admin

ਇਟਲੀ ‘ਚ ਭਿਆਨਕ ਸੜਕ ਹਾਦਸੇ ਵਿੱਚ ਦੌ ਭਾਰਤੀ ਫੁੱਟਬਾਲ ਖਿਡਾਰੀਆਂ ਦੀ ਮੌਤ

ਇਟਲੀ, 12 ਨਵੰਬਰ – ਇਟਲੀ ਦੇ ਵਿਚੈਂਸਾ ਜ਼ਿਲ੍ਹੇ ਦੇ ਸਾਰੇਗੋ -ਮਾਲੇਦੋ ਰੋਡ ਉੱਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਜਿੰਨਾਂ ਦੇ ਨਾਂ ਵਿਨੇਸ਼ ਰਤਨ (ਉਮਰ 24 ਸਾਲ) ਅਤੇ ਵਿਸ਼ਾਲ ਸ਼ਰਮਾ (ਉਮਰ 20 ਸਾਲ )ਸਨ। ਇਹ ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਬਾਅਦ ਦੁਪਿਹਰ ਲਗਭਗ 3 ਵਜੇ ਦੇ ਕਰੀਬ ਜਦੋਂ ਇਹ ਨੌਜਵਾਨ ਆਪਣੀ ਗੱਡੀ ’ਤੇ ਸਵਾਰ ਹੋ ਕੇ ਜਾ ਰਹੇ ਹਨ ਤਾਂ ਦੂਜੀ ਗੱਡੀ ਨੂੰ ਕਰਾਸ ਕਰਦੇ ਸਮੇਂ ਇਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਆ ਰਹੀ ਕਾਰ ਨਾਲ਼ ਸਿੱਧੇ ਰੂਪ ਵਿੱਚ ਟਕਰਾ ਗਈ ਅਤੇ ਉਪਰੰਤ ਸੜਕ ਤੇ ਕਿਨਾਰੇ ਦਰੱਖਤ ਨਾਲ਼ ਜਾ ਵੱਜੀ। ਹਾਦਸਾ ਬਹੁਤ ਭਿਆਨਕ ਸੀ ਅਤੇ ਕਾਰ ਨੂੰ ਚਲਾ ਰਹੇ ਵਿਨੇਸ਼ ਰਤਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜਾ ਨੌਜਵਾਨ ਵਿਸ਼ਾਲ ਸ਼ਰਮਾ ਵੀ ਜ਼ਿਆਦਾ ਸੱਟ ਲੱਗੀ ਹੋਣ ਕਰਕੇ ਹਸਪਤਾਲ ਪਹੁੰਚਣ ਉਪਰੰਤ ਦਮ ਤੋੜ ਗਿਆ। ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਇਨਾਂ ਦੀ ਕਾਰ ਬੁਰੀ ਤਰ੍ਹਾਂ ਨਾਲ਼ ਅੱਗਿਓ ਟੁੱਟ ਗਈ ਅਤੇ ਸਾਹਮਣੇ ਵਾਲੀ ਕਾਰ ’ਚ ਇਟਾਲੀਅਨ ਲੋਕ ਸ਼ਾਮਿਲ ਸਨ। ਜਿਨਾਂ ’ਚੋ ਦੋ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹਨ। ਇਸ ਘਟਨਾ ਨਾਲ਼ ਵਿਚੈਂਸਾ ਇਲਾਕੇ ਵਿੱਚ ਭਾਰੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ।

ਇਟਲੀ ‘ਚ ਭਿਆਨਕ ਸੜਕ ਹਾਦਸੇ ਵਿੱਚ ਦੌ ਭਾਰਤੀ ਫੁੱਟਬਾਲ ਖਿਡਾਰੀਆਂ ਦੀ ਮੌਤ Read More »

ਰੋਜ਼ਾਨਾ ਇੰਨੀ ਮਾਤਰਾ ‘ਚ ਖਜੂਰ ਖਾਣ ਨਾਲ ਮਿਲੇਗੀ ਭਾਰ ਘਟਾਉਣ ’ਚ ਮਦਦ

ਨਵੀਂ ਦਿੱਲੀ, 12 ਨਵੰਬਰ – ਖਜੂਰ ਵਿੱਚ ਫਾਈਬਰ, ਆਇਰਨ, ਪੋਟਾਸ਼ੀਅਮ ਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਚਾਰੂ ਬਣਾਉਣ, ਊਰਜਾ ਦਾ ਪੱਧਰ ਵਧਾਉਣ, ਦਿਲ ਨੂੰ ਸਿਹਤਮੰਦ ਰੱਖਣ ਤੇ ਇਮਿਊਨ ਪਾਵਰ ਨੂੰ ਮਜ਼ਬੂਤ ​​ਕਰਨ ਵਿੱਚ ਮਦਦਗਾਰ ਹੁੰਦੇ ਹਨ। ਇਸ ਵਿੱਚ ਮੌਜੂਦ ਕੁਦਰਤੀ ਸ਼ੂਗਰ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ ਤੇ ਮਿਠਾਈਆਂ ਦੀ ਲਾਲਸਾ ਨੂੰ ਪੂਰਾ ਕਰਦੀ ਹੈ। ਇਸ ਤੋਂ ਇਲਾਵਾ, ਕੈਲਸ਼ੀਅਮ, ਫਾਸਫੋਰਸ ਤੇ ਮੈਗਨੀਸ਼ੀਅਮ ਦੰਦਾਂ ਅਤੇ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਂਦੇ ਹਨ। ਇੰਨਾ ਹੀ ਨਹੀਂ, ਉੱਚ ਫਾਈਬਰ ਨਾਲ ਭਰਪੂਰ ਖਜੂਰ ਭਾਰ ਘਟਾਉਣ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿਚ ਵੀ ਮਦਦਗਾਰ ਹੈ। ਆਓ ਜਾਣਦੇ ਹਾਂ ਇਸ ਦਾ ਸੇਵਨ ਕਿਵੇਂ ਕਰੀਏ ਅਤੇ ਇਹ ਕਿਵੇਂ ਲਾਭਦਾਇਕ ਸਾਬਤ (Benefits of Dates) ਹੋ ਸਕਦਾ ਹੈ। ਖਜੂਰ ਖਾਣ ਦੇ ਫ਼ਾਇਦੇ ਫਾਈਬਰ ਨਾਲ ਭਰਪੂਰ- ਖਜੂਰ ‘ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਕਿਰਿਆ ਨੂੰ ਹੌਲੀ ਕਰਦਾ ਹੈ, ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਤੇ ਭੁੱਖ ਨੂੰ ਕੰਟਰੋਲ ਕਰਦਾ ਹੈ। ਇਹ ਭਾਰ ਘਟਾਉਣ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਮੈਟਾਬੋਲਿਜ਼ਮ ਵਧਾਉਂਦਾ ਹੈ- ਖਜੂਰ ‘ਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਮੈਟਾਬੋਲਿਜ਼ਮ ਵਧਾਉਣ ‘ਚ ਮਦਦਗਾਰ ਹੁੰਦੇ ਹਨ ਜੋ ਕੈਲੋਰੀ ਬਰਨ ਕਰਦੇ ਹਨ ਅਤੇ ਪੇਟ ਦੀ ਚਰਬੀ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਕੁਦਰਤੀ ਖੰਡ ਨਾਲ ਭਰਪੂਰ- ਖਜੂਰ ਵਿੱਚ ਕੁਦਰਤੀ ਖੰਡ ਪਾਈ ਜਾਂਦੀ ਹੈ ਜੋ ਤੁਰੰਤ ਊਰਜਾ ਦਿੰਦੀ ਹੈ ਅਤੇ ਮਿਠਾਈਆਂ ਦੀ ਲਾਲਸਾ ਨੂੰ ਘਟਾਉਂਦੀ ਹੈ। ਘੱਟ ਕੈਲੋਰੀ ਤੇ ਉੱਚ ਪੌਸ਼ਟਿਕ ਸਨੈਕ- ਇੱਕ ਖਜੂਰ ਵਿੱਚ ਲਗਭਗ 20 ਕੈਲੋਰੀਆਂ ਹੁੰਦੀਆਂ ਹਨ ਜੋ ਇਸਨੂੰ ਘੱਟ ਕੈਲੋਰੀ ਵਿੱਚ ਵਧੇਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ, ਇਸ ਤਰ੍ਹਾਂ ਇਹ ਇੱਕ ਸਿਹਤਮੰਦ ਸਨੈਕ ਹੈ ਜੋ ਭੁੱਖ ਨੂੰ ਸੰਤੁਸ਼ਟ ਰੱਖਦਾ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ- ਖਜੂਰ ਦਾ ਗਲਾਈਸੈਮਿਕ ਇੰਡੈਕਸ ਘੱਟ ਤੋਂ ਦਰਮਿਆਨਾ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਹੌਲੀ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਦੇ ਨਾਲ, ਇਹ ਇਨਸੁਲਿਨ ਸਪਾਈਕਸ ਤੋਂ ਵੀ ਬਚਾਉਂਦਾ ਹੈ, ਅਤੇ ਭਾਰ ਘਟਾਉਣ ਵਿੱਚ ਮਦਦਗਾਰ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ- ਐਂਟੀਆਕਸੀਡੈਂਟਸ ਨਾਲ ਭਰਪੂਰ ਖਜੂਰ ਸਰੀਰ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਨੂੰ ਘਟਾ ਕੇ ਚਰਬੀ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ, ਇਸ ਤਰ੍ਹਾਂ ਇਹ ਭਾਰ ਘਟਾਉਣ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦਗਾਰ ਹੈ। ਕੋਲੈਸਟ੍ਰੋਲ ਨੂੰ ਘਟਾਉਂਦਾ ਹੈ- ਖਜੂਰ ਖਰਾਬ ਕੋਲੈਸਟ੍ਰੋਲ (LDL) ਨੂੰ ਘਟਾਉਂਦਾ ਹੈ, ਜੋ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਜੂਰ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ, ਥਕਾਵਟ ਨੂੰ ਦੂਰ ਕਰਦੀ ਹੈ ਅਤੇ ਕੰਮ ਕਰਨ ਦੀ ਊਰਜਾ ਦਿੰਦੀ ਹੈ। ਦਿਨ ’ਚ ਕਿੰਨੀਆਂ ਖਾਣੀਆਂ ਚਾਹੀਦੀਆਂ ਖਜੂਰਾਂ? ਨਿਯਮਤ ਕਸਰਤ ਅਤੇ ਸੰਤੁਲਿਤ ਖੁਰਾਕ ਦੇ ਨਾਲ 2-4 ਖਜੂਰਾਂ ਦਾ ਸੇਵਨ ਭਾਰ ਘਟਾਉਣ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਰੋਜ਼ਾਨਾ ਇੰਨੀ ਮਾਤਰਾ ‘ਚ ਖਜੂਰ ਖਾਣ ਨਾਲ ਮਿਲੇਗੀ ਭਾਰ ਘਟਾਉਣ ’ਚ ਮਦਦ Read More »

ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਉਪਾਅ

ਨਵੀਂ ਦਿੱਲੀ, 12 ਨਵੰਬਰ – ਨਿਮੋਨੀਆ ਫੇਫੜਿਆਂ ਵਿੱਚ ਇੱਕ ਲਾਗ ਹੈ, ਜੋ ਬੈਕਟੀਰੀਆ, ਵਾਇਰਸ ਜਾਂ ਉੱਲੀ ਦੇ ਕਾਰਨ ਹੁੰਦੀ ਹੈ। ਇਸ ਨਾਲ ਫੇਫੜਿਆਂ ਦੇ ਅੰਦਰ ਹਵਾ ਦੀਆਂ ਥੈਲੀਆਂ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਨਿਮੋਨੀਆ ਇੱਕ ਘਾਤਕ ਬਿਮਾਰੀ ਸਾਬਤ ਹੋ ਸਕਦੀ ਹੈ ਪਰ ਸਹੀ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ। ਇਸ ਖ਼ਤਰਨਾਕ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 12 ਨਵੰਬਰ ਨੂੰ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ, ਟੀਕੇ ਅਤੇ ਬਿਹਤਰ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਅਸੀਂ ਨਿਮੋਨੀਆ ਦੇ ਲੱਛਣਾਂ ਬਾਰੇ ਜਾਣਾਂਗੇ ਅਤੇ ਸਿਹਤਮੰਦ ਫੇਫੜਿਆਂ ਲਈ ਕੁਝ ਟਿਪਸ ‘ਤੇ ਵੀ ਧਿਆਨ ਦੇਵਾਂਗੇ ਜੋ ਫੇਫੜਿਆਂ ਨੂੰ ਸਿਹਤਮੰਦ ਰੱਖਣ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਨਿਮੋਨੀਆ ਦੇ ਲੱਛਣ ਖੰਘ- ਇਹ ਸੁੱਕੀ ਜਾਂ ਬਲਗ਼ਮ ਨਾਲ ਹੋ ਸਕਦੀ ਹੈ। ਬੁਖਾਰ ਤੇ ਠੰਢ – ਇਹ ਲਾਗ ਦਾ ਇੱਕ ਆਮ ਲੱਛਣ ਹੈ। ਸਾਹ ਲੈਣ ’ਚ ਮੁਸ਼ਕਲ – ਇਹ ਡੂੰਘੇ ਸਾਹ ਲੈਣ ਜਾਂ ਸਾਹ ਦੀ ਕਮੀ ਵਰਗਾ ਮਹਿਸੂਸ ਹੋ ਸਕਦਾ ਹੈ। ਛਾਤੀ ਵਿੱਚ ਦਰਦ – ਸਾਹ ਲੈਣ ਜਾਂ ਖੰਘਣ ਵੇਲੇ ਇਹ ਵਧ ਸਕਦਾ ਹੈ। ਥਕਾਵਟ- ਨਿਮੋਨੀਆ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ। ਮਾਸਪੇਸ਼ੀਆਂ ਵਿੱਚ ਦਰਦ- ਇਹ ਸਰੀਰ ਵਿੱਚ ਕਿਤੇ ਵੀ ਹੋ ਸਕਦਾ ਹੈ। ਸਿਰਦਰਦ- ਇਹ ਬੁਖਾਰ ਦੇ ਕਾਰਨ ਹੋ ਸਕਦਾ ਹੈ। ਭੁੱਖ ਨਾ ਲੱਗਣਾ- ਇਨਫੈਕਸ਼ਨ ਕਾਰਨ ਭੁੱਖ ਘੱਟ ਲੱਗ ਸਕਦੀ ਹੈ। ਫੇਫੜਿਆਂ ਨੂੰ ਸਿਹਤਮੰਦ ਰੱਖਣ ਦੇ ਕੁਦਰਤੀ ਤਰੀਕੇ ਤੁਸੀਂ ਆਪਣੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਕਈ ਕੁਦਰਤੀ ਉਪਾਅ ਅਪਣਾ ਸਕਦੇ ਹੋ- ਹਲਕੀ ਖੁਰਾਕ- ਫਲ, ਸਬਜ਼ੀਆਂ, ਸਾਬਤ ਅਨਾਜ, ਘੱਟ ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਓ। ਇਹ ਭੋਜਨ ਪਦਾਰਥ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਫੇਫੜਿਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਨਿਯਮਤ ਕਸਰਤ- ਨਿਯਮਿਤ ਕਸਰਤ ਫੇਫੜਿਆਂ ਨੂੰ ਮਜ਼ਬੂਤ ​​ਕਰਨ ਅਤੇ ਸਾਹ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ। ਤਣਾਅ ਪ੍ਰਬੰਧਨ- ਤਣਾਅ ਨਾਲ ਲੜਨ ਲਈ ਯੋਗਾ, ਧਿਆਨ ਜਾਂ ਹੋਰ ਡੂੰਘੇ ਸਾਹ ਲੈਣ ਦੀਆਂ ਤਕਨੀਕਾਂ ਦੀ ਕੋਸ਼ਿਸ਼ ਕਰੋ। ਲੋੜੀਂਦੀ ਨੀਂਦ – ਲੋੜੀਂਦੀ ਨੀਂਦ ਸਰੀਰ ਨੂੰ ਠੀਕ ਕਰਨ ਅਤੇ ਲਾਗਾਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਤਮਾਕੂਨੋਸ਼ੀ ਛੱਡੋ – ਸਿਗਰਟਨੋਸ਼ੀ ਫੇਫੜਿਆਂ ਨੂੰ ਗੰਭੀਰ ਰੂਪ ਵਿੱਚ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਮੂਨੀਆਂ ਦੇ ਜੋਖਮ ਨੂੰ ਵਧਾਉਂਦੀ ਹੈ। ਪ੍ਰਦੂਸ਼ਿਤ ਹਵਾ ਤੋਂ ਬਚੋ- ਜਿੰਨਾ ਸੰਭਵ ਹੋ ਸਕੇ ਪ੍ਰਦੂਸ਼ਿਤ ਹਵਾ ਤੋਂ ਬਚੋ। ਹਾਈਡ੍ਰੇਸ਼ਨ- ਕਾਫੀ ਪਾਣੀ ਪੀਓ ਤਾਂ ਜੋ ਸਰੀਰ ਹਾਈਡ੍ਰੇਟ ਬਣਿਆ ਰਹੇ। ਆਯੁਰਵੈਦਿਕ ਜੜੀ-ਬੂਟੀਆਂ – ਤੁਲਸੀ, ਅਦਰਕ ਅਤੇ ਹਲਦੀ ਵਰਗੀਆਂ ਕੁਝ ਆਯੁਰਵੈਦਿਕ ਜੜੀ-ਬੂਟੀਆਂ ਫੇਫੜਿਆਂ ਦੀ ਸਿਹਤ ਲਈ ਫ਼ਾਇਦੇਮੰਦ ਹੋ ਸਕਦੀਆਂ ਹਨ। ਹਾਲਾਂਕਿ, ਕਿਸੇ ਵੀ ਜੜੀ-ਬੂਟੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਯੋਗਾਸਨ- ਯੋਗਾਸਨ ਸਾਹ ਨੂੰ ਕੰਟਰੋਲ ਕਰਨ ਅਤੇ ਫੇਫੜਿਆਂ ਨੂੰ ਮਜ਼ਬੂਤ ​​ਕਰਨ ਵਿਚ ਮਦਦ ਕਰਦੇ ਹਨ।

ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਉਪਾਅ Read More »

ਟਰੰਪ ਅਤੇ ਪੂਤਿਨ ਨੇ ਯੂਕਰੇਨ ’ਚ ਜੰਗ ਦੇ ਖ਼ਾਤਮੇ ਬਾਰੇ ਕੀਤੀ ਚਰਚਾ

ਵਾਸ਼ਿੰਗਟਨ, 11 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੋਨ ’ਤੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਯੂਕਰੇਨ ’ਚ ਜੰਗ ਦੇ ਖ਼ਾਤਮੇ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ਐਤਵਾਰ ਨੂੰ ਪ੍ਰਕਾਸ਼ਿਤ ਆਪਣੀ ਵਿਸ਼ੇਸ਼ ਰਿਪੋਰਟ ’ਚ ਇਸ ਦਾ ਖ਼ੁਲਾਸਾ ਕੀਤਾ ਹੈ। ਹਾਲੀਆ ਰਾਸ਼ਟਰਪਤੀ ਚੋਣਾਂ ਜਿੱਤਣ ਮਗਰੋਂ ਟਰੰਪ ਨੇ 70 ਤੋਂ ਵੱਧ ਆਲਮੀ ਆਗੂਆਂ ਨਾਲ ਗੱਲਬਾਤ ਕੀਤੀ ਸੀ। ਸਭ ਤੋਂ ਪਹਿਲੇ ਆਗੂਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਸ਼ਾਮਲ ਸਨ। ‘ਦਿ ਵਾਸ਼ਿੰਗਟਨ ਪੋਸਟ’ ਨੇ ਦਾਅਵਾ ਕੀਤਾ, ‘‘ਦੋਵਾਂ ਆਗੂਆਂ ਨੇ ਯੂਰਪੀ ਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਬਾਰੇ ਚਰਚਾ ਕੀਤੀ ਅਤੇ ਟਰੰਪ ਨੇ ਯੂਕਰੇਨ ਜੰਗ ਦੇ ਜਲਦੀ ਖ਼ਾਤਮੇ ਉਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਵਿਚ ਵੀ ਦਿਲਚਸਪੀ ਦਿਖਾਈ ਕਿ ਦੋਵੇਂ ਆਗੂ ਇਨ੍ਹਾਂ ਮੁੱਦਿਆਂ ਉਤੇ ਅਗਾਂਹ ਵੀ ਗੱਲਬਾਤ ਕਰਦੇ ਰਹਿਣਗੇ।’’ ਰਿਪੋਰਟ ਮੁਤਾਬਕ ਦੋਵੇਂ ਆਗੂਆਂ ਦੀ ਹੋਈ ਇਸ ਗੱਲਬਾਤ ਤੋਂ ਜਾਣੂ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸੰਭਾਵਤ ਤੌਰ ’ਤੇ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਹਮਲੇ ਵਰਗੇ ਵੱਡੇ ਸੰਕਟ ਦੇ ਜਾਰੀ ਰਹਿੰਦਿਆਂ ਅਹੁਦਾ (ਅਮਰੀਕੀ ਰਾਸ਼ਟਰਪਤੀ ਵਜੋਂ) ਨਹੀਂ ਸੰਭਾਲਣਾ ਚਾਹੁਣਗੇ। ਇਸੇ ਕਾਰਨ ਉਨ੍ਹਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਾਲਾਤ ਨੂੰ ਵਿਗੜਨ ਤੋਂ ਰੋਕਣਾ ਚਾਹੁੰਦੇ ਹਨ। ਰੂਸੀ ਤਰਜਮਾਨ ਦਮਿੱਤਰੀ ਪੇਸਕੋਵ ਨੇ ਪੂਤਿਨ ਅਤੇ ਟਰੰਪ ਵਿਚਕਾਰ ਫੋਨ ’ਤੇ ਕੋਈ ਗੱਲਬਾਤ ਹੋਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੇਸਕੋਵ ਨੇ ਮਾਸਕੋ ’ਚ ਕਿਹਾ ਕਿ ਪੂਤਿਨ ਅਤੇ ਟਰੰਪ ਵਿਚਕਾਰ ਫੋਨ ’ਤੇ ਗੱਲਬਾਤ ਹੋਣ ਦੀਆਂ ਪੱਛਮੀ ਮੀਡੀਆ ਦੀਆਂ ਰਿਪੋਰਟਾਂ ਗਲਤ ਹਨ। ਰੂਸੀ ਖ਼ਬਰ ਏਜੰਸੀ ਤਾਸ ਨੇ ਪੇਸਕੋਵ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਮਨਘੜਤ ਹੈ। ਇਸ ਦੌਰਾਨ ਟਰੰਪ ਦੇ ਸੰਚਾਰ ਮਾਮਲਿਆਂ ਦੇ ਡਾਇਰੈਕਟਰ ਸਟੀਵਨ ਚਿਉਂਗ ਨੇ ਕਿਹਾ ਕਿ ਉਹ ਟਰੰਪ ਦੀਆਂ ਪ੍ਰਾਈਵੇਟ ਫੋਨ ਕਾਲਾਂ ਅਤੇ ਹੋਰ ਆਲਮੀ ਆਗੂਆਂ ਨਾਲ ਗੱਲਬਾਤ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।

ਟਰੰਪ ਅਤੇ ਪੂਤਿਨ ਨੇ ਯੂਕਰੇਨ ’ਚ ਜੰਗ ਦੇ ਖ਼ਾਤਮੇ ਬਾਰੇ ਕੀਤੀ ਚਰਚਾ Read More »

‘PM ਮੋਦੀ ਤੇ ਅਮਿਤ ਸ਼ਾਹ ਦੇ ਕੀਤੇ ਜਾਣਗੇ ਬੈਗ ਚੈੱਕ – ਊਧਵ ਠਾਕਰੇ

ਨਵੀਂ ਦਿੱਲੀ, 12 ਨਵੰਬਰ – ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਸੋਮਵਾਰ ਨੂੰ ਚੋਣ ਪ੍ਰਚਾਰ ਲਈ ਯਵਤਮਾਲ ਦੇ ਵਾਣੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਊਧਵ ਠਾਕਰੇ ਬੈਗ ਚੈਕਿੰਗ ਦੇ ਮੁੱਦੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਸ ਨੇ ਖ਼ੁਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਊਧਵ ਠਾਕਰੇ ਨੂੰ ਕੇਂਦਰ ਸਰਕਾਰ ‘ਤੇ ਆਇਆ ਗੁੱਸਾ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਮੇਰਾ ਬੈਗ ਚੈੱਕ ਲਓ। ਜੇ ਤੁਸੀਂ ਚਾਹੁੰਦੇ ਹੋ ਤਾਂ ਮੇਰਾ ਪਿਸ਼ਾਬ ਵਾਲਾ ਪਾਰਟ ਵੀ ਚੈੱਕ ਲਓ ਪਰ ਹੁਣ ਮੈਨੂੰ ਮੋਦੀ ਦਾ ਬੈਗ ਚੈੱਕ ਕਰੇਂਦੇ ਦੀ ਵੀ ਲੋਕਾਂ ਨੂੰ ਵੀਡੀਓ ਚਾਹੀਦੀ ਹੈ। ਉੱਥੇ ਆਪਣੀ ਪੂਛ … ਤੁਸੀਂ ਜੋ ਖੋਲ੍ਹ ਕੇ ਦੇਖਣਾ ਹੈ ਦੇਖ ਲਓ। ਇਹ ਵੀਡੀਓ ਮੈਂ ਰਿਲੀਜ਼ ਕਰ ਰਿਹਾ ਹਾਂ। ਇਸ ਤੋਂ ਬਾਅਦ ਮੈਂ ਤੁਹਾਨੂੰ ਲੋਕਾਂ ਨੂੰ ਖੋਲ੍ਹਾਂਗਾ। ਸੰਜੇ ਸਿੰਘ ਨੇ ਘਟਨਾ ‘ਤੇ ਜਤਾਈ ਨਾਰਾਜ਼ਗੀ ਇਸ ਘਟਨਾ ਨੂੰ ਲੈ ਕੇ ਕਾਫ਼ੀ ਸਿਆਸੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, “ਮਹਾਰਾਸ਼ਟਰ ਦੇ ਅੰਦਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਨਾਲ ਕੋਈ ਦੁਰਵਿਵਹਾਰ ਕਰ ਸਕੇ, ਅੱਜ ਉਸ ਪਾਰਟੀ ਦੇ ਨੇਤਾ ਊਧਵ ਠਾਕਰੇ ਨਾਲ ਜਿਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਗਿਆ, ਇਸ ਦਾ ਸਬਕ ਮਹਾਰਾਸ਼ਟਰ ਦੀ ਜਨਤਾ ਸਿਖਾਵੇਗੀ।”

‘PM ਮੋਦੀ ਤੇ ਅਮਿਤ ਸ਼ਾਹ ਦੇ ਕੀਤੇ ਜਾਣਗੇ ਬੈਗ ਚੈੱਕ – ਊਧਵ ਠਾਕਰੇ Read More »

ਜੇਕਰ ਅਧਾਰ ਨਾਲ ਲਿੰਕ ਨਾਲ ਨਹੀਂ ਹੈ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ

ਨਵੀਂ ਦਿੱਲੀ, 12 ਨਵੰਬਰ – ਅੱਜ PAN ਯਾਨੀ (Permanent Account Number) ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਖਾਸ ਤੌਰ ‘ਤੇ ਕੰਮ ਕਰਨ ਵਾਲੇ ਲੋਕ ਅਤੇ ਟੈਕਸਦਾਤਾ ਇਸ ਤੋਂ ਬਿਨਾਂ ਨਹੀਂ ਕਰ ਸਕਦੇ। ਇਹ ਵਿੱਤੀ ਧੋਖਾਧੜੀ ਨੂੰ ਰੋਕਣ ਵਿੱਚ ਵੀ ਸਰਕਾਰ ਦੀ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਆਮਦਨ ਕਰ ਵਿਭਾਗ ਲਗਾਤਾਰ ਲੋਕਾਂ ਨੂੰ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਬੇਨਤੀ ਕਰ ਰਿਹਾ ਹੈ। ਇਸ ਦੀ ਆਖਰੀ ਮਿਤੀ 31 ਦਸੰਬਰ 2024 ਰੱਖੀ ਗਈ ਹੈ। ਜੇਕਰ ਤੁਸੀਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਡਾ ਪੈਨ ਕਾਰਡ ਡੀ-ਐਕਟੀਵੇਟ ਹੋ ਜਾਵੇਗਾ। ਇਸ ਨਾਲ ਲੈਣ-ਦੇਣ ਵਿੱਚ ਹੋਰ ਮੁਸ਼ਕਲਾਂ ਵੀ ਆ ਸਕਦੀਆਂ ਹਨ। ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਕਿਉਂ ਜ਼ਰੂਰੀ? ਤਕਨਾਲੋਜੀ ਦੇ ਯੁੱਗ ਵਿੱਚ ਵਿੱਤੀ ਧੋਖਾਧੜੀ ਦੇ ਮਾਮਲੇ ਵੀ ਕਾਫੀ ਵਧ ਗਏ ਹਨ। ਕਈ ਫਿਨਟੇਕ ਕੰਪਨੀਆਂ ‘ਤੇ ਗਾਹਕ ਪ੍ਰੋਫਾਈਲ ਬਣਾਉਣ ਲਈ ਅਣਅਧਿਕਾਰਤ ਤਰੀਕੇ ਨਾਲ ਪੈਨ ਵੇਰਵਿਆਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਇਸ ਲਈ ਗ੍ਰਹਿ ਮੰਤਰਾਲੇ ਨੇ ਪੈਨ ਰਾਹੀਂ ਨਿੱਜੀ ਵੇਰਵਿਆਂ ਤੱਕ ਪਹੁੰਚ ਨੂੰ ਸੀਮਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਆਮਦਨ ਕਰ ਵਿਭਾਗ ਨੇ ਸਾਰੇ ਟੈਕਸਦਾਤਾਵਾਂ ਲਈ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਸਮਾਂ ਸੀਮਾ ਤੋਂ ਪਹਿਲਾਂ ਦੋਵਾਂ ਨੂੰ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ। ਇਹ ਵਿੱਤੀ ਲੈਣ-ਦੇਣ ਕਰਨ ਵਿੱਚ ਮੁਸ਼ਕਲ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ, ਤੁਹਾਨੂੰ ਆਪਣੇ ਪੈਨ-ਆਧਾਰ ਲਿੰਕ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਤੁਹਾਡਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਇਸ ਨੂੰ ਤੁਰੰਤ ਲਿੰਕ ਕਰੋ। ਪੈਨ-ਆਧਾਰ ਲਿੰਕ ਸਟੇਟਸ ਦੀ ਜਾਂਚ ਕਿਵੇਂ ਕਰੀਏ? ਇਨਕਮ ਟੈਕਸ ਈ-ਫਾਈਲਿੰਗ ਪੋਰਟਲ (www.incometax.gov.in) ‘ਤੇ ਜਾਓ। ਹੋਮਪੇਜ ‘ਤੇ ‘Quick Links’ ਆਪਸ਼ਨ ‘ਤੇ ਕਲਿੱਕ ਕਰੋ। ਆਧਾਰ ਸਟੇਟਸ ਲਿੰਕ ‘ਤੇ ਕਲਿੱਕ ਕਰੋ, ਪੈਨ ਤੇ ਆਧਾਰ ਕਾਰਡ ਨੰਬਰ ਦਿਓ। ਜੇ ਤੁਹਾਡਾ ਪੈਨ ਤੇ ਆਧਾਰ ਪਹਿਲਾਂ ਤੋਂ ਹੀ ਲਿੰਕ ਹਨ, ਤਾਂ ਇੱਕ ਸੁਨੇਹਾ ਆ ਜਾਵੇਗਾ – “ਤੁਹਾਡਾ ਪੈਨ ਪਹਿਲਾਂ ਹੀ ਦਿੱਤੇ ਆਧਾਰ ਨਾਲ ਲਿੰਕ ਹੈ” ਪਰ, ਲਿੰਕ ਨਾ ਹੋਣ ਦੀ ਸਥਿਤੀ ਵਿੱਚ, ਪੌਪ-ਅੱਪ ਲਿਖਿਆ ਹੋਵੇਗਾ, “ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਵੈੱਬਸਾਈਟ ਦੇ ਖੱਬੇ ਪਾਸੇ ‘ਤੇ ਕਵਿੱਕ ਲਿੰਕਸ ਸੈਕਸ਼ਨ ਦੇ ਹੇਠਾਂ ਦਿਸਣ ਵਾਲੇ ‘ਲਿੰਕ ਆਧਾਰ’ ‘ਤੇ ਕਲਿੱਕ ਕਰੋ। ਤੁਹਾਨੂੰ ਪੇਜ਼ ‘ਤੇ ਲਿਜਾਇਆ ਜਾਵੇਗਾ। ਜਿੱਥੇ ਤੁਹਾਨੂੰ ਆਪਣੇ ਪੈਨ ਅਤੇ ਆਧਾਰ ਕਾਰਡ ਦੇ ਅਨੁਸਾਰ ਵੇਰਵੇ ਦਰਜ ਕਰਨੇ ਪੈਣਗੇ। ਲਿੰਕਿੰਗ ਫੀਸ ਦੀ ਕੀਮਤ ਕਿੰਨੀ ਹੋਵੇਗੀ? ਸਰਕਾਰ ਨੇ 30 ਜੂਨ 2023 ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਮੁਫ਼ਤ ਰੱਖਿਆ ਸੀ। ਪਰ ਹੁਣ ਇਸ ਲਈ ਫੀਸ ਅਦਾ ਕਰਨੀ ਪਵੇਗੀ। ਪਹਿਲਾਂ ਇਹ 500 ਰੁਪਏ ਸੀ ਅਤੇ ਹੁਣ 1,000 ਰੁਪਏ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਟ ਫੀਸ ਜਾਂ ਜੁਰਮਾਨਾ ਵਜੋਂ 1,000 ਰੁਪਏ ਅਦਾ ਕਰਨੇ ਪੈਣਗੇ। ਇਨਕਮ ਟੈਕਸ ਵਿਭਾਗ ਵੀ ਟੈਕਸਦਾਤਾਵਾਂ ਨੂੰ ਪੈਨ ਅਤੇ ਆਧਾਰ ਨੂੰ ਲਿੰਕ ਕਰਨ ‘ਚ ਪੂਰੀ ਮਦਦ ਪ੍ਰਦਾਨ ਕਰ ਰਿਹਾ ਹੈ। ਇਸ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ FAQ ਪੇਜ ਵੀ ਬਣਾਇਆ ਹੈ। ਇਹ ਤੁਹਾਨੂੰ ਪੂਰੀ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦ ਕਰਦਾ ਹੈ।

ਜੇਕਰ ਅਧਾਰ ਨਾਲ ਲਿੰਕ ਨਾਲ ਨਹੀਂ ਹੈ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ Read More »

ਸਕੂਲਾਂ ‘ਚ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਕੇਂਦਰ ਦਾ ਪਲਾਨ, ਜ਼ਿਲ੍ਹਾ ਪੱਧਰ ‘ਤੇ ਸ਼ੁਰੂ ਹੋਵੇਗੀ ਮੁਹਿੰਮ

ਨਵੀਂ ਦਿੱਲੀ, 12 ਨਵੰਬਰ – ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਲੈ ਕੇ ਬਿਹਤਰ ਬਣਾਉਣ ਦੀ ਮੁਹਿੰਮ ਹੁਣ ਜ਼ਿਲਿਆਂ ਤੋਂ ਸ਼ੁਰੂ ਹੋਵੇਗੀ। ਹਰੇਕ ਜ਼ਿਲ੍ਹੇ ’ਚ ਮੌਜੂਦ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ (ਡਾਇਟ) ਨੂੰ ਇਸ ਦਾ ਜਿੰਮਾ ਸੌਂਪਿਆ ਗਿਆ ਹੈ ਜੋ ਨਾ ਸਿਰਫ ਜ਼ਿਲ੍ਹੇ ਦੇ ਹਰੇਕ ਸਕੂਲ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੇਗਾ, ਬਲਕਿ ਪ੍ਰਦਰਸ਼ਨ ਮਾਪਦੰਡ ਨਾਲ ਖਰਾਬ ਹੋਣ ’ਤੇ ਉਹ ਉਨ੍ਹਾਂ ਸਕੂਲਾਂ ਦੇ ਸਬੰਧਤ ਵਿਸ਼ੇ ਦੇ ਅਧਿਆਪਕਾਂ ਨੂੰ ਨਵੇਂ ਸਿਰੇ ਤੋਂ ਸਿਖਲਾਈ ਵੀ ਦੇਵੇਗਾ। ਇਸ ਦੇ ਲਈ ਹਰੇਕ ਡਾਇਟ ਦਾ ਵਿਕਾਸ ਹੋਵੇਗਾ ਅਤੇ ਉਸ ਨੂੰ ਸਰਬਉੱਤਮ ਕੇਂਦਰ ਦੇ ਰੂਪ ’ਚ ਨਾਮਜ਼ਦ ਕੀਤਾ ਜਾਵੇਗਾ। ਇਸ ਦੌਰਾਨ ਅਗਲੇ ਪੰਜ ਸਾਲਾਂ ’ਚ ਹਰੇਕ ਡਾਇਟ ’ਤੇ 15-15 ਕਰੋੜ ਰੁਪਏ ਖਰਚ ਹੋਣਗੇ।ਨਵੀਂ ਰਾਸ਼ਟਰੀ ਸਿੱਖਿਆਨੀਤੀ (ਐੱਨਈਪੀ) ’ਤੇ ਤੇਜ਼ੀ ਨਾਲ ਅਮਲ ’ਚ ਜੁਟੇ ਸਿੱਖਿਆ ਮੰਤਰਾਲੇ ਨੇ ਨੀਤੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰਦੇ ਹੋਏ ਦੇਸ਼ ਭਰ ਦੇ ਡਾਇਟ ਨੂੰ ਸਰਬਉੱਤਮ ਕੇਂਦਰ ਦੇ ਰੂਪ ’ਚ ਬਣਾਉਣ ਦੀ ਦਿਸ਼ਾ ’ਚ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਅਗਲੇ ਪੰਜ ਸਾਲਾਂ ’ਚ ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚੇ ਹੋਣਗੇ। ਉਥੇ ਦੇਸ਼ਭਰ ਦੇ ਡਾਇਟ ਦੋ ਸਾਲ 2028 ਤੱਕ ਸੰਵਾਰਨ ਦਾ ਟੀਚਾ ਵੀ ਰੱਖਿਆ ਹੈ। ਡਾਇਟ ਇਸ ਦੌਰਾਨ ਜ਼ਿਲ੍ਹੇ ’ਚ ਮੌਜੂਦਾ ਸਰਕਾਰੀ ਤੇ ਨਿੱਜੀ ਦੋਵਾਂ ਸਕੂਲਾਂ ਨੂੰ ਬਿਹਤਰ ਬਣਾਉਣ ਨੂੰ ਲੈ ਕੇ ਕੰਮ ਕਰੇਗਾ। ਵੈਸੇ ਵੀ ਡਾਇਟ ਕੋਲ ਮੌੂਦਾ ਸਮੇਂ ’ਚ ਜਿੰਮਾ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਹੀ ਹੈ ਪਰ ਹੁਣ ਸਕੂਲਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਵੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਮੁਹਿੰਮ ਚਲਾਏਗਾ। ਡਾਇਟ ਇਸ ਦੇ ਨਾਲ ਹੀ ਹੁਣ ਜ਼ਿਲ੍ਹੇ ’ਚ ਐੱਨਈਪੀ ਦੇ ਅਮਲ ਨੂੰ ਵੀ ਦੇਖੇਗਾ ਜਿਸ ’ਚ ਉਹ ਸਕੂਲਾਂ ਲਈ ਆ ਰਹੀਆਂ ਨਵੀਆਂ ਪੁਸਤਕਾਂ ਨੂੰ ਪੜ੍ਹਨ ਦੇ ਤਰੀਕੇ ਆਦਿ ਨੂੰ ਲੈ ਕੇ ਵੀ ਅਧਿਆਪਕਾਂ ਨੂੰ ਸਿਖਲਾਈ ਦੇਵੇਗਾ। ਵੈਸੇ ਵੀ ਸਕੂਲੀ ਸਿੱਖਿਆ ਦੇ ਨਵੇਂ ਢਾਂਚੇ ਤਹਿਤ ਹੁਣ ਤੱਕ ਬਾਲਵਾਟਿਕਾ ਤੋਂ ਲੈ ਕੇ ਪਹਿਲੀ, ਦੂਸਰੀ ਤੀਸਰੀ ਅਤੇ ਛੇਵੀਂ ਕਲਾਸ ਦੀਆਂ ਨਵੀਆਂ ਪੁਸਤਕਾਂ ਆ ਚੁੱਕੀਆਂ ਹਨ। ਅਗਲੇ ਸੈਸ਼ਨ ਤੱਕ ਚੌਥੀ, ਪੰਜਵੀਂ, ਸੱਤਵੀਂ ਤੇ ਅੱਠਵੀਂ ਦੀਆਂ ਵੀ ਨਵੀਆਂ ਪੁਸਤਕਾਂ ਆ ਜਾਣਗੀਆਂ। ਇਹ ਪੁਸਤਕਾਂ ਐੇੱਨਈਪੀ ਦੀਆਂ ਸਿਫ਼ਾਰਸ਼ਾਂ ਤਹਿਤ ਤਿਆਰ ਕੀਤੀਆਂ ਗਈਆਂ ਹਨ। ਵੈਸੇ ਤਾਂ ਦੇਸ਼ ਦੇ 672 ਜ਼ਿਲਿਆਂ ’ਚ ਡਾਇਟ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਹਾਲੇ ਇਨ੍ਹਾਂ ’ਚੋਂ 613 ਜ਼ਿਲਿਆਂ ’ਚ ਵੀ ਇਹ ਸੰਸਥਾਨ ਕੰਮ ਕਰ ਰਹੇ ਹਨ।

ਸਕੂਲਾਂ ‘ਚ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਕੇਂਦਰ ਦਾ ਪਲਾਨ, ਜ਼ਿਲ੍ਹਾ ਪੱਧਰ ‘ਤੇ ਸ਼ੁਰੂ ਹੋਵੇਗੀ ਮੁਹਿੰਮ Read More »

ਕੈਨੇਡਾ ਦੇ ਗੁਰੂਘਰਾਂ ‘ਚ ਸ਼ਰ੍ਹੇਆਮ ਹੋ ਰਿਹਾ ਨਸ਼ਿਆਂ ਦਾ ਸੇਵਨ

ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ‘ਚ ਗੈਰ-ਅੰਮ੍ਰਿਤਧਾਰੀ ਪ੍ਰਬੰਧਕਾਂ ‘ਤੇ ਨਸ਼ਾਖੋਰੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਇਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਗੁਰਦੁਆਰਾ ਸਾਹਿਬ ਵਿੱਚ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਤੇ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ਵਿੱਚ ਗੈਰ-ਅੰਮ੍ਰਿਤਧਾਰੀ ਸਿੱਖ ਸੇਵਾਦਾਰਾਂ ਅਤੇ ਪ੍ਰਬੰਧਕਾਂ ‘ਤੇ ਨਿਯਮ ਤੋੜਨ ਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਲੱਗੇ ਹਨ। ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖ ਰਹੇ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਜਦੋਂਕਿ ਜੇ ਕੋਈ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਿਸ ‘ਤੇ ਆਏ ਦਿਨ ਵਿਵਾਦ ਹੁੰਦਾ ਰਹਿੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੜਾਈ ਹੋਈ ਸੀ ਅਤੇ ਉਕਤ ਵਿਅਕਤੀਆਂ ਵੱਲੋਂ ਸੰਗਤ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਗੁਰੂਘਰਾਂ ਦੇ ਸੇਵਾਦਾਰ ਅਤੇ ਪ੍ਰਬੰਧਕ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਵਿਵਾਦ ਪੈਦਾ ਨਾ ਹੋਣ। ਇਸ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਵਫ਼ਦ ਨੇ ਮੰਗ ਕੀਤੀ ਕਿ ਅਜਿਹੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ ਹੈ, ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ।

ਕੈਨੇਡਾ ਦੇ ਗੁਰੂਘਰਾਂ ‘ਚ ਸ਼ਰ੍ਹੇਆਮ ਹੋ ਰਿਹਾ ਨਸ਼ਿਆਂ ਦਾ ਸੇਵਨ Read More »

ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ

  ਰਾਜਗੀਰ, 11 ਨਵੰਬਰ – ਸਟ੍ਰਾਈਕਰ ਸੰਗੀਤਾ ਕੁਮਾਰੀ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਦਿੱਤਾ। ਭਾਰਤ ਲਈ ਸੰਗੀਤਾ ਕੁਮਾਰੀ ਨੇ ਦੋ ਜਦਕਿ ਪ੍ਰੀਤੀ ਦੂਬੇ ਅਤੇ ਉਦਿਤਾ ਨੇ ਇੱਕ-ਇੱਕ ਗੋਲ ਕੀਤਾ। ਭਾਰਤ ਭਲਕੇ ਮੰਗਲਵਾਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇਗਾ। ਹੋਰ ਮੈਚਾਂ ਵਿੱਚ ਜਾਪਾਨ ਨੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਚੀਨ ਨੇ ਥਾਈਲੈਂਡ ਨੂੰ 15-0 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ-2024 ਦਾ ਉਦਘਾਟਨ ਕੀਤਾ। ਹਾਕੀ ਇੰਡੀਆ ਅਤੇ ਬਿਹਾਰ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ 20 ਨਵੰਬਰ ਤੱਕ ਚੱਲੇਗਾ। ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਚੀਨ, ਥਾਈਲੈਂਡ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ Read More »

ਫਗਵਾੜਾ ਵਿਖੇ ਅਮੈਰੀਕਨ ਇੰਸਟੀਚਿਊਟ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ

ਫਗਵਾੜਾ, 12 ਨਵੰਬਰ (ਏ.ਡੀ.ਪੀ ਨਿਯੂਜ਼) – ਬਲੱਡ ਡੋਨਰ ਕੌਂਸਲ (ਰਜ਼ਿ), ਬਲੱਡ ਸੈਂਟਰ ਫਗਵਾੜਾ ਵਲੋਂ ਅੱਜ ਅਮੈਰੀਕਨ ਇੰਸਟੀਚਿਊਟ ਐਂਡ ਓਵਰਸੀਸ ਐਜੁਕੇਸ਼ਨ ਪਲਾਹੀ ਰੋਡ ਫਗਵਾੜਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 20 ਯੂਨਿਟ ਇਕੱਤਰ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਤੇ ਸੰਸਥਾ ਦੇ ਸਟਾਫ਼ ਵਲੋਂ ਅਹਿਮ ਯੋਗਦਾਨ ਰਿਹਾ। ਅਮੈਰੀਕਨ ਇੰਸਟੀਚਿਊਟ ਦੇ ਡਾਇਰੈਕਟਰ ਰਾਹੁਲ ਭਾਰਗਵ ਤੇ ਉਹਨਾਂ ਦੀ ਪਤਨੀ ਨੇਹਾ ਭਾਰਗਵ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ । ਖ਼ੂਨ ਦਾਨ ਕਰਨ ਨਾਲ ਸਾਡੇ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਮਨੁੱਖ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਿਤਿਕਾ ਸ਼ਰਮਾ, ਸਨਮਿੰਦਰ ਕੌਰ, ਸ਼ਿਵਾਨੀ ਗੌਨਾ, ਤਮੰਨਾ, ਜਸਪ੍ਰੀਤ ਕੌਰ, ਆਰਤੀ ਕਵਾਤਰਾ, ਜਨਕ ਰਾਜ ਅਤੇ ਬਲੱਡ ਸੈਂਟਰ ਸਟਾਫ਼ ਬੀ.ਟੀ.ਓ. ਡਾ.ਐੱਮ.ਐਲ ਬਾਂਸਲ, ਲੈਬ ਟੈਕਨੀਸ਼ਨ ਨਵੀਨ, ਇਸ਼ਾਂਤ ਸਿੰਘ ਮਾਨ, ਅਨੂ, ਸਟਾਫ਼ ਨਰਸ ਅਮਨਦੀਪ ਕੌਰ ਆਦਿ ਹਾਜ਼ਰ ਸਨ।

ਫਗਵਾੜਾ ਵਿਖੇ ਅਮੈਰੀਕਨ ਇੰਸਟੀਚਿਊਟ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ Read More »