March 10, 2025

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ : ਸ਼ਾਹ

ਅਹਿਮਦਾਬਾਦ, 10 ਮਾਰਚ – ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਹਿਕਾਰਤਾ ਦਾ ਭਵਿੱਖ ਰੋਸ਼ਨ ਹੈ ਅਤੇ ਉਨ੍ਹਾਂ ਦੇ ਮੰਤਰਾਲੇ ਨੇ ਆਪਣੇ ਗਠਨ ਤੋਂ ਬਾਅਦ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸ਼ਾਹ ਨੇ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਏਡੀਸੀ ਬੈਂਕ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਏਡੀਸੀ ਨੂੰ ਛੋਟੇ ਲੋਕਾਂ ਲਈ ਵੱਡਾ ਬੈਂਕ ਦੱਸਿਆ ਜਿਸ ਨੇ ਪੀੜ੍ਹੀਆਂ ਤੋਂ ਲੱਖਾਂ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਲਿਆਉਣ ਦਾ ਕੰਮ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ, ‘ਜਦੋਂ ਤੋਂ (ਮੋਦੀ ਨੇ) ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ ਹੈ, ਉਦੋਂ ਤੋਂ ਇਸ ਨੇ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਅਸੀਂ ਪੰਜ ਸਾਲਾਂ ’ਚ ਦੋ ਲੱਖ ਮੁੱਢਲੀਆਂ ਸਹਿਕਾਰੀ ਸੁਸਾਇਟੀਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਈ ਹੈ। ਇਸ ’ਚ ਸੇਵਾ ਸਹਿਕਾਰੀ ਸੁਸਾਇਟੀਆਂ ਅਤੇ ਮੁੱਢਲੀਆਂ ਦੁੱਧ ਉਤਪਾਦਕ ਸਹਿਕਾਰੀ ਸੁਸਾਇਟੀਆਂ ਸ਼ਾਮਲ ਹਨ ਜੋ ਸਹਿਕਾਰੀ ਅੰਦੋਲਨ ਦੀ ਨੀਂਹ ਹਨ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਹਿਕਾਰਤਾ ਦਾ ਭਵਿੱਖ ਰੋਸ਼ਨ ਹੈ। ਸ਼ਾਹ ਨੇ ਕਿਹਾ ਕਿ ਦੇਸ਼ ’ਚ ਇੱਕ ਵੀ ਪੰਚਾਇਤੀ ਅਜਿਹੀ ਨਹੀਂ ਹੋਣੀ ਚਾਹੀਦੀ ਜਿਸ ’ਚ ਮੁੱਢਲੀ ਸੇਵਾ ਸਹਿਕਾਰੀ ਕਮੇਟੀ ਜਾਂ ਮੁੱਢਲੀ ਦੁੱਧ ਉਤਪਾਦਕ ਕਮੇਟੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਸੰਵਿਧਾਨ ’ਚ ਕਈ ਆਦਰਸ਼ ਉਪ-ਨਿਯਮ ਬਣਾ ਕੇ ਉਨ੍ਹਾਂ ਨੂੰ ਕਈ ਨਵੇਂ ਕੰਮਾਂ ਨਾਲ ਜੋੜਿਆ ਗਿਆ ਹੈ।

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ : ਸ਼ਾਹ Read More »

ਮਸ਼ਹੂਰ ਪੰਜਾਬੀ ਗੀਤਕਾਰ ਹਰਬੰਸ ਸਿੰਘ ਜੰਡੂ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ‘ਚ ਛਾਈ ਸੋਗ ਦੀ ਲਹਿਰ

10, ਮਾਰਚ – ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ “ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿੱਚ ਆ”, “ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜੁੱਗ ਜੁੱਗ ਜੀਣ ਬਈ ਸਦਾ”, “ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ”, “ਪੱਬਾਂ ਉੱਤੇ ਪਾਕੇ ਸਾਰਾ ਭਾਰ ਬੱਲੇ ਬੱਲੇ” ਸਣੇ ਅਨੇਕਾਂ ਸ਼ਾਨਦਾਰ ਗੀਤ ਲਿਖਣ ਵਾਲੇ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਜੰਡੂ ਲਿੱਤਰਾਂ ਵਾਲੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜਾ ਦੇ ਜਾਣ ਮਗਰੋਂ ਸੰਗੀਤ ਜਗਤ ਦੇ ਤਮਾਮ ਲੇਖਕਾਂ ਅਤੇ ਕਲਾਕਾਰਾਂ ਨੇ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ 1967 ਵਿੱਚ ਇੰਗਲੈਂਡ ਜਾ ਵਸੇ ਸੀ। ਉਸ ਵੱਲੋਂ ਲਿਖੇ ਗੀਤ; “ਗਿੱਧਿਆਂ ਦੀ ਰਾਣੀਏ, ਨੀ ਗਿੱਧੇ ਵਿੱਚ ਆ…ਗਿੱਧੇ ਵਿੱਚ ਆ ਨੀਂ ਜ਼ਰਾ ਨੱਚ ਕੇ ਦਿਖਾ” ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਥਿਰਕਣ ਲਾ ਦਿੱਤਾ ਸੀ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਲਿੱਤਰਾਂ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਵਾਰ 1968 ਵਿੱਚ ਗੀਤ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ ਅਤੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ। ਦੱਸ ਦੇਈਏ ਕਿ ਪਿੰਡ ਤੋਂ ਲੈ ਕੇ ਦੇਸ-ਪਰਦੇਸ ਤੱਕ ਜੰਡੂ ਲਿੱਤਰਾਂ ਵਾਲਾ ਦੀ ਝੋਲੀ ਅਨੇਕਾਂ ਮਾਣ ਸਨਮਾਨ ਪਏ। ਜੰਡੂ ਲਿੱਤਰਾਂ ਵਾਲਾ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਮਸ਼ਹੂਰ ਪੰਜਾਬੀ ਗੀਤਕਾਰ ਹਰਬੰਸ ਸਿੰਘ ਜੰਡੂ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ‘ਚ ਛਾਈ ਸੋਗ ਦੀ ਲਹਿਰ Read More »

ਵਾਨੂਆਟੂ ਦੇ PM ਨੇ ਸਾਬਕਾ ਆਈਪੀਐਲ ਮੁਖੀ ਦਾ ਪਾਸਪੋਰਟ ਕੀਤਾ ਰੱਦ

ਨਵੀਂ ਦਿੱਲੀ, 10 ਮਾਰਚ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸਾਬਕਾ ਚੇਅਰਮੈਨ ਅਤੇ ਵਿੱਤੀ ਬੇਨਿਯਮੀਆਂ ਦੇ ਭਗੌੜੇ ਦੋਸ਼ੀ ਲਲਿਤ ਮੋਦੀ ਨੂੰ ਵੱਡਾ ਝਟਕਾ ਦਿੰਦੇ ਹੋਏ, ਵਾਨੂਆਟੂ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਪਾਸਪੋਰਟ ਰੱਦ ਕਰਨ ਦਾ ਹੁਕਮ ਦਿੱਤਾ ਹੈ। ਇਹ ਘਟਨਾਕ੍ਰਮ ਮੋਦੀ ਵੱਲੋਂ ਲੰਡਨ ਸਥਿਤ ਭਾਰਤੀ ਦੂਤਾਵਾਸ ਵਿੱਚ ਆਪਣਾ ਭਾਰਤੀ ਪਾਸਪੋਰਟ ਜਮ੍ਹਾਂ ਕਰਵਾਉਣ ਤੋਂ ਥੋੜ੍ਹੀ ਦੇਰ ਬਾਅਦ ਆਇਆ ਹੈ, ਜਿਸ ਨਾਲ ਉਹ ਮੁਸ਼ਕਲ ਵਿੱਚ ਪੈ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮੋਦੀ ਨੇ ਆਪਣਾ ਭਾਰਤੀ ਪਾਸਪੋਰਟ ਵਾਪਸ ਲੈਣ ਲਈ ਅਰਜ਼ੀ ਦਿੱਤੀ ਹੈ। ਮੋਦੀ 2010 ਵਿੱਚ ਭਾਰਤ ਤੋਂ ਭੱਜਣ ਤੋਂ ਬਾਅਦ ਲੰਡਨ ਵਿੱਚ ਰਹਿ ਰਿਹਾ ਹੈ। ਆਪਣਾ ਭਾਰਤੀ ਪਾਸਪੋਰਟ ਜਮ੍ਹਾਂ ਕਰਨ ਤੋਂ ਬਾਅਦ, ਇਹ ਪਤਾ ਲੱਗਾ ਕਿ ਉਸ ਨੇ ਪ੍ਰਸ਼ਾਂਤ ਟਾਪੂ ਦੇਸ਼ ਵੈਨੂਆਟੂ ਵਿੱਚ ਉਨ੍ਹਾਂ ਦੇ “ਗੋਲਡਨ ਪਾਸਪੋਰਟ” ਪ੍ਰੋਗਰਾਮ ਰਾਹੀਂ ਨਾਗਰਿਕਤਾ ਪ੍ਰਾਪਤ ਕੀਤੀ ਸੀ, ਜੋ ਅਮੀਰ ਵਿਅਕਤੀਆਂ ਨੂੰ ਨਾਗਰਿਕਤਾ ਖ਼ਰੀਦਣ ਅਤੇ ਰਹਿਣ ਦੀ ਆਗਿਆ ਦਿੰਦਾ ਹੈ। ਹਾਲਾਂਕਿ, ਰਿਪੋਰਟਾਂ ਦੱਸਦੀਆਂ ਹਨ ਕਿ ਵਾਨੂਆਟੂ ਦੇ ਪ੍ਰਧਾਨ ਮੰਤਰੀ ਨੇ ਨਾਗਰਿਕਤਾ ਕਮਿਸ਼ਨ ਨੂੰ ਮੋਦੀ ਦਾ ਪਾਸਪੋਰਟ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਸਪੱਸ਼ਟ ਨਹੀਂ ਹੈ ਕਿ ਇਹ ਫ਼ੈਸਲਾ ਵੈਨੂਆਟੂ ਦੁਆਰਾ ਸੁਤੰਤਰ ਤੌਰ ‘ਤੇ ਲਿਆ ਗਿਆ ਸੀ ਜਾਂ ਭਾਰਤ ਦੇ ਦਖ਼ਲ ਕਾਰਨ। 83 ਛੋਟੇ ਜਵਾਲਾਮੁਖੀ ਟਾਪੂਆਂ ਤੋਂ ਬਣਿਆ ਵੈਨੂਆਟੂ, 1980 ਵਿੱਚ ਫ਼ਰਾਂਸ ਅਤੇ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਇਸ ਦੀ ਆਬਾਦੀ ਲਗਭਗ 300,000 ਹੈ। ਲਲਿਤ ਮੋਦੀ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਕੇ ਭਾਰਤੀ ਅਧਿਕਾਰੀਆਂ ਤੋਂ ਬਚਣ ਦੀ ਯੋਜਨਾ ਬਣਾਈ ਸੀ, ਜਿਸ ਕਾਰਨ ਉਸ ਦੀ ਹਵਾਲਗੀ ਹੋਰ ਵੀ ਮੁਸ਼ਕਲ ਹੋ ਜਾਂਦੀ। ਵਾਨੂਆਟੂ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮੋਦੀ ਵਿਰੁੱਧ ਕਾਰਵਾਈ ਕਰਨ ਦਾ ਫ਼ੈਸਲਾ ਭਾਰਤ ਦੇ ਦਬਾਅ ਤੋਂ ਬਾਅਦ ਲਿਆ ਗਿਆ ਸੀ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਨਿਊਜ਼ੀਲੈਂਡ ਵਿੱਚ ਭਾਰਤ ਦੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਮੋਦੀ ਦਾ ਪਾਸਪੋਰਟ ਰੱਦ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਵਾਨੂਆਟੂ ਦੇ PM ਨੇ ਸਾਬਕਾ ਆਈਪੀਐਲ ਮੁਖੀ ਦਾ ਪਾਸਪੋਰਟ ਕੀਤਾ ਰੱਦ Read More »

ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਬਠਿੰਡਾ ਦੌਰਾ ਤੋਂ ਪਹਿਲਾਂ ਪੁਲਿਸ ਨੇ ਬਦਲੇ ਟ੍ਰੈਫਿਕ ਰੂਟ

ਬਠਿੰਡਾ, 10 ਮਾਰਚ – 11 ਮਾਰਚ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਬਠਿੰਡਾ ਦੌਰੇ ਉੱਤੇ ਆ ਰਹੇ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦੌਰੇ ਤੋਂ ਪਹਿਲਾਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਵੱਖ-ਵੱਖ ਟ੍ਰੈਫਿਕ ਰੂਟ ਬਦਲ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ.ਵੀ.ਆਈ.ਪੀ ਆਗਮਨ ਮੌਕੇ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਰਾਹਗੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਲਈ ਨਵੇਂ ਟ੍ਰੈਫਿਕ ਰੂਟ ਜਾਰੀ ਐੱਸਪੀ ਨਰਿੰਦਰ ਸਿੰਘ ਦੱਸਿਆ ਕਿ ਡੱਬਵਾਲੀ ਤੋਂ ਮੌੜ, ਰਾਮਪੁਰਾ, ਚੰਡੀਗੜ੍ਹ ਜਾਣ ਵਾਲੇ ਭਾਰੀ ਵਾਹਨ– ਇਹ ਰਿਫਾਈਨਰੀ ਰੋਡ ਰਾਹੀਂ ਰਾਮਾਂ, ਤਲਵੰਡੀ, ਮੌੜ, ਰਾਮਪੁਰਾ, ਚੰਡੀਗੜ੍ਹ ਜਾ ਸਕਣਗੇ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਆਈ.ਟੀ.ਆਈ ਪੁੱਲ, ਤਲਵੰਡੀ, ਰਾਮਾਂ ਰਿਫਾਈਨਰੀ ਰੋਡ ਰਾਹੀਂ ਆਪਣੇ ਮੰਜ਼ਿਲ ਵੱਲ ਜਾ ਸਕਣਗੇ। ਫਰੀਦਕੋਟ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਥਾਣਾ ਕੈਂਟ, ਬਠਿੰਡਾ ਰਿੰਗ ਰੋਡ, ਆਈ.ਟੀ.ਆਈ ਪੁੱਲ, ਤਲਵੰਡੀ ਸਾਬੋ, ਰਾਮਾਂ ਰਿਫਾਈਨਰੀ ਰੋਡ ਰਾਹੀਂ ਜਾਣਗੇ, ਸੰਗਤ ਮੰਡੀ ਸਾਈਡ ਤੋਂ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੇ ਭਾਰੀ ਵਾਹਨ ਵਾਇਆ ਡੱਬਵਾਲੀ, ਮਲੋਟ ਹੁੰਦਾ ਹੋਇਆ ਆਪਣੀ ਮੰਜ਼ਿਲ ਵੱਲ ਜਾਵੇਗਾ। ਰਾਸ਼ਟਰਪਤੀ ਦਰੋਪਤੀ ਮੁਰਮੂ ਦਾ ਪੰਜਾਬ ‘ਚ ਦੌਰਾ ਬਠਿੰਡਾ ਪੁਲਿਸ ਵੱਲੋਂ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ, ਤਾਂ ਜੋ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਦੌਰੇ ਦੌਰਾਨ ਕੋਈ ਰੁਕਾਵਟ ਨਾ ਆਵੇ। ਐੱਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਜਿਲ੍ਹਾ ਵਾਸੀ ਸਾਵਧਾਨ ਰਹਿਣ, ਅਲਟਰਨੇਟ ਰੂਟ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ।

ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਬਠਿੰਡਾ ਦੌਰਾ ਤੋਂ ਪਹਿਲਾਂ ਪੁਲਿਸ ਨੇ ਬਦਲੇ ਟ੍ਰੈਫਿਕ ਰੂਟ Read More »

‘ਅਸੀਂ ਰਿਟਾਇਰ ਨਹੀਂ……, ਵਿਰਾਟ ‘ਤੇ ਰੋਹਿਤ ਸ਼ਰਮਾ ਦੀ ਸੰਨਿਆਸ ਦਾ ਸੱਚ ਆਇਆ ਸਾਹਮਣੇ

ਨਵੀਂ ਦਿੱਲੀ, 10 ਮਾਰਚ – ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਤੀਜਾ ਖਿਤਾਬ ਜਿੱਤਿਆ। ਟੀਮ ਇੰਡੀਆ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਪ੍ਰਾਪਤ ਕਰ ਕੇ 12 ਸਾਲਾਂ ਦੇ ਸੋਕੇ ਨੂੰ ਵੀ ਖ਼ਤਮ ਕੀਤਾ।ਫਾਈਨਲ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਰੋਹਿਤ ਸ਼ਰਮਾ ਨੇ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਉਸ ਨੇ ਖ਼ਿਤਾਬੀ ਮੈਚ ਵਿੱਚ 76 ਦੌੜਾਂ ਬਣਾਈਆਂ ਅਤੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਭਾਰਤ ਦੇ ਚੈਂਪੀਅਨ ਬਣਨ ਤੋਂ ਬਾਅਦ, ਇਹ ਚਰਚਾ ਤੇਜ਼ ਹੋਣ ਲੱਗੀ ਕਿ ਕੀ ਰੋਹਿਤ ਅਤੇ ਵਿਰਾਟ ਸੰਨਿਆਸ ਲੈਣਗੇ ਪਰ ਜਦੋਂ ਭਾਰਤ ਨੇ ਮੈਚ ਜਿੱਤਿਆ ਤਾਂ ਰੋਹਿਤ ਅਤੇ ਵਿਰਾਟ ਨੇ ਸਟੰਪ ਆਪਣੇ ਹੱਥਾਂ ਵਿੱਚ ਫੜ ਕੇ ਜਿੱਤ ਦਾ ਜਸ਼ਨ ਮਨਾਇਆ ਅਤੇ ਇਸ ਦੌਰਾਨ, ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ, ਜਿਸ ਦੀਆਂ ਕਲਿੱਪਾਂ ਵਾਇਰਲ ਹੋ ਰਹੀਆਂ ਹਨ। ‘ਅਸੀਂ ਰਿਟਾਇਰ ਨਹੀਂ ਹੋ ਰਹੇ ਭਰਾ….’ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਇੱਕ ਦੂਜੇ ਨੂੰ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਅਸੀਂ ਸੰਨਿਆਸ ਨਹੀਂ ਲੈ ਰਹੇ ਭਰਾ। ਪ੍ਰਸ਼ੰਸਕ ਦੋਵਾਂ ਦੇ ਲਿਪ-ਸਿੰਕਿੰਗ ਨੂੰ ਦੇਖ ਕੇ ਬਹੁਤ ਖੁਸ਼ ਹਨ। ਇਸ ਦੌਰਾਨ, ਹਿਟਮੈਨ ਅਤੇ ਕੋਹਲੀ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਅਤੇ ਨਿਊਜ਼ੀਲੈਂਡ ‘ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ। ਵਿਰਾਟ ਅਸਫਲ ਤੇ ਰੋਹਿਤ ਚਮਕਿਆ ਭਾਰਤੀ ਟੀਮ ਨੇ ਦੁਬਈ ਵਿੱਚ ਹੋਏ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਦਾ ਆਪਣਾ ਤੀਜਾ ਖ਼ਿਤਾਬ ਜਿੱਤਿਆ। ਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ 50 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ ਬਣਾਈਆਂ। ਜਵਾਬ ਵਿੱਚ, ਟੀਮ ਇੰਡੀਆ ਨੇ 49 ਓਵਰਾਂ ਵਿੱਚ 6 ਵਿਕਟਾਂ ‘ਤੇ 254 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ। ਤੇਜ਼ੀ ਨਾਲ ਵਾਇਰਲ ਰੋਹਿਤ ਸ਼ਰਮਾ ਨੇ ਮੈਚ ਵਿੱਚ 83 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਉਸਨੇ ਆਪਣੀ ਪਾਰੀ ਵਿੱਚ 3 ਛੱਕੇ ਅਤੇ 7 ਚੌਕੇ ਲਗਾਏ। ਰੋਹਿਤ ਦੀ ਵਿਕਟ ਡਿੱਗਣ ਤੋਂ ਬਾਅਦ, ਸ਼੍ਰੇਅਸ ਅਤੇ ਅਕਸ਼ਰ ਨੇ ਟੀਮ ਦੀ ਪਾਰੀ ਦੀ ਕਮਾਨ ਸੰਭਾਲੀ ਅਤੇ ਦੋਵਾਂ ਵਿਚਕਾਰ 61 ਦੌੜਾਂ ਦੀ ਸਾਂਝੇਦਾਰੀ ਹੋਈ। ਮੈਚ ਵਿੱਚ ਵਿਰਾਟ ਕੋਹਲੀ ਦਾ ਬੱਲਾ ਕੰਮ ਨਹੀਂ ਆਇਆ। ਉਹ 2 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਿਆ।

‘ਅਸੀਂ ਰਿਟਾਇਰ ਨਹੀਂ……, ਵਿਰਾਟ ‘ਤੇ ਰੋਹਿਤ ਸ਼ਰਮਾ ਦੀ ਸੰਨਿਆਸ ਦਾ ਸੱਚ ਆਇਆ ਸਾਹਮਣੇ Read More »

ਚੈਂਪੀਅਨ ਬਣੀ ਭਾਰਤੀ ਟੀਮ ਨੂੰ ਮਿਲੀ ਸਭ ਤੋਂ ਵੱਧ ਇਨਾਮੀ ਰਾਸ਼ੀ

ਨਵੀਂ ਦਿੱਲੀ, 10 ਮਾਰਚ – ਭਾਰਤੀ ਕ੍ਰਿਕਟ ਟੀਮ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਦੀ ਜੇਤੂ ਬਣ ਗਈ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਉਪ ਜੇਤੂ ਦੇ ਖਿਤਾਬ ਨਾਲ ਸੰਤੁਸ਼ਟ ਹੋਣਾ ਪਿਆ। ਪਿਛਲੇ ਐਤਵਾਰ (9 ਮਾਰਚ) ਨੂੰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਫਾਈਨਲ ਮੈਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 251 ਦੌੜਾਂ ਬਣਾਈਆਂ ਅਤੇ ਭਾਰਤ ਨੇ 49 ਓਵਰਾਂ ‘ਚ 254 ਦੌੜਾਂ ਬਣਾ ਕੇ 4 ਵਿਕਟਾਂ ਨਾਲ ਮੈਚ ਜਿੱਤਿਆ ਹੈ। ਭਾਰਤ ਤੀਜੀ ਵਾਰ ਬਣੀ ਚੈਂਪੀਅਨ ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ 2002 ਅਤੇ 2013 ਤੋਂ ਬਾਅਦ 2025 ਵਿੱਚ ਆਪਣਾ ਤੀਜਾ ਚੈਂਪੀਅਨਜ਼ ਟਰਾਫੀ ਖਿਤਾਬ ਜਿੱਤਿਆ ਹੈ। ਇਸ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੂੰ ਜੇਤੂ ਵਜੋਂ ਕਿੰਨੀ ਇਨਾਮੀ ਰਾਸ਼ੀ ਮਿਲੀ ਹੈ? ਇਸ ਦੇ ਨਾਲ ਹੀ ਉਪ ਜੇਤੂ ਟੀਮ ਨੇ ਕਿੰਨੀ ਕੀਮਤ ਦਾ ਪੈਸਾ ਜਿੱਤਿਆ ਹੈ? ਤਾਂ ਆਓ ਜਾਣਦੇ ਹਾਂ ਸਾਰੀਆਂ ਟੀਮਾਂ ਦੀ ਕੀਮਤ ਦੇ ਪੈਸੇ ਬਾਰੇ। ਟੀਮ ਇੰਡੀਆ ਨੂੰ 19.45 ਕਰੋੜ ਰੁਪਏ ਦਾ ਚੈਕ ਚੈਂਪੀਅਨਸ ਟਰਾਫੀ 2025 ਦਾ ਖਿਤਾਬ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਜਿੱਤਿਆ ਹੈ। ਇਸ ਤੋਂ ਬਾਅਦ ਭਾਰਤੀ ਟੀਮ ਅਮੀਰ ਹੋ ਗਈ ਹੈ। ਜੇਤੂ ਟੀਮ ‘ਤੇ ਕਰੋੜਾਂ ਰੁਪਏ ਦੀ ਵਰਖਾ ਹੋਈ ਹੈ। ਆਈਸੀਸੀ ਨੇ ਟੀਮ ਇੰਡੀਆ ਨੂੰ 19.45 ਕਰੋੜ ਰੁਪਏ ਦੀ ਕੀਮਤ ਦਿੱਤੀ ਹੈ। ਚੈਂਪੀਅਨਸ ਟਰਾਫੀ 2025 ਦੀ ਟਰਾਫੀ ਭਾਰਤੀ ਕ੍ਰਿਕਟ ਟੀਮ ਨੂੰ ਸੌਂਪਣ ਤੋਂ ਪਹਿਲਾਂ ਇਨਾਮੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ। ਬਾਕੀ ਟੀਮਾਂ ਨੇ ਵੀ ਨਹੀਂ ਰਹੀਆਂ ਖਾਲੀ ਹੱਥ ਇਸ ਦੇ ਨਾਲ ਹੀ ਚੈਂਪੀਅਨਜ਼ ਸੈਮੀਫਾਈਨਲ (ਆਸਟਰੇਲੀਆ-ਦੱਖਣੀ ਅਫਰੀਕਾ) ਵਿੱਚ ਹਾਰਨ ਵਾਲੀਆਂ ਦੋ ਟੀਮਾਂ ਨੂੰ 4.87 ਕਰੋੜ ਰੁਪਏ ਮਿਲਣਗੇ। ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ (ਅਫਗਾਨਿਸਤਾਨ-ਬੰਗਲਾਦੇਸ਼) ਨੂੰ 3.04 ਕਰੋੜ ਰੁਪਏ, ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ (ਪਾਕਿਸਤਾਨ-ਇੰਗਲੈਂਡ) ਨੂੰ 1.22 ਕਰੋੜ ਰੁਪਏ ਦਿੱਤੇ ਜਾਣਗੇ। ਕੁੱਲ ਇਨਾਮੀ ਰਾਸ਼ੀ ਵਿੱਚ 2017 ਦੇ ਐਡੀਸ਼ਨ ਤੋਂ 53 ਫੀਸਦੀ ਦਾ ਵਾਧਾ ਹੋਇਆ ਹੈ।

ਚੈਂਪੀਅਨ ਬਣੀ ਭਾਰਤੀ ਟੀਮ ਨੂੰ ਮਿਲੀ ਸਭ ਤੋਂ ਵੱਧ ਇਨਾਮੀ ਰਾਸ਼ੀ Read More »

ਵੱਖ-ਵੱਖ ਸੇਵਾਵਾਂ ਸਬੰਧੀ ਹੁਣ ਸਰਪੰਚ, ਪਟਵਾਰੀ ਅਤੇ ਕੌਂਸਲਰ ਦਸਤਾਵੇਜ਼ਾਂ ਦੀ ਕਰ ਸਕਣਗੇ ਆਨਲਾਈਨ ਵੈਰੀਫਿਕੇਸ਼ਨ

ਬਟਾਲਾ, 10 ਮਾਰਚ – ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਵਿੱਚ ਸਰਪੰਚਾਂ, ਪਟਵਾਰੀਆਂ, ਨੰਬਰਦਾਰਾਂ ਅਤੇ ਕੌਂਸਲਰਾਂ ਦੀ ਕੀਤੀ ਜਾਂਦੀ ਵੈਰੀਫਿਕੇਸ਼ਨ ਦਾ ਕੰਮ ਵੀ ਹੁਣ ਆਨਲਾਈਨ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅੱਗੇ ਦੱਸਿਆ ਕਿ ਪਹਿਲਾਂ ਇਹ ਵੈਰੀਫਿਕੇਸ਼ਨ ਕੇਵਲ ਦਸਤੀ ਕਰਵਾਈ ਜਾਂਦੀ ਸੀ, ਜਿਸ ਕਾਰਨ ਵੱਧ ਸਮਾਂ ਲੱਗਦਾ ਸੀ, ਪਰ ਹੁਣ ਇਹ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ ਅਤੇ ਉਕਤ ਪਤਵੰਤੇ ਆਪਣੇ ਮੋਬਾਈਲ ਫ਼ੋਨ ਤੋਂ ਇਹ ਵੈਰੀਫਿਕੇਸ਼ਨ ਸਕਿੰਟਾਂ ਵਿੱਚ ਕਰ ਸਕਦੇ ਹਨ, ਜਿਸ ਨਾਲ ਕਿਸੇ ਵੀ ਸੇਵਾ ਨੂੰ ਪੂਰਾ ਕਰਨ ਵਿੱਚ ਸਮਾਂ ਬਹੁਤ ਘੱਟ ਜਾਵੇਗਾ। ਉਨਾਂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵੈਰੀਫਿਕੇਸ਼ਨ ਸਬੰਧੀ ਸਰਪੰਚਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਨੂੰ ਦੱਸਿਆ ਕਿ ਸਾਡੇ ਵੱਲੋਂ ਤਿਆਰ ਕੀਤੀ ਗਈ ਟੈਕਨੀਕਲ ਟੀਮ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਪਹੁੰਚ ਕੇ ਸਰਪੰਚਾਂ ਨੂੰ ਇਸ ਵੈਰੀਫਿਕੇਸ਼ਨ ਤੋਂ ਇਲਾਵਾ ਹੋਰ ਡਿਜ਼ੀਟਲ ਸੇਵਾਵਾਂ ਦੀ ਜਾਣਕਾਰੀ ਦੇ ਰਹੀ ਹੈ, ਤਾਂ ਜੋ ਉਹ ਇਹਨਾਂ ਸੇਵਾਵਾਂ ਦਾ ਲਾਭ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਲਈ ਲੈ ਸਕਣ।

ਵੱਖ-ਵੱਖ ਸੇਵਾਵਾਂ ਸਬੰਧੀ ਹੁਣ ਸਰਪੰਚ, ਪਟਵਾਰੀ ਅਤੇ ਕੌਂਸਲਰ ਦਸਤਾਵੇਜ਼ਾਂ ਦੀ ਕਰ ਸਕਣਗੇ ਆਨਲਾਈਨ ਵੈਰੀਫਿਕੇਸ਼ਨ Read More »

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ

ਨਵੀਂ ਦਿੱਲੀ, 10 ਮਾਰਚ – ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋਵੇਗਾ ਜਿਸ ’ਚ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਆਹਮੋ-ਸਾਹਮਣੇ ਆਉਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਵੱਲੋਂ ਚੋਣ ਸੂਚੀਆਂ ’ਚ ਕਥਿਤ ਗੜਬੜੀ, ਮਨੀਪੁਰ ’ਚ ਤਾਜ਼ਾ ਹਿੰਸਾ ਅਤੇ ਟਰੰਪ ਪ੍ਰਸ਼ਾਸਨ ਨਾਲ ਸਿੱਝਣ ’ਚ ਨਾਕਾਮ ਰਹਿਣ ਜਿਹੇ ਮੁੱਦੇ ਉਭਾਰੇ ਜਾਣ ਦੀ ਯੋਜਨਾ ਹੈ। ਉਧਰ ਸਰਕਾਰ ਨੇ ਬਜਟ ਅਮਲ ਸਿਰੇ ਚਾੜ੍ਹਨ, ਮਨੀਪੁਰ ਦੇ ਬਜਟ ਦੀ ਪ੍ਰਵਾਨਗੀ ਅਤੇ ਵਕਫ਼ ਸੋਧ ਬਿੱਲ ਪਾਸ ਕਰਨ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਬਜਟ ਇਜਲਾਸ ਦਾ ਪਹਿਲਾ ਗੇੜ 31 ਜਨਵਰੀ ਤੋਂ 13 ਫਰਵਰੀ ਤੱਕ ਹੋਇਆ ਸੀ ਅਤੇ ਹੁਣ ਦੂਜਾ ਗੇੜ ਭਲਕੇ ਸ਼ੁਰੂ ਹੋ ਕੇ 4 ਅਪਰੈਲ ਤੱਕ ਜਾਰੀ ਰਹੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਨੀਪੁਰ ’ਚ ਰਾਸ਼ਟਰਪਤੀ ਰਾਜ ਸਬੰਧੀ ਸੰਸਦ ਤੋਂ ਪ੍ਰਵਾਨਗੀ ਦਾ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੋਮਵਾਰ ਨੂੰ ਮਨੀਪੁਰ ਲਈ ਬਜਟ ਪੇਸ਼ ਕੀਤਾ ਜਾਵੇਗਾ। ਵਿਰੋਧੀ ਧਿਰ ਨੇ ਕਿਹਾ ਹੈ ਕਿ ਉਹ ਸਰਕਾਰ ਨੂੰ ਡੁਪਲੀਕੇਟ ਚੋਣ ਫੋਟੋ ਸ਼ਨਾਖ਼ਤੀ ਕਾਰਡ ਨੰਬਰ ਦੇ ਮੁੱਦੇ ’ਤੇ ਘੇਰੇਗੀ। ਤ੍ਰਿਣਮੂਲ ਕਾਂਗਰਸ ਦੇ ਆਗੂ ਇਸ ਮੁੱਦੇ ’ਤੇ ਸੋਮਵਾਰ ਨੂੰ ਚੋਣ ਕਮਿਸ਼ਨ ਨਾਲ ਵੀ ਮੁਲਾਕਾਤ ਕਰਨਗੇ। ਟੀਐੱਮਸੀ ਵੱਲੋਂ ਕਾਂਗਰਸ, ਡੀਐੱਮਕੇ, ਸ਼ਿਵ ਸੈਨਾ (ਯੂਬੀਟੀ) ਸਮੇਤ ਹੋਰ ਵਿਰੋਧੀ ਧਿਰਾਂ ਨਾਲ ਮਿਲ ਕੇ ਇਹ ਮੁੱਦਾ ਸੰਸਦ ਦੇ ਦੋਵੇਂ ਸਦਨਾਂ ’ਚ ਚੁੱਕਿਆ ਜਾਵੇਗਾ। ਸਰਕਾਰ ਵਕਫ਼ ਸੋਧ ਬਿੱਲ ਫੌਰੀ ਪਾਸ ਕਰਾਉਣਾ ਚਾਹੁੰਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪਿਛਲੇ ਹਫ਼ਤੇ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਮੁਸਲਿਮ ਭਾਈਚਾਰੇ ਦੇ ਕਈ ਮੁੱਦੇ ਹੱਲ ਹੋ ਜਾਣਗੇ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ‘ਇੰਡੀਆ’ ਬਲਾਕ ਦੇ ਆਗੂ ਵਕਫ਼ ਬਿੱਲ ਦੇ ਰਲ ਕੇ ਵਿਰੋਧ ਕਰਨ ਲਈ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨਗੇ।

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ Read More »

ਜਲੰਧਰ ‘ਚ ਟੂਰਿਸਟ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ

ਜਲੰਧਰ, 10 ਮਾਰਚ – ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇੱਟਾਂ ਨਾਲ ਭਰੀ ਇਕ ਟਰੈਕਟਰ ਟਰਾਲੀ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਕਾਰਨ ਬੱਸ ਸਵਾਰ 2 ਵਿਅਕਤੀਆਂ ਦੀ ਮੌਤ ਅਤੇ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਸੜਕ ਵਿਚਕਾਰ ਪਲਟ ਗਈ ਅਤੇ ਬੱਸ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੱਸ ਕੈਬਿਨ ਵਿਚ ਬੱਸ ਚਾਲਕ ਅਤੇ ਇਕ ਹੋਰ ਵਿਅਕਤੀ ਨੂੰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਤੋੜ ਕੇ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਬੱਸ ਚਾਲਕ ਦੀ ਵੀ ਮੌਤ ਹੋ ਗਈ।

ਜਲੰਧਰ ‘ਚ ਟੂਰਿਸਟ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ Read More »

ਈਡੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਮਾਰਿਆ ਛਾਪਾ

ਰਾਏਪੁਰ, 10 ਮਾਰਚ – ਈਡੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਏਆਈਸੀਸੀ ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ ਹੈ। ਟੀਮ ਅੱਜ (ਸੋਮਵਾਰ) ਸਵੇਰੇ ਚਾਰ ਵਾਹਨਾਂ ਵਿੱਚ ਭਿਲਾਈ-3 ਪਦੁਮਨਗਰ ਸਥਿਤ ਉਸ ਦੇ ਘਰ ਪਹੁੰਚੀ। ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਗਈ ਹੈ। ਇਹ ਮਾਮਲਾ ਸ਼ਰਾਬ ਘੁਟਾਲਾ, ਮਹਾਦੇਵ ਘੁਟਾਲਾ ਅਤੇ ਕੋਲਾ ਲੈਵੀ ਘੁਟਾਲਾ ਦੱਸਿਆ ਜਾ ਰਿਹਾ ਹੈ।

ਈਡੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਮਾਰਿਆ ਛਾਪਾ Read More »