admin

ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ- ਕਰਨਾਟਕ ਹਾਈਕੋਰਟ

  ਬੰਗਲੁਰੂ – ਕਰਨਾਟਕ ਹਾਈਕੋਰਟ ਨੇ  ਬਿਆਨ ਦਿੱਤਾ ਕਿ ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੈ ਕਿਉਂਕਿ ਬੱਚੇ ਦੇ ਜਨਮ ਵਿੱਚ ਉਸ ਦੀ ਆਪਣੀ ਕੋਈ ਭੂਮਿਕਾ ਨਹੀਂ ਹੈ। ਜਸਟਿਸ ਬੀ ਵੀ ਨਾਗਰਥਨਾ ਅਤੇ ਐਚ ਸੰਜੀਵ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਤਾਜ਼ਾ ਬੈਂਚ ਦੇ ਇੱਕ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਸਮੇਂ ਇਹ ਟਿੱਪਣੀ ਕੀਤੀ ਜਿਸ ਨੇ ਕੇ ਸੰਤੋਸ਼ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸੰਤੋਸ਼ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਰਾਜ ਦੀ ਬੰਗਲੁਰੂ ਬਿਜਲੀ ਸਪਲਾਈ ਕੰਪਨੀ (ਬੀਈਐਸਸੀਓਐਮ) ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਹਮਦਰਦੀ ਦੇ ਅਧਾਰ ‘ਤੇ ਨੌਕਰੀਆਂ ਦੇਣ ਲਈ ਨਿਰਦੇਸ਼ ਦਿੱਤਾ ਸੀ। ਸੰਤੋਸ਼ ਨੇ ਲਾਈਨਮੈਨ ਗਰੇਡ -2 ਵਿਚ ਤਾਇਨਾਤ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਲ 2014 ਵਿੱਚ ਹਮਦਰਦੀ ਦੇ ਅਧਾਰ ‘ਤੇ ਨੌਕਰੀ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਪਟੀਸ਼ਨਕਰਤਾ ਮ੍ਰਿਤਕ ਦੀ ਦੂਜੀ ਪਤਨੀ ਤੋਂ ਪੈਦਾ ਹੋਇਆ ਸੀ ਜਿਸ ਵਿਚ ਉਸ ਨੇ ਪਹਿਲੀ ਪਤਨੀ ਦੇ ਹੁੰਦਿਆਂ ਵਿਆਹ ਕੀਤਾ ਸੀ। ਬੀਈਐਸਈਓਐਮ ਨੇ ਆਪਣੀ ਨੀਤੀ ਦਾ ਹਵਾਲਾ ਦਿੰਦੇ ਹੋਏ ਸੰਤੋਸ਼ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਕੰਪਨੀ ਦੇ ਫੈਸਲੇ ਖਿਲਾਫ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਸਿੰਗਲ ਬੈਂਚ ਨੇ ਰੱਦ ਕਰ ਦਿੱਤਾ। ਦੋ ਜੱਜਾਂ ਦੇ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਇਕ ਪਾਸੇ ਕਰਦਿਆਂ ਕਿਹਾ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਦੁਨੀਆਂ ਵਿਚ ਕੋਈ ਵੀ ਬੱਚਾ ਮਾਂ ਅਤੇ ਪਿਤਾ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਬੱਚੇ ਦੀ ਜਨਮ ਵਿਚ ਕੋਈ ਭੂਮਿਕਾ ਨਹੀਂ ਹੁੰਦੀ। ਇਸ ਲਈ ਕਾਨੂੰਨ ਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ।”  

ਮਾਪੇ ਨਾਜਾਇਜ਼ ਹੋ ਸਕਦੇ ਹਨ ਪਰ ਬੱਚਾ ਨਾਜਾਇਜ਼ ਨਹੀਂ ਹੋ ਸਕਦਾ- ਕਰਨਾਟਕ ਹਾਈਕੋਰਟ Read More »

ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗੇ

ਵਿਦਿਸ਼ਾ : ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੇ ਲਾਲ ਪਠਾਰ ਪਿੰਡ ਵਿੱਚ ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗ ਗਏ।ਦੱਸਿਆ ਜਾ ਰਿਹਾ ਹੈ ਕਿ ਜਦੋਂ ਵੱਡੀ ਗਿਣਤੀ ਵਿਚ ਲੋਕ ਬੱਚੇ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਪਹੁੰਚੇ ਤਾਂ ਭਾਰ ਵਧਣ ਕਾਰਨ ਖੂਹ ਢਹਿ ਗਿਆ ਅਤੇ ਉਥੇ ਮੌਜੂਦ 30 ਤੋਂ ਵੱਧ ਲੋਕ ਖੂਹ ‘ਚ ਡਿੱਗ ਗਏ।ਇਸ ਦੇ ਨਾਲ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ।ਹੁਣ ਤੱਕ ਲਗਭਗ 16 ਲੋਕਾਂ ਨੂੰ ਖੂਹ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ, ਜਦੋਂ ਕਿ 13 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ ਤਿੰਨ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਚੌਹਾਨ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ ਸੀਐਮ ਸ਼ਿਵਰਾਜ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।    

ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗੇ Read More »

ਪੰਜਾਬ ਯੂਨੀਵਰਸਿਟੀ  ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੁਪਰੀਮ ਗਵਰਨਿੰਗ ਬਾਡੀ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਸ਼ੁੱਕਰਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤਾ ਜਾਵੇਗਾ। ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਵੀਕਰਵਾਰ ਚਾਂਸਲਰ ਤੇ ਦੇਸ਼ ਤੇ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਦਫਤਰ ਤੋਂ ਮਨਜ਼ੂਰੀ ਮਿਲ ਗਈ ਹੈ। ਦੁਪਹਿਰ ਬਾਅਦ ਪੀਯੂ ਦੇ ਉੱਚ ਅਧਿਕਾਰੀਆਂ ਨੂੰ ਇਸ ਸ਼ਡਿਊਲ ਦੀ ਜਾਣਕਾਰੀ ਮਿਲ ਗਈ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਚੋਣਾਂ ਸਬੰਧੀ ਪੀਯੂ ਦੇ ਚਾਂਸਲਰ ਦਿੱਲੀ ’ਚ ਡੇਰਾ ਲਗਾਈ ਬੈਠੇ ਸਨ। ਦੇਰ ਸ਼ਾਮ ਉਹ ਵੀ ਵਾਪਸ ਆ ਗਏ। ਪੁਖਤਾ ਜਾਣਕਾਰੀ ਮੁਤਾਬਕ ਪੀਯੂ ਪ੍ਰਸ਼ਾਸਨ ਨੇ 3 ਅਗਸਤ ਤੋਂ 23 ਅਗਸਤ ਤਕ ਚੋਣਾਂ ਕਰਵਾਉਣ ਨੂੰ ਲੈ ਕੇ ਸ਼ਡਿਊਲ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਵਿਡ ਕਾਰਨ ਸਤੰਬਰ ਦੇ ਪਹਿਲੇ ਹਫਤੇ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਸੈਨੇਟ ਚੋਣਾਂ ਨੂੰ ਲੈ ਕੇ ਇਸ ਸਮੇਂ ਪੀਯੂ ’ਚ ਸਿਆਸਤ ਜ਼ੋਰਾਂ ’ਤੇ ਹੈ। ਇਕ ਪਾਸੇ ਚੋਣਾਂ ਕਰਵਾਉਣ ਦੀ ਮੰਗ ਤੇ ਦੂਜੇ ਪਾਸੇ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰਨ ਲਈ ਵੀ ਜ਼ੋਰ ਲਾਇਆ ਜਾ ਰਿਹਾ ਹੈ। ਸ਼ਡਿਊਲ ਨੂੰ ਲੈ ਕੇ ਪੀਯੂ ਦੇ ਉੱਚ ਅਧਿਕਾਰੀਆਂ ਵਿਚਕਾਰ ਦੇਰ ਰਾਤ ਤਕ ਮੀਟਿੰਗਾਂ ਦਾ ਦੌਰ ਜਾਰੀ ਰਿਹਾ।

ਪੰਜਾਬ ਯੂਨੀਵਰਸਿਟੀ  ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਿਲੀ ਮਨਜ਼ੂਰੀ Read More »

ਯਾਤਰੀ ਉਡਾਣਾਂ ’ਤੇ ਰੋਕ 21 ਜੁਲਾਈ ਤਕ ਵਧਾਈ

ਦੁਬਈ ਸਥਿਤ ਏਅਰ ਲਾਈਨ-ਅਮੀਰਾਤ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਕਿ ਯੂਏਈ ਲਈ ਭਾਰਤ, ਪਾਕਿਸਤਾਨ, ਬੰਗਲਾਦੇਸ ਤੇ ਸ੍ਰੀਲੰਕਾ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਰੋਕ 21 ਜੁਲਾਈ ਤਕ ਵਧਾ ਦਿੱਤੀ ਗਈ ਹੈ। ਯੂਏਈ ਦੇ ਨਾਗਰਿਕ, ਯੂਏਈ ਗੋਲਡਨ ਵੀਜ਼ਾ ਧਾਰਕਾਂ ਤੇ ਡਿਪਲੋਮੈਟਿਕ ਮਿਸ਼ਨਾਂ ਦੇ ਮੈਂਬਰ ਜਿਹਡ਼ੇ ਅਪਡੇਟ ਕੀਤੇ ਕੋਵਿਡ 19 ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ ਨੂੰ ਹੀ ਯਾਤਰਾ ਦੀ ਛੋਟ ਦਿੱਤੀ ਗਈ ਹੈ।

ਯਾਤਰੀ ਉਡਾਣਾਂ ’ਤੇ ਰੋਕ 21 ਜੁਲਾਈ ਤਕ ਵਧਾਈ Read More »

ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਬੀਜੇਪੀ ਵਰਕਰਾਂ ‘ਤੇ ਲਾਠੀਚਾਰਜ

ਚੰਡੀਗੜ੍ਹ, 16 ਜੁਲਾਈ- ਵਜ਼ੀਫ਼ਾ ਘਪਲੇ, ਦਲਿਤ ਔਰਤਾਂ ਅਤੇ ਕੁੜੀਆਂ ਦੇ ਸਰੀਰਕ ਸ਼ੋਸ਼ਣ ਅਤੇ ਦਲਿਤ ਸਮਾਜ ’ਤੇ ਅੱਤਿਆਚਾਰ ਖ਼ਿਲਾਫ਼ ਵੀਰਵਾਰ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ ਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਪੁਲੀਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਭਾਜਪਾ ਦੀ ਸਾਬਕਾ ਵਿਧਾਇਕਾ ਸੀਮਾ ਦੇਵੀ ਦੀ ਬਾਂਹ ਟੁੱਟ ਗਈ ਅਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਨੂੰ ਮੋਢੇ ’ਚ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਸੈਂਕੜੇ ਵਰਕਰ ਜ਼ਖ਼ਮੀ ਹੋ ਗਏ। ਪੁਲੀਸ ਨੇ ਸੈਂਕੜੇ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਮਗਰੋਂ ਰਿਹਾਅ ਕਰ ਦਿੱਤਾ।

ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਬੀਜੇਪੀ ਵਰਕਰਾਂ ‘ਤੇ ਲਾਠੀਚਾਰਜ Read More »

ਹੜ੍ਹਾਂ ਕਾਰਨ ਜਰਮਨੀ ’ਚ 81 ਲੋਕਾਂ ਦੀ ਮੌਤਾਂ, ਦਰਜਨਾਂ ਲਾਪਤਾ

ਜਰਮਨ ਦੇ ਪੱਛਮ ਵਿਚ ਤੂਫ਼ਾਨ ਅਤੇ ਜ਼ਬਰਦਸਤ ਹੜ੍ਹ ਆਉਣ ਕਾਰਨ ਲਗਭਗ 81 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਅਹਰਵੈਲਰ ਦੇ ਪੱਛਮੀ ਕਸਬੇ ਦੇ ਆਸਪਾਸ ਦੇ ਖੇਤਰ ਵਿੱਚ ਘੱਟੋ- ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਈਨਲੈਂਡ-ਪੈਲੇਟਾਈਨ ਅਤੇ ਨਾਰਥ ਰਾਈਨ-ਵੈਸਟਫਾਲੀਆ ਦੇ ਰਾਜਾਂ ਨਾਲ ਪੱਛਮੀ ਯੂਰਪ ਦੇ ਬਹੁਤ ਵੱਡੇ ਹਿੱਸੇ ਵਿੱਚ ਪਏ ਅਸਧਾਰਨ ਤੇਜ਼ ਬਾਰਸ਼ਾਂ ਨਾਲ ਸਭ ਤੋਂ ਤੇਜ਼ ਤੂਫਾਨ ਆਇਆ। ਇਉਸਕਿਰਚੇਨ ਜ਼ਿਲੇ ਵਿਚ 15 ਲੋਕਾਂ ਦੀ ਮੌਤ ਦੀ ਖਬਰ ਹੈ। ਬੋਨ ਜਿਲੇ ਦਾ ਸ਼ੁਲਡ ਪਿੰਡ ਲੱਗਭਗ ਹੜ੍ਹ ਨਾਲ ਤਬਾਹ ਹੋ ਗਿਆ ਹੈ ਜਿਥੇ ਸਾਰੇ ਘਰ ਹੜ੍ਹਾਂ ਨਾਲ ਵਹਿ ਗਏ। ਜੋ ਲੋਕ ਇਸ ਵਿੱਚ ਫਸੇ ਹਨ ਐਮਰਜੈਂਸੀ ਕਰਮਚਾਰੀ ਉਹਨਾਂ ਨੂੰ ਸੁਰੱਖਿਅਤ ਜਗਾ ਤੇ ਪਹੁੰਚਾਹੁਣ ਲਈ ਹਰ ਸੰਭਵ ਜਤਨਾਂ ਵਿਚ ਲੱਗੇ ਹੋਏ ਹਨ ਅਤੇ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਲਾਸ਼ਾਂ ਵੀ ਬਰਾਮਦ ਹੋ ਰਹੀਆਂ ਹਨ।ਪ੍ਰਭਾਵਿਤ ਖੇਤਰਾਂ ਦੇ ਪੂਰੇ ਹਿੱਸੇ ਜੋ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭੈੜੇ ਮੌਸਮ ਦੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਉੱਪਰ ਚੜ ਕੇ ਆਪਣੀ ਜਾਨ ਬਚਾਈ ਜਿਥੋਂ ਉਹਨਾਂ ਨੂੰ ਹੇਲੀਕੋਪਟਰ ਨਾਲ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਰਾਇਨਲੈਂਡ-ਪੈਲੇਟਾਈਨ ਸਟੇਟ ਦੇ ਮੇਅਰ ਮਾਲੂ ਡਰੇਅਰ ਨੇ ਕਿਹਾ, “ਅਸੀਂ ਕਦੇ ਅਜਿਹੀ ਤਬਾਹੀ ਨਹੀਂ ਦੇਖੀ ਇਹ ਦ੍ਰਿਸ਼ ਸਾਡੇ ਲਈ ਬਹੁਤ ਹੀ ਮੰਦਭਾਗਾ ਹੈ।ਉਹਨਾਂ ਨੇ ਲੋਕਾਂ ਨੂੰ ਸਬਰ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ।

ਹੜ੍ਹਾਂ ਕਾਰਨ ਜਰਮਨੀ ’ਚ 81 ਲੋਕਾਂ ਦੀ ਮੌਤਾਂ, ਦਰਜਨਾਂ ਲਾਪਤਾ Read More »

ਜਸਟਿਨ ਨਾਰਾਇਣ ਨੇ ‘ਮਾਸਟਰਚੇਫ ਆਸਟਰੇਲੀਆ ਸੀਜ਼ਨ 13’ ਦੀ ਟਰਾਫ਼ੀ ਜਿੱਤੀ

ਨਵੀਂ ਦਿੱਲੀ: ਜਸਟਿਨ ਨਾਰਾਇਣ ਨੂੰ ‘ਮਾਸਟਰਚੇਫ ਆਸਟਰੇਲੀਆ ਸੀਜ਼ਨ 13’ ਦਾ ਵਿਜੇਤਾ ਘੋਸ਼ਿਤ ਕੀਤਾ ਗਿਆ ਹੈ। ਪੱਛਮੀ ਆਸਟਰੇਲੀਆ ਦਾ ਰਹਿਣ ਵਾਲਾ 27 ਸਾਲਾ ਪਾਦਰੀ ਭਾਰਤ ਦਾ ਰਹਿਣ ਹੈ।  ਜਸਟਿਨ ਮਾਸਟਰਚੇਫ ਆਸਟਰੇਲੀਆ ਜਿੱਤਣ ਵਾਲੇ ਦੂਜੇ ਭਾਰਤੀ ਮੂਲ ਦਾ ਪ੍ਰਤੀਯੋਗੀ ਹੈ। ਉਸਨੇ 2.5 ਲੱਖ ਡਾਲਰ (ਲਗਭਗ 1.8 ਕਰੋੜ ਰੁਪਏ) ਦਾ ਇਨਾਮ ਵੀ ਜਿੱਤਿਆ ਹੈ। 2018 ਵਿੱਚ, ਜੇਲ੍ਹ ਗਾਰਡ ਸ਼ਸ਼ੀ ਚੈਲੀਆ ਨੇ ਕੁੱਕਿੰਗ ਰਿਐਲਿਟੀ ਸ਼ੋਅ ਜਿੱਤਿਆ ਸੀ। ਮਾਸਟਰਚੇਫ ਆਸਟਰੇਲੀਆ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਨੇ ਜਸਟਿਨ ਨਾਰਾਇਣ ਦੀ ਇੱਕ ਤਸਵੀਰ ਨੂੰ ਟਰਾਫੀ ਨਾਲ ਸਾਂਝਾ ਕੀਤਾ ਹੈ। ਫੋਟੋ ਸ਼ੇਅਰ ਕਰਦੇ ਹੋਏ ਮਾਸਟਰ ਸ਼ੇਫ ਆਸਟਰੇਲੀਆ ਨੇ ਲਿਖਿਆ, ‘ਸਾਡੇ # ਮਾਸਟਰਚੇਫਯੂ 2021 ਦੇ ਜੇਤੂ ਨੂੰ ਵਧਾਈ। ਪੱਛਮੀ ਆਸਟਰੇਲੀਆ ਦੇ ਵਸਨੀਕ ਜਸਟਿਨ ਨਾਰਾਇਣ ਨੇ 13 ਸਾਲ ਦੀ ਉਮਰ ਤੋਂ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ। ਜਸਟਿਨ ਦੀ ਫਿਜੀਅਨ ਅਤੇ ਭਾਰਤੀ ਵਿਰਾਸਤ ਨੇ ਉਸ ਨੂੰ ਪ੍ਰਭਾਵਤ ਕੀਤਾ। ਉਹਨਾਂਦਾ ਕਹਿਣਾ ਹੈ ਕਿ ਉਸਦੀ ਮਾਂ ਉਸਦੀ ਸਭ ਤੋਂ ਵੱਡੀ ਪ੍ਰੇਰਣਾ ਅਤੇ ਸਭ ਤੋਂ ਵਧੀਆ ਸ਼ੈੱਫ ਹੈ।

ਜਸਟਿਨ ਨਾਰਾਇਣ ਨੇ ‘ਮਾਸਟਰਚੇਫ ਆਸਟਰੇਲੀਆ ਸੀਜ਼ਨ 13’ ਦੀ ਟਰਾਫ਼ੀ ਜਿੱਤੀ Read More »

ਮਹਿਲਾ ਕ੍ਰਿਕਟ: ਇੰਗਲੈਂਡ ਨੇ ਭਾਰਤ ਨੂੰ ਹਰਾਕੇ ਲੜੀ ਜਿੱਤੀ

ਚੈਮਸਫੋਰਡ: ਸਲਾਮੀ ਬੱਲੇਬਾਜ਼ ਡੈਨੀ ਵਾਯਟ ਦੀਆਂ 56 ਗੇਂਦਾਂ ’ਤੇ ਨਾਬਾਦ 89 ਦੌੜਾਂ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਤੇ ਆਖ਼ਰੀ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਭਾਰਤੀ ਟੀਮ ਨੂੰ ਮਹਿਲਾ ਇੱਕ ਰੋਜ਼ਾ ਕੌਮਾਂਤਰੀ ਲੜੀ ਵਿੱਚ ਵੀ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਿਥਾਲੀ ਰਾਜ ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਟੀਮ ਸੀਮਿਤ ਓਵਰਾਂ ਦੀਆਂ ਲਗਾਤਾਰ ਚਾਰ ਲੜੀਆਂ ’ਚ ਹਾਰ ਚੁੱਕੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਤੇ ਛੇ ਵਿਕਟਾਂ ਦੇ ਨੁਕਸਾਨ ’ਤੇ 153 ਦੌੜਾਂ ਬਣਾਈਆਂ। ਇੰਗਲੈਂਡ ਨੇ ਵਾਯਟ ਦੀ ਤੂਫ਼ਾਨੀ ਖੇਡ ਦੀ ਬਦੌਲਤ 18.4 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 154 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।

ਮਹਿਲਾ ਕ੍ਰਿਕਟ: ਇੰਗਲੈਂਡ ਨੇ ਭਾਰਤ ਨੂੰ ਹਰਾਕੇ ਲੜੀ ਜਿੱਤੀ Read More »

ਨਿਊਜ਼ੀਲੈਂਡ ਸਰਕਾਰ ਨੇ ‘ਇੰਸ਼ੈਸ਼ੀਅਲ ਸਕਿਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ

-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 16 ਜੁਲਾਈ, 2021: ਨਿਊਜ਼ੀਲੈਂਡ ਸਰਕਾਰ ਨੇ ‘ਇੰਸ਼ੈਸ਼ਈਅਲ ਸਕਿਲਜ਼ ਵੀਜ਼ਾ’ (ਅਤਿ ਜਰੂਰੀ ਮੁਹਾਰਿਤ ਵਾਲੇ ਵੀਜ਼ਿਆਂ) ਦੀ ਮਿਆਦ ਜੋ ਕਿ 12 ਮਹੀਨਿਆ ਦੀ ਸੀ, ਨੂੰ ਵਧਾ ਕੇ ਹੁਣ ਵੱਧ ਤੋਂ ਵੱਧ ਹੁਣ 24 ਮਹੀਨੇ ਕਰ ਦਿੱਤਾ ਹੈ। ਇਸ ਕੰਮ ਵਾਸਤੇ ਮੰਜ਼ੂਰਸ਼ੁਦਾ ਰੁਜ਼ਗਾਰ ਦਾਤਾ (ਐਕਰੀਡੇਟਿਡ ਇੰਪਲਾਇਰ-1ccredited 5mployer Work Visa) ਦਾ ਜੋ ਨਵਾਂ ਕਾਨੂੰਨ ਪਹਿਲੀ ਨਵੰਬਰ ਤੋਂ ਲਾਗੂ ਹੋਣ ਵਾਲਾ ਸੀ, ਨੂੰ ਹਾਲ ਦੀ ਘੜੀ ਅਗਲੇ ਸਾਲ ਦੇ ਅੱਧ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। 19 ਜੁਲਾਈ 2021 ਤੋਂ ਹੁਣ ਇੰਸ਼ੈਸ਼ਲੀਅਲ ਸਕਿਲ ਵੀਜ਼ੇ ਵਾਲੇ ਉਸੇ ਥਾਂ ਉਤੇ ਕੰਮ ਕਰਦੇ ਰਹਿਣ ਲਈ ਆਪਣਾ ਵੀਜ਼ਾ ਵਧਾਉਣ ਵਾਸਤੇ ਅਪਲਾਈ ਕਰ ਸਕਦੇ ਹਨ। ਔਸਤਨ ਤਨਖਾਹ ਦੇ ਹੇਠਾਂ ਤਨਖਾਹ ਪ੍ਰਾਪਤ ਕਰਨ ਵਾਲਿਆਂ ਲਈ ਇਸ ਵੀਜ਼ੇ ਦੀ ਮਿਆਦ 12 ਤੋਂ 24 ਮਹੀਨੇ ਕਰ ਦਿੱਤੀ ਗਈ ਹੈ, ਜਦ ਕਿ ਔਸਤਨ ਤੋਂ ਉਪਰ ਵਾਲਿਆਂ ਦੀ ਵੀਜ਼ਾ ਮਿਆਦ ਤਿੰਨ ਸਾਲ ਹੀ ਰੱਖੀ ਹੋਈ ਹੈ। ਅਰਜ਼ੀਆਂ ਦਾ ਕੰਮ ਕੀਤਾ ਸੌਖਾ: 19 ਜੁਲਾਈ ਤੋਂ 28 ਅਗਸਤ ਤੱਕ ਅਰਜ਼ੀਆਂ ਕਾਗਜ਼ ਉਤੇ ਲਈਆਂ ਜਾਣਗੀਆਂ ਜਦ ਕਿ 30 ਅਗਸਤ ਤੋਂ ਇਹ ਕੰਮ ਆਨ ਲਾਈਨ ਕੀਤਾ ਜਾਵੇਗਾ। ਜਿਹੜੇ ਰੁਜ਼ਗਾਰ ਦਾਤਾਵਾਂ ਕੋਲ ਕੰਮ ਕਰਦੇ ਕਾਮੇ ਵੀਜ਼ਾ ਵਧਾਉਣਾ ਚਾਹੰੁਦੇ ਹੋਣ ਉਨ੍ਹਾਂ ਨੂੰ ਇਹ ਸਾਬਿਤ ਨਹੀਂ ਕਰਨਾ ਹੋਏਗਾ ਕਿ ਉਨ੍ਹਾਂ ਨੂੰ ਉਸ ਵਰਗਾ ਹੋਰ ਕਾਮਾ ਨਹੀਂ ਮਿਲ ਰਿਹਾ। ਜੇਕਰ ਕੋਈ ਖਾਲੀ ਜਗ੍ਹਾ ਭਰਨੀ ਹੋਏਗੀ ਤਾਂ ਉਸਨੂੰ ਅਜਿਹਾ ਕਰਨਾ ਹੋਏਗਾ, ਜਾਂ ਫਿਰ ਉਥੇ ਜਿੱਥੇ ਉਸਦਾ ਵਰਕਰ ਬਦਲੀ ਹੋ ਕੇ ਜਾ ਰਿਹਾ ਹੋਵੇਗਾ। ਜੇਕਰ ਕਾਮਾ ਉਸੇ ਥਾਂ ਉਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਨਵਾਂ ਐਗਰੀਮੈਂਟ ਵੀ ਨਹੀਂ ਬਨਾਉਣਾ ਪਵੇਗਾ। ਕਿਸੇ ਮੈਡੀਕਲ ਅਤੇ ਪੁਲਿਸ ਕਲੀਅਰਿੰਸ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ ਪਰ ਪਹਿਲਾਂ ਦਿੱਤਾ ਹੋਣਾ ਚਾਹੀਦਾ। ਅੰਤ ਕਹਿ ਸਕਦੇ ਹਾਂ ਕਿ ਸਰਕਾਰ ਚਾਹੁੰਦੀ ਹੈ ਕਿ ਕਰੋਨਾ ਦੇ ਚਲਦਿਆਂ ਉਹ ਜਿਆਦਾ ਪੰਗਿਆਂ ਵਿਚ ਨਹੀਂ ਪੈਣਾ ਚਾਹੁੰਦੀ ਅਤੇ ਨਾ ਹੀ ਬਹੁਤਾ ਕਿਸੀ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ, ਸੋ ਮਤਲਬ ਇਹ ਕਿ ਜਿੱਥੇ ਟਿਕੇ ਹੋ ਕੰਮ ਕਰਦੇ ਰਹੋ।

ਨਿਊਜ਼ੀਲੈਂਡ ਸਰਕਾਰ ਨੇ ‘ਇੰਸ਼ੈਸ਼ੀਅਲ ਸਕਿਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ Read More »

ਤਾਲਿਬਾਨ ਤੇ ਅਫ਼ਗ਼ਾਨ ਦੀ ਲੜਾਈ ਦੌਰਾਨ ਪੱਤਰਕਾਰ ਦਾਨਿਸ਼ ਸਿਦੀਕੀ ਦਾ ਕਤਲ

ਚੰਡੀਗੜ੍ਹ, 16 ਜੁਲਾਈ-  ਅਫ਼ਗ਼ਾਨਿਸਤਾਨ ਦੇ ਕੰਧਾਰ ਵਿੱਚ ਤਾਲਿਬਾਨ ਤੇ ਅਫ਼ਗ਼ਾਨ ਫ਼ੌਜ ਵਿਚਾਲੇ ਲੜਾਈ ਦੌਰਾਨ ਉੱਘੇ ਫੋਟੋ ਜਰਨਲਿਸਟ ਦਾਨਿਸ਼ ਸਿਦਿੱਕੀ ਦੀ ਬੀਤੇ ਦਿਨ ਮੌਤ ਹੋ ਗਈ। ਰਾਇਟਰਜ਼ ਦੇ ਇਸ ਜਾਂਬਾਜ਼ ਫੋਟੋ ਜਰਨਲਿਸਟ ਨੂੰ ਆਪਣੇ ਕੰਮ ਲਈ ਵੱਕਾਰੀ ਪੁਲਿਟਜ਼ਰ ਪੁਰਸਕਾਰ ਵੀ ਮਿਲ ਚੁੱਕਿਆ ਹੈ। ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਟਵੀਟ ਰਾਹੀਂ ਦਾਨਿਸ਼ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਦਾਨਿਸ਼ ਸਿੱਦੀਕੀ, ਇਕ ਭਾਰਤੀ ਫੋਟੋ ਜਰਨਲਿਸਟ, ਜੋ ਇਥੇ ਕੰਧਾਰ ਪ੍ਰਾਂਤ ਵਿਚ ਕਵਰੇਜ ਕਰਨ ਗਿਆ ਸੀ। ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਸਿਦੀਕੀ ਕੰਧਾਰ ਦੇ ਸਪਿਨ ਬੋਲਦਕ ਖੇਤਰ ਵਿਚ ਇਕ ਝੜਪ ਦੌਰਾਨ ਮਾਰਿਆ ਗਿਆ ਹੈ।ਦਾਨਿਸ਼ ਸਿੱਦੀਕੀ ਨੂੰ ਵਿਸ਼ਵ ਦੇ ਸਰਬੋਤਮ ਫੋਟੋ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਸੀ। ਫਿਲਹਾਲ ਉਹ ਇੱਕ ਅੰਤਰਰਾਸ਼ਟਰੀ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਜਾਣਕਾਰੀ ਲਈ ਉੱਥੇ ਗਿਆ ਸੀ। ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ ‘ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।

ਤਾਲਿਬਾਨ ਤੇ ਅਫ਼ਗ਼ਾਨ ਦੀ ਲੜਾਈ ਦੌਰਾਨ ਪੱਤਰਕਾਰ ਦਾਨਿਸ਼ ਸਿਦੀਕੀ ਦਾ ਕਤਲ Read More »