
ਪਰਾਗ, 1 ਮਾਰਚ – ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਅਤੇ ਤੁਰਕੀ ਦੇ ਗੁਰੇਲ ਐਡੀਜ਼ ਵਿਚਾਲੇ ਅੱਜ ਇੱਥੇ ਪਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੀ ਦੂਜੇ ਗੇੜ ਦੀ ਬਾਜ਼ੀ ਡਰਾਅ ਰਹੀ। ਪ੍ਰਗਨਾਨੰਦਾ ਨੇ ਲਗਾਤਾਰ ਦੂਜੀ ਬਾਜ਼ੀ ਵਿੱਚ ਅੰਕ ਸਾਂਝੇ ਕੀਤੇ ਹਨ। ਪਹਿਲੀ ਬਾਜ਼ੀ ਵਿੱਚ ਉਸ ਨੇ ਨਵਾਰਾ ਡੇਵਿਡ ਨਾਲ ਡਰਾਅ ਖੇਡਿਆ ਸੀ। ਉਧਰ ਅਰਵਿੰਦ ਚਿਦੰਬਰਮ ਨੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਮਾਤ ਦਿੱਤੀ। ਪਹਿਲੇ ਗੇੜ ਵਿੱਚ ਚੈੱਕ ਗਣਰਾਜ ਦੇ ਗਰੈਂਡਮਾਸਟਰ ਗੁਏਨ ਥਾਈ ਦਾਈ ਵਾਨ ਨਾਲ ਡਰਾਅ ਖੇਡਣ ਵਾਲੇ ਅਰਵਿੰਦ ਨੇ ਕਾਲੇ ਮੋਹਰਿਆਂ ਨਾਲ ਆਪਣੀ ਪਹਿਲੀ ਜਿੱਤ ਦਰਜ ਕੀਤੀ।