
ਭਵਾਨੀਗੜ੍ਹ, 26 ਮਾਰਚ – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਜਿਲਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਅਤੇ ਜਿਲ੍ਹਾ ਕਮੇਟੀ ਮੈਂਬਰ ਬੁੱਧ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਹਰਕਤਾਂ ਦੇ ਮੱਦੇਨਜ਼ਰ 28 ਮਾਰਚ ਨੂੰ ਜ਼ਿਲ੍ਹਾ ਪੱਧਰੀ ਡੀਸੀ ਦਫਤਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਧਰਨੇ ਦਿੱਤੇ ਜਾਣਗੇ।
ਮੀਟਿੰਗ ਵਿੱਚ ਸ਼ੰਭੂ ਬੈਰੀਅਰ ਅਤੇ ਖਨੌਰੀ ਬਾਰਡਰ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਕੇ ਜੇਲਾਂ ਵਿੱਚ ਸੁੱਟਣਾ, ਮੋਰਚੇ ਵਿੱਚ ਬੈਠੇ ਕਿਸਾਨਾਂ ਉੱਪਰ ਤਸ਼ੱਦਦ ਕਰਨਾ, ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਭੰਨ ਤੋੜ ਕਰਨਾ, ਕਿਸਾਨਾਂ ਦਾ ਸਮਾਨ ਚੋਰੀ ਕਰਨਾ, ਗਿਰਫ਼ਤਾਰ ਕਿਸਾਨਾਂ ਨੂੰ ਰਿਹਾ ਨਾ ਕਰਨਾ ਵਰਗੀਆਂ ਪੰਜਾਬ ਸਰਕਾਰ ਦੀਆਂ ਘਨੌਣੀਆਂ ਹਰਕਤਾਂ ਦੀ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਸ਼ਾਮਿਲ ਕਿਸਾਨ ਨਛੱਤਰ ਸਿੰਘ ਝਨੇੜੀ, ਮੱਖਣ ਸਿੰਘ ਅਕਬਰਪੁਰ, ਹਾਕਮ ਸਿੰਘ ਨਦਾਮਪਰ, ਮੁਖਤਿਆਰ ਸਿੰਘ ਬਲਿਆਲ, ਕੇਵਲ ਸਿੰਘ ਮਾਝੀ, ਗੁਰਜੀਤ ਸਿੰਘ ਝਨੇੜੀ, ਗੁਰਮੇਲ ਸਿੰਘ ਭੜੋ, ਟਹਿਲ ਸਿੰਘ ਫੰਮਣਵਾਲ, ਕੁਲਵਿੰਦਰ ਸਿੰਘ ਭਵਾਨੀਗੜ੍ਹ ਆਦਿ ਕਿਸਾਨ ਸ਼ਾਮਿਲ ਹੋਏ।