April 14, 2025

ਪਾਕਿਸਤਾਨ ਨੇ ਵਲੇਟੀ ਚੁੱਪ ਦੀ ਚਾਦਰ/ਜਯੋਤੀ ਮਲਹੋਤਰਾ

“ਪਾਕਿਸਤਾਨ ਨੂੰ ਮੁੰਬਈ ਵਿੱਚ ਮੱਚੇ ਘਮਸਾਣ ਨਾਲ ਸਿੱਝਣਾ ਪਵੇਗਾ ਜਿਸ ਦੀ ਯੋਜਨਾ ਅਤੇ ਸ਼ੁਰੂਆਤ ਉਸ ਦੀ ਧਰਤੀ ਤੋਂ ਹੋਈ ਸੀ। ਇਸ ਲਈ ਸਚਾਈ ਨੂੰ ਪ੍ਰਵਾਨ ਕਰਨਾ ਪਵੇਗਾ ਅਤੇ ਗ਼ਲਤੀਆਂ ਵੀ ਸਵੀਕਾਰ ਕਰਨੀਆਂ ਪੈਣਗੀਆਂ। ਸਮੁੱਚੇ ਰਾਜਕੀ ਤਾਣੇ-ਬਾਣੇ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਨ੍ਹਾਂ ਘਿਨਾਉਣੇ ਦਹਿਸ਼ਤੀ ਹਮਲਿਆਂ ਦੇ ਕਾਰਿੰਦਿਆਂ ਅਤੇ ਸੂਤਰਧਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਇਹ ਕੇਸ ਲੰਮੇ ਅਰਸੇ ਤੋਂ ਲਟਕਦਾ ਆ ਰਿਹਾ ਹੈ…। ਪਿਆਰੇ ਪਾਠਕੋ, ਜੇ ਇਹ ਪੈਰਾ ਪੜ੍ਹ ਕੇ ਤੁਹਾਨੂੰ ਹੈਰਤ ਹੋ ਰਹੀ ਹੈ ਕਿ ਕੀ ਪਾਕਿਸਤਾਨ ਨੇ 2008 ਦੇ ਮੁੰਬਈ ਦਹਿਸ਼ਤਗਰਦ ਹਮਲਿਆਂ ਦੇ ਦੋਸ਼ੀਆਂ ਖ਼ਾਸਕਰ ਅਮਰੀਕਾ ਤੋਂ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਮੁਤੱਲਕ ਆਪਣਾ ਕਿਰਦਾਰ ਪਾਕ-ਸਾਫ਼ ਕਰਨ ਦਾ ਮਨ ਬਣਾ ਲਿਆ ਹੈ ਤਾਂ ਫਿਰ ਤੁਹਾਨੂੰ ਇੱਕ ਵਾਰ ਫਿਰ ਸੋਚਣਾ ਚਾਹੀਦਾ ਹੈ। ਇਹ ਪੈਰਾ 3 ਅਗਸਤ 2015 ਨੂੰ ਪਾਕਿਸਤਾਨ ਦੇ ‘ਡਾਨ’ ਅਖ਼ਬਾਰ ਵਿੱਚ ਛਪੇ ਤਾਰਿਕ ਖੋਸਾ ਦੇ ਲੇਖ ’ਚੋਂ ਲਿਆ ਗਿਆ ਹੈ। ਖੋਸਾ ਫੈਡਰਲ ਜਾਂਚ ਏਜੰਸੀ (ਐੱਫਆਈਏ) ਦੇ ਸਾਬਕਾ ਮੁਖੀ ਹਨ ਜਿਨ੍ਹਾਂ ਨੇ 2009 ਵਿੱਚ ਮੁੰਬਈ ਹਮਲਿਆਂ ਦੀ ਜਾਂਚ ਕੀਤੀ ਸੀ। ਜਨਾਬ ਖੋਸਾ ਨੇ ਜਦੋਂ ਇਹ ਲੇਖ ਲਿਖਿਆ ਸੀ ਤਾਂ ਸ਼ਾਇਦ ਉਨ੍ਹਾਂ ’ਤੇ ਸੱਚ ਬੋਲਣ ਦਾ ਜਨੂੰਨ ਸਵਾਰ ਹੋ ਗਿਆ ਸੀ। ਠੀਕ ਇਵੇਂ ਹੀ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੇ ਜਿਨ੍ਹਾਂ 2018 ਵਿੱਚ ‘ਡਾਨ’ ਨਾਲ ਹੀ ਇੰਟਰਵਿਊ ਵਿੱਚ ਮੰਨਿਆ ਸੀ ਕਿ ਮਿਲੀਟੈਂਟ ਜਥੇਬੰਦੀਆਂ (ਤਦ ਵੀ) ਸਰਗਰਮ ਹਨ ਅਤੇ ਉਨ੍ਹਾਂ ਪੁੱਛਿਆ ਸੀ ਕਿ ਕੀ ਪਾਕਿਸਤਾਨ ਨੂੰ ਉਨ੍ਹਾਂ ਨੂੰ ਸਰਹੱਦ ਪਾਰ ਕਰ ਕੇ ਮੁੰਬਈ ਵਿੱਚ 150 ਲੋਕਾਂ ਨੂੰ ਮਾਰਨ ਦੀ ਆਗਿਆ ਦੇਣੀ ਚਾਹੀਦੀ ਸੀ।” ਜਨਾਬ ਸ਼ਰੀਫ਼ ਉੱਪਰ ਝਟਪਟ ਦੇਸ਼ਧ੍ਰੋਹ ਦਾ ਕੇਸ ਮੜ੍ਹ ਦਿੱਤਾ ਗਿਆ ਸੀ। ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਲੇਖ ਹਾਲੇ ਵੀ ‘ਡਾਨ’ ਦੀ ਵੈੱਬਸਾਈਟ ’ਤੇ ਪੜ੍ਹੇ ਜਾ ਸਕਦੇ ਹਨ ਵੱਡੀ ਗੱਲ ਇਸ ਕਰ ਕੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜੇ ਤੁਸੀਂ ਪਾਕਿਸਤਾਨੀ ਪ੍ਰੈੱਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਭੁਲੇਖਾ ਪਵੇਗਾ ਕਿ ਕਿਤੇ ਤੁਸੀਂ ਆਈਸਲੈਂਡ ਦੇ ਅਖ਼ਬਾਰਾਂ ਨੂੰ ਤਾਂ ਨਹੀਂ ਪੜ੍ਹ ਰਹੇ। ਰਾਣਾ ਬਾਰੇ ਇੱਕ ਸ਼ਬਦ ਨਹੀਂ ਹੈ ਜੋ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਅਤੇ ਮੁੰਬਈ ਹਮਲਿਆਂ ਦੇ ਕੇਸ ਵਿੱਚ ਪ੍ਰਮੁੱਖ ਸਾਜਿ਼ਸ਼ਘਾਡਿ਼ਆਂ ਵਿੱਚ ਸ਼ਾਮਿਲ ਗਿਣਿਆ ਜਾਂਦਾ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ; ਵਾਕਈ ਇੱਕ ਸ਼ਬਦ ਵੀ ਨਹੀਂ ਹੈ। ਇਹ ਠੀਕ ਹੈ ਕਿ ਬਲੋਚਿਸਤਾਨ ਨੂੰ ਲੈ ਕੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਤੌਰ ਤਰੀਕਿਆਂ ਬਾਰੇ ਤਨਕੀਦੀ ਲੇਖ ਛਪਦੇ ਹਨ। ਪਾਕਿਸਤਾਨ ਸੁਪਰ ਲੀਗ ਬਾਰੇ ਸੰਪਾਦਕੀ ਵੀ ਛਪੇ ਹਨ। ਪਾਕਿਸਤਾਨ ਦੇ ਅਰਥਚਾਰੇ ਦੀ ਮਾੜੀ ਹਾਲਤ ਬਾਰੇ ਵੀ ਚੁੱਭਵੀਆਂ ਟੀਕਾ ਟਿੱਪਣੀਆਂ ਹੋ ਰਹੀਆਂ ਹਨ। ਪਰ ਰਾਣਾ ਦੀ ਵਾਪਸੀ ਅਤੇ ਇਸ ਦੇ ਬਹਾਨੇ ਮੁੰਬਈ ਹਮਲਿਆਂ ਬਾਰੇ ਚੰਦ ਸ਼ਬਦ ਵੀ ਨਹੀਂ ਮਿਲਦੇ। ਨਵੰਬਰ 2008 ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਸਿਖਲਾਈਯਾਫ਼ਤਾ ਦਸ ਪਾਕਿਸਤਾਨੀ ਬੰਦਿਆਂ ਨੇ ਕਰਾਚੀ ਤਟ ਤੋਂ ਮੁੰਬਈ ਪਹੁੰਚ ਕੇ ਅਗਲੇ ਤਿੰਨ ਦਿਨਾਂ ਤੱਕ ਭਾਰਤ ਦੇ ਵਿੱਤੀ ਕੇਂਦਰ ਨੂੰ ਯਰਗਮਾਲ ਬਣਾ ਲਿਆ ਸੀ। ਤੁਹਾਨੂੰ ਹੈਰਤ ਨਹੀਂ ਹੋਵੇਗੀ ਕਿ ਇਹ ਕਿਉਂ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਹੈ। ਇੱਕ ਪਾਸੇ ਪਾਕਿਸਤਾਨ ਸਰਕਾਰ ਨੇ ਦਿਲ ਖੋਲ੍ਹ ਕੇ ਸਿੱਖ ਸ਼ਰਧਾਲੂਆਂ ਨੂੰ 6500 ਵੀਜ਼ੇ ਦਿੱਤੇ ਹਨ ਤਾਂ ਕਿ ਉਹ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰਨਾਂ ਧਾਮਾਂ ’ਤੇ ਜਾ ਕੇ ਵਿਸਾਖੀ ਪੁਰਬ ਮਨਾ ਸਕਣ। ਟ੍ਰਿਬਿਊਨ ਅਤੇ ਹੋਰਨਾਂ ਅਖ਼ਬਾਰਾਂ ਨੇ ਖੁਸ਼ੀ-ਖੁਸ਼ੀ ਯਾਤਰਾ ’ਤੇ ਜਾ ਰਹੇ ਬਜ਼ੁਰਗਾਂ ਦੀਆਂ ਤਸਵੀਰਾਂ ਛਾਪੀਆਂ ਹਨ। ਦੂਜੇ ਪਾਸੇ, ਪਾਕਿਸਤਾਨੀ ਫ਼ੌਜੀ ਨਿਜ਼ਾਮ, ਜਿਸ ਨੇ ਆਮ ਤੌਰ ’ਤੇ ਚੁਣੀਆਂ ਹੋਈਆਂ ਸਰਕਾਰਾਂ ਤੇ ਆਪਣੇ ਲੋਕਾਂ ਨੂੰ ਬੰਧਕ ਬਣਾ ਰੱਖਿਆ ਹੈ, ਨੇ ਨਾ ਕੇਵਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੁਆਲੇ ਸਗੋਂ ਸਮੁੱਚੇ ਮੀਡੀਆ ਦੁਆਲੇ ਵੀ ਸ਼ਿਕੰਜਾ ਕੱਸ ਕੇ ਰੱਖਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਸ ਨੇ 17 ਸਾਲਾਂ ਤੋਂ ਇਹ ਯਕੀਨੀ ਬਣਾਇਆ ਹੋਇਆ ਹੈ ਕਿ ਮੁੰਬਈ ਸਾਕੇ ਬਾਰੇ ਇੱਕ ਸ਼ਬਦ ਵੀ ਪ੍ਰਕਾਸ਼ਕ ਦੀ ਸਿਆਹੀ ਨਾਲ ਨਾ ਛੂਹ ਸਕੇ। ਤੇ ਇਵੇਂ ਹੀ ਹਾਫ਼ਿਜ਼ ਸਈਦ ਤੋਂ ਲੈ ਕੇ ਜ਼ਕੀਉਰ ਰਹਿਮਾਨ ਲਖਵੀ ਤੱਕ ਅਪਰਾਧੀਆਂ ਬਾਰੇ ਵੱਜ ਰਹੇ ਡਗੇ ਨੂੰ ਵੀ ਸ਼ਾਂਤ ਕਰ ਦਿੱਤਾ ਗਿਆ ਹੈ। ਇੱਕ ਹੋਰ ਸਾਜਿ਼ਸ਼ਘਾੜੇ ਡੇਵਿਡ ਕੋਲਮੈਨ ਹੈਡਲੀ, ਜੋ ਸ਼ਿਕਾਗੋ ਦੀ ਜੇਲ੍ਹ ਵਿੱਚ ਬੰਦ ਹੈ, ਦਾ ਵੀ ਕੋਈ ਜ਼ਿਕਰ ਨਹੀਂ ਹੋ ਰਿਹਾ। ਮੇਜਰ ਇਕਬਾਲ ਜਾਂ ਸਾਜਿਦ ਮੀਰ ਜਾਂ ਅਬਦੁਲ ਰਹਿਮਾਨ ਹਾਸ਼ਿਮ ਸਈਦ ਜਾਂ ਇਲਿਆਸ ਕਸ਼ਮੀਰੀ ਬਾਰੇ ਕੋਈ ਰਿਪੋਰਟ ਨਹੀਂ ਆ ਰਹੀ ਜਿਨ੍ਹਾਂ ਨੂੰ ਭਾਰਤ ਦੀ ਐੱਨਆਈਏ ਵੱਲੋਂ ਚਾਰਜਸ਼ੀਟ ਕੀਤਾ ਜਾ ਚੁੱਕਿਆ ਹੈ ਤੇ ਉਹ ਅੱਜ ਪਾਕਿਸਤਾਨ ਵਿੱਚ ਸ਼ਰੇਆਮ ਘੁੰਮ ਰਹੇ ਹਨ। ਮੁੰਬਈ ਵਿੱਚ ਉਨ੍ਹਾਂ ਦਿਨਾਂ ਅਤੇ ਰਾਤਾਂ ਦੀਆਂ ਯਾਦਾਂ ਪਾਕਿਸਤਾਨ ’ਤੇ ਕੱਫਣ ਵਾਂਗ ਲਟਕ ਰਹੀਆਂ ਹਨ। ਬੀਤੇ ਸਮਿਆਂ ਵਿੱਚ ਅਯੂਬ ਖ਼ਾਨ ਤੋਂ ਲੈ ਕੇ ਟਿੱਕਾ ਖ਼ਾਨ ਜਿਹੇ ਤਾਨਾਸ਼ਾਹਾਂ ਤੇ ਨਿਰੰਕੁਸ਼ ਸ਼ਾਸਕਾਂ ਨੂੰ ਚੁਣੌਤੀ ਦਿੰਦੇ ਰਹੇ ਡਾਢੇ ਪਾਕਿਸਤਾਨੀ ਮੀਡੀਆ ਨੂੰ ਕੁੱਟ ਕੇ, ਜੇਲ੍ਹ ਵਿੱਚ ਤੁੰਨ੍ਹ ਕੇ, ਤਸ਼ੱਦਦ ਦਾ ਸ਼ਿਕਾਰ ਬਣਾ ਕੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕਾ ਕੇ- ਜਾਪਦਾ ਹੈ ਕਿ ਉਸ ਦੀ ਜ਼ੁਬਾਨ ਬੰਦ ਕਰਵਾ ਦਿੱਤੀ ਗਈ ਹੈ ਤੇ ਉਹ ਜ਼ਰਜ਼ਰ ਤੇ ਬੁੱਢਾ ਹੋ ਗਿਆ ਹੈ। ਸ਼ਾਇਦ ਉਸ ਦੇ ਲਬ ਸਿਉਂ ਦਿੱਤੇ ਗਏ ਹਨ ਕਿਉਂਕਿ ਉਹ ਵਧੇਰੇ ਖੁੱਲ੍ਹ ਕੇ ਗੱਲ ਕਰਨ ਲਈ ਕਿਸੇ ਨਵੇਂ ਸਰਘੀ ਵੇਲ਼ੇ ਦੀ ਉਡੀਕ ਕਰ ਰਿਹਾ ਹੈ। ਸ਼ਾਇਦ ਮੁੰਬਈ ਬਾਰੇ ਕੁਝ ਅਜਿਹਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਚੁੱਪ ਦੀ ਚਾਦਰ ਲਪੇਟ ਲਈ ਜਾਵੇ। ਨਵਾਜ਼ ਸ਼ਰੀਫ਼ ਖ਼ਿਲਾਫ਼ ਦੇਸ਼ਧ੍ਰੋਹ ਦੇ ਮੁਕੱਦਮੇ ਤੋਂ ਇਲਾਵਾ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਮਹਿਮੂਦ ਦੁਰਾਨੀ ਨੂੰ ਆਪਣੀ ਨੌਕਰੀ ਗੁਆਉਣੀ ਪਈ ਸੀ ਜਦੋਂ ਉਨ੍ਹਾਂ 2009 ਵਿੱਚ ਇਹ ਕਬੂਲ ਕਰ ਲਿਆ ਸੀ ਕਿ ਅਜਮਲ ਕਸਾਬ ਪਾਕਿਸਤਾਨੀ ਨਾਗਰਿਕ ਹੈ। ਸਿਰਫ਼ ਖੋਸਾ ਹੀ ਬਚ ਕੇ ਨਿਕਲ ਸਕਿਆ। ਇਸ ਦੌਰਾਨ ਪਾਕਿਸਤਾਨੀ ਫ਼ੌਜ ਦਾ ਮਿਹਰ ਭਰਿਆ ਹੱਥ ਹੁਣ ਇਮਰਾਨ ਖ਼ਾਨ ਦੀ ਬਜਾਏ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ’ਤੇ ਹੈ। ਪਾਕਿਸਤਾਨ ਦੇ ਅੱਧੇ ਕੁਲੀਨਾਂ ਕੋਲ ਦੋਹਰੇ ਪਾਸਪੋਰਟ ਹਨ ਜਿਸ ਕਰ ਕੇ ਉਨ੍ਹਾਂ ਦੀ ਇੱਕ ਲੱਤ ਪੱਛਮ ਵਿੱਚ ਹੀ ਰਹਿੰਦੀ ਤੇ ਜਦੋਂ ਉਨ੍ਹਾਂ ਤੋਂ ਕੋਈ ਖ਼ਤਾ ਹੋ ਜਾਂਦੀ ਹੈ ਤਾਂ ਉਹ ਉੱਥੇ ਜਾ ਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਨੇ। ਅਰਥਚਾਰਾ ਡਾਵਾਂਡੋਲ ਹੈ। ਚੀਨ ਦਾ ਪਰਛਾਵਾਂ ਹੋਰ ਲੰਮਾ ਤੇ ਵਡੇਰਾ ਹੋ ਰਿਹਾ ਹੈ। ਖੋਸਾ ਨੇ ਮੁੰਬਈ ਦੇ ਦੋਸ਼ੀਆ ਬਾਰੇ ਆਪਣੀ ਏਜੰਸੀ ਐੱਫਆਈਆਈ ਦੀ ਜਾਂਚ ਮੁਤੱਲਕ ਇਹ ਲਿਖਿਆ ਸੀ: “ਪਹਿਲਾ, ਅਜਮਲ ਕਸਾਬ ਪਾਕਿਸਤਾਨੀ ਨਾਗਰਿਕ ਸੀ ਜਿਸ ਦੇ ਵਸੇਬੇ ਤੇ ਮੁੱਢਲੀ ਪੜ੍ਹਾਈ ਅਤੇ ਪਾਬੰਦੀਸ਼ੁਦਾ ਮਿਲੀਟੈਂਟ ਜਥੇਬੰਦੀ ਨਾਲ ਰਲ਼ਣ ਦੀ ਤਫਤੀਸ਼ਕਾਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਦੂਜਾ, ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦਾਂ ਨੂੰ ਸਿੰਧ ਵਿੱਚ ਠੱਟਾ ਨੇੜੇ ਸਿਖਲਾਈ ਦਿੱਤੀ ਗਈ ਸੀ ਅਤੇ ਉਥੋਂ ਹੀ ਉਨ੍ਹਾਂ ਨੂੰ ਸਮੁੰਦਰ ਰਸਤੇ ਭੇਜਿਆ ਗਿਆ ਸੀ। ਸਿਖਲਾਈ ਕੈਂਪ ਦੀ ਪਛਾਣ ਕਰ ਲਈ ਗਈ ਅਤੇ ਜਾਂਚਕਾਰਾਂ ਵੱਲੋਂ ਉਸ ਦੀ ਪੁਣ-ਛਾਣ ਕੀਤੀ ਗਈ। ਮੁੰਬਈ ਵਿੱਚ ਵਰਤੇ ਗਏ ਵਿਸਫੋਟਕ ਯੰਤਰਾਂ ਦੇ ਡੱਬੇ ਸਿਖਲਾਈ ਕੈਂਪ ਤੋਂ ਬਰਾਮਦ ਕੀਤੇ ਗਏ ਸਨ ਅਤੇ ਉਨ੍ਹਾਂ ਦਾ ਮਿਲਾਣ ਕੀਤਾ ਗਿਆ ਸੀ। ਤੀਜਾ, ਦਹਿਸ਼ਤਗਰਦਾਂ ਵੱਲੋਂ ਮੁੰਬਈ ਪਹੁੰਚਣ ਲਈ ਭਾਰਤੀ ਟ੍ਰਾਲਰ ਨੂੰ ਅਗਵਾ ਕਰਨ ਲਈ ਮੱਛੀਆਂ ਫੜਨ ਵਾਲੇ ਜਿਸ ਟ੍ਰਾਲਰ ਦੀ ਵਰਤੋਂ ਕੀਤੀ ਗਈ ਸੀ, ਉਸ ਨੂੰ ਵਾਪਸ

ਪਾਕਿਸਤਾਨ ਨੇ ਵਲੇਟੀ ਚੁੱਪ ਦੀ ਚਾਦਰ/ਜਯੋਤੀ ਮਲਹੋਤਰਾ Read More »

ਤੇਲੰਗਾਨਾ ਬਣਿਆ ਅਨੁਸੂਚਿਤ ਜਾਤੀ ਵਰਗੀਕਰਨ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ

ਤੇਲੰਗਾਨਾ, 14 ਅਪ੍ਰੈਲ – ਤੇਲੰਗਾਨਾ ਨੇ ਸੋਮਵਾਰ ਨੂੰ ਅਨੁਸੂਚਿਤ ਜਾਤੀ (ਐਸਸੀ) ਵਰਗੀਕਰਨ ਨੂੰ ਲਾਗੂ ਕਰਨ ਬਾਰੇ ਇੱਕ ਸਰਕਾਰੀ ਆਦੇਸ਼ ਜਾਰੀ ਕੀਤਾ, ਸ਼ਾਇਦ ਅਧਿਕਾਰਤ ਤੌਰ ’ਤੇ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਹ ਜਾਣਕਾਰੀ ਰਾਜ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈਡੀ ਨੇ ਦਿੱਤੀ। ਤੇਲੰਗਾਨਾ ਸਰਕਾਰ ਨੇ ਪਹਿਲਾਂ ਸੇਵਾਮੁਕਤ ਹਾਈ ਕੋਰਟ ਦੇ ਜੱਜ ਜਸਟਿਸ ਸ਼ਮੀਮ ਅਖ਼ਤਰ ਦੀ ਅਗਵਾਈ ਹੇਠ ਅਨੁਸੂਚਿਤ ਜਾਤੀ ਵਰਗੀਕਰਨ ’ਤੇ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਨੇ ਸਿਫ਼ਾਰਸ਼ ਕੀਤੀ ਸੀ ਕਿ 59 ਅਨੁਸੂਚਿਤ ਜਾਤੀ (ਐਸਸੀ) ਭਾਈਚਾਰਿਆਂ ਨੂੰ ਤਿੰਨ ਸਮੂਹਾਂ, 1, 2 ਅਤੇ 3 ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਤਾਂ ਜੋ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿੱਚ ਕੁੱਲ 15 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਜਾ ਸਕੇ। ਸਰਕਾਰੀ ਹੁਕਮ ਵਿੱਚ ਕਿਹਾ ਗਿਆ ਹੈ, ‘‘ਤੇਲੰਗਾਨਾ ਵਿਧਾਨ ਸਭਾ ਦੇ ਹੇਠ ਲਿਖੇ ਐਕਟ ਨੂੰ 8 ਅਪ੍ਰੈਲ 2025 ਨੂੰ ਤੇਲੰਗਾਨਾ ਦੇ ਰਾਜਪਾਲ ਦੀ ਸਹਿਮਤੀ ਮਿਲੀ ਅਤੇ ਉਕਤ ਸਹਿਮਤੀ ਪਹਿਲੀ ਵਾਰ ਤੇਲੰਗਾਨਾ ਗਜ਼ਟ ਵਿੱਚ 14 ਅਪ੍ਰੈਲ 2025 ਨੂੰ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਕੀਤੀ ਗਈ ਹੈ।’’ ਸਰਕਾਰੀ ਹੁਕਮ ਉਸ ਦਿਨ ਜਾਰੀ ਕੀਤਾ ਗਿਆ ਹੈ ਜਦੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੀ ਜਯੰਤੀ ਹੈ। ਕਮਿਸ਼ਨ ਦੀ ਰਿਪੋਰਟ ਅਨੁਸਾਰ, ਗਰੁੱਪ-1 ਨੂੰ ਇੱਕ ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਵਿੱਚ 15 ਸਮਾਜਕ, ਆਰਥਕ ਅਤੇ ਵਿਦਿਅਕ ਤੌਰ ’ਤੇ ਪਛੜੇ ਅਨੁਸੂਚਿਤ ਜਾਤੀ ਭਾਈਚਾਰੇ ਸ਼ਾਮਲ ਹਨ। ਗਰੁੱਪ-2 ਵਿੱਚ 18 ਦਰਮਿਆਨੇ ਲਾਭ ਪ੍ਰਾਪਤ ਅਨੁਸੂਚਿਤ ਜਾਤੀ ਭਾਈਚਾਰੇ ਸ਼ਾਮਲ ਹਨ, ਜਿਨ੍ਹਾਂ ਨੂੰ ਨੌਂ ਪ੍ਰਤੀਸ਼ਤ ਕੋਟਾ ਦਿੱਤਾ ਗਿਆ ਹੈ, ਜਦੋਂ ਕਿ ਗਰੁੱਪ-3 ਵਿੱਚ 26 ਮਹੱਤਵਪੂਰਨ ਤੌਰ ’ਤੇ ਲਾਭ ਪ੍ਰਾਪਤ ਅਨੁਸੂਚਿਤ ਜਾਤੀ ਭਾਈਚਾਰੇ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜ ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ। ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ, ਰੈਡੀ, ਜੋ ਕਿ ਮੰਤਰੀ ਅਤੇ ਅਨੁਸੂਚਿਤ ਜਾਤੀ ਵਰਗੀਕਰਨ ਬਾਰੇ ਸਬ-ਕਮੇਟੀ ਦੇ ਮੁਖੀ ਵੀ ਹਨ, ਨੇ ਕਿਹਾ ਕਿ ਸਰਕਾਰੀ ਆਦੇਸ਼ ਦੀ ਪਹਿਲੀ ਕਾਪੀ ਅੱਜ ਸਵੇਰੇ ਮੁੱਖ ਮੰਤਰੀ ਏ ਰੇਵੰਤ ਰੈਡੀ ਨੂੰ ਦਿੱਤੀ ਗਈ। ਉੁਨ੍ਹਾਂ ਕਿਹਾ, ‘‘ਅੱਜ ਤੋਂ, ਇਸ ਪਲ ਤੋਂ, ਤੇਲੰਗਾਨਾ ਵਿੱਚ ਰੁਜ਼ਗਾਰ ਅਤੇ ਸਿੱਖਿਆ ਵਿੱਚ ਅਨੁਸੂਚਿਤ ਜਾਤੀ ਵਰਗੀਕਰਨ ਲਾਗੂ ਕੀਤਾ ਜਾਵੇਗਾ। ਅਸੀਂ ਇਸ ਸਬੰਧ ਵਿੱਚ ਇੱਕ ਸਰਕਾਰੀ ਹੁਕਮ ਜਾਰੀ ਕੀਤਾ ਹੈ ਅਤੇ ਇਸਦੀ ਪਹਿਲੀ ਕਾਪੀ ਮੁੱਖ ਮੰਤਰੀ ਨੂੰ ਦੇ ਦਿੱਤੀ ਹੈ। ਰੈਡੀ ਨੇ ਕਿਹਾ, ‘‘ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਤੇਲੰਗਾਨਾ ਐਸਸੀ ਵਰਗੀਕਰਨ ਲਾਗੂ ਕਰਨ ਵਾਲਾ ਪਹਿਲਾ ਰਾਜ ਹੈ।’’ ਮੰਤਰੀ ਨੇ ਦੋਸ਼ ਲਾਇਆ ਕਿ ਤੇਲੰਗਾਨਾ ਦੀਆਂ ਪਿਛਲੀਆਂ ਸਰਕਾਰਾਂ ਨੇ ਆਪਣੇ ਆਪ ਨੂੰ ਵਰਗੀਕਰਨ ਲਈ ਮਤੇ ਪਾਸ ਕਰਨ ਤੱਕ ਸੀਮਤ ਰੱਖਿਆ ਅਤੇ ਕਦੇ ਵੀ ਇਸ ਨਾਲ ਅੱਗੇ ਨਹੀਂ ਵਧੀਆਂ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਵਿੱਚ ਸਾਰੀਆਂ ਨੌਕਰੀਆਂ ਦੀਆਂ ਅਸਾਮੀਆਂ ਅਨੁਸੂਚਿਤ ਜਾਤੀ ਦੇ ਉਪ-ਸ਼੍ਰੇਣੀ ਅਨੁਸਾਰ ਭਰੀਆਂ ਜਾਣਗੀਆਂ। ਸਿੰਚਾਈ ਮੰਤਰੀ ਨੇ ਕਿਹਾ ਕਿ ਕੈਬਨਿਟ ਸਬ-ਕਮੇਟੀ ਨੇ ਸਾਰੇ ਹਿੱਸੇਦਾਰਾਂ ਦੇ ਵਿਚਾਰ ਇਕੱਠੇ ਕਰਨ ਲਈ ਇੱਕ ਵਿਆਪਕ ਅਭਿਆਸ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 2026 ਦੀ ਜਨਗਣਨਾ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਵਧਦੀ ਹੈ, ਤਾਂ ਇਸਦੇ ਅਨੁਸਾਰ ਰਾਖਵਾਂਕਰਨ ਵੀ ਵਧੇਗਾ।

ਤੇਲੰਗਾਨਾ ਬਣਿਆ ਅਨੁਸੂਚਿਤ ਜਾਤੀ ਵਰਗੀਕਰਨ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ Read More »

ਕੈਬਨਿਟ ਮੰਤਰੀ ਨੇ ਬਾਬਾ ਸਾਹਿਬ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਵਿਦਿਆਰਥੀਆਂ ਨੂੰ ਦਿੱਤਾ ਸੁਨੇਹਾ

*ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਅੰਮ੍ਰਿਤਸਰ, 14 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਡਾ. ਭੀਮ ਰਾਓ ਅੰਬੇਦਕਰ ਦਾ ਕਹਿਣਾ ਹੈ ਕਿ ਸਿੱਖਿਆ ਸ਼ੇਰਨੀ ਦਾ ਐਸਾ ਦੁੱਧ ਹੈ ਜੋ ਪੀਵੇਗਾ ਉਹੀ ਦਹਾੜੇਗਾ। ਉਨ੍ਹਾਂ ਹਮੇਸ਼ਾ ਦੱਬੇ-ਕੁਚਲੇ ਤੇ ਪਛੜੇ ਵਰਗਾਂ ਦੀ ਸਮੁੱਚੀ ਭਲਾਈ ਨੂੰ ਬਿਹਤਰ ਬਣਾਉਣ ਵਿੱਚ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਜਿਨ੍ਹਾਂ ਦੇ ਯਤਨਾਂ ਸਦਕਾ ਕਈ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਹੋਈ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚਣ ਦੇ ਮੌਕੇ ਮਿਲੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ. ਅੰਬੇਦਕਰ ਜੀ ਦੇ 134ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਨਗਰ ਨਿਗਮ ਸ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਐਸ ਡੀ ਐਮ ਸ ਖੁਸ਼ਪ੍ਰੀਤ ਸਿੰਘ, ਰਜਿਸਟਰਾਰ ਸ ਕਰਨਜੀਤ ਸਿੰਘ ਚਾਹਾਲ, ਡੀ ਸੀ ਪੀ ਸ੍ਰੀ ਆਲਮ ਵਿਜੇ ਸਿੰਘ, ਮੈਡਮ ਸੁਹਿੰਦਰ ਕੌਰ, ਪ੍ਰੋਫੈਸਰ ਕੁਲਜੀਤ ਕੌਰ, ਡਾਕਟਰ ਵਿਕਰਮ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਲੋਕ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਕ ਅਜਿਹੀ ਉੱਚੀ ਸ਼ਖਸੀਅਤ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਅਣਥੱਕ ਯਤਨਾਂ ਨੇ ਇੱਕ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਭਾਰਤ ਦੀ ਨੀਂਹ ਰੱਖੀ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਦਕਰ ਸਿਰਫ਼ ਇੱਕ ਕਾਨੂੰਨੀ ਵਿਦਵਾਨ ਹੀ ਨਹੀਂ ਸਨ ਸਗੋਂ ਇੱਕ ਇਨਕਲਾਬੀ ਚਿੰਤਕ, ਇੱਕ ਸਮਾਜ ਸੁਧਾਰਕ ਅਤੇ ਸਮਾਨਤਾ ਦੇ ਚੈਂਪੀਅਨ ਸਨ। ਉਨਾਂ ਨੇ ਕਿਹਾ ਕਿ ਡਾ. ਅੰਬੇਡਕਰ ਦੇ ਜਾਤੀ-ਅਧਾਰਤ ਵਿਤਕਰੇ ਨੂੰ ਖਤਮ ਕਰਨ ਅਤੇ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਯਤਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਦੇ ਅਧਿਕਾਰਾਂ ਲਈ ਲੜਾਈ ਲੜੀ ਅਤੇ ਇੱਕ ਵਧੇਰੇ ਸਮਾਵੇਸ਼ੀ ਸਮਾਜ ਬਣਾਉਣ ਲਈ ਕੰਮ ਕੀਤਾ। ਉਨ੍ਹਾਂ ਔਰਤਾਂ ਦੇ ਅਧਿਕਾਰਾਂ ਤੇ ਸਿੱਖਿਆ ਲਈ ਮਹੱਤਵਪੂਰਨ ਸੁਧਾਰਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ ਹਿੰਦੂ ਕੋਡ ਬਿੱਲ ਅਤੇ ਜਣੇਪਾ ਲਾਭਾਂ ਦੀ ਸ਼ੁਰੂਆਤ ਸ਼ਾਮਲ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ। ਮੇਅਰ ਸ੍ ਭਾਟੀਆ ਨੇ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਇੱਕ ਅਜਿਹੇ ਭਵਿੱਖ ਵੱਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜਿੱਥੇ ਹਰ ਨਾਗਰਿਕ ਬਰਾਬਰ ਖੜ੍ਹਾ ਹੋਵੇ।

ਕੈਬਨਿਟ ਮੰਤਰੀ ਨੇ ਬਾਬਾ ਸਾਹਿਬ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਵਿਦਿਆਰਥੀਆਂ ਨੂੰ ਦਿੱਤਾ ਸੁਨੇਹਾ Read More »

ਰਾਜਧਾਨੀ ਸੂਬਾ ਦੇ ਗੁਰਦੁਆਰਾ ਸਾਹਿਬ ਸਾਮਾਬੁੱਲਾ (1923) ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ

*ਫੀਜ਼ੀ: ‘‘ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥’’ *ਭਾਰਤੀ ਹਾਈ ਕਮਿਸ਼ਨਰ ਨੇ ਖਾਲਸਾ ਸਾਜਨਾ ਦਿਵਸ ਮੌਕੇ ਭਰੀ ਹਾਜ਼ਰੀ ਔਕਲੈਂਡ, 14 ਅਪ੍ਰੈਲ 2025 (ਹਰਜਿੰਦਰ ਸਿੰਘ ਬਸਿਆਲਾ) – ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੋਂ ਲਗਪਗ ਸਵਾ 12 ਹਜ਼ਾਰ ਕਿਲੋਮੀਟਰ ਦੂਰ  ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ 1923 ਦੇ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਸਾਮਾਬੁੱਲਾ ਵਿਖੇ ਖਾਲਸਾ ਪੰਥ ਦਾ 326ਵਾਂ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। 11 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰਨ ਉਪਰੰਤ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਹੋਏ।  13 ਅਪ੍ਰੈਲ ਨੂੰ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਿਆ। ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਖਾਲਸਾ ਹੋਰਾਂ ਨੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਨਾਲ ਸਾਂਝ ਪਾਈ। ਇਸ ਮੌਕੇ ਫੀਜ਼ੀ ਸਥਿਤ ਭਾਰਤੀ ਦੂਤਾਵਾਸ ਤੋਂ ਹਾਈ ਕਮਿਸ਼ਨਰ ਸ੍ਰੀ ਸੁਨੀਤ ਮਹਿਤਾ ਜੀ ਖਾਸ ਤੌਰ ਉਤੇ ਪਹੁੰਚੇ। ਉਨ੍ਹਾਂ ਨੂੰ ਭਾਈ ਹਰਮੀਤ ਸਿੰਘ ਨੇ ਮੈਨੇਜਮੈਂਟ ਦੀ ਤਰਫ ਤੋਂ ਜੀ ਆਇਆਂ ਆਖਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮੰਗਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਵਰਤਾਏ ਗਏ। ਵਰਨਣਯੋਗ ਹੈ ਕਿ ਫੀਜ਼ੀ ਦੇ ਵਿਚ ਭਾਰਤੀ ਲੋਕ ਕੰਮ ਕਾਰ ਵਾਸਤੇ 1882 ਤੋਂ ਜਾਣੇ ਸ਼ੁਰੂ ਹੋਏ ਸਨ।  ਪੰਜਾਬੀਆਂ ਦੀ ਵੱਡੀ ਆਮਦ ਵੀ ਇਸ ਦੌਰਾਨ ਇਥੇ ਆਈ। ਦੁਆਬਾ ਖੇਤਰ ਦੇ ਲੋਕ ਬਹੁ ਗਿਣਤੀ ਵਿਚ ਪਹੁੰਚੇ। ਇਸ ਵੇਲੇ ਇਥੇ 5 ਗੁਰਦੁਆਰਾ ਸਾਹਿਬਾਨ ਹਨ, ਖਾਲਸਾ ਸਕੂਲ ਅਤੇ ਖਾਲਸਾ ਕਾਲਜ ਹਨ। ਪੰਜਾਬੀਆਂ ਦੇ ਵੱਡੇ ਕਾਰੋਬਾਰ ਹਨ। ਗੁਰਦੁਆਰਾ ਸਾਹਿਬ ਸਾਮਾਬੁੱਲਾ ਆਪਣੀ 100ਵੀਂ ਵਰ੍ਹੇਗੰਢ 2023 ਵਿਚ ਮਨਾ ਚੁੱਕਾ ਹੈ।

ਰਾਜਧਾਨੀ ਸੂਬਾ ਦੇ ਗੁਰਦੁਆਰਾ ਸਾਹਿਬ ਸਾਮਾਬੁੱਲਾ (1923) ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ Read More »

40 ਦਿਨਾਂ ਬਾਅਦ ਬਸਪਾ ਵਿਚ ਹੋਈ ਮਾਇਆਵਤੀ ਦੇ ਭਤੀਜੇ ਆਕਾਸ਼ ਦੀ ਵਾਪਸੀ

ਲਖਨਊ, 14 ਅਪ੍ਰੈਲ – ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਪਾਰਟੀ ਮੁਖੀ ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਦੀ ਬਸਪਾ ਵਿਚ ਵਾਪਸੀ ਹੋ ਗਈ ਹੈ। ਇਹ ਵਾਪਸੀ ਚਾਲੀ ਦਿਨਾਂ ਬਾਅਦ ਹੋਈ ਹੈ। ਪਾਰਟੀ ਸੁਪਰੀਮੋ ਨੇ ਉਸ ਨੂੰ ਮੁਆਫ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਅੱਜ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਦਿਆਂ ਪਾਰਟੀ ’ਚ ਵਾਪਸ ਲਏ ਜਾਣ ਦੀ ਮੰਗ ਕੀਤੀ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਮਾਇਆਵਤੀ ਨੇ ਉਨ੍ਹਾਂ ਨੂੰ ਇੱਕ ਹੋਰ ਮੌਕਾ ਦੇਣ ਦਾ ਐਲਾਨ ਕਰ ਦਿੱਤਾ। ਮਾਇਆਵਤੀ ਨੇ ਹਾਲਾਂਕਿ ਦੁਹਰਾਇਆ ਕਿ ਉਹ ਆਪਣੇ ਜਿਊਂਦੇ ਜੀਅ ਕਿਸੇ ਨੂੰ ਵੀ ਆਪਣਾ ਜਾਨਸ਼ੀਨ ਨਹੀਂ ਬਣਾਏਗੀ। ਉਨ੍ਹਾਂ ਨਾਲ ਹੀ ਆਕਾਸ਼ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਪਾਰਟੀ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।

40 ਦਿਨਾਂ ਬਾਅਦ ਬਸਪਾ ਵਿਚ ਹੋਈ ਮਾਇਆਵਤੀ ਦੇ ਭਤੀਜੇ ਆਕਾਸ਼ ਦੀ ਵਾਪਸੀ Read More »

ਬਾਜਵਾ ‘ਤੇ FIR ਦਰਜ ਦੇ ਵਿਰੋਧ ‘ਚ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਦਾ ਐਲਾਨ

ਚੰਡੀਗੜ੍ਹ, 14 ਅਪ੍ਰੈਲ – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR ਦਰਜ ਕਰਨ ਦੇ ਵਿਰੋਧ ‘ਚ ਪੰਜਾਬ ਕਾਂਗਰਸ ਕੱਲ੍ਹ ਮੰਗਲਵਾਰ, 15 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰੇਗੀ। ਇਹ ਰੋਸ ਪ੍ਰਦਰਸ਼ਨ ਸਵੇਰੇ 10 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗਾ। ਕਾਂਗਰਸ ਨੇ ਸਰਕਾਰ ‘ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦੇ ਦੋਸ਼ ਲਾਉਂਦੇ ਹੋਏ ਦਲੀਲ ਦਿੱਤੀ ਹੈ ਕਿ ਇਹ ਕਾਰਵਾਈ ਲੋਕਤੰਤਰੀ ਢਾਂਚੇ ਖ਼ਿਲਾਫ਼ ਹੈ।

ਬਾਜਵਾ ‘ਤੇ FIR ਦਰਜ ਦੇ ਵਿਰੋਧ ‘ਚ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਦਾ ਐਲਾਨ Read More »

ਟਰੰਪ ਪ੍ਰਸ਼ਾਸਨ ਨੇ 6 ਹਜ਼ਾਰ ਤੋਂ ਵੱਧ ਜ਼ਿੰਦਾ ਪ੍ਰਵਾਸੀਆਂ ਨੂੰ ‘ਮੁਰਦਾ ਸੂਚੀ’ ’ਚ ਪਾਇਆ

ਵਾਸ਼ਿੰਗਟਨ, 14 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਥੇ ਪੂਰੀ ਦੁਨੀਆਂ ’ਚ ਅਪਣੀ ਟੈਰਿਫ਼ ਨੀਤੀ ਨੂੰ ਲੈ ਕੇ ਜੰਗ ਦੀ ਮਾਹੌਲ ਬਣਾਇਆ ਹੋਇਆ ਹੈ। ਉਥੇ ਹੀ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਪ੍ਰਵਾਸੀਆਂ ਨੂੰ ਲੈ ਕੇ ਵੀ ਅਜਿਹੀਆਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ। ਟਰੰਪ ਪ੍ਰਸ਼ਾਸਨ ਨੇ ਇਕ ਨਵੀਂ ਕਾਰਵਾਈ ਕਰਦੇ ਹੋਏ ਹਜ਼ਾਰਾਂ ਜ਼ਿੰਦਾਂ ਪ੍ਰਵਾਸੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਵ੍ਹਾਈਟ ਹਾਊਸ ਦੇ ਇਕਸਾਰ ਅਧਿਕਾਰੀ ਪ੍ਰਸ਼ਾਸਨ ਦੇ ਨਿਰਦੇਸ਼ ’ਤੇ ਸੋਸ਼ਲ ਸਕਿਉਰਿਟੀ ਪ੍ਰਸ਼ਾਸਨ ਨੇ ਬੀਤੇ ਹਫ਼ਤੇ 6000 ਤੋਂ ਵਧ ਪ੍ਰਵਾਸੀਆਂ ਨੂੰ ‘ਡੈਥ ਮਾਸਟਰ ਫ਼ਾਈਲ’ ਵਿਚ ਸ਼ਾਮਲ ਕਰ ਦਿੱਤਾ ਹੈ। ਇਹ ਉਹ ਫ਼ਾਈਲ ਹੈ ਜਿਸ ਵਿਚ ਉਨ੍ਹਾਂ ਮ੍ਰਿਤਕਾਂ ਦਾ ਰਿਕਾਰਡ ਰਖਿਆ ਜਾਂਦਾ ਹੈ ਜਿਨ੍ਹਾਂ ਕੋਲ ਸ਼ੋਸਲ ਸਕਿਉਰਿਟੀ ਨੰਬਰ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪ੍ਰਵਾਸੀਆਂ ਨੂੰ ਮੁਰਦਾ ਸੂਚੀ ਵਿਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦੇ ਸ਼ੋਸਲ ਸਕਿਊਰਿਟੀ ਨੰਬਰ ਅਯੋਗ ਹੋ ਜਾਣਗੇ ਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਨਹੀਂ ਲੈ ਸਕਣਗੇ। ਇਹ ਪ੍ਰਵਾਸੀ ਅਮਰੀਕਾ ਵਿਚ ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸਨ ਪਰੰਤੂ ਉਨ੍ਹਾਂ ਦਾ ਅਮਰੀਕਾ ਵਿਚ ਟਿਕੇ ਰਹਿਣ ਦਾ ਆਰਜ਼ੀ ਰੁਤਬਾ ਰੱਦ ਹੋ ਚੁੱਕਾ ਹੈ। ਵ੍ਹਾਈਟ ਹਾਊਸ ਅਧਿਕਾਰੀ ਅਨੁਸਾਰ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਮਾਸਟਰ ਫ਼ਾਇਲ ਵਿਚ ਸ਼ਾਮਲ ਕੀਤੇ ਗਏ ਪ੍ਰਵਾਸੀਆਂ ਦੀ ਪਛਾਣ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਜਾਂ ਅਤਿਵਾਦੀਆਂ ਬਾਰੇ ਚੌਕਸੀ ਸੂਚੀ ਦੇ ਆਧਾਰ ’ਤੇ ਕੀਤੀ। ਇਸ ਵਿਚ ਕਿਹਾ ਗਿਆ ਹੈ ਪ੍ਰਵਾਸੀਆਂ ਵਿਰੁੱਧ ਕੀਤੀ ਇਸ ਕਾਰਵਾਈ ਵਿਚ ਅਰਬਪਤੀ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ। ਸੰਸਦ ਰਿਚਰਡ ਨੀਲ ਤੇ ਜੌਹਨ ਲਾਰਸਨ ਨੇ ਇਕ ਸਾਂਝੇ ਬਿਆਨ ਵਿਚ ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।

ਟਰੰਪ ਪ੍ਰਸ਼ਾਸਨ ਨੇ 6 ਹਜ਼ਾਰ ਤੋਂ ਵੱਧ ਜ਼ਿੰਦਾ ਪ੍ਰਵਾਸੀਆਂ ਨੂੰ ‘ਮੁਰਦਾ ਸੂਚੀ’ ’ਚ ਪਾਇਆ Read More »

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਵਿਚ ਚਿੰਤਾਜਨਕ ਵਾਧੇ ‘ਤੇ ਪ੍ਰਗਟਾਈ ਚਿੰਤਾ

ਚੰਡੀਗੜ੍ਹ, 14 ਅਪ੍ਰੈਲ – ਇਮੀਗ੍ਰੇਸ਼ਨ ਧੋਖਾਧੜੀ ਰੈਕੇਟ ਦੇ ਵਧਦੇ ਪ੍ਰਚਲਨ ਨੂੰ ਧਿਆਨ ਵਿਚ ਰੱਖਦੇ ਹੋਏ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਅਜਿਹੇ ਵਿਵਹਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਜਸਟਿਸ ਮੰਜਰੀ ਨਹਿਰੂ ਕੌਲ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜੇ ਅਪਰਾਧ ਚਿੰਤਾਜਨਕ ਪੱਧਰ ਤਕ ਵੱਧ ਗਏ ਹਨ। ਸ਼ੱਕੀ ਵਿਅਕਤੀਆਂ ਨੂੰ ਅਕਸਰ ਵਿਦੇਸ਼ਾਂ ਵਿਚ ਨੌਕਰੀਆਂ ਜਾਂ ਸਿਖਿਆ ਦੇ ਵਾਅਦੇ ਨਾਲ ਭਰਮਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਬੱਚਤ ਨੂੰ ਧੋਖੇਬਾਜ ਖਾ ਜਾਂਦੇ ਹਨ। ਅਦਾਲਤ ਨੇ ਕਿਹਾ ਕਿ ਇਹ ਧੋਖਾਧੜੀ ਅਕਸਰ ਏਜੰਟਾਂ ਅਤੇ ਦਲਾਲਾਂ ਦੁਆਰਾ ਕੀਤੀ ਜਾਂਦੀ ਹੈ ਜੋ ਰੈਗੂਲੇਟਰੀ ਜਾਲ ਤੋਂ ਬਾਹਰ ਕੰਮ ਕਰਦੇ ਹਨ। ਬਹੁਤ ਸਾਰੇ ਮਾਮਲਿਆਂ ਵਿਚ ਪੀੜਤ ਜਾਂ ਤਾਂ ਫਸ ਜਾਂਦੇ ਹਨ ਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਇਸ ਤੋਂ ਵੀ ਮਾੜੀ ਗੱਲ, ਵਿਦੇਸ਼ੀ ਅਧਿਕਾਰ ਖੇਤਰਾਂ ਵਿਚ ਅਪਣੇ ਆਪ ਨੂੰ ਕਾਨੂੰਨੀ ਮੁਸੀਬਤ ਵਿਚ ਪਾ ਲੈਂਦੇ ਹਨ। ਅਦਾਲਤ ਨੇ ਕਿਹਾ ਕਿ ਇਹ ਅਦਾਲਤ ਅਜਿਹੇ ਰੈਕੇਟਾਂ ਦੇ ਵਧ ਰਹੇ ਪ੍ਰਚਲਨ ਪ੍ਰਤੀ ਸੁਚੇਤ ਹੈ ਅਤੇ ਅਜਿਹੇ ਆਚਰਣ ਨੂੰ ਰੋਕਣ ਲਈ ਸਖ਼ਤ ਪਹੁੰਚ ਅਪਣਾਉਣ ਦੀ ਤੁਰਤ ਲੋੜ ਹੈ। ਇਹ ਟਿੱਪਣੀਆਂ ਭਾਰਤੀ ਸਿਵਲ ਸੇਵਾਵਾਂ ਕੋਡ, 2023 ਦੀ ਧਾਰਾ 482 ਦੇ ਤਹਿਤ ਆਈਪੀਸੀ ਦੀ ਧਾਰਾ 420, 120-ਬੀ ਦੇ ਤਹਿਤ ਦਰਜ ਇਕ ਮਾਮਲੇ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ ਗਈਆਂ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਵਿਚ ਚਿੰਤਾਜਨਕ ਵਾਧੇ ‘ਤੇ ਪ੍ਰਗਟਾਈ ਚਿੰਤਾ Read More »

ਭਾਜਪਾ ਡਿਕਟੇਟਰਸ਼ਿਪ ਦੀ ਪਿਓ : ਸਿੱਬਲ

ਨਵੀਂ ਦਿੱਲੀ, 14 ਅਪ੍ਰੈਲ – ਰਾਜ ਸਭਾ ਦੇ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਐਤਵਾਰ ਕਿਹਾ ਕਿ ਕੇਂਦਰ ਸਰਕਾਰ ਕਾਂਗਰਸ ਨੂੰ ਸਿੱਥਲ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਈ ਡੀ ਵੱਲੋਂ ਨੈਸ਼ਨਲ ਹੇਰਾਲਡ ਅਖਬਾਰ ਦੇ ਮਾਮਲੇ ਵਿੱਚ ਅਚੱਲ ਅਸਾਸੇ ਜ਼ਬਤ ਕਰਨ ਲਈ ਜਾਰੀ ਨੋਟਿਸ ਜਮਹੂਰੀਅਤ ’ਤੇ ਹਮਲਾ ਹੈ। ਉਨ੍ਹਾ ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਕਹਿਣ ਨੂੰ ਆਪਣੇ ਆਪ ਨੂੰ ਜਮਹੂਰੀਅਤ ਦੀ ਮਾਂ ਕਹਿੰਦੀ ਹੈ, ਪਰ ਹੈ ਡਿਕਟੇਟਰਸ਼ਿਪ ਦੀ ਪਿਓ। ਉਹ ਹਿੰਦੂ-ਮੁਸਲਮ ਦੀ ਸਿਆਸਤ ਕਰ ਰਹੀ ਹੈ ਤੇ ਆਪੋਜ਼ੀਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ। ਈ ਡੀ ਨੇ ਸ਼ਨਿੱਚਰਵਾਰ ਕਿਹਾ ਸੀ ਕਿ ਉਸ ਨੇ ਕਾਂਗਰਸ ਦੇ ਕੰਟਰੋਲ ਵਾਲੇ ਅਖਬਾਰ ਨੈਸ਼ਨਲ ਹੇਰਾਲਡ ਅਤੇ ਇਸ ਨੂੰ ਚਲਾਉਣ ਵਾਲੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ ਜੇੇ ਐੱਲ) ਨਾਲ ਸੰਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ 661 ਕਰੋੜ ਦੀ ਅਚੱਲ ਸੰਪਤੀ ਨੂੰ ਕਬਜ਼ੇ ਵਿੱਚ ਲੈਣ ਲਈ ਦਿੱਲੀ ਦੇ ਬਹਾਦਰ ਸ਼ਾਹ ਮਾਰਗ ਸਥਿਤ ਹੇਰਾਲਡ ਹਾਊਸ, ਮੁੰਬਈ ਦੇ ਬਾਂਦਰਾ ਤੇ ਲਖਨਊ ਦੀ ਏ ਜੇ ਐੱਲ ਇਮਾਰਤਾਂ ਦੇ ਬਾਹਰ ਨੋਟਿਸ ਚਿਪਕਾਏ ਹਨ। ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਇਹ ਇਮਾਰਤ ਖਾਲੀ ਕਰ ਦਿੱਤੀਆਂ ਜਾਣ, ਕਿਉਂਕਿ ਉਸ ਨੇ ਕਬਜ਼ੇ ਵਿੱਚ ਲੈਣੀਆਂ ਹਨ। ਸਿੱਬਲ ਨੇ ਕਿਹਾਕਬਜ਼ਾ ਨੋਟਿਸਾਂ ਦਾ ਮਤਲਬ ਕਾਂਗਰਸ ਨੂੰ ਸਿੱਥਲ ਕਰਨਾ ਹੈ ਕਿਉਕਿ ਇੱਥੇ ਕਾਂਗਰਸ ਦੇ ਦਫਤਰ ਚਲਦੇ ਹਨ। ਜੁਰਮ ਕੀ ਹੈ? ਤੁਸੀਂ 13 ਸਾਲ ਕੀ ਕਰਦੇ ਰਹੇ? ਕਿਉਂ? ਕਿਉਕਿ ਤੁਸੀਂ ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦੇ ਹੋ। ਤੁਸੀਂ ਇਨ੍ਹਾਂ ਜਾਇਦਾਦਾਂ ’ਤੇ ਕਬਜ਼ਾ ਕਰਕੇ ਕਾਂਗਰਸ ਨੂੰ ਸਿੱਥਲ ਕਰਨਾ ਚਾਹੁੰਦੇ ਹੋ। ਜੋ ਮੈਂ ਜਾਣਦਾ ਹਾਂ ਉਹ ਹੈ ਕਿ ਕਾਂਗਰਸ ਕੋਲ ਬਹੁਤੇ ਪੈਸੇ ਨਹੀਂ ਹਨ। ਜਾਇਦਾਦਾਂ ਕੁਰਕ ਹੋਣ ਤੋਂ ਬਾਅਦ ਉਸ ਲਈ ਸਿਆਸੀ ਪਾਰਟੀ ਵਜੋਂ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਇਹ ਜਮਹੂਰੀਅਤ ’ਤੇ ਹਮਲਾ ਹੈ। ਇਹ ਸਰਕਾਰ ਦੀ ਮਨੋਬਿਰਤੀ ਨੂੰ ਦਰਸਾਉਦਾ ਹੈ। ਸਿੱਬਲ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ-ਉਹ ਪਹਿਲਾਂ ਆਪੋਜ਼ੀਸ਼ਨ ਦੇ ਆਗੂਆਂ ਨੂੰ ਬਦਨਾਮ ਕਰਦੀ ਹੈ, ਈ ਡੀ ਤੇ ਹੋਰ ਏਜੰਸੀਆਂ ਮਗਰ ਪਾਉਦੀ ਹੈ ਅਤੇ ਫਿਰ ਨਾਲ ਰਲਾ ਕੇ ਮੰਤਰੀ ਬਣਾਉਦੀ ਹੈ, ਰਾਜ ਸਭਾ ਦੇ ਮੈਂਬਰ ਬਣਾਉਦੀ ਹੈ ਤੇ ਸੂਬਿਆਂ ਵਿੱਚ ਕੈਬਨਿਟ ਪੋਸਟਾਂ ਦਿੰਦੀ ਹੈ। ਸਰਕਾਰ ਹੁਣ ਮੀਡੀਆ ਦੇ ਮਗਰ ਪਵੇਗੀ। ਨੈਸ਼ਨਲ ਹੇਰਾਲਡ ਆਜ਼ਾਦੀ ਘੁਲਾਟੀਆਂ ਨੇ ਚਲਾਇਆ ਸੀ, ਜਿਹੜੇ ਇਸ ਦੇ ਸ਼ੇਅਰਹੋਲਡਰ ਸਨ। ਉਹ ਮਿਲ ਕੇ ਭਾਰਤ ਦੀ ਆਜ਼ਾਦੀ ਦਾ ਸੁਨੇਹਾ ਫੈਲਾਉਣਾ ਚਾਹੁੰਦੇ ਸਨ। ਇਹ ਖੈਰਾਤੀ ਮੰਤਵਾਂ ਲਈ ਸੀ। ਨੈਸ਼ਨਲ ਹੇਰਾਲਡ ਕੋਲ ਉਦੋਂ ਪੈਸੇ ਨਹੀਂ ਸਨ। ਕਾਂਗਰਸ ਨੇ ਉਸ ਨੂੰ 90 ਕਰੋੜ ਦਿੱਤੇ ਸਨ, ਜਿਹੜੇ ਉਸ ਨੂੰ ਅਜੇ ਤੱਕ ਨਹੀਂ ਮੁੜੇ। ਇਸ ਦੌਰਾਨ ਨੈਸ਼ਨਲ ਹੇਰਾਲਡ ਨੇ ਦੇਸ਼-ਭਰ ਵਿੱਚ ਸੰਪਤੀ ਬਣਾਈ। 50 ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਯੰਗ ਇੰਡੀਆ ਕੰਪਨੀ ਬਣਾਈ। ਸੈਕਸ਼ਨ 25 ਤਹਿਤ ਕੰਪਨੀ ਬਣਾਈ ਗਈ। ਸੈਕਸ਼ਨ 25 ਤਹਿਤ ਬਣਨ ਵਾਲੀ ਕੰਪਨੀ ਵਿੱਚ ਸ਼ੇਅਰ ਹੋਲਡਰ ਕਿਸੇ ਮੁਨਾਫੇ ਦੇ ਹੱਕਦਾਰ ਨਹੀਂ ਹੁੰਦੇ। ਉਹ ਕੰਪਨੀ ਦੀ ਸੰਪਤੀ ਹਾਸਲ ਨਹੀਂ ਕਰ ਸਕਦੇ। ਨਾ ਰਾਹੁਲ ਗਾਂਧੀ, ਨਾ ਸੋਨੀਆ ਗਾਂਧੀ ਤੇ ਨਾ ਕੋਈ ਹੋਰ ਕੰਪਨੀ ਦਾ ਮਾਲਕ ਹੈ। ਭਾਜਪਾ ਵੱਖ-ਵੱਖ ਰਾਜਾਂ ਵਿੱਚ ਕਾਂਗਰਸ ਦੇ ਮੁੱਖ ਮੰਤਰੀਆਂ ਸਣੇ ਆਪਣੇ ਸਿਆਸੀ ਵਿਰੋਧੀਆਂ ਨੂੰ ਤੰਗ ਕਰ ਰਹੀ ਹੈ। ਸੀ ਬੀ ਆਈ ਨੂੰ ਕਿਸੇ ਰਾਜ ਵਿੱਚ ਜਾਂਚ ਕਰਨ ਲਈ ਰਾਜ ਸਰਕਾਰ ਦੀ ਸਹਿਮਤੀ ਜਾਂ ਅਦਾਲਤੀ ਹੁਕਮ ਦੀ ਲੋੜ ਹੁੰਦੀ ਹੈ। ਪਰ ਈ ਡੀ ਕਿਤੇ ਵੀ ਜਾ ਕੇ ਜਾਂਚ ਕਰ ਸਕਦੀ ਹੈ। ਇਸ ਕਰਕੇ ਭਾਜਪਾ ਰਾਜ ਸਰਕਾਰਾਂ ਨੂੰ ਅਸਥਿਰ ਕਰਨ ਲਈ ਈ ਡੀ ਨੂੰ ਵਰਤ ਰਹੀ ਹੈ। ਝਾਰਖੰਡ ਵਿੱਚ ਹੇਮੰਤ ਸੋਰੇਨ ਤੇ ਕਰਨਾਟਕ ਵਿੱਚ ਸਿੱਧਾਰਮੱਈਆ ਦੇ ਮਾਮਲੇ ਵਿੱਚ ਇੰਜ ਕੀਤਾ ਗਿਆ, ਪਰ ਸਫਲ ਨਹੀਂ ਹੋਈ। ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਗਿ੍ਰਫਤਾਰ ਕੀਤਾ ਤੇ ਅਦਾਲਤ ਨੂੰ ਦੱਸਿਆ ਜਾਂਦਾ ਰਿਹਾ ਕਿ ਉਸ ਦੀ ਵਿਦੇਸ਼ਾਂ ਵਿੱਚ ਸੰਪਤੀ ਹੈ। ਨਿਕਲਿਆ ਕੁਝ ਨਹੀਂ। ਉਨ੍ਹਾ ਦੀ ਤੇ ਪਾਰਟੀ ਦੀ ਛਵੀ ਖਰਾਬ ਕਰਕੇ ਰੱਖ ਦਿੱਤੀ। ਨੈਸ਼ਨਲ ਹੇਰਾਲਡ ਕੇਸ ਵਿੱਚ ਵੀ ਇਹੀ ਕੀਤਾ ਜਾ ਰਿਹਾ ਹੈ।

ਭਾਜਪਾ ਡਿਕਟੇਟਰਸ਼ਿਪ ਦੀ ਪਿਓ : ਸਿੱਬਲ Read More »

16 ਅਪ੍ਰੈਲ ਨੂੰ ਹੋਵਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਅੰਮ੍ਰਿਤਸਰ, 14 ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 16 ਅਪ੍ਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤ੍ਰਿੰਗ ਕਮੇਟੀ ਦੀ ਇਹ ਇਕੱਤਰਤਾ 15 ਅਪ੍ਰੈਲ ਲਈ ਸੱਦੀ ਗਈ ਸੀ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ।

16 ਅਪ੍ਰੈਲ ਨੂੰ ਹੋਵਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ Read More »