ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ” ਉਪਰ ਵਿਚਾਰ ਗੋਸਟੀ

ਮੋਹਾਲੀ 7 ਮਈ (ਗਿਆਨ ਸਿੰਘ) ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਭਾਸ਼ਾ ਵਿਭਾਗ,ਪੰਜਾਬ ਦੇ ਜ਼ਿਲ੍ਹਾ ਦਫ਼ਤਰ ਮੋਹਾਲੀ ਦੇ ਸਹਿਯੋਗ ਨਾਲ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲ਼ੀ ਦੇ ਫੁੱਲ ‘ ਉਪਰ ਭਾਵਪੂਰਨ ਵਿਚਾਰ ਗੋਸ਼ਟੀ ਕਰਵਾਈ ਗਈ।ਡਾ ਵੀਰ ਪਾਲ ਕੌਰ ਨੇ ਗੀਤ ਸੰਗ੍ਰਹਿ ਕਿਤਾਬ ਬਾਰੇ ਮੁੱਲਵਾਨ ਪੇਪਰ ਪੜ੍ਹਿਆ। ਸਰੋਤਿਆਂ ਵਿੱਚੋਂ ਪ੍ਰੋ. ਜਲੌਰ ਸਿੰਘ ਖੀਵਾ ਤੇ ਸੁਰਜੀਤ ਸੁਮਨ ਨੇ ਸਾਰਥਿਕ ਵਿਚਾਰਾਂ ਨਾਲ ਗੱਲ ਅੱਗੇ ਤੋਰੀ ਤੇ ਵਿਚਾਰ ਪ੍ਰਗਟ ਕੀਤੇ।ਪ੍ਰਧਾਨਗੀ ਮੰਡਲ ਵਿੱਚੋੰ ਹਰਵਿੰਦਰ ਸਿੰਘ ਤੇ ਪ੍ਰੋ.ਅਤੈ ਸਿੰਘ ਨੇ ਕੰਮੇਆਣਾ ਦੇ ਗੀਤ ਕਾਵਿ ਬਾਰੇ ਵੇਰਵੇ ਨਾਲ ਦੱਸਿਆ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਸਮੁੱਚੇ ਪੰਜਾਬੀ ਗੀਤ ਸੰਗ੍ਰਹਿ ਬਾਰੇ ਮੁੱਲਵਾਨ ਗੱਲਬਾਤ ਕਰਦਿਆਂ ਧਰਮ ਕੰਮੇਆਣਾ ਦੇ ਗੀਤ ਕਾਵਿ ਨੂੰ ਪੰਜਾਬੀ ਗੀਤਕਾਰੀ ਵਿੱਚ ਵਿਲੱਖਣ ਤੇ ਮੁੱਲਵਾਨ ਕਿਹਾ। ਡਾ. ਦਰਸ਼ਨ ਕੌਰ,ਖੋਜ ਅਫ਼ਸਰ,ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਸਭ ਦਾ ਸਵਾਗਤ ਕੀਤਾ। ਅਖੀਰ ਵਿਚ ਸਾਰਿਆਂ ਦਾ ਧੰਨਵਾਦ ਪਲਵਿੰਦਰ ਸ਼ਰਮਾ ਪ੍ਰਧਾਨ, ਸਵਪਨ ਫਾਊਂਡੇਸ਼ਨ ਨੇ ਹੁਣ ਤੱਕ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਭਵਿੱਖ ਤੇ ਪ੍ਰੋਗਰਾਮਾਂ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ਧਰਮ ਕੰਮੇਆਣਾ ਦੀ ਗੀਤਕਾਰੀ ਤੇ ਸਮੁੱਚੀ ਪੰਜਾਬੀ ਗੀਤਕਾਰੀ ਬਾਰੇ ਵਿਦਵਤਾ ਭਰਪੂਰ ਗੱਲਬਾਤ ਹੋਈ।ਸਰੋਤਿਆਂ ਵਿੱਚ ਪੰਜਾਬੀ ਦੇ ਕਈ ਨਾਮਵਰ ਲੇਖਕ ਅਤੇ ਬੁੱਧੀਜੀਵੀ ਹਾਜ਼ਰ ਸਨ।

ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ” ਉਪਰ ਵਿਚਾਰ ਗੋਸਟੀ Read More »