admin

ਮੁੱਖ ਮੰਤਰੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਾਰੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਆਖਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇਕਤਰਫਾ ਸਾਰੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕਰਨ ਜਾਂ ਮੁੜ ਘੋਖਣ ਲਈ ਆਖਿਆ ਹੈ, ਜਿਹੜੀਆਂ ਕੰਪਨੀਆਂ ਝੋਨੇ ਦੀ ਬਿਜਾਈ ਅਤੇ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਦੀ ਸਿਖਰਲੀ ਮੰਗ ਨੂੰ ਪੂਰਾ ਕਰਨ ਲਈ ਤਸੱਲੀਬਖ਼ਸ਼ ਸਪਲਾਈ ਦੇਣ ਲਈ ਕੀਤੇ ਗਏ ਸਮਝੌਤਿਆਂ ਉਤੇ ਖਰੀਆਂ ਨਹੀਂ ਉਤਰੀਆਂ।ਤਲਵੰਡੀ ਸਾਬੋ ਪਾਵਰ ਲਿਮਟਿਡ, ਮਾਨਸਾ ਜੋ ਸੂਬੇ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਲਾਂਟਾਂ ਵਿੱਚੋਂ ਇਕ ਹੈ, ਦੀ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਵੱਡੀ ਅਸਫਲਤਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਇਸ ਦੇ ਪੀ.ਪੀ.ਏ. ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂ ਜੋ ਇਹ ਸਮਝੌਤਾ ਬਹੁਤਾ ਕੰਪਨੀ ਦੇ ਹੱਕ ਵਿੱਚ ਜਾਂਦਾ ਹੈ। ਉਨ੍ਹਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਇਹ ਵੀ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਖ-ਵੱਖ ਆਜ਼ਾਦਾਨਾ ਬਿਜਲੀ ਨਿਰਮਾਤਾਵਾਂ (ਆਈ.ਪੀ.ਪੀਜ਼) ਜੋ ਮੁੱਢਲੇ ਤੌਰ ‘ਤੇ ਸੂਬੇ ਦੀ ਖਾਸ ਕਰਕੇ ਝੋਨੇ ਦੀ ਬਿਜਾਈ ਅਤੇ ਗਰਮੀ ਦੇ ਮੌਸਮ ਦੌਰਾਨ ਪੈਦਾ ਹੁੰਦੀ ਮੰਗ ਨੂੰ ਪੂਰਾ ਕਰਨ ਲਈ ਸਥਾਪਤ ਕੀਤੇ ਗਏ ਸਨ, ਨਾਲ ਸਹੀਬੱਧ ਕੀਤੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦਾ ਨਿਰੀਖਣ ਕੀਤਾ ਜਾਵੇ। ਉਨ੍ਹਾਂ ਪੀ.ਐਸ.ਪੀ.ਸੀ.ਐਲ. ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਇਕਪਾਸੜ ਪੀ.ਪੀ.ਏਜ਼ ਰੱਦ ਕਰਨ/ਮੁੜ ਘੋਖੇ ਜਾਣ ਜਿਨ੍ਹਾਂ ਦਾ ਸੂਬੇ ਨੂੰ ਕੋਈ ਫਾਇਦਾ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਸਾਲ 2007 ਤੋਂ ਬਾਅਦ ਥਰਮਲ/ਹਾਈਡਰੋ ਨਾਲ 12 ਬਿਜਲੀ ਖਰੀਦ ਸਮਝੌਤੇ ਅਤੇ ਸੋਲਰ/ਬਾਇਓਮਾਸ ਨਾਲ ਲੰਬੇ ਸਮੇਂ ਦੇ 122 ਸਮਝੌਤੇ ਕੀਤੇ ਸਨ ਤਾਂ ਜੋ ਸੂਬੇ ਦੀ ਬਿਜਲੀ ਪੈਦਾਵਾਰ ਸਮਰੱਥਾ ਨੂੰ ਲੱਗਭੱਗ 13800 ਮੈਗਾਵਾਟ ਕਰਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਜਾਵੇ। ਹਾਲਾਂਕਿ ਝੋਨੇ ਦੇ ਸੀਜ਼ਨ ਦੌਰਾਨ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਸਾਰੇ ਤਿੰਨੇ ਯੂਨਿਟ ਬਿਜਲੀ ਦੀ ਮੰਗ ਦੇ ਸਿਖਰ ਦੌਰਾਨ ਕੁਝ ਦਿਨਾਂ ਲਈ ਬਿਜਲੀ ਪੈਦਾ ਕਰਨ ਵਿੱਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਇਕ ਯੂਨਿਟ ਮਾਰਚ 2021 ਤੋਂ ਨਹੀਂ ਚੱਲ ਸਕਿਆ ਅਤੇ ਦੋ ਯੂਨਿਟ ਪਿਛਲੇ ਇਕ ਮਹੀਨੇ ਤੋਂ ਬਿਜਲੀ ਪੈਦਾ ਕਰਨ ਤੋਂ ਅਸਮਰੱਥ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਸਿਰਫ ਇਕ ਯੂਨਿਟ ਚੱਲ ਰਿਹਾ ਹੈ ਅਤੇ ਇਨ੍ਹਾਂ ਕਾਰਨਾਂ ਨਾਲ ਰਾਜ ਵਿਚ ਬਿਜਲੀ ਦੀ ਭਾਰੀ ਘਾਟ ਆਈ ਹੈ। ਪੀ.ਐਸ.ਪੀ.ਸੀ.ਐਲ. ਨੇ ਪਹਿਲਾਂ ਹੀ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਜੁਰਮਾਨਾ ਲਗਾ ਕੇ ਨੋਟਿਸ ਜਾਰੀ ਕਰ ਦਿੱਤਾ ਹੈ ਪਰ ਕਿਉਂਕਿ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਇਕਪਾਸੜ ਹਨ, ਇਸ ਲਈ ਲਗਾਇਆ ਗਿਆ ਜੁਰਮਾਨਾ ਥਰਮਲ ਪਲਾਂਟਾਂ ਵਿੱਚ ਖਰਾਬੀ ਹੋਣ ਕਰਕੇ ਹੋਏ ਨੁਕਸਾਨ ਦੇ ਮੁਕਾਬਲੇ ਬਹੁਤ ਥੋੜ੍ਹਾ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਸ਼ਰਤਾਂ ਅਨੁਸਾਰ, ਮੌਜੂਦਾ ਸਮੇਂ ਆਈ.ਪੀ.ਪੀਜ਼ ਨੂੰ ਗਰਮੀਆਂ/ਝੋਨੇ ਦੇ ਸਮੇਂ ਦੌਰਾਨ ਬਿਜਲੀ ਸਪਲਾਈ ਕਰਨਾ ਲਾਜ਼ਮੀ ਨਹੀਂ ਹੈ। ਇਸ ਲਈ, ਪੀ.ਪੀ.ਏ. ਵਿਚਲੀਆਂ ਕਮੀਆਂ ਦਾ ਫਾਇਦਾ ਉਠਾਉਂਦੇ ਹੋਏ, ਆਈ.ਪੀ.ਪੀਜ਼ ਘੱਟ ਖਪਤ ਵਾਲੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਕਰਕੇ ਪੀ.ਐਸ.ਪੀ.ਸੀ.ਐਲ. ਤੋਂ ਪੂਰੇ ਤੈਅ ਚਾਰਜਿਜ ਵਸੂਲ ਰਹੇ ਹਨ।ਮੁੱਖ ਮੰਤਰੀ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਨਾਕਾਮੀ ਦੇ ਨਤੀਜੇ ਵਜੋਂ ਪਏ ਘਾਟੇ ਨੂੰ ਪੂਰਨ ਲਈ ਪੀ.ਐਸ.ਪੀ.ਸੀ.ਐਲ. ਨੂੰ ਮੌਜੂਦਾ ਸੀਜ਼ਨ ਵਿੱਚ ਸੂਬੇ ਦੀ ਬਿਜਲੀ ਸਬੰਧੀ ਜ਼ਰੂਰਤ ਨੂੰ ਪੂਰਾ ਕਰਨ ਲਈ 3 ਗੁਣਾਂ 660 ਮੈਗਾਵਾਟ (1980 ਮੈਗਾਵਾਟ) ਦੀ ਸਮਰੱਥਾ ਨਾਲ ਪਾਵਰ ਐਕਸਚੇਂਜ ਤੋਂ ਥੋੜ੍ਹੇ ਸਮੇਂ ਦੀ ਬਿਜਲੀ ਖਰੀਦਣੀ ਪਈ। ਪੀ.ਐਸ.ਪੀ.ਸੀ.ਐਲ. ਨੇ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ 886 ਕਰੋੜ ਰੁਪਏ ਖਰਚ ਕਰਕੇ 271 ਕਰੋੜ ਯੂਨਿਟ ਬਿਜਲੀ ਦੀ ਖਰੀਦ ਕੀਤੀ ਸੀ।

ਮੁੱਖ ਮੰਤਰੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਾਰੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਆਖਿਆ Read More »

ਉਲੰਪਿਕ: ਮੁੱਕੇਬਾਜ਼ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪੁੱਜੇ

ਟੋਕੀਉ: ਉਲੰਪਿਕ ਖੇਡਾਂ ਵਿਚ ਵੀਰਵਾਰ ਨੂੰ ਭਾਰਤੀ ਖਿਡਾਰੀਆਂ ਨੇ ਸ਼ਾਨਦਰ ਸ਼ੁਰੂਆਤ ਕੀਤੀ ਹੈ। ਮੁੱਕੇਬਾਜ਼ੀ ਵਿਚ ਪੁਰਸ਼ਾਂ ਦੀ 91+ ਕੈਟੇਗਰੀ ਵਿਚ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ। ਸਤੀਸ਼ ਨੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਜਮੈਕਾ ਦੇ ਰਿਕਾਰਡੋ ਬ੍ਰਾਊਨ ਨੂੰ 4-1 ਨਾਲ ਮਾਤ ਦਿੱਤੀ ਹੈ।ਹੁਣ ਸਤੀਸ਼ ਮੈਡਲ ਪੱਕਾ ਕਰਨ ਤੋਂ ਇਕ ਜਿੱਤ ਦੀ ਦੂਰੀ ’ਤੇ ਹਨ। ਦੋਵੇਂ ਮੁੱਕੇਬਾਜ਼ਾਂ ਦਾ ਇਹ ਪਹਿਲਾ ਉਲੰਪਿਕ ਸੀ। ਅਗਲੇ ਮੈਚ ਵਿਚ ਸਤੀਸ਼ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਨਾਲ ਹੋਵੇਗਾ ਜੋ ਮੌਜੂਦਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਹਨ।

ਉਲੰਪਿਕ: ਮੁੱਕੇਬਾਜ਼ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪੁੱਜੇ Read More »

ਤੀਰਅੰਦਾਜ਼ ਅਤਨੂ ਦਾਸ ਕੁਆਰਟਰ ਫਾਈਨਲ ਵਿਚ ਪੁੱਜੇ, ਬੈਡਮਿੰਟਨ ‘ਚ ਪੀਵੀ ਸਿੰਧੂ ਵਲੋਂ ਜਿੱਤ ਦਰਜ

ਟੋਕੀਉ – ਭਾਰਤੀ ਤੀਰਅੰਦਾਜ਼ ਅਤਨੂ ਦਾਸ ਟੋਕੀਉ ਉਲੰਪਿਕ ਵਿੱਚ ਪੁਰਸ਼ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਉਸ ਨੇ ਇਹ ਕਮਾਲ ਦੋ ਵਾਰ ਦੇ ਓਲੰਪਿਕ ਚੈਂਪੀਅਨ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾਉਂਦੇ ਹੋਏ ਕੀਤਾ। ਰੈਂਕਿੰਗ ਵਿਚ ਸਭ ਤੋਂ ਉੱਪਰ ਰਹੇ ਕੋਰੀਆਈ ਤੀਰਅੰਦਾਜ਼ ਨੂੰ ਅਤਨੂ ਦਾਸ ਨੇ ਸ਼ੂਟ-ਆਫ ਵਿਚ ਹਰਾਇਆ। ਦੋਵਾਂ ਵਿਚਾਲੇ ਇਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।ਇਸ ਪੂਰੇ ਮੈਚ ਦੌਰਾਨ ਅਤਨੂ ਦਾਸ ਦੀ ਪਤਨੀ ਅਤੇ ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਲਗਾਤਾਰ ਉਸ ਦਾ ਹੌਂਸਲਾ ਵਧਾਉਂਦੀ ਦਿਖੀ। ਪਤਨੀ ਵੱਲੋਂ ਵਧਾਏ ਹੌਂਸਲੇ ਨੇ ਰੰਗ ਵੀ ਦਿਖਾਇਆ ਅਤੇ ਉਸ ਨੇ ਉਲੰਪਿਕ ਚੈਂਪੀਅਨ ਦੇ ਖਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਅਤਨੂ ਨੇ ਵੀ ਰਾਊਂਡ-ਆਫ 32 ਦਾ ਮੈਚ ਵੀ ਸ਼ੂਟ ਆਫ਼ ਵਿਚ ਜਿੱਤਿਆ ਸੀ। ਉਸ ਨੇ ਰਾਊਂਡ ਆਫ਼ 32 ਦੇ ਗੇੜ ਵਿੱਚ ਚੀਨੀ ਤਾਈਪੇ ਦੇ ਤੀਰਅੰਦਾਜ਼ ਡੇਂਗ ਯੂ ਚੇਂਗ ਕੋਕੋ ਨੂੰ 6-4 ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਤਨੂ ਦੇ ਸਾਹਮਣੇ ਕੋਰੀਆਈ ਤੀਰਅੰਦਾਜ਼ ਹਰਾਉਣ ਲਈ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਉਹ ਕਾਬੂ ਕਰਨ ਵਿੱਚ ਸਫਲ ਰਿਹਾ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕੀਉ ਉਲੰਪਿਕ ਵਿਚ ਇਕ ਹੋਰ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਸਿੰਧੂ ਨੇ ਅੱਜ ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ 21-15, 21-13 ਨਾਲ ਹਰਾਇਆ।ਵੂਮੈਨ ਸਿੰਗਲਜ਼ ਰਾਊਂਡ 16 ਦੇ ਇਸ ਮੁਕਾਬਲੇ ਵਿਚ ਮੀਆ ਨੇ ਪੀਵੀ ਸਿੰਧੂ ਨੂੰ ਸਖ਼ਤ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਮੈਚ ਵਿਚ ਅਪਣੀ ਲੀਡ ਬਣਾਈ ਰੱਖੀ। ਪੀਵੀ ਸਿੰਧੂ ਨੇ ਭਾਰਤ ਦੀਆਂ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨ ਭਾਰਤ ਦੀ ਮਹਾਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਆਪਣੇ ਦੂਜੇ ਮੈਚ ਵਿਚ 21-9, 21-16 ਦੇ ਸਕੋਰ ਨਾਲ  ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਦੋਵੇਂ ਸੈੱਟਾਂ ਵਿਚ ਹਰਾ ਕੇ ਭਾਰਤ ਲਈ ਤਮਗੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਸਿੰਧੂ ਨੇ ਦੋਵਾਂ ਸੈੱਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਵਿਰੋਧੀ ਖਿਡਾਰੀ ਨੂੰ ਮਾਤ ਦਿੱਤੀ। ਸਿੰਧੂ ਅਤੇ ਨਗਾਨ ਯੀ ਚਿਓਂਗ ਵਿਚਕਾਰ ਇਹ ਮੈਚ 35 ਮਿੰਟ ਤੱਕ ਚੱਲਿਆ।

ਤੀਰਅੰਦਾਜ਼ ਅਤਨੂ ਦਾਸ ਕੁਆਰਟਰ ਫਾਈਨਲ ਵਿਚ ਪੁੱਜੇ, ਬੈਡਮਿੰਟਨ ‘ਚ ਪੀਵੀ ਸਿੰਧੂ ਵਲੋਂ ਜਿੱਤ ਦਰਜ Read More »

ਓਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ

ਹਾਕੀ ਵਿਚ ਵੀ ਭਾਰਤ ਦੇ ਤਮਗੇ ਦੀ ਉਮੀਦ ਵੱਧ ਗਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੰਦੇ ਹੋਏ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਪੂਲ ਏ ਦੇ ਇਸ ਮੈਚ ਵਿਚ ਭਾਰਤ ਅਰਜਨਟੀਨਾ ‘ਤੇ ਹਾਵੀ ਰਿਹਾ ਪਰ ਅਰਜਨਟੀਨਾ ਨੇ ਵੀ ਚੰਗਾ ਬਚਾਅ ਕੀਤਾ ਅਤੇ ਬਰਾਬਰੀ ਦੀ ਸਥਿਤੀ ਬਣਾਈ ਰੱਖੀ। ਹਾਫ ਟਾਈਮ ਤੱਕ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ।ਪਰ ਹਾਫ ਟਾਈਮ ਤੋਂ ਬਾਅਦ ਤੀਜਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਭਾਰਤ ਨੇ ਇਕ ਗੋਲ ਕਰਕੇ ਲੀਡ ਹਾਸਲ ਕਰ ਲਈ। ਅਰਜਨਟੀਨਾ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਦਿਖਾਈ ਦਿੱਤੀ। ਦੂਜੇ ਹਾਫ ਵਿਚ ਮਿਲੇ ਪੈਨਲਟੀ ਕਾਰਨਰ ਵਿਚ ਅਰਜਨਟੀਨਾ ਦੇ ਮਾਈਕੋ ਕੇਸੈਲਾ ਨੇ ਇਕ ਗੋਲ ਕੀਤਾ ਅਤੇ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਆ ਗਈਆਂ। ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਗੋਲ ਕੀਤੇ। ਦੂਜਾ ਹਾਫ ਖਤਮ ਤੋਂ ਪਹਿਲਾਂ ਵਿਵੇਕ ਸਾਗਰ ਵੱਲੋਂ ਇਕ ਗੋਲ ਕਰਨ ਨਾਲ ਭਾਰਤ ਨੂੰ 2-1 ਦੀ ਲੀਡ ਮਿਲੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹਰਮਨਪ੍ਰੀਤ ਸਿੰਘ ਨੇ ਇਕ ਹੋਰ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਹੁਣ ਭਾਰਤ ਦਾ ਅਗਲਾ ਮੁਕਾਬਲਾ ਜਪਾਨ ਨਾਲ ਹੈ।

ਓਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ Read More »

ਬਸ ਅਤੇ ਟਰੱਕ ਦੀ ਭਿਆਨਕ ਟਕੱਰ ਵਿੱਚ 18 ਦੀ ਮੌਤ, ਕਈ ਲੋਕ ਜ਼ਖਮੀ

ਬਾਰਾਬੰਕੀ(ਯੂਪੀ), 29 ਜੁਲਾਈ- ਭਾਰੀ ਮੀਂਹ ਦਰਮਿਆਨ ਇੱਕ ਖੜ੍ਹੀ ਬੱਸ ਵਿੱਚ ਇੱਕ ਟਰੱਕ ਵੱਜਣ ਕਾਰਨ ਘੱਟੋ-ਘੱਟ 18 ਵਿਅਕਤੀ ਮਾਰੇ ਗਏ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਹਾਦਸਾ ਲਖਨਊ-ਅਯੁੱਧਿਆ ਹਾਈਵੇਅ ’ਤੇ ਕੋਤਵਾਲੀ ਰਾਮਸਨੇਹੀਘਾਟ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਵਾਪਰਿਆ। ਇਹ ਬੱਸ ਪੰਜਾਬ ਤੇ ਹਰਿਆਣਾ ਤੋਂ 130 ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਸੀ। ਪੁਲੀਸ ਮੁਤਾਬਕ ਇਸ ਬੱਸ ਦਾ ਐਕਸਲ ਟੁੱਟਣ ਕਾਰਨ ਇਸ ਨੂੰ ਸੜਕ ਕਿਨਾਰੇ ਖੜ੍ਹਾਇਆ ਗਿਆ ਸੀ ਜਿਸ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਵਿੱਚ ਟੱਕਰ ਮਾਰ ਦਿੱਤੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਦੋਂ ਕੁਝ ਯਾਤਰੀ ਬੱਸ ਦੇ ਬਾਹਰ ਖੜ੍ਹੇ ਜਾਂ ਆਰਾਮ ਕਰ ਰਹੇ ਸਨ ਜਦਕਿ ਕੁਝ ਬੱਸ ਦੇ ਅੰਦਰ ਬੈਠੇ ਸਨ। ਇਸ ਦੌਰਾਨ ਜਿੱਥੇ 11 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਉੱਥੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਵੀ 7 ਜਣਿਆਂ ਨੇ ਦਮ ਤੋੜ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ। ਲਖਨਊ ਜ਼ੋਨ ਦੇ ਏਡੀਜੀਪੀ ਐੱਸ ਐੱਨ ਸਬਾਤ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਗੰਭੀਰ ਹਾਲਤ ਵਾਲਿਆਂ ਨੂੰ ਲਖਨਊ ਸਥਿਤ ਟਰੌਮਾ ਸੈਂਟਰ ਲਈ ਰੈਫ਼ਰ ਕਰ ਦਿੱਤਾ ਗਿਆ। ਐੱਸਪੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਯਾਤਰੀਆਂ ਦੇ ਪਰਿਵਾਰ ਹੈਲਪਲਾਈਨ ਨੰਬਰ 9454417464 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਬਿਹਾਰ ਦੇ ਸੀਤਾਮੜੀ, ਮਧੇਪੁਰਾ, ਸੁਪੌਲ ਤੇ ਸਹਿਰਸਾ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਮਗਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 50,000 ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ।

ਬਸ ਅਤੇ ਟਰੱਕ ਦੀ ਭਿਆਨਕ ਟਕੱਰ ਵਿੱਚ 18 ਦੀ ਮੌਤ, ਕਈ ਲੋਕ ਜ਼ਖਮੀ Read More »

ਓਲੰਪਿਕ ਖੇਡਾਂ ਦਾ ਸੰਵਿਧਾਨ: ਓਲੰਪਿਕ ਚਾਰਟਰ /ਪ੍ਰਿੰ. ਸਰਵਣ ਸਿੰਘ

ਓਲੰਪਿਕ ਚਾਰਟਰ ਅਜਿਹਾ ਦਸਤਾਵੇਜ਼ ਹੈ ਜਿਸ ਦੀ ਜਾਣਕਾਰੀ ਖੇਡਾਂ ਨਾਲ ਜੁੜੇ ਹਰ ਵਿਅਕਤੀ ਨੂੰ ਹੋਣੀ ਚਾਹੀਦੀ ਹੈ। ਆਧੁਨਿਕ ਓਲੰਪਿਕ ਖੇਡਾਂ ਦੇ ਪਿਤਾਮਾ ਪੀਅਰੇ ਦਿ ਕੂਬਰਤਿਨ ਨੇ 23 ਜੂਨ 1894 ਨੂੰ ਪੈਰਿਸ ਦੀ ਓਲੰਪਿਕ ਕਾਂਗਰਸ ਵਿਚ ਇਸ ਦਾ ਖਰੜਾ ਪੇਸ਼ ਕੀਤਾ ਸੀ ਜੋ ਸਰਬ ਸੰਮਤੀ ਨਾਲ ਪਾਸ ਹੋ ਗਿਆ। ਸਮੇਂ-ਸਮੇਂ ਇਸ ਵਿਚ ਸੋਧਾਂ ਹੁੰਦੀਆਂ ਰਹੀਆਂ। ਇਸ ਵੇਲੇ ਜੋ ਓਲੰਪਿਕ ਚਾਰਟਰ ਅਮਲ ਵਿਚ ਹੈ ਉਹ 103 ਪੰਨਿਆਂ ਦਾ ਦਸਤਾਵੇਜ਼ ਹੈ। ਇਹ 2011 ਵਿਚ ਛਾਪਿਆ ਗਿਆ ਸੀ ਤੇ 8 ਜੁਲਾਈ 2011 ਤੋਂ ਲਾਗੂ ਹੈ। ਇਸ ਦੇ 6 ਚੈਪਟਰ ਹਨ। ਆਰੰਭ ਵਿਚ ਬਹੁਸ਼ਬਦੇ ਗੁੱਟਾਂ ਦੇ ਸੰਖੇਪ ਰੂਪ ਜਿਵੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਲਈ ਆਈਓਸੀ, ਓਲੰਪਿਕ ਕੌਂਸਲ ਆਫ਼ ਏਸ਼ੀਆ ਲਈ ਓਸੀਏ ਤੇ ਓਲੰਪਿਕ ਚਾਰਟਰ ਲਈ ਓਸੀ ਆਦਿ ਦਿੱਤੇ ਹਨ ਅਤੇ ਓਲੰਪਸਿਜ਼ਮ ਦੇ ਬੁਨਿਆਦੀ ਉਦੇਸ਼ਾਂ ਦਾ ਵੇਰਵਾ ਹੈ। ਮਸਲਨ ਓਲੰਪਿਕ ਖੇਡਾਂ ਮੁਲਕ, ਨਸਲ, ਰੰਗ, ਧਰਮ, ਕੌਮ ਜਾਂ ਖਿੱਤੇ ਦੇ ਭਿੰਨ ਭੇਦ ਬਿਨਾਂ ਧਰਤੀ ਦੇ ਹਰ ਵਾਸੀ ਲਈ ਖੁੱਲ੍ਹੀਆਂ ਹੋਣਗੀਆਂ। ਇਨ੍ਹਾਂ ਦੀ ਕੋਈ ਰਾਜਸੀ ਜਾਂ ਵਪਾਰਕ ਹਿੱਤਾਂ ਲਈ ਦੁਰਵਰਤੋਂ ਨਹੀਂ ਕਰ ਸਕੇਗਾ। ਓਲੰਪਿਕ ਖੇਡਾਂ ਵਿਸ਼ਵ ਸ਼ਾਂਤੀ, ਸਦਭਾਵਨਾ, ਵਿਕਾਸ ਤੇ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਲਈ ਹੋਣਗੀਆਂ। ਓਲੰਪਿਕ ਚਾਰਟਰ ਦੀ ਭਾਸ਼ਾ ਪਹਿਲਾ ਚੈਪਟਰ ਓਲੰਪਿਕ ਲਹਿਰ, ਸੰਗਠਨ, ਉਦੇਸ਼, ਰੋਲ, ਓਲੰਪਿਕ ਕਾਂਗਰਸ, ਫਰਜ਼, ਅਧਿਕਾਰ, ਪ੍ਰਾਪਰਟੀ, ਓਲੰਪਿਕ ਚਿੰਨ੍ਹ, ਝੰਡਾ, ਮਾਟੋ, ਨਿਸ਼ਾਨ, ਓਲੰਪਿਕ ਲਾਟ, ਮਸ਼ਾਲ ਤੇ ਓਲੰਪਿਕ ਪਦਾਂ ਦੀ ਜਾਣਕਾਰੀ ਦੇਣ ਵਾਲਾ ਹੈ। ਦੂਜਾ ਆਈਓਸੀ ਦਾ ਕਾਨੂੰਨੀ ਰੁਤਬਾ, ਮੈਂਬਰ, ਇਸ ਦੀ ਬਣਤਰ, ਸੈਸ਼ਨ, ਆਈਓਸੀ ਦਾ ਕਾਰਜਕਾਰੀ ਬੋਰਡ, ਪ੍ਰਧਾਨ, ਕਮਿਸ਼ਨ, ਭਾਸ਼ਾਵਾਂ ਤੇ ਆਮਦਨ ਦੇ ਸੋਮਿਆਂ ਬਾਰੇ ਹੈ। ਦਸਤਾਵੇਜ਼ ਫਰਾਂਸੀਸੀ ਤੇ ਅੰਗਰੇਜ਼ੀ ਵਿਚ ਹੈ। ਮੀਟਿੰਗਾਂ ਦੀ ਕਾਰਵਾਈ ਵਿਚ ਇਨ੍ਹਾਂ ਦਾ ਤਰਜਮਾ ਜਰਮਨ, ਸਪੈਨਿਸ਼, ਰੂਸੀ ਤੇ ਅਰਬੀ ਵਿਚ ਵੀ ਮੁਹੱਈਆ ਕੀਤਾ ਜਾਂਦਾ ਹੈ। ਕਿਸੇ ਮੱਦ ’ਤੇ ਮਤਭੇਦ ਹੋਵੇ ਤਾਂ ਫਰਾਂਸੀਸੀ ਵਿਚ ਲਿਖੇ ਨੂੰ ਪਹਿਲ ਮਿਲਦੀ ਹੈ। ਨਵੀਂ ਖੇਡ ਨੂੰ ਮਾਨਤਾ ਦੇਣ ਦੇ ਮਾਪਦੰਡ ਤੀਜਾ ਚੈਪਟਰ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਬਾਰੇ ਹੈ। ਉਨ੍ਹਾਂ ਨੂੰ ਮਾਨਤਾ ਕਿਵੇਂ ਮਿਲਦੀ ਹੈ ਤੇ ਉਨ੍ਹਾਂ ਦਾ ਓਲੰਪਿਕ ਖੇਡਾਂ ਵਿਚ ਕੀ ਰੋਲ ਹੈ? ਹੁਣ ਕਿਸੇ ਨਵੀਂ ਖੇਡ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ। ਉਹੀ ਖੇਡ ਓਲੰਪਿਕ ਖੇਡਾਂ ਲਈ ਵਿਚਾਰੀ ਜਾ ਸਕਦੀ ਹੈ ਜਿਹੜੀ ਚਾਰ ਮਹਾਂਦੀਪਾਂ ਦੇ ਘੱਟੋ-ਘੱਟ 75 ਮੁਲਕਾਂ ’ਚ ਖੇਡੀ ਜਾਂਦੀ ਹੋਵੇ। ਉਹਦੀਆਂ ਨੈਸ਼ਨਲ, ਮਹਾਂਦੀਪੀ ਤੇ ਵਿਸ਼ਵ ਚੈਂਪੀਅਨਸ਼ਿਪਾਂ ਹੁੰਦੀਆਂ ਹੋਣ ਤੇ ਵਾਡਾ ਦੇ ਟੈਸਟਾਂ ਰਾਹੀਂ ਡੋਪ ਮੁਕਤ ਹੋਵੇ। ਚੌਥਾ ਕਾਂਡ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਨਾਲ ਸਬੰਧਿਤ ਹੈ। ਉਨ੍ਹਾਂ ਦੇ ਨਾਂ, ਝੰਡੇ ਤੇ ਉਨ੍ਹਾਂ ਨਾਲ ਨੈਸ਼ਨਲ ਖੇਡ ਫੈਡਰੇਸ਼ਨਾਂ ਦੇ ਜੁੜਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਵਾਂ ਚੈਪਟਰ ਓਲੰਪਿਕ ਖੇਡਾਂ ਨਾਲ ਸਬੰਧਿਤ ਹੈ। ਚਾਰ ਸਾਲਾਂ ਪਿੱਛੋਂ ਓਲੰਪਿਕ ਖੇਡਾਂ ਦਾ ਜਸ਼ਨ, ਮੇਜ਼ਬਾਨ ਸ਼ਹਿਰ ਦੀ ਚੋਣ, ਸਥਾਨ, ਵੈਨਯੂ, ਪ੍ਰਬੰਧਕ ਕਮੇਟੀ, ਜ਼ਿੰਮੇਵਾਰੀ, ਓਲੰਪਿਕ ਖੇਡਾਂ ਦੀ ਕੋਆਰਡੀਨੇਸ਼ਨ, ਲਾਇਜ਼ਨ, ਖੇਡਾਂ ਦਾ ਵਾਧਾ ਘਾਟਾ, ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਤੇ ਪ੍ਰਬੰਧਕੀ ਕਮੇਟੀ ਵਿਚਕਾਰ ਤਾਲਮੇਲ, ਓਲੰਪਿਕ ਪਿੰਡ, ਕਲਚਰਲ ਪ੍ਰੋਗਰਾਮ, ਖਿਡਾਰੀਆਂ ਦੀ ਯੋਗਤਾ ਤੇ ਖੇਡਾਂ ’ਚ ਭਾਗ ਲੈਣ, ਸੱਦਾ ਪੱਤਰ ਤੇ ਐਂਟਰੀਆਂ, ਸਪੋਰਟਸ ਪ੍ਰੋਗਰਾਮ, ਟੈਕਨੀਕਲ ਜ਼ਿੰਮੇਵਾਰੀਆਂ, ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੀ ਭੂਮਿਕਾ, ਯੂਥ ਕੈਂਪ, ਮੀਡੀਆ ਕਵਰੇਜ, ਪ੍ਰਕਾਸ਼ਨਾਂ, ਇਸ਼ਤਿਹਾਰਬਾਜ਼ੀ, ਓਲੰਪਿਕ ਜੋਤ, ਮਸ਼ਾਲ, ਐਕਰੀਡੇਸ਼ਨ ਤੇ ਸ਼ਨਾਖ਼ਤੀ ਕਾਰਡ, ਮੈਡਲ, ਰੋਲ ਆਫ਼ ਆਨਰ ਅਤੇ ਉਦਘਾਟਨ ਤੇ ਸਮਾਪਤੀ ਰਸਮਾਂ ਸਬੰਧੀ ਜਾਣਕਾਰੀ ਦਿੱਤੀ ਹੈ। ਛੇਵੇਂ ਕਾਂਡ ਵਿਚ ਬੇਨਿਯਮੀ ਕਰਨ ਵਾਲੇ ਖਿਡਾਰੀਆਂ, ਅਧਿਕਾਰੀਆਂ, ਖੇਡ ਜਥੇਬੰਦੀਆਂ ਨੂੰ ਸਜ਼ਾਵਾਂ ਅਤੇ ਮਤਭੇਦਾਂ ਤੇ ਝਗੜਿਆਂ ਨੂੰ ਨਜਿੱਠਣ ਦੇ ਨਿਯਮ ਹਨ। ਆਈਓਸੀ ਓਲੰਪਿਕ ਲਹਿਰ ਦਾ ਸਰਬਉੱਚ ਸੰਗਠਨ ਹੈ। ਇਸ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। ਇਨ੍ਹਾਂ ਵਿਚ ਕੁਲ ਦੁਨੀਆ ਤੋਂ 70 ਮੈਂਬਰ ਚੁਣੇ ਜਾਂਦੇ ਹਨ, ਪਰ ਇਕ ਮੁਲਕ ’ਚੋਂ ਇਕ ਮੈਂਬਰ ਹੀ ਚੁਣਿਆ ਜਾ ਸਕਦੈ। 15 ਮੈਂਬਰ ਓਲੰਪਿਕ ਖੇਡਾਂ ਦੇ ਸਰਗਰਮ ਖਿਡਾਰੀਆਂ ਵਿਚੋਂ, 15 ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰਾਂ ’ਚੋਂ ਅਤੇ 15 ਮੈਂਬਰ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਵਿਚੋਂ ਚੁਣੇ ਜਾਂਦੇ ਹਨ। ਸ਼ਰਤ ਇਹੋ ਹੈ ਕਿ ਕਿਸੇ ਇਕ ਵਰਗ ਵਿਚ ਕਿਸੇ ਦੇਸ਼ ਦੇ ਇਕ ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਜੁਲਾਈ 2013 ਵਿਚ 4 ਮੈਂਬਰ ਹੋਰ ਸ਼ਾਮਲ ਕਰ ਕੇ ਹੁਣ ਇਸ ਦੇ ਮੈਂਬਰਾਂ ਦੀ ਗਿਣਤੀ 104 ਹੈ। ਮੈਂਬਰੀ ਦੀ ਮਿਆਦ 8 ਸਾਲ ਹੁੰਦੀ ਹੈ। ਜਦੋਂ ਮੈਂਬਰ 70 ਸਾਲ ਦਾ ਹੋ ਜਾਵੇ ਤਾਂ ਉਹਦੀ ਮੈਂਬਰੀ ਖ਼ਤਮ ਹੋ ਜਾਂਦੀ ਹੈ। ਆਈਓਸੀ ਦੇ ਸੈਸ਼ਨ ਵਿਚ ਮੈਂਬਰਾਂ ਦੀ ਬਹੁਗਿਣਤੀ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ। ਸੈਸ਼ਨ ਦਾ ਕੋਰਮ ਕੁਲ ਮੈਂਬਰਾਂ ਦੇ ਅੱਧ ਤੋਂ ਇਕ ਜਣਾ ਵੱਧ ਹੈ। ਪ੍ਰਧਾਨ ਦੀ ਪਹਿਲੀ ਮਿਆਦ 8 ਸਾਲ ਹੈ, ਜੇ ਦੂਜੀ ਵਾਰ ਚੁਣਿਆ ਜਾਵੇ ਤਾਂ ਮਿਆਦ 4 ਸਾਲ। 12 ਸਾਲ ਦੀ ਪ੍ਰਧਾਨਗੀ ਕਰਨ ਪਿੱਛੋਂ ਉਹ ਪ੍ਰਧਾਨ ਦੀ ਚੋਣ ਨਹੀਂ ਲੜ ਸਕਦਾ।   ਆਈਓਸੀ ਦੀ ਵੱਡੀ ਜ਼ਿੰਮੇਵਾਰੀ ਆਈਓਸੀ ਦੇ ਹਰੇਕ ਮੈਂਬਰ ਨੂੰ ਸਹੁੰ ਚੁੱਕਣੀ ਪੈਂਦੀ ਹੈ ਕਿ ਉਹ ਓਲੰਪਿਕ ਲਹਿਰ ਦੇ ਅਸੂਲਾਂ ’ਤੇ ਪਹਿਰਾ ਦੇਵੇਗਾ। ਉਹ ਵੋਟ ਦੇਣ ਜਾਂ ਜ਼ਿੰਮੇ ਲੱਗੇ ਕਾਰਜ ਨੂੰ ਨਿਭਾਉਂਦਿਆਂ ਸਰਕਾਰ ਜਾਂ ਕਮਰਸ਼ਲ ਅਦਾਰਿਆਂ ਦੇ ਪ੍ਰਭਾਵ ਹੇਠ ਨਹੀਂ ਆਵੇਗਾ। ਉਹ ਖ਼ੁਦਮੁਖਤਿਆਰ ਸੰਗਠਨ ਦੀ ਖ਼ੁਦਮੁਖਤਿਆਰੀ ਹਰ ਹਾਲਤ ਵਿਚ ਕਾਇਮ ਰੱਖੇਗਾ। ਉਸ ਦਾ ਓਲੰਪਿਕ ਉਦੇਸ਼ ਅਮਨ, ਅਹਿੰਸਾ ਤੇ ਮਨੁੱਖ ਦੀ ਬਿਹਤਰੀ ਵਾਲਾ ਸੰਸਾਰ ਸਿਰਜਣਾ ਹੋਵੇਗਾ। ਆਈਓਸੀ ਦੇ ਕਾਰਜਾਂ ਵਿਚ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ, ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਤੇ ਓਲੰਪਿਕ ਖੇਡਾਂ ਦੀਆਂ ਸੰਚਾਲਨ ਕਮੇਟੀਆਂ ਵਿਚਾਲੇ ਤਾਲਮੇਲ ਕਰਨਾ, ਖਿਡਾਰੀਆਂ, ਕਲੱਬਾਂ ਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰੀ ਅਤੇ ਕੋਚਾਂ, ਰੈਫਰੀਆਂ, ਅੰਪਾਇਰਾਂ, ਜੱਜਾਂ ਤੇ ਟੈਕਨੀਸ਼ਨਾਂ ’ਤੇ ਨਿਗਰਾਨੀ ਰੱਖਣਾ ਹੈ। ਜੁਆਨਾਂ ਨੂੰ ਖੇਡਾਂ ਰਾਹੀਂ ਚੰਗੇ ਇਨਸਾਨ ਬਣਾਉਣਾ, ਹਿੰਸਾ ਤੋਂ ਮੁਕਤ ਕਰਨਾ ਤੇ ਹਰ ਚਾਰ ਸਾਲ ਬਾਅਦ ਓਲੰਪਿਕ ਖੇਡਾਂ ਕਰਾਉਣਾ ਹੈ। ਖੇਡਾਂ ਵਿਚ ਹਰ ਤਰ੍ਹਾਂ ਦੇ ਵਿਤਕਰੇ ਖ਼ਿਲਾਫ਼ ਖੜ੍ਹਨਾ ਅਤੇ ਔਰਤਾਂ ਤੇ ਮਰਦਾਂ ਨੂੰ ਖੇਡਾਂ ਵਿਚ ਬਰਾਬਰ ਦੀ ਥਾਂ ਦੇਣਾ ਹੈ। ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨੂੰ ਆਰਜ਼ੀ ਜਾਂ ਪੂਰੀ ਮਾਨਤਾ ਵੀ ਆਈਓਸੀ ਨੇ ਹੀ ਦੇਣੀ ਹੁੰਦੀ ਹੈ। ਆਈਓਸੀ ਕਾਰਜਕਾਰੀ ਬੋਰਡ ਦੇ 15 ਮੈਂਬਰ ਹੁੰਦੇ ਹਨ। 1 ਪ੍ਰਧਾਨ, 4 ਮੀਤ ਪ੍ਰਧਾਨ ਤੇ 10 ਮੈਂਬਰ। ਇਸ ਦਾ ਕੋਰਮ 8 ਹੈ। ਮੀਤ ਪ੍ਰਧਾਨਾਂ ਤੇ ਮੈਂਬਰਾਂ ਦੀ ਮਿਆਦ 4 ਸਾਲਾਂ ਦੀ ਹੈ। ਉਹ 4 ਸਾਲਾਂ ਲਈ ਦੁਬਾਰਾ ਵੀ ਚੁਣੇ ਜਾ ਸਕਦੇ ਹਨ, ਪਰ ਤੀਜੀ ਵਾਰ ਚੁਣੇ ਜਾਣ ਲਈ ਦੋ ਸਾਲ ਦਾ ਖੱਪਾ ਚਾਹੀਦਾ ਹੈ। ਇਸ ਕੋਲ ਆਈਓਸੀ ਦੀਆਂ ਸ਼ਕਤੀਆਂ ਹੁੰਦੀਆਂ ਹਨ। ਇਹ ਪ੍ਰਧਾਨ ਦੀ ਮਨਜ਼ੂਰੀ ਨਾਲ ਡਾਇਰੈਕਟਰ ਜਨਰਲ ਨਿਯੁਕਤ ਕਰਦਾ ਹੈ। ਇਹੋ ਅਥਲੈਟਿਕ ਕਮਿਸ਼ਨ, ਐਥਿਕਸ ਕਮਿਸ਼ਨ, ਨਾਮਜ਼ਦਗੀ ਕਮਿਸ਼ਨ, ਸੌਲੀਡੈਰਿਟੀ ਕਮਿਸ਼ਨ, ਮੁਲਾਂਕਣ ਕਮਿਸ਼ਨ, ਕੋਆਰਡੀਨੇਸ਼ਨ ਕਮਿਸ਼ਨ ਤੇ ਮੈਡੀਕਲ ਕਮਿਸ਼ਨ ਆਦਿ ਦੇ ਮੈਂਬਰ ਨਾਮਜ਼ਦ ਕਰਦਾ ਹੈ। ਨਿਯਮ ਬਣਾਉਂਦਾ, ਫਾਈਨੈਂਸ਼ੀਅਲ ਮੈਨੇਜਮੈਂਟ, ਕੋਡ, ਨਾਰਮਜ਼ ਤੇ ਗਾਈਡ ਲਾਈਨਜ਼ ਬਣਾ ਕੇ ਆਈਓਸੀ ਦੇ ਸੈਸ਼ਨ ਲਈ ਏਜੰਡਾ ਤਿਆਰ ਕਰਦਾ ਹੈ। 68 ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਪੱਕੀ ਮਾਨਤਾ ਆਈਓਸੀ ਵਿਸ਼ਵ ਖੇਡ ਪ੍ਰਬੰਧ ਦੀ ਯੂਐੱਨਓ ਵਾਂਗ ਹੈ। ਉਸ ਨਾਲ ਮੁਲਕਾਂ ਦੀਆਂ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਸਬੰਧਿਤ ਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਇਸ ਵੇਲੇ ਦੋ ਸੌ ਤੋਂ ਉੱਪਰ ਹੈ। ਐੱਨਓਸੀ ਨਾਲ ਦੇਸ਼ਾਂ ਦੀਆਂ ਖੇਡ ਫੈਡਰੇਸ਼ਨਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸੂਬਾਈ ਖੇਡ ਐਸੋਸੀਏਸ਼ਨਾਂ ਦਾ ਨਾਤਾ ਹੁੰਦਾ ਹੈ। ਨੈਸ਼ਨਲ ਖੇਡ ਫੈਡਰੇਸ਼ਨਾਂ ਅੱਗੇ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨਾਲ ਐਫਿਲੀਏਟ ਹੁੰਦੀਆਂ ਹਨ। ਓਲੰਪਿਕ ਲਹਿਰ ਵਿਚ ਉਹੀ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਅਸਲੀ ਸਮਝੀ ਜਾਂਦੀ ਹੈ ਜਿਸ ਨੂੰ ਆਈਓਸੀ ਦੀ ਮਾਨਤਾ ਮਿਲੀ

ਓਲੰਪਿਕ ਖੇਡਾਂ ਦਾ ਸੰਵਿਧਾਨ: ਓਲੰਪਿਕ ਚਾਰਟਰ /ਪ੍ਰਿੰ. ਸਰਵਣ ਸਿੰਘ Read More »

ਭਾਰਤ ਦੇ ਦੌਰੇ ’ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ: ਸਾਰਿਆਂ ਨੂੰ ਆਵਾਜ਼ ਉਠਾਉਣ ਦਾ ਹੱਕ ਤੇ ਸਰਕਾਰਾਂ ਇਸ ਦਾ ਸਨਮਾਨ ਕਰਨ

ਨਵੀਂ ਦਿੱਲੀ, 29 ਜੁਲਾਈ- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਅੱਜ ਇਥੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਮਨੁੱਖੀ ਸਨਮਾਨ, ਬਰਾਬਰ ਦੇ ਮੌਕੇ, ਕਾਨੂੰਨ ਦੇ ਸਾਸ਼ਨ, ਧਾਰਮਿਕ ਤੇ ਮੌਲਿਕ ਆਜ਼ਾਦੀ ’ਚ ਯਕੀਨ ਰੱਖਦੇ ਹਨ। ਉਨ੍ਹਾਂ ਅੱਜ ਸਿਵਲ ਸੁਸਾਇਟੀਜ਼ ਦੇ ਨੇਤਾਵਾਂ ਨਾਲ ਬੈਠਕ ਵਿੱਚ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੁਨੀਆ ਦੀ ਸਭ ਤੋਂ ਅਹਿਮ ਭਾਈਵਾਲੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ,‘ ਸਾਡਾ ਮੰਨਣਾ ਹੈ ਕਿ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਹੱਕ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਚਾਹੇ ਆਵਾਜ਼ ਉਠਾਉਣ ਵਾਲੇ ਕੋਈ ਵੀ ਹੋਣ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕੀਤੀ।

ਭਾਰਤ ਦੇ ਦੌਰੇ ’ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ: ਸਾਰਿਆਂ ਨੂੰ ਆਵਾਜ਼ ਉਠਾਉਣ ਦਾ ਹੱਕ ਤੇ ਸਰਕਾਰਾਂ ਇਸ ਦਾ ਸਨਮਾਨ ਕਰਨ Read More »

ਮੰਗਣ ਨੂੰ ਕਿਸੇ ਦਾ ਮਨ ਨਹੀਂ ਕਰਦਾ : ਸੁਪਰੀਮ ਕੋਰਟ

ਨਵੀਂ ਦਿੱਲੀ : ਭੀਖ ਮੰਗਣ ਨੂੰ ਸਮਾਜੀ-ਆਰਥਕ ਮੁੱਦਾ ਦੱਸਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਇਹ ਬੇਨਤੀ ਰੱਦ ਕਰ ਦਿੱਤੀ ਕਿ ਕੋਰੋਨਾ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਜਨਤਕ ਥਾਵਾਂ ‘ਤੇ ਭੀਖ ਮੰਗਣ ‘ਤੇ ਰੋਕ ਲਾਈ ਜਾਵੇ | ਐਡਵੋਕੇਟ ਕੁਸ਼ ਕਾਲੜਾ ਨੇ ਲੋਕ ਹਿੱਤ ਪਟੀਸ਼ਨ ਵਿਚ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਟਰੈਫਿਕ ਜੰਕਸ਼ਨਾਂ, ਮਾਰਕਿਟ ਤੇ ਜਨਤਕ ਥਾਵਾਂ ‘ਤੇ ਭੀਖ ਮੰਗਣ ‘ਤੇ ਰੋਕ ਲਾਈ ਜਾਵੇ ਅਤੇ ਮੰਗਤਿਆਂ ਦਾ ਮੁੜ-ਵਸੇਬਾ ਕੀਤਾ ਜਾਵੇ | ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਐੱਮ ਆਰ ਸ਼ਾਹ ਦੀ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਕੀਤੀ | ਜਸਟਿਸ ਚੰਦਰਚੂੜ ਨੇ ਕਿਹਾ—ਤੁਹਾਡੀ ਪਹਿਲੀ ਬੇਨਤੀ ਗਲੀਆਂ ਵਿਚ ਮੰਗਣ ਵਾਲਿਆਂ ‘ਤੇ ਰੋਕ ਲਾਉਣ ਦੀ ਹੈ | ਲੋਕ ਗਲੀਆਂ ਵਿਚ ਕਿਉਂ ਮੰਗਦੇ ਹਨ? ਗਰੀਬੀ ਕਾਰਨ | ਸੁਪਰੀਮ ਕੋਰਟ ਇਲੀਟ (ਕੁਲੀਨ) ਵਰਗ ਦੇ ਨਜ਼ਰੀਏ ਨੂੰ ਨਹੀਂ ਅਪਣਾ ਸਕਦੀ | ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ, ਮੰਗਣ ਨੂੰ ਕਿਸੇ ਦਾ ਮਨ ਨਹੀਂ ਕਰਦਾ | ਜਦੋਂ ਕੁਸ਼ ਕਾਲੜਾ ਵੱਲੋਂ ਪੇਸ਼ ਸੀਨੀਅਰ ਵਕੀਲ ਚਿਨਮਯ ਸ਼ਰਮਾ ਨੇ ਕਿਹਾ ਕਿ ਅਸਲ ਬੇਨਤੀ ਮੰਗਤਿਆਂ ਦੇ ਮੁੜਵਸੇਬੇ ਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਉਨ੍ਹਾਂ ਦੇ ਟੀਕਾਕਰਨ ਦੀ ਹੈ, ਤਦ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੂੰ ਮੰਗਤਿਆਂ ਨੂੰ ਮੰਗਣ ਤੋਂ ਰੋਕਣ ਤੋਂ ਬਾਅਦ ਵਾਲੀ ਮੁੜ-ਵਸੇਬੇ ਤੇ ਟੀਕਾਕਰਨ ਦੀ ਬੇਨਤੀ ‘ਤੇ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਉਹ ਦੱਸਣ ਕਿ ਇਨ੍ਹਾਂ ਦੇ ਮੁੜ-ਵਸੇਬੇ ਤੇ ਟੀਕਾਕਰਨ ਲਈ ਉਹ ਕੀ ਕਰ ਰਹੀਆਂ ਹਨ | ਬੈਂਚ ਨੇ ਕਿਹਾ ਕਿ ਉਹ ਸੜਕਾਂ ਤੇ ਜਨਤਕ ਥਾਵਾਂ ਤੋਂ ਮੰਗਤਿਆਂ ਨੂੰ ਹਟਾਉਣ ਦਾ ਹੁਕਮ ਨਹੀਂ ਦੇ ਸਕਦੇ, ਕਿਉਂਕਿ ਸਿੱਖਿਆ ਤੇ ਰੁਜ਼ਗਾਰ ਦੀ ਕਮੀ ਕਰਕੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋਕ ਆਮ ਤੌਰ ‘ਤੇ ਸੜਕਾਂ ‘ਤੇ ਭੀਖ ਮੰਗਣ ਲਈ ਮਜਬੂਰ ਹੁੰਦੇ ਹਨ ਤੇ ਇਸ ਤਰ੍ਹਾਂ ਨਾਲ ਉਸ ਦਾ ਹੱਲ ਨਹੀਂ ਕੀਤਾ ਜਾ ਸਕਦਾ | ਬੈਂਚ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਦੋ ਹਫਤਿਆਂ ਵਿਚ ਜਵਾਬ ਮੰਗਿਆ ਹੈ | ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਸਹਾਇਤਾ ਕਰਨ ਲਈ ਕਿਹਾ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਰਕਾਰ ਦੀ ਸਮਾਜੀ ਕਲਿਆਣ ਨੀਤੀ ਦਾ ਇਕ ਵਿਆਪਕ ਮੁੱਦਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਨੂੰ ਸਾਡੀਆਂ ਨਜ਼ਰਾਂ ਤੋਂ ਦੂਰ ਰੱਖੋ | ਕੋਰਟ ਨੇ ਕਿਹਾ ਕਿ ਇਹ ਮੁੱਦਾ ਇਕ ਸਮਾਜੀ-ਆਰਥਕ ਸਮੱਸਿਆ ਹੈ ਤੇ ਕੌਮੀ ਰਾਜਧਾਨੀ ਵਿਚ ਮੰਗਤਿਆਂ ਤੇ ਬੇਘਰਿਆਂ ਦੇ ਟੀਕਾਕਰਨ ਵੱਲ ਕੇਂਦਰ ਤੇ ਦਿੱਲੀ ਸਰਕਾਰ ਨੂੰ ਫੌਰੀ ਧਿਆਨ ਦੇਣਾ ਚਾਹੀਦਾ ਹੈ | ਮੰਗਤੇ ਤੇ ਬੇਘਰੇ ਵੀ ਕੋਰੋਨਾ ਦੇ ਸੰਬੰਧ ‘ਚ ਹੋਰਨਾਂ ਲੋਕਾਂ ਦੀ ਤਰ੍ਹਾਂ ਡਾਕਟਰੀ ਸਹੂਲਤਾਂ ਦੇ ਹੱਕਦਾਰ ਹਨ

ਮੰਗਣ ਨੂੰ ਕਿਸੇ ਦਾ ਮਨ ਨਹੀਂ ਕਰਦਾ : ਸੁਪਰੀਮ ਕੋਰਟ Read More »

ਸਰਕਾਰ ਨੂੰ ਘੇਰਨ ਲਈ ਕਾਂਗਰਸ ਸਣੇ 14 ਪਾਰਟੀਆਂ ਨੇ ਬਣਾਈ ਰਣਨੀਤੀ

ਨਵੀਂ ਦਿੱਲੀ, 29 ਜੁਲਾਈ– ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅੱਜ ਪੈਗਾਸਸ ਜਾਸੂਸੀ ਕਾਂਡ ਅਤੇ ਹੋਰ ਮਸਲਿਆਂ ’ਤੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਸਰਕਾਰ ਨੂੰ ਦਬਾਅ ਪਾਉਣ ਦੀ ਰਣਨੀਤੀ ’ਤੇ ਚਰਚਾ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖਗੜੇ ਦੇ ਸੰਸਦ ਭਵਨ ਵਿਚਲੇ ਚੈਂਬਰ ਵਿੱਚ ਹੋਈ ਇਸ ਬੈਠਕ ਵਿੱਚ ਸ੍ਰੀ ਖੜਗੇ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸ਼ਿਵ ਸੈਨਾ ਦੇ ਸੰਜੇ ਰਾਉਤ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ, ਡੀਐੱਮਕੇ ਦੇ ਟੀਆਰ ਬਾਲੂ ਅਤੇ ਹੋਰ ਪਾਰਟੀਆਂ ਦੇ ਆਗੂ ਮੌਜੂਦ ਸਨ। ਰਾਹੁਲ ਗਾਂਧੀ ਤੇ ਹੋਰ ਕਈ ਨੇਤਾਵਾਂ ਨੇ ਅੱਜ ਪੈਗਾਸਸ ਮਾਮਲੇ ’ਤੇ ਲੋਕ ਸਭਾ ਵਿੱਚ ਕੰਮ ਰੋਕੂ ਨੋਟਿਸ ਵੀ ਦਿੱਤਾ ਹੈ।

ਸਰਕਾਰ ਨੂੰ ਘੇਰਨ ਲਈ ਕਾਂਗਰਸ ਸਣੇ 14 ਪਾਰਟੀਆਂ ਨੇ ਬਣਾਈ ਰਣਨੀਤੀ Read More »

ਹੁਣ ਸੰਕਟ ’ਚ ਫਸੇ ਬੈਂਕ ਦੇ ਖਾਤਾਧਾਰੀਆਂ ਨੂੰ 90 ਦਿਨਾਂ ’ਚ ਮਿਲਣਗੇ ਪੰਜ ਲੱਖ ਰੁਪਏ ਤੱਕ, ਮੰਤਰੀ ਮੰਡਲ ਵੱਲੋਂ ਕਾਨੂੰਨ ’ਚ ਸੋਧ ਪ੍ਰਵਾਨ

ਨਵੀਂ ਦਿੱਲੀ, 29 ਜੁਲਾਈ – ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਡੀਆਈਸੀਜੀਸੀ ਐਕਟ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਜਮ੍ਹਾਂ ਬੀਮਾ ਤੇ ਕਰਜ਼ ਗਾਰੰਟੀ ਨਿਗਮ (ਡੀਆਈਸੀਜੀਸੀ) ਕਾਨੂੰਨ 1961 ਵਿੱਚ ਸੋਧ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਵਿੱਚ ਕੀਤਾ ਸੀ। ਇਸ ਦਾ ਉਦੇਸ਼ ਲੈਣ-ਦੇਣ ਦੀਆਂ ਪਾਬੰਦੀਆਂ ਲਗਾਉਣ ਕਾਰਨ ਕਿਸੇ ਸੰਕਟ ਦੀ ਸਥਿਤੀ ਵਿੱਚ ਬੈਂਕ ਦੇ ਖਾਤਾਧਾਰੀਆਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ 5 ਲੱਖ ਰੁਪਏ ਤੱਕ ਜਮ੍ਹਾਂ ਰਕਮ ਮਿਲ ਸਕੇ। ਪਿਛਲੇ ਸਾਲ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐੱਮਸੀ) ਵਰਗੇ ਬੈਂਕਾਂ ਦੇ ਖਾਤਾਧਾਰੀਆਂ ਨੂੰ ਸਹਾਇਤਾ ਦੇਣ ਲਈ ਜਮ੍ਹਾਂ ਰਕਮਾਂ ‘ਤੇ ਬੀਮਾ ਕਵਰ ਪੰਜ ਗੁਣਾ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਸੀ। ਪੀਐੱਮਸੀ ਬੈਂਕ ਦੇ ਡੁੱਬਣ ਤੋਂ ਬਾਅਦ ਯੈੱਸ ਬੈਂਕ ਅਤੇ ਲਕਸ਼ਮੀ ਵਿਲਾਸ ਬੈਂਕ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪਿਆ

ਹੁਣ ਸੰਕਟ ’ਚ ਫਸੇ ਬੈਂਕ ਦੇ ਖਾਤਾਧਾਰੀਆਂ ਨੂੰ 90 ਦਿਨਾਂ ’ਚ ਮਿਲਣਗੇ ਪੰਜ ਲੱਖ ਰੁਪਏ ਤੱਕ, ਮੰਤਰੀ ਮੰਡਲ ਵੱਲੋਂ ਕਾਨੂੰਨ ’ਚ ਸੋਧ ਪ੍ਰਵਾਨ Read More »