ਭਾਰਤ – ਪਾਕਿ ਅਣਸੁਖਾਵੇਂ ਰਾਜਨੀਤਿਕ ਮਾਹੌਲ ਕਾਰਨ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਕੁਝ ਸਮੇਂ ਲਈ ਮੁਲਤਵੀ

ਲੁਧਿਆਣਾ, 8 ਮਈ (ਏ.ਡੀ.ਪੀ ਨਿਊਜ਼) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 15ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਜੋਂ 10 ਮਈ ਤੋਂ 1 ਜੂਨ ਤੱਕ ਜਰਖੜ ਸਟੇਡੀਅਮ ਵਿਖੇ ਹੋਣਾ ਸੀ ਉਹ ਭਾਰਤ ਪਾਕਿਸਤਾਨ ਅਣਸੁਖਾਵੇਂ ਰਾਜਨੀਤਿਕ ਮਾਹੌਲ ਕਾਰਨ ਭਾਰਤ ਸਰਕਾਰ ਦੀਆਂ ਹਦਾਇਤਾਂ ਨੂੰ ਵੇਖਦਿਆਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਇਹ ਜਾਣਕਾਰੀ ਜਰਖੜ ਹਾਕੀ ਅਕੈਡਮੀ ਦੇ ਸਕੱਤਰ ਕੋਚ ਗੁਰਸਤਿੰਦਰ ਸਿੰਘ ਪਰਗਟ ਨੇ ਦਿੱਤੀ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਨੇ ਭਾਰਤ ਪਾਕਿਸਤਾਨ ਦੇ ਰਾਜਨੀਤਿਕ ਹਾਲਾਤ ਸੁਖਾਵੇਂ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।

ਸਾਂਝਾ ਕਰੋ

ਪੜ੍ਹੋ

ਗੁਰਦਾਸਪੁਰ ‘ਚ ਰਾਤ 9 ਵਜੇ ਤੋਂ ਸਵੇਰ

ਗੁਰਦਾਸਪੁਰ, 8 ਮਈ – ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ...