admin

ਤੇਲੰਗਾਨਾ ‘ਚ ਭਾਜਪਾ ਨੇਤਾ ਨੂੰ ਕਾਰ ਵਿੱਚ ਜ਼ਿੰਦਾ ਸਾੜਿਆ

ਮੇਦਕ: ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਸਥਾਨਕ ਭਾਜਪਾ ਨੇਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਦੇ ਅਨੁਸਾਰ, ਕੁਝ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਨੂੰ ਕਾਰ ਦੀ ਡਿੱਗੀ ਵਿੱਚ ਬੰਦ ਕਰ ਦਿੱਤਾ ਅਤੇ ਇਸਨੂੰ ਅੱਗ ਲਗਾ ਦਿੱਤੀ, ਜਿਸਦੇ ਬਾਅਦ ਉਸਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮੇਦਕ ਦੀ ਐਸਪੀ ਚੰਦਨਾ ਦੀਪਤੀ ਨੇ ਕਿਹਾ, “ਕੁਝ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਨੂੰ ਉਸਦੀ ਕਾਰ ਦੀ ਡਿੱਗੀ ਵਿੱਚ ਬੰਦ ਕਰ ਦਿੱਤਾ ਅਤੇ ਇਸਨੂੰ ਅੱਗ ਲਾ ਦਿੱਤੀ। ਸਾਨੂੰ ਭਾਜਪਾ ਨੇਤਾ ਦੀ ਕਾਰ ਦੀ ਡਿੱਗੀ ਵਿਚੋਂ ਸੜੀ ਹੋਈ ਲਾਸ਼ ਮਿਲੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਤੇਲੰਗਾਨਾ ‘ਚ ਭਾਜਪਾ ਨੇਤਾ ਨੂੰ ਕਾਰ ਵਿੱਚ ਜ਼ਿੰਦਾ ਸਾੜਿਆ Read More »

ਸਾਲ 2019-20 ਵਿਚ ਭਾਜਪਾ ਨੇ 3623 ਕਰੋੜ ਰੁਪਏ ਕਮਾਏ

ਨਵੀਂ ਦਿੱਲੀ : ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ 2019-20 ਵਿਚ ਅਪਣੀ ਆਮਦਨ 3623 ਕਰੋੜ ਰੁਪਏ ਦਿਖਾਈ ਹੈ। ਪਾਰਟੀ ਨੇ ਚੋਣ ਬਾਂਡਾਂ ਰਾਹੀਂ 2555 ਕਰੋੜ ਰੁਪਏ ਕਮਾਏ ਹਨ।ਚੋਣ ਕਮਿਸ਼ਨ ਦੁਆਰਾ ਜਨਤਕ ਕੀਤੇ ਗਏ 2019-20 ਦੇ ਭਾਜਪਾ ਦੇ ਆਡਿਟ ਕੀਤੇ ਗਏ ਸਾਲਾਨਾ ਖਾਤਿਆਂ ਅਨੁਸਾਰ, ਪਾਰਟੀ ਨੂੰ ਰਸੀਦਾਂ ਤੋਂ ਪ੍ਰਾਪਤ ਹੋਈ ਰਕਮ 3623 ਕਰੋੜ 28 ਲੱਖ 6 ਹਜ਼ਾਰ 93 ਰੁਪਏ ਹੈ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਪਾਰਟੀ ਦਾ ਖ਼ਰਚ 1651 ਕਰੋੜ 2 ਲੱਖ 25 ਹਜ਼ਾਰ 425 ਰੁਪਏ ਰਿਹਾ।ਭਾਜਪਾ ਤੋਂ ਇਲਾਵਾ ਸਾਲ 2019-20 ਵਿਚ ਕਾਂਗਰਸ ਪਾਰਟੀ (ਐਨਸੀਪੀ) ਨੂੰ 29.25 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ 100.46 ਕਰੋੜ ਰੁਪਏ, ਡੀਐਮਕੇ ਨੂੰ 45 ਕਰੋੜ ਰੁਪਏ, ਸ਼ਿਵ ਸੇਨਾ ਨੂੰ 41 ਕਰੋੜ ਰੁਪਏ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ 41 ਕਰੋੜ ਰੁਪਏ ਦਿਤੇ ਗਏ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ 2.5 ਕਰੋੜ ਰੁਪਏ ਮਿਲੇ। ਇਹ ਜਾਣਕਾਰੀ ਇਸ ਸਾਲ 22 ਜੁਲਾਈ ਨੂੰ ਚੋਣ ਕਮਿਸ਼ਨ ਨੂੰ ਸੌਂਪੀ ਗਈ ਸੀ। ਪਰ, ਚੋਣ ਕਮਿਸ਼ਨ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਇਸ ਹਫ਼ਤੇ ਜਨਤਕ ਕੀਤਾ ਹੈ।

ਸਾਲ 2019-20 ਵਿਚ ਭਾਜਪਾ ਨੇ 3623 ਕਰੋੜ ਰੁਪਏ ਕਮਾਏ Read More »

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਾਕੀ ਖਿਡਾਰੀ, ਪੰਜਾਬ ਸਰਕਾਰ ਵਲੋਂ ਕੱਲ੍ਹ ਕੀਤਾ ਜਾਵੇਗਾ ਸਨਮਾਨਤ

ਅੰਮ੍ਰਿਤਸਰ: ਟੋਕੀਉ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਪੰਜਾਬ ਪਰਤੇ ਹਾਕੀ ਖਿਡਾਰੀਆਂ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਨਿੱਘਾ ਸਵਗਤ ਕੀਤਾ ਗਿਆ। ਖਿਡਾਰੀਆਂ ਦੇ ਪਹੁੰਚਣ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ਾਸਨ ਵਲੋਂ ਢੋਲ- ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਦਰਸ਼ਨ ਕਰਨ ਪਹੁੰਚੇ ਖਿਡਾਰੀਆਂ ਵਿਚ ਟੀਮ ਕੈਪਟਨ ਮਨਪ੍ਰੀਤ ਸਿੰਘ ਸਮੇਤ ਹਰਮਪ੍ਰੀਤ ਸਿੰਘ (ਪਿੰਡ ਤਿੰਮੋਵਾਲ), ਦਿਲਪ੍ਰੀਤ ਸਿੰਘ (ਵਾਸੀ ਬੁਤਾਲਾ), ਗੁਰਜੰਟ ਸਿੰਘ (ਪਿੰਡ ਖਲਿਹਰਾ), ਸ਼ਮਸ਼ੇਰ ਸਿੰਘ (ਪਿੰਡ ਅਟਾਰੀ), ਜਲੰਧਰ ਤੋਂ ਮਨਦੀਪ ਸਿੰਘ ਅਤੇ ਵਰੁਣ ਕੁਮਾਰ, ਫ਼ਰੀਦਕੋਟ ਤੋਂ ਰੁਪਿੰਦਰਪਾਲ ਸਿੰਘ ਤੋਂ ਇਲਾਵਾ ਗੁਰਦਾਸਪੁਰ ਦੇ 2 ਖਿਡਾਰੀ ਸਿਮਰਨਜੀਤ ਸਿੰਘ ਅਤੇ ਹਾਰਦਿਕ ਸਿੰਘ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤੀ ਹਾਕੀ ਦੀ ਖਿਡਾਰਨ ਗੁਰਜੀਤ ਕੌਰ ਵੀ ਸ਼ਾਮਲ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰਨੇ ਇਨ੍ਹਾਂ ਹਾਕੀ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਸਨਮਾਨਤ ਕਰਨ ਲਈ 12 ਅਗਸਤ ਨੂੰ ਵਿਸ਼ੇਸ਼ ਤੌਰ ‘ਤੇ ਸਮਾਗਮ ਕਰਵਾਇਆ ਜਾਵੇਗਾ। ਟਕੀਉ ਉਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਢਾਈ ਕਰੋੜ ਅਤੇ ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਹਰ ਖਿਡਾਰੀ ਨੂੰ ਵੀ ਢਾਈ ਕਰੋੜ ਨਾਲ ਸਨਮਾਇਆ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਹਾਕੀ ਟੀਮ ‘ਚ ਪੰਜਾਬ ਦੀਆਂ 2 ਖਿਡਾਰਨਾਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਅਤੇ ਡਿਸਕਸ ਥਰੋਅ ‘ਚ 6ਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਦਰਸ਼ਨ ਕਰਨ ਪਹੁੰਚੇ ਖਿਡਾਰੀਆਂ ਵਿਚ ਟੀਮ ਕੈਪਟਨ ਮਨਪ੍ਰੀਤ ਸਿੰਘ ਸਮੇਤ ਹਰਮਪ੍ਰੀਤ ਸਿੰਘ (ਪਿੰਡ ਤਿੰਮੋਵਾਲ), ਦਿਲਪ੍ਰੀਤ ਸਿੰਘ (ਵਾਸੀ ਬੁਤਾਲਾ), ਗੁਰਜੰਟ ਸਿੰਘ (ਪਿੰਡ ਖਲਿਹਰਾ), ਸ਼ਮਸ਼ੇਰ ਸਿੰਘ (ਪਿੰਡ ਅਟਾਰੀ), ਜਲੰਧਰ ਤੋਂ ਮਨਦੀਪ ਸਿੰਘ ਅਤੇ ਵਰੁਣ ਕੁਮਾਰ, ਫ਼ਰੀਦਕੋਟ ਤੋਂ ਰੁਪਿੰਦਰਪਾਲ ਸਿੰਘ ਤੋਂ ਇਲਾਵਾ ਗੁਰਦਾਸਪੁਰ ਦੇ 2 ਖਿਡਾਰੀ ਸਿਮਰਨਜੀਤ ਸਿੰਘ ਅਤੇ ਹਾਰਦਿਕ ਸਿੰਘ ਸ਼ਾਮਲ ਸਨ।

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਾਕੀ ਖਿਡਾਰੀ, ਪੰਜਾਬ ਸਰਕਾਰ ਵਲੋਂ ਕੱਲ੍ਹ ਕੀਤਾ ਜਾਵੇਗਾ ਸਨਮਾਨਤ Read More »

ਸਰਕਾਰੀ ਤਾਕਤ ਨਾਲ ਲੜਨ ਲਈ ਅਪਣੇ ਕਾਫਲਿਆਂ ਨੂੰ ਹੋਰ ਵੱਡਾ ਕਰਨ ਦੀ ਲੋੜ- ਜੋਗਿੰਦਰ ਸਿੰਘ ਉਗਰਾਹਾਂ

ਪਟਿਆਲਾ: ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਨੂੰ ਸਮਰਥਨ ਦੇਣ ਲਈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਪਟਿਆਲਾ ਪਹੁੰਚੇ, ਜਿਥੇ ਉਹਨਾਂ ਕਿਹਾ ਕਿ ਮਜ਼ਦੂਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਸ਼ੁਰੂ ਤੋਂ ਹੀ ਪੂਰਾ ਸਮਰਥਨ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਲਈ ਵੀ ਖਤਰਨਾਕ ਹਨ।ਕਿਸਾਨ ਆਗੂ ਨੇ ਕਿਹਾ ਕਿ ਸਰਕਾਰੀ ਤਾਕਤ ਨਾਲ ਲੜਨ ਲਈ ਸਾਨੂੰ ਅਪਣੇ ਕਾਫਲਿਆਂ ਨੂੰ ਹੋਰ ਵੱਡਾ ਕਰਨਾ ਹੋਵੇਗਾ ਅਤੇ ਇਸ ਨਾਲ ਨੌਜਵਾਨਾਂ ਵਿਦਿਆਰਥੀਆਂ, ਔਰਤਾਂ, ਬੱਚਿਆਂ ਨੂੰ ਜੋੜਨਾ ਬੇਹੱਦ ਜ਼ਰੂਰੀ ਹੈ। ਫਿਰ ਹੀ ਅਸੀਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇ ਸਕਾਂਗੇ।ਜੋਗਿੰਦਰ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਖਿਲਾਫ਼ ਲੜਾਈ ਪਹਿਲੀ ਅਜਿਹੀ ਲੜਾਈ ਹੈ, ਜਿਸ ਨੇ ਕਾਰਪੋਰੇਟ ਘਰਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਕੇਂਦਰੀ ਕੈਬਨਿਟ ਵਿਚ ਵਿਸਥਾਰ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ 43 ਨਵੇਂ ਵਜ਼ੀਰਾਂ ਵਜੋਂ ਛੋਟੀਆਂ ਜਾਤੀਆਂ ਦੇ ਮੰਤਰੀਆਂ ਨੂੰ ਚੁਣਿਆ ਹੈ।ਕਿਸਾਨ ਆਗੂ ਨੇ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜਾ ਵਿਅਕਤੀ ਮੰਤਰੀ ਬਣ ਗਿਆ, ਉਸ ਦੀ ਜਾਤ ਕੋਈ ਮਾਇਨੇ ਨਹੀਂ ਰੱਖਦੀ। ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਨਾ ਹੋਣ ਲਈ ਕਿਹਾ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਸਰਕਾਰ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਨੂੰ 5-10 ਮਰਲਿਆਂ ਦੇ ਪਲਾਟ ਦਿੱਤੇ ਜਾਣ। ਉਹਨਾਂ ਕਿਹਾ ਸਰਕਾਰ ਵਾਰ-ਵਾਰ ਵਾਅਦੇ ਕਰਕੇ ਮੁਕਰ ਰਹੀ ਹੈ।

ਸਰਕਾਰੀ ਤਾਕਤ ਨਾਲ ਲੜਨ ਲਈ ਅਪਣੇ ਕਾਫਲਿਆਂ ਨੂੰ ਹੋਰ ਵੱਡਾ ਕਰਨ ਦੀ ਲੋੜ- ਜੋਗਿੰਦਰ ਸਿੰਘ ਉਗਰਾਹਾਂ Read More »

ਸੂਬੇ ਵਿੱਚ ‘ਆਪ’ ਸਰਕਾਰ ਆਈ ਤਾਂ ਬੇਅਦਬੀ ਕਾਂਡ ਦੇ ਦੋਸ਼ੀਆਂ ‘ਤੇ ਜਾਂਚ ਰਿਪੋਰਟ ਅਨੁਸਾਰ ਹੋਵੇਗੀ ਕਾਰਵਾਈ- ਜਸਟਿਸ ਜ਼ੋਰਾ ਸਿੰਘ

ਅੰਮ੍ਰਿਤਸਰ, 11 ਅਗਸਤ- ਇਸ ਵੇਲੇ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸੂਬਾਈ ਮੁਖੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਦੋਸ਼ ਲਾਇਆ,‘ਅਕਾਲੀ ਅਤੇ ਕਾਂਗਰਸ ਦੋਵਾਂ ਸਰਕਾਰਾਂ ਨੇ ਉਨ੍ਹਾਂ ਦੀ ਜਾਂਚ ਰਿਪੋਰਟ ਨੂੰ ਅਣਦੇਖਿਆ ਕੀਤਾ ਹੈ, ਜੇਕਰ ਸੂਬੇ ਵਿੱਚ ‘ਆਪ’ ਸਰਕਾਰ ਆਈ ਤਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਇਸ ਰਿਪੋਰਟ ’ਤੇ ਕਾਰਵਾਈ ਕੀਤੀ ਜਾਵੇਗੀ।’ ਉਹ ਇੱਥੇ ‘ਆਪ’ ਦੇ ਲੀਗਲ ਵਿੰਗ ਦੀ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਪੂਰੀ ਕਰਨ ਵਾਸਤੇ ਸਿਰਫ਼ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਦੌਰਾਨ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਜਾਂਚ ਕਮਿਸ਼ਨ ਨੂੰ ਜਾਂਚ ਪੂਰੀ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਕਮਿਸ਼ਨ ਵੱਲੋਂ ਪੁਲੀਸ ਵਿਭਾਗ ਕੋਲੋਂ ਜਾਣਕਾਰੀ ਮੰਗੀ ਗਈ ਸੀ ਕਿ ਗੋਲੀ ਕਾਂਡ ਵੇਲੇ ਕਿਹੜੇ-ਕਿਹੜੇ ਥਾਣੇ ਦੀ ਪੁਲੀਸ ਅਤੇ ਕਿੰਨੇ ਪੁਲੀਸ ਕਰਮਚਾਰੀ ਗਏ ਸਨ, ਜਿਨ੍ਹਾਂ ਦੇ ਨਾਂਵਾਂ ਸਮੇਤ ਹਥਿਆਰਾਂ ਬਾਰੇ ਜਾਣਕਾਰੀ ਮੰਗੀ ਸੀ ਪਰ ਇਸ ਸਬੰਧੀ ਜਾਣਕਾਰੀ ਜਾਂਚ ਦੇ ਸਮੇਂ ਨਹੀਂ ਦਿੱਤੀ ਗਈ। ਕਾਂਗਰਸ ਸਰਕਾਰ ਨੇ ਇਹ ਜਾਂਚ ਰਿਪੋਰਟ ਤਾਂ ਦੇਖੀ ਪਰ ਇਸ ਦੀਆਂ ਸਿਫਾਰਸ਼ਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਰਿਪੋਰਟ ’ਤੇ ਕਾਰਵਾਈ ਕਰਨ ਦੀ ਥਾਂ ਕੁਝ ਪੁਲੀਸ ਮੁਲਾਜ਼ਮਾਂ ਨੂੰ ਤਰੱਕੀ ਦੇ ਦਿੱੱਤੀ ਗਈ। ਇੱਕ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਇਸ ਜਾਂਚ ਰਿਪੋਰਟ ਵਿੱਚ ਜ਼ਿੰਮੇਵਾਰ ਲੋਕਾਂ ਦੇ ਨਾਂਅ ਵੀ ਸ਼ਾਮਲ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਰਿਪੋਰਟ ਨੂੰ ਜਨਤਕ ਕਰੇ।

ਸੂਬੇ ਵਿੱਚ ‘ਆਪ’ ਸਰਕਾਰ ਆਈ ਤਾਂ ਬੇਅਦਬੀ ਕਾਂਡ ਦੇ ਦੋਸ਼ੀਆਂ ‘ਤੇ ਜਾਂਚ ਰਿਪੋਰਟ ਅਨੁਸਾਰ ਹੋਵੇਗੀ ਕਾਰਵਾਈ- ਜਸਟਿਸ ਜ਼ੋਰਾ ਸਿੰਘ Read More »

ਬੱਸ ਡਰਾਈਵਰ ਨੇ ਰਸਤੇ ‘ਚ ਬੱਸ ਖੜ੍ਹੀ ਕਰ ਭਾਖੜਾ ਨਹਿਰ ਵਿੱਚ ਮਾਰੀ ਛਾਲ

ਸਮਾਣਾ, 11 ਅਗਸਤ-  ਦੇਰ ਸ਼ਾਮ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਬੱਸ ਭਾਖੜਾ ਪੁਲ ਨੇੜੇ ਸਮਾਣਾ-ਚੀਕਾ ਰੋਡ ’ਤੇ ਖੜ੍ਹੀ ਕਰ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਪਾਣੀ ’ਚ ਰੁੜ੍ਹੇ ਡਰਾਈਵਰ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਬੁਲਾ ਕੇ ਭਾਲ ਸ਼ੁਰੂ ਕਰ ਦਿੱਤੀ। ਬੱਸ ਸਟੈਂਡ ਦੇ ਅੱਡਾ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਪੀਬੀ11-ਸੀਐੱਫ-9792 ਬੱਸ ਪਾਤੜਾਂ ਤੋਂ ਪਟਿਆਲਾ ਲਈ ਸ਼ਾਮ 6:20 ’ਤੇ ਕਰੀਬ 50 ਸਵਾਰੀਆਂ ਲੈ ਕੇ ਆ ਰਹੀ ਸੀ ਜਿਸ ਨੂੰ ਬੀਰੂ ਖਾਨ ਵਾਸੀ ਕਲਰ ਮਾਜਰੀ (ਪਟਿਆਲਾ) ਚਲਾ ਰਿਹਾ ਸੀ। ਉਸ ਨੇ ਬੱਸ ਭਾਖੜਾ ਪੁਲ ਨੇੜੇ ਇੱਕ ਸਾਈਡ ਖੜ੍ਹੀ ਕਰ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।

ਬੱਸ ਡਰਾਈਵਰ ਨੇ ਰਸਤੇ ‘ਚ ਬੱਸ ਖੜ੍ਹੀ ਕਰ ਭਾਖੜਾ ਨਹਿਰ ਵਿੱਚ ਮਾਰੀ ਛਾਲ Read More »

ਪੰਜ ਰਾਜਾਂ ਦੀ ਸਾਂਝੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਸੱਦੇ ਤੇ ਕਪੂਰਥਲਾ ਜ਼ੋਨ ਦੇ ਇੰਜੀਨੀਅਰਜ਼ ਵੱਲੋ ਕਲਮ ਛੋੜ ਹੜਤਾਲ

ਕਪੂਰਥਲਾ , 11 ਅਗਸਤ 2021 (ਏ.ਡੀ.ਪੀ. ਨਿਊਜ਼ ) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ: ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ), ਇੰਜ: ਸੁਖਵਿੰਦਰ ਸਿੰਘ ਬਾਗੋਵਾਣੀ (ਸਕੱਤਰ ਜਨਰਲ),ਇੰਜ: ਦਿਲਪ੍ਰੀਤ ਸਿੰਘ ਲੋਹਟ ਸੀਨੀਅਰ ਵਾਈਸ ਚੇਅਰਮੈਨ,ਸੂਬਾ ਪ੍ਰਧਾਨ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ ,ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ, ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਨ) ਦੀ ਯੋਗ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਵੱਲੋ ਗਠਿਤ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ, ਤਰੁੱਟੀਆਂ ਭਰਪੂਰ ਸਿਫਾਰਸਾਂ ਅਤੇ ਵਿੱਤ ਵਿਭਾਗ ਵੱਲੋ ਮਿਤੀ 5 ਜੁਲਾਈ 21 ਨੂੰ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਇੰਜ: ਪਰਵਿੰਦਰ ਕੁਮਾਰ , ਸੂਬਾ ਜਨਰਲ ਸਕੱਤਰ ਡੀ: ਈ: ਏ: ਲੋ :ਨਿ: ਵਿ:( ਭ ਤੇ ਮ ) ਸ਼ਾਖਾ ਪੰਜਾਬ ਅਤੇ ਇੰਜ: ਰਾਜੀਵ ਉੱਪਲ ਸੂਬਾ ਜੱਥੇਬੰਦਕ, ਡੀ: ਈ: ਏ: ਪੰਜਾਬ ਦੀ ਪ੍ਰਧਾਨਗੀ ਹੇਠ ਕਪੂਰਥਲਾ ਜ਼ੋਨ ਦੇ ਅਧੀਨ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਸਾਰੇ ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰਜ਼, ਪਦ ਉੱਨਤ- ਉਪ ਮੰਡਲ ਇੰਜੀਨੀਅਰਜ਼, ਅਫਸਰਜ਼ ਨੇ ਕੌਂਸਲ ਦੇ ਦਿੱਤੇ ਸੱਦੇ ਪੂਰਨ ਤੌਰ ਤੇ ਕਲਮ ਛੋੜ ਹੜਤਾਲ ਕੀਤੀ। ਵੱਖ- 2 ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਰਗ ਦੀਆਂ ਜਾਇਜ਼ ਤੇ ਹੱਕੀ ਵਾਜਿਬ ਮੰਗਾਂ ਤੁਰੰਤ ਮੰਨਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਜੱਥੇਬੰਦੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਵਰਗ ਦੇ ਸਾਲ 2011 ਦੇ ਸਕੇਲ ਬਹਾਲ ਕਰਕੇ 3•01 ਦਾ ਗੁਣਾਂਕ ਦੇਣਾ,ਫਿਕਸ ਟਰੈਵਲਿੰਗ ਅਲਾਊਸ ਬਹਾਲ ਕਰਕੇ 80 ਲੀਟਰ ਦੇਣਾ ,ਚੰਡੀਗੜ੍ਹ ਪੈਟਰਨ ਤੇ ਜੂਨੀਅਰ ਇੰਜੀਨੀਅਰ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਸਿਵਲ ਦੀ ਅਸਾਮੀ ਤੇ ਤਰੱਕੀ ਲਈ 50% ਤੋਂ ਤਰੱਕੀ ਕੋਟਾ ਵਧਾ ਕੇ 75% ਕੋਟਾ ਵਧਾ ਕੇ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ,ਪੁਹਾਣੀ ਪੈਂਨਸਨ ਬਹਾਲ ਕਰਨਾ ਆਦਿ ਮੰਗਾਂ ਨੂੰ ਤਰੁੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਜੱਥੇਬੰਦੀ ਵੱਲੋ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ ਕੌਂਸਲ ਵੱਲੋ ਜੋ ਵੀ ਲੋਕਤੰਤਰਿਕ ਸੰਘਰਸ਼ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਨੂੰ ਪੂਰਨ ਤੌਰ ਤੇ ਸਫਲ ਬਣਾਇਆ ਜਾਵੇਗਾ ਅਤੇ ਕੌਂਸਲ ਦੇ ਸੱਦੇ ਅਨੁਸਾਰ ਕਲਮ ਛੋੜ ਹੜਤਾਲ ਮਿਤੀ 13 ਅਗਸਤ 2021 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਕਲਮ ਛੋੜ ਰੋਸ ਪ੍ਰਦਰਸ਼ਨ ਵਿੱਚ ਸਾਰੇ ਇੰਜੀਨੀਅਰਿੰਗ ਵਿਭਾਗਾਂ ਦੇ ਬਹੁਤ ਸਾਰੇ ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰਜ਼, ਪਦ ਉੱਨਤ – ਉਪ ਮੰਡਲ ਇੰਜੀਨੀਅਰਜ਼ ਸਾਮਲ ਹੋਏ, ਜਿਨ੍ਹਾਂ ਵਿੱਚ ਇੰਜ: ਸੁਖਦੇਵ ਸਿੰਘ ਐਸ ਡੀ ਈ ਲੋ ਨਿ ਵਿ ਭ ਤੇ ਮ ਸ਼ਾਖਾ ਪੰਜਾਬ , ਇੰਜ: ਪ੍ਰਦੀਪ ਚਟਾਨੀ ਐਸ ਡੀ ਓ ਸੀਵਰੇਜ ਬੋਰਡ , ਇੰਜ: ਪੰਕਜ ਕੁਮਾਰ , ਇੰਜ: ਗੁਰਪ੍ਰੀਤ ਸਿੰਘ , ਇੰਜ: ਜਤਿੰਦਰ ਸਿੰਘ ਵਧੀਕ ਵਿੱਤ ਸਕੱਤਰ ਪੰਜਾਬ , ਇੰਜ: ਜਸਕਰਨ ਸਿੰਘ, ਇੰਜ: ਕੰਵਰ ਗਿੱਲ, ਇੰਜ: ਸਚਿਨ ਖੰਨਾ, ਇੰਜ: ਮੁਕੇਸ਼, ਇੰਜ: ਬਿੰਦਰ ਕੁਮਾਰ, ਇੰਜ: ਸਾਮ ਲਾਲ, ਇੰਜ: ਸੁਖਵਿੰਦਰ ਸਿੰਘ ਆਦਿ (ਸਾਰੇ ਜੇ.ਈ./ਏ.ਈ./ਪਦ ਉੱਨਤ – ਐਸ ਡੀ ਈ, ਐਸ.ਡੀ.ਓ.) ਹਾਜਰ ਹੋਏ।

ਪੰਜ ਰਾਜਾਂ ਦੀ ਸਾਂਝੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਸੱਦੇ ਤੇ ਕਪੂਰਥਲਾ ਜ਼ੋਨ ਦੇ ਇੰਜੀਨੀਅਰਜ਼ ਵੱਲੋ ਕਲਮ ਛੋੜ ਹੜਤਾਲ Read More »

ਭਾਰਤੀ ਅਥਲੈਟਿਕਸ ਸੰਘ ਦਾ ਐਲਾਨ: ਦੇਸ਼ ’ਚ ਹਰ ਸਾਲ 7 ਅਗਸਤ ਨੂੰ ਜੈਵਲਿਨ ਥ੍ਰੋ ਕੰਪੀਟੀਸ਼ਨ ਕਰਵਾਏ ਜਾਣਗੇ

ਨਵੀਂ ਦਿੱਲੀ : ਭਾਰਤੀ ਅਥਲੈਟਿਕਸ ਸੰਘ ਨੇ ਇਕ ਵੱਡਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਗਲੇ ਸਾਲ ਤੋਂ ਦੇਸ਼ ਦੇ ਹਰ ਜ਼ਿਲ੍ਹੇ ’ਚ 7 ਅਗਸਤ ਨੂੰ ਜੈਵਲਿਨ ਥ੍ਰੋ ਕੰਪੀਟੀਸ਼ਨ ਕਰਵਾਇਆ ਜਾਵੇਗਾ। ਅਥਲੈਟਿਕਸ ’ਚ ਭਾਰਤ ਨੂੰ ਓਲੰਪਿਕ ’ਚ ਪਹਿਲਾ ਗੋਲਡ ਮੈਡਲ ਜਿਤਾਉਣ ਵਾਲੇ ਜੈਵਲਿਨ ਥ੍ਰੋ ਪਲੇਅਰ ਨੀਰਜ ਚੋਪੜਾ ਦੇ ਸਨਮਾਨ ਦੇ ਰੂਪ ’ਚ ਇਹ ਫ਼ੈਸਲਾ ਕੀਤਾ ਗਿਆ ਹੈ। ਟੋਕਿਓ ਓਲੰਪਿਕਸ ’ਚ 7 ਅਗਸਤ ਨੂੰ ਹੀ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ।ਭਾਰਤੀ ਅਥਲੈਟਿਕਸ ਸੰਘ ਨੇ ਨੀਰਜ ਚੋਪੜਾ ਸਮੇਤ ਉਨ੍ਹਾਂ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਟੋਕਿਓ ਓਲੰਪਿਕ ’ਚ ਅਥਲੈਟਿਕਸ ’ਚ ਚੰਗਾ ਪ੍ਰਦਰਸ਼ਨ ਕੀਤਾ। ਦਿੱਲੀ ’ਚ ਕਰਵਾਏ ਹੋਏ ਅਥਲੈਟਿਕਸ ਸੰਘ ਦੇ ਇਸ ਪ੍ਰੋਗਰਾਮ ’ਚ ਕਮਲਪ੍ਰੀਤ ਕੌਰ, ਲਲਿਤ ਭਨੋਟ, ਨੀਰਜ ਚੋਪੜਾ ਅਤੇ ਸਾਬਕਾ ਅਥਲੀਟ ਅੰਜੂ ਬਾਬੀ ਜਾਰਜ ਵੀ ਸ਼ਾਮਿਲ ਸਨ। ਇਸ ਦੌਰਾਨ ਹਰ ਸਾਲ ਹੋਣ ਵਾਲੇ ਜੈਵਲਿਨ ਥ੍ਰੋ ਕੰਪੀਟੀਸ਼ਨ ਦਾ ਐਲਾਨ ਵੀ ਕੀਤਾ ਗਿਆ। ਉਥੇ ਹੀ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਦੱਸਿਆ, ‘ਨੈਸ਼ਨਲ ਖੇਡਣ ਤੋਂ ਬਾਅਦ ਜਦੋਂ ਮੈਨੂੰ ਨੈਸ਼ਨਲ ਕੈਂਪ ’ਚ ਲਿਜਾਇਆ ਗਿਆ ਤਾਂ ਉਸਦਾ ਫਾਇਦਾ ਮੈਨੂੰ ਮਿਲਿਆ, ਕਿਉਂਕਿ ਪਹਿਲਾਂ ਅਸੀਂ ਖ਼ੁਦ ਖਾਣਾ ਬਣਾਉਂਦੇ ਸੀ ਅਤੇ ਕੈਂਪ ’ਚ ਸਭ ਕੁਝ ਬਿਹਤਰ ਮਿਲਣ ਲੱਗਾ। ਉਸਤੋਂ ਬਾਅਦ ਸਭ ਕੁਝ ਬਦਲਦਾ ਚਲਾ ਗਿਆ। ਚੰਗੀਆਂ ਸੁਵਿਧਾਵਾਂ ਮਿਲੀਆਂ ਅਤੇ ਉਸਤੋਂ ਬਾਅਦ ਸਭ ਬਦਲ ਗਿਆ।’ ਟੋਕੀਓ ਓਲੰਪਿਕ ’ਚ ਮਿਲੇ ਗੋਲਡ ਮੈਡਲ ਬਾਰੇ ਗੱਲ ਕਰਦੇ ਹੋਏ ਨੀਰਜ ਚੋਪੜਾ ਨੇ ਕਿਹਾ, ‘ਜਦੋਂ ਮੈਂ ਗੋਲਡ ਜਿੱਤਿਆ ਤਾਂ ਲੱਗਦਾ ਸੀ ਕਿ ਮੈਂ ਇਹ ਕਿਵੇਂ ਕਰ ਦਿੱਤਾ। ਵਿਸ਼ਵਾਸ ਨਹੀਂ ਹੁੰਦਾ ਸੀ। ਫਿਰ ਮੈਂ ਆਪਣਾ ਗੋਲਡ ਮੈਡਲ ਦੇਖਦਾ ਸੀ ਤਾਂ ਖ਼ੁਦ ਨੂੰ ਕਹਿੰਦਾ ਸੀ ਇਹ ਤਾਂ ਮੇਰੇ ਕੋਲ ਹੀ ਹੈ।’ ਉਨ੍ਹਾਂ ਨੇ ਅੱਗੇ ਕਿਹਾ, ‘ਹੁਣ ਸਾਡਾ ਉਦੇਸ਼ ਵਿਸ਼ਵ ਚੈਂਪੀਅਨਸ਼ਿਪ ਦਾ ਪਦਕ ਜਿੱਤਣ ਦਾ ਹੈ, ਜੋ ਸਾਡੇ ਲਈ ਅਥਲੈਟਿਕਸ ’ਚ ਅੰਜੂ ਬਾਬੀ ਜਾਰਜ ਨੇ ਜਿੱਤਿਆ ਹੈ। ਇਕ ਪਦਕ ਜਿੱਤਣ ਤੋਂ ਬਾਅਦ ਰੁਕਣਾ ਨਹੀਂ ਚਾਹੀਦਾ। ਮੈਂ ਹੁਣ ਹੋਰ ਪਦਕ ਜਿੱਤਣ ਦੀ ਕੋਸ਼ਿਸ਼ ਕਰਾਂਗਾ।’

ਭਾਰਤੀ ਅਥਲੈਟਿਕਸ ਸੰਘ ਦਾ ਐਲਾਨ: ਦੇਸ਼ ’ਚ ਹਰ ਸਾਲ 7 ਅਗਸਤ ਨੂੰ ਜੈਵਲਿਨ ਥ੍ਰੋ ਕੰਪੀਟੀਸ਼ਨ ਕਰਵਾਏ ਜਾਣਗੇ Read More »

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਨੇ ਪਿੰਡ ਪਲਾਹੀ ਨੂੰ ਵਾਤਾਵਰਨ ਵਿਲੇਜ ਵਜੋਂ ਅਡੌਪਟ ਕੀਤਾ

-ਪੰਜਾਬ ਦੇ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ- ਕਰਨਲ ਯੋਗੇਸ਼ ਫਗਵਾੜਾ, 11 ਅਗਸਤ2021(ਏ.ਡੀ.ਪੀ. ਨਿਊਜ਼  )- ਪੰਜਾਬ ਦੇ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈ। ਇਹ ਗੱਲ ਐਨ.ਸੀ.ਸੀ. ਦੇ ਕਮਾਂਡਿੰਗ ਇਨ ਚੀਫ ਕਰਨਲ ਯੋਗੇਸ਼ ਨੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਲੋਂ ਪਿੰਡ ਪਲਾਹੀ ਨੂੰ ਵਾਤਾਵਰਨ ਵਿਲੇਜ ਵਜੋਂ ਅਡੌਪਟ ਕਰਨ ਦੇ ਮੌਕੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ‘ਤੇ ਕਹੀ। ਉਹਨਾ ਕਿਹਾ ਕਿ ਪੰਜਾਬ ਹੇਠਲਾ ਧਰਤੀ ਦਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਇਸ ਦੀ ਦੁਰਵਰਤੋਂ ਕਰ ਰਹੇ ਹਾਂ। ਪੰਜਾਬ ਦੇ ਪਿੰਡਾਂ ‘ਚ ਮੁੜ ਖੁਸ਼ਹਾਲੀ ਲਿਆਉਣ ਲਈ ਪਾਣੀ ਬਚਾਉਣ ਲਈ ਉੱਦਮ ਉਪਰਾਲੇ ਕਰਨੇ ਚਾਹੀਦੇ ਹਨ। ਪਿੰਡ ‘ਚ ਬੂਟੇ ਲਗਾਉਣ ਉਪਰੰਤ ਕਰਨਲ ਯੋਗੇਸ਼ ਨੇ ਐਨ.ਸੀ.ਸੀ. ਅਫ਼ਸਰਾਂ ਅਤੇ ਕੈਡਿਟਾਂ ਦੀ ਸ਼ਲਾਘਾ ਕੀਤੀ ਕਿ ਉਹਨਾ ਨੇ ਇਤਹਾਸਿਕ ਪਿੰਡ ਪਲਾਹੀ ਨੂੰ ਸਵੱਛ ਬਨਾਉਣ ਅਤੇ ਵਾਤਾਵਰਨ ਪੱਖੋਂ ਪ੍ਰਦੂਸ਼ਨ ਰਹਿਤ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਮੇਂ ਹੋਰਾਂ ਤੋਂ ਬਿਨ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਗੁਰਪਾਲ ਸਿੰਘ ਸਾਬਕਾ ਸਰਪੰਚ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਕਰਵਾਏ ਇੱਕ ਸਮਾਗਮ ਦੌਰਾਨ ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਸੁਮਨ ਸਿੰਘ ਸੱਲ, ਰਵਿੰਦਰ ਸਿੰਘ ਸੱਗੂ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਨਿਰਮਲ ਜੱਸੀ, ਮਦਨ ਲਾਲ ਪੰਚ, ਬਿੰਦਰ ਫੁੱਲ, ਜੱਸੀ ਸੱਲ, ਹਰਨੇਕ ਕੁਮਾਰ, ਜਸਬੀਰ ਸਿੰਘ ਬਸਰਾ, ਗੋਬਿੰਦ ਸਿੰਘ ਸੱਲ ਕੋਚ ਵੇਟ ਲਿਫਟਿੰਗ, ਪੀਟਰ ਕੁਮਾਰ ਸਾਬਕਾ ਪੰਚ, ਪਲਵਿੰਦਰ ਸਿੰਘ ਸੱਲ, ਜੋਤੀ ਗਿੱਲ, ਰਾਜਨ, ਪੰਜਾਬ ਸਿੰਘ, ਐਨ.ਸੀ.ਸੀ. ਇੰਚਾਰਜ ਰਨਵੀਰ ਸਿੰਘ, ਐਨ.ਸੀ. ਸੀ. ਸਟਾਫ਼, ਐਨ.ਸੀ. ਕੈਡਿਟ ਅਤੇ ਸਕੂਲ ਪ੍ਰਿੰਸੀਪਲ ਜ਼ੋਰਾਵਰ ਸਿੰਘ ਹਾਜ਼ਰ ਸਨ।   ਫੋਟੋ ਕੈਪਸ਼ਨ:

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਨੇ ਪਿੰਡ ਪਲਾਹੀ ਨੂੰ ਵਾਤਾਵਰਨ ਵਿਲੇਜ ਵਜੋਂ ਅਡੌਪਟ ਕੀਤਾ Read More »

ਅਨੁਸ਼ਾਸਨਹੀਣਤਾ ਲਈ ਪਹਿਲਵਾਨ ਵਿਨੇਸ਼ ਫੋਗਾਟ ਅਸਥਾਈ ਰੂਪ ‘ਚ ਮੁਅੱਤਲੀ

ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਇਹੀ ਨਹੀਂ, ਉਨ੍ਹਾਂ ਦੇ ਸਾਥੀ ਪਹਿਲਵਾਨ ਸੋਨਮ ਮਲਿਕ ਨੂੰ ਨੋਟਿਸ ਵੀ ਜਾਰੀ ਕੀਤਾ। ਪਤਾ ਲੱਗਾ ਹੈ ਕਿ ਟੋਕੀਓ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਕਰਾਰੀ ਹਾਰ ਤੋਂ ਬਾਅਦ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤਕ ਦਾ ਸਮਾੈਂ ਦਿੱਤਾ ਗਿਆ ਹੈ, ਜਿਸ ਵਿਚ ਤਿੰਨ ਗੱਲਾਂ ’ਤੇ ਅਨੁਸ਼ਾਸਨਹੀਣਤਾ ਦਾ ਜ਼ਿਕਰ ਹੈ। ਵਿਨੇਸ਼ (ਹੰਗਰੀ ਤੋਂ ਟੋਕੀਓ ਗਈ ਸੀ, ਜਿਥੇ ਉਨ੍ਹਾਂ ਨੇ ਕੋਚ ਵੋਲਰ ਏਕੋਸ ਨਾਲ ਟਰੇਨਿੰਗ ਲਈ ਸੀ) ਨੇ ਖੇਡ ਪਿੰਡ ਵਿਚ ਰਹਿਣ ਤੇ ਹੋਰ ਭਾਰਤੀ ਟੀਮ ਦੇ ਮੈਂਬਰਾਂ ਨਾਲ ਟਰੇਨਿੰਗ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਭਾਰਤੀ ਦਲ ਦੇ ਅਧਿਕਾਰਿਕ ਸਪਾਂਸਰ ਸ਼ਿਵ ਨਰੇਸ਼ ਦੀ ਜਰਸੀ ਵੀ ਨਹੀਂ ਪਹਿਣੀ ਸੀ। ਟੋਕੀਓ ਵਿਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਵਿਨੇਸ਼ ਨੇ ਉਸ ਸਮੇਂ ਹੰਗਾਮਾ ਕੀਤਾ ਸੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਤੀ ਸਾਥੀਆਂ ਕੋਲ ਇਕ ਕਮਰਾ ਦਿੱਤਾ ਗਿਆ ਸੀ। ਸੋਨਮ, ਅੰਸ਼ੂ ਮਲਿਕ ਤੇ ਸੀਮਾ ਬਿਸਲਾ ਦੇ ਬਾਰੇ ਵਿਚ ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਉਹ ਟੋਕੀਓ ਦੀ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਹੋ ਸਕਦੀ ਹੈ।ਸੂਤਰਾਂ ਨੇ ਦੱਸਿਆ ਕਿ ਉਸ ਨੇ ਕਿਸੇ ਵੀ ਭਾਰਤੀ ਪਹਿਲਵਾਨ ਨਾਲ ਟਰੇਨਿੰਗ ਨਹੀਂ ਲਈ। ਅਜਿਹਾ ਪ੍ਰਤੀਤ ਹੋਇਆ ਜਿਵੇਂ ਉਹ ਹੰਗਰੀ ਟੀਮ ਨਾਲ ਆਈ ਸੀ ਤੇ ਉਸਦਾ ਭਾਰਤੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਕ ਦਿਨ ਉਸਦਾ ਸਮਾਂ ਭਾਰਤੀ ਲੜਕੀਆਂ ਦੀ ਟਰੇਨਿੰਗ ਸਮੇਂ ਨਾਲ ਟਕਰਾਅ ਗਿਆ। ਉਸ ਨੇ ਇਕੱਠਿਆਂ ਟਰੇਨਿੰਗ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸੇ ਦੌਰਾਨ 19 ਸਾਲਾ ਸੋਨਮ ਨੂੰ ਦੁਰਵਿਵਹਾਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ—ਇਹ ਬੱਚੇ ਸੋਚਦੇ ਹਨ, ਉਹ ਸਟਾਰ ਪਹਿਲਵਾਨ ਬਣ ਗਏ ਹਨ ਤੇ ਕੁਝ ਵੀ ਕਰਨ ਦੇ ਹੱਕਦਾਰ ਹਨ। ਟੋਕੀਓ ਲਈ ਰਵਾਨਾ ਹੋਣ ਤੋਂ ਪਹਿਲਾਂ ਸੋਨਮ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਡਬਲਿਊਐੱਫਆਈ ਦਫਤਰ ਤੋਂ ਆਪਣਾ ਲੈਣਾ ਸੀ, ਪਰ ਉਸਨੇ ਸਾਈ ਦੇ ਅਧਿਕਾਰੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ।

ਅਨੁਸ਼ਾਸਨਹੀਣਤਾ ਲਈ ਪਹਿਲਵਾਨ ਵਿਨੇਸ਼ ਫੋਗਾਟ ਅਸਥਾਈ ਰੂਪ ‘ਚ ਮੁਅੱਤਲੀ Read More »