ਸਿੱਖਿਆ ਦੇ ਬਜਟ ’ਚ 12 ਫ਼ੀ ਸਦੀ ਕੀਤਾ ਵਾਧਾ

ਚੰਡੀਗੜ੍ਹ, 26 ਮਾਰਚ – ਅੱਜ ਪੰਜਾਬ ਦੇ ਲਈ ਖਾਸ ਦਿਨ ਹੈ। ਪੰਜਾਬ ਦਾ 2025-26 ਦਾ ਨਵਾਂ ਬਜਟ 26 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਇਹ ਬਜਟ ਇਸ ਵਾਰ ਵੀ ਪਿਛਲੇ ਬਜਟਾਂ ਵਾਂਗ ਟੈਕਸ ਮੁਕਤ ਹੋਏਗਾ। ਅੱਜ ਹਰ ਕਿਸੇ ਦੀਆਂ ਨਜ਼ਰ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਉੱਤੇ ਹੋਏਗੀ।

ਪੰਜਾਬ ਵਾਸੀਆਂ ਨੂੰ ਮਿਲ ਸਕਦੀਆਂ ਕੁੱਝ ਰਾਹਤਾਂ

ਇਸ ਵਿਚ ਲੋਕਾਂ ਨੂੰ ਕੁੱਝ ਰਾਹਤਾਂ ਵੀ ਮਿਲ ਸਕਦੀਆਂ ਹਨ। ਇਹ ਬਜਟ ਇਸ ਵਾਰ 2 ਲੱਖ 15 ਹਜ਼ਾਰ ਕਰੋੜ ਦਾ ਹੋਵੇਗਾ ਜਦਕਿ ਪਿਛਲੇ ਬਜਟ 2 ਲੱਖ 4 ਹਜ਼ਾਰ ਕਰੋੜ ਦਾ ਸੀ। ਪੇਸ਼ ਕੀਤਾ ਜਾਣ ਵਾਲਾ ਬਜਟ ਖੇਤੀ, ਉਦਯੋਗ, ਰੁਜ਼ਗਾਰ ਤੇ ਕੇਂਦਰਤ ਹੋਵੇਗਾ। ਕਈ ਨਵੀਆਂ ਸਕੀਮਾਂ ਦਾ ਐਲਾਨ ਵੀ ਹੋ ਸਕਦਾ ਹੈ। 26 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾ ਸਵੇਰੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੈਬਨਿਟ ਮੀਟਿੰਗ ਵੀ ਰੱਖੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬੁੱਧਵਾਰ ਨੂੰ 2025-26 ਲਈ ਬਜਟ ਪੇਸ਼ ਕਰਨਗੇ। ਸਾਲ 2025-26 ਲਈ ਬਜਟ ਪ੍ਰਸਤਾਵ ਜ਼ਰੀਏ ‘AAP’ ਸਰਕਾਰ ਸੂਬੇ ਦੀ ਵਿੱਤੀ ਮਜ਼ਬੂਤੀ ਨੂੰ ਦਰਸਾਏਗੀ। ਇਸ ਨੂੰ ਸਰਕਾਰ ਆਪਣੀ 3 ਵਰ੍ਹਿਆਂ ਦੀ ਕਾਰਗੁਜ਼ਾਰੀ ਵਜੋਂ ਪੇਸ਼ ਕਰੇਗੀ।

ਸਾਂਝਾ ਕਰੋ

ਪੜ੍ਹੋ

ਕੈਨੇਡਾ ਵੱਲੋਂ ਅਮਰੀਕੀ ਵਾਹਨਾਂ ਦੇ ਆਯਾਤ ’ਤੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਵਾਬੀ ਟੈਰਿਫ਼ ਦਾ ਐਲਾਨ ਕਰਨ...