ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼

ਚੰਡੀਗੜ੍ਹ, 13 ਨਵੰਬਰ – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਵਾਲੇ ਸਾਬਕਾ ਕਾਂਗਰਸੀ ਆਗੂ ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ਵਿਚ ਕਲੇਸ਼ ਪੈ ਗਿਆ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੋਈ ਬੰਦਾ ਜਿਸਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰਦਾ ਰਹੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਤੁਹਾਡਾ ਦਾਸ ਪਾਰਟੀ ਵਿਚ ਇਕ ਅਹਿਮ ਸਥਾਨ ’ਤੇ ਹੈ, ਦਾਸ ਦੀ ਮਰਜ਼ੀ ਤੋਂ ਬਗੈਰ ਕੋਈ ਬੰਦਾ ਜਿਹਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰੇ, ਗੱਦਾਰਾਂ ਲਈ ਪਾਰਟੀ ਵਿਚ ਥਾਂ ਨਹੀਂ ਹੈ। ਉਹਨਾਂ ਸਾਬਕਾ ਕਾਂਗਰਸੀ ਆਗੂ ਰਾਜ ਕੁਮਾਰ ਚੱਬੇਵਾਲ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਦੀ ਪਾਰਟੀ ਵਿਚ ਵਾਪਸੀ ਨਹੀਂ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਡਵੀਜ਼ਨਲ ਕਮਿਸ਼ਨਰ ਨੇ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਦੇ

– ਚੇਅਰਮੈਨ ਐਨ.ਆਰ. ਆਈਜ਼ ਸਭਾ ਪੰਜਾਬ ਵਲੋਂ 12 ਜ਼ਿਲ੍ਹਿਆਂ ਦੇ...