ਕੈਨੇਡਾ ਵੱਲੋਂ ਅਮਰੀਕੀ ਵਾਹਨਾਂ ਦੇ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ਼ ਲਗਾਇਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਵਾਬੀ ਟੈਰਿਫ਼ ਦਾ ਐਲਾਨ ਕਰਨ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੇਸ਼ ਉਨ੍ਹਾਂ ਸਾਰੇ ਅਮਰੀਕੀ ਵਾਹਨਾਂ ਦੇ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ਼ ਲਗਾਏਗਾ ਜੋ ਮੁਕਤ ਵਪਾਰ ਸਮਝੌਤੇ ਦੀ ਪਾਲਣਾ ਨਹੀਂ ਕਰਦੇ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਟੈਰਿਫ਼ਾਂ ਤੋਂ ਹੋਣ ਵਾਲਾ ਮਾਲੀਆ ਦੇਸ਼ ਦੇ ਆਟੋ ਵਰਕਰਾਂ ਅਤੇ ਉਦਯੋਗ ਨੂੰ ਸਮਰਥਨ ਦੇਣ ਵੱਲ ਸੇਧਿਤ ਕੀਤਾ ਜਾਵੇਗਾ।

ਵੀਰਵਾਰ ਨੂੰ ਐਕਸ ’ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਕਾਰਨੀ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਦੇ ਸਾਡੇ ਆਟੋ ਸੈਕਟਰ ’ਤੇ ਟੈਰਿਫ਼ ਦੇ ਜਵਾਬ ’ਚ ਕੈਨੇਡਾ ਉਨ੍ਹਾਂ ਸਾਰੇ ਅਮਰੀਕੀ ਵਾਹਨਾਂ ਦੇ ਆਯਾਤ ’ਤੇ 25% ਟੈਰਿਫ਼ ਲਗਾਏਗਾ ਜੋ ਸਾਡੇ ਮੁਕਤ ਵਪਾਰ ਸਮਝੌਤੇ ਦੀ ਪਾਲਣਾ ਨਹੀਂ ਕਰਦੇ ਹਨ। ਇਨ੍ਹਾਂ ਟੈਰਿਫ਼ਾਂ ਤੋਂ ਹੋਣ ਵਾਲੇ ਸਾਰੇ ਮਾਲੀਏ ਦੀ ਵਰਤੋਂ ਸਾਡੇ ਕੈਨੇਡੀਅਨ ਆਟੋ ਵਰਕਰਾਂ ਅਤੇ ਉਨ੍ਹਾਂ ਦੇ ਉਦਯੋਗ ਨੂੰ ਸਮਰਥਨ ਦੇਣ ਲਈ ਕੀਤੀ ਜਾਵੇਗੀ।’’ ਪੋਸਟ ਵਿੱਚ ਅੱਗੇ ਕਿਹਾ ਗਿਆ ਹੈ, ‘‘ਕੈਨੇਡਾ-ਸੰਯੁਕਤ ਰਾਜ-ਮੈਕਸੀਕੋ ਸਮਝੌਤੇ (ਸੀਯੂਐਸਐਮਏ) ਦੀ ਪਾਲਣਾ ਕਰਨ ਵਾਲੇ ਅਮਰੀਕੀ ਵਾਹਨਾਂ ਲਈ, ਕੈਨੇਡਾ ਉਨ੍ਹਾਂ ਸਮੱਗਰੀਆਂ ’ਤੇ 25% ਟੈਰਿਫ਼ ਵੀ ਲਗਾਏਗਾ ਜੋ ਕੈਨੇਡਾ ਜਾਂ ਮੈਕਸੀਕੋ ਤੋਂ ਨਹੀਂ ਹਨ। ਉਨ੍ਹਾਂ ਟੈਰਿਫ਼ਾਂ ਤੋਂ ਹੋਣ ਵਾਲਾ ਮਾਲੀਆ ਸਿੱਧੇ ਤੌਰ ’ਤੇ ਕੈਨੇਡੀਅਨ ਆਟੋ ਵਰਕਰਾਂ ਅਤੇ ਉਨ੍ਹਾਂ ਦੇ ਉਦਯੋਗ ਨੂੰ ਸਮਰਥਨ ਦੇਣ ਲਈ ਵੀ ਜਾਵੇਗਾ।’’

ਕਾਰਨੀ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਟੈਰਿਫ਼ ਅਮਰੀਕਾ ਦੁਆਰਾ ਲਗਾਏ ਗਏ ਟੈਰਿਫ਼ਾਂ ਤੋਂ ਵੱਖਰੇ ਹੋਣਗੇ ਅਤੇ ਰਾਸ਼ਟਰਪਤੀ ਟਰੰਪ ਦੇ ਟੈਰਿਫ਼ਾਂ ਦੇ ਉਲਟ, ਇਹ ਟੈਰਿਫ਼ ਆਟੋ ਪਾਰਟਸ ਨੂੰ ਪ੍ਰਭਾਵਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੈਨੇਡਾ ਆਟੋ ਉਤਪਾਦਕਾਂ ਲਈ ਇੱਕ ਸਹਾਇਤਾ ਢਾਂਚਾ ਵੀ ਵਿਕਸਤ ਕਰੇਗਾ ਜੋ ਕੈਨੇਡਾ ਵਿੱਚ ਉਤਪਾਦਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ।

 

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ...