May 8, 2025

ਪਾਕਿਸਤਾਨ ਨੇ ਭਾਰਤ ਦੇ 15 ਫੌਜੀ ਟਿਕਾਣਿਆਂ ਉਪਰ ਕੀਤੀ ਨਾਕਾਮ ਹਮਲੇ ਦੀ ਕੋਸ਼ਿਸ਼

ਨਵੀਂ ਦਿੱਲੀ, 8 ਮਈ – ਪਾਕਿਸਤਾਨ ਨੇ ਲੰਘੀ ਰਾਤ ਭਾਰਤ ਦੇ 15 ਫੌਜੀ ਟਿਕਾਣਿਆਂ ਉਪਰ ਹਮਲਾ ਬੋਲਿਆ ਪਰ ਨਾਕਾਮ ਰਿਹਾ। ਇਸ ਦਾ ਜਵਾਬ ਦਿੰਦਿਆਂ ਭਾਰਤ ਨੇ ਵੀਰਵਾਰ ਸਵੇਰੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਭਾਰਤ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬੁੱਧਵਾਰ ਰਾਤ ਪਾਕਿਸਤਾਨੀ ਫੌਜ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰਕੇ ਢੁਕਵਾਂ ਜਵਾਬ ਦਿੱਤਾ। ਮੀਡੀਆ ਵਿੱਚ ਧਮਾਕਿਆਂ ਦੀਆਂ ਖਬਰਾਂ ਮਗਰੋਂ ਭਾਰਤੀ ਰੱਖਿਆ ਮੰਤਰਾਲੇ ਨੇ ਅੱਜ ਦੁਪਹਿਰ 2:30 ਵਜੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਭਾਰਤੀ ਫੌਜਾਂ ਨੇ ਪਾਕਿਸਤਾਨ ਦੇ ਕਈ ਸਥਾਨਾਂ ‘ਤੇ ਹਵਾਈ ਰੱਖਿਆ ਰਾਡਾਰਾਂ ਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਨੇ ਲਾਹੌਰ ਵਿੱਚ ਸਥਿਤ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕਰ ਰਿਹਾ ਹੈ। ਇਸ ਵਿੱਚ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ 07 ਮਈ 2025 ਨੂੰ ਆਪ੍ਰੇਸ਼ਨ ਸਿੰਦੂਰ ‘ਤੇ ਪ੍ਰੈਸ ਬ੍ਰੀਫਿੰਗ ਦੌਰਾਨ ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦਰਿਤ, ਨਾਪੀ-ਤੋਲੀ ਤੇ ਗੈਰ-ਉਕਸਾਊ ਦੱਸਿਆ ਸੀ। ਇਹ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ ਕਿ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਇਹ ਵੀ ਦੁਹਰਾਇਆ ਗਿਆ ਸੀ ਕਿ ਭਾਰਤ ਵਿੱਚ ਫੌਜੀ ਟਿਕਾਣਿਆਂ ‘ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਦੂਜੇ ਪਾਸੇ 07-08 ਮਈ 2025 ਦੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਅਵੰਤੀਪੁਰਾ, ਸ਼੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਤੇ ਭੁਜ ਸਮੇਤ ਉੱਤਰੀ ਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੂੰ ਇੰਟੀਗ੍ਰੇਟਿਡ ਕਾਊਂਟਰ ਯੂਏਐਸ ਗਰਿੱਡ ਤੇ ਏਅਰ ਡਿਫੈਂਸ ਸਿਸਟਮ ਦੁਆਰਾ ਬੇਅਸਰ ਕਰ ਦਿੱਤਾ ਗਿਆ। ਇਨ੍ਹਾਂ ਹਮਲਿਆਂ ਦਾ ਮਲਬਾ ਹੁਣ ਕਈ ਥਾਵਾਂ ਤੋਂ ਬਰਾਮਦ ਕੀਤਾ ਜਾ ਰਿਹਾ ਹੈ ਜੋ ਪਾਕਿਸਤਾਨੀ ਹਮਲਿਆਂ ਨੂੰ ਸਾਬਤ ਕਰਦੇ ਹਨ। ਭਾਰਤ ਨੇ ਅੱਗੇ ਕਿਹਾ ਕਿ ਅੱਜ ਸਵੇਰੇ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿੱਚ ਕਈ ਥਾਵਾਂ ‘ਤੇ ਏਅਰ ਡਿਫੈਂਸ ਰਾਡਾਰਾਂ ਤੇ ਸਿਸਟਮਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਦੀ ਪ੍ਰਤੀਕਿਰਿਆ ਪਾਕਿਸਤਾਨ ਵਾਂਗ ਹੀ ਤੀਬਰਤਾ ਨਾਲ ਉਸੇ ਖੇਤਰ ਵਿੱਚ ਰਹੀ ਹੈ। ਇਹ ਪਤਾ ਲੱਗਾ ਹੈ ਕਿ ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਅਸਰ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਨੇ ਭਾਰਤ ਦੇ 15 ਫੌਜੀ ਟਿਕਾਣਿਆਂ ਉਪਰ ਕੀਤੀ ਨਾਕਾਮ ਹਮਲੇ ਦੀ ਕੋਸ਼ਿਸ਼ Read More »

ਵਿਆਹ ਸ਼ਾਦੀਆਂ/ਧਾਰਮਿਕ ਪ੍ਰੋਗਰਾਮਾਂ ‘ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ ‘ਤੇ ਰੋਕ

ਫਾਜ਼ਿਲਕਾ, 8 ਮਈ – ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾਂ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖੁਸ਼ੀ ਦੇ ਸਮਾਗਮਾਂ ਅਤੇ ਧਾਰਮਿਕ ਉਤਸਵੲ ਦੌਰਾਨ ਆਮ ਪਬਲਿਕ ਵੱਲੋਂ ਡਰੋਨ ਕੈਮਰਿਆਂ ਦੀ ਵਰਤੋਂ ਕਰਨ ਅਤੇ ਚਲਾਈ ਜਾਣ ਵਾਲੀ ਆਤਿਸ਼ਬਾਜੀ, ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਟਰ ਸ਼ਾਮਿਲ ਹਨ, ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਅਨੁਸਾਰ ਵਰਤਮਾਨ ਸਥਿਤੀਆਂ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਡਰਿੱਲ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸਾਦੀ, ਖੁਸ਼ੀ ਦੇ ਉਤਸਵਾਂ ਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਡਰੋਨ ਕੈਮਰਿਆਂ ਤੇ ਆਤਿਸ਼ਬਾਜੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਪਟਾਖੇ ਸ਼ਾਮਿਲ ਹੁੰਦੇ ਹਨ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਖਿਆਂ ਦੇ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ ਅਤੇ ਭਰਮ ਦੀ ਸਥਿਤੀ ਬਣ ਸਕਦੀ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸਾ ਬਣਿਆ ਰਹਿੰਦਾ ਹੈ।

ਵਿਆਹ ਸ਼ਾਦੀਆਂ/ਧਾਰਮਿਕ ਪ੍ਰੋਗਰਾਮਾਂ ‘ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ ‘ਤੇ ਰੋਕ Read More »

ਗੁਰਦਾਸਪੁਰ ‘ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਪੂਰਨ ਬਲੈਕਆਊਟ

ਗੁਰਦਾਸਪੁਰ, 8 ਮਈ – ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਜਾਰੀ ਹੈ। ਲੋਕਾਂ ਦੀ ਸੁਰੱਖਿਆ ਵਾਸਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਤਰ੍ਹਾਂ-ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇਥੇ ਸੁਰੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਜਦੋਂ ਵੀ ਭਾਰਤ ਪਾਕਿਸਤਾਨ ਵਿਚਕਾਰ ਜੰਗ ਵਰਗਾ ਮਾਹੌਲ ਬਣਦਾ ਹੈ ਤਾਂ ਸਰਹੱਦੀ ਖੇਤਰਾਂ ਨੂੰ ਖਾਸ ਤੌਰ ‘ਤੇ ਅਲਰਟ ਤੇ ਰੱਖਿਆ ਜਾਂਦਾ ਹੈ। ਖਬਰ ਮਿਲ ਰਹੀ ਹੈ ਕਿ ਇਸੇ ਤਹਿਤ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਦਲਵਿੰਦਰਜੀਤ ਸਿੰਘ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕਾਂ ਲਈ ਆਦੇਸ਼ ਜਾਰੀ ਕੀਤਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਪੂਰਨ ਬਲੈਕਆਊਟ ਰਹੇਗਾ। ਉਨ੍ਹਾਂ ਆਪਣੇ ਆਦੇਸ਼ਾਂ ਵਿਚ ਇਹ ਵੀ ਦੱਸਿਆ ਕਿ ਇਹ ਹੁਕਮ ਜੇਲਾਂ ਤੇ ਹਸਪਤਾਲਾਂ ‘ਤੇ ਲਾਗੂ ਨਹੀਂ ਹੋਣਗੇ।

ਗੁਰਦਾਸਪੁਰ ‘ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਪੂਰਨ ਬਲੈਕਆਊਟ Read More »

ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ‘ਚ 618695 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 8 ਮਈ – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 618695 ਮੀਟਰਿਕ ਟਨ ਕਣਕ ਦੀ ਖ਼ਰੀਦ ਮੁਕੰਮਲ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 626649 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 618695 ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਵਿੱਚ ਖ਼ਰੀਦ ਏਜੰਸੀ ਪਨਗਰੇਨ ਨੇ 175000 ਮੀਟਰਿਕ ਟਨ, ਮਾਰਕਫੈੱਡ ਨੇ 158580 ਮੀਟਰਿਕ ਟਨ, ਪਨਸਪ ਨੇ 139145 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 91129 ਮੀਟਰਿਕ ਟਨ ਅਤੇ ਐੱਫ਼.ਸੀ.ਆਈ. ਨੇ 25241 ਮੀਟਰਿਕ ਟਨ ਕਣਕ ਖ਼ਰੀਦੀ ਹੈ। ਇਸ ਤੋਂ ਇਲਾਵਾ 29600 ਮੀਟਰਿਕ ਟਨ ਵਪਾਰੀਆਂ ਵੱਲੋਂ ਖ਼ਰੀਦੀ ਗਈ ਹੈ।

ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ‘ਚ 618695 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ – ਡਿਪਟੀ ਕਮਿਸ਼ਨਰ Read More »

ਭਾਰਤ-ਪਾਕਿ ਸਰਹੱਦ ਦੇ ਪਿੰਡਾਂ ਦੇ ਲੋਕ ਕਰ ਰਹੇ ਘਰ ਖਾਲੀ

ਫਾਜ਼ਿਲਕਾ, 8 ਮਈ – ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਲੋਕਾਂ ਨੇ ਪਿੰਡ ਛੱਡਣਾ ਸ਼ੁਰੂ ਕਰ ਦਿੱਤਾ ਹੈ। ਲੋਕ ਘਰੇਲੂ ਸਮਾਨ ਨੂੰ ਟਰੈਕਟਰ ਟਰਾਲੀਆਂ ਵਿੱਚ ਲੱਦ ਰਹੇ ਹਨ ਅਤੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਦੌਰਾਨ ਪਾਕਿਸਤਾਨ ਨੇ ਇਸ ਇਲਾਕੇ ਨੂੰ ਘੇਰ ਲਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸੇ ਕਰਕੇ ਹੁਣ ਉਹ ਜੰਗ ਦੇ ਡਰੋਂ ਆਪਣਾ ਇਲਾਕਾ ਛੱਡਣ ਲਈ ਮਜਬੂਰ ਹਨ। ਜਾਣਕਾਰੀ ਦਿੰਦੇ ਹੋਏ ਪਿੰਡ ਪੱਕਾ ਚਿਸ਼ਤੀ ਦੇ ਵਸਨੀਕ ਫ਼ੌਜਾ ਸਿੰਘ, ਖੁਸ਼ਹਾਲ ਸਿੰਘ, ਬਲਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਦੌਰਾਨ ਪਾਕਿਸਤਾਨ ਨੇ ਇਸ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ। ਜਿਸ ਕਾਰਨ ਉਨ੍ਹਾਂ ਨੇ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਜਦੋਂ ਸਥਿਤੀ ਸ਼ਾਂਤ ਹੋਈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋਇਆ, ਤਾਂ ਪਾਕਿਸਤਾਨ ਨੇ ਭਾਰਤੀ ਲੋਕਾਂ ਨੂੰ ਰਿਹਾਅ ਕਰ ਦਿੱਤਾ।

ਭਾਰਤ-ਪਾਕਿ ਸਰਹੱਦ ਦੇ ਪਿੰਡਾਂ ਦੇ ਲੋਕ ਕਰ ਰਹੇ ਘਰ ਖਾਲੀ Read More »

ਪਾਕਿਸਤਾਨੀ ਗੋਲਾਬਾਰੀ ਵਿਚਾਲੇ ਪੁਣਛ ’ਚ ਭਾਰਤੀ ਫੌਜੀ ਨੇ ਪ੍ਰਾਪਤ ਕੀਤੀ ਸ਼ਹੀਦੀ

ਚੰਡੀਗੜ੍ਹ, 8 ਮਈ –  ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਵਿਚ ਕੀਤੀ ਜਾ ਰਹੀ ਗੋਲਾਬਾਰੀ ਵਿਚ ਇਕ ਭਾਰਤੀ ਫੌਜੀ ਸ਼ਹੀਦ ਹੋ ਗਿਆ ਹੈ। ਸ਼ਹੀਦ ਹੋਣ ਵਾਲੇ ਦੀ ਪਛਾਣ ਦਿਨੇਸ਼ ਕੁਮਾਰ ਸ਼ਰਮਾ ਵਜੋਂ ਹੋਈ ਹੈ ਜੋ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਸੀ।

ਪਾਕਿਸਤਾਨੀ ਗੋਲਾਬਾਰੀ ਵਿਚਾਲੇ ਪੁਣਛ ’ਚ ਭਾਰਤੀ ਫੌਜੀ ਨੇ ਪ੍ਰਾਪਤ ਕੀਤੀ ਸ਼ਹੀਦੀ Read More »

ਅੰਮ੍ਰਿਤਸਰ Military Base ‘ਤੇ ਹਵਾਈ ਹਮਲੇ ਦੀ ਝੂਠੀ ਅਫ਼ਵਾਹਾਂ ਫੈਲਾ ਰਿਹਾ ਪਾਕਿਸਤਾਨ

ਨਵੀਂ ਦਿੱਲੀ, 8 ਮਈ – ਭਾਰਤ ਵੱਲੋਂ ਪਾਕਿਸਤਾਨ ‘ਤੇ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬਹੁਤ ਪਰੇਸ਼ਾਨ ਹੈ ਤੇ ਕੋਈ ਹੱਲ ਨਾ ਲੱਭ ਸਕਣ ਕਾਰਨ ਉਹ ਹੁਣ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਅਜਿਹੀ ਹੀ ਇੱਕ ਝੂਠੀ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਮਿਲਟਰੀ ਬੇਸ ‘ਤੇ ਹਮਲਾ ਕਰਕੇ ਕਈ ਲੋਕਾਂ ਨੂੰ ਮਾਰ ਦਿੱਤਾ ਹੈ ਤੇ ਕਈ ਹੋਰ ਜ਼ਖਮੀ ਕਰ ਦਿੱਤੇ ਹਨ। ਇੰਨ੍ਹਾਂ ਹੀ ਨਹੀਂ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਇਸ ਪੋਸਟ ਨਾਲ 21 ਸਕਿੰਟ ਦਾ ਵੀਡੀਓ ਵੀ ਜੋੜਿਆ ਗਿਆ ਹੈ। ਪੀਆਈਬੀ ਨੇ ਦਾਅਵੇ ਨੂੰ ਕੀਤਾ ਰੱਦ ਜਿਵੇਂ ਹੀ ਇਹ ਝੂਠੀ ਖ਼ਬਰ ਪਾਕਿਸਤਾਨ ਤੋਂ ਸੋਸ਼ਲ ਮੀਡੀਆ ‘ਤੇ ਫੈਲੀ ਇਹ ਚਰਚਾ ਦਾ ਵਿਸ਼ਾ ਬਣ ਗਈ ਪਰ ਪੀਆਈਬੀ (ਪ੍ਰੈਸ ਇਨਫਰਮੇਸ਼ਨ ਬਿਊਰੋ) ਨੇ ਹੁਣ ਤਸਵੀਰ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ ਤੇ ਅੰਮ੍ਰਿਤਸਰ ਮਿਲਟਰੀ ਬੇਸ ‘ਤੇ ਹਮਲੇ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਇਸ ਨੂੰ ਝੂਠੀ ਖ਼ਬਰ ਕਰਾਰ ਦਿੱਤਾ ਹੈ। ਪੀਆਈਬੀ ਨੇ ਐਕਸ ‘ਤੇ ਪੋਸਟ ਕੀਤੀ ਜਾਣਕਾਰੀ ਪੀਆਈਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਵੀਡੀਓ ਦੀ ਸੱਚਾਈ ਤੇ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਫੌਜੀ ਅੱਡੇ ‘ਤੇ ਹਮਲੇ ਦੀ ਖ਼ਬਰ ਫੈਲਾਏ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਅੰਮ੍ਰਿਤਸਰ ਫੌਜੀ ਅੱਡੇ ‘ਤੇ ਹਵਾਈ ਹਮਲੇ ਦੀ ਇੱਕ ਝੂਠੀ ਵੀਡੀਓ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਹੈਂਡਲ ਤੋਂ ਫੈਲਾਈ ਜਾ ਰਹੀ ਹੈ। #PIBFactCheck ਅਨੁਸਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਕਲਿੱਪ ਅਸਲ ਵਿੱਚ ਕਿਸੇ ਹਮਲੇ ਦੀ ਵੀਡੀਓ ਨਹੀਂ ਹੈ, ਸਗੋਂ 2024 ਵਿੱਚ ਜੰਗਲ ਦੀ ਅੱਗ ਦੀ ਪੁਰਾਣੀ ਫੁਟੇਜ ਹੈ। PIB ਨੇ ਲੋਕਾਂ ਨੂੰ ਅਪੀਲ ਕੀਤੀ, “ਕਿਰਪਾ ਕਰਕੇ ਗੈਰ-ਪ੍ਰਮਾਣਿਤ ਸਮੱਗਰੀ ਸਾਂਝੀ ਨਾ ਕਰੋ ਅਤੇ ਸਹੀ ਤੱਥ ਜਾਣਨ ਲਈ ਸਿਰਫ਼ ਭਾਰਤ ਸਰਕਾਰ ਦੇ ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰੋ।” ਪਾਕਿਸਤਾਨ ਤਣਾਅ ਵਿਚਕਾਰ ਸਾਵਧਾਨ ਰਹੋ ਪਾਕਿਸਤਾਨ ਨਾਲ ਤਣਾਅ ਵਿਚਕਾਰ ਇਹ ਮਹੱਤਵਪੂਰਨ ਹੈ ਕਿ ਅਸੀਂ ਅਫਵਾਹਾਂ ਅਤੇ ਗਲਤ ਜਾਣਕਾਰੀ ਤੋਂ ਬਚੀਏ। ਇੱਥੇ ਕੁਝ ਸੁਝਾਅ ਹਨ: ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰੋ। ਵੈੱਬਸਾਈਟਾਂ: ਸਰਕਾਰੀ ਜਾਂ ਵੱਡੀਆਂ ਵੈੱਬਸਾਈਟਾਂ ਤੋਂ ਜਾਣਕਾਰੀ ‘ਤੇ ਭਰੋਸਾ ਕਰੋ। ਪ੍ਰਮੁੱਖ ਨਿਊਜ਼ ਚੈਨਲ: ਸਥਾਪਿਤ ਅਤੇ ਭਰੋਸੇਯੋਗ ਨਿਊਜ਼ ਚੈਨਲਾਂ ਤੋਂ ਜਾਣਕਾਰੀ ‘ਤੇ ਭਰੋਸਾ ਕਰੋ। ਅਧਿਕਾਰਤ ਬਿਆਨ: ਸਰਕਾਰੀ ਅਧਿਕਾਰੀਆਂ ਅਤੇ ਫੌਜ ਦੇ ਅਧਿਕਾਰਤ ਬਿਆਨਾਂ ਵੱਲ ਧਿਆਨ ਦਿਓ। ਗੈਰ-ਪ੍ਰਮਾਣਿਤ ਜਾਣਕਾਰੀ ਤੋਂ ਬਚੋ। ਸ਼ੱਕੀ ਲਿੰਕ: WhatsApp ਜਾਂ ਸੁਨੇਹਿਆਂ ‘ਤੇ ਪ੍ਰਾਪਤ ਹੋਏ ਸ਼ੱਕੀ ਲਿੰਕਾਂ ਨੂੰ ਨਾ ਖੋਲ੍ਹੋ।

ਅੰਮ੍ਰਿਤਸਰ Military Base ‘ਤੇ ਹਵਾਈ ਹਮਲੇ ਦੀ ਝੂਠੀ ਅਫ਼ਵਾਹਾਂ ਫੈਲਾ ਰਿਹਾ ਪਾਕਿਸਤਾਨ Read More »

ਭਾਰਤ-ਪਾਕਿ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ 1037 ਕਿਲੋਮੀਟਰ ਲੰਬੀ ਸਰਹੱਦ ਸੀਲ

ਰਾਜਸਥਾਨ, 8 ਮਈ – ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਵਿੱਚ ਹੋਏ ਹਵਾਈ ਹਮਲਿਆਂ ਤੋਂ ਬਾਅਦ, ਅਸਮਾਨ ਤੋਂ ਜ਼ਮੀਨ ਤੱਕ ਸਰਹੱਦਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਰਾਜਸਥਾਨ ਨਾਲ ਲੱਗਦੀ 1037 ਕਿਲੋਮੀਟਰ ਲੰਬੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਫੇਲ, ਮਿਰਾਜ, ਮਿਗ ਅਤੇ ਸੁਖੋਈ ਦਿਨ-ਰਾਤ ਲੜਾਕੂ ਗਸ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਬਲੱਡ ਬੈਂਕਾਂ ਅਤੇ ਆਕਸੀਜਨ ਯੂਨਿਟਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਬੀਐਸਐਫ ਅਤੇ ਹਵਾਈ ਸੈਨਾ ਨਜ਼ਰ ਰੱਖ ਰਹੀਆਂ ਹਨ। ਪੱਛਮੀ ਸੈਕਟਰ ਦੇ ਏਅਰਬੇਸਾਂ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਸੈਨਿਕਾਂ ਨੂੰ ਕਿਸੇ ਵੀ ‘ਅਪਵਿੱਤਰ’ ਗਤੀਵਿਧੀ ਦੀ ਸੂਰਤ ਵਿੱਚ ਗੋਲੀ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਤਿਆਰੀਆਂ ਬਾਰੇ, ਬੀਐਸਐਫ ਰਾਜਸਥਾਨ ਫਰੰਟੀਅਰ ਦੇ ਆਈਜੀ ਐਮਐਲ ਗਰਗ ਨੇ ਕਿਹਾ ਕਿ ਸਰਹੱਦੀ ਪਿੰਡਾਂ ਨੂੰ ਖਾਲੀ ਨਹੀਂ ਕਰਵਾਇਆ ਗਿਆ ਹੈ ਪਰ ਲੋਕਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਭਾਰਤ-ਪਾਕਿ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ 1037 ਕਿਲੋਮੀਟਰ ਲੰਬੀ ਸਰਹੱਦ ਸੀਲ Read More »

ਭਾਰਤ ਨੇ ਪਾਕਿਸਤਾਨ ਤੇ ਕੀਤਾ ਹਮਲਾ, ਖੇਤਾਂ ‘ਚੋ ਮਿਲੇ ਮਿਜ਼ਾਇਲ ਦੇ ਟੁਕੜੇ

ਨਵੀਂ ਦਿੱਲੀ, 8 ਮਈ – ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਚਲਾਇਆ ਹੈ। ਇਸ ਦੇ ਤਹਿਤ ਪਾਕਿਸਤਾਨ ਅਤੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਮਿਜ਼ਾਈਲਾਂ ਨਾਲ ਹਮਲਾ ਕਰਕੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਦਸੂਹਾ ਦੇ ਪਿੰਡ ਘੱਗਵਾਲ ‘ਚ ਮਿਲੀ ਮਿਜ਼ਾਈਲ ਅੱਜ ਦਸੂਹਾ ਦੇ ਪਿੰਡ ਘੱਗਵਾਲ ‘ਚ ਇਕ ਮਿਜ਼ਾਈਲ ਮਿਲੀ ਹੈ, ਜਿਸ ਨੂੰ ਵੇਖ ਕੇ ਇਲਾਕਾ ਨਿਵਾਸੀ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੀਆਂ ਮੇਡ ਇਨ ਚਾਇਨਾਂ ਮਿਜ਼ਾਈਲਾਂ ਹਨ, ਜਿਨ੍ਹਾਂ ਨੂੰ ਭਾਰਤ ਏਅਰ ਡਿਫੈਂਸ ਸਿਸਟਮ ਨੇ ਐਂਟੀ ਮਿਜ਼ਾਈਲ ਨਾਲ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਖੇਤਾਂ ‘ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ ਉਥੇ ਹੀ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਦੇ ਬਾਹਰਵਾਰ ਖੇਤਾਂ ਵਿੱਚ ਮਿਜ਼ਾਈਲ ਮਿਲੀ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਸਹਿਮ ਵਾਲਾ ਮਾਹੌਲ ਹੈ। ਲੋਕਾਂ ਨੇ ਸਵੇਰ ਵੇਲੇ ਮਿਜ਼ਾਈਲ ਖੇਤਾਂ ਵਿੱਚ ਦੇਖੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ। ਹੁਸ਼ਿਆਰਪੁਰ ਦੇ ਖੇਤਾਂ ‘ਚੋਂ ਮਿਲਿਆ ਮਿਜ਼ਾਈਲ ਦਾ ਮਲਬਾ ਇਸ ਤੋਂ ਇਲਾਵਾ 8 ਮਈ ਦੀ ਸਵੇਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਾਂ ਵਿੱਚ ਭਾਰਤੀ ਸਰਹੱਦ ‘ਤੇ ਮਿਜ਼ਾਈਲ ਦਾ ਮਲਬਾ ਮਿਲਿਆ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਆਪਣਾ ਨਿਸ਼ਾਨਾ ਨਹੀਂ ਲੱਭ ਸਕੀ। ਇਸ ਤੋਂ ਇਲਾਵਾ, ਇੱਕ ਹੋਰ ਮਿਜ਼ਾਈਲ ਦਾ ਮਲਬਾ ਸੀਕਰ ਸੈਕਸ਼ਨ ਨੇੜੇ ਮਿਲਿਆ ਹੈ। ਇਹ ਘਟਨਾ ਭਾਰਤੀ ਸਰਹੱਦ ‘ਤੇ ਵਾਪਰੀ। ਹਾਲਾਂਕਿ ਇਸ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਜਾਂ ਅਧਿਕਾਰਤ ਪੁਸ਼ਟੀ ਉਪਲਬਧ ਨਹੀਂ ਹੈ। ਇਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਹਾਲਾਂਕਿ, ਜਾਣਕਾਰੀ ਅਨੁਸਾਰ ਫੌਜ ਅਤੇ ਪੁਲਿਸ ਨੇ ਇਸ ਬੰਬ ਵਰਗੀ ਵਸਤੂ ਨੂੰ ਉੱਥੋਂ ਹਟਾ ਦਿੱਤਾ ਹੈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਮਿਜ਼ਾਈਲ ਜਾਂ ਰਾਕੇਟ ਕਿਸ ਪਾਸਿਓਂ ਦਾਗਿਆ ਗਿਆ ਸੀ। ਭਾਰਤੀ ਫੌਜ ਤੇ ਹਵਾਈ ਸੈਨਾ ਨੇ ਅੱਤਵਾਦੀਆਂ ਦੇ ਤਬਾਹ ਕੀਤੇ ਟਿਕਾਣੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ‘ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਟਿਕਾਣਿਆਂ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਅੱਤਵਾਦੀ ਆਗੂਆਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਦਾ ਅਜਿੱਤ ਕਿਲ੍ਹਾ ਮੰਨਿਆ ਜਾਂਦਾ ਸੀ। ਸਰਕਾਰ ਨੇ ਇਸ ਕਾਰਵਾਈ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੀਡੀਆ ਰਿਪੋਰਟਾਂ ਵਿੱਚ ਉਨ੍ਹਾਂ ਦੀ ਗਿਣਤੀ 70 ਤੋਂ ਵੱਧ ਦੱਸੀ ਗਈ ਹੈ।

ਭਾਰਤ ਨੇ ਪਾਕਿਸਤਾਨ ਤੇ ਕੀਤਾ ਹਮਲਾ, ਖੇਤਾਂ ‘ਚੋ ਮਿਲੇ ਮਿਜ਼ਾਇਲ ਦੇ ਟੁਕੜੇ Read More »

ਭਾਰਤ – ਪਾਕਿ ਅਣਸੁਖਾਵੇਂ ਰਾਜਨੀਤਿਕ ਮਾਹੌਲ ਕਾਰਨ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਕੁਝ ਸਮੇਂ ਲਈ ਮੁਲਤਵੀ

ਲੁਧਿਆਣਾ, 8 ਮਈ (ਏ.ਡੀ.ਪੀ ਨਿਊਜ਼) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 15ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਜੋਂ 10 ਮਈ ਤੋਂ 1 ਜੂਨ ਤੱਕ ਜਰਖੜ ਸਟੇਡੀਅਮ ਵਿਖੇ ਹੋਣਾ ਸੀ ਉਹ ਭਾਰਤ ਪਾਕਿਸਤਾਨ ਅਣਸੁਖਾਵੇਂ ਰਾਜਨੀਤਿਕ ਮਾਹੌਲ ਕਾਰਨ ਭਾਰਤ ਸਰਕਾਰ ਦੀਆਂ ਹਦਾਇਤਾਂ ਨੂੰ ਵੇਖਦਿਆਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਇਹ ਜਾਣਕਾਰੀ ਜਰਖੜ ਹਾਕੀ ਅਕੈਡਮੀ ਦੇ ਸਕੱਤਰ ਕੋਚ ਗੁਰਸਤਿੰਦਰ ਸਿੰਘ ਪਰਗਟ ਨੇ ਦਿੱਤੀ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਨੇ ਭਾਰਤ ਪਾਕਿਸਤਾਨ ਦੇ ਰਾਜਨੀਤਿਕ ਹਾਲਾਤ ਸੁਖਾਵੇਂ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।

ਭਾਰਤ – ਪਾਕਿ ਅਣਸੁਖਾਵੇਂ ਰਾਜਨੀਤਿਕ ਮਾਹੌਲ ਕਾਰਨ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਕੁਝ ਸਮੇਂ ਲਈ ਮੁਲਤਵੀ Read More »