
ਨਵੀਂ ਦਿੱਲੀ, 3 ਮਾਰਚ – (MWC 2025) ਅੱਜ ਤੋਂ ਬਾਰਸੀਲੋਨਾ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਈਵੈਂਟ ਦੌਰਾਨ HMD ਗਲੋਬਲ ਨੇ ਕਈ ਡਿਵਾਈਸ ਲਾਂਚ ਕੀਤੇ ਹਨ। ਇਨ੍ਹਾਂ ਵਿੱਚ ਸਮਾਰਟਫੋਨ, TWS ਈਅਰਫੋਨ, ਫੀਚਰ ਫੋਨ ਤੇ ਇੱਕ ਫਲਿੱਪ ਫੋਨ ਵੀ ਸ਼ਾਮਲ ਹੈ। ਇਨ੍ਹਾਂ ਵਿੱਚ HMD X1, HMD Barca 3210, HMD Amped Buds, ਤੇ HMD 2660 Flip ਫੋਨ ਸ਼ਾਮਲ ਹਨ।
HMD ਲੇਟੈਸਟ ਲਾਂਚ
ਐਚਐਮਡੀ ਨੇ ਪਿਛਲੇ ਸਾਲ FC Barcelona ਨਾਲ ਸਾਂਝੇਦਾਰੀ ਕੀਤੀ ਸੀ। ਹੁਣ ਕੰਪਨੀ ਨੇ FCB-ਥੀਮ ਅਧਾਰਿਤ ਫਿਊਜ਼ਨ ਸਮਾਰਟਫੋਨ ਤੇ HMD Barca 3210 ਫੀਚਰ ਫੋਨ ਲਾਂਚ ਕੀਤਾ ਹੈ। Barca Fusion ਨੂੰ ਕੰਪਨੀ ਨੇ ਸਮਾਰਟ ਆਊਟਫਿਟ ਨਾਲ ਜਾਰੀ ਕੀਤਾ ਹੈ, ਜਿਸ ‘ਤੇ ਗੋਲਡਨ FCB ਲੋਗੋ ਹੈ। ਇਸ ਦੇ ਨਾਲ ਹੀ ਫੋਨ ਦੇ ਪਿਛਲੇ ਪੈਨਲ ‘ਤੇ ਖਿਡਾਰੀਆਂ ਦੇ ਆਟੋਗ੍ਰਾਫ ਵੀ ਹਨ। ਇਸ ਸਮਾਰਟਫੋਨ ਦੀ ਕੋਰ ਸਪੈਸੀਫਿਕੇਸ਼ਨ ਪਿਛਲੇ ਸਾਲ ਸਤੰਬਰ ਵਿੱਚ ਲਾਂਚ HMD ਫਿਊਜ਼ਨ ਦੀ ਤਰ੍ਹਾਂ ਹੈ। ਫੀਚਰ ਫੋਨ ਦੀ ਗੱਲ ਕਰੀਏ ਤਾਂ ਇਸ ਵਿੱਚ ਸਿਰਫ਼ ਕਲੱਬ ਦਾ ਲੋਗੋ ਮਿਲਦਾ ਹੈ। ਇਸ ਵਿੱਚ ਖਿਡਾਰੀਆਂ ਦੇ ਮੈਸੇਜ, ਕਸਟਮ ਵਾਲਪੇਪਰ ਤੇ ਆਈਕੋਨਿਕ ਸਨੇਕ ਗੇਮ ਸ਼ਾਮਲ ਹਨ।
ਇਸ ਦੇ ਨਾਲ ਹੀ ਕੰਪਨੀ ਨੇ ਕੁਲੈਕਟਰਾਂ ਲਈ ਖ਼ਾਸ Barca Fusion ਐਡੀਸ਼ਨ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿੱਚ ਯੂਜ਼ਰਜ਼ ਨੂੰ ਰੋਜ਼ ਸਵੇਰੇ ਖਿਡਾਰੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ। HMD Barca 3210 ਫੋਨ ਨੂੰ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਦੋ ਰੰਗਾਂ ਬਲੂ ਤੇ ਗ੍ਰਾਨਾ ਆਪਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। HMD ਦਾ ਕਹਿਣਾ ਹੈ ਕਿ ਉਸ ਨੇ ਟੀਨਸ ਯੂਜ਼ਰਜ਼ ਲਈ ਖਾਸ X1 ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਨੂੰ Xplora ਨਾਲ ਪਾਰਟਨਰਸ਼ਿਪ ਵਿੱਚ ਤਿਆਰ ਕੀਤਾ ਹੈ, ਜੋ ਮਾਪਿਆਂ ਨੂੰ ਬੱਚਿਆਂ ਦੇ ਸਮਾਰਟਫੋਨ ‘ਤੇ ਪੂਰਾ ਕੰਟਰੋਲ ਦਿੰਦਾ ਹੈ। Xplora ਦਾ ਸਬਸਕ੍ਰਿਪਸ਼ਨ 4.99 ਯੂਰੋ ਪ੍ਰਤੀ ਮਹੀਨਾ ਹੈ। ਇਸ ਵਿੱਚ ਯੂਜ਼ਰਜ਼ ਨੂੰ ਐਮਰਜੈਂਸੀ SOS, ਲੋਅ ਬੈਟਰੀ ਅਲਰਟ, ਰਿਮੋਟ ਡਿਵਾਈਜ਼ ਐਕਸੈਸ ਤੇ ਇੰਟਰਨੈੱਟ ਤੇ ਸੋਸ਼ਲ ਮੀਡੀਆ ‘ਤੇ ਕੰਟਰੋਲ ਮਿਲਦਾ ਹੈ।
HMD Amped Buds ਖੂਬੀਆਂ
HMD Amped Buds ਵਿੱਚ 1,600mAh ਬੈਟਰੀ ਹੈ, ਜੋ 95 ਘੰਟੇ ਦਾ ਬੈਕਅੱਪ ਦਿੰਦੀ ਹੈ। ਇਹ ਈਅਰਬਡਸ ਸਲਿਮ ਡਿਜ਼ਾਈਨ ਨਾਲ ਆਉਂਦੇ ਹਨ। ਇਹ ਈਅਰਬਡਸ ਇਨ-ਈਅਰ ਡਿਜ਼ਾਈਨ ਤੇ ਸਟੈਮ ਤੇ ਸਿਲੀਕੋਨ ਈਅਰ ਟਿਪਸ ਨਾਲ ਆਉਂਦੇ ਹਨ। ਈਅਰਬਡਸ ਦਾ ਕੇਸ IPX4 ਰੇਟਿੰਗ ਤੇ ਬਡਸ ਨੂੰ IP54 Certified ਹੈ। ਇਸ ਵਿੱਚ ਚਾਰਜਿੰਗ ਲਈ USB-C ਪੋਰਟ ਹੈ। ਆਡੀਓ ਕੁਆਲਿਟੀ ਦੀ ਗੱਲ ਕਰੀਏ ਤਾਂ Amped Buds ਵਿੱਚ 10mm ਡਰਾਈਵ ਦਿੱਤਾ ਗਿਆ ਹੈ। ਇਹ ਬਡਸ ਐਕਟਿਵ ਨੋਇਸ ਕੈਂਸਲੇਸ਼ਨ ਨੂੰ ਸਪੋਰਟ ਕਰਦਾ ਹੈ। HMD ਦੇ ਲੇਟੈਸਟ ਬਡਸ Google Fast Pair ਦੀ ਸਪੋਰਟ ਕਰਦੇ ਹਨ। ਇਸ ਦੇ ਨਾਲ ਹੀ ਇਹ ਇੱਕ ਸਮੇਂ ਦੋ ਡਿਵਾਈਸਾਂ ਵਿੱਚ ਕਨੈਕਟ ਹੋ ਜਾਂਦਾ ਹੈ। ਇਹ ਤਿੰਨ ਕਲਰ ਆਪਸ਼ਨ Black, Cyan ਤੇ Pink ਵਿੱਚ ਆਉਂਦਾ ਹੈ।