March 10, 2025

ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲੱਗੀ ਮੁਕੰਮਲ ਪਾਬੰਦੀ

ਚੰਡੀਗੜ੍ਹ, 10 ਮਾਰਚ – 10 ਮਾਰਚ ਤੋਂ 15 ਮਾਰਚ, 2025 ਤੱਕ ਸ਼੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ ਜਿਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸ਼ਰਧਾਲੂਆਂ ਨੂੰ ਬਚਾਉਣ ਲਈ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ, ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੱਸਿਆ ਕੀ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਆਪਣੇ-ਆਪਣੇ ਜ਼ਿਲ੍ਹਿਆਂ/ਯੂਨਿਟਾਂ ਅਧੀਨ ਪੈਂਦੇ ਪੁਲਿਸ ਸਟੇਸ਼ਨਾਂ ਦੇ ਮੁੱਖ ਅਫ਼ਸਰਾਂ ਅਤੇ ਇੰਚਾਰਜ ਟਰੈਫ਼ਿਕਾਂ ਰਾਂਹੀ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਤੇ ਪੰਚਾਇਤਾਂ ਨੂੰ ਹਦਾਇਤ ਕੀਤਾ ਜਾਵੇ ਕਿ ਕੋਈ ਵੀ ਡਬਲ ਡੈਕਰ ਟਰੱਕ/ਵੀਹਕਲ, ਟ੍ਰੈਕਟਰ ਟਰਾਲੀਆਂ ਉੱਤੇ ਲੱਗੇ ਵੱਡੇ ਸਪੀਕਰ, ਮੋਟਰਸਾਇਕਲਾਂ ਉੱਤੇ ਪ੍ਰੈਸ਼ਰ ਹਾਰਨ ਅਤੇ ਬਿਨ੍ਹਾਂ ਸਲੰਸਰ ਮੋਟਰਸਾਇਕਲ ਚਾਲਕਾਂ ਆਦਿ ਨੂੰ ਹੋਲੇ-ਮੁਹੱਲੇ ਦੌਰਾਨ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਆਉਣ ਤੋ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ‘ਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਮੌਕੇ ਉਤੇ ਹੀ ਵਾਹਨਾਂ ਤੋਂ ਅਵਾਜ ਪ੍ਰਦੂਸ਼ਣ ਕਰਨ ਵਾਲੇ ਸਪੀਕਰਾਂ ਨੂੰ ਉਤਾਰ ਕੇ ਅੱਗੇ ਭੇਜਿਆ ਜਾਵੇ। ਗੁਲਨੀਤ ਖੁਰਾਣਾ ਨੇ ਦੱਸਿਆ ਕਿ ਹੋਲੇ-ਮੁਹੱਲੇ ਮੇਲੇ ਦੌਰਾਨ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀਂ ਸੰਗਤ ਨੂੰ ਸਪੀਕਰਾਂ ਦੀ ਅਵਾਜ ਤੋਂ ਆਉਣ ਵਾਲੀ ਪਰੇਸ਼ਾਨੀ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਮੇਲੇ ਦੌਰਾਨ ਕਿਸੇ ਵੀ ਸਪੀਕਰ ਵਾਲੇ ਡਬਲ ਡੈਕਰ ਟਰੱਕ/ਵਹੀਕਲ ਰੂਪਨਗਰ ਜ਼ਿਲ੍ਹੇ ਅੰਦਰ ਦਾਖਲ ਨਹੀ ਹੋਣ ਦਿੱਤਾ ਜਾਵੇਗਾ।

ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲੱਗੀ ਮੁਕੰਮਲ ਪਾਬੰਦੀ Read More »

ਟਰੰਪ ਦੀ ਤਾਨ ਤੇ ਵਿਰਾਟ ਦੀ ਧੁਨ/ਜਯੋਤੀ ਮਲਹੋਤਰਾ

ਕਰੀਬ ਹਫ਼ਤਾ ਪਹਿਲਾਂ ਡੋਨਲਡ ਟਰੰਪ ਅਤੇ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਹੋਈ ਤੂ-ਤਡਿ਼ੱਕ ਪੁਰਾਣੀ ਹੋ ਗਈ ਹੈ। ਓਵਲ ਆਫਿਸ ਦੀ ਉਸ ਸਵੇਰ ਦੁਨੀਆ ਬਦਲ ਗਈ ਤੇ ਦੁਨੀਆ ਨੇ ਤਾਕਤ ਦਾ ਅ-ਪ੍ਰੌੜ ਇਸਤੇਮਾਲ ਦੇਖਿਆ। ਜੇ ਯੂਰੋਪ ਅਤੇ ਯੂਕਰੇਨੀਆਂ ਨੂੰ ਤਾਕਤ ਦੇ ਉਸ ਇਸਤੇਮਾਲ ਵਿੱਚੋਂ ਨਫਾਸਤ ਅਤੇ ਸ਼ਿਸ਼ਟਾਚਾਰ ਦੀ ਕਮੀ ਰੜਕੀ ਸੀ ਤਾਂ ਸ਼ਾਇਦ ਉਹ ਠੀਕ ਸਨ ਪਰ ਉਹ ਇਹ ਵੀ ਜਾਣਦੇ ਹਨ ਕਿ ਆਂਡਿਆਂ ਨੂੰ ਤੋੜੇ ਬਗ਼ੈਰ ਆਮਲੇਟ ਬਣਾਉਣਾ ਸੌਖਾ ਨਹੀਂ ਹੁੰਦਾ। ਅਜੀਬ ਗੱਲ ਇਹ ਰਹੀ ਕਿ ਯੂਰੋਪੀਅਨ ਅਤੇ ਬਰਤਾਨਵੀ ਇਸ ਤੋਂ ਹੈਰਤ ਵਿੱਚ ਦਿਖਾਈ ਦਿੱਤੇ। ਬਰਤਾਨੀਆ ਅਤੇ ਫਰਾਂਸ, ਦੋਵੇਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵੀਟੋ ਸ਼ਕਤੀਯਾਫ਼ਤਾ ਸਥਾਈ ਮੈਂਬਰ ਹਨ ਅਤੇ ਮਹਾਦੀਪ ਦੇ ਕਈ ਹੋਰ ਦੇਸ਼ ਵੀ ਦੁਨੀਆ ਦੇ ਮੰਜ਼ਰ ’ਤੇ ਆਪਣੀ ਛਾਪ ਛੱਡਣ ਲਈ ਤਰਲੋਮੱਛੀ ਹੋ ਰਹੇ ਹਨ ਜਦੋਂਕਿ ਦੂਜੀ ਆਲਮੀ ਜੰਗ ਤੋਂ ਲੈ ਕੇ ਉਹ ਅਮਰੀਕੀਆਂ ਦੇ ਪਿਛਲੱਗ ਬਣੇ ਰਹੇ ਹਨ ਅਤੇ ਅਮਰੀਕੀ ਡਾਲਰ ਦੇ ਸਿਰ ’ਤੇ ਕੁਦਾੜੀਆਂ ਮਾਰਦੇ ਰਹੇ ਹਨ। ਯੂਰੋਪੀਅਨਾਂ ਦੇ ਅਮਰੀਕੀ ਡਾਲਰ ਨਾਲ ਤਿਹੁ ਨੂੰ ਜੇ ਪਾਸੇ ਰੱਖ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਸਭ ਤੋਂ ਗੁੱਝਾ ਭੇਤ ਇਹ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਅਮਰੀਕੀਆਂ ਪ੍ਰਤੀ ਗਹਿਰੀ ਹਿਕਾਰਤ ਭਰੀ ਹੋਈ ਹੈ। ਸੁਏਜ਼ ਨਹਿਰ ਦੇ ਪਰਲੇ ਪਾਸੇ ਸਭ ਤੋਂ ਮਹਿੰਗੇ ਬਗੈੱਟ (ਫ੍ਰੈਂਚ ਡਬਲ ਰੋਟੀ) ਫਰਾਂਸੀਸੀਆਂ ਵੱਲੋਂ ਹੀ ਬਣਾਏ ਜਾਂਦੇ ਹਨ ਜਦੋਂ ਗਰਮੀਆਂ ਦੀ ਰੁੱਤ ਵਿੱਚ ਪੈਰਿਸ ਖਾਲੀ ਹੋ ਜਾਂਦਾ ਹੈ ਅਤੇ ਅਮਰੀਕੀ ਸੈਲਾਨੀਆਂ ਦੀਆਂ ਧਾੜਾਂ ਫਰਾਂਸੀਸੀ ਰਾਜਧਾਨੀ ਆਉਂਦੀਆਂ ਹਨ ਤੇ ਉਹ ਸਾਰੇ ‘ਲਾ ਹੈਮਿੰਗਵੇ’ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਾਅਵਤ ਦੀ ਭਾਲ ਵਿੱਚ ਹੁੰਦੇ ਹਨ। ਗੱਲ ਇਹ ਹੈ ਕਿ ਉੱਘੇ ਪੱਤਰਕਾਰ ਸ਼ੇਖਰ ਗੁਪਤਾ ਦੇ ਸ਼ਬਦਾਂ ਵਿੱਚ ਟਰੰਪ ਐੱਡ ਕੰਪਨੀ- ਜੇਡੀ ਵੈਂਸ, ਐਲਨ ਮਸਕ ਜਿਹੇ ਬਹੁਤ ਸਾਰੇ, ਕੋਲ ‘ਤਾਨਪੁਰਾ ਸੁਰਬੰਦੀ’ ਲਈ ਕੋਈ ਸਮਾਂ ਨਹੀਂ ਹੈ; ਮਤਲਬ ਇਹ ਕਿ ਯੂਰੋਪ ਨੂੰ ਸਜ-ਧਜ ਅਤੇ ਦਿਖਾਵਾ ਬਹੁਤ ਪਸੰਦ ਹੈ ਤੇ ਜੋ ‘ਸਮਤਾ, ਸੁਤੰਤਰਤਾ ਅਤੇ ਭਾਈਚਾਰੇ’ ਜਿਹੇ ਸ਼ਬਦਾਂ ਵਿੱਚ ਪਰੋਇਆ ਹੁੰਦਾ ਹੈ, ਪਰ ਪਿਆਰੇ ਪਾਠਕੋ, ਉੱਤਰੀ ਅਫਰੀਕਾ ਖ਼ਾਸਕਰ ਅਲਜੀਰੀਆ ਵਿੱਚ ਫਰਾਂਸ ਦੇ ਰਿਕਾਰਡ ਵੱਲ ਝਾਤ ਮਾਰੋ ਜੋ ਬਹੁਤਾ ਪੁਰਾਣਾ ਨਹੀਂ ਹੈ ਜਿੱਥੇ ਗੋਰੇ ਫਰਾਂਸੀਸੀਆਂ ਨੂੰ ਵੀ ‘ਕਾਲੇ ਪੈਰਾਂ’ ਦੀ ਨਿਆਈਂ ਗਿਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਚਮੜੀ ਫਰਾਂਸੀਸੀ ਪੈਮਾਨੇ ਜਿੰਨੀ ਗੋਰਾ ਨਹੀਂ ਹੁੰਦੀ- ਉਨ੍ਹਾਂ ਲਈ ਇਹ ਕਿੰਨਾ ਆਤਮਾ ਨੂੰ ਝੰਜੋੜਨ ਵਾਲਾ ਹੁੰਦਾ ਹੈ ਕਿਉਂਕਿ ਅੰਤ ਉਹ ਜਾਣਦੇ ਹਨ ਕਿ ਸਭ ਦਾ ਖਰਚਾ ਪਾਣੀ ਅਮਰੀਕੀਆਂ ਨੇ ਹੀ ਚੁੱਕਣਾ ਹੁੰਦਾ ਹੈ। ਟਰੰਪ ਅਤੇ ਵੈਂਸ ਨੇ ਹੁਣੇ-ਹੁਣੇ ਐਲਾਨ ਕੀਤਾ ਹੈ ਕਿ ਹੁਣ ‘ਤਾਨਪੁਰਾ ਸੁਰਬੰਦੀ’ ਲਈ ਕੋਈ ਸਮਾਂ ਨਹੀਂ ਬਚਿਆ; ਜਾਂ ਫਿਰ ਇਹ ਕਿ, ਤੁਸੀਂ ਆਪਣਾ ਤਾਨਪੁਰਾ ਸੁਰ ਕਰਦੇ ਰਹੋ ਪਰ ਸਾਡੇ ਕੋਲ ਇਸ ਲਈ ਨਾ ਸਮਾਂ ਹੈ ਤੇ ਨਾ ਹੀ ਖਰਚਾ ਪਾਣੀ। ਯੂਕਰੇਨ ਜੀਅ ਸਦਕੇ ਅਖ਼ੀਰ ਤੱਕ ਲੜ ਸਕਦਾ ਹੈ ਪਰ ਅਮਰੀਕਾ ਪੈਸਾ ਨਹੀਂ ਦੇਵੇਗਾ। ਘੱਟੋ-ਘੱਟ ਅਫ਼ਗਾਨਿਸਤਾਨ ਨੇ ਅਮਰੀਕਾ ਅਤੇ ਯੂਰੋਪ ਨੂੰ ਇਹ ਤਾਂ ਸਿਖਾ ਹੀ ਦਿੱਤਾ ਹੈ ਕਿ ਕਿਸੇ ਹੋਰ ਦੀ ਜੰਗ ਲੜਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਮੁੰਡੇ ਇਸ ਲਈ ਮਰ ਖ਼ਪ ਜਾਣ। ਸ਼ਾਇਦ, ਇਸੇ ਕਰ ਕੇ ਉਨ੍ਹਾਂ ਆਪਣਾ ਅਪਰਾਧ ਬੋਧ ਹਲਕਾ ਕਰਨ ਲਈ ਆਪਣੇ ਪਰਸ ਦੀਆਂ ਤਣੀਆਂ ਢਿੱਲੀਆਂ ਕਰ ਦਿੱਤੀਆਂ ਸਨ। ਟਰੰਪ ਨੇ ਓਵਲ ਆਫਿਸ ਵਿੱਚ ਉਸ ਸਵੇਰ ਯੂਰੋਪ ਦੇ ਦੰਭ ਨੂੰ ਨੰਗਾ ਕੀਤਾ ਸੀ। ਪਿਛਲੇ ਤਿੰਨ ਸਾਲਾਂ ਤੋਂ ਯੂਰੋਪ ਅਤੇ ਕੈਨੇਡਾ ਜ਼ੇਲੈਂਸਕੀ ਨੂੰ ਵਲਾਦੀਮੀਰ ਪੂਤਿਨ ਨਾਲ ਲੜਨ ਲਈ ਹੱਲਾਸ਼ੇਰੀ ਦੇ ਰਹੇ ਸਨ, ਸਿਵਾਇ ਇਸ ਗੱਲ ਦੇ ਕਿ ਅਫ਼ਗਾਨਿਸਤਾਨ ਤੋਂ ਉਲਟ ਉਹ ਆਪਣੀ ਬੋਲਾਂ ਨੂੰ ਪੁਗਾਉਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ। ਦੁਨੀਆ ਨੂੰ ਲੀਹ ’ਤੇ ਆਉਣ ਵਿਚ ਹਫ਼ਤੇ ਤੋਂ ਵੀ ਘੱਟ ਸਮਾਂ ਲੱਗਿਆ ਹੈ; ਨਾ ਕੇਵਲ ਜ਼ੇਲੈਂਸਕੀ ਸਗੋਂ ਹਰ ਕੋਈ ਟਰੰਪ ਦੀ ਅਗਵਾਈ ਹੇਠ ਨਵੀਂ ਦੁਨੀਆ ਨਾਲ ਜੁੜਨ ਲਈ ਤਿਆਰੀਆਂ ਕਰ ਰਿਹਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਇਸ ਸਮੇਂ ਜੋ ਕੋਈ ਟਰੰਪ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਹੈ ਤਾਂ ਉਹ ਸਿਰਫ਼ ਚੀਨ ਹੈ। ਤੁਹਾਨੂੰ ਪਤਾ ਹੈ ਕਿ ਇਸ ਦਾ ਕੀ ਮਤਲਬ ਹੈ; ਇਹ ਕਿ ਟਰੰਪ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਦਾ ਅਸਲ ਵਿਰੋਧੀ ਪੂਤਿਨ ਨਹੀਂ ਸਗੋਂ ਸ਼ੀ ਜਿਨਪਿੰਗ ਹੈ; ਇਹ ਕਿ ਚੀਨ ਤੋਂ ਇਲਾਵਾ ਅਮਰੀਕੀਆਂ ਨਾਲ ਪੰਗਾ ਲੈਣ ਦਾ ਕਿਸੇ ਕੋਲ ਦਮਖ਼ਮ ਨਹੀਂ ਹੈ। ਸ਼ਾਇਦ ਇਸੇ ਲਈ ਟਰੰਪ ਰੂਸੀ ਰਿੱਛ ਨੂੰ ਜੱਫੀ ਪਾਉਣ ਲਈ ਉਤਾਵਲਾ ਹੈ ਤਾਂ ਕਿ ਉਸ ਨੂੰ ਚੀਨੀ ਆਗੂ ਦੇ ਡ੍ਰੈਗਨ ਨੁਮਾ ਕੁੰਡਲੀ ਤੋਂ ਮੁਕਤ ਕਰਾਇਆ ਜਾ ਸਕੇ। ਕਮਾਲ ਦੀ ਗੱਲ ਇਹ ਹੈ ਕਿ ਟਰੰਪ ਨੇ ਇਹ ਮੂਲ ਸਚਾਈ ਐਨੀ ਛੇਤੀ ਜਾਣ ਲਈ ਹੈ ਜਦੋਂਕਿ ਬਾਕੀ ਦਾ ਵਾਸ਼ਿੰਗਟਨ ਡੀਸੀ ਐਨੇ ਸਾਲਾਂ ਤੋਂ ਅੱਕੀ ਪਲਾਹੀਂ ਹੱਥ ਮਾਰ ਰਿਹਾ ਸੀ। ਫਿਰ ਹੁਣ ਟਰੰਪ ਦੇ ਯੁੱਗ ਵਿੱਚ ਭਾਰਤ ਦੀ ਵਿਦੇਸ਼ ਨੀਤੀ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ? ਸਾਫ਼ ਜ਼ਾਹਿਰ ਹੈ ਕਿ ਮੋਦੀ ਸਰਕਾਰ ਨੇ ਟਰੰਪ ਨਾਲ ਝਬਦੇ ਮੁਲਾਕਾਤ ਕਰ ਕੇ ਵਧੀਆ ਕੰਮ ਕੀਤਾ ਹੈ, ਹਾਲਾਂਕਿ ਜਦੋਂ ਇਹ ਮਿਲਣੀ ਹੋ ਰਹੀ ਸੀ ਤਾਂ ਉਸੇ ਵਕਤ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਪਹਿਨਾ ਕੇ ਬੇਦਖ਼ਲ ਕੀਤਾ ਜਾ ਰਿਹਾ ਸੀ। ਇਸ ਲਈ ਮੋਦੀ ਨੇ ਝੱਟ ਇਹ ਕੌੜੀ ਗੋਲ਼ੀ ਨਿਗਲ ਲਈ ਅਤੇ ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਬੜੀ ਫੁਰਤੀ ਨਾਲ ਅੱਗੇ ਵਧ ਕੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣਾ ਪਵੇਗਾ ਤੇ ਬਣਦੇ ਦੋ ਸ਼ਬਦ ਆਖਣੇ ਪੈਣੇ ਹਨ। ਵਾਸ਼ਿੰਗਟਨ ਡੀਸੀ ਵਿੱਚ ਮੋਦੀ ਦੀ ਮੌਜੂਦਗੀ ਉਨ੍ਹਾਂ ਵੱਲੋਂ ਦਿੱਤੇ ਗਏ ਪੁਰਾਣੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਦੀ ਵੀ ਯਾਦ ਦਿਵਾ ਰਹੀ ਸੀ ਜਦੋਂਕਿ ਇਸ ਦਾ ਐਨ ਉਲਟ ਜ਼ੇਲੈਂਸਕੀ ਵਲੋਂ ਬਾਇਡਨ ਨੂੰ ਦਿੱਤੀ ਹਮਾਇਤ ਸੀ। ਬਾਕੀ ਦਾ ਕੰਮ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਵੱਲੋਂ ਬੜੀ ਸਫ਼ਾਈ ਨਾਲ ਕੀਤਾ ਜਾ ਰਿਹਾ ਸੀ। ਇਸੇ ਲਈ ਉਨ੍ਹਾਂ ਇਹ ਐਲਾਨ ਕੀਤਾ ਸੀ ਕਿ ਭਾਰਤ ਡਾਲਰ ਨੂੰ ਕਮਜ਼ੋਰ ਕਰਨ ਦੀ ਮੁਹਿੰਮ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ, ਹਾਲਾਂਕਿ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਚੀਨ ਦੀ ਅਗਵਾਈ ਹੇਠ ਹੋਏ ਬਰਿਕਸ ਸੰਮੇਲਨ ਵਿੱਚ ਭਾਰਤ ਨੇ ਜਿਸ ਚੀਜ਼ ’ਤੇ ਸਹੀ ਪਾਈ ਸੀ, ਉਹ ਇਹੀ ਤਾਂ ਸੀ; ਬਜਟ ਤੋਂ ਪਹਿਲਾਂ ਹੀ ਲਗਜ਼ਰੀ ਮੋਟਰਸਾਈਕਲਾਂ ’ਤੇ ਟੈਕਸ ਘਟਾ ਦਿੱਤਾ ਗਿਆ ਕਿਉਂਕਿ ਟਰੰਪ ਨੇ ਆਪਣੀ ਪਿਛਲੀ ਸਰਕਾਰ ਵੇਲੇ ਇਸ ਲਈ ਕਾਫ਼ੀ ਜ਼ੋਰ ਲਾਇਆ ਸੀ। ਮੁੱਕਦੀ ਗੱਲ ਇਹ ਹੈ ਕਿ ਟਰੰਪ ਦੇ ਲੇਲੇ-ਪੇਪੇ ਕਰਦੇ ਰਹੋ ਜਾਂ ਘੱਟੋ-ਘੱਟ ਉਸ ਦਾ ਠੰਢ-ਠੰਢੋਲਾ ਕਰਦੇ ਰਹੋ, ਉਸ ਨੂੰ ਇਹ ਦਿਖਾਉਂਦੇ ਰਹੋ ਕਿ ਤੁਹਾਥੋਂ ਉਸ ਨੂੰ ਕੋਈ ਖ਼ਤਰਾ ਨਹੀਂ ਹੈ। ਜਿਵੇਂ ਤੁਸੀਂ ਜਾਣਦੇ ਹੀ ਹੋ, ਉਸ ਦਾ ਕੋਈ ਪਤਾ ਨਹੀਂ ਕਿ ਉਹ ਕੀ ਕੱਢ ਮਾਰੇ- ਮੈਕਸਿਕੋ ਅਤੇ ਕੈਨੇਡਾ ’ਤੇ ਉਸ ਵੱਲੋਂ ਲਾਏ ਗਏ ਟੈਰਿਫ਼ ਵਾਪਸ ਲੈ ਲਏ ਗਏ ਹਨ- ਇਸ ਕਰ ਕੇ ਉਸ ਦੇ ਅਗਾੜੀ-ਪਿਛਾੜੀ ਕਦੇ ਨਾ ਆਓ। ਤੁਸੀਂ ਇਹ ਦਿਖਾਵਾ ਨਹੀਂ ਕਰ ਸਕਦੇ ਕਿ ਤੁਸੀਂ ਨਿਰਲੇਪ ਹੋ ਕਿਉਂਕਿ ਤੁਸੀਂ ਹੁੰਦੇ ਨਹੀਂ; ਨਾ ਹੀ ਉਸ ਨਾਲ ਦੋਸਤੀ ਦੀਆਂ ਫੜ੍ਹਾਂ ਮਾਰਦੇ ਰਹੋ ਜਿਵੇਂ ਅਸੁਰੱਖਿਅਤ ਸੰਗੀਆਂ ਦੀ ਆਦਤ ਹੁੰਦੀ ਹੈ। ਜਿੱਥੋਂ ਤੱਕ ਆਉਣ ਵਾਲੇ ਅਮਰੀਕਾ-ਰੂਸ ਸਿਖ਼ਰ ਸੰਮੇਲਨ ਦੀ ਗੱਲ ਹੈ, ਭਾਰਤ ਲਈ ਪਾਸਾ ਸੁੱਟਣ ਦੀ ਦੇਰ ਹੈ ਕਿ ਇਸ ਦੀ ਜਿੱਤ ਪੱਕੀ ਹੈ। ਜੇ

ਟਰੰਪ ਦੀ ਤਾਨ ਤੇ ਵਿਰਾਟ ਦੀ ਧੁਨ/ਜਯੋਤੀ ਮਲਹੋਤਰਾ Read More »

ਅਕਾਲੀ ਦਲ ਵਿਚ ਬਗਾਵਤ!, ਮਹਿੰਦਰ ਸਿੰਘ ਵਿਰਕ

ਅੰਮ੍ਰਿਤਸਰ, 10 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਨਾਰਾਜ਼ ਹੋ ਗਏ ਹਨ। ਰੋਸ ਵਜੋਂ ਕਈ ਆਗੂਆਂ ਵੱਲੋਂ ਅਸਤੀਫੇ ਵੀ ਦਿੱਤੇ ਗਏ ਹਨ।ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਤੇ ਜਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ l ਮਹਿੰਦਰ ਸਿੰਘ ਵਿਰਕ ਨੇ ਕਿਹਾ ਕਿ ਕੋਈ ਸਮਾਂ ਸੀ ਜਦ ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਦੀ ਪੈਰਵਾਈ ਕਰਦੇ ਹੋਏ ਸਿੱਖਾਂ ਦੇ ਹੱਕ ਵਿਚ ਫੈਸਲੇ ਲੈਂਦਾ ਸੀ, ਪਰ ਹੁਣ ਬੀਤੇ ਦਿਨਾਂ ਤੋਂ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ l ਉਧਰ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਈ ਹੋਰਨਾਂ ਸੀਨੀਅਰ ਆਗੂਆਂ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, ‘ਅਕਾਲ ਤਖ਼ਤ ਦੀ ਮਾਣ ਮਰਿਆਦਾ ਦਾ ਅਸੀਂ ਸਤਿਕਾਰ ਕਰਦੇ ਹਾਂ ਜੋ ਅਖੀਰਲੇ ਸਾਹ ਤੱਕ ਕਰਦੇ ਰਹਾਂਗੇ।’ ਇਹ ਅਸਹਿਮਤੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀਨੰਗਲ, ਹਲਕਾ ਇੰਚਾਰਜ ਅਜਨਾਲਾ ਜੋਧ ਸਿੰਘ ਸਮਰਾ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਤੇ ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਪ੍ਰਗਟਾਈ। ਸ੍ਰੀ ਮਜੀਠੀਆ ਸਣੇ ਹੋਰਨਾਂ ਆਗੂਆਂ ਨੇ ਪਾਰਟੀ ਨਾਲ ਜੁੜੇ ਹੋਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਸੀ ਮੱਤਭੇਦ ਭੁਲਾ ਕੇ ਦਰਿਆਦਿਲੀ ਦਿਖਾਉਂਦੇ ਹੋਏ ਇਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਅਤੇ ਪੰਥ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ।

ਅਕਾਲੀ ਦਲ ਵਿਚ ਬਗਾਵਤ!, ਮਹਿੰਦਰ ਸਿੰਘ ਵਿਰਕ Read More »

ਬਾਇਓਮੀਟ੍ਰਿਕ ਕਾਫ਼ੀ ਨਹੀਂ

ਪੰਜਾਬ ਸਰਕਾਰ ਵੱਲੋਂ ਆਪਣੇ 706 ‘ਓਟ’ ਕਲੀਨਿਕਾਂ (ਨਸ਼ਾਖੋਰੀ ਇਲਾਜ ਕੇਂਦਰਾਂ) ’ਤੇ ਦੋ-ਪਰਤੀ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਕਿ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਪ੍ਰਮੁੱਖ ਦਵਾਈ, ਬਿਊਪਰਨੋਰਫੀਨ ਦੀ ਚੋਰੀ ’ਤੇ ਲਗਾਮ ਕਸੀ ਜਾ ਸਕੇ। ਨਸ਼ਿਆਂ ਦੇ ਲਗਭਗ 10 ਲੱਖ ਆਦੀ ਇਨ੍ਹਾਂ ਕੇਂਦਰਾਂ ’ਤੇ ਨਿਰਭਰ ਹਨ, ਤੇ ਵੱਡੇ ਪੱਧਰ ਉੱਤੇ ਨਾਜਾਇਜ਼ ਤਰੀਕੇ ਨਾਲ ਇਸ ਡਰੱਗ ਨੂੰ ਹੋਰਨਾਂ ਮੰਤਵਾਂ ਲਈ ਵਰਤਿਆ ਜਾ ਰਿਹਾ ਹੈ। ਇਕੱਲੇ 2019-20 ਵਿੱਚ ਹੀ ਕਰੀਬ ਪੰਜ ਕਰੋੜ ਗੋਲੀਆਂ ਚੋਰੀ ਹੋਈਆਂ ਹਨ, ਜਿਸ ਦੇ ਸਿੱਟੇ ਵਜੋਂ 23 ਕਲੀਨਿਕਾਂ ਦੇ ਲਾਇਸੈਂਸ ਰੱਦ ਕੀਤੇ ਗਏ। ਬਾਇਓਮੀਟ੍ਰਿਕ ਸਿਸਟਮ, ਜੋ ਦਵਾਈ ਲੈਣ ਲਈ ਆਉਣ ਵੇਲੇ ਤੇ ਮਗਰੋਂ ਜਾਣ ਸਮੇਂ ਮਰੀਜ਼ਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਰਿਕਾਰਡ ਕਰੇਗਾ, ਤੋਂ ਆਸ ਲਾਈ ਜਾ ਰਹੀ ਹੈ ਕਿ ਇਹ ਮਰੀਜ਼ ਦੀ ਥਾਂ ਆਉਣ ਵਾਲੇ ਕਿਸੇ ਹੋਰ ਵਿਅਕਤੀ ਨੂੰ ਪਛਾਣ ਕੇ ਰੋਕੇਗਾ ਅਤੇ ਸਿਰਫ਼ ਅਸਲੀ ਮਰੀਜ਼ ਹੀ ਇਲਾਜ ਦੀ ਸਹੂਲਤ ਲੈ ਸਕਣਗੇ। ਇਹ ਤਕਨੀਕੀ ਦਖ਼ਲ ਭਾਵੇਂ ਨਸ਼ਿਆਂ ਵਿਰੁੱਧ ਰਾਜ ਸਰਕਾਰ ਦੀ ਜੰਗ ’ਚ ਜਵਾਬਦੇਹੀ ਤੈਅ ਕਰਨ ਵਾਲਾ ਅਤਿ-ਲੋੜੀਂਦਾ ਕਦਮ ਹੈ, ਪਰ ਸਮੱਸਿਆ ਇਕੱਲੀ ਇਸੇ ਨਾਲ ਹੱਲ ਨਹੀਂ ਹੋ ਸਕਦੀ। ਅਸਲ ਮੁੱਦਾ ਬਿਊਪਰਨੋਰਫੀਨ ਦੀ ਕਿਸਮ ਨਾਲ ਹੀ ਜੁਡਿ਼ਆ ਹੋਇਆ ਹੈ ਜੋ ਇਸ ’ਤੇ ਨਿਰਭਰਤਾ ਦਾ ਹੈ। ਓਪਿਓਇਡ ਛੁਡਾਉਣ ਲਈ ਦਿੱਤੀ ਜਾਂਦੀ ਇਸ ਦਵਾਈ ਦੀ ਹੀ ਮਰੀਜ਼ ਨੂੰ ਆਦਤ ਪੈ ਜਾਣ ਦੀ ਕਾਫ਼ੀ ਸੰਭਾਵਨਾ ਬਣੀ ਰਹਿੰਦੀ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਨਸ਼ਾ ਛੁਡਾਊ ਪ੍ਰੋਗਰਾਮ ’ਚ ਸ਼ਾਮਿਲ 99 ਪ੍ਰਤੀਸ਼ਤ ਮਰੀਜ਼ ਸਫਲਤਾ ਨਾਲ ਬਿਊਪਰਨੋਰਫੀਨ ਨੂੰ ਛੱਡ ਨਹੀਂ ਸਕੇ ਹਨ। ਸੰਨ 2017 ਤੋਂ 2022 ਤੱਕ ਕਰੀਬ 8.74 ਲੱਖ ਮਰੀਜ਼ਾਂ ਵਿੱਚੋਂ ਸਰਕਾਰੀ ਕੇਂਦਰਾਂ ਦੇ ਸਿਰਫ਼ 4000 ਤੇ ਪ੍ਰਾਈਵੇਟ ਕੇਂਦਰਾਂ ਦੇ ਮਹਿਜ਼ 244 ਮਰੀਜ਼ਾਂ ਨੇ ਹੀ ਆਪਣਾ ਇਲਾਜ ਪੂਰਾ ਕੀਤਾ ਹੈ। ਇਹ ਜਾਣਕਾਰੀ ਨਸ਼ਾਖੋਰੀ ਦੇ ਇਲਾਜ ਪ੍ਰਤੀ ਵਿਆਪਕ ਪਹੁੰਚ ਦੀ ਲੋੜ ਨੂੰ ਉਭਾਰਦੀ ਹੈ। ਬਿਊਪਰਨੋਰਫੀਨ ਨੇ ਭਾਵੇਂ ਨੁਕਸਾਨ ਘਟਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ, ਪਰ ਇਸ ਨੂੰ ਰਾਮ-ਬਾਣ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਸਰਕਾਰ ਨੂੰ ਇਸ ਦੇ ਨਾਲ ਮਨੋਵਿਗਿਆਨਕ ਮਦਦ, ਕੌਂਸਲਿੰਗ ਤੇ ਇਲਾਜ ਪ੍ਰਣਾਲੀ ਦੀ ਸਖ਼ਤ ਨਿਗਰਾਨੀ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਨਸ਼ਾ ਛੁਡਾਊ ਕੇਂਦਰਾਂ ਦਾ ਸਖ਼ਤ ਲੇਖਾ-ਜੋਖਾ ਤੇ ਬਿਊਪਰਨੋਰਫੀਨ ਦੀ ਕਾਲਾਬਾਜ਼ਾਰੀ ’ਤੇ ਲਗਾਮ ਕੱਸਣਾ ਵੀ ਓਨਾ ਹੀ ਅਹਿਮ ਹੈ। ਹਾਲਾਂਕਿ ਦਵਾਈ ਦੀ ਦੁਰਵਰਤੋਂ ਰੋਕਣ ਲਈ ਬਾਇਓਮੀਟ੍ਰਿਕ ਸਵਾਗਤਯੋਗ ਉਪਰਾਲਾ ਹੈ, ਪਰ ਇਸ ’ਚ ਨਸ਼ਾਖੋਰੀ ’ਤੇ ਕਾਬੂ ਪਾਉਣ ਨਾਲ ਸਬੰਧਿਤ ਵਿਆਪਕ ਚੁਣੌਤੀਆਂ ਦਾ ਹੱਲ ਸ਼ਾਮਿਲ ਨਹੀਂ ਹੈ।

ਬਾਇਓਮੀਟ੍ਰਿਕ ਕਾਫ਼ੀ ਨਹੀਂ Read More »

ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦਾ ਕਤਲ

ਬੋਹਾ/ਬੁਢਲਾਡਾ, 10 ਮਾਰਚ – ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਤੇ ਇਸਤਰੀ ਸਭਾ ਦੀ ਜਿਲ੍ਹਾ ਮਾਨਸਾ ਦੀ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦਾ ਸਨਿੱਚਰਵਾਰ ਕੌਮਾਂਤਰੀ ਨਾਰੀ ਦਿਵਸ ’ਤੇ ਬੋਹਾ ’ਚ ਘਰ ਨੇੜੇ ਕਤਲ ਕਰ ਦਿੱਤਾ ਗਿਆ।ਪੁਲਸ ਨੇ ਬੇਟੀ ਦੇ ਬਿਆਨ ਦੇ ਆਧਾਰ ’ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸੀ ਪੀ ਆਈ ਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਮਨਜੀਤ ਕੌਰ ਦੇ ਕਾਤਲਾਂ ਦੀ ਗਿ੍ਰਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਧਰਨੇ ’ਤੇ ਬੈਠ ਗਏ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਜਿੰਨਾ ਚਿਰ ਪੁਲਸ ਕਾਤਲਾਂ ਨੂੰ ਗਿ੍ਰਫਤਾਰ ਨਹੀਂ ਕਰਦੀ, ਧਰਨਾ ਜਾਰੀ ਰਹੇਗਾ। ਇੱਕ ਪਲਾਟ ਨੂੰ ਲੈ ਕੇ ਮਨਜੀਤ ਕੌਰ ਅਤੇ ਦੂਜੀ ਧਿਰ ਵਿਚਾਲੇ ਲੰਮੇ ਸਮੇਂ ਤੋਂ ਝਗੜਾ ਚੱਲਿਆ ਆ ਰਿਹਾ ਸੀ। ਸਾਂਝੀਆਂ ਜਥੇਬੰਦੀਆਂ ਨੇ ਪਲਾਟ ਦੇ ਮਸਲੇ ਦਾ ਹੱਲ ਕਰਾਉਦਿਆਂ ਮਨਜੀਤ ਕੌਰ ਦੇ ਹੱਕ ਵਿੱਚ ਪਲਾਟ ਦਾ ਸਮਝੌਤਾ ਕਰਵਾ ਦਿੱਤਾ ਸੀ। ਕਾਮਰੇਡ ਗਾਮੀਵਾਲਾ ਆਪਣੇ ਮਕਾਨ ਦੀ ਨਵੀਂ ਉਸਾਰੀ ਕਰਵਾ ਰਹੀ ਸੀ, ਜਦੋਂ ਉਸ ’ਤੇ ਹਮਲਾ ਕੀਤਾ ਗਿਆ।ਐੱਸ ਐੱਚ ਓ ਜਗਦੇਵ ਸਿੰਘ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਦੀ ਨਿੰਦਾ ਕਰਦਿਆਂ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾ ਵਿਗੜ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕਤਲ ਦੀ ਖਬਰ ਮਿਲਦਿਆਂ ਹੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਦੁਪਹਿਰ ਸਮੇਂ ਸਿਵਲ ਹਸਪਤਾਲ ਬੁਢਲਾਡਾ ਵਿੱਚ ਇਕੱਠੇ ਸ਼ੁਰੂ ਹੋਣੇ ਸ਼ੁਰੂ ਹੋ ਗਏ ਸਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪੁਲਸ ਕਾਮਰੇਡ ਮਨਜੀਤ ਕੌਰ ਦੇ ਕਤਲ ਦੇ ਪਿੱਛੇ ਮੁੱਖ ਕਾਰਨ ਭਾਵੇਂ ਪਲਾਟ ਦਾ ਰੌਲਾ ਮੰਨ ਰਹੀ ਹੈ, ਪਰ ਪਲਾਟ ਦਾ ਮੁੱਦਾ ਕਈ ਸਾਲ ਪਹਿਲਾਂ ਨਿਬੜ ਚੁੱਕਿਆ ਸੀ। ਕਮਿਊਨਿਸਟ ਆਗੂਆਂ ਨੇ ਦੋਸ਼ ਲਾਇਆ ਕਿ ਇਸ ਕਤਲ ਕਾਂਡ ਵਿੱਚ ਵੱਡੀ ਸਾਜ਼ਿਸ਼ ਜਾਪਦੀ ਹੈ। ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਸਵਰਨਜੀਤ ਸਿੰਘ ਦਲਿਓ ਐਡਵੋਕੇਟ, ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਅਮਰੀਕ ਸਿੰਘ ਫਫੜੇ ਭਾਈਕੇ, ਸੀ ਪੀ ਆਈ ਦੇ ਬਲਾਕ ਸਕੱਤਰ ਵੇਦ ਪ੍ਰਕਾਸ਼, ਜਗਸੀਰ ਸਿੰਘ ਰਾਏਕੇ, ਸੀਤਾ ਰਾਮ ਗੋਬਿੰਦਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਨੇ ਧਰਨੇ ਵਿੱਚ ਕਿਹਾ ਕਿ ਪੁਲਸ ਦੀ ਭੂਮਿਕਾ ਸ਼ੱਕੀ ਹੈ। ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ, ਉਲਟਾ ਦੋਸ਼ੀਆਂ ਨੂੰ ਬਚਾਉਣ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਬੁਢਲਾਡਾ ਹਲਕੇ ਵਿੱਚ ਔਰਤਾਂ, ਕਿਰਤੀਆਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਹਰ ਲੜਾਈ ਵਿੱਚ ਅੱਗੇ ਰਹਿੰਦੇ ਸਨ। ਨਸ਼ਿਆਂ ਅਤੇ ਬੇਕਾਰੀ ਵਿਰੁੱਧ ਡਟ ਕੇ ਲੜਦੇ ਸਨ।ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੁਲਸ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਲੈਂਦੀ, ਲਾਸ਼ ਦਾ ਪੋਸਟ-ਮਾਰਟਮ ਨਹੀਂ ਕਰਵਾਇਆ ਜਾਵੇਗਾ।ਉਨ੍ਹਾ ਕਿਹਾ ਕਿ ਐਤਵਾਰ ਸਾਰੀਆਂ ਹਮਖਿਆਲੀ ਧਿਰਾਂ ਦੀ ਮੀਟਿੰਗ ਸੱਦ ਕੇ ਸੰਘਰਸ਼ ਨੂੰ ਹੋਰ ਤਿੱਖਾ ਜਾਵੇਗਾ।

ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦਾ ਕਤਲ Read More »

ਆਸਟਰੇਲੀਆ ਪੜ੍ਹਨ ਗਿਆਂ ਦੀ ਹਾਲਤ ਖਸਤਾ

ਸਿਡਨੀ, 10 ਮਾਰਚ – ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ਉੱਤੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਵਧੇਰੇ ਵਿਦਿਆਰਥੀ ਮੰਦੀ ਦਾ ਸ਼ਿਕਾਰ ਹਨ। ਰੁਜ਼ਗਾਰ ਨਾ ਹੋਣ ਕਾਰਨ ਕਾਲਜਾਂ ਦੀਆਂ ਮਹਿੰਗੀਆਂ ਫੀਸਾਂ, ਰਹਿਣ-ਸਹਿਣ ਤੇ ਰੋਟੀ ਦੇ ਖਰਚੇ ਕੱਢਣੇ ਔਖੇ ਹੋਏ ਪਏ ਹਨ। ਬਟਾਲਾ ਦੇ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲੋਂ ਕੁੱਕਰੀ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਖਤਮ ਹੋਣ ਬਾਅਦ ਪੀਆਰ ਲਈ ਅਰਜ਼ੀ ਦਾਖਲ ਕਰਨ ਵੇਲੇ ਪਤਾ ਲੱਗਾ ਕਿ ਹੁਣ ਸੂਬੇ ਵਿਚ ਕੁੱਕਰੀ ਦੀ ਕੈਟਾਗਰੀ ਸਕਿੱਲਡ ਮਾਈਸ਼ਨ ਸੂਚੀ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ। ਇਸ ਕਰਕੇ ਹੁਣ ਨਵੇਂ ਕੋਰਸ ਦੀ ਭਾਲ ਵਿੱਚ ਹਾਂ। ਰਣਧੀਰ ਵਰਗੇ ਸੈਂਕੜੇ ਵਿਦਿਆਰਥੀ ਹਨ, ਜਿਨ੍ਹਾਂ ਦਾ ਭਵਿੱਖ ਡਾਵਾਂਡੋਲ ਹੋਇਆ ਪਿਆ ਹੈ। ਅਜਨਾਲਾ ਨੇੜਲੇ ਪਿੰਡ ਦੇ ਕੰਵਲਜੀਤ ਨੇ ਕਿਹਾ ਕਿ ਦਿਲ ਵਾਪਸ ਮੁੜਨ ਨੂੰ ਕਰਦਾ ਹੈ ਪਰ ਮਾਂ-ਪਿਓ ਨੇ ਘਰ ਦੀ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਗਹਿਣੇ ਪਾ ਕੇ ਵਿਆਜ ’ਤੇ ਪੈਸੇ ਫੜੇ ਹਨ ਤੇ 25 ਲੱਖ ਰੁਪਏ ਦਾ ਕਰਜ਼ਾ ਉਸ ਨੂੰ ਖਾਲੀ ਹੱਥ ਵਾਪਸ ਵੀ ਨਹੀਂ ਜਾਣ ਦੇ ਰਿਹਾ। ਨਕੋਦਰ ਦੀ ਸੁਨੀਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਾਰੋਬਾਰੀ ਸਸਤੀ ਲੇਬਰ ਵਜੋਂ ਵਰਤਦੇ ਹਨ। ਵੀਜ਼ੇ ਮੁਤਾਬਕ ਹਫਤੇ ਵਿਚ ਕੇਵਲ ਵੀਹ ਘੰਟੇ ਕੰਮ ਕਰਨ ਨਾਲ ਲੋੜੀਂਦੇ ਮਾਮੂਲੀ ਖਰਚ ਵੀ ਪੂਰੇ ਨਹੀਂ ਹੁੰਦੇ। ਵੱਧ ਕੰਮ ਕਰਨ ਦੀ ਇੱਛਾ ਕਾਰੋਬਾਰੀਆਂ ਨੂੰ ਹੋਰ ਲੁੱਟ ਕਰਨ ਦੀ ਖੁੱਲ੍ਹ ਦਿੰਦੀ ਹੈ।

ਆਸਟਰੇਲੀਆ ਪੜ੍ਹਨ ਗਿਆਂ ਦੀ ਹਾਲਤ ਖਸਤਾ Read More »

ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ

ਓਟਾਵਾ, 10 ਮਾਰਚ – ਮਾਰਕ ਕਾਰਨੀ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਹ ਜਸਟਿਨ ਟਰੂਡੋ ਦੀ ਜਗ੍ਹਾ ਲੈਣਗੇ। ਲਿਬਰਲ ਪਾਰਟੀ ਨੇ ਦੇਰ ਰਾਤ ਉਨ੍ਹਾਂ ਨੂੰ ਆਪਣਾ ਨੇਤਾ ਚੁਣਿਆ। ਕਾਰਨੀ ਨੂੰ 95.9 ਫੀਸਦੀ ਵੋਟਾਂ ਮਿਲੀਆਂ। ਕਾਰਨੀ ਨੇ ਪੀਐੱਮ ਅਹੁਦੇ ਦੀ ਰੇਸ ਵਿਚ ਸ਼ਾਮਲ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਸਰਕਾਰੀ ਸਦਨ ਨੇਤਾ ਕਰੀਨਾ ਗੋਲਡ ਤੇ ਸਾਬਕਾ ਸੰਸਦ ਮੈਂਬਰ ਫ੍ਰੈਂਕ ਬੇਲਿਸ ਨੂੰ ਪਛਾੜਿਆ। ਉਹ ਬਿਨਾਂ ਕਿਸੇ ਕੈਬਨਿਟ ਤਜਰਬੇ ਦੇ ਪਹਿਲੇ ਕੈਨੇਡੀਆਈ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਮੌਜੂਦਾ ਪੀਐੱਮ ਜਸਟਿਨ ਟਰੂਡੋ ਨੇ ਪਾਰਟੀ ਤੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਮੈਨੂੰ ਗਲਤ ਨਾ ਸਮਝੋ, ਪਿਛਲੇ 10 ਸਾਲਾਂ ਵਿਚ ਅਸੀਂ ਜੋ ਕੰਮ ਕੀਤਾ ਹੈ, ਉਸ ‘ਤੇ ਮੈਨੂੰ ਬਹੁਤ ਮਾਣ ਹੈ ਪਰ ਅੱਜ ਦੀ ਰਾਤ ਇਕ ਪਾਰਟੀ ਵਜੋਂ ਇਕ ਦੇਸ਼ ਵਜੋਂ ਸਾਡੇ ਭਵਿੱਖ ਦੇ ਬਾਰੇ ਵਿਚ ਹੈ।ਟਰੂਡੋ ਨੇ ਕਿਹਾ ਕਿ ਉਹ ਸਰਗਰਮ ਬਣੇ ਰਹਿਣ। ਤੁਹਾਡੇ ਦੇਸ਼ ਨੂੰ ਤੁਹਾਡੀ ਲੋੜ ਪਹਿਲਾਂ ਤੋਂ ਕਿਤੇ ਜ਼ਿਆਦਾ ਹੈ। ਲਿਬਰਲਸ ਇਸ ਪਲ ਦਾ ਸਾਹਮਣਾ ਕਰਨਗੇ। ਇਹ ਸਮੇਂ ਨੇਸ਼ਨਲ ਡਿਫਾਈਨਿੰਗ ਮੂਮੈਂਟ ਹੈ। ਲੋਕਤੰਤਰ ਤੇ ਆਜ਼ਾਦੀ ਲਈ ਨਿਰੰਤਰ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਸ ਲਈ ਸਾਹਸ, ਬਲਿਦਾਨ, ਉਮੀਦ ਤੇ ਸਖਤ ਮਿਹਨਤ ਕਰਨੀ ਹੁੰਦੀ ਹੈ।

ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ Read More »

ਧਨਖੜ ਹਸਪਤਾਲ ਦਾਖਲ

ਨਵੀਂ ਦਿੱਲੀ, 10 ਮਾਰਚ – ਉਪ ਰਾਸ਼ਟਰਪਤੀ ਜਗਦੀਪ ਧਨਖੜ (73 ਸਾਲ) ਨੂੰ ਐਤਵਾਰ ਸਵੇਰੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ। ਇਸ ਵੇਲੇ ਉਸਦੀ ਹਾਲਤ ਸਥਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਏਮਜ਼ ਗਏ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਉਹ ਏਮਜ਼ ਗਏ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਦੀ ਸਿਹਤ ਬਾਰੇ ਪੁੱਛਿਆ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸੂਤਰਾਂ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਬੇਚੈਨੀ ਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਧਨਖੜ ਨੂੰ ਸਵੇਰੇ 2 ਵਜੇ ਦੇ ਕਰੀਬ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦਾ ਇੱਕ ਸਮੂਹ ਉਸਦੀ ਸਿਹਤ ਦੀ ਨਿਗਰਾਨੀ ਕਰ ਰਿਹਾ ਹੈ।ਧਨਖੜ ਨੂੰ ਏਮਜ਼ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਦੀ ਨਿਗਰਾਨੀ ਹੇਠ ਕ੍ਰਿਟੀਕਲ ਕੇਅਰ ਯੂਨਿਟ (CCU) ਵਿੱਚ ਦਾਖਲ ਕਰਵਾਇਆ ਗਿਆ ਹੈ। ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਉਪ ਰਾਸ਼ਟਰਪਤੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਧਨਖੜ ਹਸਪਤਾਲ ਦਾਖਲ Read More »

ਜਮਹੂਰੀ ਅਧਿਕਾਰ ਸਭਾ ਕਾਲੇ ਕਾਨੂੰਨਾਂ ਖਿਲਾਫ਼ 8 ਮਾਰਚ ਤੋਂ 8 ਅਪ੍ਰੈਲ ਤੱਕ ਮੁਹਿੰਮ ਚਲਾਵੇਗੀ

ਬਠਿੰਡਾ, 10 ਮਾਰਚ (ਏ.ਡੀ.ਪੀ ਨਿਊਜ਼) -ਜਮਹੂਰੀ ਅਧਿਕਾਰ ਸਭਾ 8 ਮਾਰਚ ਤੋਂ ਲੈ ਕੇ 8 ਅਪ੍ਰੈਲ ਤੱਕ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਾਲੇ ਕਾਨੂੰਨਾਂ ਅਤੇ ਸਰਕਾਰਾਂ ਵੱਲੋਂ ਦੇਸ਼ ਦੇ ਹੋਰ ਖਿੱਤੇ ਵਿੱਚ ਪੁਲਿਸ ਤੇ ਨੀਮ ਫੌਜੀ ਬਲਾਂ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਖਿਲਾਫ ਪੰਜਾਬ ਪੱਧਰ ਉੱਤੇ ਜਾਗਰੂਕ ਮੁਹਿੰਮ ਵਿੱਡੇਗੀ। ਇਹ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਧਾਨ ਜਗਮੋਹਨ ਸਿੰਘ , ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਤੇ ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੇ ਸਭਾ ਦੀ ਸਕੱਤਰੇਤ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਜਮਹੂਰੀ ਅਧਿਕਾਰਾਂ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਅਪਣਾਈ ਨੀਤੀ ਉੱਤੇ ਚਰਚਾ ਹੋਈ ਸਭਾ ਨੇ ਗੰਭੀਰਤਾ ਨਾਲ ਲੈਂਦੇ ਹੋਏ ਛੱਤੀਸਗੜ੍ਹ ਦੇ ਖੇਤਰ ਵਿਚ ਕਾਰਪੋਰੇਟਾਂ ਨੂੰ ਜ਼ਮੀਨਾਂ ਸੌਂਪਣ ਹਿਤ ਜੰਗਲ ਤੇ ਪਹਾੜੀ ਖੇਤਰਾਂ ਵਿੱਚ ਆਦਿਵਾਸੀਆਂ ਨੂੰ ਉਜਾੜਨ ਅਤੇ ਉਹਨਾਂ ਦੇ ਵਿਰੋਧ ਨੂੰ ਪੁਲਿਸ ਜਬਰ ਨਾਲ ਕੁਚਲਣ ਦੀ ਨੀਤੀ ਅਪਣਾਈ ਹੈ। ਇਹ ਇੱਕ ਤਾਨਾਸ਼ਾਹ ਦੇ ਬਰਾਬਰ ਰਾਜ ਦਾ ਪ੍ਰਗਟਾਅ ਹੈ ਆਦਿ ਵਾਸੀਆਂ ਦੇ ਪਿੰਡਾਂ ਨੂੰ ਤਬਾਹ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਸਧਾਰਨ ਲੋਕਾਂ ਨੂੰ ਪੁਲਿਸ ਤੇ ਨੀਮ ਫੌਜੀ ਦਲ ਗੋਲੀਆਂ ਮਾਰ ਰਹੇ ਹਨ ਅਤੇ ਦੇਸ਼ ਵਿੱਚ ਪ੍ਰਚਾਰ ਇਹ ਕਰ ਰਹੇ ਹਨ ਕਿ ਪਾਬੰਦੀ ਸ਼ੁਦਾ ਜਥੇਬੰਦੀਆਂ ਦੇ ਮੈਂਬਰ ਸਨ ਹਾਲਾਂਕਿ ਉਸ ਖੇਤਰ ਵਿੱਚ ਆਦਿਵਾਸੀਆ ਮੂਲ ਨਿਵਾਸੀ ਸੰਗਠਨ ਕੰਮ ਕਰ ਰਹੇ ਹਨ ਜਿਸ ਦੇ ਆਗੂਆਂ ਨੂੰ ਵੀ ਯੂਏਪੀਏ ਤਹਿਤ ਜੇਲਾਂ ਚ ਬੰਦ ਕੀਤਾ ਗਿਆ ਹੈ ਇਹ ਵਰਤਾਰਾ ਛੱਤੀਸਗੜ ਹੀ ਨਹੀਂ ਦੇਸ਼ ਦੇ ਹੋਰਾ ਰਾਜਾਂ ਤੇ ਖਿਤਿਆਂ ਵਿੱਚ ਵੀ ਵਾਪਰ ਰਿਹਾ ਹੈ ਜਿੱਥੇ ਵੀ ਲੋਕ ਕਾਰਪੋਰੇਟ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਹਕੂਮਤ ਪੁਲਿਸ ਦੇ ਡੰਡੇ ਤੇ ਤਾਕਤ ਦੇ ਜ਼ੋਰ ਤੇ ਦਬਾ ਰਹੀ ਹਨ। ਦੇਸ਼ ਦੇ ਕਿਸਾਨਾਂ ਦੀਆਂ ਆਵਾਜਾਂ ਨੂੰ ਦਬਾਉਣ ਲਈ ਦੇਸ਼ ਭਰ ਵਿੱਚ ਪੰਜਾਬ ਵਿੱਚ ਪੁਲਿਸ ਰਾਜ ਥਾਪਿਆ ਜਾ ਰਿਹਾ ਹੈ ਅਤੇ ਸਰਕਾਰ ਵਿਰੋਧ ਰੋਸ ਪ੍ਰਗਟ ਕਰਨ ਦੇ ਅਧਿਕਾਰ ਨੂੰ ਕੁਚਲਿਆ ਜਾ ਰਿਹਾ ਹੈ ਉਹਦੀ ਪ੍ਰਤੱਖ ਮਿਸਾਲ ਹੁਣੇ ਹੀ ਕਿਸਾਨਾਂ ਦੇ ਸੰਘਰਸ਼ ਨੂੰ ਕੁਚਲਣ ਲਈ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੀਆਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਤੇ ਅੰਨੀ ਤਾਕਤ ਦੀ ਵਰਤੋਂ ਤੋਂ ਸਪਸ਼ਟ ਹੁੰਦਾ ਹੈ। ਦੇਸ਼ ਭਰ ਵਿੱਚ ਹੱਕ ਤੇ ਰੁਜ਼ਗਾਰ ਮੰਗਦੇ ਨੌਜਵਾਨ ਅਧਿਕਾਰ ਮੰਗਦੇ ਸਨਅਤੀ ਤੇ ਹੋਰ ਮਜ਼ਦੂਰਾਂ ਨੂੰ ਸੱਤਾ ਦੀ ਤਾਕਤ ਦੇ ਡੰਡੇ ਦੇ ਜ਼ੋਰ ਤੇ ਦਬਾਉਣ ਦੀ ਸਾਜ਼ਿਸ਼ ਹੈ। ਮੀਟਿੰਗ ਨੇ ਇਹ ਨੋਟ ਕੀਤਾ ਕਿ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਉੱਤੇ ਹੋਰਾਂ ਹਮਲੇ ਦਲਤਾਂ ਅਤੇ ਔਰਤਾਂ ਉੱਤੇ ਜਬਰ ਦੀਆਂ ਵਾਪਰ ਰਹੀਆਂ ਘਟਨਾਵਾਂ ਇਹ ਸੰਕੇਤ ਦਿੰਦੀਆਂ ਹਨ ਕਿ ਹਕੂਮਤ ਲੋਕਾਂ ਦੇ ਜਿਉਣ ਦੇ ਅਧਿਕਾਰ ਦੀ ਰਾਖੀ ਪ੍ਰਤੀ ਗੰਭੀਰ ਨਹੀਂ ਹੈ ਅਤੇ ਅਪਰਾਧਿਕ ਅੰਸਰਾਂ ਨੂੰ ਰਾਜ ਵੱਲੋਂ ਸ਼ਹਿ ਮਿਲ ਰਹੀ ਹੈ ਮੀਟਿੰਗ ਨੇ ਇਹ ਫੈਸਲਾ ਕੀਤਾ ਕਿ ਉਪਰੋਕਤ ਮਾਮਲਿਆਂ ਉੱਪਰ ਲੋਕਾਂ ਨੂੰ ਜਾਗਰੂਕ ਕਰਨ ਲਈ 8 ਮਾਰਚ ਔਰਤ ਦਿਵਸ ਤੋਂ ਲੈ ਕੇ 8 ਅਪ੍ਰੈਲ ਕਾਲੇ ਕਾਨੂੰਨ ਵਿਰੋਧੀ ਦਿਨ ਤੱਕ ਇੱਕ ਮਹੀਨਾ ਜਮਹੂਰੀ ਅਧਿਕਾਰ ਸਭਾ ਪੰਜਾਬ ਭਰ ਵਿੱਚ ਮੁਹਿੰਮ ਚਲਾਵੇਗੀ ਅਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਅਧਿਕਾਰਾਂ ਦੀ ਰਾਖੀ ਲਈ ਸੁਚੇਤ ਹੋਣ ਸਬੰਧੀ ਮੁਹਿੰਮ ਚਲਾਵੇਗੀ l

ਜਮਹੂਰੀ ਅਧਿਕਾਰ ਸਭਾ ਕਾਲੇ ਕਾਨੂੰਨਾਂ ਖਿਲਾਫ਼ 8 ਮਾਰਚ ਤੋਂ 8 ਅਪ੍ਰੈਲ ਤੱਕ ਮੁਹਿੰਮ ਚਲਾਵੇਗੀ Read More »

ਸਿਆਸਤਦਾਨਾਂ ਦੀਆਂ ਚਲਾਕੀਆਂ

ਹਾਲਾਂਕਿ ਕੇਸ ਨਿੱਬੜਿਆ ਨਹੀਂ ਹੈ, ਪਰ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਭਾਜਪਾ ਆਗੂ ਤੇ ਇਸ ਵੇਲੇ ਦਿੱਲੀ ਦੇ ਨਿਆਂ ਮੰਤਰੀ ਕਪਿਲ ਮਿਸ਼ਰਾ ਦੀ ਸ਼ੁੱਕਰਵਾਰ ਨਜ਼ਰਸਾਨੀ ਪਟੀਸ਼ਨ (ਰਿਵੀਜ਼ਨ ਪਟੀਸ਼ਨ) ਖਾਰਜ ਕਰਦਿਆਂ ਜਿਹੜੀ ਟਿੱਪਣੀ ਕੀਤੀ, ਉਹ ਦਰਸਾਉਦੀ ਹੈ ਕਿ ਆਗੂ ਵੋਟਾਂ ਲੈਣ ਲਈ ਧਰੁਵੀਕਰਨ ਕਰਨ ਵਾਸਤੇ ਸ਼ਬਦਾਂ ਦੀ ਕਿੰਨੀ ਚਲਾਕੀ ਨਾਲ ਵਰਤੋਂ ਕਰਦੇ ਹਨ। ਫਾਜ਼ਲ ਜੱਜ ਨੇ ਕਿਹਾ ਕਿ ਪਟੀਸ਼ਨਰ (ਕਪਿਲ ਮਿਸ਼ਰਾ) ਨੇ ਆਪਣੇ ਬਿਆਨਾਂ ਵਿੱਚ ਪਾਕਿਸਤਾਨ ਸ਼ਬਦ ਨੂੰ ਬਹੁਤ ਚਲਾਕੀ ਨਾਲ ਬੁਣਿਆ ਤਾਂ ਕਿ ਨਫਰਤ ਫੈਲਾਈ ਜਾ ਸਕੇ ਅਤੇ ਵੋਟਾਂ ਹਾਸਲ ਕਰਨ ਲਈ ਚੋਣ ਪ੍ਰਚਾਰ ਦੌਰਾਨ ਧਰੁਵੀਕਰਨ ਨੂੰ ਵਧਾਇਆ ਜਾ ਸਕੇ। ਪਟੀਸ਼ਨਰ ਦੇ ਬਿਆਨ ਇੱਕ ਦੇਸ਼ ਦੇ ਸੰਦਰਭ ਵਿੱਚ ਅਸਿੱਧੇ ਤੌਰ ’ਤੇ ਧਰਮ ਦੇ ਆਧਾਰ ’ਤੇ ਦੁਸ਼ਮਣੀ ਫੈਲਾਉਣ ਦਾ ਸਪੱਸ਼ਟ ਜਤਨ ਲਗਦੇ ਹਨ। ਆਮ ਬੋਲਚਾਲ ਵਿੱਚ ਇੱਕ ਵਿਸ਼ੇਸ਼ ਧਰਮ ਦੇ ਮੈਂਬਰਾਂ ਨੂੰ ਦਰਸਾਉਣ ਲਈ ਪਾਕਿਸਤਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 (ਚੋਣਾਂ ’ਚ ਵਰਗਾਂ ਵਿਚਾਲੇ ਦੁਸ਼ਮਣੀ ਫੈਲਾਉਣਾ) ਤਹਿਤ ਦਰਜ ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਿਸ਼ਰਾ ਨੇ 2020 ਵਿੱਚ ਇਲੈਕਟ੍ਰਾਨਿਕ ਮੀਡੀਆ ’ਚ ਇਤਰਾਜ਼ਯੋਗ ਬਿਆਨ ਦਿੱਤੇ ਸਨ, ਜਿਵੇਂ ਕਿ ‘ਦਿੱਲੀ ਵਿੱਚ ਨਿੱਕੇ-ਨਿੱਕੇ ਪਾਕਿਸਤਾਨ ਬਣੇ ਹੋਏ ਹਨ’ ਅਤੇ ‘ਸ਼ਾਹੀਨ ਬਾਗ ਵਿੱਚ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ’। ਇਹ ਮਾਮਲਾ ਮਿਸ਼ਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਵੀ ਜੁੜਿਆ ਹੋਇਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ 8 ਫਰਵਰੀ 2020 ਨੂੰ ਦਿੱਲੀ ਦੀਆਂ ਸੜਕਾਂ ’ਤੇ ਭਾਰਤ ਬਨਾਮ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ, ਜਿਹੜੀ ਕਿ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੀ ਤਰੀਕ ਸੀ। 11 ਨਵੰਬਰ 2023 ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਵੇਲੇ ਦੀ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਪਿ੍ਰਅੰਕਾ ਰਾਜਪੂਤ ਨੇ ਮਿਸ਼ਰਾ ਨੂੰ ਸੰਮਨ ਕੀਤਾ ਤਾਂ ਉਸ ਦੇ ਇੱਕ ਮਹੀਨੇ ਬਾਅਦ 20 ਜੁਲਾਈ 2024 ਨੂੰ ਮਿਸ਼ਰਾ ਨੇ ਜੱਜ ਜਤਿੰਦਰ ਸਿੰਘ ਅੱਗੇ ਨਜ਼ਰਸਾਨੀ ਪਟੀਸ਼ਨ ਦਾਇਰ ਕਰ ਦਿੱਤੀ। ਮਿਸ਼ਰਾ ਦੇ ਵਕੀਲ ਪਵਨ ਨਾਰੰਗ ਨੇ ਦਲੀਲ ਦਿੱਤੀ ਕਿ ਮਿਸ਼ਰਾ ਦੇ ਕਥਿਤ ਬਿਆਨਾਂ ਵਿੱਚ ਕਿਸੇ ਜਾਤ, ਭਾਈਚਾਰੇ, ਧਰਮ, ਨਸਲ ਜਾਂ ਭਾਸ਼ਾ ਦਾ ਜ਼ਿਕਰ ਨਹੀਂ ਹੈ, ਸਗੋਂ ਇੱਕ ਦੇਸ਼ ਦਾ ਜ਼ਿਕਰ ਹੈ, ਜਿਹੜਾ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਪਾਬੰਦੀਸ਼ੁਦਾ ਨਹੀਂ ਹੈ। ਫਾਜ਼ਲ ਜੱਜ ਨੇ ਕਿਹਾ ਕਿ ਇਹ ਦਲੀਲ ਬਿਲਕੁਲ ਬੇਤੁਕੀ ਤੇ ਪੂਰੀ ਤਰ੍ਹਾਂ ਗੈਰਵਾਜਬ ਹੈ। ਕਥਿਤ ਬਿਆਨ ਵਿੱਚ ਉਸ ਖਾਸ ਦੇਸ਼ ਦਾ ਨਾਂਅ ਲੈਣ ਦੇ ਬਹਾਨੇ ਇੱਕ ਖਾਸ ਧਾਰਮਿਕ ਭਾਈਚਾਰੇ ਦੇ ਲੋਕਾਂ ਪ੍ਰਤੀ ਸਪੱਸ਼ਟ ਇਸ਼ਾਰਾ ਮੰਨਿਆ ਜਾ ਸਕਦਾ ਹੈ। ਉਹ ਸ਼ਬਦ ਧਾਰਮਿਕ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਲਈ ਹੈ। ਇਸ ਨੂੰ ਸਧਾਰਨ ਬੰਦਾ ਵੀ ਆਸਾਨੀ ਨਾਲ ਸਮਝ ਸਕਦਾ ਹੈ, ਸਮਝਦਾਰ ਬੰਦੇ ਦੀ ਤਾਂ ਗੱਲ ਹੀ ਵੱਖਰੀ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅੰਦੋਲਨ ਦੌਰਾਨ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੀਬੀਆਂ ਨੇ ਤਕੜਾ ਮੋਰਚਾ ਲਾਇਆ ਸੀ। ਉਸ ਦੌਰਾਨ ਮਿਸ਼ਰਾ ਨੇ ਕਈ ਭੜਕਾਊ ਬਿਆਨ ਦਿੱਤੇ।

ਸਿਆਸਤਦਾਨਾਂ ਦੀਆਂ ਚਲਾਕੀਆਂ Read More »