March 2, 2025

“ਸਾਹਿਤ ਸਦਭਾਵਨਾ ਪੁਰਸਕਾਰ 2025” ਹਰਪ੍ਰੀਤ ਕੌਰ ਸੰਧੂ ਨੂੰ ਮਿਲੇਗਾ

ਹਰਪ੍ਰੀਤ ਕੌਰ ਸੰਧੂ *ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਐਲਾਨ* ਫਗਵਾੜਾ:2 ਮਾਰਚ:(ਏ. ਡੀ.ਪੀ.ਨਿਊਜ਼) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਿਟਡ ਲੁਧਿਆਣਾ ਵੱਲੋਂ ਹਰ ਸਾਲ ਦਿੱਤਾ ਜਾਂਦਾ “ਸਾਹਿਤ ਸਦਭਾਵਨਾ ਪੁਰਸਕਾਰ 2025” ਇਸ ਵਾਰ ਪਟਿਆਲਾ ਵਿੱਚ ਰਹਿਣ ਵਾਲੀ ਉੱਘੀ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਸੰਧੂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਦਾ ਐਲਾਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ,ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਅਤੇ ਮੀਡੀਆ ਸਕੱਤਰ ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਂਦਾ ਹੈ। ਇਹ ਤੀਸਰਾ ਪੁਰਸਕਾਰ ਹੈ ਇਸ ਤੋਂ ਪਹਿਲਾਂ ਇਹ ਪੁਰਸਕਾਰ ਡਾਕਟਰ ਬਿਕਰਮ ਸਿੰਘ ਘੁੰਮਣ ਅਤੇ ਹਰਮੀਤ ਵਿਦਿਆਰਥੀ ਨੂੰ ਦਿੱਤਾ ਜਾ ਚੁੱਕਾ ਹੈ। ਇਹ ਪੁਰਸਕਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਤੇ ਸਾਹਿਤਕ ਜਥੇਬੰਦੀਆਂ ਦੀ ਮਜ਼ਬੂਤੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਵਾਲੇ ਸਾਹਿਤਕਾਰਾਂ ਅਤੇ ਕਾਰਕੁੰਨਾ ਨੂੰ ਦਿੱਤਾ ਜਾਂਦਾ ਹੈ। ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਇਹ ਪੁਰਸਕਾਰ ਅਪ੍ਰੈਲ ਵਿੱਚ ਹੋਣ ਵਾਲੇ ਸੁਸਾਇਟੀ ਦੇ ਸਮਾਗਮ ਵਿੱਚ ਭੇਟ ਕੀਤਾ ਜਾਵੇਗਾ।

“ਸਾਹਿਤ ਸਦਭਾਵਨਾ ਪੁਰਸਕਾਰ 2025” ਹਰਪ੍ਰੀਤ ਕੌਰ ਸੰਧੂ ਨੂੰ ਮਿਲੇਗਾ Read More »

ਮਾਘੀ ਟੂਰਨਾਮੈਂਟ ਦੇ ਦੂਜੇ ਦਿਨ ਛੇ ਮੈਚ ਹੋਏ-ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕੱਲ੍ਹ 

ਫਗਵਾੜਾ ( ਏ ਡੀ.ਪੀ.ਨਿਊਜ਼) ਪਲਾਹੀ ਦੇ ਮਾਘੀ ਟੂਰਨਾਮੈਂਟ ਦੇ ਦੂਜੇ ਦਿਨ ਛੇ ਮੈਚ ਹੋਏ, ਜਿਸ ਵਿੱਚ 12 ਟੀਮਾਂ ਨੇ ਆਪਣੇ ਮੈਚ ਖੇਡੇ। ਇਹਨਾਂ ਟੀਮਾਂ ਵਿੱਚ ਪਲਾਹੀ, ਮੇਹਟੀਆਣਾ,ਮਾਣਕ, ਭੁੱਲਾਰਾਏ,ਅਕਾਲਗੜ੍ਹ, ਬਘਾਣਾ, ਖੁਰਮਪੁਰ, ਸਾਹਨੀ, ਸਲੇਮਪੁਰ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਅਰੰਭਲੇ ਮੈਚ ਸਮੇਂ ਇਲਾਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੌਂਸਲਰ ਸੰਜੀਵ ਬੁੱਗਾ ਅਤੇ ਭਜਨ ਸਿੰਘ ਸੱਲ ਕੈਨੇਡਾ ਪੁੱਜੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੌਂਸਲਰ ਸੰਜੀਵ ਬੁੱਗਾ ਅਤੇ ਭਜਨ ਸਿੰਘ ਸੱਲ ਕੈਨੇਡਾ ਨੂੰ ਗੁਰੂ ਹਰਿਰਾਏ ਫੁੱਟਬਾਲ ਅਕਾਡਮੀ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪਿੰਡਾਂ ਦੇ ਨੌਜਵਾਨ ਖੇਡ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। ਖੇਡਾਂ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤਿਅੰਤ ਜ਼ਰੂਰੀ ਹਨ। ਉਹਨਾਂ ਇਹ ਵੀ ਕਿਹਾ ਕਿ ਖੇਡਾਂ ਖੇਡ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਹਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਰਵੀ ਪਾਲ ਪ੍ਰਧਾਨ, ਸਨੀ ਬੰਗੜ ਪੰਚ, ਬਲਵਿੰਦਰ ਸਿੰਘ ਫੋਰਮੈਨ, ਭਜਨ ਸਿੰਘ ਸੱਲ, ਸੁਖਵਿੰਦਰ ਸਿੰਘ ਸੱਲ,ਕੁਲਵਿੰਦਰ ਸਿੰਘ ਸੱਲ, ਗੁਰਮੁਖ ਸਿੰਘ ਡੋਲ, ਨੰਬਰਦਾਰ ਸੁਰਜਨ ਸਿੰਘ, ਨੰਬਰਦਾਰ ਨਿਰਮਲ ਸਿੰਘ, ਦਰਬਾਰਾ ਸਿੰਘ ਸਾਬਕਾ ਸਰਪੰਚ, ਮਦਨ ਲਾਲ ਸਾਬਕਾ ਪੰਚ ਆਦਿ ਸ਼ਾਮਲ ਸਨ।

ਮਾਘੀ ਟੂਰਨਾਮੈਂਟ ਦੇ ਦੂਜੇ ਦਿਨ ਛੇ ਮੈਚ ਹੋਏ-ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕੱਲ੍ਹ  Read More »