April 29, 2025

ਪਹਿਲਗਾਮ ’ਚ ਦਹਿਸ਼ਤ ਕਾਰਨ ਕਸ਼ਮੀਰੀਆਂ ਲਈ ਔਖੀ ਘੜੀ

ਕਸ਼ਮੀਰ ਪਿਛਲੇ 35 ਸਾਲਾਂ ਤੋਂ ਅੱਤਵਾਦ ਅਤੇ ਬੰਦੂਕਾਂ ਦੇ ਸਾਏ ਹੇਠ ਜੀਅ ਰਿਹਾ ਹੈ। ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਲੱਖਾਂ ਹਿੰਦੂ ਕਸ਼ਮੀਰ ਛੱਡ ਕੇ ਚਲੇ ਗਏ ਹਨ। ਸਾਢੇ ਤਿੰਨ ਸਾਲਾਂ ਬਾਅਦ ਕਸ਼ਮੀਰ ਮੁੜ ਤੋਂ ਖੜ੍ਹਾ ਹੋਣ ਲੱਗਾ ਸੀ। ਪੰਜ ਸਾਲਾਂ ਵਿਚ ਵਿਕਾਸ ਦੀ ਰਫ਼ਤਾਰ ਤੇਜ਼ ਹੋਈ ਸੀ। ਸੂਬੇ ਨੂੰ 84 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲ ਚੁੱਕੇ ਸਨ। ਕਸ਼ਮੀਰੀਆਂ ਨੇ ਸੈਲਾਨੀਆਂ ਤੋਂ ਪਿਛਲੇ ਸਾਲ ਦੌਰਾਨ 18 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੱਤਵਾਦੀਆਂ ਨੂੰ ਸ਼ਾਇਦ ਇਹ ਚੰਗਾ ਨਹੀਂ ਸੀ ਲੱਗ ਰਿਹਾ ਜਾਂ ਉਹ ਇਸ ਨੂੰ ਆਪਣੀ ਹਾਰ ਮੰਨਣ ਲੱਗ ਪਏ ਸਨ। ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ਤੋਂ ਇਹ ਅੰਕੜੇ ਸਾਹਮਣੇ ਆਏ ਹਨ। ਅਸਥਿਰਤਾ ਅਤੇ ਹਿੰਸਾ ਦੇ ਮਾਹੌਲ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵਿਕਾਸ ਉੱਤੇ ਪਿਆ ਹੈ। ਇੱਥੋਂ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀ, ਸੈਲਾਨੀ ਅਤੇ ਹਸਤ ਕਲਾ ਹੈ। ਜਿਹੜਾ ਪੈਸਾ ਆਰਥਿਕਤਾ ਨੂੰ ਮਜ਼ਬੂਤ ਕਰਨ ਉੱਤੇ ਲੱਗਣਾ ਸੀ, ਉਸ ਦਾ ਵੱਡਾ ਹਿੱਸਾ ਸੁਰੱਖਿਆ ਤੇ ਅਮਨ-ਕਾਨੂੰਨ ਬਣਾਈ ਰੱਖਣ ਵਿਚ ਲੱਗਦਾ ਰਿਹਾ ਹੈ। ਸਾਲ 1989 ਤੋਂ ਹੁਣ ਤੱਕ ਇਸ ਖੇਤਰ ਦੀ ਸੁਰੱਖਿਆ ਉੱਤੇ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਖ਼ਰਚ ਹੋ ਚੁੱਕੇ ਹਨ। ਕੁਝ ਸਾਲ ਪਹਿਲਾਂ ਭਾਵ 2019 ਵਿਚ ਧਾਰਾ 370 ਹਟਣ ਤੋਂ ਬਾਅਦ ਹਾਲਾਤ ਸੁਧਰਨ ਦੇ ਸੰਕੇਤ ਮਿਲਣ ਲੱਗੇ ਸਨ ਪਰ ਪਹਿਲਗਾਮ ਹਮਲੇ ਨੇ ਨਵੇਂ ਸਿਰੇ ਤੋਂ ਪਹਿਲਾਂ ਨਾਲੋਂ ਵੀ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ 500 ਤੋਂ ਵੱਧ ਸਕੂਲਾਂ ਦੀ ਹਾਲਤ ਸੁਧਾਰੀ ਗਈ। ਇਸ ਦੇ ਨਾਲ ਹੀ 200 ਸਿਹਤ ਕੇਂਦਰਾਂ ’ਚ ਬਿਹਤਰ ਸਿਹਤ ਸੇਵਾਵਾਂ ਮਿਲਣ ਲੱਗੀਆਂ ਸਨ। ਕ ਹਜ਼ਾਰ ਕਿੱਲੋਮੀਟਰ ਸੜਕਾਂ ਦੀ ਹਾਲਤ ਸੁਧਰੀ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਅੱਤਵਾਦੀਆਂ ਦੇ ਹਮਲਿਆਂ ਵਿਚ 60 ਫ਼ੀਸਦੀ ਦੀ ਕਮੀ ਆਈ ਸੀ। ਸਾਲ 2019 ਦੀ ਗੱਲ ਕਰੀਏ ਤਾਂ 80 ਫ਼ੀਸਦੀ ਲੋਕਾਂ ਦੇ ਘਰਾਂ ’ਚ ਬਿਜਲੀ ਦੇ ਬੱਲਬ ਜਗਦੇ ਸਨ ਜਦਕਿ ਪਿਛਲੇ ਸਾਲ 100 ਫ਼ੀਸਦੀ ਘਰ ਬਿਜਲੀ ਨਾਲ ਜਗਮਗ ਹੋਣ ਲੱਗੇ। ਇਸ ਵੇਲੇ 90 ਫ਼ੀਸਦੀ ਲੋਕ ਇੰਟਰਨੈੱਟ ਸੇਵਾਵਾਂ ਦਾ ਲਾਭ ਲੈ ਰਹੇ ਹਨ। ਜਦਕਿ ਪੰਜ ਸਾਲ ਪਹਿਲਾਂ ਸਿਰਫ਼ 60 ਫ਼ੀਸਦੀ ਲੋਕਾਂ ਨੂੰ ਇਹ ਸਹੂਲਤ ਪੁੱਜੀ ਸੀ। ਸਭ ਤੋਂ ਵੱਡੀ ਗੱਲ ਇਹ ਕਿ 2021 ’ਚ ਜੰਮੂ-ਕਸ਼ਮੀਰ ਵਿਚ ਬੇਰੁਜ਼ਗਾਰੀ ਦੀ ਦਰ 10.6 ਫ਼ੀਸਦੀ ਸੀ ਜਿਹੜੀ ਹੁਣ ਘਟ ਕੇ 6.1 ਫ਼ੀਸਦੀ ਰਹਿ ਗਈ ਸੀ। ਇਕ ਹੋਰ ਅਹਿਮ ਪੱਖ ਇਹ ਹੈ ਕਿ ਅੱਤਵਾਦ ਕਾਰਨ ਪਿੰਡਾਂ ਦੇ 35 ਫ਼ੀਸਦੀ ਬੱਚੇ ਸਕੂਲ ਛੱਡ ਗਏ ਸਨ। ਉਨ੍ਹਾਂ ਵਿੱਚੋਂ 52 ਫ਼ੀਸਦੀ ਉਹ ਬੱਚੇ ਸਨ ਜਿਨ੍ਹਾਂ ਦੇ ਮਾਂ ਜਾਂ ਬਾਪ ਅੱਤਵਾਦੀਆਂ ਦੀਆਂ ਗੋਲ਼ੀਆਂ ਨਾਲ ਮਾਰੇ ਗਏ ਸਨ। ਸਾਲ 2015 ’ਚ 3000 ਸਕੂਲ ਬੰਦ ਕਰਨੇ ਪੈ ਗਏ ਸਨ। ਸਾਲ 1989 ਤੋਂ 2019 ਤੱਕ 40 ਹਜ਼ਾਰ ਤੋਂ ਜ਼ਿਆਦਾ ਮੌਤਾਂ ਅੱਤਵਾਦੀਆਂ ਦੀਆਂ ਗੋਲ਼ੀਆਂ ਨਾਲ ਹੋਈਆਂ ਜਿਨ੍ਹਾਂ ਵਿਚ ਫ਼ੌਜੀ ਤੇ ਆਮ ਨਾਗਰਿਕ ਸ਼ਾਮਲ ਸਨ। ਅੱਤਵਾਦ ਨੇ ਕਸ਼ਮੀਰ ’ਚ ਵਸਦੇ ਲੋਕਾਂ ਦੀ ਜ਼ਿੰਦਗੀ ਲੀਹ ਤੋਂ ਹੀ ਨਹੀਂ ਲਾਹੀ ਸਗੋਂ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਵੀ ਲੰਘਣਾ ਪਿਆ। ਆਰਥਿਕਤਾ ਦੀ ਗੱਲ ਕਰੀਏ ਤਦ 219 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇਜ਼ੀ ਨਾਲ ਸੁਧਰਨ ਲੱਗੇ ਸਨ। ਕੁੱਲ ਘਰੇਲੂ ਉਤਪਾਦ 8.5 ਫ਼ੀਸਦੀ ਵਧਿਆ ਸੀ। ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ 15 ਤੋਂ ਘਟ ਕੇ 8 ਫ਼ੀਸਦੀ ਰਹਿ ਗਈ ਸੀ। ਸਾਲ 2024 ਵਿਚ ਸੈਲਾਨੀਆਂ ਤੋਂ ਆਮਦਨ ਅਤੇ ਨਿਵੇਸ਼ ਸਿਖਰ ਵੱਲ ਨੂੰ ਵਧਿਆ ਸੀ। ਇਹ ਵੀ ਪਤਾ ਲੱਗਾ ਹੈ ਕਿ 1995 ਤੋਂ ਬਾਅਦ 10 ਸਾਲਾਂ ਦੌਰਾਨ ਡਰਾਈ ਫਰੂਟ ਦੀ ਬਰਾਮਦ 67.14 ਫ਼ੀਸਦੀ ਤੱਕ ਡਿੱਗ ਗਈ ਸੀ ਅਤੇ 2007 ਤੋਂ ਬਾਅਦ ਕੱਪੜੇ ਦਾ ਕਾਰੋਬਾਰ 80 ਫ਼ੀਸਦੀ ਤੱਕ ਹੇਠਾਂ ਆ ਗਿਆ ਸੀ। ਪੰਜ ਲੱਖ ਲੋਕਾਂ ਦੀ ਨੌਕਰੀ ਜਾਂਦੀ ਰਹੀ ਸੀ। ਹੁਣ ਜਦੋਂ ਕਸ਼ਮੀਰ ਮਸਾਂ ਆਪਣੇ ਮੁੜ ਪੈਰਾਂ ’ਤੇ ਖੜ੍ਹਾ ਹੋਣ ਲੱਗਾ ਸੀ, ਕਸ਼ਮੀਰੀ ਲੋਕ ਬੇਫ਼ਿਕਰੀ ਨਾਲ ਜ਼ਿੰਦਗੀ ਜਿਉਣ ਲੱਗੇ ਸਨ ਤਾਂ ਉਨ੍ਹਾਂ ਉੱਤੇ ਮੁੜ ਕਹਿਰ ਵਰਤ ਗਿਆ ਹੈ। ਉਹ ਸਿਰਫ਼ ਆਪਣੇ ਕਾਰੋਬਾਰ ਨੂੰ ਲੈ ਕੇ ਹੀ ਫ਼ਿਕਰਮੰਦ ਨਹੀਂ ਸਗੋਂ ਪਹਿਲਗਾਮ ’ਚ ਵਾਪਰੀ ਅੱਤਵਾਦੀ ਘਟਨਾ ਕਾਰਨ ਉਨ੍ਹਾਂ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਇਸ ਔਖੀ ਘੜੀ ਵਿਚ ਕਸ਼ਮੀਰੀਆਂ ਨੇ ਸੈਲਾਨੀਆਂ ਨੂੰ ਜਿਵੇਂ ਆਪਣੀ ਹਿੱਕ ਨਾਲ ਲਾਇਆ ਹੈ, ਉਹ ਆਪਣੇ-ਆਪ ’ਚ ਮਨੁੱਖਤਾ ਦੀ ਇਕ ਬਹੁਤ ਵੱਡੀ ਮਿਸਾਲ ਹੈ।

ਪਹਿਲਗਾਮ ’ਚ ਦਹਿਸ਼ਤ ਕਾਰਨ ਕਸ਼ਮੀਰੀਆਂ ਲਈ ਔਖੀ ਘੜੀ Read More »

ਜੰਮੂ ਕਸ਼ਮੀਰ ਦਾ ਸਟੈਂਡ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਨੇ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ। ਸਦਨ ਦੇ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਸੈਸ਼ਨ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਇਸ ਕਤਲੇਆਮ ਦੀ ਨਿਖੇਧੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਨਾ ਕੇਵਲ ਜੰਮੂ ਕਸ਼ਮੀਰ ਸਗੋਂ ਸਮੁੱਚਾ ਦੇਸ਼ ਹੀ ਸਦਮੇ ਵਿੱਚ ਹੈ। 2019 ਵਿੱਚ ਧਾਰਾ 370 ਨੂੰ ਤੋੜਨ ਦੀ ਕਾਰਵਾਈ ਤਹਿਤ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਤੇ ਰਾਜ ਤੋਂ ਯੂਟੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਛੇ ਕੁ ਮਹੀਨੇ ਪਹਿਲਾਂ ਹੋਈਆਂ ਚੋਣਾਂ ਵਿੱਚ ਉਮਰ ਅਬਦੁੱਲ੍ਹਾ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਚਾਰਜ ਸੰਭਾਲਿਆ ਸੀ। ਇਸ ਸਮੇਂ ਮੁੱਖ ਮੰਤਰੀ ਦੇ ਤੌਰ ’ਤੇ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜੰਮੂ ਕਸ਼ਮੀਰ ਵਿੱਚ ਸੁਰਜੀਤ ਹੋਈ ਜਮਹੂਰੀ ਪ੍ਰਕਿਰਿਆ ਇੱਕ ਵਾਰ ਫਿਰ ਅਧਵਾਟੇ ਹੀ ਖ਼ਤਮ ਨਾ ਹੋ ਜਾਵੇ। ਪਹਿਲਗਾਮ ਦੁਖਾਂਤ ਤੋਂ ਬਾਅਦ ਕਸ਼ਮੀਰ ਦੇ ਅਵਾਮ ਨੇ ਜਿਸ ਢੰਗ ਨਾਲ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਸੈਲਾਨੀਆਂ ਨੂੰ ਬਚਾਉਣ ਲਈ ਆਮ ਲੋਕਾਂ ਵੱਲੋਂ ਜਿਵੇਂ ਮਦਦ ਪਹੁੰਚਾਈ ਗਈ, ਉਹ ਵਾਕਈ ਕਸ਼ਮੀਰੀਅਤ ਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਹੈ ਅਤੇ ਜੰਮੂ ਕਸ਼ਮੀਰ ਦੀ ਸਿਆਸੀ ਹਕੂਮਤ ਲਈ ਇੱਕ ਉਮੀਦ ਦਾ ਸਬੱਬ ਬਣਦੀ ਹੈ। ਉਮਰ ਨੇ ਇਹ ਗੱਲ ਆਖੀ ਕਿ ‘‘ਹਰੇਕ ਮਸਜਿਦ ਵਿੱਚ ਮਰਨ ਵਾਲਿਆਂ ਲਈ ਮੌਨ ਧਾਰਨ ਕੀਤਾ ਗਿਆ ਹੈ।’’ ਦਰਅਸਲ, ਇਹ ਸੰਕੇਤ ਹੈ ਕਿ ਹਾਲੇ ਵੀ ਬਹੁਤ ਕੁਝ ਬਚਿਆ ਹੋਇਆ ਹੈ। ਏਕਤਾ, ਕਰੁਣਾ ਅਤੇ ਤਹੱਮਲ ਦੀ ਭਾਵਨਾ ਨਾਲ ਉਨ੍ਹਾਂ ਤਾਕਤਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ ਜੋ ਜੰਮੂ ਕਸ਼ਮੀਰ ਨੂੰ ਹਨੇਰੀ ਗਲੀ ’ਚੋਂ ਨਿਕਲਣ ਨਹੀਂ ਦੇਣਾ ਚਾਹੁੰਦੀਆਂ। ਉਮਰ ਨੇ ਸਾਫ਼ਗੋਈ ਨਾਲ ਮੰਨਿਆ ਹੈ ਕਿ ਉਹ ਸੈਲਾਨੀਆਂ ਨੂੰ ਸਹੀ ਸਲਾਮਤ ਆਪਣੇ ਘਰ ਵਾਪਸ ਤੋਰਨ ਦੀ ਆਪਣੀ ਜ਼ਿੰਮੇਵਾਰੀ ਵਿੱਚ ਨਾਕਾਮ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸ ਵਕਤ ਰਾਜ ਦਾ ਦਰਜਾ ਵਾਪਸ ਲੈਣ ਦੀ ਮੰਗ ’ਤੇ ਜ਼ੋਰ ਨਹੀਂ ਪਾਉਣਗੇ ਕਿਉਂਕਿ ਇਹ ਸਿਆਸੀ ਅਤੇ ਨੈਤਿਕ ਤੌਰ ’ਤੇ ਸਹੀ ਨਹੀਂ ਹੋਵੇਗਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਦਹਿਸ਼ਤਗਰਦੀ ਦਾ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਹੋ ਜਾਂਦਾ। ਉਂਝ, ਕਸ਼ਮੀਰੀ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਦਹਿਸ਼ਤਗਰਦੀ ਖ਼ਿਲਾਫ਼ ਜੱਦੋਜਹਿਦ ਵਿੱਚ ਦਿਲ ਖੋਲ੍ਹ ਕੇ ਸ਼ਿਰਕਤ ਕਰਨ ਨਾਲ ਜ਼ਮੀਨੀ ਪੱਧਰ ’ਤੇ ਫ਼ਰਕ ਪਵੇਗਾ। ਇਸ ਦਾ ਬਹੁਤਾ ਦਾਰੋਮਦਾਰ ਇਸ ਗੱਲ ’ਤੇ ਰਹੇਗਾ ਕਿ ਕੇਂਦਰ ਸਰਕਾਰ ਅਤੇ ਦੂਜੇ ਰਾਜਾਂ ਵੱਲੋਂ ਜੰਮੂ ਕਸ਼ਮੀਰ ਨੂੰ ਕਿਹੋ ਜਿਹੀ ਮਦਦ ਦਿੱਤੀ ਜਾਂਦੀ ਹੈ। ਇਸ ਮਾਮਲੇ ਵਿੱਚ ਪੰਜਾਬ ਤੋਂ ਸਬਕ ਲਿਆ ਜਾਣਾ ਚਾਹੀਦਾ ਹੈ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਕਸ਼ਮੀਰੀ ਕਾਰੋਬਾਰੀਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮਦਦ ਲਈ ਕਈ ਲੋਕ ਅਤੇ ਸੰਗਠਨ ਖੁੱਲ੍ਹ ਕੇ ਸਾਹਮਣੇ ਆਏ ਹਨ ਜਦੋਂਕਿ ਕੁਝ ਰਾਜਾਂ ਵਿੱਚ ਫ਼ਿਰਕੂ ਜਨੂੰਨ ਤਹਿਤ ਉਨ੍ਹਾਂ ਨੂੰ ਹਾਲੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਜੰਮੂ ਕਸ਼ਮੀਰ ਦਾ ਸਟੈਂਡ Read More »

ਕਣਕ ਦੀ ਖਰੀਦ ‘ਚ ਰਿਕਾਰਡ ਵਾਧਾ, ਕਿਸਾਨਾਂ ਦੇ ਖਾਤਿਆਂ ‘ਚ ਆਈ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ

ਚੰਡੀਗੜ੍ਹ, 29 ਅਪ੍ਰੈਲ – ਕਣਕ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਇੱਕ ਦਿਨ ਦੀ ਲਿਫਟਿੰਗ 5 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ ਅਤੇ ਮੌਜੂਦਾ ਸਮੇਂ 5,26,750 ਮੀਟਰਿਕ ਟਨ ਹੋ ਗਈ ਹੈ। ਇਸ ਸਕਾਰਾਤਮਕ ਰੁਝਾਨ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਲਿਫਟਿੰਗ ਵਿੱਚ ਤੇਜ਼ੀ ਲਿਆਉਣਾ ਲਾਜ਼ਮੀ ਹੈ ਅਤੇ ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਣਕ ਦਾ ਝਾੜ ਇਸ ਵਾਰ ਚੰਗਾ ਹੈ।ਮੰਡੀਆਂ ਵਿੱਚ ਰੋਜ਼ਾਨਾ ਕਣਕ ਦੀ ਆਮਦ ਪੰਜ ਤੋਂ ਛੇ ਲੱਖ ਟਨ ਦਰਮਿਆਨ ਰਹਿ ਗਈ ਹੈ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਣਕ ਦੀ ਆਮਦ… 28 ਅਪ੍ਰੈਲ ਨੂੰ ਅਨਾਜ ਭਵਨ ਵਿਖੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਦੱਸਿਆ ਗਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ ਹੋ ਗਈ ਹੈ। 97 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਗੇ ਦੱਸਿਆ ਕਿ ਹੁਣ ਤੱਕ 97 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਤੱਕ 81 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਅਦਾਇਗੀਆਂ ਦੇ ਸਬੰਧ ਵਿੱਚ ਉਹਨਾਂ ਦੱਸਿਆ ਕਿ 20,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾ ਚੁੱਕੇ ਹਨ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨ-ਪੱਖੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 5.84 ਲੱਖ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਵੇਚ ਚੁੱਕੇ ਹਨ। ਮੰਡੀਆਂ ‘ਚ ਕਿਸਾਨਾਂ ਦੀਆਂ ਸਹੂਲਤਾਂ ਦਾ ਰੱਖਿਆ ਜਾ ਰਿਹਾ ਧਿਆਨ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਮੰਡੀਆਂ ਵਿੱਚ ਬਾਰਦਾਨੇ, ਸਾਫ਼-ਸਫ਼ਾਈ ਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ, ਕਿਸਾਨਾਂ ਨੂੰ ਭੁਗਤਾਨ ਅਤੇ ਕਰੇਟ ਸਬੰਧੀ ਕੋਈ ਦਿੱਕਤ ਦਰਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਸਕੱਤਰ ਪੰਜਾਬ ਮੰਡੀ ਬੋਰਡ ਰਾਮਵੀਰ, ਐਮਡੀ ਪਨਸਪ ਸੋਨਾਲੀ ਗਿਰੀ, ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਅਤੇ ਜੀਐਮ ਵਿੱਤ ਸਰਵੇਸ਼ ਕੁਮਾਰ ਵੀ ਸ਼ਾਮਿਲ ਸਨ।

ਕਣਕ ਦੀ ਖਰੀਦ ‘ਚ ਰਿਕਾਰਡ ਵਾਧਾ, ਕਿਸਾਨਾਂ ਦੇ ਖਾਤਿਆਂ ‘ਚ ਆਈ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ Read More »

ਟਰੰਪ ਦਾ ਅਗਲਾ ਐਕਸ਼ਨ! ਹੁਣ 3 ਲੱਖ ਭਾਰਤੀਆਂ ‘ਤੇ ਲਟਕੀ ਤਲਵਾਰ

ਅਮਰੀਕਾ, 29 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਨੇ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਸੱਤਾ ਸੰਭਾਲਦੇ ਹੀ ਟਰੰਪ ਨੇ ਸਰਕਾਰੀ ਮਸ਼ੀਨਰੀ ਨੂੰ ਝਟਕਾ ਦੇਣ, ਰਾਜਨੀਤਕ ਦੁਸ਼ਮਣਾਂ ‘ਤੇ ਹਮਲੇ ਬੋਲਣ ਤੇ ਅਧਿਕਾਰੀਆਂ ਨੂੰ ਵੱਡੇ ਪੱਧਰ ‘ਤੇ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿਰਫ਼ 100 ਦਿਨਾਂ ਵਿੱਚ ਹੀ ਟਰੰਪ ਨੇ ਅਮਰੀਕਾ ਦਾ ਅਕਸ ਬਦਲ ਦਿੱਤਾ ਹੈ। ਇਮੀਗ੍ਰੇਸ਼ਨ ਤੋਂ ਲੈ ਕੇ ਟੈਰਿਫ, ਸਿੱਖਿਆ ਤੋਂ ਲੈ ਕੇ ਨੌਕਰੀਆਂ ਤੱਕ, ਟਰੰਪ ਨੇ ਹਰ ਮੋਰਚੇ ‘ਤੇ ਹਮਲਾਵਰ ਫੈਸਲੇ ਲਏ ਹਨ। ਇਨ੍ਹਾਂ ਫੈਸਲਿਆਂ ਨੇ ਅਮਰੀਕਾ, ਚੀਨ, ਭਾਰਤ ਸਣੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਵੱਡੇ ਫੈਸਲੇ ਲੈਣ ਦੀ ਤਿਆਰੀ ਕਰ ਰਹੇ ਹਨ। ਆਮਦਨ ਕਰ, ਨੌਕਰੀਆਂ, ਸਿੱਖਿਆ, ਗੈਰ-ਕਾਨੂੰਨੀ ਪ੍ਰਵਾਸੀ ਵਰਗੇ ਖੇਤਰ ਉਨ੍ਹਾਂ ਵਿੱਚ ਮਹੱਤਵਪੂਰਨ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀਆਂ ਤੋਂ ਇਲਾਵਾ, ਇਹ ਫੈਸਲੇ ਭਾਰਤੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਖਾਸ ਕਰਕੇ ਵਿਦਿਆਰਥੀਆਂ ਲਈ ‘ਅਮਰੀਕਨ ਡ੍ਰੀਮ’ ਹੁਣ ਖ਼ਤਰੇ ਵਿੱਚ ਜਾਪਦਾ ਹੈ। ਦਰਅਸਲ ਟਰੰਪ OPT (ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ) ਪ੍ਰੋਗਰਾਮ ਨੂੰ ਖਤਮ ਕਰ ਸਕਦੇ ਹਨ। ਓਪੀਟੀ ਤੋਂ ਬਾਅਦ H1B ਵੀਜ਼ਾ ਪ੍ਰਾਪਤ ਕਰਨਾ ਆਸਾਨ ਹੁੰਦਾ ਹੈ। ਇਸ ਦੇ ਬੰਦ ਹੋਣ ਨਾਲ ਅਮਰੀਕਾ ਵਿੱਚ ਪੜ੍ਹ ਰਹੇ ਤਿੰਨ ਲੱਖ ਭਾਰਤੀਆਂ ਲਈ H1B ਵੀਜ਼ਾ ਹਾਸਲ ਕਰਨਾ ਔਖਾ ਹੋ ਜਾਏਗਾ। ਵਰਤਮਾਨ ਵਿੱਚ OPT ਤਹਿਤ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ) ਖੇਤਰ ਵਿੱਚ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 3 ਸਾਲਾਂ ਲਈ ਅਮਰੀਕੀ ਕੰਪਨੀਆਂ ਵਿੱਚ ਸਿਖਲਾਈ ਲੈ ਸਕਦੇ ਹਨ। ਇਸ ਨਾਲ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ। OPT ਨੂੰ ਖਤਮ ਕਰਨ ਨਾਲ ਜੇਕਰ ਕਿਸੇ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਨਹੀਂ ਮਿਲਦੀ ਤਾਂ ਉਸ ਨੂੰ ਤੁਰੰਤ ਅਮਰੀਕਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਅਮਰੀਕਾ ਵਿੱਚ ਰਹਿ ਰਹੇ 7.5 ਲੱਖ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਆਉਣ ਵਾਲੇ ਮਹੀਨੇ ਚੁਣੌਤੀਪੂਰਨ ਹੋ ਸਕਦੇ ਹਨ। ਟਰੰਪ ਪ੍ਰਸ਼ਾਸਨ ਨੇ ਅਜਿਹੇ ਪ੍ਰਵਾਸੀਆਂ ਲਈ ਸਵੈ-ਦੇਸ਼ ਨਿਕਾਲੇ ਦੀ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਯੋਜਨਾ ਲਾਗੂ ਹੋ ਜਾਵੇਗੀ, ਤਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫਲਾਈਟ ਟਿਕਟਾਂ ਦੇ ਨਾਲ-ਨਾਲ ਵਿੱਤੀ ਗ੍ਰਾਂਟ (ਵਜ਼ੀਫ਼ਾ) ਪ੍ਰਦਾਨ ਕੀਤੀ ਜਾਵੇਗੀ। ਟਰੰਪ ਪ੍ਰਸ਼ਾਸਨ ਉਨ੍ਹਾਂ ਨੂੰ ਆਪਣੇ ਆਪ ਅਮਰੀਕਾ ਛੱਡਣ ਲਈ ਮਜਬੂਰ ਕਰੇਗਾ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਬੈਂਕ ਖਾਤੇ, ਕ੍ਰੈਡਿਟ ਕਾਰਡ ਤੇ ਹੋਰ ਵਿੱਤੀ ਸਹੂਲਤਾਂ ਬੰਦ ਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ।

ਟਰੰਪ ਦਾ ਅਗਲਾ ਐਕਸ਼ਨ! ਹੁਣ 3 ਲੱਖ ਭਾਰਤੀਆਂ ‘ਤੇ ਲਟਕੀ ਤਲਵਾਰ Read More »

ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ ਅਤੇ ਅਖਨੂਰ ਸੈਕਟਰਾਂ ਵਿੱਚ ਕੀਤੀ ਗੋਲੀਬਾਰੀ

ਸ੍ਰੀਨਗਰ, 29 ਅਪਰੈਲ – ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਮੁੜ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿਚ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕੀਤੀ। ਪਿਛਲੇ ਹਫ਼ਤੇ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਬਣੀ ਤਲਖੀ ਦਰਮਿਆਨ ਇਹ ਲਗਾਤਾਰ ਪੰਜਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਬਿਨਾਂ ਭੜਕਾਹਟ ਤੋੋਂ ਗੋਲੀਬਾਰੀ ਕੀਤੀ ਹੈ। ਫੌਜੀ ਅਧਿਕਾਰੀਆਂ ਨੇ ਕਿਹਾ ਕਿ 28 ਤੇ 29 ਅਪਰੈਲ ਦੀ ਦਰਮਿਆਨੀ ਰਾਤ ਨੂੰ ‘ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ ਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਨਾਲ ਅਖ਼ਨੂਰ ਸੈਕਟਰ ਵਿਚ ਵੀ ਬਿਨਾਂ ਕਿਸੇ ਭੜਕਾਹਟ ਤੋਂ ਫਾਇਰਿੰਗ ਕੀਤੀ।’ ਉਨ੍ਹਾਂ ਕਿਹਾ ਕਿ ਭਾਰਤੀ ਸਲਾਮਤੀ ਦਸਤਿਆਂ ਨੇ ਇਸ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਦੋਵਾਂ ਮੁਲਕਾਂ ਦਰਮਿਆਨ ਵਧਦੇ ਟਕਰਾਅ ਕਰਕੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਲੋਕ ਦਹਿਸ਼ਤ ਵਿਚ ਹਨ। ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਵਿਚ ਰਹਿੰਦੇ ਮੁਕਾਮੀ ਵਿਅਕਤੀ ਨੇ ਕਿਹਾ ਕਿ ਲੋਕ ਉਮੀਦ ਕਰਕੇ ਹਨ ਕਿ ਹਾਲਾਤ ਇਸ ਤੋਂ ਬੱਦਤਰ ਨਹੀਂ ਹੋਣਗੇ।

ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ ਅਤੇ ਅਖਨੂਰ ਸੈਕਟਰਾਂ ਵਿੱਚ ਕੀਤੀ ਗੋਲੀਬਾਰੀ Read More »

ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਸੀਟ ਹਾਰਨ ਤੋਂ ਬਾਅਦ NDP ਨੇਤਾ ਵਜੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਕੈਨੇਡਾ, 29 ਅਪ੍ਰੈਲ – ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਤੋਂ ਆਪਣੀ ਹੀ ਸੀਟ ਤੋਂ ਹਾਰਨ ਤੋਂ ਬਾਅਦ ਐਨਡੀਪੀ ਨੇਤਾ ਵਜੋਂ ਅਸਤੀਫਾ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਸਿੰਘ ਨੇ ਕਿਹਾ, “ਬਰਨਬੀ ਸੈਂਟਰਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ। ਉਨ੍ਹਾਂ ਨੇ ਸੰਸਦ ਦਾ ਇੱਕ ਨਵਾਂ ਮੈਂਬਰ ਚੁਣਿਆ, ਅਤੇ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿਉਂਕਿ ਉਹ ਇਸ ਭਾਈਚਾਰੇ ਲਈ ਸਖ਼ਤ ਮਿਹਨਤ ਕਰਦੇ ਰਹਿੰਦੇ ਹਨ। “ਸਪੱਸ਼ਟ ਤੌਰ ‘ਤੇ ਮੈਂ ਜਾਣਦਾ ਹਾਂ ਕਿ ਇਹ ਨਿਊ ਡੈਮੋਕਰੇਟਸ ਲਈ ਇੱਕ ਨਿਰਾਸ਼ਾਜਨਕ ਹੈ। ਸਾਡੇ ਕੋਲ ਸੱਚਮੁੱਚ ਚੰਗੇ ਉਮੀਦਵਾਰ ਸਨ ਜੋ ਅੱਜ ਹਾਰ ਗਏ। ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੀ ਮਿਹਨਤ ਕੀਤੀ। ਮੈਂ ਤੁਹਾਡੇ ਨਾਲ ਸਮਾਂ ਬਿਤਾਇਆ, ਤੁਸੀਂ ਸ਼ਾਨਦਾਰ ਹੋ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਸੂਚਿਤ ਕੀਤਾ ਸੀ ਕਿ ਇੱਕ ਅੰਤਰਿਮ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਅਸਤੀਫ਼ਾ ਦੇ ਦੇਣਗੇ। ਸਿੰਘ ਪਹਿਲੀ ਵਾਰ ਸਾਬਕਾ ਬਰਨਬੀ ਸਾਊਥ ਰਾਈਡਿੰਗ ਵਿੱਚ 2019 ਦੀ ਉਪ-ਚੋਣ ਵਿੱਚ ਸੰਸਦ ਲਈ ਚੁਣੇ ਗਏ ਸਨ। 2021 ਦੀਆਂ ਚੋਣਾਂ ਵਿੱਚ, ਉਹ 40 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਦੁਬਾਰਾ ਚੁਣੇ ਗਏ ਸਨ, ਜਦੋਂ ਕਿ ਲਿਬਰਲ ਉਪ ਜੇਤੂ ਲਈ ਸਿਰਫ਼ 30 ਪ੍ਰਤੀਸ਼ਤ ਤੋਂ ਵੱਧ ਵੋਟਾਂ ਸਨ।

ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਸੀਟ ਹਾਰਨ ਤੋਂ ਬਾਅਦ NDP ਨੇਤਾ ਵਜੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ Read More »

ਦਮ ਹੈ ਤਾਂ ਬਿਲਾਵਲ ਭਾਰਤ ਆ ਕੇ ਦਿਖਾਵੇ : ਪਾਟਿਲ

ਸੂਰਤ, 29 ਅਪ੍ਰੈਲ – ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਵੰਗਾਰਿਆ ਹੈ ਕਿ ਜੇ ਉਸ ਵਿੱਚ ਦਮ ਹੈ ਤਾਂ ਭਾਰਤ ਆ ਕੇ ਦਿਖਾਵੇ। ਪਾਟਿਲ ਨੇ ਐਤਵਾਰ ਇੱਥੇ ਇੱਕ ਸਮਾਗਮ ਵਿੱਚ ਕਿਹਾ ਮੋਦੀ ਜੀ ਦਾ ਕਹਿਣਾ ਹੈ ਕਿ ਜਲ ਹੈ ਤੋ ਬਲ ਹੈ। ਮੋਦੀ ਸਾਹਿਬ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਸਿੰਧੂ ਜਲ ਸੰਧੀ ਤਹਿਤ ਪਾਣੀ ਨਹੀਂ ਜਾਣ ਦੇਣਾ। ਬਿਲਾਵਲ ਨੇ ਖਿਝ ਕੇ ਕਿਹਾ ਕਿ ਜੇ ਪਾਣੀ ਰੋਕਿਆ ਤਾਂ ਭਾਰਤ ਵਿੱਚ ਖੂਨ ਦਾ ਦਰਿਆ ਵਹੇਗਾ। ਕੀ ਅਸੀਂ ਡਰ ਜਾਵਾਂਗੇ? ਮੈਂ ਉਸ ਨੂੰ (ਭੁੱਟੋ ਨੂੰ) ਦੱਸਣਾ ਚਾਹੁੰਦਾ ਹੈ ਕਿ ਬਾਈ, ਜੇ ਤੇਰੇ ਵਿੱਚ ਜ਼ਰਾ ਜਿੰਨਾ ਦਮ ਹੈ ਤਾਂ ਇੱਥੇ ਆ ਕੇ ਦਿਖਾ। ਅਸੀਂ ਭਬਕੀਆਂ ਤੋਂ ਡਰਨ ਵਾਲੇ ਨਹੀਂ। ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।

ਦਮ ਹੈ ਤਾਂ ਬਿਲਾਵਲ ਭਾਰਤ ਆ ਕੇ ਦਿਖਾਵੇ : ਪਾਟਿਲ Read More »

ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਜਿੱਤੀ ਕੈਨੇਡਾ ਦੀ ਸੰਘੀ ਚੋਣਾਂ

ਟੋਰਾਂਟੋ, 29 ਅਪ੍ਰੈਲ – ਕੈਨੇਡਾ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਦੀ ਸੰਘੀ ਚੋਣ ਜਿੱਤ ਲਈ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਇਹ ਦਾਅਵਾ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਕੀਤਾ ।ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਲਿਬਰਲਾਂ ਨੂੰ ਕੰਜ਼ਰਵੇਟਿਵਾਂ ਨਾਲੋਂ ਸੰਸਦ ਦੀਆਂ 343 ਸੀਟਾਂ ਵਿੱਚੋਂ ਵਧੇਰੇ ਸੀਟਾਂ ਮਿਲਣਗੀਆਂ। ਇਹ ਅਜੇ ਸਪੱਸ਼ਟ ਨਹੀਂ ਸੀ ਕਿ ਕੀ ਲਿਬਰਲਾਂ ਨੂੰ ਪੂਰਾ ਬਹੁਮਤ ਮਿਲੇਗਾ, ਜਿਸ ਨਾਲ ਉਹ ਮਦਦ ਦੀ ਲੋੜ ਤੋਂ ਬਿਨਾਂ ਕਾਨੂੰਨ ਪਾਸ ਕਰ ਸਕਣਗੇ।

ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਜਿੱਤੀ ਕੈਨੇਡਾ ਦੀ ਸੰਘੀ ਚੋਣਾਂ Read More »

ਚੀਨ ਵੱਲੋਂ ਤੁਰੰਤ ਤੇ ਨਿਰਪੱਖ ਜਾਂਚ ’ਤੇ ਜ਼ੋਰ

ਬੀਜਿੰਗ, 29 ਅਪ੍ਰੈਲ – ਚੀਨ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਆਪਣਾ ਸਮਰਥਨ ਪ੍ਰਗਟਾਉਂਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸਿਨਹੂਆ’ ਅਨੁਸਾਰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਡਾਰ ਨੇ ਵਾਂਗ (ਜੋ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦੇ ਮੈਂਬਰ ਵੀ ਹਨ) ਨੂੰ ‘ਕਸ਼ਮੀਰ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ’ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਧੇ ਹੋਏ ਤਣਾਅ ਬਾਰੇ ਜਾਣਕਾਰੀ ਦਿੱਤੀ। ਵਾਂਗ ਨੇ ਕਿਹਾ ਕਿ ਚੀਨ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨਾ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾ ਨੇ ਅੱਤਵਾਦ ਵਿਰੁੱਧ ਪਾਕਿਸਤਾਨ ਦੇ ਯਤਨਾਂ ਪ੍ਰਤੀ ਚੀਨ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ। ਰਿਪੋਰਟ ਵਿੱਚ ਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਇੱਕ ਮਜ਼ਬੂਤ ਦੋਸਤ ਅਤੇ ਹਰ ਹਾਲਾਤ ਵਿੱਚ ਰਣਨੀਤਕ ਭਾਈਵਾਲ ਹੋਣ ਦੇ ਨਾਤੇ ਚੀਨ ਪਾਕਿਸਤਾਨ ਦੇ ਜਾਇਜ਼ ਸੁਰੱਖਿਆ ਫਿਕਰਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਅਤੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰਾਖੀ ਹਿੱਤ ਉਸ ਦਾ ਸਮਰਥਨ ਕਰਦਾ ਹੈ।’

ਚੀਨ ਵੱਲੋਂ ਤੁਰੰਤ ਤੇ ਨਿਰਪੱਖ ਜਾਂਚ ’ਤੇ ਜ਼ੋਰ Read More »

ਯੁੱਧ ਦਾ ਰੌਲਾ

ਪਹਿਲਗਾਮ ਵਿੱਚ ਜੋ ਹੋਇਆ, ਉਸ ਦੇ ਬਾਅਦ ਦੇਸ਼ ਵਿੱਚ ਯੁੱਧ ਦਾ ਰੌਲਾ ਵਧ ਗਿਆ ਹੈ। ‘ਮਿੱਟੀ ਵਿੱਚ ਮਿਲਾ ਦੇਣ’ ਦੀ ਗੱਲ ਜਿਸ ਤਰ੍ਹਾਂ ਤੇ ਜਿੱਥੋਂ ਆਈ, ਉਹ ਕਿਸੇ ਨਾਟਕ ’ਚ ਬੋਲੇ ਗਏ ਸੰਵਾਦ ਵਰਗੀ ਸੀ। ਇਸ ਸੰਵਾਦ ਤੋਂ ਪਹਿਲਾਂ ਯੁੱਧ ਦੇ ਸ਼ੋਰ ਵਿੱਚ ਉੱਛਲ ਰਿਹਾ ਗੋਦੀ ਮੀਡੀਆ ਆਪਣੇ ਲਈ ਫੁਟੇਜ਼ ਲੱਭਣ ਵਿੱਚ ਵਿਅਸਤ ਸੀ ਤੇ ਪੁਰਾਣੀਆਂ ਕਲਿੱਪਾਂ ਵੀ ਚਲਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਧਰਮ-ਯੁੱਧ ਦੀ ਭਾਸ਼ਾ ਦੀ ਵਰਤੋਂ ਖੁੱਲ੍ਹੇਆਮ ਸ਼ੁਰੂ ਹੋ ਗਈ। ਬੇਰੋਕ-ਟੋਕ ਲਲਕਾਰਨ ਦੀ ਭਾਸ਼ਾ ਸੜਕਾਂ ਨੂੰ ਖੂਨ ਨਾਲ ਭਰ ਦੇਣ ਦੇ ਉਤਾਵਲੇਪਣ ਵਿੱਚ ਬਦਲਣ ਲਈ ਬੇਚੈਨ ਦਿਸ ਰਹੀ ਸੀ। ਅਜੇ ਕੁਝ ਦਿਨ ਪਹਿਲਾਂ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ’ਤੇ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਗ੍ਰਹਿ ਯੁੱਧ ਦਾ ਦੋਸ਼ ਲਾਇਆ। ਉਸ ਤੋਂ ਕੁਝ ਦਿਨ ਪਹਿਲਾਂ ਬੰਗਾਲ ਤੋਂ ਲੈ ਕੇ ਮਹਾਰਾਸ਼ਟਰ ਤੱਕ ਰਾਮਨੌਮੀ ਦੇ ਮੌਕੇ ਨਿਕਲੇ ਜਲੂਸਾਂ ’ਚ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਮਸਜਿਦਾਂ ਤੇ ਮਕਬਰਿਆਂ ਅੱਗੇ ਭਗਵਾ ਝੰਡੇ ਲਹਿਰਾਉਣ ਦਾ ਮਾਹੌਲ ਬਣਾਇਆ ਗਿਆ। ਇਹ ਸੜਕ ’ਤੇ ਧਰਮ ਯੁੱਧ ਉਤਾਰ ਲਿਆਉਣ ਵਾਲੇ ਦਿ੍ਰਸ਼ ਨਾਲੋਂ ਘੱਟ ਭਿਆਨਕ ਨਹੀਂ ਸੀ। ਯੁੱਧ ਦੀਆਂ ਗੱਲਾਂ ਕਰਨ ਵਾਲੇ ਲੋਕ ਉਦੋਂ ਨਹੀਂ ਉਬਲਦੇ, ਜਦੋਂ ਦੇਸ਼ ਦੇ ਨਾਗਰਿਕਾਂ ਨੂੰ ਅਮਰੀਕਾ ਹੱਥਕੜੀਆਂ ਲਾ ਕੇ ਫੌਜੀ ਜਹਾਜ਼ ਵਿੱਚ ਭਾਰਤ ਭੇਜਦਾ ਹੈ, ਜਦੋਂ ਭਾਰਤ ’ਤੇ ਅਮਰੀਕਾ ਟੈਰਿਫ ਮੜ੍ਹ ਦਿੰਦਾ ਹੈ ਜਾਂ ਜਦ ਅਮਰੀਕੀ ਰਾਸ਼ਟਰਪਤੀ ਭਾਰਤ ਨੂੰ ਲੈ ਕੇ ਅਪਮਾਨਜਨਕ ਗੱਲਾਂ ਕਰਦਾ ਹੈ। ਤਾਂ ਫਿਰ ਕੀ ਇਹ ਮੰਨਿਆ ਜਾਵੇ ਕਿ ਭਾਰਤ ਵਿੱਚ ਰਾਸ਼ਟਰਵਾਦ ਦਾ ਜਨੂੰਨ ਉਦੋਂ ਪੈਦਾ ਹੁੰਦਾ ਹੈ, ਜਦੋਂ ਉਸ ਵਿੱਚ ਧਰਮ ਦਾ ਪੱਖ ਜੁੜ ਜਾਵੇ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਗੱਲ ਹੈ? ਭਾਰਤ ਇੱਕ ਉਤਪਾਦਕ ਦੇਸ਼ ਦੀ ਥਾਂ ਸੇਵਾ ਪ੍ਰਦਾਨ ਕਰਨ ਵਾਲੀ ਅਰਥ ਵਿਵਸਥਾ ਵਿੱਚ ਬਦਲਦਾ ਗਿਆ ਹੈ। ਇਸ ਦੇ ਰਾਜਕੀ ਖਰਚ ਦਾ ਵੱਡਾ ਹਿੱਸਾ ਗੈਰ-ਉਤਪਾਦਕ ਟੈਕਸਾਂ ਤੇ ਨੌਕਰੀਪੇਸ਼ਾ ਲੋਕਾਂ ਦੀ ਆਮਦਨ ਵਿੱਚੋਂ ਆ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ ਉੱਚੀਆਂ ਰੱਖ ਕੇ ਖਰਚ ਕੱਢਿਆ ਜਾ ਰਿਹਾ ਹੈ। ਮੈਨੂੰਫੈਕਚਰਿੰਗ ਦੇ ਅੰਕੜੇ ਨਾ ਤਾਂ ਰੁਜ਼ਾਗਰ ਸਿਰਜਣ ਨਾਲ ਮੇਲ ਖਾ ਰਹੇ ਹਨ ਤੇ ਨਾ ਹੀ ਪੂੰਜੀ ਨਿਰਮਾਣ ਦੀ ਮੰਗ ਨੂੰ ਪੂਰਾ ਕਰ ਰਹੇ ਹਨ। ਸਭ ਤੋਂ ਵੱਡੀ ਗੱਲ, ਪਿਛਲੇ 10 ਸਾਲਾਂ ਵਿੱਚ ਖੇਤੀ ਦਾ ਸੰਕਟ ਨਾ ਸਿਰਫ ਆਮਦਨ ਦੇ ਮਾਮਲੇ ਵਿੱਚ, ਸਗੋਂ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਵਧਿਆ ਹੈ, ਜਦਕਿ ਕਾਰਪੋਰੇਟੀਆਂ ਦੀ ਆਮਦਨ ਕਈ ਗੁਣਾ ਵਧੀ ਹੈ।ਉਜ ਕਹਿੰਦੇ ਹਨ ਕਿ ਪੂੰਜੀ ਦਾ ਕੋਈ ਧਰਮ ਨਹੀਂ ਹੁੰਦਾ, ਪਰ ਭਾਰਤ ਵਿੱਚ ਅਤੇ ਇੱਕ ਤਰ੍ਹਾਂ ਨਾਲ ਪੂਰੇ ਦੱਖਣੀ ਏਸ਼ੀਆ ’ਚ ਇਹ ਗੱਲ ਓਨੀ ਸੱਚ ਨਹੀਂ। ਇੱਥੇ ਧਰਮ ਨੇ ਪੂੰਜੀ ਦਾ ਦਾਮਨ ਫੜ ਲਿਆ ਹੈ ਤੇ ਪੂੰਜੀ ਆਪਣੇ ਵਿਸਥਾਰ ਲਈ ਧਰਮ ਦੀ ਪਿੱਠ ’ਤੇ ਸਵਾਰ ਹੈ।

ਯੁੱਧ ਦਾ ਰੌਲਾ Read More »