖ ਕੇ ਬੋਲਿਆ, “ਸ਼ਾਬਾਸ਼ ਬੇਟਾ, ਜਿਹੋ ਜਿਹੀ ਹੈਂ, ਉਵੇਂ ਹੀ ਰਹਿਣਾ।” ਫਿਰ ਉਹਨੇ ਸਕੂਲ ਦਾ ਸਾਰਾ ਰੰਗ-ਢੰਗ ਹੀ ਬਦਲ ਦਿੱਤਾ। ਬੱਚਾ ਉਨ੍ਹਾਂ ਦਾ ਹੈ ਨਹੀਂ ਸੀ ਕੋਈ ਤੇ ਉਹ ਮੈਨੂੰ ਆਪਣੀ ਧੀ ਸਮਝਣ ਲੱਗ ਪਏ। ਮੈਂ ਵੀ ਪਹਿਲੀ ਵਾਰੀ ਆਪਣੇ ਪਰਿਵਾਰ ਤੋਂ ਇਕੱਲੀ ਰਹਿ ਰਹੀ ਸਾਂ। ਹੋਰ ਦੋ ਸਾਲ ਬਾਅਦ ਜਦ ਉਹ ਰਿਟਾਇਰ ਹੋਏ ਤਾਂ ਸਾਡੇ ਸਟਾਫ ਨੇ ਉਨ੍ਹਾਂ ਨੂੰ ਸ਼ਹਿਰ ਦੇ ਪੁਰਾਣੇ ਵਧੀਆ ਹੋਟਲ ਵਿਚ ਪਾਰਟੀ ਦਿੱਤੀ। ਮੈਂ ਵੀ ਗਾਣਾ ਗਾਇਆ। ਗੀਤ ਦੇ ਬੋਲ ਸਨ: ਬੀਤੇ ਹੁਏ ਲਮਹੋਂ ਕੀ ਕਸਕ ਸਾਥ ਤੋ ਹੋਗੀ…। ਡੀਈਓ ਤੇ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ ਵਿਚ ਵੀ ਪਾਣੀ ਆ ਗਿਆ। ਮੈਂ ਵੀ ਬਹੁਤ ਉਦਾਸ ਸੀ। ਰਿਟਾਇਰ ਹੋ ਕੇ ਉਹ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਿਸੇ ਦੁਰਾਡੇ ਸ਼ਹਿਰ ਵਿਚ ਚਲੇ ਗਏ। ਕਈ ਸਾਲ ਸਾਡਾ ਚਿੱਠੀਆਂ ਤੇ ਫੋਨ ਰਾਹੀਂ ਮੇਲ-ਮਿਲਾਪ ਬਣਿਆ ਰਿਹਾ, ਫਿਰ ਹੌਲੀ-ਹੌਲੀ ਬੰਦ ਹੋ ਗਿਆ। ਇਕ ਦਿਨ ਅਚਾਨਕ ਮੇਰੀ ਪੁਰਾਣੀ ਕੁਲੀਗ ਮਿਲਣ ਆਈ; ਕਹਿਣ ਲੱਗੀ, “ਤੈਨੂੰ ਪਤਾ, ਉਹ ਆਪਣੇ ਪੁਰਾਣੇ ਡੀਈਓਅੱਜ ਕੱਲ੍ਹ ਪੰਚਕੂਲਾ ਰਹਿ ਰਹੇ, ਪੀਜੀਆਈ ’ਚ ਕੋਈ ਇਲਾਜ ਕਰਵਾ ਰਹੇ।” ਮੈਂ ਉਸ ਕੋਲੋਂ ਉਨ੍ਹਾਂ ਦਾ ਪਤਾ ਲੈ ਕੇ ਅਗਲੇ ਦਿਨ ਉਨ੍ਹਾਂ ਦੇ ਘਰ ਜਾ ਪੁੱਜੀ ਜਿਹੜਾ ਸਾਡੇ ਮਿਲਟਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਪੈਂਦਾ ਸੀ। ਆਂਟੀ ਨੇ ਪਿਆਰ ਨਾਲ ਗਲ ਨਾਲ ਲਾਇਆ। ਡੀਈਓ ਸਾਹਿਬਬੜੇ ਕਮਜ਼ੋਰ ਲੱਗੇ। ਮੈਂ ਨਮਸਤੇ ਕੀਤੀ, ਬੋਲੇ ਨਹੀਂ; ਮੈਂ ਉਦਾਸ ਹੋ ਕੇ ਆਂਟੀ ਵੱਲ ਦੇਖਿਆ। ਉਹ ਰੋਣਹਾਕੀ ਹੋ ਕੇ ਬੋਲੀ, “ਇਹ ਤਾਂ ਹੁਣ ਧੀਏ ਕਿਸੇ ਨੂੰ ਵੀ ਨਹੀਂ ਪਛਾਣਦੇ, ਬੋਲਣਾ ਤਾਂ ਦੂਰ ਦੀ ਗੱਲ ਹੈ। ਸਿਰ ਦੀ ਕੋਈ ਬਿਮਾਰੀ ਹੋ ਗਈ ਸੀ। ਪੀਜੀਆਈ ਇਲਾਜ ਚੱਲ ਰਿਹਾ। ਉਹ ਤਾਂ ਹੁਣ ਠੀਕ ਹੋ ਗਈ ਹੈ ਪਰ ਇਨ੍ਹਾਂ ਨੇ ਪਛਾਣਨਾ ਤੇ ਬੋਲਣਾ ਬੰਦ ਦਿੱਤਾ। ਉਂਝ ਠੀਕ ਤਰ੍ਹਾਂ ਖਾਂਦੇ ਪੀਂਦੇ, ਸੌਂਦੇ ਜਾਗਦੇ; ਬਸ ਬੋਲਦੇ ਨਹੀਂ। ਮੈਂ ਉਨ੍ਹਾਂ ਕੋਲ ਬੈਠ ਕੇ ਪੁਰਾਣੀਆਂ ਗੱਲਾਂ, ਉਨ੍ਹਾਂ ਦੇ ਦਫਤਰ ਤੇ ਸਟਾਫ ਦੀਆਂ, ਸਕੂਲਾਂ ਤੇ ਅਧਿਆਪਕਾਂ ਦੀਆਂ ਗੱਲਾਂ ਤੇ ਵਕਤ-ਵਕਤ ਨਾਲ ਸਕੂਲਾਂ ਵਿਚ ਹੋਣ ਵਾਲੇ ਸਮਾਗਮਾਂ ਦਾ ਜ਼ਿਕਰ ਕਰਦੀ ਰਹੀ ਪਰ ਉਨ੍ਹਾਂ ’ਤੇ ਕੋਈ ਅਸਰ ਨਾ ਪਿਆ। ਉਹ ਚੁੱਪ-ਚਾਪ ਬੈਠੇ ਇੱਧਰ-ਉਧਰ ਦੇਖਦੇ ਰਹੇ। ਫਿਰ ਪਤਾ ਨਹੀਂ ਮੈਨੂੰ ਕੀ ਸੁੱਝੀ, ਮੈਂ ਹੌਲੀ-ਹੌਲੀ ਉਨ੍ਹਾਂ ਦੀ ਵਿਦਾਇਗੀ ਪਾਰਟੀ ਵਿਚ ਗਾਇਆ ਗਾਣਾ ਗੁਣਗੁਣਾਉਣ ਲੱਗ ਪਈ: ਬੀਤੇ ਹੁਏ ਲਮਹੋਂ ਕੀ ਕਸਕ ਸਾਥ ਤੋ ਹੋਗੀ…। ਹੌਲੀ-ਹੌਲੀ ਸੁਰ ਉੱਚੇ ਹੋ ਗਏ; ਡੀਈਓ ਸਾਹਿਬ ਦੇ ਚਿਹਰੇ ਦਾ ਰੰਗ ਬਦਲਣ ਲੱਗ ਪਿਆ, ਅੱਖਾਂ ਵਿਚ ਚਮਕ ਆ ਗਈ ਤੇ ਫਿਰ ਉਹ ਵੀ ਗੁਣਗੁਣਾਉਣ ਲੱਗ ਪਏ। ਦੇਰ ਤੱਕ ਅਸੀਂ ਮੁੜ-ਮੁੜ ਉਹੀ ਗਾਣਾ ਗਾਈ ਗਏ। ਹੈਰਾਨ ਤੇ ਖੁਸ਼ ਆਂਟੀ ਨਾਲ-ਨਾਲ ਤਾਲੀ ਦੇਣ ਲੱਗ ਪਏ। ਫਿਰ ਉਹ ਰੁਕ ਗਏ ਤੇ ਮੇਰੇ ਸਿਰ ਨੂੰ ਆਪਣੇ ਮੋਢੇ ਨਾਲ ਲਾ ਕੇ ਬੋਲੇ, “ਓ ਵਾਹ ਬਈ ਵਾਹ! ਤੂੰਂ ਉਹੀ ਏਂ ਨਾ ਜਿਹਨੇ ਇਹ ਗਾਣਾ ਗਾਇਆ ਸੀ ਮੇਰੀ ਪਾਰਟੀ ’ਤੇ?” “ਹਾਂ ਜੀ, ਮੈਂ ਉਹੀ ਆਂ… ਤੁਹਾਡੀ ਧੀ।” ਤਿੰਨਾਂ ਦੀਆਂ ਅੱਖਾਂ ਭਰ ਆਈਆਂ ਸਨ। ਰੋਂਦੇ-ਰੋਂਦੇ ਆਂਟੀ ਨੇ ਕਿਹਾ, “ਸ਼ੁਕਰ ਐ ਤੁਸੀਂ ਠੀਕ ਹੋ ਗਏ। ਇਹ ਤਾਂ ਕੋਈ ਕਰਾਮਾਤ ਵਰਗੀ ਗੱਲ ਹੋ ਗਈ। “ਰੋਂਦੀ ਕਿਉਂ ਐਂ, ਮੈਨੂੰ ਕੀ ਹੋਇਆ, ਮੈਂ ਤਾਂ ਭਲਾ-ਚੰਗਾ ਹਾਂ। ਫਿਰ ਅਸੀਂ ਉਦੋਂ ਤੱਕ ਇਕ-ਦੂਜੇ ਨੂੰ ਮਿਲਦੇ ਰਹੇ ਜਦ ਤੱਕ ਅੱਗੜ-ਪਿੱਛੜ ਕਰੋਨਾ ਦੀ ਮਹਾਮਾਰੀ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਨਾ ਲੈ ਗਈ। ਹੁਣ ਵੀ ਜਦ ਕਦੀ ਮਿਲਟਰੀ ਹਸਪਤਾਲ ਜਾਂਦੀ ਹਾਂ ਤਾਂ ਸਾਹਮਣੇ ਦਿਸਦੇ ਉਨ੍ਹਾਂ ਦੇ ਘਰ ਵੱਲ ਦੇਖ ਕੇ ਸਿਰ ਝੁਕਾਉਂਦੀ ਹਾਂ ਤੇ ਉਸ ਵਕਤ ਨੂੰ ਯਾਦ ਕਰਦੀ ਹਾਂ।

ਬੀਤੇ ਹੁਏ ਲਮਹੋਂ ਕੀ ਕਸਕ/ਪ੍ਰੀਤਮਾ ਦੋਮੇਲ Read More »

ਫ਼ਿਲਮ ਦੇ ਟ੍ਰੇਲਰ ਦੀ ਲਾਂਚਿੰਗ ਦੌਰਾਨ ਜਦੋਂ ਅਦਾਕਾਰ ਨਾਲ ਭਿੜ ਗਏ ਜ਼ਿੰਮੀ ਸ਼ੇਰਗਿੱਲ

ਤਮੰਨਾ ਭਾਟੀਆ, ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਦੀ ਬਹੁਤ ਹੀ ਚਰਚਿਤ ਫਿਲਮ ‘ਸਿਕੰਦਰ ਕਾ ਮੁਕੱਦਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਪ੍ਰੀਮੀਅਰ ਸੋਮਵਾਰ ਨੂੰ ਮੁੰਬਈ ‘ਚ ਹੋਇਆ। ਪਰ ”ਸਿਕੰਦਰ ਦਾ ਮੁਕੱਦਰ” ਦੇ ਟ੍ਰੇਲਰ ਦੀ ਰਿਲੀਜ਼ ਦੌਰਾਨ ਉਦੋਂ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਵਿਚਾਲੇ ਲੜਾਈ ਸ਼ੁਰੂ ਹੋ ਗਈ। ਫਿਲਮ ਦੇ ਪ੍ਰੀਮੀਅਰ ਦੌਰਾਨ ਦੋਵਾਂ ਕਲਾਕਾਰਾਂ ਦੀ ਲੜਾਈ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ, ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਇਸ ਤਰ੍ਹਾਂ ਲੜੇ, ਕਿ ਇੱਕ ਵਾਰ ਤਾਂ ਵੇਖਣ ‘ਤੇ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਕਿ ਲੜਾਈ ਨਕਲੀ ਸੀ ਜਾਂ ਅਸਲੀ। ਨੀਰਜ ਪਾਂਡੇ ਰਾਹੀਂ ਨਿਰਦੇਸ਼ਤ ਫਿਲਮ ਸਿਕੰਦਰ ਕਾ ਮੁਕੱਦਰ ਦੀ ਗੱਲ ਕਰੀਏ ਤਾਂ ਤਮੰਨਾ ਭਾਟੀਆ, ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਨੇ 60 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਦੀ ਲੁੱਟ ਦੇ ਆਲੇ-ਦੁਆਲੇ ਘੁੰਮਦੇ ਇੱਕ ਉੱਚ ਡਰਾਮੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਤਮੰਨਾ ਨੇ ਕਾਮਿਨੀ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਦਕਿ ਅਵਿਨਾਸ਼ ਤਿਵਾਰੀ ਨੇ ਸਿਕੰਦਰ ਸ਼ਰਮਾ ਦਾ ਕਿਰਦਾਰ ਨਿਭਾਇਆ ਹੈ। ਜਿੰਮੀ ਸ਼ੇਰਗਿੱਲ ਨੇ ਜਸਵਿੰਦਰ ਸਿੰਘ ਦੀ ਭੂਮਿਕਾ ਨਿਭਾਈ ਹੈ, ਜੋ ਕਿ ਹੀਰੇ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਲਈ ਇੱਕ ਦ੍ਰਿੜ ਪੁਲਿਸ ਮੁਲਾਜ਼ਮ ਹੈ।

ਫ਼ਿਲਮ ਦੇ ਟ੍ਰੇਲਰ ਦੀ ਲਾਂਚਿੰਗ ਦੌਰਾਨ ਜਦੋਂ ਅਦਾਕਾਰ ਨਾਲ ਭਿੜ ਗਏ ਜ਼ਿੰਮੀ ਸ਼ੇਰਗਿੱਲ Read More »