ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ ਕੈਂਪ ’ਚ 72 ਵਿਅਕਤੀਆਂ ਨੇ ਕੀਤਾ ਖੂਨਦਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਵਿਸ਼ਵਾਸ ਫਾਊਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ, ਸੈਕਟਰ-76, ਮੋਹਾਲੀ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਕੈਂਪ ਵਿੱਚ 72 ਯੂਨਿਟ ਖੂਨ ਦੇ ਇਕੱਠੇ ਕੀਤੇ ਗਏ। ਉਕਤ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ)-ਕਮ-ਅਵੇਤਨੀ ਸਕੱਤਰ, ਸ੍ਰੀਮਤੀ ਅੰਕਿਤਾ ਕਾਂਸਲ, ਨੇ ਦੱਸਿਆ ਕਿ ਇਸ ਮੌਕੇ ਡੇਅਰੀ ਵਿਕਾਸ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀ ਸ੍ਰੀ ਮਨਦੀਪ ਸਿੰਘ ਵਲੋਂ 49ਵੀਂ ਵਾਰ ਖੂਨਦਾਨ ਕੀਤਾ ਗਿਆ ਜਦਕਿ ਕੈਂਪ ਵਿੱਚ 6 ਮਹਿਲਾਵਾਂ ਵਲੋਂ ਵੀ ਖੂਨਦਾਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਸਹਾਇਕ ਕਮਿਸ਼ਨਰ (ਜ)-ਕਮ-ਅਵੇਤਨੀ ਸਕੱਤਰ, ਸ੍ਰੀਮਤੀ ਅੰਕਿਤਾ ਕਾਂਸਲ ਨੇ ਅੱਗੇ ਦੱਸਿਆ ਕਿ ਵਿਸ਼ਵ ਰੈਡ ਕਰਾਸ ਦਿਵਸ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਦੇ ਜਨਮ ਦਿਸਵ ’ਤੇ ਮਨਾਇਆ ਜਾਂਦਾ ਹੈ। ਸਰ ਜੀਨ ਹੈਨਰੀ ਡਿਊਨਾ ਦਾ ਜਨਮ 8 ਮਈ, 1828 ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੂੰ 1901 ਵਿੱਚ ਦੁਨੀਆ ਦਾ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਵਲੋਂ 1863 ਵਿੱਚ ਅੰਤਰਰਾਸ਼ਟਰੀ ਕਮੇਟੀ ਆਫ ਰੈੱਡ ਕਰਾਸ (ਆਈ ਸੀ ਆਰ ਸੀ) ਦੀ ਸਥਾਪਨਾ ਕੀਤੀ ਸੀ। ਬਾਅਦ ਵਿੱਚ 1920 ਵਿੱਚ ਭਾਰਤ ਵਿੱਚ ਅਜਿਹੀ ਹੀ ਇੱਕ ਸੰਸਥਾ ਬਣਾਈ ਗਈ, ਜਿਸ ਦਾ ਨਾਂ ਇੰਡੀਅਨ ਰੈਡ ਕਰਾਸ ਸੁਸਾਇਟੀ ਰੱਖਿਆ ਗਿਆ। ਸਾਲ 1859 ਵਿੱਚ ਸੋਲਫੇਰੀਨੋ (ਇਟਲੀ) ਵਿੱਚ ਭਿਆਨਕ ਲੜਾਈ ਹੋਈ, ਜਿਸ ਵਿੱਚ 40 ਹਜ਼ਾਰ ਤੋਂ ਵੱਧ ਸੈਨਿਕ ਮਾਰੇ ਗਏ ਅਤੇ ਲੱਖਾਂ ਜ਼ਖਮੀ ਹੋ ਗਏ। ਹੈਨਰੀ ਡਿਊਨਾ ਜ਼ਖਮੀ ਸਿਪਾਹੀਆਂ ਦੀ ਦੁਰਦਸ਼ਾ ਦੇਖ ਕੇ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਪਿੰਡ ਦੇ ਕੁਝ ਲੋਕਾਂ ਨਾਲ ਮਿਲ ਕੇ ਉਨ੍ਹਾਂ ਸੈਨਿਕਾਂ ਦੀ ਮਦਦ ਕੀਤੀ।

ਇਸ ਤੋ ਬਾਅਦ 1863 ਵਿੱਚ ਉਨਾਂ ਨੇੇ ਇਕ ਕਮੇਟੀ ਬਣਾਈ ਜਿਸ ਨੂੰ ਰੈਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦਾ ਨਾਂ ਦਿੱਤਾ ਗਿਆ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਰਬੰਸ ਸਿੰਘ ਅਨੁਸਾਰ ਵਿਸ਼ਵ ਰੈੱਡ ਕਰਾਸ ਦਿਵਸ ਪਹਿਲੀ ਵਾਰ 1948 ਵਿੱਚ ਮਨਾਇਆ ਗਿਆ ਸੀ ਜਦਕਿ 1984 ਤੋਂ ਸਰਕਾਰੀ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਸਾਲ ਵਿਸ਼ਵ ਰੈਡ ਕਰਾਸ ਦਿਵਸ ਦਾ ‘ਆਨ ਦਾ ਸਾਈਡ ਆਫ਼ ਹਿਊਮੈਨਿਟੀ’ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਹ ਦਿਵਸ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਕਾਲਜਾਂ ਅਤੇ ਤਹਿਸੀਲ ਪੱਧਰ ਤੇ ਮਨਾਇਆ ਗਿਆ। ਵਿਸ਼ਵ ਰੈੱਡ ਕਰਾਸ ਦਿਹਾੜੇ ਮੌਕੇ ਵੱਖ-ਵੱਖ ਸਕੂਲ ਦੇ ਬੱਚਿਆ ਨੂੰ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸੰਕਟ ਦੀ ਘੜੀ ਵਿੱਚ ਆਪਣਾ ਸਭ ਕੁਝ ਕੁਰਬਾਨ ਕਰਕੇ ਸਾਰਿਆਂ ਦੀ ਜਾਨ ਬਚਾਉਣ ਲਈ ਹਮੇਸ਼ਾਂ ਸਮਰਪਿਤ ਹੋਣਾ ਚਾਹੀਦਾ ਹੈ। ਹਰਬੰਸ ਸਿੰਘ, ਸਕੱਤਰ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਗੇ ਦੱਸਿਆ ਗਿਆ ਕਿ ਭਾਈ ਘਨੱਈਆ ਜੀ ਦੇ ਰਾਹ ਤੇ ਚੱਲਦਿਆਂ ਰੈੱਡ ਕਰਾਸ ਸੁਸਾਇਟੀ ਹਮੇਸ਼ਾਂ ਹੀ ਦੀਨ-ਦੁਖੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ।

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...