ਭੋਪਾਲ ਦੀ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ

ਭੋਪਾਲ, 1 ਮਾਰਚ – ਭੋਪਾਲ ਦੇ ਗੋਵਿੰਦਪੁਰਾ ਉਦਯੋਗਿਕ ਖੇਤਰ ਦੀ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਾਟਾਂ 20 ਫੁੱਟ ਤੋਂ ਵੱਧ ਉੱਚੀਆਂ ਹਨ ਅਤੇ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦਿੰਦੀਆਂ ਹਨ। ਅੱਗ ਬੁਝਾਉਣ ਲਈ 10 ਤੋਂ 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਇਸ ਵੇਲੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਜੇਕੇ ਰੋਡ ‘ਤੇ ਟਾਟਾ ਐਂਡ ਮਹਿੰਦਰਾ ਸ਼ੋਅਰੂਮ ਦੇ ਪਿੱਛੇ ਇੱਕ ਕੈਮੀਕਲ ਫੈਕਟਰੀ ਹੈ। ਜਿੱਥੇ ਦੁਪਹਿਰ ਵੇਲੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਗੋਵਿੰਦਪੁਰਾ, ਪੁਲ ਬੋਗਦਾ, ਫਤਿਹਗੜ੍ਹ ਤੋਂ ਫਾਇਰ ਫਾਈਟਰਜ਼ ਮੌਕੇ ‘ਤੇ ਪਹੁੰਚ ਗਏ। ਅੱਗ ਲਗਪਗ ਡੇਢ ਘੰਟੇ ਤੋਂ ਬਲ ਰਹੀ ਹੈ। ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸਾਂਝਾ ਕਰੋ

ਪੜ੍ਹੋ

“ਸਾਹਿਤ ਸਦਭਾਵਨਾ ਪੁਰਸਕਾਰ 2025” ਹਰਪ੍ਰੀਤ ਕੌਰ

ਹਰਪ੍ਰੀਤ ਕੌਰ ਸੰਧੂ *ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਐਲਾਨ* ਫਗਵਾੜਾ:2...