ਟਰੰਪ ਪ੍ਰਸ਼ਾਸਨ ਨੇ 6 ਹਜ਼ਾਰ ਤੋਂ ਵੱਧ ਜ਼ਿੰਦਾ ਪ੍ਰਵਾਸੀਆਂ ਨੂੰ ‘ਮੁਰਦਾ ਸੂਚੀ’ ’ਚ ਪਾਇਆ

ਵਾਸ਼ਿੰਗਟਨ, 14 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਥੇ ਪੂਰੀ ਦੁਨੀਆਂ ’ਚ ਅਪਣੀ ਟੈਰਿਫ਼ ਨੀਤੀ ਨੂੰ ਲੈ ਕੇ ਜੰਗ ਦੀ ਮਾਹੌਲ ਬਣਾਇਆ ਹੋਇਆ ਹੈ। ਉਥੇ ਹੀ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਪ੍ਰਵਾਸੀਆਂ ਨੂੰ ਲੈ ਕੇ ਵੀ ਅਜਿਹੀਆਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ। ਟਰੰਪ ਪ੍ਰਸ਼ਾਸਨ ਨੇ ਇਕ ਨਵੀਂ ਕਾਰਵਾਈ ਕਰਦੇ ਹੋਏ ਹਜ਼ਾਰਾਂ ਜ਼ਿੰਦਾਂ ਪ੍ਰਵਾਸੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਵ੍ਹਾਈਟ ਹਾਊਸ ਦੇ ਇਕਸਾਰ ਅਧਿਕਾਰੀ ਪ੍ਰਸ਼ਾਸਨ ਦੇ ਨਿਰਦੇਸ਼ ’ਤੇ ਸੋਸ਼ਲ ਸਕਿਉਰਿਟੀ ਪ੍ਰਸ਼ਾਸਨ ਨੇ ਬੀਤੇ ਹਫ਼ਤੇ 6000 ਤੋਂ ਵਧ ਪ੍ਰਵਾਸੀਆਂ ਨੂੰ ‘ਡੈਥ ਮਾਸਟਰ ਫ਼ਾਈਲ’ ਵਿਚ ਸ਼ਾਮਲ ਕਰ ਦਿੱਤਾ ਹੈ। ਇਹ ਉਹ ਫ਼ਾਈਲ ਹੈ ਜਿਸ ਵਿਚ ਉਨ੍ਹਾਂ ਮ੍ਰਿਤਕਾਂ ਦਾ ਰਿਕਾਰਡ ਰਖਿਆ ਜਾਂਦਾ ਹੈ ਜਿਨ੍ਹਾਂ ਕੋਲ ਸ਼ੋਸਲ ਸਕਿਉਰਿਟੀ ਨੰਬਰ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਪ੍ਰਵਾਸੀਆਂ ਨੂੰ ਮੁਰਦਾ ਸੂਚੀ ਵਿਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦੇ ਸ਼ੋਸਲ ਸਕਿਊਰਿਟੀ ਨੰਬਰ ਅਯੋਗ ਹੋ ਜਾਣਗੇ ਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਨਹੀਂ ਲੈ ਸਕਣਗੇ। ਇਹ ਪ੍ਰਵਾਸੀ ਅਮਰੀਕਾ ਵਿਚ ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸਨ ਪਰੰਤੂ ਉਨ੍ਹਾਂ ਦਾ ਅਮਰੀਕਾ ਵਿਚ ਟਿਕੇ ਰਹਿਣ ਦਾ ਆਰਜ਼ੀ ਰੁਤਬਾ ਰੱਦ ਹੋ ਚੁੱਕਾ ਹੈ। ਵ੍ਹਾਈਟ ਹਾਊਸ ਅਧਿਕਾਰੀ ਅਨੁਸਾਰ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਮਾਸਟਰ ਫ਼ਾਇਲ ਵਿਚ ਸ਼ਾਮਲ ਕੀਤੇ ਗਏ ਪ੍ਰਵਾਸੀਆਂ ਦੀ ਪਛਾਣ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਜਾਂ ਅਤਿਵਾਦੀਆਂ ਬਾਰੇ ਚੌਕਸੀ ਸੂਚੀ ਦੇ ਆਧਾਰ ’ਤੇ ਕੀਤੀ। ਇਸ ਵਿਚ ਕਿਹਾ ਗਿਆ ਹੈ ਪ੍ਰਵਾਸੀਆਂ ਵਿਰੁੱਧ ਕੀਤੀ ਇਸ ਕਾਰਵਾਈ ਵਿਚ ਅਰਬਪਤੀ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ। ਸੰਸਦ ਰਿਚਰਡ ਨੀਲ ਤੇ ਜੌਹਨ ਲਾਰਸਨ ਨੇ ਇਕ ਸਾਂਝੇ ਬਿਆਨ ਵਿਚ ਟਰੰਪ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...