ਤਾਲਿਬਾਨ ਤੇ ਅਫ਼ਗ਼ਾਨ ਦੀ ਲੜਾਈ ਦੌਰਾਨ ਪੱਤਰਕਾਰ ਦਾਨਿਸ਼ ਸਿਦੀਕੀ ਦਾ ਕਤਲ

ਚੰਡੀਗੜ੍ਹ, 16 ਜੁਲਾਈ-  ਅਫ਼ਗ਼ਾਨਿਸਤਾਨ ਦੇ ਕੰਧਾਰ ਵਿੱਚ ਤਾਲਿਬਾਨ ਤੇ ਅਫ਼ਗ਼ਾਨ ਫ਼ੌਜ ਵਿਚਾਲੇ ਲੜਾਈ ਦੌਰਾਨ ਉੱਘੇ ਫੋਟੋ ਜਰਨਲਿਸਟ ਦਾਨਿਸ਼ ਸਿਦਿੱਕੀ ਦੀ ਬੀਤੇ ਦਿਨ ਮੌਤ ਹੋ ਗਈ। ਰਾਇਟਰਜ਼ ਦੇ ਇਸ ਜਾਂਬਾਜ਼ ਫੋਟੋ ਜਰਨਲਿਸਟ ਨੂੰ ਆਪਣੇ ਕੰਮ ਲਈ ਵੱਕਾਰੀ ਪੁਲਿਟਜ਼ਰ ਪੁਰਸਕਾਰ ਵੀ ਮਿਲ ਚੁੱਕਿਆ ਹੈ। ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਟਵੀਟ ਰਾਹੀਂ ਦਾਨਿਸ਼ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

ਦਾਨਿਸ਼ ਸਿੱਦੀਕੀ, ਇਕ ਭਾਰਤੀ ਫੋਟੋ ਜਰਨਲਿਸਟ, ਜੋ ਇਥੇ ਕੰਧਾਰ ਪ੍ਰਾਂਤ ਵਿਚ ਕਵਰੇਜ ਕਰਨ ਗਿਆ ਸੀ। ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਸਿਦੀਕੀ ਕੰਧਾਰ ਦੇ ਸਪਿਨ ਬੋਲਦਕ ਖੇਤਰ ਵਿਚ ਇਕ ਝੜਪ ਦੌਰਾਨ ਮਾਰਿਆ ਗਿਆ ਹੈ।ਦਾਨਿਸ਼ ਸਿੱਦੀਕੀ ਨੂੰ ਵਿਸ਼ਵ ਦੇ ਸਰਬੋਤਮ ਫੋਟੋ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਸੀ। ਫਿਲਹਾਲ ਉਹ ਇੱਕ ਅੰਤਰਰਾਸ਼ਟਰੀ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਜਾਣਕਾਰੀ ਲਈ ਉੱਥੇ ਗਿਆ ਸੀ। ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ ‘ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।

ਸਾਂਝਾ ਕਰੋ

ਪੜ੍ਹੋ

ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ, 7 ਅਪ੍ਰੈਲ – ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ...